Ang 1094
ਆਇਆ ਓਹੁ ਪਰਵਾਣੁ ਹੈ; ਜਿ ਕੁਲ ਕਾ ਕਰੇ ਉਧਾਰੁ ॥
aaeaa ohu paravaan hai; ji kul kaa kare udhaar |
Punjabi
ਪ੍ਰਮਾਣੀਕ ਹੈ ਉਸ ਦਾ ਜਨਮ ਜੋ ਆਪਣੀ ਸਾਰੀ ਵੰਸ਼ ਨੂੰ ਤਾਰ ਦਿੰਦਾ ਹੈ।
English
Celebrated and approved is the coming into the world of such a person, who saves all his generations as well.
ਅਗੈ ਜਾਤਿ. ਨ ਪੁਛੀਐ; ਕਰਣੀ ਸਬਦੁ ਹੈ ਸਾਰੁ ॥
agai jaat. na puchheeai; karanee sabad hai saar |
Punjabi
ਅੱਗੇ, ਬੰਦੇ ਪਾਸੋਂ ਉਸ ਦੀ ਜਾਤੀ ਬਾਰੇ ਪੁੱਛ ਗਿੱਛ ਨਹੀਂ ਹੁੰਦੀ। ਸ੍ਰੇਸ਼ਟ ਹੈ ਨਾਮ ਦੀ ਕਮਾਈ।
English
Hereafter, no one is questioned about social status; excellent and sublime is the practice of the Word of the Shabad.
ਹੋਰੁ ਕੂੜੁ ਪੜਣਾ. ਕੂੜੁ ਕਮਾਵਣਾ; ਬਿਖਿਆ ਨਾਲਿ ਪਿਆਰੁ ॥
hor koorr parranaa. koorr kamaavanaa; bikhiaa naal piaar |
Punjabi
ਝੂਠੀ ਹੈ ਹੋਰ ਸਾਰੀ ਪੜ੍ਹਾਈ ਤੇ ਝੂਠੀ ਹੋਰ ਸਾਰੀ ਕਰਣੀ ਕਿਉਂ ਜੋ ਇਸ ਤਰ੍ਹਾਂ ਬੰਦਾ ਜ਼ਹਿਰ ਨੂੰ ਪ੍ਰੇਮ ਕਰਨ ਲੱਗ ਜਾਂਦਾ ਹੈ।
English
Other study is false, and other actions are false; such people are in love with poison.
ਅੰਦਰਿ ਸੁਖੁ. ਨ ਹੋਵਈ; ਮਨਮੁਖ ਜਨਮੁ ਖੁਆਰੁ ॥
andar sukh. na hovee; manamukh janam khuaar |
Punjabi
ਮਨਮੁਖ ਪੁਰਸ਼ ਦਾ ਜੀਵਨ ਤਬਾਹ ਹੋ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਠੰਢ ਚੈਨ ਨਹੀਂ।
English
They do not find any peace within themselves; the self-willed manmukhs waste away their lives.
ਨਾਨਕ. ਨਾਮਿ ਰਤੇ ਸੇ ਉਬਰੇ; ਗੁਰ ਕੈ ਹੇਤਿ ਅਪਾਰਿ ॥੨॥
naanak. naam rate se ubare; gur kai het apaar |2|
Punjabi
ਨਾਨਕ, ਜੋ ਆਪਣੇ ਗੁਰਦੇਵ ਜੀ ਨੂੰ ਬੇਅੰਤ ਪਿਆਰ ਕਰਦੇ ਹਨ; ਉਹ ਨਾਮ ਨਾਲ ਰੰਗੇ ਜਾਂਦੇ ਹਨ ਅਤੇ ਮੁਕਤ ਥੀ ਵੰਝਦੇ ਹਨ।
English
O Nanak, those who are attuned to the Naam are saved; they have infinite love for the Guru. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥
aape kar kar vekhadaa; aape sabh sachaa |
Punjabi
ਸਾਹਿਬ ਆਪ ਰਚਨਾ ਨੂੰ ਰਚ ਕੇ ਦੇਖਦਾ ਹੈ। ਉਹ ਆਪ ਹੀ ਸਮੂਹ ਸੱਚਾ ਹੈ।
English
He Himself creates the creation, and gazes upon it; He Himself is totally True.
ਜੋ ਹੁਕਮੁ. ਨ ਬੂਝੈ, ਖਸਮ ਕਾ; ਸੋਈ ਨਰੁ ਕਚਾ ॥
jo hukam. na boojhai, khasam kaa; soee nar kachaa |
Punjabi
ਜੋ ਆਪਣੇ ਸਾਹਿਬ ਦੇ ਫ਼ੁਰਮਾਨ ਨੂੰ ਨਹੀਂ ਸਮਝਦਾ ਕੂੜਾ ਹੈ ਉਹ ਇਨਸਾਨ।
English
One who does not understand the Hukam, the Command of his Lord and Master, is false.
ਜਿਤੁ ਭਾਵੈ ਤਿਤੁ ਲਾਇਦਾ; ਗੁਰਮੁਖਿ ਹਰਿ ਸਚਾ ॥
jit bhaavai tith laaeidaa; guramukh har sachaa |
Punjabi
ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਉਹ ਗੁਰੂ-ਅਨੁਸਾਰੀ ਨੂੰ ਜੋੜਦਾ ਹੈ।
English
By the Pleasure of His Will, the True Lord joins the Gurmukh to Himself.
ਸਭਨਾ ਕਾ ਸਾਹਿਬੁ ਏਕੁ ਹੈ; ਗੁਰਸਬਦੀ ਰਚਾ ॥
sabhanaa kaa saahib ek hai; gurasabadee rachaa |
Punjabi
ਗੁਰਾਂ ਦੀ ਬਾਣੀ ਰਾਹੀਂ, ਇਨਸਾਨ ਇੱਕ ਵਾਹਿਗੁਰੂ ਅੰਦਰ ਲੀਨ ਹੋ ਜਾਂਦਾ ਹੈ, ਜੋ ਕਿ ਸਾਰਿਆਂ ਦਾ ਸੁਆਮੀ ਹੈ।
English
He is the One Lord and Master of all; through the Word of the Guru's Shabad, we are blended with Him.
ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ਦੇ ਜਚਾ ॥
guramukh sadaa salaaheeai; sabh tis de jachaa |
Punjabi
ਗੁਰਾਂ ਦੀ ਦਇਆ ਦੁਆਰਾ, ਤੂੰ ਸਦੀਵ ਹੀ ਉਸ ਦੀ ਕੀਰਤੀ ਕਰ, ਸਾਰੇ ਹੀ ਪ੍ਰਾਣੀ ਜਿਸ ਦੇ ਮੰਗਤੇ ਹਨ।
English
The Gurmukhs praise Him forever; all are beggars of Him.
ਜਿਉ ਨਾਨਕ ਆਪਿ ਨਚਾਇਦਾ; ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥
jiau naanak aap nachaaeidaa; tiv hee ko nachaa |22|1| sudh |
Punjabi
ਜਿਸ ਤਰ੍ਹਾਂ ਸੁਆਮੀ ਖ਼ੁਦ ਬੰਦੇ ਨੂੰ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਨੱਚਦਾ ਹੈ, ਹੇ ਨਾਨਕ!
English
O Nanak, as He Himself makes us dance, we dance. ||22||1|| Sudh||
ਮਾਰੂ ਵਾਰ ਮਹਲਾ ੫ ॥
maaroo vaar mahalaa 5 |
Punjabi
ਮਾਰੂ ਵਾਰ ਪੰਜਵੀਂ ਪਾਤਿਸ਼ਾਹੀ।
English
Vaar Of Maaroo, Fifth Mehl,
ਡਖਣੇ ਮਃ ੫ ॥
ddakhane mahalaa 5 |
Punjabi
ਡੱਖਣੇ ਪੰਜਵੀਂ ਪਾਤਿਸ਼ਾਹੀ।
English
Dakhanay, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਤੂ ਚਉ. ਸਜਣ ਮੈਡਿਆ; ਡੇਈ. ਸਿਸੁ ਉਤਾਰਿ ॥
too chau. sajan maiddiaa; ddeee. sis utaar |
Punjabi
ਜੇਕਰ ਤੂੰ ਅੰਕੁਰ ਆਖੇਂ, ਮੈਂ ਆਪਣਾ ਸਿਰ ਵੱਢ ਕੇ ਤੈਨੂੰ ਸਮਰਪਣ ਕਰ ਦਿਆਂਗਾ, ਹੇ ਮੇਰੇ ਮਿੱਤ੍ਰਾ!
English
If You tell me to, O my Friend, I will cut off my head and give it to You.
ਨੈਣ ਮਹਿੰਜੇ ਤਰਸਦੇ; ਕਦਿ. ਪਸੀ ਦੀਦਾਰੁ ॥੧॥
nain mahinje tarasade; kad. pasee deedaar |1|
Punjabi
ਮੇਰੇ ਨੇਤ੍ਰ ਤੇਰੇ (ਦਰਸ਼ਨਾਂ) ਲਈ ਤਾਘਦੇ ਹਨ। ਮੈਂ ਕਦੇ ਤੇਰਾ ਦਰਸ਼ਨ ਦੇਖਾਂਗਾ, ਹੇ ਸਾਹਿਬ?
English
My eyes long for You; when will I see Your Vision? ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਨੀਹੁ ਮਹਿੰਜਾ, ਤਊ ਨਾਲਿ; ਬਿਆ ਨੇਹ, ਕੂੜਾਵੇ ਡੇਖੁ ॥
neehu mahinjaa, taoo naal; biaa neh, koorraave ddekh |
Punjabi
ਮੇਰਾ ਪਿਆਰ ਤੇਰੇ ਨਾਲ ਹੈਂ। ਮੈਂ ਹੋਰ ਸਾਰੇ ਪਿਆਰ ਝੂਠੇ ਦੇ ਲਏ ਹਨ।
English
I am in love with You; I have seen that other love is false.
ਕਪੜ ਭੋਗ ਡਰਾਵਣੇ; ਜਿਚਰੁ ਪਿਰੀ. ਨ ਡੇਖੁ ॥੨॥
kaparr bhog ddaraavane; jichar piree. na ddekh |2|
Punjabi
ਜਦ ਤਾਂਈਂ ਮੈਂ ਆਪਣੇ ਪ੍ਰੀਤਮ ਨੂੰ ਨਹੀਂ ਵੇਖਦਾ, ਬਸਤ੍ਰ ਅਤੇ ਭੋਜਨ ਮੈਨੂੰ ਭਿਆਨਕ ਮਲੂਮ ਹੁੰਦੇ ਹਨ।
English
Even clothes and food are frightening to me, as long as I do not see my Beloved. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਉਠੀ ਝਾਲੂ ਕੰਤੜੇ; ਹਉ ਪਸੀ ਤਉ ਦੀਦਾਰੁ ॥
autthee jhaaloo kantarre; hau pasee tau deedaar |
Punjabi
ਹੇ ਮੇਰੇ ਪਤੀ, ਤੇਰਾ ਦਰਸ਼ਨ ਦੇਖਣ ਲਈ ਮੈਂ ਅੰਮ੍ਰਿਤ ਵੇਲੇ (ਸਾਜਰੇ) ਉਠਦੀ ਹਾਂ।
English
I rise early, O my Husband Lord, to behold Your Vision.
ਕਾਜਲੁ ਹਾਰੁ, ਤਮੋਲ ਰਸੁ; ਬਿਨੁ ਪਸੇ, ਹਭਿ ਰਸ ਛਾਰੁ ॥੩॥
kaajal haar, tamol ras; bin pase, habh ras chhaar |3|
Punjabi
ਸੁਰਮਾ, ਫੂਲ ਮਾਲਾ, ਪਾਨ ਤੇ ਨਿਆਮਤਾਂ ਐਹੋ, ਜੇਹੇ ਸਾਰੇ ਸੁਆਦ, ਤੈਨੂੰ ਵੇਖਣ ਦੇ ਬਗ਼ੈਰ ਦੇ ਬਗ਼ੈਰ ਹੇ ਸਿਰ ਦੇ ਸਾਂਈਂ, ਨਿਰੇ ਪੁਰੇ ਸੁਆਹ ਹੀ ਹਨ।
English
Eye make-up, garlands of flowers, and the flavor of betel leaf, are all nothing but dust, without seeing You. ||3||
ਪਉੜੀ ॥
paurree |
Punjabi
ਪਉੜੀ।
English
Pauree:
ਤੂ ਸਚਾ ਸਾਹਿਬੁ ਸਚੁ; ਸਚੁ ਸਭੁ ਧਾਰਿਆ ॥
too sachaa saahib sach; sach sabh dhaariaa |
Punjabi
ਤੂੰ ਸੱਚਾ ਹੈਂ, ਹੇ ਸੱਚੇ ਸੁਆਮੀ! ਜੋ ਸੱਚ ਹੈ, ਤੂੰ ਉਸ ਸਮੂਹ ਨੂੰ ਆਸਰਾ ਦਿੰਦਾ ਹੈ।
English
You are True, O my True Lord and Master; You uphold all that is true.
ਗੁਰਮੁਖਿ ਕੀਤੋ ਥਾਟੁ; ਸਿਰਜਿ ਸੰਸਾਰਿਆ ॥
guramukh keeto thaatt; siraj sansaariaa |
Punjabi
ਜਗਤ ਨੂੰ ਰਚ ਕੇ, ਤੂੰ ਇਸ ਨੂੰ ਪਵਿੱਤ੍ਰ ਪੁਰਸ਼ਾਂ ਦਾ ਟਿਕਾਣਾ ਬਣਾਇਆ ਹੈ।
English
You created the world, making a place for the Gurmukhs.
ਹਰਿ ਆਗਿਆ ਹੋਏ ਬੇਦ; ਪਾਪੁ ਪੁੰਨੁ ਵੀਚਾਰਿਆ ॥
har aagiaa hoe bed; paap pun veechaariaa |
Punjabi
ਤੇਰੀ ਰਜ਼ਾ ਅੰਦਰ ਵੇਦ ਵਜੂਦ ਵਿੱਚ ਆਏ ਹਨ, ਜੋ ਬਦੀਆਂ ਤੇ ਨੇਕੀਆਂ ਦਾ ਨਿਰਣਯ ਕਰਦੇ ਹਨ, ਹੇ ਵਾਹਿਗੁਰੂ!
English
By the Will of the Lord, the Vedas came into being; they discriminate between sin and virtue.
ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਬਿਸਥਾਰਿਆ ॥
brahamaa bisan mahes; trai gun bisathaariaa |
Punjabi
ਤੂੰ ਬਰ੍ਹਮਾ, ਵਿਸ਼ਨੂੰ ਅਤੇ ਸ਼ਿਵਜੀ ਨੂੰ ਰਚਿਆ ਹੈ ਅਤੇ ਤਿੰਨਾਂ ਅਵਸਥਾਵਾਂ ਦਾ ਫੈਲਾਓ ਕੀਤਾ ਹੈ।
English
You created Brahma, Vishnu and Shiva, and the expanse of the three qualities.
ਨਵ ਖੰਡ ਪ੍ਰਿਥਮੀ ਸਾਜਿ; ਹਰਿ ਰੰਗ ਸਵਾਰਿਆ ॥
nav khandd prithamee saaj; har rang savaariaa |
Punjabi
ਨੌ ਖ਼ਿਤਿਆਂ ਦੇ ਸੰਸਾਰ ਨੂੰ ਰਚ ਕੇ, ਤੂੰ ਇਸ ਨੂੰ ਹਰ ਇਕ ਰੰਗਤ ਨਾਲ ਸ਼ਸੋਭਤ ਕੀਤਾ ਹੈ।
English
Creating the world of the nine regions, O Lord, You have embellished it with beauty.
ਵੇਕੀ ਜੰਤ ਉਪਾਇ; ਅੰਤਰਿ ਕਲ ਧਾਰਿਆ ॥
vekee jant upaae; antar kal dhaariaa |
Punjabi
ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਕੇ, ਤੂੰ ਉਨ੍ਹਾਂ ਅੰਦਰ ਆਪਣੀ ਸ਼ਕਤੀ ਫੂਕੀ ਹੈ।
English
Creating the beings of various kinds, You infused Your power into them.
ਤੇਰਾ ਅੰਤੁ. ਨ ਜਾਣੈ ਕੋਇ; ਸਚੁ ਸਿਰਜਣਹਾਰਿਆ ॥
teraa ant. na jaanai koe; sach sirajanahaariaa |
Punjabi
ਹੇ ਮੇਰੇ ਸੱਚੇ ਕਰਤਾਰ! ਕੋਈ ਭੀ ਤੇਰੇ ਓੜਕ ਨੂੰ ਨਹੀਂ ਜਾਣਦਾ।
English
No one knows Your limit, O True Creator Lord.
ਤੂ ਜਾਣਹਿ ਸਭ ਬਿਧਿ ਆਪਿ; ਗੁਰਮੁਖਿ ਨਿਸਤਾਰਿਆ ॥੧॥
too jaaneh sabh bidh aap; guramukh nisataariaa |1|
Punjabi
ਤੂੰ ਖ਼ੁਦ ਹੀ, ਸਾਰੀਆਂ ਜੁਗਤੀਆਂ ਜਾਣਦਾ ਹੈਂ ਅਤੇ ਗੁਰਾਂ ਦੇ ਰਾਹੀਂ, ਸਾਰਿਆਂ ਨੂੰ ਬੰਦਖ਼ਲਾਸ ਕਰਦਾ ਹੈਂ, ਹੇ ਸੁਆਮੀ!
English
You Yourself know all ways and means; You Yourself save the Gurmukhs. ||1||
ਡਖਣੇ ਮਃ ੫ ॥
ddakhane mahalaa 5 |
Punjabi
ਡਖਣੇ ਪੰਜਵੀਂ ਪਾਤਿਸ਼ਾਹੀ।
English
Dakhanay, Fifth Mehl:
ਜੇ ਤੂ ਮਿਤ੍ਰੁ ਅਸਾਡੜਾ; ਹਿਕ ਭੋਰੀ. ਨਾ ਵੇਛੋੜਿ ॥
je too mitru asaaddarraa; hik bhoree. naa vechhorr |
Punjabi
ਜੇਕਰ ਤੂੰ, ਹੇ ਪ੍ਰਭੂ! ਮੇਰਾ ਸੱਜਣ ਹੈਂ ਤਾਂ ਤੂੰ ਮੈਨੂੰ ਇਕ ਮੁਹਤ ਲਈ ਭੀ ਵੱਖਰਾ ਨਾਂ ਕਰ।
English
If You are my friend, then don't separate Yourself from me, even for an instant.
ਜੀਉ ਮਹਿੰਜਾ ਤਉ ਮੋਹਿਆ; ਕਦਿ ਪਸੀ ਜਾਨੀ ਤੋਹਿ ॥੧॥
jeeo mahinjaa tau mohiaa; kad pasee jaanee tohi |1|
Punjabi
ਮੇਰੀ ਜਿੰਦੜੀ ਨੂੰ ਤੂੰ ਮੋਹ ਲਿਆ ਹੈ, ਮੈਂ ਕਦੋਂ ਤੈਨੂੰ ਵੇਖਾਂਗਾ, ਹੇ ਮੇਰੇ ਪ੍ਰੀਤਮ?
English
My soul is fascinated and enticed by You; when will I see You, O my Love? ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਦੁਰਜਨ ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥
durajan too jal bhaaharree; vichhorre mar jaeh |
Punjabi
ਤੂੰ ਅੱਗ ਵਿੱਚ ਸੜਮੱਚ ਜਾ, ਹੇ ਖੋਟੇ ਪੁਰਸ਼! ਤੂੰ ਮਰ ਮੁਕ ਵੰਝ, ਹੇ ਜੁਦਾਈਏ।
English
Burn in the fire, you evil person; O separation, be dead.
ਕੰਤਾ. ਤੂ ਸਉ ਸੇਜੜੀ; ਮੈਡਾ ਹਭੋ ਦੁਖੁ ਉਲਾਹਿ ॥੨॥
kantaa. too sau sejarree; maiddaa habho dukh ulaeh |2|
Punjabi
ਹੇ ਮੇਰੇ ਪਤੀ! ਤੂੰ ਮੇਰੇ ਪਲੰਘ ਉੱਤੇ ਬਿਰਾਜਮਾਨ ਹੋ, ਤਾਂ ਜੇ ਮੇਰੇ ਸਾਰੇ ਦੁਖੜੇ ਦੂਰ ਹੋ ਜਾਣ।
English
O my Husband Lord, please sleep upon my bed, that all my sufferings may be gone. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਦੁਰਜਨੁ ਦੂਜਾ ਭਾਉ ਹੈ; ਵੇਛੋੜਾ ਹਉਮੈ ਰੋਗੁ ॥
durajan doojaa bhaau hai; vechhorraa haumai rog |
Punjabi
ਖੋਟਾ ਪੁਰਸ਼ ਦਵੈਤ-ਭਾਵ ਅੰਦਰ ਗ਼ਲਤਾਨ ਹੈ ਅਤੇ ਹੰਕਾਰ ਦੀ ਬੀਮਾਰੀ ਰਾਹੀਂ ਜੁਦਾ ਹੋਇਆ ਹੋਇਆ ਹੈ।
English
The evil person is engrossed in the love of duality; through the disease of egotism, he suffers separation.
ਸਜਣੁ ਸਚਾ ਪਾਤਿਸਾਹੁ; ਜਿਸੁ ਮਿਲਿ ਕੀਚੈ ਭੋਗੁ ॥੩॥
sajan sachaa paatisaahu; jis mil keechai bhog |3|
Punjabi
ਸੱਚਾ ਸੁਲਤਾਨ ਮੈਡਾਂ ਮਿੱਤ੍ਰ ਹੈ, ਜਿਸ ਨਾਲ ਮਿਲ ਕੇ ਮੈਂ ਅਨੰਦ ਮਾਣਦਾ ਹਾਂ।
English
The True Lord King is my friend; meeting with Him, I am so happy. ||3||
ਪਉੜੀ ॥
paurree |
Punjabi
ਪਉੜੀ।
English
Pauree:
ਤੂ ਅਗਮ ਦਇਆਲੁ ਬੇਅੰਤੁ; ਤੇਰੀ ਕੀਮਤਿ. ਕਹੈ ਕਉਣੁ ॥
too agam deaal beant; teree keemat. kahai kaun |
Punjabi
ਤੂੰ ਪਹੁੰਚ ਤੋਂ ਪਰੇ, ਮਇਆਵਾਨ ਅਤੇ ਅਨੰਤ ਪ੍ਰਭੂ ਹੈਂ। ਤੇਰਾ ਮੁਲ ਕੌਣ ਪਾ ਸਕਦਾ ਹੈ।
English
You are inaccessible, merciful and infinite; who can estimate Your worth?
ਤੁਧੁ ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ ਸਗਲ ਭਉਣ ॥
tudh sirajiaa sabh sansaar; too naaeik sagal bhaun |
Punjabi
ਤੂੰ ਸਾਰੇ ਆਲਮ ਨੂੰ ਰਚਿਆ ਹੈ ਅਤੇ ਤੂੰ ਸਾਰਿਆਂ ਜਹਾਨਾਂ ਦਾ ਮਾਲਕ ਹੈਂ।
English
You created the entire universe; You are the Master of all the worlds.
ਤੇਰੀ ਕੁਦਰਤਿ. ਕੋਇ, ਨ ਜਾਣੈ; ਮੇਰੇ ਠਾਕੁਰ ਸਗਲ ਰਉਣ ॥
teree kudarat. koe, na jaanai; mere tthaakur sagal raun |
Punjabi
ਤੇਰੀ ਅਪਾਰ ਸ਼ਕਤੀ ਨੂੰ ਕੋਈ ਨਹੀਂ ਜਾਣਦਾ, ਹੇ ਮੈਂਡੇ ਸਰਬ-ਵਿਆਪਕ ਸੁਆਮੀ!
English
No one knows Your creative power, O my all-pervading Lord and Master.
ਤੁਧੁ ਅਪੜਿ ਕੋਇ. ਨ ਸਕੈ; ਤੂ ਅਬਿਨਾਸੀ ਜਗ ਉਧਰਣ ॥
tudh aparr koe. na sakai; too abinaasee jag udharan |
Punjabi
ਕੋਈ ਜਣਾ ਤੇਰੀ ਬਰਾਬਰੀ ਨਹੀਂ ਕਰ ਸਕਦਾ, ਤੂੰ ਗਜਤ ਨੂੰ ਤਾਰਣ ਵਾਲਾ ਨਾਸ-ਰਹਿਤ ਸੁਆਮੀ ਹੈਂ।
English
No one can equal You; You are imperishable and eternal, the Savior of the world.