Ang 1097
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਦੁਖੀਆ ਦਰਦ ਘਣੇ; ਵੇਦਨ ਜਾਣੇ ਤੂ ਧਣੀ ॥
dukheea darad ghane; vedan jaane too dhanee |
Punjabi
ਘਣੇਰੇ ਹਨ ਦੁਖੜੇ ਮੁਸੀਬਤ ਦੇ ਮਾਰਿਆਂ ਦੇ। ਉਨ੍ਹਾਂ ਦੀ ਪੀੜ ਨੂੰ ਕੇਵਲ ਤੂੰ ਹੀ ਜਾਣਦਾ ਹੈਂ, ਹੇ ਮਾਲਕ!
English
The miserable endure so much suffering and pain; You alone know their pain, Lord.
ਜਾਣਾ ਲਖ ਭਵੇ; ਪਿਰੀ ਡਿਖੰਦੋ. ਤਾ ਜੀਵਸਾ ॥੨॥
jaanaa lakh bhave; piree ddikhando. taa jeevasaa |2|
Punjabi
ਭਾਵੇਂ ਮੈਂ ਲੱਖਾਂ ਹੀ ਦਵਾਈਆਂ ਜਾਣਦਾ ਹੋਵਾਂ ਪਰ ਜੇਕਰ ਮੈਂ ਆਪਣੇ ਪਤੀ ਪ੍ਰਮਾਤਮਾ ਨੂੰ ਵੇਖ ਲੇਵਾਂ, ਕੇਵਲ ਤਦ ਹੀ ਮੈਂ ਜੀਉਂਦੀ ਰਹਾਂਗੀ।
English
I may know hundreds of thousands of remedies, but I shall live only if I see my Husband Lord. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਢਹਦੀ ਜਾਇ ਕਰਾਰਿ; ਵਹਣਿ ਵਹੰਦੇ ਮੈ ਡਿਠਿਆ ॥
dtahadee jaae karaar; vehan vahande mai dditthiaa |
Punjabi
ਮੈਂ ਹੜ੍ਹ ਦਾ ਵਗਣ ਅਤੇ ਨਦੀ ਦੇ ਕਿਨਾਰੇ ਨੂੰ ਢਾਹ ਲਗਦੀ ਵੇਖੀ ਹੈ।
English
I have seen the river-bank washed away by the raging waters of the river.
ਸੇਈ ਰਹੇ ਅਮਾਣ; ਜਿਨਾ ਸਤਿਗੁਰੁ ਭੇਟਿਆ ॥੩॥
seee rahe amaan; jinaa satigur bhettiaa |3|
Punjabi
ਕੇਵਲ ਉਹ ਹੀ ਸਹੀ ਸਲਾਮਤ ਰਹਿੰਦੇ ਹਨ ਜੇ ਆਪਣੇ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ।
English
They alone remain intact, who meet with the True Guru. ||3||
ਪਉੜੀ ॥
paurree |
Punjabi
ਪਉੜੀ।
English
Pauree:
ਜਿਸੁ ਜਨ ਤੇਰੀ ਭੁਖ ਹੈ; ਤਿਸੁ ਦੁਖੁ. ਨ ਵਿਆਪੈ ॥
jis jan teree bhukh hai; tis dukh. na viaapai |
Punjabi
ਜਿਸ ਪੁਰਸ਼ ਨੂੰ ਤੇਰੀ ਭੁੱਖ ਹੈ, ਹੇ ਸਾਹਿਬ! ਉਸ ਨੂੰ ਕੋਈ ਦੁਖੜਾ ਨਹੀਂ ਵਾਪਰਦਾ।
English
No pain afflicts that humble being who hungers for You, Lord.
ਜਿਨਿ ਜਨਿ ਗੁਰਮੁਖਿ ਬੁਝਿਆ; ਸੁ ਚਹੁ ਕੁੰਡੀ ਜਾਪੈ ॥
jin jan guramukh bujhiaa; su chahu kunddee jaapai |
Punjabi
ਉਹ ਇਨਸਾਨ, ਜੋ ਗੁਰਾਂ ਦੀ ਦਇਆ ਦੁਆਰਾ ਸਾਈਂ ਨੂੰ ਸਮਝ ਲੈਂਦਾ ਹੈ; ਉਹ ਚੌਹੀਂ ਪਾਸੀਂ ਪ੍ਰਸਿੱਧ ਹੋ ਜਾਂਦਾ ਹੈ।
English
That humble Gurmukh who understands, is celebrated in the four directions.
ਜੋ ਨਰੁ. ਉਸ ਕੀ ਸਰਣੀ ਪਰੈ; ਤਿਸੁ ਕੰਬਹਿ ਪਾਪੈ ॥
jo nar. us kee saranee parai; tis kanbeh paapai |
Punjabi
ਜੋ ਇਨਸਾਨ ਉਸ ਦੀ ਪਨਾਹ ਲੈਂਦਾ ਹੈ; ਪਾਪ ਉਸ ਨੂੰ ਵੇਖ ਕੇ ਕੰਬਦੇ ਹਨ।
English
Sins run away from that man, who seeks the Sanctuary of the Lord.
ਜਨਮ ਜਨਮ ਕੀ ਮਲੁ ਉਤਰੈ; ਗੁਰ ਧੂੜੀ ਨਾਪੈ ॥
janam janam kee mal utarai; gur dhoorree naapai |
Punjabi
ਗੁਰਾਂ ਦੇ ਰਚਨਾਂ ਦੀ ਖ਼ਾਕ ਅੰਦਰ ਨ੍ਹਾਉਣ ਦੁਆਰਾ, ਅਨੇਕਾਂ ਜਨਮਾਂ ਦੀ ਮਲੀਣਤਾ ਧੋਤੀ ਜਾਂਦੀ ਹੈ।
English
The filth of countless incarnations is washed away, bathing in the dust of the Guru's feet.
ਜਿਨਿ ਹਰਿ ਭਾਣਾ ਮੰਨਿਆ; ਤਿਸੁ. ਸੋਗੁ ਨ ਸੰਤਾਪੈ ॥
jin har bhaanaa maniaa; tis. sog na santaapai |
Punjabi
ਜੋ ਭੀ ਪ੍ਰਭੂ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ; ਉਸ ਨੂੰ ਸ਼ੋਕ ਦੁਖੀ ਨਹੀਂ ਕਰਦਾ।
English
Whoever submits to the Lord's Will does not suffer in sorrow.
ਹਰਿ ਜੀਉ ਤੂ ਸਭਨਾ ਕਾ ਮਿਤੁ ਹੈ; ਸਭਿ ਜਾਣਹਿ ਆਪੈ ॥
har jeeo too sabhanaa kaa mit hai; sabh jaaneh aapai |
Punjabi
ਹੇ ਮਹਾਰਾਜ ਮਾਲਕ! ਤੂੰ ਸਾਰਿਆਂ ਦਾ ਮਿੱਤ੍ਰ ਹੈਂ ਅਤੇ ਸਾਰੇ ਹੀ ਤੈਨੂੰ ਆਪਣਾ ਨਿੱਜ ਦਾ ਜਾਣਦੇ ਹਨ।
English
O Dear Lord, You are the friend of all; all believe that You are theirs.
ਐਸੀ ਸੋਭਾ ਜਨੈ ਕੀ; ਜੇਵਡੁ ਹਰਿ ਪਰਤਾਪੈ ॥
aisee sobhaa janai kee; jevadd har parataapai |
Punjabi
ਜਿਡੀ ਵੱਡੀ ਪ੍ਰਭਤਾ ਵਾਹਿਗੁਰੂ ਦੀ ਹੈ, ਉਹੋ ਜੇਹੀ ਹੀ ਹੈ ਕੀਰਤੀ ਉਸ ਦੇ ਦਾਸ ਦੀ।
English
The glory of the Lord's humble servant is as great as the Glorious Radiance of the Lord.
ਸਭ ਅੰਤਰਿ ਜਨ ਵਰਤਾਇਆ; ਹਰਿ ਜਨ ਤੇ ਜਾਪੈ ॥੮॥
sabh antar jan varataaeaa; har jan te jaapai |8|
Punjabi
ਆਪਣੇ ਗੋਲੇ ਨੂੰ ਪ੍ਰਭੂ ਸਾਰਿਆਂ ਅੰਦਰ ਉੰਘਾ ਕਰ ਦਿੰਦਾ ਹੈ, ਅਤੇ ਆਪਣੇ ਗੋਲੇ ਦੇ ਰਾਹੀਂ ਹੀ ਪ੍ਰਭੂ ਜਾਣਿਆ ਜਾਂਦਾ ਹੈ।
English
Among all, His humble servant is pre-eminent; through His humble servant, the Lord is known. ||8||
ਡਖਣੇ ਮਃ ੫ ॥
ddakhane mahalaa 5 |
Punjabi
ਡਖਣੇ ਪੰਜਵੀਂ ਪਾਤਿਸ਼ਾਹੀ।
English
Dakhanay, Fifth Mehl:
ਜਿਨਾ ਪਿਛੈ ਹਉ ਗਈ; ਸੇ. ਮੈ ਪਿਛੈ ਭੀ ਰਵਿਆਸੁ ॥
jinaa pichhai hau gee; se. mai pichhai bhee raviaas |
Punjabi
ਜਿਨ੍ਹਾਂ ਦੇ ਮਗਰ ਮੈਂ ਟੁਰਦੀ ਸਾਂ, ਉਹ ਭੀ ਹੁਣ ਮੇਰੇ ਕਦਮਾਂ ਮਗਰ ਟੁਰਦੇ ਹਨ।
English
Those whom I followed, now follow me.
ਜਿਨਾ ਕੀ ਮੈ ਆਸੜੀ; ਤਿਨਾ ਮਹਿਜੀ ਆਸ ॥੧॥
jinaa kee mai aasarree; tinaa mahijee aas |1|
Punjabi
ਜਿਨ੍ਹਾਂ ਉਤੇ ਮੈਂ ਉਮੈਦਾ ਬੰਨ੍ਹਦੀ ਸਾਂ, ਉਹ ਹੁਣ ਮੇਰੇ ਉਤੇ ਉਮੈਦਾਂ ਬੰਨ੍ਹਦੇ ਹਨ।
English
Those in whom I placed my hopes, now place their hopes in me. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਗਿਲੀ ਗਿਲੀ ਰੋਡੜੀ; ਭਉਦੀ. ਭਵਿ ਭਵਿ ਆਇ ॥
gilee gilee roddarree; bhaudee. bhav bhav aae |
Punjabi
ਭਟਕਦੀ ਅਤੇ ਉਡੱਦੀ, ਉਡੱਦੀ ਮੱਖੀ ਗੁੜ ਦੀ ਸਿੰਨੀ, ਸਿੰਨੀ ਰੋੜੀ ਦੇ ਕੋਲ ਆਉਂਦੀ ਹੈ।
English
The fly flies around, and comes to the wet lump of molasses.
ਜੋ ਬੈਠੇ ਸੇ ਫਾਥਿਆ; ਉਬਰੇ ਭਾਗ ਮਥਾਇ ॥੨॥
jo baitthe se faathiaa; ubare bhaag mathaae |2|
Punjabi
ਜਿਹੜੀ ਕੋਈ ਭੀ ਉਸ ਉਤੇ ਬਹਿੰਦੀ ਹੈ, ਉਹ ਫੱਸ ਜਾਂਦੀ ਹੈ। ਕੇਵਲ ਉਹ ਹੀ ਬਚਦੀ ਹੈ, ਜਿਸ ਦੇ ਮੱਥੇ ਉਤੇ ਚੰਗੀ ਭਾਵੀ ਲਿਖੀ ਹੋਈ ਹੈ।
English
Whoever sits on it, is caught; they alone are saved, who have good destiny on their foreheads. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਡਿਠਾ ਹਭ ਮਝਾਹਿ; ਖਾਲੀ ਕੋਇ. ਨ ਜਾਣੀਐ ॥
dditthaa habh majhaeh; khaalee koe. na jaaneeai |
Punjabi
ਮੈਂ ਆਪਣੇ ਵਾਹਿਗੁਰੂ ਨੂੰ ਸਾਰਿਆਂ ਅੰਦਰ ਵੇਖਦਾ ਹਾਂ, ਕੋਈ ਭੀ ਉਸ ਤੋਂ ਸੱਖਣਾ ਜਾਣਿਆ ਨਹੀਂ ਜਾਂਦਾ।
English
I see Him within all. No one is without Him.
ਤੈ ਸਖੀ ਭਾਗ ਮਥਾਹਿ; ਜਿਨੀ ਮੇਰਾ ਸਜਣੁ ਰਾਵਿਆ ॥੩॥
tai sakhee bhaag mathaeh; jinee meraa sajan raaviaa |3|
Punjabi
ਚੰਗੀ ਪ੍ਰਾਲਬਧ ਲਿਖੀ ਹੋਈ ਹੈ ਉਸ ਸਹੇਲੀ ਦੇ ਮੱਥੇ ਉਤੇ, ਜੋ ਮੈਂਡੇ ਮਿੰਤ੍ਰ ਨੂੰ ਮਾਣਦੀ ਹੈ।
English
Good destiny is inscribed on the forehead of that companion, who who enjoys the Lord, my Friend. ||3||
ਪਉੜੀ ॥
paurree |
Punjabi
ਪਉੜੀ।
English
Pauree:
ਹਉ ਢਾਢੀ. ਦਰਿ ਗੁਣ ਗਾਵਦਾ; ਜੇ ਹਰਿ ਪ੍ਰਭ ਭਾਵੈ ॥
hau dtaadtee. dar gun gaavadaa; je har prabh bhaavai |
Punjabi
ਜੇਕਰ ਸੁਆਮੀ ਵਾਹਿਗੁਰੂ ਨੂੰ ਚੰਗਾ ਲਗੇ, ਮੈਂ ਕੀਰਤਨੀਆਂ, ਉਸ ਦੇ ਬੂਹੇ ਉੱਤੇ ਉਸ ਦੀ ਕੀਰਤੀ ਗਾਇਨ ਕਰਦਾ ਹਾਂ।
English
I am a minstrel at His Door, singing His Glorious Praises, to please to my Lord God.
ਪ੍ਰਭੁ ਮੇਰਾ ਥਿਰ ਥਾਵਰੀ; ਹੋਰ ਆਵੈ ਜਾਵੈ ॥
prabh meraa thir thaavaree; hor aavai jaavai |
Punjabi
ਸਦੀਵੀ ਸਥਿਰ ਹੈ ਮੈਡਾਂ ਮਾਲਕ। ਹੋਰ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
My God is permanent and stable; others continue coming and going.
ਸੋ ਮੰਗਾ ਦਾਨੁ ਗੋੁਸਾਈਆ; ਜਿਤੁ ਭੁਖ ਲਹਿ ਜਾਵੈ ॥
so mangaa daan guosaaeea; jit bhukh leh jaavai |
Punjabi
ਸ਼੍ਰਿਸ਼ਟੀ ਦੇ ਸੁਆਮੀ ਪਾਸੋਂ ਮੈਂ ਉਹ ਦਾਤ ਮੰਗਦਾ ਹਾਂ, ਜਿਸ ਦੁਆਰਾ ਮੇਰੀ ਭੁੱਖ ਨਵਿਰਤ ਹੋ ਜਾਵੇ।
English
I beg for that gift from the Lord of the World, which will satisfy my hunger.
ਪ੍ਰਭ ਜੀਉ. ਦੇਵਹੁ ਦਰਸਨੁ ਆਪਣਾ; ਜਿਤੁ ਢਾਢੀ ਤ੍ਰਿਪਤਾਵੈ ॥
prabh jeeo. devahu darasan aapanaa; jit dtaadtee tripataavai |
Punjabi
ਮੇਰੇ ਮਾਣਨੀਯ ਮਾਲਕ, ਤੂੰ ਆਪਣੇ ਢਾਢੀ, ਮੈਨੂੰ, ਆਪਣਾ ਦੀਦਾਰ ਬਖ਼ਸ਼, ਜਿਸ ਨਾਲ ਮੈਂ ਰੱਜ ਜਾਵਾਂ।
English
O Dear Lord God, please bless Your minstrel with the Blessed Vision of Your Darshan, that I might be satisfied and fulfilled.
ਅਰਦਾਸਿ ਸੁਣੀ ਦਾਤਾਰਿ ਪ੍ਰਭਿ; ਢਾਢੀ ਕਉ ਮਹਲਿ ਬੁਲਾਵੈ ॥
aradaas sunee daataar prabh; dtaadtee kau mehal bulaavai |
Punjabi
ਸਖੀ, ਸੁਆਮੀ ਬੇਨਤੀ ਨੂੰ ਸੁਣਦਾ ਹੈ ਅਤੇ ਢਾਢੀ ਨੂੰ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
English
God, the Great Giver, hears the prayer, and summons the minstrel to the Mansion of His Presence.
ਪ੍ਰਭ ਦੇਖਦਿਆ. ਦੁਖ ਭੁਖ ਗਈ; ਢਾਢੀ ਕਉ ਮੰਗਣੁ. ਚਿਤਿ, ਨ ਆਵੈ ॥
prabh dekhadiaa. dukh bhukh gee; dtaadtee kau mangan. chit, na aavai |
Punjabi
ਸੁਆਮੀ ਨੂੰ ਵੇਖਦਿਆਂ ਹੀ ਕੀਰਤਨੀਏ ਦਾ ਦੁੱਖ ਤਦਲਫ਼ਿ ਤੇ ਭੁੱਖ ਨਵਿਰਤ ਹੋ ਜਾਂਦੇ ਹਨ ਅਤੇ ਉਸ ਨੂੰ ਹੋਰ ਕੁੱਛ ਮੰਗਣਾ ਭੁਲ ਜਾਂਦਾ ਹੈ।
English
Gazing upon God, the minstrel is rid of pain and hunger; he does not think to ask for anything else.
ਸਭੇ ਇਛਾ ਪੂਰੀਆ; ਲਗਿ ਪ੍ਰਭ ਕੈ ਪਾਵੈ ॥
sabhe ichhaa pooreea; lag prabh kai paavai |
Punjabi
ਸੁਆਮੀ ਦੇ ਚਰਨਾਂ ਨਾਲ ਜੁੜਨ ਦੁਆਰਾ, ਮੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
English
All desires are fulfilled, touching the feet of God.
ਹਉ ਨਿਰਗੁਣੁ ਢਾਢੀ ਬਖਸਿਓਨੁ; ਪ੍ਰਭਿ ਪੁਰਖਿ ਵੇਦਾਵੈ ॥੯॥
hau niragun dtaadtee bakhasion; prabh purakh vedaavai |9|
Punjabi
ਸੁਆਮੀ ਮਾਲਕ ਨੇ ਮੈਨੂੰ ਆਪਣੇ ਗੁਣ-ਵਿਹੂਣ ਅਤੇ ਨਿਰਮਾਣ ਭਟ ਨੂੰ ਮਾਫ਼ ਕਰ ਦਿੱਤਾ ਹੈ।
English
I am His humble, unworthy minstrel; the Primal Lord God has forgiven me. ||9||
ਡਖਣੇ ਮਃ ੫ ॥
ddakhane mahalaa 5 |
Punjabi
ਡਖਣੇ ਪੰਜਵੀਂ ਪਾਤਿਸ਼ਾਹੀ।
English
Dakhanay, Fifth Mehl:
ਜਾ ਛੁਟੇ ਤਾ ਖਾਕੁ; ਤੂ ਸੁੰਞੀ. ਕੰਤੁ, ਨ ਜਾਣਹੀ ॥
jaa chhutte taa khaak; too sunyee. kant, na jaanahee |
Punjabi
ਜਦ ਆਤਮਾ ਤੈਨੂੰ ਛੱਡ ਜਾਂਦੀ ਹੈ, ਤਦ ਤੂੰ ਨਿਰੀਪੁਰੀ ਮਿੱਟੀ ਹੀ ਹੈਂ, ਹੇ ਸੁੰਨੀਏ ਦੇਹ! ਤੂੰ ਆਪਣੇ ਪਤੀ ਨੂੰ ਕਿਉਂ ਨਹੀਂ ਜਾਣਦੀ ਕਰਦੀ।
English
When the soul leaves, you shall become dust, O vacant body; why do you not realize your Husband Lord?
ਦੁਰਜਨ ਸੇਤੀ ਨੇਹੁ; ਤੂ ਕੈ ਗੁਣਿ. ਹਰਿ ਰੰਗੁ ਮਾਣਹੀ ॥੧॥
durajan setee nehu; too kai gun. har rang maanahee |1|
Punjabi
ਤੂੰ ਖੋਟਿਆਂ ਪੁਰਸ਼ਾਂ ਨਾਲ ਪਿਆਰ ਕਰਦੀ ਹੈਂ। ਦਸ, ਤੂੰ ਕਿਹੜੀਆਂ ਨੇਕੀਆਂ ਕਰਕੇ ਆਪਣੇ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲਵੇਂਗੀ?
English
You are in love with evil people; by what virtues will you enjoy the Lord's Love? ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਨਾਨਕ. ਜਿਸੁ ਬਿਨੁ ਘੜੀ, ਨ ਜੀਵਣਾ; ਵਿਸਰੇ ਸਰੈ ਨ, ਬਿੰਦ ॥
naanak. jis bin gharree, na jeevanaa; visare sarai na, bind |
Punjabi
ਜਿਸ ਦੇ ਬਗ਼ੈਰ ਤੂੰ ਇਕ ਮੁਹਤ ਭੀ ਜੀਉਂਦੀ ਨਹੀਂ ਰਹਿ ਸਕਦੀ ਅਤੇ ਜਿਸ ਨੂੰ ਭੁਲਾ ਕੇ ਤੇਰਾ ਇਕ ਛਿਨ ਭਰ ਲਈ ਸਰ ਭੀ ਨਹੀਂ ਸਕਦਾ।
English
O Nanak, without Him, you cannot survive, even for an instant; you cannot afford to forget Him, even for a moment.
ਤਿਸੁ ਸਿਉ. ਕਿਉ ਮਨ ਰੂਸੀਐ; ਜਿਸਹਿ ਹਮਾਰੀ ਚਿੰਦ ॥੨॥
tis siau. kiau man rooseeai; jiseh hamaaree chind |2|
Punjabi
ਹੇ ਮੇਰੀ ਜਿੰਦੜੀਏ! ਤੂੰ ਉਸ ਨਾਲ, ਕਿਉਂ ਰੁਸਦੀ ਹੈ, ਜਿਸ ਨੂੰ ਤੇਰਾ iਫ਼ਕਰ ਹੈ।
English
Why are you alienated from Him, O my mind? He takes care of you. ||2||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਰਤੇ ਰੰਗਿ ਪਾਰਬ੍ਰਹਮ ਕੈ; ਮਨੁ ਤਨੁ ਅਤਿ ਗੁਲਾਲੁ ॥
rate rang paarabraham kai; man tan at gulaal |
Punjabi
ਜੋ ਸ਼੍ਰੋਮਣੀ ਸਾਹਿਬ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਦੀ ਆਤਮਾ ਅਤੇ ਦੇਹ ਪਰਮ ਲਾਲ ਥੀ ਵੰਝਦੇ ਹਨ।
English
Those who are imbued with the Love of the Supreme Lord God, their minds and bodies are colored deep crimson.
ਨਾਨਕ. ਵਿਣੁ ਨਾਵੈ ਆਲੂਦਿਆ; ਜਿਤੀ ਹੋਰੁ ਖਿਆਲੁ ॥੩॥
naanak. vin naavai aaloodiaa; jitee hor khiaal |3|
Punjabi
ਨਾਨਕ ਨਾਮ ਦੇ ਬਗ਼ੈਰ, ਪਲੀਤ ਹਨ ਹੋਰ ਸਾਰੇ ਖ਼ਿਆਲ।
English
O Nanak, without the Name, other thoughts are polluted and corrupt. ||3||
ਪਵੜੀ ॥
pavarree |
Punjabi
ਪਉੜੀ।
English
Pauree:
ਹਰਿ ਜੀਉ. ਜਾ ਤੂ ਮੇਰਾ ਮਿਤ੍ਰੁ ਹੈ; ਤਾ ਕਿਆ ਮੈ ਕਾੜਾ ॥
har jeeo. jaa too meraa mitru hai; taa kiaa mai kaarraa |
Punjabi
ਹੇ ਮੇਰੇ ਪੂਜਯ ਪ੍ਰਭੂ! ਜਦ ਤੂੰ ਮੇਰਾ ਸੱਜਣ ਹੈਂ, ਤਦ ਮੈਨੂੰ ਕਾਹਦਾ ਝੋਰਾ ਹੋ ਸਕਦਾ ਹੈ।
English
O Dear Lord, when You are my friend, what sorrow can afflict me?
ਜਿਨੀ ਠਗੀ. ਜਗੁ ਠਗਿਆ; ਸੇ ਤੁਧੁ ਮਾਰਿ ਨਿਵਾੜਾ ॥
jinee tthagee. jag tthagiaa; se tudh maar nivaarraa |
Punjabi
ਜੋ (ਵਿਕਾਰ-ਰੂਪੀ) ਛਲੀਏ, ਸ਼ਸਾਰ ਨੂੰ ਛਲਦੇ ਹਨ, ਉਨ੍ਹਾਂ ਨੂੰ ਤੂੰ ਮਾਰ ਕੇ ਦੂਰ ਕਰ ਦਿੱਤਾ ਹੈ, ਹੇ ਸਾਈਂ!
English
You have beaten off and destroyed the cheats that cheat the world.
ਗੁਰਿ. ਭਉਜਲੁ ਪਾਰਿ ਲੰਘਾਇਆ; ਜਿਤਾ ਪਾਵਾੜਾ ॥
gur. bhaujal paar langhaaeaa; jitaa paavaarraa |
Punjabi
ਗੁਰਾਂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਦਾ ਹੈ ਤੇ ਮੈਂ ਝਗੜਾ ਜਿੱਤ ਲਿਆ ਹੈ।
English
The Guru has carried me across the terrifying world-ocean, and I have won the battle.
ਗੁਰਮਤੀ ਸਭਿ ਰਸ ਭੋਗਦਾ; ਵਡਾ ਆਖਾੜਾ ॥
guramatee sabh ras bhogadaa; vaddaa aakhaarraa |
Punjabi
ਗੁਰਾਂ ਦੀ ਸਿਖਮਤ ਦੁਆਰਾ, ਮੈਂ ਜਗਤ ਦੇ ਵੱਡੇ ਅਖਾੜੇ ਵਿੱਚ ਸਾਰੀਆਂ ਖੁਸ਼ੀਆਂ ਮਾਣਦਾ ਹਾਂ।
English
Through the Guru's Teachings, I enjoy all the pleasures in the great world-arena.
ਸਭਿ ਇੰਦ੍ਰੀਆ. ਵਸਿ ਕਰਿ ਦਿਤੀਓ; ਸਤਵੰਤਾ ਸਾੜਾ ॥
sabh indreea. vas kar diteeo; satavantaa saarraa |
Punjabi
ਸਾਡੇ ਸੱਚੇ ਸੁਆਮੀ ਨੇ ਮੇਰੇ ਸਾਰੇ ਇੰਦਰੇ ਮੇਰੇ ਅਧੀਨ ਕਰ ਦਿੱਤੇ ਹਨ।
English
The True Lord has brought all my senses and organs under my control.