Ekam
Guru Granth Sahib

Ang 1110

Ang 1110 · Line 1

ਨਾਨਕ. ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ॥੧੭॥੧॥

naanak. ahinis raavai preetam; har var thir sohaago |17|1|

Punjabi

ਨਾਨਕ ਦਿਨ ਰਾਤ ਮੇਰਾ ਦਿਲਜਾਨੀ ਮੈਨੂੰ ਮਾਣਦਾ ਹੈ ਅਤੇ ਵਾਹਿਗੁਰੂ ਨੂੰ ਆਪਣੇ ਕੰਤ ਵਜੋਂ ਪ੍ਰਾਪਤ ਕਰ ਕੇ ਮੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

O Nanak, day and night, my Beloved enjoys me; with the Lord as my Husband, my Marriage is Eternal. ||17||1||

Dr. Sant Singh Khalsa (Shabad OS, CC BY-SA)
Ang 1110 · Line 2

ਤੁਖਾਰੀ ਮਹਲਾ ੧ ॥

tukhaaree mahalaa 1 |

Punjabi

ਤੁਖਾਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tukhaari, First Mehl:

Dr. Sant Singh Khalsa (Shabad OS, CC BY-SA)
Ang 1110 · Line 3

ਪਹਿਲੈ ਪਹਰੈ, ਨੈਣ ਸਲੋਨੜੀਏ; ਰੈਣਿ ਅੰਧਿਆਰੀ ਰਾਮ ॥

pahilai paharai, nain salonarree; rain andhiaaree raam |

Punjabi

ਹੇ ਸੋਹਣਿਆਂ ਅੱਖਾਂ ਪਤਨੀਏ ਹਨੇਰੀ ਰਾਤ੍ਰੀ ਦੇ ਪਹਿਲੇ ਪਹਿਰ ਅੰਦਰ,

Bhai Manmohan Singh (Shabad OS, CC BY-SA)

English

In the first watch of the dark night, O bride of splendored eyes,

Dr. Sant Singh Khalsa (Shabad OS, CC BY-SA)
Ang 1110 · Line 4

ਵਖਰੁ ਰਾਖੁ ਮੁਈਏ; ਆਵੈ ਵਾਰੀ ਰਾਮ ॥

vakhar raakh mueee; aavai vaaree raam |

Punjabi

ਤੂੰ ਆਪਣੀ ਜਾਇਦਾਦ ਦੀ ਰਖਵਾਲੀ ਕਰ, ਮਰ-ਜਾਣ-ਵਾਲੀਏ, ਤੇਰੀ ਵਾਰੀ ਛੇਤੀ ਹੀ ਆ ਜਾਵੇਗੀ।

Bhai Manmohan Singh (Shabad OS, CC BY-SA)

English

protect your riches; your turn is coming soon.

Dr. Sant Singh Khalsa (Shabad OS, CC BY-SA)
Ang 1110 · Line 5

ਵਾਰੀ ਆਵੈ. ਕਵਣੁ ਜਗਾਵੈ; ਸੂਤੀ ਜਮ ਰਸੁ ਚੂਸਏ ॥

vaaree aavai. kavan jagaavai; sootee jam ras choose |

Punjabi

ਜਦ ਤੇਰੀ ਵਾਰੀ ਆਏਗੀ, ਤੈਨੂੰ ਕੌਣ ਜਗਾਏਗਾ? ਜਦ ਤੂੰ ਸੁੱਤੀ ਹੋਵੇਂਗੀ, ਮੌਤ ਦਾ ਦੂਤ ਤੇਰੇ ਜੀਵਨ ਦੇ ਰਥ ਨੂੰ ਖਿੱਚ ਲਵੇਗਾ।

Bhai Manmohan Singh (Shabad OS, CC BY-SA)

English

When your turn comes, who will wake you? While you sleep, your juice shall be sucked out by the Messenger of Death.

Dr. Sant Singh Khalsa (Shabad OS, CC BY-SA)
Ang 1110 · Line 6

ਰੈਣਿ ਅੰਧੇਰੀ. ਕਿਆ ਪਤਿ ਤੇਰੀ; ਚੋਰੁ ਪੜੈ. ਘਰੁ ਮੂਸਏ ॥

rain andheree. kiaa pat teree; chor parrai. ghar moose |

Punjabi

ਰਾਤ ਹਨ੍ਹੇਰੀ ਹੈ, ਚੋਰ ਸੰਨ੍ਹ ਲਾ ਕੇ ਤੇਰੇ ਝੁੱਗੇ ਨੂੰ ਲੁਟ ਲੈਣਗੇ। ਤੇਰੀ ਪਤਿ ਆਬਰੂ ਦਾ ਓਦੋਂ ਕੀ ਬਣੇਗਾ?

Bhai Manmohan Singh (Shabad OS, CC BY-SA)

English

The night is so dark; what will become of your honor? The thieves will break into your home and rob you.

Dr. Sant Singh Khalsa (Shabad OS, CC BY-SA)
Ang 1110 · Line 7

ਰਾਖਣਹਾਰਾ ਅਗਮ ਅਪਾਰਾ; ਸੁਣਿ ਬੇਨੰਤੀ ਮੇਰੀਆ ॥

raakhanahaaraa agam apaaraa; sun benantee mereea |

Punjabi

ਹੇ ਮੇਰੇ ਪਹੁੰਚ ਤੋਂ ਪਰੇ ਅਤੇ ਬੇਅੰਤ ਰੱਖਿਅਕ, ਤੂੰ ਮੇਰੀ ਪ੍ਰਾਰਥਨਾਂ ਸ੍ਰਵਣ ਕਰ।

Bhai Manmohan Singh (Shabad OS, CC BY-SA)

English

O Saviour Lord, Inaccessible and Infinite, please hear my prayer.

Dr. Sant Singh Khalsa (Shabad OS, CC BY-SA)
Ang 1110 · Line 8

ਨਾਨਕ. ਮੂਰਖੁ ਕਬਹਿ, ਨ ਚੇਤੈ; ਕਿਆ ਸੂਝੈ. ਰੈਣਿ ਅੰਧੇਰੀਆ ॥੧॥

naanak. moorakh kabeh, na chetai; kiaa soojhai. rain andhereea |1|

Punjabi

ਨਾਨਕ ਮੂੜ੍ਹ ਕਦੇ ਭੀ ਸੁਆਮੀ ਨੂੰ ਨਹੀਂ ਸਿਮਰਦਾ। ਕਾਲੀ ਬੋਲੀ ਰਾਤ ਵਿੱਚ ਉਸ ਨੂੰ ਕੀ ਦਿਸ ਸਕਦਾ ਹੈ?

Bhai Manmohan Singh (Shabad OS, CC BY-SA)

English

O Nanak, the fool never remembers Him; what can he see in the dark of night? ||1||

Dr. Sant Singh Khalsa (Shabad OS, CC BY-SA)
Ang 1110 · Line 9

ਦੂਜਾ ਪਹਰੁ ਭਇਆ; ਜਾਗੁ ਅਚੇਤੀ ਰਾਮ ॥

doojaa pehar bheaa; jaag achetee raam |

Punjabi

ਦੂਸਰਾ ਪਹਿਰ ਉਦੇ ਹੋ ਗਿਆ ਹੈ। ਤੂੰ ਜਾਗ ਪਓ, ਹੇ ਬੇਖਬਰ ਜੀਵ!

Bhai Manmohan Singh (Shabad OS, CC BY-SA)

English

The second watch has begun; wake up, you unconscious being!

Dr. Sant Singh Khalsa (Shabad OS, CC BY-SA)
Ang 1110 · Line 10

ਵਖਰੁ ਰਾਖੁ ਮੁਈਏ; ਖਾਜੈ ਖੇਤੀ. ਰਾਮ ॥

vakhar raakh mueee; khaajai khetee. raam |

Punjabi

ਆਪਣੇ ਮਾਲ-ਮੱਤਾ ਦੀ ਰਖਵਾਲੀ ਕਰ, ਨੀ ਫਾਨੀ ਤ੍ਰੀਮਤੇ! ਤੇਰੀ ਪੈਲੀ ਖਾਧੀ ਜਾ ਰਹੀ ਹੈ।

Bhai Manmohan Singh (Shabad OS, CC BY-SA)

English

Protect your riches, O mortal; your farm is being eaten.

Dr. Sant Singh Khalsa (Shabad OS, CC BY-SA)
Ang 1110 · Line 11

ਰਾਖਹੁ ਖੇਤੀ. ਹਰਿ ਗੁਰ ਹੇਤੀ; ਜਾਗਤ ਚੋਰੁ. ਨ ਲਾਗੈ ॥

raakhahu khetee. har gur hetee; jaagat chor. na laagai |

Punjabi

ਤੂੰ ਆਪਣੀ ਫਸਲ ਨੂੰ ਬਚਾ ਤੇ ਆਪਣੇ ਗੁਰ-ਪ੍ਰਮੇਸ਼ਵਰ ਨੂੰ ਪਿਆਰ ਕਰ। ਤੇਰੇ ਜਾਗਦੇ ਰਹਿਣ ਨਾਲ ਚੋਰ ਤੈਨੂੰ ਲੁਟੇਗਾ ਨਹੀਂ।

Bhai Manmohan Singh (Shabad OS, CC BY-SA)

English

Protect your crops, and love the Lord, the Guru. Stay awake and aware, and the thieves shall not rob you.

Dr. Sant Singh Khalsa (Shabad OS, CC BY-SA)
Ang 1110 · Line 12

ਜਮ ਮਗਿ. ਨ ਜਾਵਹੁ, ਨਾ ਦੁਖੁ ਪਾਵਹੁ; ਜਮ ਕਾ ਡਰੁ ਭਉ ਭਾਗੈ ॥

jam mag. na jaavahu, naa dukh paavahu; jam kaa ddar bhau bhaagai |

Punjabi

ਤੂੰ ਮੌਤ ਦੇ ਦੂਤ ਦੇ ਰਾਹੇ ਨਹੀਂ ਜਾਵੇਂਗੀ ਅਤੇ ਕਸ਼ਟ ਨਹੀਂ ਊਠਾਵੇਂਗੀ। ਤੇਰਾ ਮੌਤ ਦਾ ਭੈ ਅਤੇ ਤ੍ਰਾਹ ਦੌੜ ਜਾਵੇਗਾ।

Bhai Manmohan Singh (Shabad OS, CC BY-SA)

English

You shall not have to go on the path of Death, and you shall not suffer in pain; your fear and terror of death shall run away.

Dr. Sant Singh Khalsa (Shabad OS, CC BY-SA)
Ang 1110 · Line 13

ਰਵਿ ਸਸਿ ਦੀਪਕ. ਗੁਰਮਤਿ ਦੁਆਰੈ; ਮਨਿ ਸਾਚਾ ਮੁਖਿ ਧਿਆਵਏ ॥

rav sas deepak. guramat duaarai; man saachaa mukh dhiaave |

Punjabi

ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਮਨ ਅਤੇ ਮੂੰਹ ਨਾਲ ਤੂੰ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦੇ ਵੱਸ ਵਿੰਚ ਹਨ ਸੂਰਜ ਤੇ ਚੰਦ ਦੇ ਦੀਵੇ।

Bhai Manmohan Singh (Shabad OS, CC BY-SA)

English

The lamps of the sun and the moon are lit by the Guru's Teachings, through His Door, meditating on the True Lord, in the mind and with the mouth.

Dr. Sant Singh Khalsa (Shabad OS, CC BY-SA)
Ang 1110 · Line 14

ਨਾਨਕ. ਮੂਰਖੁ ਅਜਹੁ, ਨ ਚੇਤੈ; ਕਿਵ. ਦੂਜੈ ਸੁਖੁ ਪਾਵਏ ॥੨॥

naanak. moorakh ajahu, na chetai; kiv. doojai sukh paave |2|

Punjabi

ਨਾਨਕ ਅਜੇ ਭੀ ਮੂੜ੍ਹ ਆਪਣੇ ਸਾਈਂ ਦਾ ਸਿਮਰਨ ਨਹੀਂ ਕਰਦਾ। ਦਵੈਤ-ਭਾਵ ਅੰਦਰ ਉਹ ਕਿਸ ਤਰ੍ਹਾਂ ਆਰਾਮ ਪਾ ਸਕਦਾ ਹੈ?

Bhai Manmohan Singh (Shabad OS, CC BY-SA)

English

O Nanak, the fool still does not remember the Lord. How can he find peace in duality? ||2||

Dr. Sant Singh Khalsa (Shabad OS, CC BY-SA)
Ang 1110 · Line 15

ਤੀਜਾ ਪਹਰੁ ਭਇਆ; ਨੀਦ ਵਿਆਪੀ. ਰਾਮ ॥

teejaa pehar bheaa; need viaapee. raam |

Punjabi

ਤੀਜਾ ਪਹਿਰ ਆ ਗਿਆ ਹੈ ਅਤੇ ਪ੍ਰਾਣੀ ਨੂੰ ਨੀਂਦ੍ਰ ਨੇ ਆ ਘੇਰਿਆ ਹੈ।

Bhai Manmohan Singh (Shabad OS, CC BY-SA)

English

The third watch has begun, and sleep has set in.

Dr. Sant Singh Khalsa (Shabad OS, CC BY-SA)
Ang 1110 · Line 16

ਮਾਇਆ ਸੁਤ ਦਾਰਾ; ਦੂਖਿ ਸੰਤਾਪੀ. ਰਾਮ ॥

maaeaa sut daaraa; dookh santaapee. raam |

Punjabi

ਦੌਲਤ, ਬੱਚੇ ਅਤੇ ਵਹੁਟੀ ਰਾਹੀਂ ਊਹ ਕਸ਼ਟ ਅੰਦਰ ਦੁਖਾਂਤਰ ਹੁੰਦਾ ਹੈ।

Bhai Manmohan Singh (Shabad OS, CC BY-SA)

English

The mortal suffers in pain, from attachment to Maya, children and spouse.

Dr. Sant Singh Khalsa (Shabad OS, CC BY-SA)
Ang 1110 · Line 17

ਮਾਇਆ ਸੁਤ ਦਾਰਾ ਜਗਤ ਪਿਆਰਾ; ਚੋਗ ਚੁਗੈ ਨਿਤ ਫਾਸੈ ॥

maaeaa sut daaraa jagat piaaraa; chog chugai nit faasai |

Punjabi

ਧਨ-ਦੌਲਤ, ਬੱਚੇ ਵਹੁਟੀ ਅਤੇ ਦੁਨੀਆਂ ਉਸ ਨੂੰ ਮਿੱਠੜੇ ਲੱਗਦੇ ਹਨ। ਊਹ ਦਾਣਾ ਦੁਣਕ ਚੁਗਦਾ ਹੈ ਅਤੇ ਸਦਾਹੀ ਫਸ ਜਾਂਦਾ ਹੈ।

Bhai Manmohan Singh (Shabad OS, CC BY-SA)

English

Maya, his children, his wife and the world are so dear to him; he bites the bait, and is caught.

Dr. Sant Singh Khalsa (Shabad OS, CC BY-SA)
Ang 1110 · Line 18

ਨਾਮੁ ਧਿਆਵੈ ਤਾ ਸੁਖੁ ਪਾਵੈ; ਗੁਰਮਤਿ. ਕਾਲੁ, ਨ ਗ੍ਰਾਸੈ ॥

naam dhiaavai taa sukh paavai; guramat. kaal, na graasai |

Punjabi

ਜੇਕਰ ਊਹ ਗੁਰਾਂ ਦੇ ਉਪਦੇਸ਼ ਤਾਬੇ ਨਾਮ ਦਾ ਆਰਾਧਨ ਕਰੇ, ਤਦ ਉਹ ਆਰਾਮ ਚੈਨ ਪਾ ਲੈਂਦਾ ਹੈ ਅਤੇ ਮੌਤ ਉਸ ਨਹੀਂ ਪਕੜਦੀ।

Bhai Manmohan Singh (Shabad OS, CC BY-SA)

English

Meditating on the Naam, the Name of the Lord, he shall find peace; following the Guru's Teachings, he shall not be seized by death.

Dr. Sant Singh Khalsa (Shabad OS, CC BY-SA)
Ang 1110 · Line 19

ਜੰਮਣੁ ਮਰਣੁ ਕਾਲੁ. ਨਹੀ ਛੋਡੈ; ਵਿਣੁ ਨਾਵੈ. ਸੰਤਾਪੀ ॥

jaman maran kaal. nahee chhoddai; vin naavai. santaapee |

Punjabi

ਆਉਣ, ਜਾਣ ਅਤੇ ਮੌਤ ਉਸ ਨੂੰ ਨਹੀਂ ਛੱਡਦੇ ਅਤੇ ਨਾਮ ਦੇ ਬਗੈਰ ਉਹ ਦੁਖੀ ਹੁੰਦਾ ਹੈ।

Bhai Manmohan Singh (Shabad OS, CC BY-SA)

English

He cannot escape from birth, dying and death; without the Name, he suffers.

Dr. Sant Singh Khalsa (Shabad OS, CC BY-SA)
Ang 1110 · Line 20

ਨਾਨਕ. ਤੀਜੈ ਤ੍ਰਿਬਿਧਿ ਲੋਕਾ; ਮਾਇਆ ਮੋਹਿ ਵਿਆਪੀ ॥੩॥

naanak. teejai tribidh lokaa; maaeaa mohi viaapee |3|

Punjabi

ਨਾਨਕ, ਤੀਜੇ ਪਹਿਰ ਅੰਦਰ ਤਿੰਨ ਪ੍ਰਕਾਰ ਦੀ ਮੋਹਣੀ ਤੇ ਠਸਰ ਹੇਠਾਂ ਲੋਕ ਸੰਸਾਰੀ ਮਮਤਾ ਅੰਦਰ ਖਚਤ ਹੋਏ ਹੋਏ ਹਨ।

Bhai Manmohan Singh (Shabad OS, CC BY-SA)

English

O Nanak, in the third watch of the three-phased Maya, the world is engrossed in attachment to Maya. ||3||

Dr. Sant Singh Khalsa (Shabad OS, CC BY-SA)
Ang 1110 · Line 21

ਚਉਥਾ ਪਹਰੁ ਭਇਆ; ਦਉਤੁ ਬਿਹਾਗੈ, ਰਾਮ ॥

chauthaa pehar bheaa; daut bihaagai, raam |

Punjabi

ਚੌਥਾ ਪਹਿਰ ਆ ਗਿਆ ਹੈ ਅਤੇ ਮੌਤ ਦਾ ਦਿਨ ਉਦੇ ਹੋਣ ਵਾਲਾ ਹੈ।

Bhai Manmohan Singh (Shabad OS, CC BY-SA)

English

The fourth watch has begun, and the day is about to dawn.

Dr. Sant Singh Khalsa (Shabad OS, CC BY-SA)
Ang 1110 · Line 22

ਤਿਨ ਘਰੁ ਰਾਖਿਅੜਾ; ਜੋੁ ਅਨਦਿਨੁ ਜਾਗੈ, ਰਾਮ ॥

tin ghar raakhiarraa; juo anadin jaagai, raam |

Punjabi

ਜਿਹੜੇ ਰਾਤ ਅਤੇ ਦਿਨ ਜਾਗਦੇ ਰਹਿੰਦੇ ਹਨ, ਉਹ ਆਪਣੇ ਝੁਗੇ ਨੂੰ ਬਚਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Those who remain awake and aware, night and day, preserve and protect their homes.

Dr. Sant Singh Khalsa (Shabad OS, CC BY-SA)
Ang 1110 · Line 23

ਗੁਰ ਪੂਛਿ ਜਾਗੇ, ਨਾਮਿ ਲਾਗੇ; ਤਿਨਾ ਰੈਣਿ ਸੁਹੇਲੀਆ ॥

gur poochh jaage, naam laage; tinaa rain suheleea |

Punjabi

ਰਾਤ੍ਰੀ ਉਹਨਾ ਲਈ ਆਰਾਮਦੇਹ ਹੈ। ਜੋ ਗੁਰਾਂ ਦੇ ਮਸ਼ਵਰੇ ਤਾਬੇ ਖਬਰਦਾਰ ਰਹਿੰਦੇ ਹਨ ਅਤੇ ਆਪਦੇ ਆਪ ਨੂੰ ਸਾਈਂ ਦੇ ਨਾਮ ਨਾਲ ਜੋੜਦੇ ਹਨ।

Bhai Manmohan Singh (Shabad OS, CC BY-SA)

English

The night is pleasant and peaceful, for those who remain awake; following the Guru's advice, they focus on the Naam.

Dr. Sant Singh Khalsa (Shabad OS, CC BY-SA)
Ang 1110 · Line 24

ਗੁਰਸਬਦੁ ਕਮਾਵਹਿ. ਜਨਮਿ, ਨ ਆਵਹਿ; ਤਿਨਾ ਹਰਿ ਪ੍ਰਭੁ ਬੇਲੀਆ ॥

gurasabad kamaaveh. janam, na aaveh; tinaa har prabh beleea |

Punjabi

ਜੋ ਗੁਰਾਂ ਦੇ ਉਪਦੇਸ਼ ਉਤੇ ਅਮਲ ਕਰਦੇ ਹਨ, ਉਹ ਮੁੜ ਕੇ ਜਨਮ ਨਹੀਂ ਧਾਰਦੇ ਅਤੇ ਵਾਹਿਗੁਰੂ ਸੁਆਮੀ ਉਨ੍ਹਾਂ ਦਾ ਮਿਤਰ ਬਣ ਜਾਂਦਾ ਹੈ।

Bhai Manmohan Singh (Shabad OS, CC BY-SA)

English

Those who practice the Word of the Guru's Shabad are not reincarnated again; the Lord God is their Best Friend.

Dr. Sant Singh Khalsa (Shabad OS, CC BY-SA)
Ang 1110 · Line 25

ਕਰ ਕੰਪਿ, ਚਰਣ ਸਰੀਰੁ ਕੰਪੈ; ਨੈਣ ਅੰਧੁਲੇ, ਤਨੁ ਭਸਮ ਸੇ ॥

kar kanp, charan sareer kanpai; nain andhule, tan bhasam se |

Punjabi

ਉਨ੍ਹਾਂ ਦੇ ਹੱਥ ਕੰਬਦੇ ਹਨ, ਪੈਰ ਤੇ ਦੇਹ ਥਿੜਕਦੇ ਹਨ, ਅੱਖਾਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਜਿਸਮ ਮਿੱਟੀ ਵਰਗਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The hands shake, the feet and body totter, the vision goes dark, and the body turns to dust.

Dr. Sant Singh Khalsa (Shabad OS, CC BY-SA)
Ang 1110 · Line 26

ਨਾਨਕ. ਦੁਖੀਆ ਜੁਗ ਚਾਰੇ; ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥

naanak. dukheea jug chaare; bin naam har ke man vase |4|

Punjabi

ਨਾਨਕ, ਸੁਆਮੀ ਦਾ ਨਾਮ ਹਿਰਦੇ ਅੰਦਰ ਵਸਾਣ ਦੇ ਬਗੈਰ, ਪ੍ਰਾਣੀ ਚਾਰੇ ਯੁਗ ਹੀ ਦੁੱਖੀ ਰਹਿੰਦਾ ਹੈ।

Bhai Manmohan Singh (Shabad OS, CC BY-SA)

English

O Nanak, people are miserable throughout the four ages, if the Name of the Lord does not abide in the mind. ||4||

Dr. Sant Singh Khalsa (Shabad OS, CC BY-SA)
Ang 1110 · Line 27

ਖੂਲੀ ਗੰਠਿ ਉਠੋ; ਲਿਖਿਆ ਆਇਆ. ਰਾਮ ॥

khoolee gantth uttho; likhiaa aaeaa. raam |

Punjabi

ਤੇਰੀ ਦੇਹ ਦੀ ਗੰਢ ਖੁਲ੍ਹ ਗਈ ਹੈ, ਤੂੰ ਉਠੱ ਖੜਾ ਹੋ, ਤੇਰੇ ਲਈ ਲਿਖਤੀ ਹੁਕਮ ਆ ਗਿਆ ਹੈ।

Bhai Manmohan Singh (Shabad OS, CC BY-SA)

English

The knot has been untied; rise up - the order has come!

Dr. Sant Singh Khalsa (Shabad OS, CC BY-SA)
Ang 1110 · Line 28

ਰਸ ਕਸ ਸੁਖ ਠਾਕੇ; ਬੰਧਿ ਚਲਾਇਆ. ਰਾਮ ॥

ras kas sukh tthaake; bandh chalaaeaa. raam |

Punjabi

ਰੰਗ ਰਲੀਆਂ ਅਤੇ ਆਰਾਮ ਬੰਦ ਕਰ ਦਿੱਤੇ ਹਨ ਅਤੇ ਮੌਤ ਬੰਦੇ ਨੂੰ ਕੈਦੀ ਬਣਾ ਕੇ ਅੱਗੇ ਨੂੰ ਧੱਕ ਦਿੰਦੀ ਹੈ।

Bhai Manmohan Singh (Shabad OS, CC BY-SA)

English

Pleasures and comforts are gone; like a prisoner, you are driven on.

Dr. Sant Singh Khalsa (Shabad OS, CC BY-SA)
Ang 1110 · Line 29

ਬੰਧਿ ਚਲਾਇਆ. ਜਾ ਪ੍ਰਭ ਭਾਇਆ; ਨਾ ਦੀਸੈ. ਨਾ ਸੁਣੀਐ ॥

bandh chalaaeaa. jaa prabh bhaaeaa; naa deesai. naa suneeai |

Punjabi

ਜਦ ਪ੍ਰਭੂ ਨੂੰ ਚੰਗਾ ਲੱਗਦਾ ਹੈ, ਵੇਖੋ ਅਤੇ ਸੁਣੇ ਬਗੈਰ, ਮੌਤ ਪ੍ਰਾਣੀ ਨੂੰ ਪਕੜ ਕੇ ਅੱਗੇ ਨੂੰ ਤੋਰ ਦਿੰਦੀ ਹੈ।

Bhai Manmohan Singh (Shabad OS, CC BY-SA)

English

You shall be bound and gagged, when it pleases God; you will not see or hear it coming.

Dr. Sant Singh Khalsa (Shabad OS, CC BY-SA)
Ang 1110 · Line 30

ਆਪਣ ਵਾਰੀ ਸਭਸੈ ਆਵੈ; ਪਕੀ ਖੇਤੀ ਲੁਣੀਐ ॥

aapan vaaree sabhasai aavai; pakee khetee luneeai |

Punjabi

ਹਰ ਜਾਣੇ ਦੀ ਆਪਣੀ ਵਾਰੀ ਆਉਂਦੀ ਹੈ। ਪੱਕੀ ਹੋਈ ਫਸਲ ਸਦਾ ਹੀ ਵੱਢ ਲਈ ਜਾਂਦੀ ਹੈ।

Bhai Manmohan Singh (Shabad OS, CC BY-SA)

English

Everyone will have their turn; the crop ripens, and then it is cut down.

Dr. Sant Singh Khalsa (Shabad OS, CC BY-SA)
Ang 1110 · Line 31

ਘੜੀ ਚਸੇ ਕਾ ਲੇਖਾ ਲੀਜੈ; ਬੁਰਾ ਭਲਾ ਸਹੁ ਜੀਆ ॥

gharree chase kaa lekhaa leejai; buraa bhalaa sahu jeea |

Punjabi

ਹਰ ਇੱਕ ਮੁਹਤ ਅਤੇ ਛਿਨ ਦਾ ਹਿਸਾਬ ਕਿਤਾਬ ਲਿਆ ਜਾਂਦਾ ਹੈ ਅਤੇ ਆਤਮਾ ਨੂੰ ਚੰਗੇ ਤੇ ਮੰਦੇ ਅਮਲਾਂ ਦਾ ਬਦਲਾ ਭੁਗਤਣਾ ਪੈਂਦਾ ਹੈ।

Bhai Manmohan Singh (Shabad OS, CC BY-SA)

English

The account is kept for every second, every instant; the soul suffers for the bad and the good.

Dr. Sant Singh Khalsa (Shabad OS, CC BY-SA)
Ang 1110 · Line 32

ਨਾਨਕ. ਸੁਰਿ ਨਰ ਸਬਦਿ ਮਿਲਾਏ; ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥

naanak. sur nar sabad milaae; tin prabh kaaran keea |5|2|

Punjabi

ਉਸ ਸਾਈਂ ਨੇ ਇਸ ਤਰ੍ਹਾਂ ਖੇਡ ਨਿਯੁਕਤ ਕੀਤੀ ਹੈ ਕਿ ਨਾਮ ਦੇ ਰਾਹੀਂ ਦੈਵੀ ਸਰੂਪ ਪੁਰਸ਼ ਆਪਦੇ ਸੁਆਮੀ ਨਾਲ ਮਿਲ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, the angelic beings are united with the Word of the Shabad; this is the way God made it. ||5||2||

Dr. Sant Singh Khalsa (Shabad OS, CC BY-SA)
Ang 1110 · Line 33

ਤੁਖਾਰੀ ਮਹਲਾ ੧ ॥

tukhaaree mahalaa 1 |

Punjabi

ਤੁਖਾਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tukhaari, First Mehl:

Dr. Sant Singh Khalsa (Shabad OS, CC BY-SA)
Ang 1110 · Line 34

ਤਾਰਾ ਚੜਿਆ ਲੰਮਾ; ਕਿਉ. ਨਦਰਿ ਨਿਹਾਲਿਆ, ਰਾਮ ॥

taaraa charriaa lamaa; kiau. nadar nihaaliaa, raam |

Punjabi

ਬੋਦੀ ਵਾਲਾ ਤਾਰਾ ਚੜ੍ਹ ਪਿਆ ਹੈ। ਅੱਖ ਨਾਲ ਪ੍ਰਭੂ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ?

Bhai Manmohan Singh (Shabad OS, CC BY-SA)

English

The meteor shoots across the sky. How can it be seen with the eyes?

Dr. Sant Singh Khalsa (Shabad OS, CC BY-SA)
Ang 1110 · Line 35

ਸੇਵਕ ਪੂਰ ਕਰੰਮਾ; ਸਤਿਗੁਰਿ ਸਬਦਿ ਦਿਖਾਲਿਆ. ਰਾਮ ॥

sevak poor karamaa; satigur sabad dikhaaliaa. raam |

Punjabi

ਸੱਚੇ ਗੁਰਦੇਵ ਜੀ ਆਪਣੇ ਪੂਰਨ ਭਾਗਾਂ ਵਾਲੇ ਗੋਲੇ ਨੂੰ ਪ੍ਰਭੂ ਵਿਖਾਲ ਦਿੰਦੇ ਹਨ।

Bhai Manmohan Singh (Shabad OS, CC BY-SA)

English

The True Guru reveals the Word of the Shabad to His servant who has such perfect karma.

Dr. Sant Singh Khalsa (Shabad OS, CC BY-SA)
Ang 1110 · Line 36

ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ; ਅਹਿਨਿਸਿ ਦੇਖਿ ਬੀਚਾਰਿਆ ॥

gur sabad dikhaaliaa sach samaaliaa; ahinis dekh beechaariaa |

Punjabi

ਜਿਸ ਕਿਸੇ ਨੂੰ ਗੁਰੂ ਜੀ ਪ੍ਰਭੂ ਨੂੰ ਵਿਖਾਲਦੇ ਹਨ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਦਿਨ ਤੇ ਰਾਤ ਵਾਹਿਗੁਰੂ ਨੂੰ ਵੇਖਦਾ ਅਤੇ ਆਰਾਧਦਾ ਹੈ।

Bhai Manmohan Singh (Shabad OS, CC BY-SA)

English

The Guru reveals the Shabad; dwelling on the True Lord, day and night, he beholds and reflects on God.

Dr. Sant Singh Khalsa (Shabad OS, CC BY-SA)
Ang 1110 · Line 37

ਧਾਵਤ ਪੰਚ ਰਹੇ. ਘਰੁ ਜਾਣਿਆ; ਕਾਮੁ ਕ੍ਰੋਧੁ ਬਿਖੁ ਮਾਰਿਆ ॥

dhaavat panch rahe. ghar jaaniaa; kaam krodh bikh maariaa |

Punjabi

ਉਸ ਦੀਆਂ ਭੱਜੀਆਂ ਫਿਰਦੀਆਂ ਪੰਜੇ ਇਦ੍ਰੀਆਂ ਸਥਿਰ ਹੋ ਜਾਂਦੀਆਂ ਹਨ, ਉਹ ਸੁਆਮੀ ਦੇ ਮੰਦਰ ਨੂੰ ਜਾਣ ਲੈਂਦਾ ਹੈ ਅਤੇ ਕਾਮਚੇਸ਼ਟਾ, ਗੁੱਸੇ ਅਤੇ ਬਦੀ ਨੂੰ ਮਾਰ ਸੁੱਟਦਾ ਹੈ।

Bhai Manmohan Singh (Shabad OS, CC BY-SA)

English

The five restless desires are restrained, and he knows the home of his own heart. He conquers sexual desire, anger and corruption.

Dr. Sant Singh Khalsa (Shabad OS, CC BY-SA)
Ang 1110 · Line 38

ਅੰਤਰਿ ਜੋਤਿ ਭਈ, ਗੁਰ ਸਾਖੀ; ਚੀਨੇ ਰਾਮ ਕਰੰਮਾ ॥

antar jot bhee, gur saakhee; cheene raam karamaa |

Punjabi

ਗੁਰਾਂ ਦੇ ਊਪਦੇਸ਼ ਦੁਆਰਾ, ਉਸ ਦਾ ਅੰਦਰ ਰੌਸ਼ਨ ਹੋ ਜਾਂਦਾ ਹੈ ਅਤੇ ਉਹ ਸਾਹਿਬ ਦੀਆਂ ਅਦੁਭੁਤ ਖੇਡਾਂ ਨੂੰ ਵੇਖਦਾ ਹੈ।

Bhai Manmohan Singh (Shabad OS, CC BY-SA)

English

His inner being is illuminated, by the Guru's Teachings; He beholds the Lord's play of karma.

Dr. Sant Singh Khalsa (Shabad OS, CC BY-SA)