Ang 1109
ਆਗੈ ਘਾਮ. ਪਿਛੈ ਰੁਤਿ ਜਾਡਾ; ਦੇਖਿ ਚਲਤ. ਮਨੁ ਡੋਲੇ ॥
aagai ghaam. pichhai rut jaaddaa; dekh chalat. man ddole |
Punjabi
ਗਰਮੀ ਪਿੱਛੇ ਰਹਿ ਗਈ ਹੈ ਅਤੇ ਸਿਆਲ ਦਾ ਮੌਸਮ ਮੂਹਰੇ ਹੈ। ਇਹ ਖੇਡ ਵੇਖ ਮੇਰਾ ਚਿੱਤ ਡਿਕਡੋਲੇ ਖਾਂਦਾ ਹੈ।
English
Summer is now behind us, and the winter season is ahead. Gazing upon this play, my shaky mind wavers.
ਦਹ ਦਿਸਿ ਸਾਖ. ਹਰੀ ਹਰੀਆਵਲ; ਸਹਜਿ ਪਕੈ ਸੋ ਮੀਠਾ ॥
deh dis saakh. haree hareeaaval; sehaj pakai so meetthaa |
Punjabi
ਦਸੀਂ ਪਾਸੀਂ ਹੀ ਟਹਿਣੀਆਂ ਸਰਸਬਜ ਅਤੇ ਹਰੀਆਂ ਭਰੀਆਂ ਹਨ। ਜੋ ਹੌਲੀ ਹੌਲੀ ਪੱਕਦਾ ਹੈ ਉਹ ਮਿੱਠਾ ਹੁਦਾ ਹੈ।
English
In all ten directions, the branches are green and alive. That which ripens slowly, is sweet.
ਨਾਨਕ. ਅਸੁਨਿ ਮਿਲਹੁ ਪਿਆਰੇ; ਸਤਿਗੁਰ ਭਏ ਬਸੀਠਾ ॥੧੧॥
naanak. asun milahu piaare; satigur bhe baseetthaa |11|
Punjabi
ਅੱਸੂ ਅੰਦਰ ਤੂੰ ਮੈਨੂੰ ਮਿਲ, ਹੇ ਮੇਰੇ ਦਿਲਬਰ! ਸੱਚੇ ਗੁਰਦੇਵ ਜੀ ਮੇਰੇ ਵਿਚੋਲੇ ਹੋ ਗਏ ਹਨ।
English
O Nanak, in Assu, please meet me, my Beloved. The True Guru has become my Advocate and Friend. ||11||
ਕਤਕਿ. ਕਿਰਤੁ ਪਇਆ; ਜੋ ਪ੍ਰਭ ਭਾਇਆ ॥
katak. kirat peaa; jo prabh bhaaeaa |
Punjabi
ਕੱਤੇ ਵਿੱਚ ਜੋ ਸੁਆਮੀ ਨੂੰ ਚੰਗਾ ਲੱਗਦਾ ਹੈ ਉਹ ਉਹ ਹੀ ਪ੍ਰਾਣੀ ਦੀ ਪ੍ਰਾਲਭਧ ਵਿੱਚ ਲਿਖਿਆ ਜਾਂਦਾ ਹੈ।
English
In Katak, that alone comes to pass, which is pleasing to the Will of God.
ਦੀਪਕੁ ਸਹਜਿ ਬਲੈ; ਤਤਿ ਜਲਾਇਆ ॥
deepak sehaj balai; tat jalaaeaa |
Punjabi
ਜਿਹੜਾ ਦੀਵਾ ਅਸਲੀਅਤ ਨਾਲ ਪ੍ਰਕਾਸ਼ਿਆ ਹੈ, ਊਹ ਸੁਖੈਨ ਹੀ ਬਲਦਾ ਰਹਿੰਦਾ ਹੈ।
English
The lamp of intuition burns, lit by the essence of reality.
ਦੀਪਕ ਰਸ ਤੇਲੋ. ਧਨ ਪਿਰ ਮੇਲੋ; ਧਨ ਓਮਾਹੈ ਸਰਸੀ ॥
deepak ras telo. dhan pir melo; dhan omaahai sarasee |
Punjabi
ਪ੍ਰੀਤ ਦੀਵੇ ਦਾ ਤੇਲ ਹੈ ਜੋ ਪਤਨੀ ਨੂੰ ਉਸ ਦੇ ਪਤੀ ਨਾਲ ਮਿਲਾਉਂਦਾ ਹੈ। ਪਤਨੀ ਖੁਸ਼ੀ ਤੇ ਖਿੜਾਓ ਅੰਦਰ ਹੈ।
English
Love is the oil in the lamp, which unites the soul-bride with her Lord. The bride is delighted, in ecstasy.
ਅਵਗਣ ਮਾਰੀ ਮਰੈ. ਨ ਸੀਝੈ; ਗੁਣਿ ਮਾਰੀ ਤਾ ਮਰਸੀ ॥
avagan maaree marai. na seejhai; gun maaree taa marasee |
Punjabi
ਜਿਸ ਨੂੰ ਪਾਪ ਨਾਸ ਕਰਦਾ ਹੈ, ਊਹ ਆਪਣੀ ਮੌਤ ਸਮੇਂ ਸਫਲ ਨਹੀਂ ਹੁੰਦੀ ਜਦ ਨੇਕੀ ਨਾਲ ਮਰਦੀ ਹੈ, ਤਦ ਹੀ ਉਹ ਅਸਲੀ ਤੌਰ ਤੇ ਮਰਦੀ ਹੈ।
English
One who dies in faults and demerits - her death is not successful. But one who dies in glorious virtue, really truly dies.
ਨਾਮੁ ਭਗਤਿ ਦੇ ਨਿਜ ਘਰਿ ਬੈਠੇ; ਅਜਹੁ ਤਿਨਾੜੀ ਆਸਾ ॥
naam bhagat de nij ghar baitthe; ajahu tinaarree aasaa |
Punjabi
ਜਿਨ੍ਹਾਂ ਨੂੰ ਤੂੰ ਹੇ ਸੁਆਮੀ! ਆਪਣਾ ਨਾਮ ਅਤੇ ਪ੍ਰੇਮ-ਮਈ ਸੇਵਾ ਬਖਸ਼ਦਾ ਹੈ। ਉਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਬਹਿੰਦੇ ਹਨ। ਤਦ ਭੀ ਉਨ੍ਹਾਂ ਦੀ ਊਮੀਦ ਤੇਰੇ ਉਤੇ ਹੀ ਹੈ।
English
Those who are blessed with devotional worship of the Naam, the Name of the Lord, sit in the home of their own inner being. They place their hopes in You.
ਨਾਨਕ ਮਿਲਹੁ. ਕਪਟ ਦਰ ਖੋਲਹੁ; ਏਕ ਘੜੀ. ਖਟੁ ਮਾਸਾ ॥੧੨॥
naanak milahu. kapatt dar kholahu; ek gharree. khatt maasaa |12|
Punjabi
ਗੁਰੂ ਜੀ ਆਖਦੇ ਹਨ ਹੇ ਸਾਹਿਬ! ਆਪਣੇ ਦਰਵਾਜੇ ਦੇ ਕਿਵਾੜ ਖੋਲ ਅਤੇ ਮੈਨੂੰ ਮਿਲ। ਮੇਰੇ ਲਈ ਹੁਣ ਇੱਕ ਮੁਹਤ ਭੀ ਛੇ ਮਹੀਨੇ ਦੀ ਮਾਨੰਦ ਹੈ।
English
Nanak: please open the shutters of Your Door, O Lord, and meet me. A single moment is like six months to me. ||12||
ਮੰਘਰ ਮਾਹੁ ਭਲਾ; ਹਰਿ ਗੁਣ ਅੰਕਿ ਸਮਾਵਏ ॥
manghar maahu bhalaa; har gun ank samaave |
Punjabi
ਚੰਗਾ ਹੈ ਮੱਘਰ ਦਾ ਮਹੀਨਾ ਉਨ੍ਹਾ ਲਈ ਜੋ ਊਸ ਦਾ ਜੱਸ ਗਾਇਨ ਕਰ, ਪ੍ਰਭੂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ।
English
The month of Maghar is good, for those who sing the Glorious Praises of the Lord, and merge in His Being.
ਗੁਣਵੰਤੀ ਗੁਣ ਰਵੈ; ਮੈ ਪਿਰੁ ਨਿਹਚਲੁ ਭਾਵਏ ॥
gunavantee gun ravai; mai pir nihachal bhaave |
Punjabi
ਗੁਣਵਾਨ ਪਤਨੀ ਸੁਆਮੀ ਦਾ ਜੱਸ ਉਚਾਰਨ ਕਰਦੀ ਹੈ। ਮੇਰਾ ਸਦੀਵੀ ਸਥਿਰ ਪ੍ਰੀਤਮ ਮੈਨੂੰ ਚੰਗਾ ਲੱਗਦਾ ਹੈ।
English
The virtuous wife utters His Glorious Praises; my Beloved Husband Lord is Eternal and Unchanging.
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ; ਚੰਚਲੁ ਜਗਤੁ ਸਬਾਇਆ ॥
nihachal chatur sujaan bidhaataa; chanchal jagat sabaaeaa |
Punjabi
ਅਹਿੱਲ, ਦਾਨਾਂ ਅਤੇ ਸਰਬਗ ਹੈ ਮੇਰਾ ਸਿਰਸਜਣਹਾਰ ਸੁਆਮੀ, ਪ੍ਰਤੂ ਸਾਰੀ ਦੁਨੀਆਂ ਹਿੱਲ ਜਾਣ ਵਾਲੀ ਹੈ।
English
The Primal Lord is Unmoving and Unchanging, Clever and Wise; all the world is fickle.
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ; ਪ੍ਰਭ ਭਾਣੇ ਤਾ ਭਾਇਆ ॥
giaan dhiaan gun ank samaane; prabh bhaane taa bhaaeaa |
Punjabi
ਜਿਨ੍ਹਾਂ ਦੇ ਪੱਲੇ ਬ੍ਰਹਮਗਿਆਤ ਅਤੇ ਸਿਮਰਨ ਦੀ ਨੇਕੀ ਹੈ ਉਹ ਸਾਈਂ ਦੇ ਸਰੂਪ ਅੰਦਰ ਲੀਨ ਹੋ ਜਾਂਦੇ ਹਨ। ਸਾਈਂ ਨੂੰ ਉਹ ਚੰਗੇ ਲੱਗਦੇ ਹਨ ਅਤੇ ਸਾਈਂ ਉਹਨਾਂ ਨੂੰ ਚੰਗਾ ਲੱਗਦਾ ਹੈ।
English
By virtue of spiritual wisdom and meditation, she merges in His Being; she is pleasing to God, and He is pleasing to her.
ਗੀਤ ਨਾਦ ਕਵਿਤ ਕਵੇ ਸੁਣਿ; ਰਾਮ ਨਾਮਿ ਦੁਖੁ ਭਾਗੈ ॥
geet naad kavit kave sun; raam naam dukh bhaagai |
Punjabi
ਗਾਉਣ, ਸੁਰਾਂ ਅਤੇ ਕਵੀਸ਼ਰ ਦੀਆਂ ਕਵਿਤਾਵਾਂ ਮੈਂ ਸੁਣੀਆਂ ਹਨ, ਪ੍ਰੰਤੂ ਪ੍ਰਭੂ ਦੇ ਨਾਮ ਰਾਹੀਂ ਹੀ ਦੁਖੜਾ ਦੌੜਦਾ ਹੈ।
English
I have heard the songs and the music, and the poems of the poets; but only the Name of the Lord takes away my pain.
ਨਾਨਕ. ਸਾ ਧਨ ਨਾਹ ਪਿਆਰੀ; ਅਭ ਭਗਤੀ ਪਿਰ ਆਗੈ ॥੧੩॥
naanak. saa dhan naah piaaree; abh bhagatee pir aagai |13|
Punjabi
ਨਾਨਕ ਕੇਵਲ ਉਹ ਹੀ ਪਤਨੀ ਆਪਣੇ ਪਤੀ ਦੀ ਲਾਡਲੀ ਹੈ ਜੋ ਊਸ ਦੀ ਹਜੂਰੀ ਅੰਦਰ ਆਪਣੇ ਪ੍ਰੀਤਮ ਦੀ ਦਿਲੀ ਸੇਵਾ ਕਮਾਉਂਦੀ ਹੈ।
English
O Nanak, that soul-bride is pleasing to her Husband Lord, who performs loving devotional worship before her Beloved. ||13||
ਪੋਖਿ. ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ ॥
pokh. tukhaar parrai; van trin ras sokhai |
Punjabi
ਪੋਹ ਵਿੱਚ ਬਰਫ ਪੈਂਦੀ ਹੈ ਅਤੇ ਜੰਗਲ ਤੇ ਘਾਹ ਦੀ ਰਤੂਬਤ ਸੁਕ ਜਾਂਦੀ ਹੈ।
English
In Poh, the snow falls, and the sap of the trees and the fields dries up.
ਆਵਤ. ਕੀ ਨਾਹੀ; ਮਨਿ ਤਨਿ ਵਸਹਿ ਮੁਖੇ ॥
aavat. kee naahee; man tan vaseh mukhe |
Punjabi
ਹੇ ਸੁਆਮੀ! ਤੂੰ ਕਿਉਂ ਨਹੀਂ ਆਉਂਦਾ? ਤੂੰ ਮੇਰੀ ਆਤਮਾਂ, ਦੇਹ ਅਤੇ ਮੂੰਹ ਅੰਦਰ ਵੱਸਦਾ ਹੈਂ।
English
Why have You not come? I keep You in my mind, body and mouth.
ਮਨਿ ਤਨਿ ਰਵਿ ਰਹਿਆ ਜਗਜੀਵਨੁ; ਗੁਰਸਬਦੀ ਰੰਗੁ ਮਾਣੀ ॥
man tan rav rahiaa jagajeevan; gurasabadee rang maanee |
Punjabi
ਜਗਤ ਦੀ ਜਿੰਦ ਜਾਨ ਵਾਹਿਗੁਰੂ ਮੇਰੇ ਚਿੱਤ ਤੇ ਸਰੀਰ ਅੰਦਰ ਰਮ ਰਿਹਾ ਹੈ। ਗੁਰਾਂ ਦੀ ਬਾਣੀ ਰਾਹੀਂ ਮੈਂ ਊਸ ਦੀ ਪ੍ਰੀਤ ਦਾ ਅਨੰਦ ਲੈਂਦਾ ਹਾਂ।
English
He is permeating and pervading my mind and body; He is the Life of the World. Through the Word of the Guru's Shabad, I enjoy His Love.
ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ ਜੋਤਿ ਸਮਾਣੀ ॥
anddaj jeraj setaj utabhuj; ghatt ghatt jot samaanee |
Punjabi
ਪ੍ਰਭੂ ਦਾ ਪ੍ਰਕਾਸ਼ ਆਂਡੇ, ਜੇਰ, ਮੁੜ੍ਹਕੇ ਤੇ ਧਰਤੀ ਤੋਂ ਪੈਦਾ ਹੋਣ ਵਾਲੇ ਅਤੇ ਸਾਰਿਆਂ ਦਿਲਾਂ ਅੰਦਰ ਰਵਿਆ ਹੋਇਆ ਹੈ।
English
His Light fills all those born of eggs, born from the womb, born of sweat and born of the earth, each and every heart.
ਦਰਸਨੁ ਦੇਹੁ. ਦਇਆਪਤਿ ਦਾਤੇ; ਗਤਿ ਪਾਵਉ. ਮਤਿ ਦੇਹੋ ॥
darasan dehu. deaapat daate; gat paavau. mat deho |
Punjabi
ਹੇ ਰਹਿਮਤ ਦੇ ਸੁਆਮੀ, ਦਾਤਾਰ ਪੁਰਖ! ਮੈਨੂੰ ਆਪਣਾ ਦੀਦਾਰ ਬਖਸ਼ ਅਤੇ ਸੋਚ ਸਮਝ ਪ੍ਰਦਾਨ ਕਰ। ਤਾਂ ਜੋ ਮੈਂ ਮੁਕਤੀ ਨੂੰ ਪ੍ਰਾਪਤ ਹੋ ਜਾਵਾਂ।
English
Grant me the Blessed Vision of Your Darshan, O Lord of Mercy and Compassion. O Great Giver, grant me understanding, that I might find salvation.
ਨਾਨਕ. ਰੰਗਿ ਰਵੈ ਰਸਿ ਰਸੀਆ; ਹਰਿ ਸਿਉ ਪ੍ਰੀਤਿ ਸਨੇਹੋ ॥੧੪॥
naanak. rang ravai ras raseea; har siau preet saneho |14|
Punjabi
ਨਾਨਕ ਮੌਜੀ ਵਾਹਿਗੁਰੂ ਪਿਆਰ ਅਤੇ ਖੁਸ਼ੀ ਨਾਲ ਉਹ ਪਤਨੀ ਨੂੰ ਮਾਣਦਾ ਹੈ ਜੋ ਉਸ ਨਾਲਪ੍ਰੇਮ ਅਤੇ ਮੁਹੱਬਤ ਕਰਦੀ ਹੈ।
English
O Nanak, the Lord enjoys, savors and ravishes the bride who is in love with Him. ||14||
ਮਾਘਿ ਪੁਨੀਤ ਭਈ; ਤੀਰਥੁ ਅੰਤਰਿ ਜਾਨਿਆ ॥
maagh puneet bhee; teerath antar jaaniaa |
Punjabi
ਮਾਘ ਦੇ ਮਹੀਨੇ ਅੰਦਰ ਯਾਤਰਾ ਅਸਥਾਨ ਨੂੰ ਆਪਣੇ ਅੰਦਰ ਅਨੁਭਵ ਕਰਨ ਦੁਆਰਾ ਮੈਂ ਪਵਿੱਤਰ ਹੋ ਜਾਂਦੀ ਹਾਂ।
English
In Maagh, I become pure; I know that the sacred shrine of pilgrimage is within me.
ਸਾਜਨ ਸਹਜਿ ਮਿਲੇ; ਗੁਣ ਗਹਿ ਅੰਕਿ ਸਮਾਨਿਆ ॥
saajan sehaj mile; gun geh ank samaaniaa |
Punjabi
ਊਸ ਦੀਆਂ ਨੇਕੀਆਂ ਧਾਰਨ ਕਰਨ ਅਤੇ ਉਸ ਦੇ ਸਰੂਪ ਅੰਦਰ ਲੀਨ ਹੋਣ ਦੁਆਰਾ ਮੈਂ ਸੁਖੈਨ ਹੀ ਆਪਣੇ ਸਾਜਨ ਨੂੰ ਮਿਲ ਪਈ ਹਾਂ।
English
I have met my Friend with intuitive ease; I grasp His Glorious Virtues, and merge in His Being.
ਪ੍ਰੀਤਮ ਗੁਣ ਅੰਕੇ. ਸੁਣਿ ਪ੍ਰਭ ਬੰਕੇ; ਤੁਧੁ ਭਾਵਾ ਸਰਿ ਨਾਵਾ ॥
preetam gun anke. sun prabh banke; tudh bhaavaa sar naavaa |
Punjabi
ਤੂੰ ਮੇਰੀ ਗੱਲ ਸੁਣ, ਹੇ ਮੇਰੇ ਪਿਆਰੇ ਅਤੇ ਸੁੰਦਰ ਸੁਆਮੀ! ਤੇਰੀਆਂ ਖੂਬੀਆਂ ਨੂੰ ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ। ਜੇਕਰ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੇ ਸਰੋਵਰ ਅੰਦਰ ਇਸ਼ਨਾਨ ਕਰਾਂਗੀ।
English
O my Beloved, Beauteous Lord God, please listen: I sing Your Glories, and merge in Your Being. If it is pleasing to Your Will, I bathe in the sacred pool within.
ਗੰਗ ਜਮੁਨ ਤਹ ਬੇਣੀ ਸੰਗਮ; ਸਾਤ ਸਮੁੰਦ ਸਮਾਵਾ ॥
gang jamun teh benee sangam; saat samund samaavaa |
Punjabi
ਗੰਗਾ ਜਮਨਾ ਤਿੰਨਾਂ ਨਦੀਆਂ ਦਾ ਮਿਲਾਪ ਅਸਥਾਨ ਤੇ ਸੱਤ ਸਮੁੰਦਰ ਸਮਾਏ ਹੋਏ ਹਨ,
English
The Ganges, Jamunaa, the sacred meeting place of the three rivers, the seven seas,
ਪੁੰਨ ਦਾਨ ਪੂਜਾ ਪਰਮੇਸੁਰ; ਜੁਗਿ ਜੁਗਿ ਏਕੋ ਜਾਤਾ ॥
pun daan poojaa paramesur; jug jug eko jaataa |
Punjabi
ਸਖਾਵਤ, ਖੈਰਾਤ ਅਤੇ ਉਪਾਸ਼ਨਾ ਪਾਰਬ੍ਰਹਮ ਦੇ ਨਾਮ ਅੰਦਰ। ਮੈਂ ਅਨੁਭਵ ਕਰਦਾ ਹਾਂ ਕਿ ਸੁਆਮੀ ਹੀ ਹਰ ਯੁਗ ਅੰਦਰ ਵਿਆਪਕ ਹੋ ਰਿਹਾ ਹੈ।
English
Charity, donations, adoration and worship all rest in the Transcendent Lord God; throughout the ages, I realize the One.
ਨਾਨਕ. ਮਾਘਿ ਮਹਾ ਰਸੁ ਹਰਿ ਜਪਿ; ਅਠਸਠਿ ਤੀਰਥ ਨਾਤਾ ॥੧੫॥
naanak. maagh mahaa ras har jap; atthasatth teerath naataa |15|
Punjabi
ਨਾਨਕ ਮਾਘ ਵਿੱਚ ਅਠਾਹਟ ਯਾਤ੍ਰਾ ਅਸਥਾਨਾਂ ਦਾ ਇਸ਼ਨਾਨ ਸੁਆਮੀ ਦੇ ਨਾਮ ਦੇ ਪਰਮ ਅੰਮ੍ਰਿਤ ਦੇ ਸਿਮਰਨ ਵਿੱਚ ਆਜਾਦਾ ਹੈ।
English
O Nanak, in Maagh, the most sublime essence is meditation on the Lord; this is the cleansing bath of the sixty-eight sacred shrines of pilgrimage. ||15||
ਫਲਗੁਨਿ. ਮਨਿ ਰਹਸੀ; ਪ੍ਰੇਮੁ ਸੁਭਾਇਆ ॥
falagun. man rahasee; prem subhaaeaa |
Punjabi
ਫੱਗਣ ਵਿੱਚ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਭਾਉਂਦੀ ਹੈ, ਉਨ੍ਹਾਂ ਦੀ ਆਤਮਾਂ ਖਿੜ ਜਾਂਦੀ ਹੈ।
English
In Phalgun, her mind is enraptured, pleased by the Love of her Beloved.
ਅਨਦਿਨੁ ਰਹਸੁ ਭਇਆ; ਆਪੁ ਗਵਾਇਆ ॥
anadin rehas bheaa; aap gavaaeaa |
Punjabi
ਜੋ ਆਪਣੀ ਸਵੈ-ਹੰਗਤਾ ਨੂੰ ਮਾਰ ਦਿੰਦੀ ਹੈ, ਉਹ ਰਾਤ ਅਤੇ ਦਿਨ ਆਤਮਕ ਅਨੰਦ ਅੰਦਰ ਵਿਚਰਦੀ ਹੈ।
English
Night and day, she is enraptured, and her selfishness is gone.
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ; ਕਰਿ ਕਿਰਪਾ ਘਰਿ ਆਓ ॥
man mohu chukaaeaa jaa tis bhaaeaa; kar kirapaa ghar aao |
Punjabi
ਜਦ ਉਸ ਨੂੰ ਚੰਗਾ ਲੱਗਦਾ ਹੈ ਤਾਂ ਮੈਂ ਆਪਣੇ ਹਿਰਦੇ ਵਿਚੋਂ ਸੰਸਾਰੀ ਮਮਤਾ ਨੂੰ ਮੇਟ ਦਿੰਦੀ ਹਾਂ ਅਤੇ ਸਾਈਂ ਮਿਹਰ ਧਾਰ ਕੇ ਮੇਰੇ ਘਰ ਵਿੱਚ ਆ ਜਾਂਦਾ ਹੈ।
English
Emotional attachment is eradicated from her mind, when it pleases Him; in His Mercy, He comes to my home.
ਬਹੁਤੇ ਵੇਸ ਕਰੀ ਪਿਰ ਬਾਝਹੁ; ਮਹਲੀ ਲਹਾ. ਨ ਥਾਓ ॥
bahute ves karee pir baajhahu; mahalee lahaa. na thaao |
Punjabi
ਭਾਵੇਂ ਮੈਂ ਘਨੇਰੇ ਭੇਸ ਧਾਰਨ ਕਰ ਲਵਾਂ, ਪ੍ਰੰਤੂ ਆਪਣੇ ਪਿਆਰੇ ਦੇ ਬਗੈਰ, ਮੈਨੂੰ ਉਸ ਦੇ ਮੰਦਰ ਵਿੱਚ ਥਾਂ ਨਹੀਂ ਮਿਲਣੀ।
English
I dress in various clothes, but without my Beloved, I shall not find a place in the Mansion of His Presence.
ਹਾਰ ਡੋਰ ਰਸ ਪਾਟ ਪਟੰਬਰ; ਪਿਰਿ ਲੋੜੀ ਸੀਗਾਰੀ ॥
haar ddor ras paatt pattanbar; pir lorree seegaaree |
Punjabi
ਜਦ ਮੇਰੇ ਦਿਲਬਰ ਨੇ ਇਸ ਤਰ੍ਹਾਂ ਚਾਹਿਆ ਤਾਂ ਮੈਂ ਆਪਣੇ ਆਪ ਨੂੰ ਫੂਲ ਮਾਲਾ, ਮੋਤੀਆਂ ਦੀਆਂ ਲੜੀਆਂ ਅਤਰ ਅਤੇ ਰੇਸ਼ਮੀ ਬਸਤਰਾਂ ਨਾਲ ਸ਼ਸ਼ੋਭਤ ਕੀਤਾ।
English
I have adorned myself with garlands of flowers, pearl necklaces, scented oils and silk robes.
ਨਾਨਕ. ਮੇਲਿ ਲਈ, ਗੁਰਿ ਅਪਣੈ; ਘਰਿ ਵਰੁ ਪਾਇਆ ਨਾਰੀ ॥੧੬॥
naanak. mel lee, gur apanai; ghar var paaeaa naaree |16|
Punjabi
ਨਾਨਕ ਗੁਰਾਂ ਨੇ ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੈਂ ਪਤਨੀ ਨੇ ਆਪਦੇ ਪਤੀ ਨੂੰ ਆਪਣੇ ਗ੍ਰਹਿ ਵਿੱਚ ਹੀ ਪ੍ਰਾਪਤ ਕਰ ਲਿਆ ਹੈ।
English
O Nanak, the Guru has united me with Him. The soul-bride has found her Husband Lord, within the home of her own heart. ||16||
ਬੇ ਦਸ ਮਾਹ; ਰੁਤੀ ਥਿਤੀ ਵਾਰ ਭਲੇ ॥
be das maah; rutee thitee vaar bhale |
Punjabi
ਦੋ ਅਤੇ ਦਸ (ਬਾਰਾਂ) ਮਹੀਨੇ, ਮੌਸਮ, ਤਿੱਥਾਂ, ਹਫਤੇ ਦੇ ਦਿਹਾੜੇ ਸਰੇਸ਼ਟ ਹਨ,
English
The twelve months, the seasons, the weeks, the days, the hours, the minutes and the seconds are all sublime,
ਘੜੀ ਮੂਰਤ ਪਲ ਸਾਚੇ; ਆਏ ਸਹਜਿ ਮਿਲੇ ॥
gharree moorat pal saache; aae sehaj mile |
Punjabi
ਘੰਟੇ, ਮਿੰਟਾਂ ਅਤੇ ਮੁਹਤ ਸਮੂਹ ਜਦ ਕਿ ਸੱਚਾ ਸੁਆਮੀ ਆ ਕੇ ਸੁਭਾਵਿਕ ਹੀ ਮੈਨੂੰ ਮਿਲ ਪੈਂਦਾ ਹੈ।
English
When the True Lord comes and meets her with natural ease.
ਪ੍ਰਭ ਮਿਲੇ ਪਿਆਰੇ. ਕਾਰਜ ਸਾਰੇ; ਕਰਤਾ ਸਭ ਬਿਧਿ ਜਾਣੈ ॥
prabh mile piaare. kaaraj saare; karataa sabh bidh jaanai |
Punjabi
ਮਿੱਠੜਾ ਮਾਲਕ ਮੈਨੂੰ ਮਿਲ ਪਿਆ ਹੈ ਅਤੇ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਸਿਰਜਣਹਾਰ ਸੁਆਮੀ ਸਾਰੀਆਂ ਤਦਬੀਰਾਂ ਜਾਣਦਾ ਹੈ।
English
God, my Beloved, has met me, and my affairs are all resolved. The Creator Lord knows all ways and means.
ਜਿਨਿ ਸੀਗਾਰੀ. ਤਿਸਹਿ ਪਿਆਰੀ; ਮੇਲੁ ਭਇਆ ਰੰਗੁ ਮਾਣੈ ॥
jin seegaaree. tiseh piaaree; mel bheaa rang maanai |
Punjabi
ਮੈਂ ਉਸ ਦੀ ਲਾਡਲੀ ਹਾਂ, ਜਿਸ ਨੇ ਮੈਨੂੰ ਚਾਰ ਚੰਨ ਲਾਏ ਹਨ। ਮੈਂ ਉਸ ਨੂੰ ਮਿਲ ਪਈ ਹਾਂ ਅਤੇ ਉਸ ਦੇ ਪਿਆਰ ਦਾ ਅਨੰਦ ਲੈਂਦੀ ਹਾਂ।
English
I am loved by the One who has embellished and exalted me; I have met Him, and I savor His Love.
ਘਰਿ ਸੇਜ ਸੁਹਾਵੀ. ਜਾ ਪਿਰਿ ਰਾਵੀ; ਗੁਰਮੁਖਿ ਮਸਤਕਿ ਭਾਗੋ ॥
ghar sej suhaavee. jaa pir raavee; guramukh masatak bhaago |
Punjabi
ਜਦ ਮੇਰਾ ਪ੍ਰੀਤਮ ਮੈਨੂੰ ਮਾਣਦਾ ਹੈ ਤਾਂ ਮੇਰੇ ਘਰ ਦਾ ਪਲੰਘ ਸੁੰਦਰ ਹੋ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਮੇਰੇ ਮੱਥੇ ਦੀ ਪ੍ਰਾਲਭਧ ਜਾਗ ਉਠੀ ਹੈ।
English
The bed of my heart becomes beautiful, when my Husband Lord ravishes me. As Gurmukh, the destiny on my forehead has been awakened and activated.