Ekam
Guru Granth Sahib

Ang 1112

Ang 1112 · Line 1

ਅਨਦਿਨੁ ਰਤੜੀਏ; ਸਹਜਿ ਮਿਲੀਜੈ ॥

anadin ratarree; sehaj mileejai |

Punjabi

ਨੀ ਤੂੰ! ਜੋ ਰਾਤ ਅਤੇ ਦਿਨ ਉਸ ਦੇ ਪ੍ਰੇਮ ਨਾਲ ਰੰਗੀ ਹੋਈ ਹੈ ਸੁਖੈਨ ਹੀ ਉਸ ਨੂੰ ਮਿਲ ਪਵੇਗੀ।

Bhai Manmohan Singh (Shabad OS, CC BY-SA)

English

Night and day, imbued with His Love, you shall meet with Him with intuitive ease.

Dr. Sant Singh Khalsa (Shabad OS, CC BY-SA)
Ang 1112 · Line 2

ਸੁਖਿ ਸਹਜਿ ਮਿਲੀਜੈ. ਰੋਸੁ, ਨ ਕੀਜੈ; ਗਰਬੁ ਨਿਵਾਰਿ ਸਮਾਣੀ ॥

sukh sehaj mileejai. ros, na keejai; garab nivaar samaanee |

Punjabi

ਗੁੱਸਾ ਨਾਂ ਕਰਨ ਅਤੇ ਆਪੀ ਹੰਗਤਾ ਨੂੰ ਮਾਰਨ ਦੁਆਰਾ ਤੂੰ ਬੈਕੁੰਠੀ ਅਨੰਦ ਪਾ ਲਵੇਗੀ ਅਤੇ ਆਪਦੇ ਪ੍ਰਭੂਫ ਅੰਦਰ ਲੀਨ ਹੋ ਜਾਵੇਗੀ।

Bhai Manmohan Singh (Shabad OS, CC BY-SA)

English

In celestial peace and poise, you shall meet Him; do not harbor anger - subdue your proud self!

Dr. Sant Singh Khalsa (Shabad OS, CC BY-SA)
Ang 1112 · Line 3

ਸਾਚੈ ਰਾਤੀ. ਮਿਲੈ ਮਿਲਾਈ; ਮਨਮੁਖਿ ਆਵਣ ਜਾਣੀ ॥

saachai raatee. milai milaaee; manamukh aavan jaanee |

Punjabi

ਊਹ ਸੱਚ ਨਾਲ ਰੰਗੀ ਹੋਈ ਹੈ ਅਤੇ ਗੁਰਾਂ ਦੀ ਮਿਲਾਈ ਹੋਈ ਆਪਣੇ ਕੰਤ ਨੂੰ ਮਿਲ ਪੈਂਦੀ ਹੈ ਜਦ ਕਿ ਆਪ ਹੁਦਰੀ ਆਉਂਦੀ ਅਤੇ ਜਾਂਦੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

Imbued with Truth, I am united in His Union, while the self-willed manmukhs continue coming and going.

Dr. Sant Singh Khalsa (Shabad OS, CC BY-SA)
Ang 1112 · Line 4

ਜਬ ਨਾਚੀ. ਤਬ ਘੂਘਟੁ ਕੈਸਾ; ਮਟੁਕੀ ਫੋੜਿ ਨਿਰਾਰੀ ॥

jab naachee. tab ghooghatt kaisaa; mattukee forr niraaree |

Punjabi

ਜਦ ਤੂੰ ਨੱਚਣ ਹੀ ਲੱਗ ਪਈ ਤੈਨੂੰ ਘੁੰਡ ਕੀ ਕਹਿੰਦਾ ਹੈ? (ਸੰਸਾਰੀ ਲਗਨ ਦੀ) ਮੱਘੀ ਨੂੰ ਭੰਨ ਕੇ ਤੂੰ ਨਿਰਲੇਪ ਹੋ ਜਾ।

Bhai Manmohan Singh (Shabad OS, CC BY-SA)

English

When you dance, what veil covers you? Break the water pot, and be unattached.

Dr. Sant Singh Khalsa (Shabad OS, CC BY-SA)
Ang 1112 · Line 5

ਨਾਨਕ. ਆਪੈ ਆਪੁ ਪਛਾਣੈ; ਗੁਰਮੁਖਿ ਤਤੁ ਬੀਚਾਰੀ ॥੪॥੪॥

naanak. aapai aap pachhaanai; guramukh tat beechaaree |4|4|

Punjabi

ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਕੇ ਅਸਲੀਅਤ ਦੀ ਸੋਚ ਵੀਚਾਰ ਕਰ।

Bhai Manmohan Singh (Shabad OS, CC BY-SA)

English

O Nanak, realize your own self; as Gurmukh, contemplate the essence of reality. ||4||4||

Dr. Sant Singh Khalsa (Shabad OS, CC BY-SA)
Ang 1112 · Line 6

ਤੁਖਾਰੀ ਮਹਲਾ ੧ ॥

tukhaaree mahalaa 1 |

Punjabi

ਤੁਖਾਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tukhaari, First Mehl:

Dr. Sant Singh Khalsa (Shabad OS, CC BY-SA)
Ang 1112 · Line 7

ਮੇਰੇ ਲਾਲ ਰੰਗੀਲੇ; ਹਮ ਲਾਲਨ ਕੇ ਲਾਲੇ ॥

mere laal rangeele; ham laalan ke laale |

Punjabi

ਮੇਰੇ ਬਾਂਕੇ ਪ੍ਰੀਤਮ, ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।

Bhai Manmohan Singh (Shabad OS, CC BY-SA)

English

O my Dear Beloved, I am the slave of Your slaves.

Dr. Sant Singh Khalsa (Shabad OS, CC BY-SA)
Ang 1112 · Line 8

ਗੁਰਿ. ਅਲਖੁ ਲਖਾਇਆ; ਅਵਰੁ. ਨ ਦੂਜਾ ਭਾਲੇ ॥

gur. alakh lakhaaeaa; avar. na doojaa bhaale |

Punjabi

ਗੁਰਾਂ ਨੇ ਮੈਨੂੰ ਅਦ੍ਰਿਸ਼ਟ ਸੁਆਮੀ ਵਿਖਾਲ ਦਿੱਤਾ ਹੈ ਅਤੇ ਹੁਣ ਮੈਂ ਕਿਸੇ ਹੋਰਸ ਨੂੰ ਨਹੀਂ ਲੱਭਦਾ।

Bhai Manmohan Singh (Shabad OS, CC BY-SA)

English

The Guru has shown me the Invisible Lord, and now, I do not seek any other.

Dr. Sant Singh Khalsa (Shabad OS, CC BY-SA)
Ang 1112 · Line 9

ਗੁਰਿ. ਅਲਖੁ ਲਖਾਇਆ, ਜਾ ਤਿਸੁ ਭਾਇਆ; ਜਾ ਪ੍ਰਭਿ ਕਿਰਪਾ ਧਾਰੀ ॥

gur. alakh lakhaaeaa, jaa tis bhaaeaa; jaa prabh kirapaa dhaaree |

Punjabi

ਜਦ ਮਾਲਕ ਨੇ ਮਿਹਰ ਕੀਤੀ ਅਤੇ ਉਸ ਗੁਰੂ ਨੂੰ ਇਸ ਤਰ੍ਹਾਂ ਚੰਗਾ ਲੱਗਾ ਤਾਂ ਉਸ ਨੇ ਮੈਨਨੂੰ ਅਣਡਿੱਠ ਸੁਆਮੀ ਵਿਖਾਲ ਦਿੱਤਾ।

Bhai Manmohan Singh (Shabad OS, CC BY-SA)

English

The Guru showed me the Invisible Lord, when it pleased Him, and when God showered His Blessings.

Dr. Sant Singh Khalsa (Shabad OS, CC BY-SA)
Ang 1112 · Line 10

ਜਗਜੀਵਨੁ ਦਾਤਾ. ਪੁਰਖੁ ਬਿਧਾਤਾ; ਸਹਜਿ ਮਿਲੇ ਬਨਵਾਰੀ ॥

jagajeevan daataa. purakh bidhaataa; sehaj mile banavaaree |

Punjabi

ਜਗਤ ਦੀ ਜਿੰਦ ਜਾਨ ਅਤੇ ਜੰਗਲ ਦਾ ਮਾਲਕ ਦਾਤਾਰ ਸਿਰਜਣਹਾਰ ਸੁਆਮੀ ਭਰੋਸੇ ਅਤੇ ਸਿਦਕ ਰਾਹੀਂ ਮਿਲਦਾ ਹੈ।

Bhai Manmohan Singh (Shabad OS, CC BY-SA)

English

The Life of the World, the Great Giver, the Primal Lord, the Architect of Destiny, the Lord of the woods - I have met Him with intuitive ease.

Dr. Sant Singh Khalsa (Shabad OS, CC BY-SA)
Ang 1112 · Line 11

ਨਦਰਿ ਕਰਹਿ ਤੂ ਤਾਰਹਿ ਤਰੀਐ; ਸਚੁ ਦੇਵਹੁ ਦੀਨ ਦਇਆਲਾ ॥

nadar kareh too taareh tareeai; sach devahu deen deaalaa |

Punjabi

ਜੇਕਰ ਤੂੰ, ਹੇ ਸੁਆਮੀ! ਰਹਿਮਤ ਧਾਰੇ ਅਤੇ ਮੇਰਾ ਪਾਰ ਉਤਾਰਾ ਕਰੇਂ, ਕੇਵਲ ਤਾਂ ਹੀ ਮੈਂ ਪਾਰ ਉਤਰ ਸਕਦਾ ਹਾਂ। ਹੇ ਗਰੀਬ ਤੇ ਮਿਹਰਬਾਨ! ਤੂੰ ਮੈਨੂੰ ਆਪਣਾ ਸੱਚਾ ਨਾਮ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

Bestow Your Glance of Grace and carry me across, to save me. Please bless me with the Truth, O Lord, Merciful to the meek.

Dr. Sant Singh Khalsa (Shabad OS, CC BY-SA)
Ang 1112 · Line 12

ਪ੍ਰਣਵਤਿ ਨਾਨਕ. ਦਾਸਨਿ ਦਾਸਾ; ਤੂ ਸਰਬ ਜੀਆ ਪ੍ਰਤਿਪਾਲਾ ॥੧॥

pranavat naanak. daasan daasaa; too sarab jeea pratipaalaa |1|

Punjabi

ਗੁਰੂ ਜੀ ਬੇਨਤੀ ਕਰਦੇ ਹਨ, ਤੂੰ ਸਾਰੇ ਜੀਵਾਂ ਦਾ ਪਾਲਣ-ਪੋਸਣਹਾਰ ਹੈਂ, ਹੇ ਸੁਆਮੀ! ਅਤੇ ਮੈਂ ਤੇਰੇ ਗੋਲਿਆਂ ਦਾ ਗੋਲਾ ਹਾਂ।

Bhai Manmohan Singh (Shabad OS, CC BY-SA)

English

Prays Nanak, I am the slave of Your slaves. You are the Cherisher of all souls. ||1||

Dr. Sant Singh Khalsa (Shabad OS, CC BY-SA)
Ang 1112 · Line 13

ਭਰਿਪੁਰਿ ਧਾਰਿ ਰਹੇ; ਅਤਿ ਪਿਆਰੇ ॥

bharipur dhaar rahe; at piaare |

Punjabi

ਮੇਰਾ ਧਰਮ ਮਿੱਠੜਾ ਗੁਰੂ ਪਰੀਪੂਰਨ ਪ੍ਰਮਾਤਮਾਂ ਅੰਦਰ ਟਿਕਿਆ ਹੋਇਆ ਹੈ।

Bhai Manmohan Singh (Shabad OS, CC BY-SA)

English

My Dear Beloved is enshrined throughout the Universe.

Dr. Sant Singh Khalsa (Shabad OS, CC BY-SA)
Ang 1112 · Line 14

ਸਬਦੇ ਰਵਿ ਰਹਿਆ; ਗੁਰ ਰੂਪਿ ਮੁਰਾਰੇ ॥

sabade rav rahiaa; gur roop muraare |

Punjabi

ਵਾਹਿਗੁਰੂ ਸਰੂਪ ਗੁਰਦੇਵ ਜੀ ਸਾਈਂ ਦੇ ਨਾਮ ਅੰਦਰ ਲੀਨ ਰਹਿੰਦੇ ਹਨ।

Bhai Manmohan Singh (Shabad OS, CC BY-SA)

English

The Shabad is pervading, through the Guru, the Embodiment of the Lord.

Dr. Sant Singh Khalsa (Shabad OS, CC BY-SA)
Ang 1112 · Line 15

ਗੁਰ ਰੂਪ ਮੁਰਾਰੇ. ਤ੍ਰਿਭਵਣ ਧਾਰੇ; ਤਾ ਕਾ ਅੰਤੁ. ਨ ਪਾਇਆ ॥

gur roop muraare. tribhavan dhaare; taa kaa ant. na paaeaa |

Punjabi

ਗੁਰੂ-ਪ੍ਰਮੇਸ਼ਵਰ ਨੇ ਤਿੰਨੇ ਜਹਾਨ ਅਸਥਾਪਨ ਕੀਤੇ ਹਨ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

The Guru, the Embodiment of the Lord, is enshrined throughout the three worlds; His limits cannot be found.

Dr. Sant Singh Khalsa (Shabad OS, CC BY-SA)
Ang 1112 · Line 16

ਰੰਗੀ ਜਿਨਸੀ. ਜੰਤ ਉਪਾਏ; ਨਿਤ ਦੇਵੈ ਚੜੈ ਸਵਾਇਆ ॥

rangee jinasee. jant upaae; nit devai charrai savaaeaa |

Punjabi

ਸਾਈਂ ਨੇ ਅਨੇਕਾਂ ਰੰਗਾਂ ਅਤੇ ਕਿਸਮਾਂ ਦੇ ਜੀਵ ਰਚੇ ਹਨ। ਉਸ ਦੀਆਂ ਦਾਤਾਂ ਰੋਜ-ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

He created the beings of various colors and kinds; His Blessings increase day by day.

Dr. Sant Singh Khalsa (Shabad OS, CC BY-SA)
Ang 1112 · Line 17

ਅਪਰੰਪਰੁ ਆਪੇ ਥਾਪਿ ਉਥਾਪੇ; ਤਿਸੁ ਭਾਵੈ ਸੋ ਹੋਵੈ ॥

aparanpar aape thaap uthaape; tis bhaavai so hovai |

Punjabi

ਬੇਅੰਤ ਸੁਆਮੀ ਆਪ ਹੀ ਬਣਾਉਂਦਾ ਹੈ ਅਤੇ ਢਾਹੁੰਦਾ ਹੈ। ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਓਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

The Infinite Lord Himself establishes and disestablishes; whatever pleases Him, happens.

Dr. Sant Singh Khalsa (Shabad OS, CC BY-SA)
Ang 1112 · Line 18

ਨਾਨਕ. ਹੀਰਾ ਹੀਰੈ ਬੇਧਿਆ; ਗੁਣ ਕੈ ਹਾਰਿ ਪਰੋਵੈ ॥੨॥

naanak. heeraa heerai bedhiaa; gun kai haar parovai |2|

Punjabi

ਨਾਨਕ, ਮਨ ਦਾ ਜਵੇਹਰ ਗੁਰਾਂ ਦੇ ਮਨ ਦੇ ਜਵੇਹਰ ਨਾਲ ਵਿਨ੍ਹਿਆਂ ਜਾਂਦਾ ਹੈ ਅਤੇ ਇਨਸਾਨ ਆਪਣੇ ਆਪ ਨੂੰ ਨੇਕੀਆਂ ਦੀ ਫੂਲਮਾਲਾ ਅੰਦਰ ਗੁੰਦ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, the diamond of the mind is pierced through by the diamond of spiritual wisdom. The garland of virtue is strung. ||2||

Dr. Sant Singh Khalsa (Shabad OS, CC BY-SA)
Ang 1112 · Line 19

ਗੁਣ ਗੁਣਹਿ ਸਮਾਣੇ; ਮਸਤਕਿ ਨਾਮ ਨੀਸਾਣੋ ॥

gun guneh samaane; masatak naam neesaano |

Punjabi

ਨੇਕ ਬੰਦਾ, ਨੇਕ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸ ਦੇ ਮੱਥੇ ਉਤੇ ਸੁਆਮੀ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ।

Bhai Manmohan Singh (Shabad OS, CC BY-SA)

English

The virtuous person merges in the Virtuous Lord; his forehead bears the insignia of the Naam, the Name of the Lord.

Dr. Sant Singh Khalsa (Shabad OS, CC BY-SA)
Ang 1112 · Line 20

ਸਚੁ ਸਾਚਿ ਸਮਾਇਆ; ਚੂਕਾ ਆਵਣ ਜਾਣੋ ॥

sach saach samaaeaa; chookaa aavan jaano |

Punjabi

ਸੱਚਾ ਪੁਰਸ਼ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਸਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

The true person merges in the True Lord; his comings and goings are over.

Dr. Sant Singh Khalsa (Shabad OS, CC BY-SA)
Ang 1112 · Line 21

ਸਚੁ ਸਾਚਿ ਪਛਾਤਾ. ਸਾਚੈ ਰਾਤਾ; ਸਾਚੁ ਮਿਲੈ ਮਨਿ ਭਾਵੈ ॥

sach saach pachhaataa. saachai raataa; saach milai man bhaavai |

Punjabi

ਸੱਚਾ ਪੁਰਸ਼ ਜੋ ਸੱਚੇ ਸਾਈਂ ਨੂੰ ਅਨੁਭਵ ਕਰਦਾ ਹੈ ਅਤੇ ਸੱਚ ਨਾਲ ਰੰਗਿਆ ਹੋਇਆ ਹੈ ਉਹ ਸਤਿਪੁਰਖ ਨਾਲ ਮਿਲ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ।

Bhai Manmohan Singh (Shabad OS, CC BY-SA)

English

The true person realizes the True Lord, and is imbued with Truth. He meets the True Lord, and is pleasing to the Lord's Mind.

Dr. Sant Singh Khalsa (Shabad OS, CC BY-SA)
Ang 1112 · Line 22

ਸਾਚੇ ਊਪਰਿ ਅਵਰੁ. ਨ ਦੀਸੈ; ਸਾਚੇ ਸਾਚਿ ਸਮਾਵੈ ॥

saache aoopar avar. na deesai; saache saach samaavai |

Punjabi

ਸੱਚੇ ਸੁਆਮੀ ਤੋਂ ਉਤੇ ਕੋਈ ਭੀ ਨਜਰ ਨਹੀਂ ਆਉਂਦਾ। ਸੱਚਾ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

No one else is seen to be above the True Lord; the true person merges in the True Lord.

Dr. Sant Singh Khalsa (Shabad OS, CC BY-SA)
Ang 1112 · Line 23

ਮੋਹਨਿ. ਮੋਹਿ ਲੀਆ ਮਨੁ ਮੇਰਾ; ਬੰਧਨ ਖੋਲਿ ਨਿਰਾਰੇ ॥

mohan. mohi leea man meraa; bandhan khol niraare |

Punjabi

ਫਰੇਫਤਾ ਕਰ ਲੈਣ ਵਾਲੇ ਸੁਆਮੀ ਨੇ ਮੇਰੇ ਚਿੱਤ ਨੂੰ ਫਰੇਫਤਾ ਕਰ ਲਿਆ ਹੈ ਅਤੇ ਮੇਰੀਆਂ ਬੇੜੀਆਂ ਖੋਲ੍ਹ ਕੇ ਮੈਨੂੰ ਰਿਹਾ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

The Fascinating Lord has fascinated my mind; releasing me from bondage, He has set me free.

Dr. Sant Singh Khalsa (Shabad OS, CC BY-SA)
Ang 1112 · Line 24

ਨਾਨਕ. ਜੋਤੀ ਜੋਤਿ ਸਮਾਣੀ; ਜਾ ਮਿਲਿਆ ਅਤਿ ਪਿਆਰੇ ॥੩॥

naanak. jotee jot samaanee; jaa miliaa at piaare |3|

Punjabi

ਨਾਨਕ ਜਦ ਮੈਂ ਆਪਣੇ ਪਰਮ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਤਾਂ ਮੇਰਾ ਪ੍ਰਾਕਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ।

Bhai Manmohan Singh (Shabad OS, CC BY-SA)

English

O Nanak, my light merged into the Light, when I met my most Darling Beloved. ||3||

Dr. Sant Singh Khalsa (Shabad OS, CC BY-SA)
Ang 1112 · Line 25

ਸਚ ਘਰੁ ਖੋਜਿ ਲਹੇ; ਸਾਚਾ ਗੁਰ ਥਾਨੋ ॥

sach ghar khoj lahe; saachaa gur thaano |

Punjabi

ਖੋਜ ਭਾਲ ਰਾਹੀਂ, ਇਨਸਾਨ ਸੱਚੇ ਗੁਰਾਂ ਦੇ ਸੱਚੇ ਅਸਥਾਨ, ਸੱਚੇ ਧਾਮ ਨੂੰ ਲੱਭ ਲੈਂਦਾ ਹੈ।

Bhai Manmohan Singh (Shabad OS, CC BY-SA)

English

By searching, the true home, the place of the True Guru is found.

Dr. Sant Singh Khalsa (Shabad OS, CC BY-SA)
Ang 1112 · Line 26

ਮਨਮੁਖਿ. ਨਹ ਪਾਈਐ; ਗੁਰਮੁਖਿ ਗਿਆਨੋ ॥

manamukh. neh paaeeai; guramukh giaano |

Punjabi

ਆਪੁ ਹੁਦਰਾ ਪੁਰਸ਼, ਗੁਰਾਂ ਦੇ ਰਾਹੀਂ, ਰੱਬੀ ਗਿਆਤ ਨੂੰ ਪ੍ਰਾਪਤ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The Gurmukh obtains spiritual wisdom, while the self-willed manmukh does not.

Dr. Sant Singh Khalsa (Shabad OS, CC BY-SA)
Ang 1112 · Line 27

ਦੇਵੈ ਸਚੁ ਦਾਨੋ. ਸੋ ਪਰਵਾਨੋ; ਸਦ ਦਾਤਾ ਵਡ ਦਾਣਾ ॥

devai sach daano. so paravaano; sad daataa vadd daanaa |

Punjabi

ਜਿਸ ਕਿਸੇ ਨੂੰ ਪ੍ਰਭੂ ਆਪਦੇ ਸੱਚੇ ਨਾਮ ਦੀ ਦਾਤ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਪਰਮ ਸਿਆਣਾ ਸੁਆਮੀ ਹਮੇਸ਼ਾਂ ਹੀ ਦੇਣਹਾਰ ਹੈ।

Bhai Manmohan Singh (Shabad OS, CC BY-SA)

English

Whoever the Lord has blessed with the gift of Truth is accepted; the Supremely Wise Lord is forever the Great Giver.

Dr. Sant Singh Khalsa (Shabad OS, CC BY-SA)
Ang 1112 · Line 28

ਅਮਰੁ ਅਜੋਨੀ ਅਸਥਿਰੁ ਜਾਪੈ; ਸਾਚਾ ਮਹਲੁ ਚਿਰਾਣਾ ॥

amar ajonee asathir jaapai; saachaa mehal chiraanaa |

Punjabi

ਸੁਆਮੀ ਅਬਿਨਾਸ਼ੀ ਅਜਨਮਾ ਅਤੇ ਸਦੀਵੀ ਸਥਿਰ ਜਾਣਿਆਂ ਜਾਂਦਾ ਹੈ। ਮੁਢ ਕਦੀਮੀ ਹੈ ਉਸ ਦਾ ਸੱਚਾ ਮੰਦਰ।

Bhai Manmohan Singh (Shabad OS, CC BY-SA)

English

He is known to be Immortal, Unborn and Permanent; the True Mansion of His Presence is everlasting.

Dr. Sant Singh Khalsa (Shabad OS, CC BY-SA)
Ang 1112 · Line 29

ਦੋਤਿ ਉਚਾਪਤਿ ਲੇਖੁ. ਨ ਲਿਖੀਐ; ਪ੍ਰਗਟੀ ਜੋਤਿ ਮੁਰਾਰੀ ॥

dot uchaapat lekh. na likheeai; pragattee jot muraaree |

Punjabi

ਉਸ ਦੇ ਅਮਲਾਂ (ਉਧਾਰ ਦੇ ਸੌਦੇ) ਦਾ ਰੋਜ-ਬ-ਰੋਜ ਦਾ ਹਿਸਾਬ ਲਿਖਿਆ ਨਹੀਂ ਜਾਂਦਾ, ਜਿਸ ਦੇ ਉਤੇ ਹੰਕਾਰ ਦੇ ਵੈਰੀ ਹਰੀ ਦਾ ਨੂਰ ਨਾਜਲ ਹੋਇਆ ਹੈ।

Bhai Manmohan Singh (Shabad OS, CC BY-SA)

English

The day-to-day account of deeds is not recorded for that person, who manifests the radiance of the Divine Light of the Lord.

Dr. Sant Singh Khalsa (Shabad OS, CC BY-SA)
Ang 1112 · Line 30

ਨਾਨਕ. ਸਾਚਾ ਸਾਚੈ ਰਾਚਾ; ਗੁਰਮੁਖਿ ਤਰੀਐ ਤਾਰੀ ॥੪॥੫॥

naanak. saachaa saachai raachaa; guramukh tareeai taaree |4|5|

Punjabi

ਨਾਨਕ, ਸੱਚਾ ਪੁਰਸ਼ ਸੱਚੇ ਸੁਆਮੀ ਅੰਦਰ ਰਚਿਆ ਹੋਇਆ ਹੈ ਤੇ ਗੁਰਾਂ ਦੀ ਦਇਆ ਦੁਆਰਾ ਸੰਸਾਰ-ਨਦੀ ਤੋਂ ਪਾਰ ਉਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the true person is absorbed in the True Lord; the Gurmukh crosses over to the other side. ||4||5||

Dr. Sant Singh Khalsa (Shabad OS, CC BY-SA)
Ang 1112 · Line 31

ਤੁਖਾਰੀ ਮਹਲਾ ੧ ॥

tukhaaree mahalaa 1 |

Punjabi

ਤੁਖਾਰੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tukhaari, First Mehl:

Dr. Sant Singh Khalsa (Shabad OS, CC BY-SA)
Ang 1112 · Line 32

ਏ ਮਨ ਮੇਰਿਆ; ਤੂ ਸਮਝੁ. ਅਚੇਤ ਇਆਣਿਆ, ਰਾਮ ॥

e man meriaa; too samajh. achet eaaniaa, raam |

Punjabi

ਹੇ ਮੇਰੀ ਬੇ-ਸਮਝ ਅਤੇ ਅਗਿਆਤ ਜਿੰਦੜੀਏ, ਤੂੰ ਆਪਣੇ ਆਪ ਨੂੰ ਸੁਧਾਰ।

Bhai Manmohan Singh (Shabad OS, CC BY-SA)

English

O my ignorant, unconscious mind, reform yourself.

Dr. Sant Singh Khalsa (Shabad OS, CC BY-SA)
Ang 1112 · Line 33

ਏ ਮਨ ਮੇਰਿਆ. ਛਡਿ ਅਵਗਣ; ਗੁਣੀ ਸਮਾਣਿਆ, ਰਾਮ ॥

e man meriaa. chhadd avagan; gunee samaaniaa, raam |

Punjabi

ਹੇ ਮੇਰੀ ਜਿੰਦੜੀਏ! ਤੂੰ ਆਪਣੇ ਪਾਪਾਂ ਨੂੰ ਤਿਆਗ ਦੇ ਅਤੇ ਨੇਕੀਆਂ ਅੰਦਰ ਲੀਨ ਹੋ ਜਾ।

Bhai Manmohan Singh (Shabad OS, CC BY-SA)

English

O my mind, leave behind your faults and demerits, and be absorbed in virtue.

Dr. Sant Singh Khalsa (Shabad OS, CC BY-SA)
Ang 1112 · Line 34

ਬਹੁ ਸਾਦ ਲੁਭਾਣੇ. ਕਿਰਤ ਕਮਾਣੇ; ਵਿਛੁੜਿਆ. ਨਹੀ ਮੇਲਾ ॥

bahu saad lubhaane. kirat kamaane; vichhurriaa. nahee melaa |

Punjabi

ਤੈਨੂੰ ਘਣੇਰੀਆਂ ਸੰਸਾਰੀ ਖੁਸ਼ੀਆਂ ਨੇ ਗੁਮਰਾਹ ਕੀਤਾ ਹੋਇਆ ਹੈ ਅਤੇ ਤੂੰ ਮੰਦੇ ਕਰਮ ਕਰਦਾ ਹੈਂ। ਐਕਰ ਵਿਛੁੜੇ ਹੋਏ ਦਾ ਤੇਰਾ ਤੇਰੇ ਸੁਆਮੀ ਨਾਲ ਮਿਲਾਪ ਨਹੀਂ ਹੋਣਾ।

Bhai Manmohan Singh (Shabad OS, CC BY-SA)

English

You are deluded by so many flavors and pleasures, and you act in such confusion. You are separated, and you will not meet your Lord.

Dr. Sant Singh Khalsa (Shabad OS, CC BY-SA)
Ang 1112 · Line 35

ਕਿਉ ਦੁਤਰੁ ਤਰੀਐ. ਜਮ ਡਰਿ ਮਰੀਐ; ਜਮ ਕਾ ਪੰਥੁ ਦੁਹੇਲਾ ॥

kiau dutar tareeai. jam ddar mareeai; jam kaa panth duhelaa |

Punjabi

ਨਾਂ ਤਰੇ ਜਾਣ ਵਾਲਾ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ? ਜੀਵ ਮੌਤ ਦੇ ਤੰਾਹ ਨਾਲ ਭੈ-ਭੀਤ ਹੋਇਆ ਹੋਇਆ ਹੈ। ਦੁਖਦਾਈ ਹੈ ਮੌਤ ਦੇ ਦੂਤ ਦਾ ਰਸਤਾ।

Bhai Manmohan Singh (Shabad OS, CC BY-SA)

English

How can the impassible world-ocean be crossed? The fear of the Messenger of Death is deadly. The path of Death is agonizingly painful.

Dr. Sant Singh Khalsa (Shabad OS, CC BY-SA)
Ang 1112 · Line 36

ਮਨਿ ਰਾਮੁ. ਨਹੀ ਜਾਤਾ, ਸਾਝ ਪ੍ਰਭਾਤਾ; ਅਵਘਟਿ ਰੁਧਾ ਕਿਆ ਕਰੇ ॥

man raam. nahee jaataa, saajh prabhaataa; avaghatt rudhaa kiaa kare |

Punjabi

ਆਥਣੇ ਅਤੇ ਸਵੇਰੇ ਇਨਸਾਨ ਆਪਦੇ ਸੁਆਮੀ ਨੂੰ ਨਹੀਂ ਜਾਣਦਾ। ਜਦ ਔਖੇ ਰਸਤੇ ਵਿੰਚ ਫਸ ਗਿਆ ਤਾਂ ਉਹ ਕੀ ਕਰੇਗਾ?

Bhai Manmohan Singh (Shabad OS, CC BY-SA)

English

The mortal does not know the Lord in the evening, or in the morning; trapped on the treacherous path, what will he do then?

Dr. Sant Singh Khalsa (Shabad OS, CC BY-SA)
Ang 1112 · Line 37

ਬੰਧਨਿ ਬਾਧਿਆ. ਇਨ ਬਿਧਿ ਛੂਟੈ; ਗੁਰਮੁਖਿ ਸੇਵੈ ਨਰਹਰੇ ॥੧॥

bandhan baadhiaa. in bidh chhoottai; guramukh sevai narahare |1|

Punjabi

ਜੂੜਾਂ ਨਾਲ ਜਕੜਿਆ ਹੋਇਆ ਉਹ ਕੇਵਲ ਇਸ ਤਰੀਕੇ ਨਾਲ ਰਿਹਾ ਹੋ ਸਕਦਾ ਹੈ ਕਿ ਗੁਰਾਂ ਦੀ ਦਇਆ ਦੁਆਰਾ ਉਹ ਮਨੁਸ਼-ਸ਼ੇਰ ਸਰੂਪ ਇੱਕ ਹਰੀ ਦੀ ਟਹਿਲ ਸੇਵਾ ਕਰੇ।

Bhai Manmohan Singh (Shabad OS, CC BY-SA)

English

Bound in bondage, he is released only by this method: as Gurmukh, serve the Lord. ||1||

Dr. Sant Singh Khalsa (Shabad OS, CC BY-SA)
Ang 1112 · Line 38

ਏ ਮਨ ਮੇਰਿਆ; ਤੂ ਛੋਡਿ ਆਲ ਜੰਜਾਲਾ. ਰਾਮ ॥

e man meriaa; too chhodd aal janjaalaa. raam |

Punjabi

ਹੇ ਮੇਰੀ ਜਿੰਦੜੀਏ! ਤੂੰ ਘਰੇਲੂ ਪੁਆੜਿਆਂ ਨੂੰ ਛੱਡ ਦੇ।

Bhai Manmohan Singh (Shabad OS, CC BY-SA)

English

O my mind, abandon your household entanglements.

Dr. Sant Singh Khalsa (Shabad OS, CC BY-SA)
Ang 1112 · Line 39

ਏ ਮਨ ਮੇਰਿਆ; ਹਰਿ ਸੇਵਹੁ ਪੁਰਖੁ ਨਿਰਾਲਾ. ਰਾਮ ॥

e man meriaa; har sevahu purakh niraalaa. raam |

Punjabi

ਹੇ ਮੇਰੀ ਜਿੰਦੜੀਏ! ਤੂੰ ਆਪਣੇ ਨਿਰਲੇਪ ਸੁਆਮੀ ਮਾਲਕ ਦੀ ਘਾਲ ਕਮਾ।

Bhai Manmohan Singh (Shabad OS, CC BY-SA)

English

O my mind, serve the Lord, the Primal, Detached Lord.

Dr. Sant Singh Khalsa (Shabad OS, CC BY-SA)