Ekam
Guru Granth Sahib

Ang 1113

Ang 1113 · Line 1

ਹਰਿ ਸਿਮਰਿ ਏਕੰਕਾਰੁ ਸਾਚਾ; ਸਭੁ ਜਗਤੁ ਜਿੰਨਿ ਉਪਾਇਆ ॥

har simar ekankaar saachaa; sabh jagat jin upaaeaa |

Punjabi

ਤੂੰ ਇੱਕ ਸੱਚੇ ਸੁਆਮੀ ਦਾ ਆਰਾਧਨ ਕਰ, ਜਿਸ ਨੇ ਸਾਰਾ ਆਲਮ ਰਚਿਆ ਹੈ।

Bhai Manmohan Singh (Shabad OS, CC BY-SA)

English

Meditate in remembrance on the One Universal Creator; the True Lord created the entire Universe.

Dr. Sant Singh Khalsa (Shabad OS, CC BY-SA)
Ang 1113 · Line 2

ਪਉਣੁ ਪਾਣੀ ਅਗਨਿ ਬਾਧੇ; ਗੁਰਿ. ਖੇਲੁ ਜਗਤਿ ਦਿਖਾਇਆ ॥

paun paanee agan baadhe; gur. khel jagat dikhaaeaa |

Punjabi

ਵੱਡੇ ਵਾਹਿਗੁਰੂ ਨੇ ਹਵਾ ਜਲ ਅਤੇ ਅੱਗ ਨੂੰ ਹੱਦਾਂ ਅੰਦਰ ਰੱਖਿਆ ਹੈ ਅਤੇ ਸੰਸਾਰ ਦੀ ਖੇਡ ਪ੍ਰਗਟ ਕੀਤੀ ਹੈ।

Bhai Manmohan Singh (Shabad OS, CC BY-SA)

English

The Guru controls the air, water and fire; He has staged the drama of the world.

Dr. Sant Singh Khalsa (Shabad OS, CC BY-SA)
Ang 1113 · Line 3

ਆਚਾਰਿ ਤੂ. ਵੀਚਾਰਿ ਆਪੇ; ਹਰਿ ਨਾਮੁ. ਸੰਜਮ ਜਪ ਤਪੋ ॥

aachaar too. veechaar aape; har naam. sanjam jap tapo |

Punjabi

ਜੇਕਰ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰੇਂ ਤਾਂ ਦੈਨੂੰ ਸ਼ੁਭ ਆਚਰਨ, ਸਵੈ-ਜਬਤ, ਪੂਜਾ ਪਾਠ ਅਤੇ ਤਪੱਸਿਆ, ਆਪਣੇ ਆਪ ਹੀ ਪ੍ਰਾਪਤ ਹੋ ਜਾਣਗੀਆਂ।

Bhai Manmohan Singh (Shabad OS, CC BY-SA)

English

Reflect on your own self, and so practice good conduct; chant the Name of the Lord as your self-discipline and meditation.

Dr. Sant Singh Khalsa (Shabad OS, CC BY-SA)
Ang 1113 · Line 4

ਸਖਾ ਸੈਨੁ ਪਿਆਰੁ ਪ੍ਰੀਤਮੁ; ਨਾਮੁ ਹਰਿ ਕਾ ਜਪੁ ਜਪੋ ॥੨॥

sakhaa sain piaar preetam; naam har kaa jap japo |2|

Punjabi

ਰੱਬ ਦਾ ਨਾਮ ਤੇਰਾ ਸਾਥੀ, ਸਨਬੰਧੀ ਅਤੇ ਸਨੇਹੀ ਸੱਜਣ ਹੈ। ਤੂੰ ਇਸ ਦਾ ਆਰਾਧਨ ਤੇ ਸਿਮਰਨ ਕਰ।

Bhai Manmohan Singh (Shabad OS, CC BY-SA)

English

The Name of the Lord is your Companion, Friend and Dear Beloved; chant it, and meditate on it. ||2||

Dr. Sant Singh Khalsa (Shabad OS, CC BY-SA)
Ang 1113 · Line 5

ਏ ਮਨ ਮੇਰਿਆ. ਤੂ ਥਿਰੁ ਰਹੁ; ਚੋਟ. ਨ ਖਾਵਹੀ, ਰਾਮ ॥

e man meriaa. too thir rahu; chott. na khaavahee, raam |

Punjabi

ਹੇ ਮੇਰੀ ਜਿੰਦੜੀਏ! ਤੂੰ ਅਹਿੱਲ ਰਹੁ ਤੇ ਤਦ ਤੂੰ ਸੱਟਾਂ ਨਹੀਂ ਸਹਾਰੇਂਗੀ।

Bhai Manmohan Singh (Shabad OS, CC BY-SA)

English

O my mind, remain steady and stable, and you will not have to endure beatings.

Dr. Sant Singh Khalsa (Shabad OS, CC BY-SA)
Ang 1113 · Line 6

ਏ ਮਨ ਮੇਰਿਆ. ਗੁਣ ਗਾਵਹਿ; ਸਹਜਿ ਸਮਾਵਹੀ. ਰਾਮ ॥

e man meriaa. gun gaaveh; sehaj samaavahee. raam |

Punjabi

ਮੇਰੀ ਜਿੰਦੜੀਏ! ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ, ਸੁਖੈਨ ਹੀ ਤੂੰ ਉਸ ਅੰਦਰ ਲੀਨ ਹੋ ਜਾਵੇਂਗੀ।

Bhai Manmohan Singh (Shabad OS, CC BY-SA)

English

O my mind, singing the Glorious Praises of the Lord, you shall merge into Him with intuitive ease.

Dr. Sant Singh Khalsa (Shabad OS, CC BY-SA)
Ang 1113 · Line 7

ਗੁਣ ਗਾਇ ਰਾਮ. ਰਸਾਇ ਰਸੀਅਹਿ; ਗੁਰ ਗਿਆਨ ਅੰਜਨੁ ਸਾਰਹੇ ॥

gun gaae raam. rasaae raseeeh; gur giaan anjan saarahe |

Punjabi

ਪ੍ਰਭੂ ਦੀ ਕੀਰਤੀ ਪ੍ਰੇਮ ਨਾਲ ਗਾਉਣ ਅਤੇ ਗੁਰਾਂ ਦੀ ਬ੍ਰਹਮ ਗਿਆਤ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾਉਣ ਦੁਆਰਾ ਤੂੰ ਪ੍ਰਸੰਨ ਹੋ ਜਾਏਂਗਾ।

Bhai Manmohan Singh (Shabad OS, CC BY-SA)

English

Singing the Glorious Praises of the Lord, be happy. Apply the ointment of spiritual wisdom to your eyes.

Dr. Sant Singh Khalsa (Shabad OS, CC BY-SA)
Ang 1113 · Line 8

ਤ੍ਰੈ ਲੋਕ ਦੀਪਕੁ. ਸਬਦਿ ਚਾਨਣੁ; ਪੰਚ ਦੂਤ ਸੰਘਾਰਹੇ ॥

trai lok deepak. sabad chaanan; panch doot sanghaarahe |

Punjabi

ਨਾਮ ਦੇ ਪ੍ਰਕਾਸ਼ ਰਾਹੀਂ ਜੋ ਤਿੰਨਾਂ ਜਹਾਨਾਂ ਦਾ ਲੈਂਪ ਹੈ, ਤੂੰ ਪੰਜਾਂ ਭੂਤਨਿਆਂ ਨੂੰ ਮਾਰ ਲਵੇਂਗਾ।

Bhai Manmohan Singh (Shabad OS, CC BY-SA)

English

The Word of the Shabad is the lamp which illuminates the three worlds; it slaughters the five demons.

Dr. Sant Singh Khalsa (Shabad OS, CC BY-SA)
Ang 1113 · Line 9

ਭੈ ਕਾਟਿ. ਨਿਰਭਉ ਤਰਹਿ ਦੁਤਰੁ; ਗੁਰਿ ਮਿਲਿਐ. ਕਾਰਜ ਸਾਰਏ ॥

bhai kaatt. nirbhau tareh dutar; gur miliai. kaaraj saare |

Punjabi

ਇਸ ਤਰ੍ਹਾਂ ਆਪਣੇ ਡਰ ਨੂੰ ਦੂਰ ਕਰ ਕੇ ਤੂੰ ਨਿਡਰ ਹੋ ਜਾਵੇਗਾ ਅਤੇ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਗੁਰਾਂ ਨਾਲ ਮਿਲ ਕੇ ਤੇਰੇ ਕੰਮ ਕਾਜ ਰਾਸ ਹੋ ਜਾਣਗੇ।

Bhai Manmohan Singh (Shabad OS, CC BY-SA)

English

Quieting your fears, become fearless, and you shall cross over the impassible world ocean. Meeting the Guru, your affairs shall be resolved.

Dr. Sant Singh Khalsa (Shabad OS, CC BY-SA)
Ang 1113 · Line 10

ਰੂਪੁ ਰੰਗੁ ਪਿਆਰੁ ਹਰਿ ਸਿਉ; ਹਰਿ ਆਪਿ ਕਿਰਪਾ ਧਾਰਏ ॥੩॥

roop rang piaar har siau; har aap kirapaa dhaare |3|

Punjabi

ਜੇਕਰ ਤੂੰ ਪ੍ਰਭੂ ਦੀ ਪ੍ਰੀਤ ਅਤੇ ਪਿਰਹੜੀ ਦੀ ਸੁੰਦਰਤਾ ਦਾ ਅਨੰਦ ਮਾਣਦਾ ਹੈ ਤਾਂ ਪ੍ਰਭੂ ਆਪੇ ਹੀ ਤੇਰੇ ਉਤੇ ਮਿਹਰ ਕਰੇਗਾ।

Bhai Manmohan Singh (Shabad OS, CC BY-SA)

English

You shall find the joy and the beauty of the Lord's Love and Affection; the Lord Himself shall shower you with His Grace. ||3||

Dr. Sant Singh Khalsa (Shabad OS, CC BY-SA)
Ang 1113 · Line 11

ਏ ਮਨ ਮੇਰਿਆ. ਤੂ ਕਿਆ ਲੈ ਆਇਆ; ਕਿਆ ਲੈ ਜਾਇਸੀ. ਰਾਮ ॥

e man meriaa. too kiaa lai aaeaa; kiaa lai jaaeisee. raam |

Punjabi

ਹੇ ਮੇਰੀ ਜਿਦੜੀਏ! ਤੂੰ ਇਸ ਸੰਸਾਰ ਅੰਦਰ ਕੀ ਲਿਆਈ ਸੈ ਅਤੇ ਤੂੰ ਕੀ ਆਪਣੇ ਨਾਲ ਲੈ ਜਾਵੇਗੀ?

Bhai Manmohan Singh (Shabad OS, CC BY-SA)

English

O my mind, why did you come into the world? What will you take with you when you go?

Dr. Sant Singh Khalsa (Shabad OS, CC BY-SA)
Ang 1113 · Line 12

ਏ ਮਨ ਮੇਰਿਆ. ਤਾ ਛੁਟਸੀ; ਜਾ ਭਰਮੁ ਚੁਕਾਇਸੀ. ਰਾਮ ॥

e man meriaa. taa chhuttasee; jaa bharam chukaaeisee. raam |

Punjabi

ਹੇ ਮੇਰੀ ਜਿੰਦੇ! ਜਦ ਤੂੰ ਆਪਣਾ ਸੰਦੇਹ ਦੂਰ ਕਰੇਗੀ ਕੇਵਲ ਤਦ ਹੀ ਤੇਰੀ ਬੰਦਖਲਾਸ ਹੋਵੇਗੀ।

Bhai Manmohan Singh (Shabad OS, CC BY-SA)

English

O my mind, you shall be emancipated, when you eliminate your doubts.

Dr. Sant Singh Khalsa (Shabad OS, CC BY-SA)
Ang 1113 · Line 13

ਧਨੁ ਸੰਚਿ ਹਰਿ ਹਰਿ ਨਾਮ ਵਖਰੁ; ਗੁਰ ਸਬਦਿ ਭਾਉ ਪਛਾਣਹੇ ॥

dhan sanch har har naam vakhar; gur sabad bhaau pachhaanahe |

Punjabi

ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਦੌਲਤ ਅਤੇ ਪੂੰਜੀ ਨੂੰ ਇਕੱਤਰ ਕਰ। ਗੁਰਾਂ ਦੀ ਬਾਣੀ ਰਾਹੀਂ ਤੂੰ ਉਨ੍ਹਾਂ ਦੇ ਮੁਲ ਨੂੰ ਜਾਣ ਲਵੇਗਾ।

Bhai Manmohan Singh (Shabad OS, CC BY-SA)

English

So gather the wealth and capital of the Name of the Lord, Har, Har; through the Word of the Guru's Shabad, you shall realize its value.

Dr. Sant Singh Khalsa (Shabad OS, CC BY-SA)
Ang 1113 · Line 14

ਮੈਲੁ ਪਰਹਰਿ. ਸਬਦਿ ਨਿਰਮਲੁ; ਮਹਲੁ ਘਰੁ ਸਚੁ ਜਾਣਹੇ ॥

mail parahar. sabad niramal; mehal ghar sach jaanahe |

Punjabi

ਪ੍ਰਭੂ ਦੇ ਪਵਿਤਰ ਨਾਮ ਦੇ ਰਾਹੀਂ ਤੇਰੀ ਗੰਦਗੀ ਧੋਤੀ ਜਾਵੇਗੀ ਅਤੇ ਤੂੰ ਆਪਦੇ ਸਚੇ ਮੰਦਰ ਅਤੇ ਧਾਮ ਨੂੰ ਜਾਣ ਲਵੇਗਾ।

Bhai Manmohan Singh (Shabad OS, CC BY-SA)

English

Filth shall be taken away, through the Immaculate Word of the Shabad; you shall know the Mansion of the Lord's Presence, your true home.

Dr. Sant Singh Khalsa (Shabad OS, CC BY-SA)
Ang 1113 · Line 15

ਪਤਿ ਨਾਮੁ ਪਾਵਹਿ. ਘਰਿ ਸਿਧਾਵਹਿ; ਝੋਲਿ ਅੰਮ੍ਰਿਤ ਪੀ ਰਸੋ ॥

pat naam paaveh. ghar sidhaaveh; jhol amrit pee raso |

Punjabi

ਨਾਮ ਦੇ ਰਾਹੀਂ ਤੂੰ ਇਜ਼ਤ ਆਬਰੂ ਪਾ ਲਵੇਗਾ ਆਪਣੇ ਗ੍ਰਹਿ ਜਾ ਪੁਜੇਗਾ ਅਤੇ ਪਾਪਾਂ ਨੂੰ ਪਰ੍ਹੇ ਹਟਾ ਪ੍ਰਭੂ ਦੇ ਸੁਰਜੀਤ ਕਰਨ ਵਾਲੇ ਆਬਿ-ਹਿਯਾਂਤ ਨੂੰ ਪਾਨ ਕਰੇਗਾ।

Bhai Manmohan Singh (Shabad OS, CC BY-SA)

English

Through the Naam, you shall obtain honor, and come home. Eagerly drink in the Ambrosial Amrit.

Dr. Sant Singh Khalsa (Shabad OS, CC BY-SA)
Ang 1113 · Line 16

ਹਰਿ ਨਾਮੁ ਧਿਆਈਐ. ਸਬਦਿ ਰਸੁ ਪਾਈਐ; ਵਡਭਾਗਿ ਜਪੀਐ ਹਰਿ ਜਸੋ ॥੪॥

har naam dhiaaeeai. sabad ras paaeeai; vaddabhaag japeeai har jaso |4|

Punjabi

ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਨਸਾਨ ਨੂੰ ਸੁਆਮੀ ਦੇ ਅੰਮ੍ਰਿਤ ਦੀ ਦਾਤ ਪਰਾਪਤ ਹੁੰਦੀ ਹੈ ਤੇ ਪਰਮ ਚੰਗੇ ਨਸੀਬਾ ਰਾਹੀਂ, ਉਹ ਵਾਹਿਗੁਰੂ ਦੀ ਮਹਿਮਾ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Meditate on the Lord's Name, and you shall obtain the sublime essence of the Shabad; by great good fortune, chant the Praises of the Lord. ||4||

Dr. Sant Singh Khalsa (Shabad OS, CC BY-SA)
Ang 1113 · Line 17

ਏ ਮਨ ਮੇਰਿਆ. ਬਿਨੁ ਪਉੜੀਆ; ਮੰਦਰਿ ਕਿਉ ਚੜੈ. ਰਾਮ ॥

e man meriaa. bin paurreea; mandar kiau charrai. raam |

Punjabi

ਹੈ ਮੇਰੀ ਜਿੰਦੇ! ਨਾਮ ਦੀ ਪਉੜੀ ਦੇ ਬਗੇਰ ਤੂੰ ਕਿਸ ਤਰ੍ਹਾਂ ਸੁਆਮੀ ਦੇ ਮਹਲ ਤੇ ਚੜ੍ਹੇਗੀ?

Bhai Manmohan Singh (Shabad OS, CC BY-SA)

English

O my mind, without a ladder, how will you climb up to the Temple of the Lord?

Dr. Sant Singh Khalsa (Shabad OS, CC BY-SA)
Ang 1113 · Line 18

ਏ ਮਨ ਮੇਰਿਆ. ਬਿਨੁ ਬੇੜੀ; ਪਾਰਿ. ਨ ਅੰਬੜੈ. ਰਾਮ ॥

e man meriaa. bin berree; paar. na anbarrai. raam |

Punjabi

ਹੈ ਮੇਰੀ ਜਿੰਦੇ! ਨਾਮ ਦੀ ਕਿਸ਼ਤੀ ਦੇ ਬਗੈਰ ਤੂੰ ਪਰਲੇ ਕਿਨਾਰੇ ਨਹੀਂ ਪੁਜੇਗੀ।

Bhai Manmohan Singh (Shabad OS, CC BY-SA)

English

O my mind, without a boat, you shall not reach the other shore.

Dr. Sant Singh Khalsa (Shabad OS, CC BY-SA)
Ang 1113 · Line 19

ਪਾਰਿ ਸਾਜਨੁ. ਅਪਾਰੁ ਪ੍ਰੀਤਮੁ; ਗੁਰਸਬਦ ਸੁਰਤਿ ਲੰਘਾਵਏ ॥

paar saajan. apaar preetam; gurasabad surat langhaave |

Punjabi

ਪਰਲੇ ਕੰਢੇ ਤੇਰਾ ਪਿਆਰਾ ਅਨੰਤ ਮਿਤ੍ਰ ਹੈ। ਕੇਵਲ ਗੁਰਾਂ ਦੀ ਬਾਣੀ ਦੀ ਸੂਝ ਹੀ ਤੈਨੂੰ ਪਾਰ ਲੰਘਾਏਗੀ।

Bhai Manmohan Singh (Shabad OS, CC BY-SA)

English

On that far shore is Your Beloved, Infinite Friend. Only your awareness of the Guru's Shabad will carry you across.

Dr. Sant Singh Khalsa (Shabad OS, CC BY-SA)
Ang 1113 · Line 20

ਮਿਲਿ ਸਾਧਸੰਗਤਿ ਕਰਹਿ ਰਲੀਆ; ਫਿਰਿ. ਨ ਪਛੋਤਾਵਏ ॥

mil saadhasangat kareh raleea; fir. na pachhotaave |

Punjabi

ਸਤਿਸੰਗਤ ਨਾਲ ਜੁੜ ਕੇ ਤੂੰ ਅਨੰਦ ਮਾਣੇਗੀ ਅਤੇ ਮਗਰੋ ਪਸਚਾਤਾਪ ਨਹੀਂ ਕਰੇਗੀ।

Bhai Manmohan Singh (Shabad OS, CC BY-SA)

English

Join the Saadh Sangat, the Company of the Holy, and you shall enjoy ecstasy; you shall not regret or repent later on.

Dr. Sant Singh Khalsa (Shabad OS, CC BY-SA)
Ang 1113 · Line 21

ਕਰਿ ਦਇਆ ਦਾਨੁ ਦਇਆਲ ਸਾਚਾ; ਹਰਿ ਨਾਮ ਸੰਗਤਿ ਪਾਵਓ ॥

kar deaa daan deaal saachaa; har naam sangat paavo |

Punjabi

ਮੇਰੇ ਦਇਆਵਾਨ ਸੱਚੇ ਸੁਆਮੀ ਵਾਹਿਗੁਰੂ ਮਾਇਆ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਅਤੇ ਸਤਿਸੰਗਤ ਦੀ ਦਾਤ ਪਰਦਾਨ ਕਰ।

Bhai Manmohan Singh (Shabad OS, CC BY-SA)

English

Be Merciful, O Merciful True Lord God: please give me the Blessing of the Lord's Name, and the Sangat, the Company of the Holy.

Dr. Sant Singh Khalsa (Shabad OS, CC BY-SA)
Ang 1113 · Line 22

ਨਾਨਕੁ ਪਇਅੰਪੈ. ਸੁਣਹੁ ਪ੍ਰੀਤਮ; ਗੁਰ ਸਬਦਿ. ਮਨੁ ਸਮਝਾਵਓ ॥੫॥੬॥

naanak peianpai. sunahu preetam; gur sabad. man samajhaavo |5|6|

Punjabi

ਗੁਰੂ ਜੀ ਬੇਨਤੀ ਕਰਦੇ ਹਨ ਤੂੰ ਸੁਣ ਹੈ ਮੇਰੇ ਪਿਆਰੇ ਪ੍ਰਭਫ! ਗੁਰਾਂ ਦੀ ਬਾਣੀ ਰਾਹੀਂ ਤੂੰ ਮੇਰੇ ਮਨੂਏ ਨੂੰ ਸਿਖਮਤ ਪਰਦਾਨ ਕਰ।

Bhai Manmohan Singh (Shabad OS, CC BY-SA)

English

Nanak prays: please hear me, O my Beloved; instruct my mind through the Word of the Guru's Shabad. ||5||6||

Dr. Sant Singh Khalsa (Shabad OS, CC BY-SA)
Ang 1113 · Line 23

ਤੁਖਾਰੀ ਛੰਤ ਮਹਲਾ ੪ ॥

tukhaaree chhant mahalaa 4 |

Punjabi

ਤੁਖਾਰੀ ਛੰਤ ਚੋਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Tukhaari Chhant, Fourth Mehl:

Dr. Sant Singh Khalsa (Shabad OS, CC BY-SA)
Ang 1113 · Line 24

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 1113 · Line 25

ਅੰਤਰਿ ਪਿਰੀ ਪਿਆਰੁ; ਕਿਉ. ਪਿਰ ਬਿਨੁ ਜੀਵੀਐ, ਰਾਮ ॥

antar piree piaar; kiau. pir bin jeeveeai, raam |

Punjabi

ਮੇਰੇ ਅੰਦਰ ਆਪਣੇ ਪਤੀ ਦਾ ਪ੍ਰੇਮ ਹੈ। ਆਪਣੇ ਪ੍ਰੀਤਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜੀਊ ਸਕਦੀ ਹਾਂ?

Bhai Manmohan Singh (Shabad OS, CC BY-SA)

English

My inner being is filled with love for my Beloved Husband Lord. How can I live without Him?

Dr. Sant Singh Khalsa (Shabad OS, CC BY-SA)
Ang 1113 · Line 26

ਜਬ ਲਗੁ ਦਰਸੁ. ਨ ਹੋਇ; ਕਿਉ. ਅੰਮ੍ਰਿਤੁ ਪੀਵੀਐ, ਰਾਮ ॥

jab lag daras. na hoe; kiau. amrit peeveeai, raam |

Punjabi

ਜਦ ਤਾਂਈ ਮੈਨੂੰ ਉਸ ਦਾ ਦੀਦਾਰ ਨਹੀਂ ਹੁੰਦਾ ਮੈਂ ਨਾਮ-ਸੁਧਾਰਸ ਨੂੰ ਕਿਸ ਤਰ੍ਹਾਂ ਪਾਨ ਕਰ ਸਕਦੀ ਹਾਂ?

Bhai Manmohan Singh (Shabad OS, CC BY-SA)

English

As long as I do not have the Blessed Vision of His Darshan, how can I drink in the Ambrosial Nectar?

Dr. Sant Singh Khalsa (Shabad OS, CC BY-SA)
Ang 1113 · Line 27

ਕਿਉ ਅੰਮ੍ਰਿਤੁ ਪੀਵੀਐ. ਹਰਿ ਬਿਨੁ ਜੀਵੀਐ; ਤਿਸੁ ਬਿਨੁ ਰਹਨੁ. ਨ ਜਾਏ ॥

kiau amrit peeveeai. har bin jeeveeai; tis bin rehan. na jaae |

Punjabi

ਵਾਹਿਗੁਰੂ ਦੇ ਬਗੈਰ ਮੈਂ ਕਿਸ ਤਰ੍ਹਾਂ ਸੁਧਾਰਸ ਪਾਨ ਕਰ ਸਕਦੀ ਤੇ ਜਿਉ ਸਕਦੀ ਹਾਂ? ਉਸ ਦੇ ਬਾਝੋਂ ਮੈਂ ਰਹਿ ਨਹੀਂ ਸਕਦੀ।

Bhai Manmohan Singh (Shabad OS, CC BY-SA)

English

How can I drink in the Ambrosial Nectar without the Lord? I cannot survive without Him.

Dr. Sant Singh Khalsa (Shabad OS, CC BY-SA)
Ang 1113 · Line 28

ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ; ਪਿਰ ਬਿਨੁ ਪਿਆਸ. ਨ ਜਾਏ ॥

anadin priau priau kare din raatee; pir bin piaas. na jaae |

Punjabi

ਰੈਣ ਅਤੇ ਦਿਹੁੰ ਮੈਂ ਹਮੇਸ਼ਾਂ ਹੀ ਪ੍ਰੀਤਮ ਮੇਰਾ ਪ੍ਰੀਤਮ ਪੁਕਾਰਦੀ ਹਾਂ। ਆਪਣੇ ਕੰਤ ਦੇ ਬਾਝੋਂ ਮੇਰੀ ਤ੍ਰੇਹ ਬੁਝਦੀ ਹੀ ਨਹੀਂ।

Bhai Manmohan Singh (Shabad OS, CC BY-SA)

English

Night and day, I cry out, "Pri-o! Pri-o! Beloved! Beloved!", day and night. Without my Husband Lord, my thirst is not quenched.

Dr. Sant Singh Khalsa (Shabad OS, CC BY-SA)
Ang 1113 · Line 29

ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ; ਹਰਿ ਹਰਿ ਨਾਮੁ ਸਦ ਸਾਰਿਆ ॥

apanee kripaa karahu har piaare; har har naam sad saariaa |

Punjabi

ਹੇ ਮੇਰੇ ਲਾਡਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਆਪਣੀ ਰਹਿਮਤ ਮੇਰੇ ਉਤੇ ਧਾਰ, ਤਾਂ ਜੋ ਮੈਂ ਸਦੀਵ ਹੀ ਤੇਰੇ ਲਾਮ ਦਾ ਆਰਾਧਨ ਕਰਾਂ?

Bhai Manmohan Singh (Shabad OS, CC BY-SA)

English

Please, bless me with Your Grace, O my Beloved Lord, that I may dwell on the Name of the Lord, Har, Har, forever.

Dr. Sant Singh Khalsa (Shabad OS, CC BY-SA)
Ang 1113 · Line 30

ਗੁਰ ਕੈ ਸਬਦਿ ਮਿਲਿਆ ਮੈ. ਪ੍ਰੀਤਮੁ; ਹਉ. ਸਤਿਗੁਰ ਵਿਟਹੁ ਵਾਰਿਆ ॥੧॥

gur kai sabad miliaa mai. preetam; hau. satigur vittahu vaariaa |1|

Punjabi

ਗੁਰਾਂ ਦੀ ਬਾਣੀ ਰਾਹੀਂ ਮੈਂ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

Through the Word of the Guru's Shabad, I have met my Beloved; I am a sacrifice to the True Guru. ||1||

Dr. Sant Singh Khalsa (Shabad OS, CC BY-SA)
Ang 1113 · Line 31

ਜਬ ਦੇਖਾਂ ਪਿਰੁ ਪਿਆਰਾ; ਹਰਿ ਗੁਣ ਰਸਿ ਰਵਾ. ਰਾਮ ॥

jab dekhaan pir piaaraa; har gun ras ravaa. raam |

Punjabi

ਜਦ ਮੈਂ ਆਪਣੇ ਲਾਡਲੇ ਵਾਹਿਗੁਰੂ ਕੰਤ ਨੂੰ ਵੇਖਦੀ ਹਾਂ ਤਾਂ ਮੈਂ ਪਿਆਰ ਨਾਲ ਉਸ ਦੀ ਕੀਰਤੀ ਉਚਾਰਨ ਕਰਦੀ ਹਾਂ।

Bhai Manmohan Singh (Shabad OS, CC BY-SA)

English

When I see my Beloved Husband Lord, I chant the Lord's Glorious Praises with love.

Dr. Sant Singh Khalsa (Shabad OS, CC BY-SA)