Ang 1117
ਜਾਗਾਤੀਆ ਉਪਾਵ ਸਿਆਣਪ ਕਰਿ, ਵੀਚਾਰੁ ਡਿਠਾ; ਭੰਨਿ ਬੋਲਕਾ. ਸਭਿ ਉਠਿ ਗਇਆ ॥
jaagaateea upaav siaanap kar, veechaar dditthaa; bhan bolakaa. sabh utth geaa |
Punjabi
ਸਾਰੇ ਮਸੂਲੀਆਂ ਨੇ ਆਪਣੀ ਅਕਲਮੰਦੀ ਨਾਲ ਦੇਖਿਆ ਅਤੇ ਇਸ ਨੂੰ ਸੋਚਿਆ ਸਮਝਿਆ, ਆਪਣੀਆਂ ਗੋਲਕਾਂ ਤੋੜ ਉਹ ਉਠ ਕੇ ਚਲੇ ਗਏ।
English
The tax collectors were smart; they thought about it, and saw. They broke their cash-boxes and left.
ਤ੍ਰਿਤੀਆ. ਆਏ ਸੁਰਸਰੀ; ਤਹ ਕਉਤਕੁ ਚਲਤੁ ਭਇਆ ॥੫॥
triteea. aae surasaree; teh kautak chalat bheaa |5|
Punjabi
ਤੀਸਰੇ ਗੁਰੂ ਜੀ ਗੰਗਾ ਗਏ ਅਤੇ ਉਥੇ ਇਕ ਅਲੋਕਿਕ ਦ੍ਰਿਸ਼ ਦੇਖਣ ਵਿੱਚ ਆਇਆ।
English
Third, He went to the Ganges, and a wonderful drama was played out there. ||5||
ਮਿਲਿ ਆਏ ਨਗਰ ਮਹਾ ਜਨਾ; ਗੁਰ ਸਤਿਗੁਰ. ਓਟ ਗਹੀ ॥
mil aae nagar mahaa janaa; gur satigur. ott gahee |
Punjabi
ਸ਼ਹਿਰ ਦੇ ਵੱਡੇ ਆਦਮੀ ਇਕੱਠੇ ਹੋ ਕੇ ਗਏ ਅਤੇ ਵੱਡੇ ਸੱਚੇ ਗੁਰਾਂ ਦੀ ਪਨਾਹ ਲਈ।
English
The important men of the city met together, and sought the Protection of the Guru, the True Guru.
ਗੁਰੁ ਸਤਿਗੁਰੁ, ਗੁਰੁ ਗੋਵਿਦੁ ਪੁਛਿ; ਸਿਮ੍ਰਿਤਿ ਕੀਤਾ ਸਹੀ ॥
gur satigur, gur govid puchh; simrit keetaa sahee |
Punjabi
ਵੱਡੇ ਗੁਰੂ, ਸੱਚੇ ਗੁਰੂ ਖੁਦ ਹੀ ਪਰਮੇਸ਼ਰ ਹਨ। ਤੂੰ ਸਿਮ੍ਰਿਤੀਆਂ ਕੋਲੋ ਪਤਾ ਕਰ ਲੈ। ਉਹ ਭੀ ਇਸ ਸੱਚ ਨੂੰ ਸਾਬਤ ਕਰਦੀਆਂ ਹਨ।
English
The Guru, the True Guru, the Guru is the Lord of the Universe. Go ahead and consult the Simritees - they will confirm this.
ਸਿਮ੍ਰਿਤਿ ਸਾਸਤ੍ਰ, ਸਭਨੀ ਸਹੀ ਕੀਤਾ; ਸੁਕਿ ਪ੍ਰਹਿਲਾਦਿ, ਸ੍ਰੀਰਾਮਿ ਕਰਿ; ਗੁਰ ਗੋਵਿਦੁ ਧਿਆਇਆ ॥
simrit saasatr, sabhanee sahee keetaa; suk prahilaad, sreeraam kar; gur govid dhiaaeaa |
Punjabi
ਸਿਮ੍ਰਿਤੀਆਂ ਅਤੇ ਸ਼ਾਸਤਰ ਸਾਰੇ ਸਾਬਤ ਕਰਦੇ ਹਨ ਕਿ ਗੁਰੂ ਜੀ ਵਾਹਿਗੁਰੂ ਦਾ ਸਰੂਪ ਹਨ। ਸੁਖਦੇਵ ਅਤੇ ਪ੍ਰਹਿਲਾਦ ਗੁਰੂ-ਪ੍ਰਮੇਸ਼ਰ ਨੂੰ ਮਹਾਰਾਜਾ ਮਾਲਕ ਜਾਣ ਕੇ ਸਿਮਰਦੇ ਹਨ।
English
The Simritees and the Shaastras all confirm that Suk Dayv and Prahlaad meditated on the Guru, the Lord of the Universe, and knew Him as the Supreme Lord.
ਦੇਹੀ ਨਗਰਿ ਕੋਟਿ, ਪੰਚ ਚੋਰ ਵਟਵਾਰੇ; ਤਿਨ ਕਾ ਥਾਉ ਥੇਹੁ ਗਵਾਇਆ ॥
dehee nagar kott, panch chor vattavaare; tin kaa thaau thehu gavaaeaa |
Punjabi
ਪੰਜ ਤਸਕਰ ਅਤੇ ਰਸਤੇ ਦੇ ਧਾੜਵੀ ਸਰੀਰ ਦੇ ਸ਼ਹਿਰ ਦੇ ਕਿਲ੍ਹੇ ਅੰਦਰ ਵਸਦੇ ਹਨ। ਗੁਰਾਂ ਨੇ ਉਨ੍ਹਾਂ ਦੇ ਟਿਕਾਣੇ ਤੇ ਵਾਸ-ਸਥਾਨ ਨੂੰ ਮਲੀਆਮੇਟ ਕਰ ਦਿੱਤਾ ਹੈ।
English
The five thieves and the highway robbers dwell in the fortress of the body-village; the Guru has destroyed their home and place.
ਕੀਰਤਨ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ. ਹਰਿ ਭਗਤਿ ਲਹੀ ॥
keeratan puraan nit pun hoveh; gur bachan naanak. har bhagat lahee |
Punjabi
ਪੁਰਾਣ ਸਦਾ ਹੀ ਦਾਨ ਪੁੰਨ ਕਰਨ ਦੀ ਮਹਿਮਾ ਗਾਇਨ ਕਰਦੇ ਹਨ ਪ੍ਰੰਤੁ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਹੀ ਵਾਹਿਗੁਰੂ ਦੀ ਪ੍ਰੇਮ-ਮਈ ਉਪਾਸ਼ਨਾ ਪਰਾਪਤ ਹੁੰਦੀ ਹੈ।
English
The Puraanas continually praise the giving of charity, but devotional worship of the Lord is only obtained through the Word of Guru Nanak.
ਮਿਲਿ ਆਏ. ਨਗਰ ਮਹਾ ਜਨਾ; ਗੁਰ ਸਤਿਗੁਰ. ਓਟ ਗਹੀ ॥੬॥੪॥੧੦॥
mil aae. nagar mahaa janaa; gur satigur. ott gahee |6|4|10|
Punjabi
ਸ਼ਹਿਰ ਦੇ ਵੱਡੇ ਆਦਮੀ ਇਕੱਠੇ ਹੋ ਕੇ ਗਏ ਅਤੇ ਵੱਡੇ ਸੱਚੇ ਗੁਰਾਂ ਦੀ ਪਨਾਹ ਲਈ।
English
The important men of the city met together, and sought the Protection of the Guru, the True Guru. ||6||4||10||
ਤੁਖਾਰੀ ਛੰਤ ਮਹਲਾ ੫ ॥
tukhaaree chhant mahalaa 5 |
Punjabi
ਤੁਖਾਰੀ ਛੰਤ ਪੰਜਵੀਂ ਪਾਤਿਸ਼ਾਹੀ।
English
Tukhaari Chhant, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਘੋਲਿ ਘੁਮਾਈ ਲਾਲਨਾ; ਗੁਰਿ ਮਨੁ ਦੀਨਾ ॥
ghol ghumaaee laalanaa; gur man deenaa |
Punjabi
ਹੇ ਮੇਰੇ ਪ੍ਰੀਤਮ! ਮੈਂ ਤੇਰੇ ਉਤੋਂ ਕੁਰਬਾਨ ਜਾਂਦਾ ਹਾਂ। ਗੁਰਾਂ ਦੇ ਰਾਹੀਂ ਮੈਂ ਆਪਣੀ ਜਿੰਦੜੀ ਤੈਨੂੰ ਸਮਰਪਨ ਕਰ ਦਿੱਤੀ ਹੈ।
English
O my Beloved, I am a sacrifice to You. Through the Guru, I have dedicated my mind to You.
ਸੁਣਿ ਸਬਦੁ ਤੁਮਾਰਾ; ਮੇਰਾ ਮਨੁ ਭੀਨਾ ॥
sun sabad tumaaraa; meraa man bheenaa |
Punjabi
ਤੇਰੀ ਬਾਣੀ ਸੁਣ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
English
Hearing the Word of Your Shabad, my mind is enraptured.
ਇਹੁ ਮਨੁ ਭੀਨਾ. ਜਿਉ ਜਲ ਮੀਨਾ; ਲਾਗਾ ਰੰਗੁ ਮੁਰਾਰਾ ॥
eihu man bheenaa. jiau jal meenaa; laagaa rang muraaraa |
Punjabi
ਮੱਛੀ ਦੇ ਪਾਣੀ ਵਿੱਚ ਹੋਣ ਦੀ ਲਿਆਈ ਇਹ ਚਿੱਤ ਖੁਸ਼ ਹੈ ਅਤੇ ਹੰਕਾਰ ਦੇ ਵੇਰੀ, ਹਰੀ ਨਾਲ ਪ੍ਰੇਮ ਅੰਦਰ ਜੁੜਿਆ ਹੋਇਆ ਹੈ।
English
This mind is enraptured, like the fish in the water; it is lovingly attached to the Lord.
ਕੀਮਤਿ ਕਹੀ. ਨ ਜਾਈ ਠਾਕੁਰ; ਤੇਰਾ ਮਹਲੁ ਅਪਾਰਾ ॥
keemat kahee. na jaaee tthaakur; teraa mehal apaaraa |
Punjabi
ਤੇਰਾ ਮੁੱਲ, ਹੇ ਸੁਆਮੀ! ਦੱਸਿਆ ਨਹੀਂ ਜਾ ਸਕਦਾ। ਲਾਸਾਨੀ ਹੈ ਤੇਰਾ ਮੰਦਰ।
English
Your Worth cannot be described, O my Lord and Master; Your Mansion is Incomparable and Unrivalled.
ਸਗਲ ਗੁਣਾ ਕੇ ਦਾਤੇ ਸੁਆਮੀ; ਬਿਨਉ ਸੁਨਹੁ ਇਕ ਦੀਨਾ ॥
sagal gunaa ke daate suaamee; binau sunahu ik deenaa |
Punjabi
ਹੇ ਸਾਰੀਆਂ ਨੇਕੀਆਂ ਬਖਸ਼ਣਹਾਰ ਪ੍ਰਭੂ! ਤੂੰ ਇਕ ਮਸਕੀਨ ਮਲੁੱਖ ਦੀ ਪ੍ਰਾਰਥਨਾ ਸੁਣ।
English
O Giver of all Virtue, O my Lord and Master, please hear the prayer of this humble person.
ਦੇਹੁ ਦਰਸੁ ਨਾਨਕ ਬਲਿਹਾਰੀ; ਜੀਅੜਾ ਬਲਿ ਬਲਿ ਕੀਨਾ ॥੧॥
dehu daras naanak balihaaree; jeearraa bal bal keenaa |1|
Punjabi
ਤੂੰ ਨਾਨਕ ਨੂੰ ਆਪਣਾ ਦੀਦਾਰ ਬਖਸ਼ ਹੇ ਸੁਆਮੀ! ਉਹ ਤੇਰੇ ਉਤੋਂ ਸਦਕੇ ਜਾਂਦਾ ਹੈ ਅਤੇ ਉਸ ਦੀ ਜਿੰਦੜੀ ਭੀ ਤੇਰੇ ਉਤੋਂ ਵਾਰਨੇ ਵਾਰਨੇ ਜਾਂਦੀ ਹੈ।
English
Please bless Nanak with the Blessed Vision of Your Darshan. I am a sacrifice, my soul is a sacrifice, a sacrifice to You. ||1||
ਇਹੁ ਤਨੁ ਮਨੁ ਤੇਰਾ; ਸਭਿ ਗੁਣ ਤੇਰੇ ॥
eihu tan man teraa; sabh gun tere |
Punjabi
ਇਹ ਦੇਹਿ ਤੇ ਆਤਮਾ ਤੇਰੀਆਂ ਹਨ, ਹੇ ਪ੍ਰਭੂ! ਅਤੇ ਸਮੁਹ ਨੇਕੀਆਂ ਭੀ ਤੇਰੇ ਵਿੱਚ ਹੀ ਹਨ।
English
This body and mind are Yours; all virtues are Yours.
ਖੰਨੀਐ ਵੰਞਾ ਦਰਸਨ; ਤੇਰੇ ॥
khaneeai vanyaa darasan; tere |
Punjabi
ਤੇਰੇ ਦੀਦਾਰ ਉਤੋਂ ਮੇਰਾ ਅੰਗ ਅੰਗ ਕੁਰਬਾਨ ਜਾਂਦਾ ਹੈ।
English
I am a sacrifice, every little bit, to Your Darshan.
ਦਰਸਨ ਤੇਰੇ. ਸੁਣਿ ਪ੍ਰਭ ਮੇਰੇ; ਨਿਮਖ ਦ੍ਰਿਸਟਿ ਪੇਖਿ ਜੀਵਾ ॥
darasan tere. sun prabh mere; nimakh drisatt pekh jeevaa |
Punjabi
ਤੂੰ ਸੁਣ ਹੇ ਮੇਰੇ ਮਾਲਕ! ਜੇਕਰ ਆਪਣੀਆਂ ਅੱਖਾਂ ਨਾਲ ਮੈਂ ਤੇਰੇ ਦੀਦਾਰ ਨੂੰ ਇਕ ਮੁਹਤ ਭਰ ਲਈ ਭੀ ਵੇਖ ਲਵਾਂ ਤਦ ਹੀ ਮੈਂ ਜੀਉਂਦੀ ਰਹਿੰਦੀ ਹਾਂ।
English
Please hear me, O my Lord God; I live only by seeing Your Vision, even if only for an instant.
ਅੰਮ੍ਰਿਤ ਨਾਮੁ ਸੁਨੀਜੈ ਤੇਰਾ; ਕਿਰਪਾ ਕਰਹਿ ਤ ਪੀਵਾ ॥
amrit naam suneejai teraa; kirapaa kareh ta peevaa |
Punjabi
ਮੈਂ ਸੁਣਦੀ ਹਾਂ ਤੇਰਾ ਨਾਮ ਆਬਿ-ਹਿਯਾਤ ਹੈ। ਜੇਕਰ ਤੂੰ ਮੇਰੇ ਤੇ ਰਹਿਮਤ ਘਾਰੇ ਕੇਵਲ ਤਦ ਹੀ ਮੈਂ ਇਸ ਨੂੰ ਪਾਨ ਕਰ ਸਕਦੀ ਹਾਂ।
English
I have heard that Your Name is the most Ambrosial Nectar; please bless me with Your Mercy, that I may drink it in.
ਆਸ ਪਿਆਸੀ. ਪਿਰ ਕੈ ਤਾਈ; ਜਿਉ ਚਾਤ੍ਰਿਕੁ ਬੂੰਦੇਰੇ ॥
aas piaasee. pir kai taaee; jiau chaatrik boondere |
Punjabi
ਪਪੀਹੇ ਦੀ ਮੀਂਹ ਦੀ ਕਣੀ ਦੇ ਲਿਆਈ ਮੇਰੀ ਤੇਰੇ ਲਈ ਉਮੀਦ ਅਤੇ ਤਰੇਹ ਹੈ, ਹੈ ਮੇਰੇ ਕੰਤ!
English
My hopes and desires rest in You, O my Husband Lord; like the rainbird, I long for the rain-drop.
ਕਹੁ ਨਾਨਕ. ਜੀਅੜਾ ਬਲਿਹਾਰੀ; ਦੇਹੁ ਦਰਸੁ ਪ੍ਰਭ ਮੇਰੇ ॥੨॥
kahu naanak. jeearraa balihaaree; dehu daras prabh mere |2|
Punjabi
ਗੁਰੂ ਜੀ ਆਖਦੇ ਹਨ ਮੇਰੀ ਜਿੰਦੜੀ ਤੇਰੇ ਉਤੋਂ ਘੋਲੀ ਜਾਂਦੀ ਹੈ, ਤੂੰ ਮੈਨੂੰ ਆਪਦਾ ਦੀਦਾਰ ਬਖਸ਼, ਹੇ ਸੁਆਮੀ!
English
Says Nanak, my soul is a sacrifice to You; please bless me with Your Darshan, O my Lord God. ||2||
ਤੂ ਸਾਚਾ ਸਾਹਿਬੁ; ਸਾਹੁ ਅਮਿਤਾ ॥
too saachaa saahib; saahu amitaa |
Punjabi
ਤੂੰ ਸੱਚਾ ਸੁਆਮੀ ਅਤੇ ਹੱਦ ਬੰਨਾ-ਰਹਿਤ ਸੁਲਤਾਨ ਹੈ।
English
You are my True Lord and Master, O Infinite King.
ਤੂ ਪ੍ਰੀਤਮੁ ਪਿਆਰਾ; ਪ੍ਰਾਨ ਹਿਤ ਚਿਤਾ ॥
too preetam piaaraa; praan hit chitaa |
Punjabi
ਤੂੰ ਮੇਰਾ ਪ੍ਰੀਤਵਾਨ ਦਿਲਬਰ ਹੈ ਅਤੇ ਮੇਰੀ ਜਿੰਦ ਜਾਨ ਤੇ ਮਨ ਨੂੰ ਪਿਆਰਾ ਲਗਦਾ ਹੈ।
English
You are my Dear Beloved, so dear to my life and consciousness.
ਪ੍ਰਾਨ ਸੁਖਦਾਤਾ. ਗੁਰਮੁਖਿ ਜਾਤਾ; ਸਗਲ ਰੰਗ ਬਨਿ ਆਏ ॥
praan sukhadaataa. guramukh jaataa; sagal rang ban aae |
Punjabi
ਤੂੰ ਮੇਰੀ ਜਿੰਦੜੀ ਨੂੰ ਆਰਾਮ ਬਖਸ਼ਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ। ਤੰੇਨੂੰ ਪਿਆਰ ਕਰਨਾ ਹਰ ਇਕ ਲਈ ਯੋਗ ਹੈ।
English
You bring peace to my soul; You are known to the Gurmukh. All are blessed by Your Love.
ਸੋਈ ਕਰਮੁ ਕਮਾਵੈ ਪ੍ਰਾਣੀ; ਜੇਹਾ ਤੂ ਫੁਰਮਾਏ ॥
soee karam kamaavai praanee; jehaa too furamaae |
Punjabi
ਜੀਵ ਉਹੀ ਕੰਮ ਕਰਦਾ ਹੈ ਜਿਹੋ ਜਿਹੇ ਤੂੰ ਹੁਕਮ ਕਰਦਾ ਹੈ, ਹੇ ਸੁਆਮੀ!
English
The mortal does only those deeds which You ordain, Lord.
ਜਾ ਕਉ ਕ੍ਰਿਪਾ ਕਰੀ ਜਗਦੀਸੁਰਿ; ਤਿਨਿ ਸਾਧਸੰਗਿ ਮਨੁ ਜਿਤਾ ॥
jaa kau kripaa karee jagadeesur; tin saadhasang man jitaa |
Punjabi
ਜਿਸ ਉਤੇ ਤੇਰੀ ਮਿਹਰ ਹੈ, ਹੇ ਸ਼ਿ੍ਹਸ਼ਟੀ ਦੇ ਸੁਆਮੀ! ਉਹ ਸਤਿਸੰਗਤ ਅੰਦਰ ਆਪਣੇ ਮਨੂਏ ਤੇ ਕਾਬੂ ਪਾ ਲੈਂਦਾ ਹੈ।
English
One who is blessed by Your Grace, O Lord of the Universe, conquers his mind in the Saadh Sangat, the Company of the Holy.
ਕਹੁ ਨਾਨਕ ਜੀਅੜਾ ਬਲਿਹਾਰੀ; ਜੀਉ ਪਿੰਡੁ ਤਉ ਦਿਤਾ ॥੩॥
kahu naanak jeearraa balihaaree; jeeo pindd tau ditaa |3|
Punjabi
ਗੁਰੂ ਜੀ ਆਖਦੇ ਹਨ, ਮੇਰੀ ਜਿੰਦੜੀ! ਤੇਰੇ ਉਤੋਂ ਕੁਰਬਾਨ ਹੈ। ਹੇ ਮੇਰੇ ਵਾਹਿਗੁਰੂ! ਤੂੰ ਮੈਨੂੰ ਜਿੰਦਜਾਨ ਅਤੇ ਦੇਹਿ ਪਰਦਾਨ ਕੀਤੇ ਹਨ।
English
Says Nanak, my soul is a sacrifice to You; You gave me my soul and body. ||3||
ਨਿਰਗੁਣੁ ਰਾਖਿ ਲੀਆ; ਸੰਤਨ ਕਾ ਸਦਕਾ ॥
niragun raakh leea; santan kaa sadakaa |
Punjabi
ਮੈਂ ਨੇਕੀ-ਵਿਹੁਣ ਦੀ ਪ੍ਰਭੂ ਨੇ ਆਪਣੇ ਸਾਧੂਆਂ ਦੀ ਖਾਤਰ ਰੱਖਿਆ ਕੀਤੀ ਹੈ।
English
I am unworthy, but He has saved me, for the sake of the Saints.
ਸਤਿਗੁਰਿ ਢਾਕਿ ਲੀਆ; ਮੋਹਿ ਪਾਪੀ ਪੜਦਾ ॥
satigur dtaak leea; mohi paapee parradaa |
Punjabi
ਸੱਚੇ ਗੁਰਾਂ ਨੇ ਮੈਂ ਗੁਨਾਹਗਾਰ ਦੇ ਐਬ ਕੱਜ ਲਏ ਹਨ।
English
The True Guru has covered my faults; I am such a sinner.
ਢਾਕਨਹਾਰੇ ਪ੍ਰਭੂ ਹਮਾਰੇ; ਜੀਅ ਪ੍ਰਾਨ ਸੁਖਦਾਤੇ ॥
dtaakanahaare prabhoo hamaare; jeea praan sukhadaate |
Punjabi
ਮੇਰਾ ਸੁਆਮੀ ਮੇਰੇ ਐਬ ਕਜਦਾ ਹੈ। ਉਹ ਮੇਰੀ ਜਿੰਦੜੀ ਜਿੰਦ ਜਾਨ ਅਤੇ ਆਰਾਮ ਬਖਸ਼ਣਹਾਰ ਹੈ।
English
God has covered for me; He is the Giver of the soul, life and peace.
ਅਬਿਨਾਸੀ ਅਬਿਗਤ ਸੁਆਮੀ; ਪੂਰਨ ਪੁਰਖ ਬਿਧਾਤੇ ॥
abinaasee abigat suaamee; pooran purakh bidhaate |
Punjabi
ਸਦੀਵੀ-ਸਥਿਰ, ਸਦਾ-ਹਾਜ਼ਰ ਨਾਜ਼ਰ ਸਰਬ-ਵਿਆਪਕ ਅਤੇ ਸਰਬ-ਸ਼ਕਤੀਵਾਨ ਹੈ ਮੇਰਾ ਸਿਰਜਣਹਾਰ-ਸਾਹਿਬ।
English
My Lord and Master is Eternal and Unchanging, Ever-present; He is the Perfect Creator, the Architect of Destiny.
ਉਸਤਤਿ ਕਹਨੁ. ਨ ਜਾਇ, ਤੁਮਾਰੀ; ਕਉਣੁ ਕਹੈ. ਤੂ ਕਦ ਕਾ ॥
ausatat kehan. na jaae, tumaaree; kaun kahai. too kad kaa |
Punjabi
ਤੇਰੀ ਸਾਰੀ ਮਹਿਮਾ, ਹੇ ਸੁਆਮੀ! ਉਚਾਰਨ ਕੀਤੀ ਨਹੀਂ ਜਾ ਸਕਦੀ। ਕੌਣ ਆਖ ਸਕਦਾ ਹੈ ਤੂੰ ਕਦੋਕ ਦਾ ਹੈ?
English
Your Praise cannot be described; who can say where You are?
ਨਾਨਕ ਦਾਸੁ ਤਾ ਕੈ ਬਲਿਹਾਰੀ; ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
naanak daas taa kai balihaaree; milai naam har nimakaa |4|1|11|
Punjabi
ਗੋਲਾ ਨਾਨਕ ਉਸ ਤੋਂ ਕੁਰਬਾਨ ਜਾਂਦਾ ਹੈ, ਜਿਸ ਦੇ ਰਾਹੀਂ ਉਸ ਨੂੰ ਹੈ ਵਾਹਿਗੁਰੂ! ਤੇਰੇ ਨਾਮ ਦੇ ਕਿਣਕੇ ਮਾਤਰ ਦੀ ਦਾਤ ਪਰਦਾਨ ਹੁੰਦੀ ਹੈ।
English
Slave Nanak is a sacrifice to the one who blesses him with the Lord's Name, even for an instant. ||4||1||11||