Ang 1116
ਬਿਨੁ ਭੈ ਕਿਨੈ, ਨ ਪ੍ਰੇਮੁ ਪਾਇਆ; ਬਿਨੁ ਭੈ ਪਾਰਿ, ਨ ਉਤਰਿਆ ਕੋਈ ॥
bin bhai kinai, na prem paaeaa; bin bhai paar, na utariaa koee |
Punjabi
ਪ੍ਰਭੂ ਦੇ ਡਰ ਦੇ ਬਗੇਰ ਕਿਸੇ ਨੂੰ ਭੀ ਉਸ ਦਾ ਪਿਆਰ ਪਰਦਾਨ ਨਹੀਂ ਹੁੰਦਾ ਅਤੇ ਪ੍ਰਭੂ ਤੋਂ ਡਰਨ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ।
English
Without the Fear of God, His Love is not obtained. Without the Fear of God, no one is carried across to the other side.
ਭਉ ਭਾਉ ਪ੍ਰੀਤਿ ਨਾਨਕ. ਤਿਸਹਿ ਲਾਗੈ; ਜਿਸੁ ਤੂ ਆਪਣੀ ਕਿਰਪਾ ਕਰਹਿ ॥
bhau bhaau preet naanak. tiseh laagai; jis too aapanee kirapaa kareh |
Punjabi
ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਕੇਵਲ ਉਸ ਨੂੰ ਹੀ ਤੇਰੇ ਡਰ, ਪਿਆਰ ਅਤੇ ਪ੍ਰੇਮ ਦੀ ਦਾਤ ਮਿਲਦੀ ਹੈ, ਜਿਸ ਉਤੇ ਤੇਰੀ ਰਹਿਮਤ ਹੈ।
English
O Nanak, he alone is blessed with the Fear of God, and God's Love and Affection, whom You, Lord, bless with Your Mercy.
ਤੇਰੀ ਭਗਤਿ ਭੰਡਾਰ ਅਸੰਖ; ਜਿਸੁ ਤੂ ਦੇਵਹਿ ਮੇਰੇ ਸੁਆਮੀ, ਤਿਸੁ ਮਿਲਹਿ ॥੪॥੩॥
teree bhagat bhanddaar asankh; jis too deveh mere suaamee, tis mileh |4|3|
Punjabi
ਅਣਗਿਣਤ ਹਨ ਤੇਰੀ ਪ੍ਰੇਮ-ਮਈ ਸੇਵਾ ਦੇ ਖਜਾਨੇ, ਹੈ ਮੇਰੇ ਸਾਹਿਬ! ਕੇਵਲ ਉਸ ਨੂੰ ਹੀ ਉਹਨਾਂ ਦੀ ਦਾਤ ਮਿਲਦੀ ਹੈ, ਜਿਸ ਨੂੰ ਤੂੰ ਦਿੰਦਾ ਹੈ।
English
The treasures of devotional worship to You are countless; he alone is blessed with Them, O my Lord and Master, whom You bless. ||4||3||
ਤੁਖਾਰੀ ਮਹਲਾ ੪ ॥
tukhaaree mahalaa 4 |
Punjabi
ਤੁਖਾਰੀ ਚੋਥੀ ਪਾਤਿਸ਼ਾਹੀ।
English
Tukhaari, Fourth Mehl:
ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ, ਦਰਸੁ ਭਇਆ ॥
naavan purab abheech; gur satigur, daras bheaa |
Punjabi
ਵਡੇ ਸੱਚੇ ਗੁਰਾਂ ਦਾ ਦਰਸ਼ਨ ਦੇਖਣਾ ਹੀ ਅਭੈਜੀਤ ਦੇ ਤਿਉਹਾਰ ਦਾ ਅਸਲੀ ਇਸ਼ਨਾਨ ਹੈ।
English
To receive the Blessed Vision of the Darshan of the Guru, the True Guru, is to truly bathe at the Abhaijit festival.
ਦੁਰਮਤਿ ਮੈਲੁ ਹਰੀ; ਅਗਿਆਨੁ ਅੰਧੇਰੁ ਗਇਆ ॥
duramat mail haree; agiaan andher geaa |
Punjabi
ਮੰਦੀਆਂ ਰੁਚੀਆਂ ਦੀ ਗੰਦਗੀ ਧੋਤੀ ਗਹੀ ਹੈ। ਅਤੇ ਦੂਰ ਹੋ ਗਿਆ ਹੈ ਅਨ੍ਹੇਰਾ ਬੇ-ਸਮਝੀ ਦਾ।
English
The filth of evil-mindedness is washed off, and the darkness of ignorance is dispelled.
ਗੁਰ ਦਰਸੁ ਪਾਇਆ. ਅਗਿਆਨੁ ਗਵਾਇਆ; ਅੰਤਰਿ ਜੋਤਿ ਪ੍ਰਗਾਸੀ ॥
gur daras paaeaa. agiaan gavaaeaa; antar jot pragaasee |
Punjabi
ਗੁਰਾਂ ਦਾ ਦੀਦਾਰ ਪਾਉਣ ਦੁਆਰਾ, ਆਤਮਕ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਮਨ ਅੰਦਰ ਪ੍ਰਕਾਸ਼ ਪਰਗਟ ਹੋ ਜਾਂਦਾ ਹੈ।
English
Blessed by the Guru's Darshan, spiritual ignorance is dispelled, and the Divine Light illuminates the inner being.
ਜਨਮ ਮਰਣ ਦੁਖ ਖਿਨ ਮਹਿ ਬਿਨਸੇ; ਹਰਿ ਪਾਇਆ ਪ੍ਰਭੁ ਅਬਿਨਾਸੀ ॥
janam maran dukh khin meh binase; har paaeaa prabh abinaasee |
Punjabi
ਜੰਮਣ ਅਤੇ ਮਰਣ ਦੀ ਪੀੜ ਇਕ ਮੁਹਤ ਵਿੱਚ ਨਵਿਰਤ ਹੋ ਜਾਂਦੀ ਹੈ ਅਤੇ ਕਾਲ-ਰਹਿਤ ਵਾਹਿਗੁਰੂ ਸੁਆਮੀ ਪਰਾਪਤ ਹੋ ਜਾਂਦਾ ਹੈ।
English
The pains of birth and death vanish in an instant, and the Eternal, Imperishable Lord God is found.
ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ. ਕੁਲਖੇਤਿ ਨਾਵਣਿ ਗਇਆ ॥
har aap karatai, purab keea; satiguroo. kulakhet naavan geaa |
Punjabi
ਸਿਰਜਣਹਾਰ-ਸੁਆਮੀ ਨੇ ਖੁਦ ਹੀ ਸੁਭਾਗ ਅਵਸਰ ਰਚਿਆ ਜਦ ਸੱਚੇ ਗੁਰੂ ਜੀ ਨ੍ਹਾਉਣ ਦੇ ਮੇਲੇ ਸਮੇ ਕੁਰਖੇਤਰ ਗਏ।
English
The Creator Lord God Himself created the festival, when the True Guru went to bathe at the festival in Kuruk-shaytra.
ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥੧॥
naavan purab abheech; gur satigur daras bheaa |1|
Punjabi
ਵਡੇ ਸੱਚੇ ਗੁਰਾਂ ਦਾ ਦਰਸ਼ਨ ਪਾਉਣਾ ਹੀ ਅਭੈਜੀਤ ਦੇ ਤਿਉਹਾਰ ਦਾ ਅਸਲੀ ਇਸ਼ਨਾਨ ਹੈ।
English
To receive the Blessed Vision of the Darshan of the Guru, the True Guru, is to truly bathe at the Abhaijit festival. ||1||
ਮਾਰਗਿ ਪੰਥਿ ਚਲੇ ਗੁਰ; ਸਤਿਗੁਰ ਸੰਗਿ ਸਿਖਾ ॥
maarag panth chale gur; satigur sang sikhaa |
Punjabi
ਸਿੱਖ ਵੱਡੇ ਸੱਚੇ ਗੁਰਾਂ ਦੇ ਨਾਲ ਰਾਹੇ ਰਾਹ ਟੁਰ ਪਏ।
English
The Sikhs travelled with the Guru, the True Guru, on the path, along the road.
ਅਨਦਿਨੁ ਭਗਤਿ ਬਣੀ; ਖਿਨੁ ਖਿਨੁ ਨਿਮਖ ਵਿਖਾ ॥
anadin bhagat banee; khin khin nimakh vikhaa |
Punjabi
ਰਾਤ ਦਿਨ, ਹਰ ਮੁਹਤ ਤੇ ਹਰ ਘੜੀ ਹਰ ਇਕ ਕਦਮ ਤੇ ਪ੍ਰਭੂ ਦੀ ਉਪਾਸ਼ਨਾ ਹੁੰਦੀ ਸੀ।
English
Night and day, devotional worship services were held, each and every instant, with each step.
ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ; ਸਭੁ ਲੋਕੁ ਵੇਖਣਿ ਆਇਆ ॥
har har bhagat banee prabh keree; sabh lok vekhan aaeaa |
Punjabi
ਸੁਆਮੀ ਮਾਲਕ ਵਾਹਿਗੁਰੂ ਦੀ ਇਲਾਹੀ ਉਪਾਸ਼ਨਾ ਹੁੰਦੀ ਸੀ ਅਤੇ ਸਾਰੇ ਜਣੇ ਗੁਰਾਂ ਨੂੰ ਵੇਖਣ ਲਹੀ ਆਏ।
English
Devotional worship services to the Lord God were held, and all the people came to see the Guru.
ਜਿਨ ਦਰਸੁ ਸਤਿਗੁਰ ਗੁਰੂ ਕੀਆ; ਤਿਨ ਆਪਿ ਹਰਿ ਮੇਲਾਇਆ ॥
jin daras satigur guroo keea; tin aap har melaaeaa |
Punjabi
ਜਿਸ ਕਿਸੇ ਨੇ ਗੁਰਾਂ, ਸੱਚੇ ਗੁਰਾਂ ਦਾ ਦਰਸ਼ਨ ਪਾ ਲਿਆ, ਉਸ ਨੂੰ ਸੁਆਮੀ ਨੇ ਆਪਦੇ ਆਪ ਨਾਲ ਅਭੇਦ ਕਰ ਲਿਆ।
English
Whoever was blessed with the Darshan of the Guru, the True Guru, the Lord united with Himself.
ਤੀਰਥ. ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥
teerath. udam satiguroo keea; sabh lok udharan arathaa |
Punjabi
ਸਾਰੇ ਜੀਵਾਂ ਦਾ ਪਾਰ ਉਤਾਰਾ ਕਰਨ ਦੀ ਖਾਤਰ ਸੱਚੇ ਗੁਰਾਂ ਨੇ ਯਾਤ੍ਰਾ ਅਸਥਾਨ ਤੇ ਪੁਜਣ ਦਾ ਉਪਰਾਲਾ ਕੀਤਾ।
English
The True Guru made the pilgrimage to the sacred shrines, for the sake of saving all the people.
ਮਾਰਗਿ ਪੰਥਿ ਚਲੇ ਗੁਰ; ਸਤਿਗੁਰ ਸੰਗਿ ਸਿਖਾ ॥੨॥
maarag panth chale gur; satigur sang sikhaa |2|
Punjabi
ਸਿੱਖ ਵਡੇ ਸੱਚੇ ਗੁਰਾਂ ਦੇ ਨਾਲ ਰਾਹੇ ਰਾਹ ਟੁਰ ਪਏ!
English
The Sikhs travelled with the Guru, the True Guru, on the path, along the road. ||2||
ਪ੍ਰਥਮ. ਆਏ ਕੁਲਖੇਤਿ ਗੁਰ; ਸਤਿਗੁਰ ਪੁਰਬੁ ਹੋਆ ॥
pratham. aae kulakhet gur; satigur purab hoaa |
Punjabi
ਉਹ ਸੁਲੱਖਣਾ ਸਮਾਂ ਸੀ, ਜਦ ਵਡੇ ਸੱਚੇ ਗੁਰੂ ਜੀ ਪਹਿਲੇ ਪਹਿਲ ਕੁਰਖੇਤਰ ਪੁਜੇ।
English
When the Guru, the True Guru, first arrived at Kuruk-shaytra, it was a very auspicious time.
ਖਬਰਿ ਭਈ ਸੰਸਾਰਿ; ਆਏ ਤ੍ਰੈ ਲੋਆ ॥
khabar bhee sansaar; aae trai loaa |
Punjabi
ਕਣਸੋ ਜਗਤ ਵਿੱਚ ਫੈਲ ਗਈ ਅਤੇ ਤਿੰਨਾਂ ਜਹਾਨਾਂ ਦੇ ਜੀਵ ਗੁਰਾਂ ਨੂੰ ਵੇਖਣ ਲਈ ਆਏ।
English
The news spread throughout the world, and the beings of the three worlds came.
ਦੇਖਣਿ ਆਏ ਤੀਨਿ ਲੋਕ; ਸੁਰਿ ਨਰ ਮੁਨਿ ਜਨ, ਸਭਿ ਆਇਆ ॥
dekhan aae teen lok; sur nar mun jan, sabh aaeaa |
Punjabi
ਤਿੰਨੇ ਜਹਾਨ ਦੇ ਦੇਵਤੇ ਮਨੁੱਖ, ਖਾਮੋਸ਼ ਰਿਸੀ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਲਈ ਆਏ।
English
The angelic beings and silent sages from all the three worlds came to see Him.
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ; ਤਿਨ ਕੇ ਕਿਲਵਿਖ ਨਾਸ ਗਵਾਇਆ ॥
jin parasiaa gur satiguroo pooraa; tin ke kilavikh naas gavaaeaa |
Punjabi
ਜਿਨ੍ਹਾਂ ਨੂੰ ਪੁਰਨ ਗੁਰਾਂ, ਸੱਚੇ ਗੁਰਾਂ ਦੀ ਛੋਹ ਪਰਾਪਤ ਹੋ ਗਈ, ਉਨ੍ਹਾਂ ਦੇ ਪਾਪ ਨਸ਼ਟ ਅਤੇ ਦੂਰ ਹੋ ਗਏ।
English
Those who are touched by the Guru, the True Guru - all their sins and mistakes were erased and dispelled.
ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ; ਕਰਿ ਗਏ ਗੋਸਟਿ ਢੋਆ ॥
jogee diganbar saniaasee khatt darasan; kar ge gosatt dtoaa |
Punjabi
ਯੋਗੀਆਂ, ਨਾਗਿਆਂ, ਇਕਾਂਤੀਆਂ ਅਤੇ ਛਿਆਂ ਭੇਖਾਂ ਦਿਆਂ ਬੰਦਿਆਂ ਨੇ ਗੁਰਾਂ ਨਾਲ ਗਿਆਨ ਚਰਚਾ ਕੀਤੀ ਅਤੇ ਨਮਸ਼ਕਾਰ ਕਰ ਕੇ ਚਲੇ ਗਏ।
English
The Yogis, the nudists, the Sannyaasees and those of the six schools of philosophy spoke with Him, and then bowed and departed.
ਪ੍ਰਥਮ ਆਏ ਕੁਲਖੇਤਿ; ਗੁਰ ਸਤਿਗੁਰ ਪੁਰਬੁ ਹੋਆ ॥੩॥
pratham aae kulakhet; gur satigur purab hoaa |3|
Punjabi
ਉਹ ਸੁਲੱਖਣਾ ਸਮਾਂ ਸੀ, ਜਦ ਵਿਸ਼ਾਲ ਸੱਚੇ ਗੁਰੂ ਜੀ ਪਹਿਲੋ ਪਹਿਲ ਕੁਰਖੇਤਰ ਪੁਜੇ।
English
When the Guru, the True Guru, first arrived at Kuruk-shaytra, it was a very auspicious time. ||3||
ਦੁਤੀਆ. ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ ॥
duteea. jamun ge gur; har har japan keea |
Punjabi
ਦੁਸਰੇ ਗੁਰੂ ਜੀ ਜਮਨਾ ਗਹੇ, ਜਿਥੇ ਉਨ੍ਹਾਂ ਨੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ।
English
Second, the Guru went to the river Jamunaa, where He chanted the Name of the Lord, Har, Har.
ਜਾਗਾਤੀ ਮਿਲੇ. ਦੇ ਭੇਟ; ਗੁਰ ਪਿਛੈ. ਲੰਘਾਇ ਦੀਆ ॥
jaagaatee mile. de bhett; gur pichhai. langhaae deea |
Punjabi
ਮਸੂਲੀਏ ਭੇਟਾ ਲੈ ਕੇ ਗੁਰਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਮੁਰੀਦਾਂ ਨੂੰ ਾਪਰ ਕਰ ਦਿਤਾ।
English
The tax collectors met the Guru and gave Him offerings; they did not impose the tax on His followers.
ਸਭ ਛੁਟੀ ਸਤਿਗੁਰੂ ਪਿਛੈ; ਜਿਨਿ ਹਰਿ ਹਰਿ ਨਾਮੁ ਧਿਆਇਆ ॥
sabh chhuttee satiguroo pichhai; jin har har naam dhiaaeaa |
Punjabi
ਉਹ ਸਾਰੇ ਜੋ ਸੱਚੇ ਗੁਰਾਂ ਦੇ ਮਗਰ ਸਨ ਤੇ ਸਾਈਂ ਹਰੀ ਦੇ ਨਾਮ ਨੂੰ ਸਿਮਰਦੇ ਸਨ ਮਸੂਲ ਦੇਣੋ ਬਚ ਗਏ।
English
All the True Guru's followers were excused from the tax; they meditated on the Name of the Lord, Har, Har.
ਗੁਰ ਬਚਨਿ ਮਾਰਗਿ. ਜੋ ਪੰਥਿ ਚਾਲੇ; ਤਿਨ ਜਮੁ ਜਾਗਾਤੀ ਨੇੜਿ. ਨ ਆਇਆ ॥
gur bachan maarag. jo panth chaale; tin jam jaagaatee nerr. na aaeaa |
Punjabi
ਜੋ ਗੁਰਾਂ ਦੀ ਬਾਣੀ ਦੇ ਰਾਹੇ ਅਤੇ ਰਸਤੇ ਤੁਰਦੇ ਹਨ, ਮੌਤ ਦਾ ਦੂਤ ਮਸੂਲੀਆ, ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।
English
The Messenger of Death does not even approach those who have walked on the path, and followed the Guru's Teachings.
ਸਭ ਗੁਰੂ ਗੁਰੂ ਜਗਤੁ ਬੋਲੈ; ਗੁਰ ਕੈ ਨਾਇ ਲਇਐ. ਸਭਿ ਛੁਟਕਿ ਗਇਆ ॥
sabh guroo guroo jagat bolai; gur kai naae leiai. sabh chhuttak geaa |
Punjabi
ਸਾਰਾ ਜਗ "ਗੁਰੂ, ਗੁਰੂ" ਉਚਾਰਨ ਕਰਦਾ ਸੀ ਅਤੇ ਗੁਰਾਂ ਦਾ ਨਾਮ ਲੈਣ ਦੁਆਰਾ ਉਹ ਸਾਰੇ ਹੀ ਮੁਕਤ ਹੋ ਗਏ।
English
All the world said, "Guru! Guru! Guru!" Uttering the Guru's Name, they were all emancipated.
ਦੁਤੀਆ. ਜਮੁਨ ਗਏ ਗੁਰਿ; ਹਰਿ ਹਰਿ ਜਪਨੁ ਕੀਆ ॥੪॥
duteea. jamun ge gur; har har japan keea |4|
Punjabi
ਦੂਜੀ ਥਾਂ ਤੇ ਗੁਰੂ ਜੀ ਜਮਨਾ ਗਏ, ਜਿਥੇ ਉਨ੍ਰਾਂ ਲੇ ਸਾਈਂ ਹਰੀ ਦੇ ਨਾਮ ਦਾ ਉਚਾਰਨ ਕੀਤਾ।
English
Second, the Guru went to the river Jamunaa, where He chanted the Name of the Lord, Har, Har. ||4||
ਤ੍ਰਿਤੀਆ. ਆਏ ਸੁਰਸਰੀ; ਤਹ ਕਉਤਕੁ ਚਲਤੁ ਭਇਆ ॥
triteea. aae surasaree; teh kautak chalat bheaa |
Punjabi
ਤੀਸਰੇ ਗੁਰੂ ਜੀ ਗੰਗਾ ਗਹੈ ਅਤੇ ਓਥੇ ਇਕ ਅਦਭੁਤ ਨਜ਼ਾਰਾ ਹੋਇਆ।
English
Third, He went to the Ganges, and a wonderful drama was played out there.
ਸਭ ਮੋਹੀ ਦੇਖਿ ਦਰਸਨੁ, ਗੁਰ ਸੰਤ; ਕਿਨੈ ਆਢੁ. ਨ ਦਾਮੁ ਲਇਆ ॥
sabh mohee dekh darasan, gur sant; kinai aadt. na daam leaa |
Punjabi
ਸਾਰੇ ਸਾਧ ਸਰੂਪ ਗੁਰਾਂ ਦਾ ਦੀਦਾਰ ਦੇਖ ਕੇ ਫਰੇਫਤਾ ਹੋ ਗਏ ਅਤੇ ਕਿਸੇ ਨੇ ਅੱਧੀ ਕੌਡੀ ਭੀ ਮਸੂਲ ਵਜੋ ਕਿਸੇ ਕੋਲੋ ਨਾਂ ਲਈ।
English
All were fascinated, gazing upon the Blessed Vision of the Saintly Guru's Darshan; no tax at all was imposed upon anyone.
ਆਢੁ ਦਾਮੁ ਕਿਛੁ ਪਇਆ ਨ, ਬੋਲਕ; ਜਾਗਾਤੀਆ. ਮੋਹਣ ਮੁੰਦਣਿ ਪਈ ॥
aadt daam kichh peaa na, bolak; jaagaateea. mohan mundan pee |
Punjabi
ਅੱਧੀ ਦਮੜੀ ਭੀ ਗੋਲਕ ਵਿੱਚ ਨਾਂ ਪਈ, ਅਤੇ ਮਸੂਲ ਇਕੱਤਰ ਕਰਨ ਵਾਲਿਆਂ ਦਾ ਮੂੰਹ ਬੰਦ ਹੋ ਗਿਆ।
English
No tax at all was collected, and the mouths of the tax collectors were sealed.
ਭਾਈ ਹਮ ਕਰਹ ਕਿਆ. ਕਿਸੁ ਪਾਸਿ ਮਾਂਗਹ; ਸਭ ਭਾਗਿ ਸਤਿਗੁਰ ਪਿਛੈ ਪਈ ॥
bhaaee ham karah kiaa. kis paas maangah; sabh bhaag satigur pichhai pee |
Punjabi
ਉਨ੍ਹਾਂ ਆਖਿਆ, "ਭਰਾਵੋ! ਅਸੀਂ ਕੀ ਕਰੀਏ? ਕੀਹਦੇ ਕੋਲੋਂ ਕੁਛ ਮੰਗੀਏ? ਹਰ ਜਣਾ ਸੱਚੇ ਗੁਰਾਂ ਦੇ ਮਗਰ ਨੱਸ ਕੇ ਲੰਘ ਰਿਹਾ ਹੈ।
English
They said, "O brothers, what should we do? Who should we ask? Everyone is running after the True Guru."