Ang 48
ਐਥੈ ਮਿਲਹਿ ਵਡਾਈਆ; ਦਰਗਹਿ ਪਾਵਹਿ ਥਾਉ ॥੩॥
aithai mileh vaddaaeea; darageh paaveh thaau |3|
Punjabi
ਤੈਨੂੰ ਏਥੇ ਮਾਣ-ਪ੍ਰਤਿਸ਼ਟਾ ਪਰਾਪਤ ਹੋਵੇਗੀ ਅਤੇ ਪਰਲੋਕ ਵਿੱਚ ਤੂੰ ਟਿਕਾਣਾ ਪਾ ਲਵੇਗਾ।
English
In this world you shall be blessed with greatness, and in the Court of the Lord you shall find your place of rest. ||3||
ਕਰੇ ਕਰਾਏ ਆਪਿ ਪ੍ਰਭੁ; ਸਭੁ ਕਿਛੁ ਤਿਸ ਹੀ ਹਾਥਿ ॥
kare karaae aap prabh; sabh kichh tis hee haath |
Punjabi
ਸਾਹਿਬ ਆਪੇ ਹੀ ਕਰਦਾ ਤੇ ਕਰਾਉਂਦਾ ਹੈ। ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
English
God Himself acts, and causes others to act; everything is in His Hands.
ਮਾਰਿ ਆਪੇ ਜੀਵਾਲਦਾ; ਅੰਤਰਿ ਬਾਹਰਿ ਸਾਥਿ ॥
maar aape jeevaaladaa; antar baahar saath |
Punjabi
ਉਹ ਖ਼ੁਦ ਹੀ ਮਾਰਦਾ ਤੇ ਜਿਵਾਉਂਦਾ ਹੈ। ਅੰਦਰ ਤੇ ਬਾਹਰਵਾਰ ਉਹ ਪ੍ਰਾਣੀ ਦੇ ਨਾਲ ਹੈ।
English
He Himself bestows life and death; He is with us, within and beyond.
ਨਾਨਕ. ਪ੍ਰਭ ਸਰਣਾਗਤੀ; ਸਰਬ ਘਟਾ ਕੇ ਨਾਥ ॥੪॥੧੫॥੮੫॥
naanak. prabh saranaagatee; sarab ghattaa ke naath |4|15|85|
Punjabi
ਨਾਨਕ ਨੇ ਸੁਆਮੀ ਦੀ ਸ਼ਰਨ ਸੰਭਾਲੀ ਹੈ, ਜੋ ਸਾਰੇ ਜੀਆਂ ਦਾ ਮਾਲਕ ਹੈ।
English
Nanak seeks the Sanctuary of God, the Master of all hearts. ||4||15||85||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਸਰਣਿ ਪਏ ਪ੍ਰਭ ਆਪਣੇ; ਗੁਰੁ ਹੋਆ ਕਿਰਪਾਲੁ ॥
saran pe prabh aapane; gur hoaa kirapaal |
Punjabi
ਜਿਨ੍ਹਾਂ ਉਤੇ ਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਆਪਣੇ ਸਾਹਿਬ ਦੀ ਪਨਾਹ ਲੈਂਦੇ ਹਨ।
English
The Guru is Merciful; we seek the Sanctuary of God.
ਸਤਗੁਰ ਕੈ ਉਪਦੇਸਿਐ; ਬਿਨਸੇ ਸਰਬ ਜੰਜਾਲ ॥
satagur kai upadesiai; binase sarab janjaal |
Punjabi
ਸੱਚੇ ਗੁਰਾਂ ਦੀ ਸਿਖਿਆ ਦੁਆਰਾ ਸਮੂਹ ਸੰਸਾਰੀ ਅਲਸੇਟੇ ਮੁੱਕ ਜਾਂਦੇ ਹਨ।
English
Through the Teachings of the True Guru, all worldly entanglements are eliminated.
ਅੰਦਰੁ ਲਗਾ ਰਾਮ ਨਾਮਿ; ਅੰਮ੍ਰਿਤ ਨਦਰਿ ਨਿਹਾਲੁ ॥੧॥
andar lagaa raam naam; amrit nadar nihaal |1|
Punjabi
ਸਰਬ-ਵਿਆਪਕ ਸੁਆਮੀ ਦਾ ਨਾਮ ਮੇਰੇ ਹਿਰਦੇ ਵਿੱਚ ਖੁਭ ਗਿਆ ਹੈ ਅਤੇ ਉਸ ਦੀ ਆਬਿ-ਹਿਯਾਤੀ ਨਿਗ੍ਹਾ ਨੇ ਮੈਨੂੰ ਪਰਮ-ਪ੍ਰਸੰਨ ਕਰ ਦਿੱਤਾ ਹੈ।
English
The Name of the Lord is firmly implanted within my mind; through His Ambrosial Glance of Grace, I am exalted and enraptured. ||1||
ਮਨ ਮੇਰੇ; ਸਤਿਗੁਰ ਸੇਵਾ ਸਾਰੁ ॥
man mere; satigur sevaa saar |
Punjabi
ਹੇ ਮੇਰੀ ਜਿੰਦੜੀਏ! ਤੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਸੰਭਾਲ।
English
O my mind, serve the True Guru.
ਕਰੇ ਦਇਆ ਪ੍ਰਭੁ ਆਪਣੀ; ਇਕ ਨਿਮਖ. ਨ ਮਨਹੁ ਵਿਸਾਰੁ ॥ ਰਹਾਉ ॥
kare deaa prabh aapanee; ik nimakh. na manahu visaar | rahaau |
Punjabi
ਆਪਣੇ ਚਿੱਤ ਅੰਦਰੋਂ ਸੁਆਮੀ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ। ਤਦ ਉਹ ਤੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰੇਗਾ ਠਹਿਰਾਉ।
English
God Himself grants His Grace; do not forget Him, even for an instant. ||Pause||
ਗੁਣ ਗੋਵਿੰਦ ਨਿਤ ਗਾਵੀਅਹਿ; ਅਵਗੁਣ ਕਟਣਹਾਰ ॥
gun govind nit gaaveeeh; avagun kattanahaar |
Punjabi
ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰ, ਜੋ ਬਦੀਆਂ ਨੂੰ ਦੂਰ ਕਰਨ ਵਾਲਾ ਹੈ।
English
Continually sing the Glorious Praises of the Lord of the Universe, the Destroyer of demerits.
ਬਿਨੁ ਹਰਿ ਨਾਮ. ਨ ਸੁਖੁ ਹੋਇ; ਕਰਿ ਡਿਠੇ ਬਿਸਥਾਰ ॥
bin har naam. na sukh hoe; kar dditthe bisathaar |
Punjabi
ਰੱਬ ਦੇ ਨਾਮ ਦੇ ਬਾਝੋਂ ਠੰਢ-ਚੈਨ ਨਹੀਂ ਪੈਦੀ। ਕਈ ਅਡੰਬਰ ਰਚ ਕੇ ਮੈਂ ਇਹ ਸਾਬਤ ਕਰ ਲਿਆ ਹੈ।
English
Without the Name of the Lord, there is no peace. Having tried all sorts of ostentatious displays, I have come to see this.
ਸਹਜੇ ਸਿਫਤੀ ਰਤਿਆ; ਭਵਜਲੁ ਉਤਰੇ ਪਾਰਿ ॥੨॥
sahaje sifatee ratiaa; bhavajal utare paar |2|
Punjabi
ਅਡੋਲਤਾ ਅੰਦਰ ਸੁਆਮੀ ਦੀ ਸਿਫ਼ਤ-ਸਨਾ ਨਾਲ ਰੰਗੇ ਜਾਣ ਦੁਆਰਾ, ਪ੍ਰਾਨੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ।
English
Intuitively imbued with His Praises, one is saved, crossing over the terrifying world-ocean. ||2||
ਤੀਰਥ ਵਰਤ ਲਖ ਸੰਜਮਾ; ਪਾਈਐ ਸਾਧੂ ਧੂਰਿ ॥
teerath varat lakh sanjamaa; paaeeai saadhoo dhoor |
Punjabi
ਲੱਖ ਯਾਤਰਾ, ਵਰਤਾ ਤੇ ਦਮਕਾ ਦਾ ਫਲ ਸੰਤਾਂ ਦੇ ਪੈਰਾਂ ਦੀ ਖ਼ਾਕ ਵਿਚੋਂ ਮਿਲ ਪੈਂਦਾ ਹੈ।
English
The merits of pilgrimages, fasts and hundreds of thousands of techniques of austere self-discipline are found in the dust of the feet of the Holy.
ਲੂਕਿ ਕਮਾਵੈ ਕਿਸ ਤੇ; ਜਾ ਵੇਖੈ ਸਦਾ ਹਦੂਰਿ ॥
look kamaavai kis te; jaa vekhai sadaa hadoor |
Punjabi
ਤੂੰ ਆਪਣੇ ਮੰਦੇ ਅਮਲ ਕਿਸ ਕੋਲੋਂ ਛੁਪਾਉਂਦਾ ਹੈ, ਜਦ ਕਿ ਸਦੀਵੀ ਹਾਜ਼ਰ ਨਾਜ਼ਰ ਸਾਹਿਬ ਤੈਨੂੰ ਦੇਖ ਰਿਹਾ ਹੈ।
English
From whom are you trying to hide your actions? God sees all;
ਥਾਨ ਥਨੰਤਰਿ ਰਵਿ ਰਹਿਆ; ਪ੍ਰਭੁ ਮੇਰਾ ਭਰਪੂਰਿ ॥੩॥
thaan thanantar rav rahiaa; prabh meraa bharapoor |3|
Punjabi
ਮੇਰਾ ਪੂਰੀ ਤਰ੍ਹਾਂ ਲਬਾ-ਲਬ ਭਰਨ ਵਾਲਾ ਸੁਆਮੀ ਸਾਰੀਆਂ ਥਾਵਾਂ ਅੰਦਰ ਰਮ ਰਿਹਾ ਹੈ।
English
He is Ever-present. My God is totally pervading all places and interspaces. ||3||
ਸਚੁ ਪਾਤਿਸਾਹੀ ਅਮਰੁ ਸਚੁ; ਸਚੇ ਸਚਾ ਥਾਨੁ ॥
sach paatisaahee amar sach; sache sachaa thaan |
Punjabi
ਸੱਚੀ ਹੈ ਉਸ ਦੀ ਬਾਦਸ਼ਾਹੀ, ਸੱਚਾ ਹੈ ਉਸ ਦਾ ਹੁਕਮ ਅਤੇ ਸਾਰਿਆਂ ਦਾ ਪਰਮ-ਸੱਚਾ ਹੈ ਉਸ ਦਾ ਅਸਥਾਨ।
English
True is His Empire, and True is His Command. True is His Seat of True Authority.
ਸਚੀ ਕੁਦਰਤਿ ਧਾਰੀਅਨੁ; ਸਚਿ ਸਿਰਜਿਓਨੁ ਜਹਾਨੁ ॥
sachee kudarat dhaareean; sach sirajion jahaan |
Punjabi
ਸੱਚੀ ਹੈ ਅਪਾਰ ਸ਼ਕਤੀ ਜੋ ਉਸ ਨੇ ਰਚੀ ਹੈ ਅਤੇ ਸੱਚਾ ਹੈ ਸੰਸਾਰ ਜੋ ਉਸ ਨੇ ਸਾਜਿਆ ਹੈ।
English
True is the Creative Power which He has created. True is the world which He has fashioned.
ਨਾਨਕ ਜਪੀਐ ਸਚੁ ਨਾਮੁ; ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥
naanak japeeai sach naam; hau sadaa sadaa kurabaan |4|16|86|
Punjabi
ਨਾਨਕ, ਸਤਿਨਾਮ ਦਾ ਉਚਾਰਨ ਕਰਠ, ਜਿਸ ਉਤੋਂ ਮੈਂ ਸਦੀਵ ਤੇ ਹਮੇਸ਼ਾਂ ਲਈ ਘੋਲੀ ਜਾਂਦਾ ਹਾਂ।
English
O Nanak, chant the True Name; I am forever and ever a sacrifice to Him. ||4||16||86||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਉਦਮੁ ਕਰਿ ਹਰਿ ਜਾਪਣਾ; ਵਡਭਾਗੀ ਧਨੁ ਖਾਟਿ ॥
audam kar har jaapanaa; vaddabhaagee dhan khaatt |
Punjabi
ਹੇ ਭਾਰੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ।
English
Make the effort, and chant the Lord's Name. O very fortunate ones, earn this wealth.
ਸੰਤਸੰਗਿ ਹਰਿ ਸਿਮਰਣਾ; ਮਲੁ ਜਨਮ ਜਨਮ ਕੀ ਕਾਟਿ ॥੧॥
santasang har simaranaa; mal janam janam kee kaatt |1|
Punjabi
ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ ਗੰਦਗੀ ਨੂੰ ਲਾਹ ਸੁੱਟ।
English
In the Society of the Saints, meditate in remembrance on the Lord, and wash off the filth of countless incarnations. ||1||
ਮਨ ਮੇਰੇ; ਰਾਮ ਨਾਮੁ ਜਪਿ ਜਾਪੁ ॥
man mere; raam naam jap jaap |
Punjabi
ਹੇ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਅਖ਼ਤਿਆਰ ਕਰ।
English
O my mind, chant and meditate on the Name of the Lord.
ਮਨ ਇਛੇ ਫਲ ਭੁੰਚਿ ਤੂ; ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
man ichhe fal bhunch too; sabh chookai sog santaap | rahaau |
Punjabi
ਤੂੰ ਆਪਣੇ ਚਿੱਤ-ਚਾਹੁੰਦੇ ਫਲ ਖਾਵੇਗੀ ਅਤੇ ਤੇਰਾ ਗ਼ਮ ਤੇ ਦੁਖੜੇ ਸਮੂਹ ਦੂਰ ਹੋ ਜਾਣਗੇ। ਠਹਿਰਾਉ।
English
Enjoy the fruits of your mind's desires; all suffering and sorrow shall depart. ||Pause||
ਜਿਸੁ ਕਾਰਣਿ ਤਨੁ ਧਾਰਿਆ; ਸੋ ਪ੍ਰਭੁ ਡਿਠਾ ਨਾਲਿ ॥
jis kaaran tan dhaariaa; so prabh dditthaa naal |
Punjabi
ਮੈਂ ਉਸ ਸੁਆਮੀ ਨੂੰ ਆਪਣੇ ਸਾਥ ਵੇਖ ਲਿਆ ਹੈ, ਜਿਸ ਨੂੰ ਭਾਲਣ ਦੇ ਲਈ ਮੈਂ ਇਹ ਦੇਹਿ ਅਖ਼ਤਿਆਰ ਕੀਤੀ ਸੀ।
English
For His sake, you assumed this body; see God always with you.
ਜਲਿ ਥਲਿ ਮਹੀਅਲਿ ਪੂਰਿਆ; ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥
jal thal maheeal pooriaa; prabh aapanee nadar nihaal |2|
Punjabi
ਪਰਮਾਤਮਾ ਜੋ ਕਿ ਜਲ ਵਿੱਚ, ਧਰਤੀ ਵਿੱਚ, ਆਕਾਸ਼ ਵਿੱਚ, ਹਰ ਥਾਂ ਤੇ ਭਰਪੂਰ ਹੈ (ਸਭ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਦੇਖਦਾ ਹੈ।
English
God is pervading the water, the land and the sky; He sees all with His Glance of Grace. ||2||
ਮਨੁ ਤਨੁ ਨਿਰਮਲੁ ਹੋਇਆ; ਲਾਗੀ ਸਾਚੁ ਪਰੀਤਿ ॥
man tan niramal hoeaa; laagee saach pareet |
Punjabi
ਸੱਚੇ ਸੁਆਮੀ ਨਾਲ ਪਿਰਹੜੀ ਪਾਉਣ ਦੁਆਰਾ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
English
The mind and body become spotlessly pure, enshrining love for the True Lord.
ਚਰਣ ਭਜੇ ਪਾਰਬ੍ਰਹਮ ਕੇ; ਸਭਿ ਜਪ ਤਪ ਤਿਨ ਹੀ ਕੀਤਿ ॥੩॥
charan bhaje paarabraham ke; sabh jap tap tin hee keet |3|
Punjabi
ਜੋ ਉੱਚੇ ਸੁਆਮੀ ਦੇ ਪੈਰਾਂ ਦਾ ਧਿਆਨ ਧਰਦਾ ਹੈ, ਮਾਨੋ ਉਸ ਨੇ ਸਾਰੀਆਂ ਉਪਾਸ਼ਨਾ ਤੇ ਤਪੱਸਿਆ ਕਰ ਲਈਆਂ ਹਨ।
English
One who dwells upon the Feet of the Supreme Lord God has truly performed all meditations and austerities. ||3||
ਰਤਨ ਜਵੇਹਰ ਮਾਣਿਕਾ; ਅੰਮ੍ਰਿਤੁ ਹਰਿ ਕਾ ਨਾਉ ॥
ratan javehar maanikaa; amrit har kaa naau |
Punjabi
ਵਾਹਿਗੁਰੂ ਦਾ ਨਾਮ ਆਬਿ-ਹਿਯਾਤ, ਹੀਰੇ, ਲਾਲ ਤੇ ਮੇਰੀ ਵੱਤ ਹੈ।
English
The Ambrosial Name of the Lord is a Gem, a Jewel, a Pearl.
ਸੂਖ ਸਹਜ ਆਨੰਦ ਰਸ; ਜਨ ਨਾਨਕ. ਹਰਿ ਗੁਣ ਗਾਉ ॥੪॥੧੭॥੮੭॥
sookh sehaj aanand ras; jan naanak. har gun gaau |4|17|87|
Punjabi
ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਹੇ ਨਫ਼ਰ ਨਾਨਕ! ਸਾਰੀਆਂ ਖ਼ੁਸ਼ੀਆਂ ਦਾ ਜੌਹਰ ਬੈਕੁੰਠੀ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ।
English
The essence of intuitive peace and bliss is obtained, O servant Nanak, by singing the Glories of God. ||4||17||87||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਸੋਈ ਸਾਸਤੁ. ਸਉਣੁ ਸੋਇ; ਜਿਤੁ ਜਪੀਐ. ਹਰਿ ਨਾਉ ॥
soee saasat. saun soe; jit japeeai. har naau |
Punjabi
ਉਹੀ ਧਾਰਮਕ ਪੁਸਤਕ ਹੈ ਅਤੇ ਉਹ ਹੀ ਸੁੱਭ ਸ਼ਗਨ, ਜਿਸ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਜਾਵੇ।
English
That is the essence of the scriptures, and that is a good omen, by which one comes to chant the Name of the Lord.
ਚਰਣ ਕਮਲ ਗੁਰਿ ਧਨੁ ਦੀਆ; ਮਿਲਿਆ ਨਿਥਾਵੇ ਥਾਉ ॥
charan kamal gur dhan deea; miliaa nithaave thaau |
Punjabi
ਗੁਰੂ ਨੇ ਮੈਨੂੰ ਸਾਹਿਬ ਦੇ ਕੰਵਲ ਰੂਪੀ ਪੈਰਾਂ ਦਾ ਖ਼ਜ਼ਾਨਾ ਦਿੱਤਾ ਹੈ ਅਤੇ ਮੈਂ ਟਿਕਾਣੇ-ਰਹਿਤ ਨੂੰ ਟਿਕਾਣਾ ਪਰਾਪਤ ਹੋ ਗਿਆ ਹੈ।
English
The Guru has given me the Wealth of the Lotus Feet of the Lord, and I, without shelter, have now obtained Shelter.
ਸਾਚੀ ਪੂੰਜੀ ਸਚੁ ਸੰਜਮੋ; ਆਠ ਪਹਰ ਗੁਣ ਗਾਉ ॥
saachee poonjee sach sanjamo; aatth pehar gun gaau |
Punjabi
ਸੱਚੀ ਰਾਸ ਅਤੇ ਸੱਚੀ ਜੀਵਨ ਰਹਿਣੀ-ਬਹਿਣੀ ਅੱਠੇ ਪਹਿਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਹੀ ਹੈ।
English
The True Capital, and the True Way of Life, comes by chanting His Glories, twenty-four hours a day.
ਕਰਿ ਕਿਰਪਾ ਪ੍ਰਭੁ ਭੇਟਿਆ; ਮਰਣੁ ਨ ਆਵਣੁ ਜਾਉ ॥੧॥
kar kirapaa prabh bhettiaa; maran na aavan jaau |1|
Punjabi
ਜਿਸ ਉਤੇ ਸਾਈਂ ਮਿਹਰ ਧਾਰਦਾ ਹੈ, ਉਹ ਉਸ ਨੂੰ ਮਿਲ ਪੈਦਾ ਹੈ। ਉਹ ਮੁੜ ਮਰਦਾ, ਆਉਂਦਾ ਤੇ ਜਾਂਦਾ ਨਹੀਂ।
English
Granting His Grace, God meets us, and we no longer die, or come or go in reincarnation. ||1||
ਮੇਰੇ ਮਨ. ਹਰਿ ਭਜੁ; ਸਦਾ ਇਕ ਰੰਗਿ ॥
mere man. har bhaj; sadaa ik rang |
Punjabi
ਹੇ ਮੇਰੀ ਜਿੰਦੜੀਏ! ਤੂੰ ਹਮੇਸ਼ਾਂ ਇਕ-ਚਿੱਤੀ ਪ੍ਰੀਤ ਨਾਲ ਵਾਹਿਗੁਰੂ ਦਾ ਚਿੰਤਨ ਕਰ।
English
O my mind, vibrate and meditate forever on the Lord, with single-minded love.
ਘਟ ਘਟ ਅੰਤਰਿ ਰਵਿ ਰਹਿਆ; ਸਦਾ ਸਹਾਈ ਸੰਗਿ ॥੧॥ ਰਹਾਉ ॥
ghatt ghatt antar rav rahiaa; sadaa sahaaee sang |1| rahaau |
Punjabi
ਤੇਰਾ ਮਦਦਗਾਰ ਜੋ ਹਰ ਦਿਲ ਅੰਦਰ ਵਿਆਪਕ ਹੈ, ਹਮੇਸ਼ਾਂ ਤੇਰੇ ਨਾਲ ਹੈ। ਠਹਿਰਾਉ।
English
He is contained deep within each and every heart. He is always with you, as your Helper and Support. ||1||Pause||
ਸੁਖਾ ਕੀ ਮਿਤਿ. ਕਿਆ ਗਣੀ; ਜਾ ਸਿਮਰੀ ਗੋਵਿੰਦੁ ॥
sukhaa kee mit. kiaa ganee; jaa simaree govind |
Punjabi
ਮੈਂ ਉਸ ਖ਼ੁਸ਼ੀ ਦਾ ਕੀ ਅੰਦਾਜ਼ਾ ਲਾ ਸਕਦਾ ਹਾਂ, ਜਿਹੜੀ ਉਦੋਂ ਪੈਦਾ ਹੁੰਦੀ ਹੈ, ਜਦ ਮੈਂ ਸ੍ਰਿਸ਼ਟੀ ਦੇ ਸੁਆਮੀ ਦਾ ਅਰਾਧਨ ਕਰਦਾ ਹਾਂ?
English
How can I measure the happiness of meditating on the Lord of the Universe?
ਜਿਨ ਚਾਖਿਆ ਸੇ ਤ੍ਰਿਪਤਾਸਿਆ; ਉਹ ਰਸੁ ਜਾਣੈ ਜਿੰਦੁ ॥
jin chaakhiaa se tripataasiaa; uh ras jaanai jind |
Punjabi
ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦਾ ਹੈ, ਉਹ ਧ੍ਰਾਪ ਜਾਂਦਾ ਹੈ। ਕੇਵਲ ਉਸ ਦੀ ਜਿੰਦੜੀ ਹੀ ਨਾਮ ਅੰਮ੍ਰਿਤ ਦੇ ਸੁਆਦ ਨੂੰ ਜਾਣਦੀ ਹੈ।
English
Those who taste it are satisfied and fulfilled; their souls know this Sublime Essence.