Ang 49
ਸੰਤਾ ਸੰਗਤਿ ਮਨਿ ਵਸੈ; ਪ੍ਰਭੁ ਪ੍ਰੀਤਮੁ ਬਖਸਿੰਦੁ ॥
santaa sangat man vasai; prabh preetam bakhasind |
Punjabi
ਸਾਧ-ਸੰਗਤ ਰਾਹੀਂ ਮਾਫ਼ੀ ਦੇਣਹਾਰ, ਪਿਆਰ ਸੁਆਮੀ ਇਨਸਾਨ ਦੇ ਹਿਰਦੇ ਅੰਦਰ ਵੱਸਦਾ ਹੈ।
English
In the Society of the Saints, God, the Beloved, the Forgiver, comes to dwell within the mind.
ਜਿਨਿ ਸੇਵਿਆ ਪ੍ਰਭੁ ਆਪਣਾ; ਸੋਈ ਰਾਜ ਨਰਿੰਦੁ ॥੨॥
jin seviaa prabh aapanaa; soee raaj narind |2|
Punjabi
ਜਿਸ ਨੇ ਆਪਣੇ ਸਾਈਂ ਦੀ ਟਹਿਲ ਕੀਤੀ ਹੈ, ਉਹ (ਪਾਤਿਸ਼ਾਹਾਂ) ਨਰਾਂ ਦੇ ਰਾਜਿਆਂ ਦਾ ਪਾਤਸ਼ਾਹ ਹੈ।
English
One who has served his God is the emperor of kings||2||
ਅਉਸਰਿ. ਹਰਿ ਜਸੁ ਗੁਣ ਰਮਣ ਜਿਤੁ; ਕੋਟਿ ਮਜਨ ਇਸਨਾਨੁ ॥
aausar. har jas gun raman jit; kott majan isanaan |
Punjabi
ਇਹ ਹੈ ਸਮਾਂ ਵਹਿਗੁਰੂ ਦੀ ਕੀਰਤੀ ਤੇ ਬਜ਼ੁਰਗੀਆਂ ਉਚਾਰਨ ਕਰਨ ਦਾ, ਜਿਸ ਦੇ ਕਰਨ ਦੁਆਰਾ ਤੀਰਥਾਂ ਤੇ ਕ੍ਰੋੜਾਂ ਹੀ ਟੁਭੇ ਲਾਉਣ ਤੇ ਨ੍ਹਾਉਣ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
English
This is the time to speak and sing the Praise and the Glory of God, which brings the merit of millions of cleansing and purifying baths.
ਰਸਨਾ ਉਚਰੈ ਗੁਣਵਤੀ; ਕੋਇ ਨ ਪੁਜੈ ਦਾਨੁ ॥
rasanaa ucharai gunavatee; koe na pujai daan |
Punjabi
ਗੁਣਾ ਵਾਲੀ ਜਿਹਭਾ ਪ੍ਰਭੂ ਦਾ ਜੱਸ ਬੋਲਦੀ ਹੈ। ਕੋਈ ਭੀ ਖ਼ੈਰਾਤ ਇਸ ਤੁਲ ਨਹੀਂ ਅੱਪੜਦੀ।
English
The tongue which chants these Praises is worthy; there is no charity equal to this.
ਦ੍ਰਿਸਟਿ ਧਾਰਿ ਮਨਿ ਤਨਿ ਵਸੈ; ਦਇਆਲ ਪੁਰਖੁ ਮਿਹਰਵਾਨੁ ॥
drisatt dhaar man tan vasai; deaal purakh miharavaan |
Punjabi
ਆਪਣੀ ਰਹਿਮਤ ਦੀ ਨਿਗ੍ਹਾ ਕਰਕੇ ਕ੍ਰਿਪਾਲੂ ਸਰਬ-ਸ਼ਕਤੀਵਾਨ ਅਤੇ ਮਇਆਵਾਨ ਮਾਲਕ ਮਨੁੱਖ ਦੇ ਹਿਰਦੇ ਤੇ ਦੇਹਿ ਅੰਦਰ ਟਿਕਦਾ ਹੈ।
English
Blessing us with His Glance of Grace, the Kind and Compassionate, All-powerful Lord comes to dwell within the mind and body.
ਜੀਉ ਪਿੰਡੁ ਧਨੁ ਤਿਸ ਦਾ; ਹਉ ਸਦਾ ਸਦਾ ਕੁਰਬਾਨੁ ॥੩॥
jeeo pindd dhan tis daa; hau sadaa sadaa kurabaan |3|
Punjabi
ਮੇਰੀ ਜਿੰਦ-ਜਾਨ, ਦੇਹਿ ਤੇ ਦੌਲਤ ਉਸ ਦੇ ਹਨ। ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
English
My soul, body and wealth are His. Forever and ever, I am a sacrifice to Him. ||3||
ਮਿਲਿਆ. ਕਦੇ ਨ ਵਿਛੁੜੈ; ਜੋ ਮੇਲਿਆ ਕਰਤਾਰਿ ॥
miliaa. kade na vichhurrai; jo meliaa karataar |
Punjabi
ਜੁੜਿਆ ਹੋਇਆ, ਜਿਸ ਨੂੰ ਸਿਰਜਨਹਾਰ ਨੇ ਆਪਣੇ ਨਾਲ ਜੋੜ ਲਿਆ ਹੈ, ਕਦਾਚਿੱਤ ਜੁਦਾ ਨਹੀਂ ਹੁੰਦਾ।
English
One whom the Creator Lord has met and joined to Himself shall never again be separated.
ਦਾਸਾ ਕੇ ਬੰਧਨ ਕਟਿਆ; ਸਾਚੈ ਸਿਰਜਣਹਾਰਿ ॥
daasaa ke bandhan kattiaa; saachai sirajanahaar |
Punjabi
ਸੱਚੇ ਸਾਜਣ-ਵਾਲੇ ਨੇ ਆਪਣੇ ਸੇਵਕਾਂ ਦੀਆਂ ਬੇੜੀਆਂ ਵੱਢ ਛੱਡੀਆਂ ਹਨ।
English
The True Creator Lord breaks the bonds of His slave.
ਭੂਲਾ ਮਾਰਗਿ ਪਾਇਓਨੁ; ਗੁਣ ਅਵਗੁਣ ਨ ਬੀਚਾਰਿ ॥
bhoolaa maarag paaeon; gun avagun na beechaar |
Punjabi
ਉਸ ਦੀਆਂ ਭਲਿਆਈਆਂ ਤੇ ਬੁਰਿਆਈਆਂ ਦਾ ਖਿਆਲ ਨਾਂ ਕਰਦਿਆਂ ਹੋਇਆ ਸਾਈਂ ਨੇ ਘੁੱਸੇ ਹੋਏ ਨੂੰ ਠੀਕ ਰਾਹੇ ਪਾ ਦਿੱਤਾ ਹੈ।
English
The doubter has been put back on the path; his merits and demerits have not been considered.
ਨਾਨਕ. ਤਿਸੁ ਸਰਣਾਗਤੀ; ਜਿ ਸਗਲ ਘਟਾ ਆਧਾਰੁ ॥੪॥੧੮॥੮੮॥
naanak. tis saranaagatee; ji sagal ghattaa aadhaar |4|18|88|
Punjabi
ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ, ਜੋ ਸਾਰਿਆਂ ਦਿਲਾਂ ਦਾ ਆਸਰਾ ਹੈ।
English
Nanak seeks the Sanctuary of the One who is the Support of every heart. ||4||18||88||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਰਸਨਾ ਸਚਾ ਸਿਮਰੀਐ; ਮਨੁ ਤਨੁ ਨਿਰਮਲੁ ਹੋਇ ॥
rasanaa sachaa simareeai; man tan niramal hoe |
Punjabi
(ਆਪਣੀ) ਜੀਭਾ ਨਾਲ ਸੱਚੇ-ਨਾਮ ਦਾ ਜਾਪ ਕਰ, ਤਾਂ ਜੋ (ਤੇਰੀ) ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਣ।
English
With your tongue, repeat the True Name, and your mind and body shall become pure.
ਮਾਤ ਪਿਤਾ ਸਾਕ ਅਗਲੇ; ਤਿਸੁ ਬਿਨੁ. ਅਵਰੁ ਨ ਕੋਇ ॥
maat pitaa saak agale; tis bin. avar na koe |
Punjabi
ਉਸ ਵਾਹਿਗੁਰੂ ਦੇ ਬਾਝੋਂ ਤੇਰੀ ਅੰਮੜੀ, ਬਾਬਲ ਤੇ ਸਾਰੇ ਸਨਬੰਧੀਆਂ ਵਿਚੋਂ ਕੋਈ ਤੇਰੇ ਕਿਸੇ ਕੰਮ ਨਹੀਂ ਆਉਣਾ।
English
Your mother and father and all your relations-without Him, there are none at all.
ਮਿਹਰ ਕਰੇ ਜੇ ਆਪਣੀ; ਚਸਾ. ਨ ਵਿਸਰੈ ਸੋਇ ॥੧॥
mihar kare je aapanee; chasaa. na visarai soe |1|
Punjabi
ਜੇਕਰ ਪ੍ਰਭੂ ਆਪਣੀ ਰਹਿਮਤ ਧਾਰੇ ਤਾਂ ਆਦਮੀ ਉਸ ਨੂੰ ਇਕ ਮੁਹਤ ਲਈ ਭੀ ਨਹੀਂ ਭੁਲਦਾ।
English
If God Himself bestows His Mercy, then He is not forgotten, even for an instant. ||1||
ਮਨ ਮੇਰੇ. ਸਾਚਾ ਸੇਵਿ; ਜਿਚਰੁ ਸਾਸੁ ॥
man mere. saachaa sev; jichar saas |
Punjabi
ਹੇ ਮੇਰੇ ਮਨੂਏ! ਜਦ ਤੋੜੀ ਤੇਰੇ ਵਿੱਚ ਸਾਸ (ਜਿੰਦ-ਜਾਨ) ਹੈ, ਤੂੰ ਸੱਚੇ ਸਾਹਿਬ ਦੀ ਖ਼ਿਦਮਤ ਕਰ।
English
O my mind, serve the True One, as long as you have the breath of life.
ਬਿਨੁ ਸਚੇ. ਸਭ ਕੂੜੁ ਹੈ; ਅੰਤੇ ਹੋਇ ਬਿਨਾਸੁ ॥੧॥ ਰਹਾਉ ॥
bin sache. sabh koorr hai; ante hoe binaas |1| rahaau |
Punjabi
ਸਤਿਪੁਰਖ ਦੇ ਬਗ਼ੈਰ ਹੋਰ ਸਭ ਕੁਝ ਝੂਠ ਹੈ ਅਤੇ ਅਖ਼ੀਰ ਨੂੰ ਨਾਸ ਹੋ ਜਾਏਗਾ। ਠਹਿਰਾਉ।
English
Without the True One, everything is false; in the end, all shall perish. ||1||Pause||
ਸਾਹਿਬੁ ਮੇਰਾ ਨਿਰਮਲਾ; ਤਿਸੁ ਬਿਨੁ. ਰਹਣੁ ਨ ਜਾਇ ॥
saahib meraa niramalaa; tis bin. rehan na jaae |
Punjabi
ਮੇਰਾ ਮਾਲਕ ਪਵਿਤਰ ਹੈ। ਉਸ ਦੇ ਬਗੈਰ ਮੈਂ ਰਹਿ ਨਹੀਂ ਸਕਦਾ।
English
My Lord and Master is Immaculate and Pure; without Him, I cannot even survive.
ਮੇਰੈ ਮਨਿ ਤਨਿ ਭੁਖ. ਅਤਿ ਅਗਲੀ; ਕੋਈ ਆਣਿ ਮਿਲਾਵੈ ਮਾਇ ॥
merai man tan bhukh. at agalee; koee aan milaavai maae |
Punjabi
ਮੇਰੀ ਆਤਮਾ ਤੇ ਦੇਹਿ ਅੰਦਰ ਵਾਹਿਗੁਰੂ ਲਈ ਪਰਮ ਭਾਰੀ ਖੁਦਿਆ (ਤਾਂਘ) ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮੇਰੀ ਮਾਤਾ।
English
Within my mind and body, there is such a great hunger; if only someone would come and unite me with Him, O my mother!
ਚਾਰੇ ਕੁੰਡਾ ਭਾਲੀਆ; ਸਹ ਬਿਨੁ. ਅਵਰੁ ਨ ਜਾਇ ॥੨॥
chaare kunddaa bhaaleea; seh bin. avar na jaae |2|
Punjabi
ਮੈਂ ਚਾਰੇ ਪਾਸੀਂ ਢੂੰਡ-ਭਾਲ ਕਰ ਲਈ ਹੈ। ਕੰਤ ਦੇ ਬਾਝੋਂ ਹੋਰ ਕੋਈ ਆਰਾਮ ਦੀ ਥਾਂ ਨਹੀਂ।
English
I have searched the four corners of the world-without our Husband Lord, there is no other place of rest. ||2||
ਤਿਸੁ ਆਗੈ ਅਰਦਾਸਿ ਕਰਿ; ਜੋ ਮੇਲੇ ਕਰਤਾਰੁ ॥
tis aagai aradaas kar; jo mele karataar |
Punjabi
ਕਿਸ ਗੁਰੁ ਮੂਹਰੇ ਪ੍ਰਾਰਥਨਾ ਕਰ, ਜਿਹੜਾ ਤੈਨੂੰ ਸਿਰਜਣਹਾਰ ਨਾਲ ਮਿਲਾ ਦੇਵੇ।
English
Offer your prayers to Him, who shall unite you with the Creator.
ਸਤਿਗੁਰੁ ਦਾਤਾ ਨਾਮ ਕਾ; ਪੂਰਾ ਜਿਸੁ ਭੰਡਾਰੁ ॥
satigur daataa naam kaa; pooraa jis bhanddaar |
Punjabi
(ਵਾਹਿਗੁਰੂ ਦੇ) ਨਾਮ ਦਾ ਦੇਣ ਵਾਲਾ ਹੈ ਸੱਚਾ ਗੁਰੂ ਲਬਾਲਬ ਪੂਰਨ ਹੈ, ਜਿਸ ਦਾ ਖ਼ਜ਼ਾਨਾ।
English
The True Guru is the Giver of the Naam; His Treasure is perfect and overflowing.
ਸਦਾ ਸਦਾ ਸਾਲਾਹੀਐ; ਅੰਤੁ ਨ ਪਾਰਾਵਾਰੁ ॥੩॥
sadaa sadaa saalaaheeai; ant na paaraavaar |3|
Punjabi
ਸਦੀਵ ਤੇ ਹਮੇਸ਼ਾਂ ਲਈ ਉਸ ਦੀ ਪਰਸੰਸਾ ਕਰ, ਜਿਸ ਦਾ ਓੜਕ ਤੇ ਕੋਈ ਕਿਨਾਰਾ ਨਹੀਂ ਜਾਣਿਆ ਜਾ ਸਕਦਾ।
English
Forever and ever, praise the One, who has no end or limitation. ||3||
ਪਰਵਦਗਾਰੁ ਸਾਲਾਹੀਐ; ਜਿਸ ਦੇ ਚਲਤ ਅਨੇਕ ॥
paravadagaar saalaaheeai; jis de chalat anek |
Punjabi
ਪਾਲਣ-ਪੋਸਣ-ਹਾਰ ਦੀ ਉਪਮਾ ਗਾਇਨ ਕਰ, ਘਨੇਰੇ ਹਨ ਜਿਸ ਦੇ ਅਦਭੁਤ ਕਉਤਕ।
English
Praise God, the Nurturer and Cherisher; His Wondrous Ways are unlimited.
ਸਦਾ ਸਦਾ ਆਰਾਧੀਐ; ਏਹਾ ਮਤਿ ਵਿਸੇਖ ॥
sadaa sadaa aaraadheeai; ehaa mat visekh |
Punjabi
ਸਦੀਵ ਸਦੀਵ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ। ਕੇਵਲ ਏਹੀ ਪਰਮ ਸਰੇਸ਼ਟ ਸਿਆਣਪ ਹੈ।
English
Forever and ever, worship and adore Him; this is the most wonderful wisdom.
ਮਨਿ ਤਨਿ ਮਿਠਾ ਤਿਸੁ ਲਗੈ; ਜਿਸੁ ਮਸਤਕਿ. ਨਾਨਕ ਲੇਖ ॥੪॥੧੯॥੮੯॥
man tan mitthaa tis lagai; jis masatak. naanak lekh |4|19|89|
Punjabi
ਨਾਨਕ, ਸਾਹਿਬ, ਉਸ ਦੀ ਆਤਮਾ ਤੇ ਦੇਹਿ ਨੂੰ ਮਿੱਠੜਾ ਲੱਗਦਾ ਹੈ, ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ।
English
O Nanak, God's Flavor is sweet to the minds and bodies of those who have such blessed destiny written on their foreheads. ||4||19||89||
ਸਿਰੀਰਾਗੁ ਮਹਲਾ ੫ ॥
sireeraag mahalaa 5 |
Punjabi
ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
English
Siree Raag, Fifth Mehl:
ਸੰਤ ਜਨਹੁ ਮਿਲਿ ਭਾਈਹੋ; ਸਚਾ ਨਾਮੁ ਸਮਾਲਿ ॥
sant janahu mil bhaaeeho; sachaa naam samaal |
Punjabi
ਹੇ ਭਰਾਓ! ਨੇਕ ਪੁਰਸ਼ਾਂ ਦੀ ਸੰਗਤ ਨਾਲ ਮਿਲ ਕੇ ਸਤਿਨਾਮ ਦਾ ਅਰਾਧਨ ਕਰੋ।
English
Meet with the humble Saints, O Siblings of Destiny, and contemplate the True Name.
ਤੋਸਾ ਬੰਧਹੁ ਜੀਅ ਕਾ; ਐਥੈ ਓਥੈ ਨਾਲਿ ॥
tosaa bandhahu jeea kaa; aithai othai naal |
Punjabi
ਆਪਣੀ ਆਤਮਾ ਲਈ ਤੂੰ ਸੱਚੇ ਨਾਮ ਦਾ ਸਫ਼ਰ-ਖ਼ਰਚ ਬੰਨ੍ਹ (ਜਮ੍ਹਾਂ ਕਰ) ਜਿਹੜਾ ਏਥੇ ਤੇ ਏਥੋਂ ਮਗਰੋਂ ਤੇਰੇ ਸਾਥ ਹੋਏਗਾ।
English
For the journey of the soul, gather those supplies which will go with you here and hereafter.
ਗੁਰ ਪੂਰੇ ਤੇ ਪਾਈਐ; ਅਪਣੀ ਨਦਰਿ ਨਿਹਾਲਿ ॥
gur poore te paaeeai; apanee nadar nihaal |
Punjabi
ਜੇਕਰ ਸੁਆਮੀ ਆਪਣੀ ਮਿਹਰ ਨਾਲ ਤੱਕੇ ਤਾਂ ਤੂੰ ਮੁਕੰਮਲ ਗੁਰਾਂ ਪਾਸੋਂ ਇਹ (ਸਫ਼ਰ-ਖਰਚ) ਪਾ ਲਵੇਗਾ।
English
These are obtained from the Perfect Guru, when God bestows His Glance of Grace.
ਕਰਮਿ ਪਰਾਪਤਿ ਤਿਸੁ ਹੋਵੈ; ਜਿਸ ਨੋ ਹੋਇ ਦਇਆਲੁ ॥੧॥
karam paraapat tis hovai; jis no hoe deaal |1|
Punjabi
ਜਿਸ ਉਤੇ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਂਦਾ ਹੈ।
English
Those unto whom He is Merciful, receive His Grace. ||1||
ਮੇਰੇ ਮਨ; ਗੁਰ ਜੇਵਡੁ. ਅਵਰੁ ਨ ਕੋਇ ॥
mere man; gur jevadd. avar na koe |
Punjabi
ਮੇਰੀ ਜਿੰਦੜੀਏ! ਗੁਰਾਂ ਜਿੱਡਾ ਵੱਡਾ ਹੋਰ ਕੋਈ ਨਹੀਂ।
English
O my mind, there is no other as great as the Guru.
ਦੂਜਾ ਥਾਉ. ਨ ਕੋ ਸੁਝੈ; ਗੁਰ ਮੇਲੇ ਸਚੁ ਸੋਇ ॥੧॥ ਰਹਾਉ ॥
doojaa thaau. na ko sujhai; gur mele sach soe |1| rahaau |
Punjabi
ਮੈਂ ਕਿਸੇ ਹੋਰਸ ਜਗ੍ਹਾ ਦਾ ਖਿਆਲ ਨਹੀਂ ਕਰ ਸਕਦਾ। ਕੇਵਲ ਗੁਰੂ ਹੀ ਮੈਨੂੰ ਉਸ ਸੱਚੇ ਸਾਹਿਬ ਨਾਲ ਮਿਲਾ ਸਕਦਾ ਹੈ। ਠਹਿਰਾਉ।
English
I cannot imagine any other place. The Guru leads me to meet the True Lord. ||1||Pause||
ਸਗਲ ਪਦਾਰਥ ਤਿਸੁ ਮਿਲੇ; ਜਿਨਿ ਗੁਰੁ ਡਿਠਾ ਜਾਇ ॥
sagal padaarath tis mile; jin gur dditthaa jaae |
Punjabi
ਜੋ ਜਾ ਕੇ ਗੁਰਾਂ ਦਾ ਦਰਸ਼ਨ ਕਰਦਾ ਹੈ, ਉਸ ਨੂੰ ਸਾਰੀਆਂ ਧਨ-ਦੌਲਤਾਂ ਪ੍ਰਾਪਤ ਹੋ ਜਾਂਦੀਆਂ ਹਨ।
English
Those who go to see the Guru obtain all treasures.
ਗੁਰ ਚਰਣੀ. ਜਿਨ ਮਨੁ ਲਗਾ; ਸੇ ਵਡਭਾਗੀ ਮਾਇ ॥
gur charanee. jin man lagaa; se vaddabhaagee maae |
Punjabi
ਹੇ ਮੇਰੀ ਮਾਤਾ! ਭਾਰੇ ਨਸੀਬਾਂ ਵਾਲੇ ਹਨ ਉਹ ਜਿਨ੍ਹਾਂ ਦਾ ਮਨੂਆ ਗੁਰੂ ਦੇ ਪੈਰਾਂ ਨਾਲ ਜੁੜਿਆ ਹੈ।
English
Those whose minds are attached to the Guru's Feet are very fortunate, O my mother.
ਗੁਰੁ ਦਾਤਾ. ਸਮਰਥੁ ਗੁਰੁ; ਗੁਰੁ. ਸਭ ਮਹਿ ਰਹਿਆ ਸਮਾਇ ॥
gur daataa. samarath gur; gur. sabh meh rahiaa samaae |
Punjabi
ਗੁਰੂ ਜੀ ਦਾਤਾਰ ਹਨ, ਗੁਰੂ ਜੀ ਹੀ ਸਰਬ-ਸ਼ਕਤੀ-ਵਾਨ ਪੁਰਖ ਅਤੇ ਗੁਰੂ ਜੀ ਹੀ ਸਾਰਿਆਂ ਅੰਦਰ ਵਿਆਪਕ ਹਨ।
English
The Guru is the Giver, the Guru is All-powerful. The Guru is All-pervading, contained amongst all.
ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ. ਡੁਬਦਾ ਲਏ ਤਰਾਇ ॥੨॥
gur paramesar paarabraham; gur. ddubadaa le taraae |2|
Punjabi
ਗੁਰੂ ਜੀ ਸ਼੍ਰੋਮਣੀ ਸਾਹਿਬ ਅਤੇ ਉਤਕ੍ਰਿਸ਼ਟਤ ਮਾਲਕ ਹਨ। ਗੁਰੂ ਜੀ ਡੁਬਦੇ ਹੋਏ ਨੂੰ ਪਾਰ ਕਰ ਦਿੰਦੇ ਹਨ।
English
The Guru is the Transcendent Lord, the Supreme Lord God. The Guru lifts up and saves those who are drowning. ||2||
ਕਿਤੁ ਮੁਖਿ ਗੁਰੁ ਸਾਲਾਹੀਐ; ਕਰਣ ਕਾਰਣ ਸਮਰਥੁ ॥
kit mukh gur saalaaheeai; karan kaaran samarath |
Punjabi
ਮੈਂ ਕਿਹੜੇ ਮੂੰਹ ਨਾਲ ਗੁਰਾਂ ਦੀ ਤਾਰੀਫ ਕਰਾਂ, ਜੋ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਯੋਗ ਹਨ।
English
How shall I praise the Guru, the All-powerful Cause of causes?
ਸੇ ਮਥੇ ਨਿਹਚਲ ਰਹੇ; ਜਿਨ ਗੁਰਿ ਧਾਰਿਆ ਹਥੁ ॥
se mathe nihachal rahe; jin gur dhaariaa hath |
Punjabi
ਸਦੀਵੀ ਸਥਿਰ ਰਹਿੰਦੇ ਹਨ ਉਹ ਮਸਤਕ (ਬੰਦੇ) ਜਿਨ੍ਹਾਂ ਉਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ।
English
Those, upon whose foreheads the Guru has placed His Hand, remain steady and stable.
ਗੁਰਿ. ਅੰਮ੍ਰਿਤ ਨਾਮੁ ਪੀਆਲਿਆ; ਜਨਮ ਮਰਨ ਕਾ ਪਥੁ ॥
gur. amrit naam peeaaliaa; janam maran kaa path |
Punjabi
ਗੁਰਾਂ ਨੇ ਮੈਨੂੰ ਜੰਮਣ ਤੇ ਮਰਣ ਦਾ ਨਾਸ ਕਰਨਹਾਰ ਸੁਧਾ-ਸਰੂਪ ਨਾਮ ਪਾਨ ਕਰਾਇਆ ਹੈ।
English
The Guru has led me to drink in the Ambrosial Nectar of the Naam, the Name of the Lord; He has released me from the cycle of birth and death.
ਗੁਰੁ ਪਰਮੇਸਰੁ ਸੇਵਿਆ; ਭੈ ਭੰਜਨੁ ਦੁਖ ਲਥੁ ॥੩॥
gur paramesar seviaa; bhai bhanjan dukh lath |3|
Punjabi
ਮੈਂ ਸੁਆਮੀ ਸਰੂਪ ਤੇ ਡਰ ਦੂਰ ਕਰਨਹਾਰ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਮੇਰਾ ਕਸ਼ਟ ਨਵਿਰਤ ਹੋ ਗਿਆ ਹੈ।
English
I serve the Guru, the Transcendent Lord, the Dispeller of fear; my suffering has been taken away. ||3||