Ang 1128
ਇਸੁ ਗਰਬ ਤੇ; ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥
eis garab te; chaleh bahut vikaaraa |1| rahaau |
Punjabi
ਇਸ ਹੰਕਾਰ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ। ਠਹਿਰਾਉ।
English
So much sin and corruption comes from this pride. ||1||Pause||
ਚਾਰੇ ਵਰਨ; ਆਖੈ ਸਭੁ ਕੋਈ ॥
chaare varan; aakhai sabh koee |
Punjabi
ਹਰ ਕੋਈ ਆਖਦਾ ਹੈ ਕਿ ਚਾਰ ਜਾਤਾਂ ਹਨ।
English
Everyone says that there are four castes, four social classes.
ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ॥੨॥
braham bind te; sabh opat hoee |2|
Punjabi
ਪਰ ਉਹ ਸਾਰੇ ਪ੍ਰਭੂ ਦੇ ਬੀਜ ਤੋਂ ਉਤਪੰਨ ਹੁੰਦੇ ਹਨ।
English
They all emanate from the drop of God's Seed. ||2||
ਮਾਟੀ ਏਕ; ਸਗਲ ਸੰਸਾਰਾ ॥
maattee ek; sagal sansaaraa |
Punjabi
ਸਾਰਾ ਜਹਾਨ ਇਕ ਹੀ ਮਿੱਟੀ ਤੋਂ ਬਣਿਆ ਹੋਇਆ ਹੈ।
English
The entire universe is made of the same clay.
ਬਹੁ ਬਿਧਿ; ਭਾਂਡੇ ਘੜੈ ਕੁਮੑਾਰਾ ॥੩॥
bahu bidh; bhaandde gharrai kumaaraa |3|
Punjabi
ਪ੍ਰੰਤੂ ਘੁਮਾਰ ਨੇ ਇਸ ਦੇ ਅਨੇਕਾਂ ਕਿਸਮਾਂ ਦੇ ਬਰਤਨ ਬਦਾ ਦਿਤੇ ਹਨ।
English
The Potter has shaped it into all sorts of vessels. ||3||
ਪੰਚ ਤਤੁ ਮਿਲਿ; ਦੇਹੀ ਕਾ ਆਕਾਰਾ ॥
panch tat mil; dehee kaa aakaaraa |
Punjabi
ਪੰਜ ਮੂਲ ਅੰਸ਼ ਮਿਲ ਕੇ ਕਾਇਆ ਦੇ ਸਰੂਪ ਨੂੰ ਬਣਾਉਂਦੇ ਹਨ।
English
The five elements join together, to make up the form of the human body.
ਘਟਿ ਵਧਿ, ਕੋ ਕਰੈ ਬੀਚਾਰਾ ॥੪॥
ghatt vadh, ko karai beechaaraa |4|
Punjabi
ਕੋਈ ਜਣਾ ਆਖ ਨਹੀਂ ਸਕਦਾ ਕਿ ਕੋਈ ਮੂਲ ਅੰਸ਼ ਇਕ ਵਿੱਚ ਥੋੜਾ ਹੈ ਅਤੇ ਹੋਰਸ ਵਿੱਚ ਵਧੇਰੇ।
English
Who can say which is less, and which is more? ||4||
ਕਹਤੁ ਨਾਨਕ; ਇਹੁ ਜੀਉ, ਕਰਮ ਬੰਧੁ ਹੋਈ ॥
kehat naanak; ihu jeeo, karam bandh hoee |
Punjabi
ਗੁਰੂ ਜੀ ਆਖਦੇ ਹਨ ਇਹ ਆਤਮਾ ਆਪਣੇ ਅਮਲਾਂ ਦੀ ਜਕੜੀ ਹੋਈ ਹੈ।
English
Says Nanak, this soul is bound by its actions.
ਬਿਨੁ ਸਤਿਗੁਰ ਭੇਟੇ; ਮੁਕਤਿ, ਨ ਹੋਈ ॥੫॥੧॥
bin satigur bhette; mukat, na hoee |5|1|
Punjabi
ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਇਸ ਦੀ ਕਲਿਆਣ ਨਹੀਂ ਹੁੰਦੀ।
English
Without meeting the True Guru, it is not liberated. ||5||1||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥
jogee grihee panddit bhekhadhaaree |
Punjabi
ਯੋਗੀ ਘਰਬਾਰੀ, ਵਿਦਵਾਨ ਅਤੇ ਸੰਪ੍ਰਦਾਈ,
English
The Yogis, the householders, the Pandits, the religious scholars, and the beggars in religious robes
ਏ ਸੂਤੇ; ਅਪਣੈ ਅਹੰਕਾਰੀ ॥੧॥
e soote; apanai ahankaaree |1|
Punjabi
ਇਹ ਸਾਰੇ ਆਪਣੀ ਸਵੈ-ਹੰਗਤਾ ਅੰਦਰ ਸੁੱਤੇ ਪਏ ਹਨ ਤੇ,
English
- they are all asleep in egotism. ||1||
ਮਾਇਆ ਮਦਿ ਮਾਤਾ; ਰਹਿਆ ਸੋਇ ॥
maaeaa mad maataa; rahiaa soe |
Punjabi
ਉਹ ਧੰਨ-ਦੋਲਤ ਦੀ ਹੰਗਤਾ ਦੀ ਖੁਮਾਰੀ ਅੰਦਰ ਸੌ ਰਹੇ ਹਨ।
English
They are asleep, intoxicated with the wine of Maya.
ਜਾਗਤੁ ਰਹੈ; ਨ ਮੂਸੈ ਕੋਇ ॥੧॥ ਰਹਾਉ ॥
jaagat rahai; na moosai koe |1| rahaau |
Punjabi
ਕੋਈ ਭੀ ਜੋ ਜਾਗਦਾ ਰਹਿੰਦਾ ਹੈ, ਉਹ ਲੁੱਟਿਆ ਪੁਟਿਆ ਨਹੀਂ ਜਾਂਦਾ। ਠਹਿਰਾਉ।
English
Only those who remain awake and aware are not robbed. ||1||Pause||
ਸੋ ਜਾਗੈ; ਜਿਸੁ ਸਤਿਗੁਰੁ ਮਿਲੈ ॥
so jaagai; jis satigur milai |
Punjabi
ਕੇਵਲ ਉਹ ਹੀ ਖਬਰਦਾਰ ਰਹਿੰਦਾ ਹੈ ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ।
English
One who has met the True Guru, remains awake and aware.
ਪੰਚ ਦੂਤ; ਓਹੁ ਵਸਗਤਿ ਕਰੈ ॥੨॥
panch doot; ohu vasagat karai |2|
Punjabi
ਐਸਾ ਇਨਸਾਨ ਪੰਜਾ ਭੁਤਨਿਆਂ ਨੂੰ ਕਾਬੂ ਕਰ ਲੈਂਦਾ ਹੈ।
English
Such a person overpowers the five thieves. ||2||
ਸੋ ਜਾਗੈ; ਜੋ ਤਤੁ ਬੀਚਾਰੈ ॥
so jaagai; jo tat beechaarai |
Punjabi
ਕੇਵਲ ਉਹ ਹੀ ਜਾਗਦਾ ਰਹਿੰਦਾ ਹੈ ਜੋ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
English
One who contemplates the essence of reality remains awake and aware.
ਆਪਿ ਮਰੈ; ਅਵਰਾ. ਨਹ ਮਾਰੈ ॥੩॥
aap marai; avaraa. neh maarai |3|
Punjabi
ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾ ਨੂੰ ਨਹੀਂ ਮਾਰਦਾ।
English
He kills his self-conceit, and does not kill anyone else. ||3||
ਸੋ ਜਾਗੈ; ਜੋ ਏਕੋ ਜਾਣੈ ॥
so jaagai; jo eko jaanai |
Punjabi
ਕੇਵਲ ਉਹ ਹੀ ਚੌਕਸ ਰਹਿੰਦਾ ਹੈ ਜੋ ਇਕ ਸਾਈਂ ਨੂੰ ਜਾਣਦਾ ਹੈ।
English
One who knows the One Lord remains awake and aware.
ਪਰਕਿਰਤਿ ਛੋਡੈ; ਤਤੁ ਪਛਾਣੈ ॥੪॥
parakirat chhoddai; tat pachhaanai |4|
Punjabi
ਉਹ ਹੋਰਨਾ ਦੀ ਸੇਵਾ ਨੂੰ ਛੱਡ ਦਿੰਦਾ ਹੈ ਅਤੇ ਅਸਲ ਵਸਤੂ ਨੂੰ ਅਨੁਭਵ ਕਰਦਾ ਹੈ।
English
He abandons the service of others, and realizes the essence of reality. ||4||
ਚਹੁ ਵਰਨਾ ਵਿਚਿ; ਜਾਗੈ ਕੋਇ ॥
chahu varanaa vich; jaagai koe |
Punjabi
ਚੌਹਾਂ ਜਾਤਾਂ ਵਿਚੋਂ ਜੇ ਕੋਈ ਭੀ ਜਾਗਦਾ ਰਹਿੰਦਾ ਹੈ,
English
Of the four castes, whoever remains awake and aware
ਜਮੈ ਕਾਲੈ ਤੇ; ਛੂਟੈ ਸੋਇ ॥੫॥
jamai kaalai te; chhoottai soe |5|
Punjabi
ਉਹ ਜੰਮਣ ਤੇ ਮਰਨ ਤੋਂ ਛੁਟ ਜਾਂਦਾ ਹੈ।
English
is released from birth and death. ||5||
ਕਹਤ ਨਾਨਕ; ਜਨੁ ਜਾਗੈ ਸੋਇ ॥
kehat naanak; jan jaagai soe |
Punjabi
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਪੁਰਸ਼ ਹੀ ਖਬਰਦਾਰ ਰਹਿੰਦੇ ਹੈ,
English
Says Nanak, that humble being remains awake and aware,
ਗਿਆਨ ਅੰਜਨੁ; ਜਾ ਕੀ ਨੇਤ੍ਰੀ ਹੋਇ ॥੬॥੨॥
giaan anjan; jaa kee netree hoe |6|2|
Punjabi
ਜੋ ਆਪਣੀਆਂ ਅੱਖਾਂ ਵਿੱਚ ਬ੍ਰਹਮ ਬੋਧ ਦਾ ਸੁਰਮਾ ਪਾਉਂਦਾ ਹੈ।
English
who applies the ointment of spiritual wisdom to his eyes. ||6||2||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਊ ਤੀਜੀ ਪਾਤਿਸ਼ਾਹੀ।
English
Bhairao, Third Mehl:
ਜਾ ਕਉ ਰਾਖੈ. ਅਪਣੀ ਸਰਣਾਈ ॥
jaa kau raakhai. apanee saranaaee |
Punjabi
ਜਿਸ ਕਿਸੇ ਨੂੰ ਸੁਆਮੀ ਆਪਣੀ ਛਤ੍ਰ ਛਾਇਆ ਹੇਠ ਰੱਖਦਾ ਹੈ,
English
Whoever the Lord keeps in His Sanctuary,
ਸਾਚੇ ਲਾਗੈ; ਸਾਚਾ ਫਲੁ ਪਾਈ ॥੧॥
saache laagai; saachaa fal paaee |1|
Punjabi
ਉਹ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਅਤੇ ਸੱਚਾ ਮੇਵਾ ਪਰਾਪਤ ਕਰ ਲੈਂਦਾ ਹੈ।
English
is attached to the Truth, and receives the fruit of Truth. ||1||
ਰੇ ਜਨ; ਕੈ ਸਿਉ ਕਰਹੁ ਪੁਕਾਰਾ ॥
re jan; kai siau karahu pukaaraa |
Punjabi
ਹੇ ਬੰਦੇ! ਤੂੰ ਕੀਹਦੇ ਮੂਹਰੇ ਫਰਿਆਦ ਕਰਨੀ ਹੈ?
English
O mortal, unto whom will you complain?
ਹੁਕਮੇ ਹੋਆ; ਹੁਕਮੇ ਵਰਤਾਰਾ ॥੧॥ ਰਹਾਉ ॥
hukame hoaa; hukame varataaraa |1| rahaau |
Punjabi
ਪ੍ਰਭੂ ਦੀ ਰਜ਼ਾ ਅੰਦਰ ਹਰ ਸ਼ੈ ਹੁੰਦੀ ਹੈ ਅਤੇ ਪ੍ਰਭੂ ਦੀ ਰਾ ਅੰਦਰ ਹੀ ਕਾਰ-ਵਿਹਾਰ ਸੌਰਦੇ ਹਨ। ਠਹਿਰਾਉ।
English
The Hukam of the Lord's Command is pervasive; by the Hukam of His Command, all things happen. ||1||Pause||
ਏਹੁ ਆਕਾਰੁ ਤੇਰਾ ਹੈ ਧਾਰਾ ॥
ehu aakaar teraa hai dhaaraa |
Punjabi
ਮੇਰੇ ਮਾਲਕ, ਇਹ ਜਗ ਤੇਰਾ ਅਸਥਾਪਨ ਕੀਤਾ ਹੋਇਆ ਹੈ।
English
This Creation was established by You.
ਖਿਨ ਮਹਿ ਬਿਨਸੈ; ਕਰਤ. ਨ ਲਾਗੈ ਬਾਰਾ ॥੨॥
khin meh binasai; karat. na laagai baaraa |2|
Punjabi
ਤੂੰ ਇਸ ਨੂੰ ਇਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ ਅਤੇ ਦੇਰੀ ਲਾਉਣ ਦੇ ਬਗੈਰ ਮੁੜ ਇਸ ਨੂੰ ਰਚ ਦਿੰਦਾ ਹੈ।
English
In an instant You destroy it, and You create it again without a moment's delay. ||2||
ਕਰਿ ਪ੍ਰਸਾਦੁ; ਇਕੁ ਖੇਲੁ ਦਿਖਾਇਆ ॥
kar prasaad; ik khel dikhaaeaa |
Punjabi
ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਇਕ ਖੇਡ ਰਚਾਈ ਹੈ।
English
By His Grace, He has staged this Play.
ਗੁਰ ਕਿਰਪਾ ਤੇ; ਪਰਮ ਪਦੁ ਪਾਇਆ ॥੩॥
gur kirapaa te; param pad paaeaa |3|
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।
English
By the Guru's Merciful Grace, I have obtained the supreme status. ||3||
ਕਹਤ ਨਾਨਕੁ; ਮਾਰਿ ਜੀਵਾਲੇ ਸੋਇ ॥
kehat naanak; maar jeevaale soe |
Punjabi
ਗੁਰੂ ਜੀ ਫੁਰਮਾਉਂਦੇ ਹਨ, ਉਹ ਸੁਆਮੀ ਹੀ ਸਾਰਿਆਂ ਨੂੰ ਨਾਸ ਕਰਦਾ ਤੇ ਰਚਦਾ ਹੈ।
English
Says Nanak, He alone kills and revives.
ਐਸਾ ਬੂਝਹੁ; ਭਰਮਿ. ਨ ਭੂਲਹੁ ਕੋਇ ॥੪॥੩॥
aisaa boojhahu; bharam. na bhoolahu koe |4|3|
Punjabi
ਇਸ ਨੂੰ ਤੂੰ ਇਸ ਤਰ੍ਹਾਂ ਜਾਣ। ਕੋਈ ਜਣਾ ਵਹਿਮ ਅੰਦਰ ਕੁਰਾਹੇ ਨਾਂ ਪਵੇ।
English
Understand this well - do not be confused by doubt. ||4||3||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਮੈ ਕਾਮਣਿ; ਮੇਰਾ ਕੰਤੁ ਕਰਤਾਰੁ ॥
mai kaaman; meraa kant karataar |
Punjabi
ਮੈਂ ਪਤਨੀ ਹਾਂ। ਮੇਰਾ ਪਤੀ ਸਿਰਜਣਹਾਰ ਸੁਆਮੀ ਹੈ।
English
I am the bride; the Creator is my Husband Lord.
ਜੇਹਾ ਕਰਾਏ; ਤੇਹਾ ਕਰੀ ਸੀਗਾਰੁ ॥੧॥
jehaa karaae; tehaa karee seegaar |1|
Punjabi
ਜਿਸ ਤਰ੍ਹਾਂ ਉਹ ਕਰਵਾਉਂਦਾ ਹੈ ਉਹੋ ਜਿਹਾ ਹੀ ਮੈਂ ਹਾਰਸ਼ਿੰਗਾਰ ਕਰਦੀ ਹਾਂ।
English
As He inspires me, I adorn myself. ||1||
ਜਾਂ ਤਿਸੁ ਭਾਵੈ; ਤਾਂ ਕਰੇ ਭੋਗੁ ॥
jaan tis bhaavai; taan kare bhog |
Punjabi
ਜਦ ਉਸ ਨੂੰ ਚੰਗਾ ਲਗਦਾ ਹੈਤਦ ਉਹ ਮੈਂਨੂੰ ਮਾਣਦਾ ਹੈ।
English
When it pleases Him, He enjoys me.
ਤਨੁ ਮਨੁ; ਸਾਚੇ ਸਾਹਿਬ ਜੋਗੁ ॥੧॥ ਰਹਾਉ ॥
tan man; saache saahib jog |1| rahaau |
Punjabi
ਆਪਣੀ ਦੇਹ ਅਤੇ ਆਤਮਾ ਮੈਂ ਆਪਣੇ ਸੱਚੇ ਸੁਆਮੀ ਦੇ ਸਮਰਪਣ ਕਰ ਦਿੱਤੀਆਂ ਹਨ। ਠਹਿਰਾਉ।
English
I am joined, body and mind, to my True Lord and Master. ||1||Pause||
ਉਸਤਤਿ ਨਿੰਦਾ; ਕਰੇ ਕਿਆ ਕੋਈ ॥
ausatat nindaa; kare kiaa koee |
Punjabi
ਕੋਈ ਕਿਸੇ ਦੀ ਵਡਿਆਈ ਜਾ ਬਦਖੋਈ ਕਿਸ ਤਰ੍ਹਾਂ ਕਰ ਸਕਦਾ ਹੈ,
English
How can anyone praise or slander anyone else?
ਜਾਂ ਆਪੇ ਵਰਤੈ; ਏਕੋ ਸੋਈ ॥੨॥
jaan aape varatai; eko soee |2|
Punjabi
ਜਦ ਉਹ ਇਕ ਸਾਈਂ ਖੁਦ ਹੀ ਸਮੂਹ ਵਿੱਚ ਰਮ ਰਿਹਾ ਹੈ।
English
The One Lord Himself is pervading and permeating all. ||2||
ਗੁਰ ਪਰਸਾਦੀ; ਪਿਰਮ ਕਸਾਈ ॥
gur parasaadee; piram kasaaee |
Punjabi
ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਆਪਣੇ ਪਤੀ ਦੇ ਪਿਆਰ ਨੇ ਖਿਚ ਲਿਆ ਹੈ।
English
By Guru's Grace, I am attracted by His Love.
ਮਿਲਉਗੀ ਦਇਆਲ; ਪੰਚ ਸਬਦ ਵਜਾਈ ॥੩॥
milaugee deaal; panch sabad vajaaee |3|
Punjabi
ਪੰਜ ਧੁਨੀਆਂ ਆਲਾਪਦੀ ਹੋਈ ਮੈਂ ਆਪਣੇ ਮਿਹਰਬਾਨ ਮਾਲਕ ਨੂੰ ਮਿਲ ਪਵਾਂਗੀ।
English
I shall meet with my Merciful Lord, and vibrate the Panch Shabad, the Five Primal Sounds. ||3||
ਭਨਤਿ ਨਾਨਕੁ; ਕਰੇ ਕਿਆ ਕੋਇ ॥
bhanat naanak; kare kiaa koe |
Punjabi
ਗੁਰੂ ਜੀ ਆਖਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ?
English
Prays Nanak, what can anyone do?
ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥
jis no aap milaavai soe |4|4|
Punjabi
ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜਿਸ ਨੂੰ ਉਹ ਸਾਈਂ ਖੁਦ ਆਪਣੇ ਨਾਲ ਮਿਲਾਉਂਦਾ ਹੈ।
English
He alone meets with the Lord, whom the Lord Himself meets. ||4||4||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਸੋ ਮੁਨਿ; ਜਿ ਮਨ ਕੀ ਦੁਬਿਧਾ ਮਾਰੇ ॥
so mun; ji man kee dubidhaa maare |
Punjabi
ਕੇਵਲ ਉਹ ਹੀ ਖਾਮੋਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਦੂਰ ਕਰਦਾ ਹੈ।
English
He alone is a silent sage, who subdues his mind's duality.
ਦੁਬਿਧਾ ਮਾਰਿ; ਬ੍ਰਹਮੁ ਬੀਚਾਰੇ ॥੧॥
dubidhaa maar; braham beechaare |1|
Punjabi
ਆਪਣੇ ਦਵੈਤ-ਭਾਵ ਨੂੰ ਮਾਰ ਕੇ ਉਹ ਸਾਈਂ ਦਾ ਧਿਆਨ ਧਾਰਦਾ ਹੈ।
English
Subduing his duality, he contemplates God. ||1||
ਇਸੁ ਮਨ ਕਉ; ਕੋਈ ਖੋਜਹੁ ਭਾਈ ॥
eis man kau; koee khojahu bhaaee |
Punjabi
ਕੋਈ ਜਣਾ ਆਪਣੇ ਇਸ ਮਨੂਏ ਦੀ ਖੋਜ ਪੜਤਾਲ ਕਰੇ ਹੇ ਵੀਰ!
English
Let each person examine his own mind, O Siblings of Destiny.
ਮਨੁ ਖੋਜਤ; ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
man khojat; naam nau nidh paaee |1| rahaau |
Punjabi
ਆਪਣੇ ਮਨੂਏ ਦੀ ਖੋਜ ਪੜਤਾਲ ਕਰਨ ਦੁਆਰਾ ਉਹ ਨਾਮ ਦੇ ਨੌ ਖ਼ਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਠਹਿਰਾਉ।
English
Examine your mind, and you shall obtain the nine treasures of the Naam. ||1||Pause||
ਮੂਲੁ ਮੋਹੁ ਕਰਿ; ਕਰਤੈ ਜਗਤੁ ਉਪਾਇਆ ॥
mool mohu kar; karatai jagat upaaeaa |
Punjabi
ਸਿਰਜਣਹਾਰ ਸੁਆਮੀ ਨੇ ਸੰਸਾਰੀ ਲਗਨ ਦੀ ਨੀਂਹ ਉਤੇ ਸੰਸਾਰ ਰਚਿਆ ਹੈ।
English
The Creator created the world, upon the foundation of worldly love and attachment.
ਮਮਤਾ ਲਾਇ; ਭਰਮਿ ਭੋੁਲਾਇਆ ॥੨॥
mamataa laae; bharam bhuolaaeaa |2|
Punjabi
ਸੰਸਾਰ ਨੂੰ ਅਪਣਤ ਨਾਲ ਜੋੜ, ਉਸ ਨੇ ਇਸ ਨੂੰ ਸੰਦੇਹ ਅੰਦਰ ਗੁਮਰਾਹ ਕੀਤਾ ਹੈ।
English
Attaching it to possessiveness, He has led it into confusion with doubt. ||2||
ਇਸੁ ਮਨ ਤੇ; ਸਭ ਪਿੰਡ ਪਰਾਣਾ ॥
eis man te; sabh pindd paraanaa |
Punjabi
ਇਸ ਮਨੂਏ ਤੋਂ ਹੀ ਸਮੂਹ ਸਰੀਰ ਅਤੇ ਜੀਵਨ ਸੁਆਸ ਹਨ।
English
From this Mind come all bodies, and the breath of life.
ਮਨ ਕੈ ਵੀਚਾਰਿ; ਹੁਕਮੁ ਬੁਝਿ ਸਮਾਣਾ ॥੩॥
man kai veechaar; hukam bujh samaanaa |3|
Punjabi
ਦਿਲੀ ਸਿਮਰਨ ਰਾਹੀਂ ਂ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਨ ਦੁਆਰਾ ਬੰਦਾ ਉਸ ਅੰਦਰ ਲੀਨ ਹੋ ਜਾਂਦਾ ਹੈ।
English
By mental contemplation, the mortal realizes the Hukam of the Lord's Command, and merges in Him. ||3||