Ang 1129
ਕਰਮੁ ਹੋਵੈ; ਗੁਰੁ ਕਿਰਪਾ ਕਰੈ ॥
karam hovai; gur kirapaa karai |
Punjabi
ਜਿਸ ਕਿਸੇ ਦੀ ਚੰਗੀ ਪ੍ਰਾਲਬਧ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ।
English
When the mortal has good karma, the Guru grants His Grace.
ਇਹੁ ਮਨੁ ਜਾਗੈ; ਇਸੁ ਮਨ ਕੀ ਦੁਬਿਧਾ ਮਰੈ ॥੪॥
eihu man jaagai; is man kee dubidhaa marai |4|
Punjabi
ਤਦ ਇਹ ਮਨੂਆ ਜਾਗ ਉਠਦਾ ਹੈ ਅਤੇ ਮਿਟ ਜਾਂਦੀ ਹੈ ਮਨੂਏ ਦੀ ਦਵੈਤ-ਭਾਵਨਾ।
English
Then this mind is awakened, and the duality of this mind is subdued. ||4||
ਮਨ ਕਾ ਸੁਭਾਉ; ਸਦਾ ਬੈਰਾਗੀ ॥
man kaa subhaau; sadaa bairaagee |
Punjabi
ਮਨੂਏ ਦੀ ਜਮਾਂਦਰੂ ਖਸਲਤ ਸਦੀਵੀ ਹੀ ਨਿਰਲੇਪ ਰਹਿਣਾ ਹੈ।
English
It is the innate nature of the mind to remain forever detached.
ਸਭ ਮਹਿ ਵਸੈ; ਅਤੀਤੁ ਅਨਰਾਗੀ ॥੫॥
sabh meh vasai; ateet anaraagee |5|
Punjabi
ਮੈਲ-ਰਹਿਤ ਅਤੇ ਵਿਰਕਤ ਪ੍ਰਭੂ ਸਰਿਆਂ ਦਿਲਾਂ ਅੰਦਰ ਵਸਦਾ ਹੈ।
English
The Detached, Dispassionate Lord dwells within all. ||5||
ਕਹਤ ਨਾਨਕੁ; ਜੋ ਜਾਣੈ ਭੇਉ ॥
kehat naanak; jo jaanai bheo |
Punjabi
ਗੁਰੂ ਜੀ ਆਖਦੇ ਹਨ, ਜੋ ਇਸ ਭੈਤ ਨੂੰ ਸਮਝਦਾ ਹੈ,
English
Says Nanak, one who understands this mystery,
ਆਦਿ ਪੁਰਖੁ ਨਿਰੰਜਨ ਦੇਉ ॥੬॥੫॥
aad purakh niranjan deo |6|5|
Punjabi
ਉਹ ਪਰਾਪੂਰਬਲੀ ਵਿਅਕਤੀ, ਪਵਿੱਤਰ ਪ੍ਰਭੂ ਦਾ ਪਵਿਤਰ ਪ੍ਰਭੂ ਦਾ ਸਰੂਪ ਹੋ ਜਾਂਦਾ ਹੈ।
English
becomes the embodiment of the Primal, Immaculate, Divine Lord God. ||6||5||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਰਾਮ ਨਾਮੁ; ਜਗਤ ਨਿਸਤਾਰਾ ॥
raam naam; jagat nisataaraa |
Punjabi
ਸੰਸਾਰ ਦੀ ਕਲਿਆਣ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਹੈ।
English
The world is saved through Name of the Lord.
ਭਵਜਲੁ. ਪਾਰਿ ਉਤਾਰਣਹਾਰਾ ॥੧॥
bhavajal. paar utaaranahaaraa |1|
Punjabi
ਇਹ ਪ੍ਰਾਣੀ ਦਾ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।
English
It carries the mortal across the terrifying world-ocean. ||1||
ਗੁਰ ਪਰਸਾਦੀ; ਹਰਿ ਨਾਮੁ ਸਮੑਾਲਿ ॥
gur parasaadee; har naam samaal |
Punjabi
ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ,
English
By Guru's Grace, dwell upon the Lord's Name.
ਸਦ ਹੀ ਨਿਬਹੈ; ਤੇਰੈ ਨਾਲਿ ॥੧॥ ਰਹਾਉ ॥
sad hee nibahai; terai naal |1| rahaau |
Punjabi
ਇਹ ਸਦੀਵ ਹੀ ਤੇਰਾ ਪੱਖ ਪੂਰੇਗਾ। ਠਹਿਰਾਓ।
English
It shall stand by you forever. ||1||Pause||
ਨਾਮੁ. ਨ ਚੇਤਹਿ; ਮਨਮੁਖ ਗਾਵਾਰਾ ॥
naam. na cheteh; manamukh gaavaaraa |
Punjabi
ਆਪ-ਹੁਦਰੇ ਮੂਰਖ ਨਾਮ ਦਾ ਆਰਾਧਨ ਨਹੀਂ ਕਰਦੇ,
English
The foolish self-willed manmukhs do not remember the Naam, the Name of the Lord.
ਬਿਨੁ ਨਾਵੈ; ਕੈਸੇ ਪਾਵਹਿ ਪਾਰਾ ॥੨॥
bin naavai; kaise paaveh paaraa |2|
Punjabi
ਸੁਆਮੀ ਦੇ ਨਾਮ ਦੇ ਬਗੈਰ ਉਹ ਕਿਸ ਤਰ੍ਹਾਂ ਪਾਰ ਲੰਘਣਗੇ?
English
Without the Name, how will they cross over? ||2||
ਆਪੇ ਦਾਤਿ ਕਰੇ. ਦਾਤਾਰੁ ॥
aape daat kare. daataar |
Punjabi
ਦੇਣਹਾਰ ਸੁਆਮੀ ਖੁਦ ਹੀ ਬਖਸ਼ੀਸ਼ਾਂ ਬਖਸ਼ਦਾ ਹੈ।
English
The Lord, the Great Giver, Himself gives His Gifts.
ਦੇਵਣਹਾਰੇ ਕਉ ਜੈਕਾਰੁ ॥੩॥
devanahaare kau jaikaar |3|
Punjabi
ਵਾਹੁ, ਵਾਹੁ ਹੇ ਦਾਤਾਰੂ ਸੁਆਮੀ ਨੂੰ।
English
Celebrate and praise the Great Giver! ||3||
ਨਦਰਿ ਕਰੇ; ਸਤਿਗੁਰੂ ਮਿਲਾਏ ॥
nadar kare; satiguroo milaae |
Punjabi
ਆਪਣੀ ਮਿਹਰ ਧਾਰ ਕੇ ਪ੍ਰਭੂ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ,
English
Granting His Grace, the Lord unites the mortals with the True Guru.
ਨਾਨਕ; ਹਿਰਦੈ ਨਾਮੁ ਵਸਾਏ ॥੪॥੬॥
naanak; hiradai naam vasaae |4|6|
Punjabi
ਅਤੇ ਨਾਮ ਨੂੰ ਉਸ ਦੇ ਦਿਲ ਅੰਦਰ ਟਿਕਾ ਦਿੰਦਾ ਹੇ, ਹੇ ਨਾਨਕ!
English
O Nanak, the Naam is enshrined within the heart. ||4||6||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਨਾਮੇ ਉਧਰੇ; ਸਭਿ ਜਿਤਨੇ ਲੋਅ ॥
naame udhare; sabh jitane loa |
Punjabi
ਸਾਰੇ ਜੀਵ ਇਨ੍ਹਾਂ ਦਾ ਪਾਰ ਉਤਾਰਾ ਹੋਇਆ ਹੈ, ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਇਆ ਹੈ।
English
All people are saved through the Naam, the Name of the Lord.
ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥
guramukh jinaa paraapat hoe |1|
Punjabi
ਜਿਨ੍ਹਾਂ ਨੂੰ ਇਸ ਦੀ ਦਾਤ ਮਿਲਦੀ ਹੈ, ਉਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ ਹੀ ਮਿਲਦੀ ਹੈ।
English
Those who become Gurmukh are blessed to receive It. ||1||
ਹਰਿ ਜੀਉ; ਅਪਣੀ ਕ੍ਰਿਪਾ ਕਰੇਇ ॥
har jeeo; apanee kripaa karee |
Punjabi
ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ,
English
When the Dear Lord showers His Mercy,
ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥
guramukh naam vaddiaaee dee |1| rahaau |
Punjabi
ਤਦ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਦੀ ਬਜੂਰਗੀ ਪਰਦਾਨ ਕਰਦਾ ਹੈ। ਠਹਿਰਾਉ।
English
He blesses the Gurmukh with the glorious greatness of the Naam. ||1||Pause||
ਰਾਮ ਨਾਮਿ; ਜਿਨ ਪ੍ਰੀਤਿ ਪਿਆਰੁ ॥
raam naam; jin preet piaar |
Punjabi
ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ,
English
Those who love the Beloved Name of the Lord
ਆਪਿ ਉਧਰੇ; ਸਭਿ ਕੁਲ ਉਧਾਰਣਹਾਰੁ ॥੨॥
aap udhare; sabh kul udhaaranahaar |2|
Punjabi
ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ।
English
save themselves, and save all their ancestors. ||2||
ਬਿਨੁ ਨਾਵੈ; ਮਨਮੁਖ ਜਮ ਪੁਰਿ ਜਾਹਿ ॥
bin naavai; manamukh jam pur jaeh |
Punjabi
ਨਾਮ ਦੇ ਬਾਝੋਂ ਆਪ-ਹੁਦਰੇ ਯਮ ਦੇ ਸ਼ਹਿਰ ਨੂੰ ਜਾਂਦੇ ਹਨ।
English
Without the Name, the self-willed manmukhs go to the City of Death.
ਅਉਖੇ ਹੋਵਹਿ; ਚੋਟਾ ਖਾਹਿ ॥੩॥
aaukhe hoveh; chottaa khaeh |3|
Punjabi
ਉਹ ਦੁਖ ਉਠਾਉਂਦੇ ਅਤੇ ਸੱਟਾਂ ਸਹਾਰਦੇ ਹਨ।
English
They suffer in pain and endure beatings. ||3||
ਆਪੇ ਕਰਤਾ ਦੇਵੈ ਸੋਇ ॥
aape karataa devai soe |
Punjabi
ਜਦ ਉਹ ਸਿਰਜਣਹਾਰ ਸੁਆਮੀ ਆਪ ਦਿੰਦਾ ਹੈ,
English
When the Creator Himself gives,
ਨਾਨਕ ਨਾਮੁ ਪਰਾਪਤਿ ਹੋਇ ॥੪॥੭॥
naanak naam paraapat hoe |4|7|
Punjabi
ਕੇਵਲ ਤਾਂ ਹੀ, ਹੇ ਨਾਨਕ! ਇਨਸਾਨ ਨਾਮ ਨੂੰ ਪਾਉਂਦਾ ਹੈ।
English
O Nanak, then the mortals receive the Naam. ||4||7||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਗੋਵਿੰਦ ਪ੍ਰੀਤਿ; ਸਨਕਾਦਿਕ ਉਧਾਰੇ ॥
govind preet; sanakaadik udhaare |
Punjabi
ਪ੍ਰਭੂ ਦੇ ਪ੍ਰੇਮ ਨੇ ਸਨਕ ਅਤੇ ਉਸ ਦੇ ਵਰਗਿਆਂ ਦਾ ਪਾਰ ਉਤਾਰਾ ਕਰ ਦਿੱਤਾ ਹੈ,
English
Love of the Lord of the Universe saved Sanak and his brother, the sons of Brahma.
ਰਾਮ ਨਾਮ ਸਬਦਿ ਬੀਚਾਰੇ ॥੧॥
raam naam sabad beechaare |1|
Punjabi
ਤਾਂ ਕੇ ਉਨ੍ਹਾਂ ਨੇ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕੀਤਾ ਸੀ।
English
They contemplated the Word of the Shabad, and the Name of the Lord. ||1||
ਹਰਿ ਜੀਉ; ਅਪਣੀ ਕਿਰਪਾ ਧਾਰੁ ॥
har jeeo; apanee kirapaa dhaar |
Punjabi
ਹੇ ਮਹਾਰਾਜ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਕਰ,
English
O Dear Lord, please shower me with Your Mercy,
ਗੁਰਮੁਖਿ; ਨਾਮੇ ਲਗੈ ਪਿਆਰੁ ॥੧॥ ਰਹਾਉ ॥
guramukh; naame lagai piaar |1| rahaau |
Punjabi
ਤਾਂ ਜੋ ਗੁਰਾਂ ਦੀ ਦਇਆ ਦੁਆਰਾ ਮੇਰੀ ਤੇਰੇ ਨਾਮ ਨਾਲ ਪ੍ਰੀਤ ਪੈ ਜਾਵੇ। ਠਹਿਰਾਉ।
English
that as Gurmukh, I may embrace love for Your Name. ||1||Pause||
ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥
antar preet bhagat saachee hoe |
Punjabi
ਜਿਸ ਕਿਸੇ ਦੇ ਹਿਰਦੇ ਅੰਦਰ ਸੱਚੀ ਪ੍ਰੇਮ-ਮਈ ਉਪਾਸ਼ਨਾ ਹੈ,
English
Whoever has true loving devotional worship deep within his being
ਪੂਰੈ ਗੁਰਿ; ਮੇਲਾਵਾ ਹੋਇ ॥੨॥
poorai gur; melaavaa hoe |2|
Punjabi
ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਪ੍ਰਭੂ ਨਾਲ ਮਿਲ ਜਾਂਦਾ ਹੈ।
English
meets the Lord, through the Perfect Guru. ||2||
ਨਿਜ ਘਰਿ ਵਸੈ; ਸਹਜਿ ਸੁਭਾਇ ॥
nij ghar vasai; sehaj subhaae |
Punjabi
ਉਹ ਸੁਭਾਵਕ ਹੀ ਆਪਣੇ ਨਿਜ ਦੇ ਘਰ ਵਿੱਚ ਵਸਦਾ ਹੈ।
English
He naturally, intuitively dwells within the home of his own inner being.
ਗੁਰਮੁਖਿ ਨਾਮੁ; ਵਸੈ ਮਨਿ ਆਇ ॥੩॥
guramukh naam; vasai man aae |3|
Punjabi
ਗੁਰਾਂ ਦੀ ਦਇਆ ਦੁਆਰਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
English
The Naam abides within the mind of the Gurmukh. ||3||
ਆਪੇ ਵੇਖੈ ਵੇਖਣਹਾਰੁ ॥
aape vekhai vekhanahaar |
Punjabi
ਦੇਖਣ ਵਾਲਾ ਸੁਆਮੀ ਖੁਦ ਹੀ ਸਾਰਿਆਂ ਨੂੰ ਵੇਖਦਾ ਹੈ।
English
The Lord, the Seer, Himself sees.
ਨਾਨਕ; ਨਾਮੁ ਰਖਹੁ ਉਰ ਧਾਰਿ ॥੪॥੮॥
naanak; naam rakhahu ur dhaar |4|8|
Punjabi
ਉਸ ਦੇ ਨਾਮ ਨੂੰ ਤੂੰ ਆਪਣੇ ਦਿਲ ਨਾਲ ਲਾਈ ਰਖ, ਹੇ ਨਾਨਕ।
English
O Nanak, enshrine the Naam within your heart. ||4||8||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਕਲਜੁਗ ਮਹਿ; ਰਾਮ ਨਾਮੁ ਉਰ ਧਾਰੁ ॥
kalajug meh; raam naam ur dhaar |
Punjabi
ਕਲਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।
English
In this Dark Age of Kali Yuga, enshrine the Lord's Name within your heart.
ਬਿਨੁ ਨਾਵੈ; ਮਾਥੈ ਪਾਵੈ ਛਾਰੁ ॥੧॥
bin naavai; maathai paavai chhaar |1|
Punjabi
ਨਾਮ ਦੇ ਬਾਝੋਂ ਬੰਦਾ ਆਪਣੇ ਮੂੰਹ ਤੇ ਸੁਆਹ ਪਾਉਂਦਾ ਹੈ।
English
Without the Name, ashes will be blown in your face. ||1||
ਰਾਮ ਨਾਮੁ; ਦੁਲਭੁ ਹੈ ਭਾਈ ॥
raam naam; dulabh hai bhaaee |
Punjabi
ਮੁਸ਼ਕਲ ਨਾਲ ਮਿਲਣ ਵਾਲਾ ਹੇ ਸਾਈਂ ਦਾ ਨਾਮ, ਹੇ ਵੀਰ!
English
The Lord's Name is so difficult to obtain, O Siblings of Destiny.
ਗੁਰ ਪਰਸਾਦਿ; ਵਸੈ ਮਨਿ ਆਈ ॥੧॥ ਰਹਾਉ ॥
gur parasaad; vasai man aaee |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਇਹ ਆ ਕੇ ਰਿਦੇ ਅੰਦਰ ਟਿਕ ਜਾਂਦਾ ਹੈ। ਠਹਿਰਾਉ।
English
By Guru's Grace, it comes to dwell in the mind. ||1||Pause||
ਰਾਮ ਨਾਮੁ; ਜਨ ਭਾਲਹਿ ਸੋਇ ॥
raam naam; jan bhaaleh soe |
Punjabi
ਕੇਵਲ ਉਹ ਪੁਰਸ਼ ਹੀ ਪ੍ਰਭੂ ਦੇ ਨਾਮ ਦੀ ਤਲਾਸ਼ ਕਰਦਾ ਹੈ,
English
That humble being who seeks the Lord's Name,
ਪੂਰੇ ਗੁਰ ਤੇ. ਪ੍ਰਾਪਤਿ ਹੋਇ ॥੨॥
poore gur te. praapat hoe |2|
Punjabi
ਜਿਸ ਦੇ ਭਾਗਾਂ ਵਿੱਚ ਪੂਰਨ ਗੁਰਾਂ ਪਾਸੋਂ ਇਸ ਦੀ ਪਰਾਪਤੀ ਲਿਖੀ ਹੋਈ ਹੈ।
English
receives it from the Perfect Guru. ||2||
ਹਰਿ ਕਾ ਭਾਣਾ ਮੰਨਹਿ; ਸੇ ਜਨ ਪਰਵਾਣੁ ॥
har kaa bhaanaa maneh; se jan paravaan |
Punjabi
ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ।
English
Those humble beings who accept the Will of the Lord, are approved and accepted.
ਗੁਰ ਕੈ ਸਬਦਿ; ਨਾਮ ਨੀਸਾਣੁ ॥੩॥
gur kai sabad; naam neesaan |3|
Punjabi
ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ।
English
Through the Word of the Guru's Shabad, they bear the insignia of the Naam, the Name of the Lord. ||3||
ਸੋ ਸੇਵਹੁ; ਜੋ ਕਲ ਰਹਿਆ ਧਾਰਿ ॥
so sevahu; jo kal rahiaa dhaar |
Punjabi
ਤੂੰ ਉਸ ਦੀ ਸੇਵਾ ਕਰ, ਜੋ ਆਪਣੀ ਸ਼ਕਤੀ ਦੁਆਰਾ ਆਲਮ ਨੂੰ ਆਸਰਾ ਦੇ ਰਿਹਾ ਹੈ।
English
So serve the One, whose power supports the Universe.
ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥
naanak guramukh naam piaar |4|9|
Punjabi
ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ।
English
O Nanak, the Gurmukh loves the Naam. ||4||9||
ਭੈਰਉ ਮਹਲਾ ੩ ॥
bhairau mahalaa 3 |
Punjabi
ਭੈਰਉ ਤੀਜੀ ਪਾਤਿਸ਼ਾਹੀ।
English
Bhairao, Third Mehl:
ਕਲਜੁਗ ਮਹਿ; ਬਹੁ ਕਰਮ ਕਮਾਹਿ ॥
kalajug meh; bahu karam kamaeh |
Punjabi
ਕਲਯੁਗ ਅੰਦਰ ਇਨਸਾਨ ਘਣੇਰੇ ਕਰਮ ਕਾਂਡ ਕਰਦੇ ਹਨ,
English
In this Dark Age of Kali Yuga, many rituals are performed.
ਨਾ ਰੁਤਿ; ਨ ਕਰਮ ਥਾਇ ਪਾਹਿ ॥੧॥
naa rut; na karam thaae paeh |1|
Punjabi
ਉਹ ਇਸ ਨੂੰ ਮੁਨਾਸਬ ਮੌਸਮ ਨਹੀਂ ਸਮਝਦੇ ਅਤੇ ਇਸ ਨਹੀਂ ਉਹ ਅਮਲ ਫਲਦਾਇਕ ਨਹੀਂ ਹੁੰਦੇ।
English
But it is not the time for them, and so they are of no use. ||1||
ਕਲਜੁਗ ਮਹਿ; ਰਾਮ ਨਾਮੁ ਹੈ ਸਾਰੁ ॥
kalajug meh; raam naam hai saar |
Punjabi
ਇਸ ਕਾਲੇ ਸਮੇਂ ਅੰਦਰ ਪਰਮ ਸ਼ੇਸ਼ਟ ਹੈ, ਸੁਆਮੀ ਦਾ ਨਾਮ।
English
In Kali Yuga, the Lord's Name is the most sublime.
ਗੁਰਮੁਖਿ; ਸਾਚਾ ਲਗੈ ਪਿਆਰੁ ॥੧॥ ਰਹਾਉ ॥
guramukh; saachaa lagai piaar |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
English
As Gurmukh, be lovingly attached to Truth. ||1||Pause||
ਤਨੁ ਮਨੁ ਖੋਜਿ; ਘਰੈ ਮਹਿ ਪਾਇਆ ॥
tan man khoj; gharai meh paaeaa |
Punjabi
ਆਪਣੀ ਦੇਹ ਅਤੇ ਚਿੱਤ ਦੀ ਖੋਜ ਭਾਲ ਕਰਨ ਦੁਆਰਾ ਮੈਂ ਪ੍ਰਭੂ ਨੂੰ ਆਪਣੇ ਘਰ ਅੰਦਰ ਹੀ ਪਾ ਲਿਆ ਹੈ!
English
Searching my body and mind, I found Him within the home of my own heart.
ਗੁਰਮੁਖਿ; ਰਾਮ ਨਾਮਿ ਚਿਤੁ ਲਾਇਆ ॥੨॥
guramukh; raam naam chit laaeaa |2|
Punjabi
ਪਵਿੱਤ੍ਰ ਪੁਰਸ਼ ਆਪਣੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜਦਾ ਹੈ।
English
The Gurmukh centers his consciousness on the Lord's Name. ||2||