Ang 1143
ਸਭ ਮਹਿ. ਏਕੁ ਰਹਿਆ ਭਰਪੂਰਾ ॥
sabh meh. ek rahiaa bharapooraa |
Punjabi
ਇੱਕ ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
English
The One Lord is totally pervading and permeating all.
ਸੋ ਜਾਪੈ; ਜਿਸੁ ਸਤਿਗੁਰੁ ਪੂਰਾ ॥
so jaapai; jis satigur pooraa |
Punjabi
ਕੇਵਲ ਉਹ ਹੀ ਉਸ ਦਾ ਸਿਮਰਨ ਕਰਦਾ ਹੈ, ਪੂਰਨ ਹਨ ਜਿਸ ਦੇ ਗੁਰੂ ਜੀ।
English
He alone meditates on the Lord, whose True Guru is Perfect.
ਹਰਿ ਕੀਰਤਨੁ ਤਾ ਕੋ ਆਧਾਰੁ ॥
har keeratan taa ko aadhaar |
Punjabi
ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਉਸ ਦਾ ਆਸਰਾ ਹੈ,
English
Such a person has the Kirtan of the Lord's Praises for his Support.
ਕਹੁ ਨਾਨਕ. ਜਿਸੁ ਆਪਿ ਦਇਆਰੁ ॥੪॥੧੩॥੨੬॥
kahu naanak. jis aap deaar |4|13|26|
Punjabi
ਜਿਸ ਉਤੇ ਪ੍ਰਭੂ ਖੁਦ ਮਿਹਰਬਾਨ ਹੈ, ਗੁਰੂ ਜੀ ਫੁਰਮਾਉਂਦੇ ਹਨ।
English
Says Nanak, the Lord Himself is merciful to him. ||4||13||26||
ਭੈਰਉ ਮਹਲਾ ੫ ॥
bhairau mahalaa 5 |
Punjabi
ਭੈਰਉ ਪੰਜਵੀਂ ਪਾਤਿਸ਼ਾਹੀ।
English
Bhairao, Fifth Mehl:
ਮੋਹਿ ਦੁਹਾਗਨਿ. ਆਪਿ ਸੀਗਾਰੀ ॥
mohi duhaagan. aap seegaaree |
Punjabi
ਮੈਂ ਛੁਟੜ ਨੂੰ ਸੁਆਮੀ ਨੇ ਆਪੇ ਹੀ ਸ਼ਸ਼ੋਭਤ ਕੀਤਾ ਹੈ।
English
I was discarded and abandoned, but He has embellished me.
ਰੂਪ ਰੰਗ ਦੇ. ਨਾਮਿ ਸਵਾਰੀ ॥
roop rang de. naam savaaree |
Punjabi
ਸੁੰਦਰਤਾ, ਆਪਣਾ ਪ੍ਰੇਮ ਅਤੇ ਆਪਣਾ ਨਾਮ ਬਖਸ਼ ਕੇ ਪ੍ਰਭੂ ਨੇ ਮੈਨੂੰ ਸੁਰਜੀਤ ਕੀਤਾ ਹੈ।
English
He has blessed me with beauty and His Love; through His Name, I am exalted.
ਮਿਟਿਓ ਦੁਖੁ ਅਰੁ ਸਗਲ ਸੰਤਾਪ ॥
mittio dukh ar sagal santaap |
Punjabi
ਮੇਰੀ ਪੀੜ ਅਤੇ ਸ਼ੌਕ ਸਾਰੇ ਨਵਿਰਤ ਹੋ ਗਏ ਹਨ।
English
All my pains and sorrows have been eradicated.
ਗੁਰ ਹੋਏ; ਮੇਰੇ ਮਾਈ ਬਾਪ ॥੧॥
gur hoe; mere maaee baap |1|
Punjabi
ਗੁਰੂ ਜੀ ਮੇਰੇ ਮਾਂ ਅਤੇ ਪਿਓ ਹੋ ਗਏ ਹਨ।
English
The Guru has become my Mother and Father. ||1||
ਸਖੀ ਸਹੇਰੀ; ਮੇਰੈ ਗ੍ਰਸਤਿ ਅਨੰਦ ॥
sakhee saheree; merai grasat anand |
Punjabi
ਹੇ ਮੇਰੀਓ ਸਜਣੀਓ ਅਤੇ ਸਹੇਲੀਓ! ਮੇਰੇ ਘਰਬਾਰ ਵਿੱਚ ਹੁਣ ਖੁਸ਼ੀ ਹੈ।
English
O my friends and companions, my household is in bliss.
ਕਰਿ ਕਿਰਪਾ; ਭੇਟੇ ਮੋਹਿ ਕੰਤ ॥੧॥ ਰਹਾਉ ॥
kar kirapaa; bhette mohi kant |1| rahaau |
Punjabi
ਆਪਣੀ ਰਹਿਮਤ ਧਾਰ ਕੇ, ਮੇਰਾ ਪਤੀ ਮੈਨੂੰ ਮਿਲ ਪਿਆ ਹੈ। ਠਹਿਰਾਓ।
English
Granting His Grace, my Husband Lord has met me. ||1||Pause||
ਤਪਤਿ ਬੁਝੀ; ਪੂਰਨ ਸਭ ਆਸਾ ॥
tapat bujhee; pooran sabh aasaa |
Punjabi
ਮੇਰੀ ਅੱਗ ਬੁਝ ਗਈ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
English
The fire of desire has been extinguished, and all my desires have been fulfilled.
ਮਿਟੇ ਅੰਧੇਰ; ਭਏ ਪਰਗਾਸਾ ॥
mitte andher; bhe paragaasaa |
Punjabi
ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ ਪਰਕਾਸ਼ ਮੇਰੇ ਲਈ ਰੌਸ਼ਨ ਹੋ ਗਿਆ ਹੈ।
English
The darkness has been dispelled, and the Divine Light blazes forth.
ਅਨਹਦ ਸਬਦ ਅਚਰਜ ਬਿਸਮਾਦ ॥
anahad sabad acharaj bisamaad |
Punjabi
ਅਦਭੁਤ ਹੈ ਰੂਹਾਨੀ ਖੁਸ਼ੀ ਬੈਕੁੰਠੀ ਕੀਰਤਨ ਦੀ।
English
The Unstruck Sound-current of the Shabad, the Word of God, is wondrous and amazing!
ਗੁਰੁ ਪੂਰਾ; ਪੂਰਾ ਪਰਸਾਦ ॥੨॥
gur pooraa; pooraa parasaad |2|
Punjabi
ਪੂਰਨ ਹੈ ਰਹਿਮਤ, ਪੂਰਨ ਗੁਰਾਂ ਦੀ।
English
Perfect is the Grace of the Perfect Guru. ||2||
ਜਾ ਕਉ ਪ੍ਰਗਟ ਭਏ ਗੋਪਾਲ ॥
jaa kau pragatt bhe gopaal |
Punjabi
ਜਿਸ ਉਤੇ ਮੇਰਾ ਮਾਲਕ ਜਾਹਰ ਹੋ ਜਾਂਦਾ ਹੈ,
English
That person, unto whom the Lord reveals Himself
ਤਾ ਕੈ ਦਰਸਨਿ; ਸਦਾ ਨਿਹਾਲ ॥
taa kai darasan; sadaa nihaal |
Punjabi
ਉਸ ਦੇ ਦੀਦਾਰ ਦੁਆਰਾ ਇਨਸਾਨ ਸਦੀਵ ਹੀ ਪ੍ਰਸੰਨ ਰਹਿੰਦਾ ਹੈ।
English
by the Blessed Vision of his Darshan, I am forever enraptured.
ਸਰਬ ਗੁਣਾ; ਤਾ ਕੈ ਬਹੁਤੁ ਨਿਧਾਨ ॥
sarab gunaa; taa kai bahut nidhaan |
Punjabi
ਉਹ ਸਾਰੀਆਂ ਨੇਕੀਆਂ ਅਤੇ ਬਹੁਤੇ ਖਜਾਨੇ ਪਾ ਲੈਂਦਾ ਹੈ।
English
He obtains all virtues and so many treasures.
ਜਾ ਕਉ; ਸਤਿਗੁਰਿ ਦੀਓ ਨਾਮੁ ॥੩॥
jaa kau; satigur deeo naam |3|
Punjabi
ਜਿਸ ਨੂੰ ਸੱਚੇ ਗੁਰੂ ਜੀ ਪ੍ਰਭੂ ਦਾ ਨਾਮ ਬਖਸ਼ਦੇ ਹਨ।
English
The True Guru blesses him with the Naam, the Name of the Lord. ||3||
ਜਾ ਕਉ ਭੇਟਿਓ; ਠਾਕੁਰੁ ਅਪਨਾ ॥
jaa kau bhettio; tthaakur apanaa |
Punjabi
ਜਿਸ ਨੂੰ ਉਸ ਦਾ ਸੁਆਮੀ ਮਿਲ ਪੈਦਾ ਹੈ,
English
That person who meets with his Lord and Master
ਮਨੁ ਤਨੁ ਸੀਤਲੁ; ਹਰਿ ਹਰਿ ਜਪਨਾ ॥
man tan seetal; har har japanaa |
Punjabi
ਉਸ ਦੀ ਆਤਮਾਂ ਅਤੇ ਦੇਹ ਠੰਢੇ ਠਾਰ ਹੋ ਜਾਂਦੇ ਹਨ ਅਤੇ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹੈ।
English
his mind and body are cooled and soothed, chanting the Name of the Lord, Har, Har.
ਕਹੁ ਨਾਨਕ; ਜੋ ਜਨ ਪ੍ਰਭ ਭਾਏ ॥
kahu naanak; jo jan prabh bhaae |
Punjabi
ਗੁਰੂ ਜੀ ਆਖਦੇ ਹਨ ਜਿਹੜੇ ਪੁਰਸ਼ ਆਪਣੇ ਪ੍ਰਭੂ ਨੂੰ ਚੰਗੇ ਲੱਗਦੇ ਹਨ,
English
Says Nanak, such a humble being is pleasing to God;
ਤਾ ਕੀ ਰੇਨੁ; ਬਿਰਲਾ ਕੋ ਪਾਏ ॥੪॥੧੪॥੨੭॥
taa kee ren; biralaa ko paae |4|14|27|
Punjabi
ਕਿਸੇ ਟਾਂਵੇ ਜਣੇ ਨੂੰ ਹੀ ਉਹਨਾਂ ਦੇ ਪੈਰਾਂ ਦੀ ਧੂੜ ਪ੍ਰਾਪਤ ਹੁੰਦੀ ਹੈ।
English
only a rare few are blessed with the dust of his feet. ||4||14||27||
ਭੈਰਉ ਮਹਲਾ ੫ ॥
bhairau mahalaa 5 |
Punjabi
ਭੈਰਉ ਪੰਜਵੀਂ ਪਾਤਸ਼ਾਹੀ।
English
Bhairao, Fifth Mehl:
ਚਿਤਵਤ ਪਾਪ; ਨ ਆਲਕੁ ਆਵੈ ॥
chitavat paap; na aalak aavai |
Punjabi
ਗੁਨਾਹ ਨੂੰ ਸੋਚਣ ਵਿੱਚ ਇਨਸਾਨ ਸੁਸਤੀ ਨਹੀਂ ਕਰਦਾ।
English
The mortal does not hesitate to think about sin.
ਬੇਸੁਆ ਭਜਤ; ਕਿਛੁ. ਨਹ ਸਰਮਾਵੈ ॥
besuaa bhajat; kichh. neh saramaavai |
Punjabi
ਕੰਜਰੀ ਨਾਲ ਭੋਗ ਕਰਦਾ ਹੋਇਆ ਉਹ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦਾ।
English
He is not ashamed to spend time with prostitutes.
ਸਾਰੋ ਦਿਨਸੁ ਮਜੂਰੀ ਕਰੈ ॥
saaro dinas majooree karai |
Punjabi
ਉਹ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ।
English
He works all day long,
ਹਰਿ ਸਿਮਰਨ ਕੀ ਵੇਲਾ; ਬਜਰ ਸਿਰਿ ਪਰੈ ॥੧॥
har simaran kee velaa; bajar sir parai |1|
Punjabi
ਪ੍ਰੰਤੂ ਜਦ ਵਾਹਿਗੁਰੂ ਦੇ ਭਜਨ ਦਾ ਸਮਾਂ ਆਉਂਦਾ ਹੈ, ਤਾਂ ਉਸ ਦੇ ਸਿਰ ਤੇ ਭਾਰੀ ਪੱਥਰ ਆ ਡਿੱਗਦਾ ਹੈ।
English
but when it is time to remember the Lord, then a heavy stone falls on his head. ||1||
ਮਾਇਆ ਲਗਿ; ਭੂਲੋ ਸੰਸਾਰੁ ॥
maaeaa lag; bhoolo sansaar |
Punjabi
ਸੰਸਾਰੀ ਪਦਾਰਥਾਂ ਨਾਲ ਜੁੜ ਕੇ ਦੁਨੀਆਂ ਕੁਰਾਹੇ ਪਈ ਹੋਈ ਹੈ।
English
Attached to Maya, the world is deluded and confused.
ਆਪਿ ਭੁਲਾਇਆ ਭੁਲਾਵਣਹਾਰੈ; ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥
aap bhulaaeaa bhulaavanahaarai; raach rahiaa birathaa biauhaar |1| rahaau |
Punjabi
ਗੁਮਰਾਹ ਕਰਨ ਵਾਲੇ ਨੇ ਆਪੇ ਹੀ ਉਸ ਨੂੰ ਗੁਮਰਾਹ ਕੀਤਾ ਹੈ ਅਤੇ ਉਹ ਨਿਕੰਮੇ ਸੰਸਾਰੀ ਕੰਾਂ ਵਿੱਚ ਖਚਤ ਹੋ ਰਿਹਾ ਹੈ। ਠਹਿਰਾਓ।
English
The Deluder Himself has deluded the mortal, and now he is engrossed in worthless worldly affairs. ||1||Pause||
ਪੇਖਤ; ਮਾਇਆ ਰੰਗ, ਬਿਹਾਇ ॥
pekhat; maaeaa rang, bihaae |
Punjabi
ਬੰਦੇ ਨੇ ਦੇਖਦਿਆਂ ਹੀ ਸੰਸਾਰੀ ਰੰਗਰਲੀਆਂ ਬੀਤ ਜਾਂਦੀਆਂ ਹਨ।
English
Gazing on Maya's illusion, its pleasures pass away.
ਗੜਬੜ ਕਰੈ; ਕਉਡੀ ਰੰਗੁ ਲਾਇ ॥
garrabarr karai; kauddee rang laae |
Punjabi
ਕੌਡੀ ਨਾਲ ਪਿਆਰ ਪਾ ਉਹ ਆਪਣੇ ਜੀਵਨ ਨੂੰ ਕਰੂਪ ਕਰ ਲੈਂਦਾ ਹੈ।
English
He loves the shell, and ruins his life.
ਅੰਧ ਬਿਉਹਾਰ; ਬੰਧ ਮਨੁ ਧਾਵੈ ॥
andh biauhaar; bandh man dhaavai |
Punjabi
ਅੰਨ੍ਹੇ ਸੰਸਾਰੀ ਵਿਚਾਰਾਂ ਨਾਲ ਬੱਝਿਆ ਹੋਇਆ ਊਸ ਦਾ ਰੁਨੂਆ ਭਟਕਦਾ ਫਿਰਦਾ ਹੈ।
English
Bound to blind worldly affairs, his mind wavers and wanders.
ਕਰਣੈਹਾਰੁ; ਨ ਜੀਅ ਮਹਿ ਆਵੈ ॥੨॥
karanaihaar; na jeea meh aavai |2|
Punjabi
ਸਿਰਜਣਹਾਰ ਸੁਆਮੀ ਉਸ ਦੇ ਮਨ ਅੰਦਰ ਪਰਵੇਸ਼ ਨਹੀਂ ਕਰਦਾ।
English
The Creator Lord does not come into his mind. ||2||
ਕਰਤ ਕਰਤ ਇਵ ਹੀ ਦੁਖੁ ਪਾਇਆ ॥
karat karat iv hee dukh paaeaa |
Punjabi
ਇਸ ਤਰ੍ਹਾ ਮਿਹਨਤ ਮੁਸ਼ੱਕਤ ਕਰਦਾ ਹੋਇਆ, ਉਹ ਕਸ਼ਟ ਉਠਾਉਂਦਾ ਹੈ।
English
Working and working like this, he only obtains pain,
ਪੂਰਨ ਹੋਤ ਨ; ਕਾਰਜ ਮਾਇਆ ॥
pooran hot na; kaaraj maaeaa |
Punjabi
ਸੰਸਾਰੀ ਕੰਮ ਕਦੇ ਭੀ ਪੂਰੇ ਨਹੀਂ ਹੁੰਦੇ।
English
and his affairs of Maya are never completed.
ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥
kaam krodh lobh man leenaa |
Punjabi
ਵਿਸ਼ੇ ਭੋਗ, ਗੁੱਸੇ ਤੇ ਲਾਲਚ ਵਿੱਚ ਬੰਦੇ ਦਾ ਚਿੱਤ ਸਮਾਇਆ ਹੋਇਆ ਹੈ।
English
His mind is saturated with sexual desire, anger and greed.
ਤੜਫਿ ਮੂਆ; ਜਿਉ ਜਲ ਬਿਨੁ ਮੀਨਾ ॥੩॥
tarraf mooaa; jiau jal bin meenaa |3|
Punjabi
ਉਹ ਪਾਣੀ ਤੋਂ ਬਾਹਰ ਮੱਛੀ ਦੀ ਤਰ੍ਹਾਂ ਤਲਮਲਾ ਕੇ ਮਰ ਜਾਂਦਾ ਹੈ।
English
Wiggling like a fish out of water, he dies. ||3||
ਜਿਸ ਕੇ ਰਾਖੇ; ਹੋਏ ਹਰਿ ਆਪਿ ॥
jis ke raakhe; hoe har aap |
Punjabi
ਜਿਸ ਦਾ ਰਖਵਾਲਾ ਸਾਈਂ ਖੁਦ ਹੋ ਜਾਂਦਾ ਹੈ,
English
One who has the Lord Himself as his Protector,
ਹਰਿ ਹਰਿ ਨਾਮੁ; ਸਦਾ ਜਪੁ ਜਾਪਿ ॥
har har naam; sadaa jap jaap |
Punjabi
ਉਹ ਹਮੇਸ਼ਾਂ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਅਤੇ ਚਿੰਤਨ ਕਰਦਾ ਹੈ।
English
chants and meditates forever on the Name of the Lord, Har, Har.
ਸਾਧਸੰਗਿ; ਹਰਿ ਕੇ ਗੁਣ ਗਾਇਆ ॥
saadhasang; har ke gun gaaeaa |
Punjabi
ਸਤਿਸੰਗਤ ਅੰਦਰ ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ,
English
In the Saadh Sangat, the Company of the Holy, he chants the Glorious Praises of the Lord.
ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥
naanak satigur pooraa paaeaa |4|15|28|
Punjabi
ਨਾਨਕ ਜੋ ਕੋਈ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।
English
O Nanak, he has found the Perfect True Guru. ||4||15||28||
ਭੈਰਉ ਮਹਲਾ ੫ ॥
bhairau mahalaa 5 |
Punjabi
ਭੈਰਉ ਪੰਜਵੀਂ ਪਾਤਿਸ਼ਾਹੀ।
English
Bhairao, Fifth Mehl:
ਅਪਣੀ ਦਇਆ ਕਰੇ; ਸੋ ਪਾਏ ॥
apanee deaa kare; so paae |
Punjabi
ਕੇਵਲ ਉਹ ਹੀ ਜਿਸ ਤੇ ਸੁਆਮੀ ਮਿਹਰ ਧਾਰਦਾ ਹੈ,
English
He alone obtains it, unto whom the Lord shows Mercy.
ਹਰਿ ਕਾ ਨਾਮੁ; ਮੰਨਿ ਵਸਾਏ ॥
har kaa naam; man vasaae |
Punjabi
ਸੁਆਮੀ ਦੇ ਨਾਮ ਨੂੰ ਪਾਉਂਦਾ ਹੈ ਅਤੇ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ।
English
He enshrines the Name of the Lord in his mind.
ਸਾਚ ਸਬਦੁ; ਹਿਰਦੇ ਮਨ ਮਾਹਿ ॥
saach sabad; hirade man maeh |
Punjabi
ਜੋ ਸੱਚੇ ਨਾਮ ਨੂੰ ਆਪਣੇ ਰਿਦੇ ਅਤੇ ਦਿਲ ਅੰਦਰ ਵਸਾਉਂਦਾ ਹੈ,
English
With the True Word of the Shabad in his heart and mind,
ਜਨਮ ਜਨਮ ਕੇ ਕਿਲਵਿਖ ਜਾਹਿ ॥੧॥
janam janam ke kilavikh jaeh |1|
Punjabi
ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ।
English
the sins of countless incarnations vanish. ||1||
ਰਾਮ ਨਾਮੁ; ਜੀਅ ਕੋ ਆਧਾਰੁ ॥
raam naam; jeea ko aadhaar |
Punjabi
ਪ੍ਰਭੂ ਦਾ ਨਾਮ ਜਿੰਦੜੀ ਦਾ ਆਸਰਾ ਹੈ।
English
The Lord's Name is the Support of the soul.
ਗੁਰ ਪਰਸਾਦਿ ਜਪਹੁ ਨਿਤ ਭਾਈ; ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥
gur parasaad japahu nit bhaaee; taar le saagar sansaar |1| rahaau |
Punjabi
ਗੁਰਾਂ ਦੀ ਦਇਆ ਦੁਆਰਾ ਤੂੰ ਸਦਾ ਹੀ ਨਾਮ ਦਾ ਉਚਾਰਨ ਕਰ, ਹੇ ਵੀਰਾ! ਅਤੇ ਇਹ ਤੈਨੂੰ ਜਗਤ ਸਮੁੰਦਰ ਤੋਂ ਪਾਰ ਕਰ ਦੇਵੇਗਾ। ਠਹਿਰਾਓ।
English
By Guru's Grace, chant the Name continually, O Siblings of Destiny; It shall carry you across the world-ocean. ||1||Pause||
ਜਿਨ ਕਉ ਲਿਖਿਆ; ਹਰਿ ਏਹੁ ਨਿਧਾਨੁ ॥
jin kau likhiaa; har ehu nidhaan |
Punjabi
ਜਿਨ੍ਹਾਂ ਦੀ ਪ੍ਰਾਲਭਧ ਵਿੱਚ ਇਹ ਵਾਹਿਗੁਰੂ ਦੇ ਨਾਮ ਦਾ ਖਜਾਨਾ ਲਿਖਿਆ ਹੋਇਆ ਹੈ,
English
Those who have this treasure of the Lord's Name written in their destiny,
ਸੇ ਜਨ; ਦਰਗਹ ਪਾਵਹਿ ਮਾਨੁ ॥
se jan; daragah paaveh maan |
Punjabi
ਉਹ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਇੱਜਤ ਆਬਰੂ ਪਾਉਂਦੇ ਹਨ।
English
those humble beings are honored in the Court of the Lord.
ਸੂਖ ਸਹਜ ਆਨੰਦ ਗੁਣ ਗਾਉ ॥
sookh sehaj aanand gun gaau |
Punjabi
ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ,
English
Singing His Glorious Praises with peace, poise and bliss,
ਆਗੈ ਮਿਲੈ ਨਿਥਾਵੇ ਥਾਉ ॥੨॥
aagai milai nithaave thaau |2|
Punjabi
ਬੇ-ਟਿਕਾਣਿਆਂ ਨੂੰ ਭੀ ਅੱਗੇ ਟਿਕਾਣਾ ਮਿਲ ਜਾਂਦਾ ਹੈ।
English
even the homeless obtain a home hereafter. ||2||
ਜੁਗਹ ਜੁਗੰਤਰਿ; ਇਹੁ ਤਤੁ ਸਾਰੁ ॥
jugah jugantar; ihu tat saar |
Punjabi
ਸੁਆਮੀ ਦਾ ਦਿਲੀ ਚਿੰਤਨ ਅਤੇ ਆਰਾਧਨ ਹੀ ਕੇਵਲ,
English
Throughout the ages, this has been the essence of reality.
ਹਰਿ ਸਿਮਰਣੁ ਸਾਚਾ ਬੀਚਾਰੁ ॥
har simaran saachaa beechaar |
Punjabi
ਸਾਰਿਆਂ ਯੁਗਾਂ ਦੀ ਸਰੇਸ਼ਟ ਅਸਲੀਅਤ ਹੈ।
English
Meditate in remembrance on the Lord, and contemplate the Truth.