Ang 1185
ਬਾਹ ਪਕਰਿ. ਭਵਜਲੁ ਨਿਸਤਾਰਿਓ ॥੨॥
baah pakar. bhavajal nisataario |2|
Punjabi
ਅਤੇ ਭੁਜਾ ਤੋਂ ਪਕੜ ਕੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
English
Taking me by the arm, He saves me and carries me across the terrifying world-ocean. ||2||
ਪ੍ਰਭਿ ਕਾਟਿ ਮੈਲੁ; ਨਿਰਮਲ ਕਰੇ ॥
prabh kaatt mail; niramal kare |
Punjabi
ਪ੍ਰਭੂ ਨੇ ਮੇਰੀ ਗੰਦਗੀ ਉਤਾਰ ਮੈਨੂੰ ਪਵਿੱਤਰ ਕਰ ਦਿੱਤਾ ਹੈ।
English
God has rid me of my filth, and made me stainless and pure.
ਗੁਰ ਪੂਰੇ ਕੀ ਸਰਣੀ ਪਰੇ ॥੩॥
gur poore kee saranee pare |3|
Punjabi
ਮੈਂ ਪੂਰਨ ਗੁਰਾਂ ਦੀ ਪਨਾਹ ਨਹੀਂ ਹੈ।
English
I have sought the Sanctuary of the Perfect Guru. ||3||
ਆਪਿ ਕਰਹਿ. ਆਪਿ ਕਰਣੈਹਾਰੇ ॥
aap kareh. aap karanaihaare |
Punjabi
ਸੁਆਮੀ ਆਪੇ ਕਰਦਾ ਹੈ ਅਤੇ ਆਪੇ ਹੀ ਸਭ ਕੁਛ ਮਰਵਾਉਂਦਾ ਹੈ।
English
He Himself does, and causes everything to be done.
ਕਰਿ ਕਿਰਪਾ. ਨਾਨਕ ਉਧਾਰੇ ॥੪॥੪॥੧੭॥
kar kirapaa. naanak udhaare |4|4|17|
Punjabi
ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।
English
By His Grace, O Nanak, He saves us. ||4||4||17||
ਬਸੰਤੁ ਮਹਲਾ ੫ ॥
basant mahalaa 5 |
Punjabi
ਬਸੰਤ ਪੰਜਵੀਂ ਪਾਤਿਸ਼ਾਹੀ।
English
Basant, Fifth Mehl:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਦੇਖੁ; ਫੂਲ ਫੂਲ ਫੂਲੇ ॥
dekh; fool fool foole |
Punjabi
ਖਿੜਦਿਆਂ ਫੁੱਲਾਂ ਨੂੰ ਵੇਖ ਮੇਰੀ ਆਤਮਾਂ ਪ੍ਰਫੁਲਤ ਹੋ ਰਹੀ ਹੈ।
English
Behold the flowers flowering, and the blossoms blossoming forth!
ਅਹੰ ਤਿਆਗਿ ਤਿਆਗੇ ॥
ahan tiaag tiaage |
Punjabi
ਆਪਣੀ ਸਵੈ ਹੰਗਤਾ ਨੂੰ ਛੱਡ ਤੇ ਤਲਾਂਜਲੀ ਦੇ,
English
Renounce and abandon your egotism.
ਚਰਨ ਕਮਲ ਪਾਗੇ ॥
charan kamal paage |
Punjabi
ਮੈਂ ਪ੍ਰਭੂ ਦੇ ਕੰਵਲ ਪੈਰਾਂ ਅੰਦਰ ਲੀਨ ਹੋ ਗਿਆ ਹਾਂ।
English
Grasp hold of His Lotus Feet.
ਤੁਮ ਮਿਲਹੁ ਪ੍ਰਭ; ਸਭਾਗੇ ॥
tum milahu prabh; sabhaage |
Punjabi
ਹੇ ਭਾਗਾਂ ਵਾਲਿਆ! ਤੂੰ ਆਪਣੇ ਸੁਆਮੀ ਨਾਲ ਮਿਲ।
English
Meet with God, O blessed one.
ਹਰਿ ਚੇਤਿ; ਮਨ ਮੇਰੇ ॥ ਰਹਾਉ ॥
har chet; man mere | rahaau |
Punjabi
ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ।
English
O my mind, remain conscious of the Lord. ||Pause||
ਸਘਨ ਬਾਸੁ ਕੂਲੇ ॥
saghan baas koole |
Punjabi
ਨਰਮ ਬਿਰਛ ਘਣੇਰੀ ਖੁਸ਼ਬੂ ਦਿੰਦੇ ਹਨ।
English
The tender young plants smell so good,
ਇਕਿ ਰਹੇ; ਸੂਕਿ ਕਠੂਲੇ ॥
eik rahe; sook katthoole |
Punjabi
ਕਈ ਲੱਕੜੀ ਦੀ ਮਾਨੰਦ ਖੁਸ਼ਕ ਰਹਿੰਦੇ ਹਨ।
English
while others remain like dry wood.
ਬਸੰਤ ਰੁਤਿ ਆਈ ॥
basant rut aaee |
Punjabi
ਬਹਾਰ ਦੀ ਮੌਸਮ ਆ ਗਈ ਹੈ,
English
The season of spring has come;
ਪਰਫੂਲਤਾ ਰਹੇ ॥੧॥
parafoolataa rahe |1|
Punjabi
ਅਤੇ ਇਹ ਹੁਣ ਨਿਹਾਇਤ ਹੀ ਪ੍ਰਫੁਲਤ ਹੁੰਦਾ ਹੈ।
English
it blossoms forth luxuriantly. ||1||
ਅਬ; ਕਲੂ ਆਇਓ ਰੇ ॥
ab; kaloo aaeo re |
Punjabi
ਓ! ਹੁਣ ਕਲਜੁਗ ਆ ਗਿਆ ਹੈ।
English
Now, the Dark Age of Kali Yuga has come.
ਇਕੁ ਨਾਮੁ; ਬੋਵਹੁ ਬੋਵਹੁ ॥
eik naam; bovahu bovahu |
Punjabi
ਤੂੰ ਇੱਕ ਪ੍ਰਭੂ ਦੇ ਨਾਮ ਨੂੰ ਹੀ ਬੀਜ, ਬੀਜ।
English
Plant the Naam, the Name of the One Lord.
ਅਨ ਰੂਤਿ ਨਾਹੀ ਨਾਹੀ ॥
an root naahee naahee |
Punjabi
ਨਹੀਂ, ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।
English
It is not the season to plant other seeds.
ਮਤੁ ਭਰਮਿ ਭੂਲਹੁ ਭੂਲਹੁ ॥
mat bharam bhoolahu bhoolahu |
Punjabi
ਤੂੰ ਸੰਦੇਹ ਅੰਦਰ ਭਟਕ ਅਤੇ ਭੁੱਲ ਨਾਂ।
English
Do not wander lost in doubt and delusion.
ਗੁਰ ਮਿਲੇ; ਹਰਿ ਪਾਏ ॥
gur mile; har paae |
Punjabi
ਊਹ ਗੁਰਾਂ ਨੂੰ ਮਿਲ ਕੇ ਆਪਣੇ ਹਰੀ ਨੂੰ ਪਾ ਲੈਂਦਾ ਹੈ,
English
One who has such destiny written on his forehead,
ਜਿਸੁ ਮਸਤਕਿ ਹੈ ਲੇਖਾ ॥
jis masatak hai lekhaa |
Punjabi
ਜਿਸ ਦੇ ਮੱਥੇ ਉਤੇ ਐਸੀ ਪ੍ਰਾਲਬਧ ਲਿਖੀ ਹੋਈ ਹੈ।
English
Shall meet with the Guru and find the Lord.
ਮਨ. ਰੁਤਿ ਨਾਮ ਰੇ ॥
man. rut naam re |
Punjabi
ਹੇ ਮੇਰੀ ਜਿੰਦੇ! ਇਹ ਮੌਸਮ ਨਾਮ ਦਾ ਸਿਮਰਨ ਕਰਨ ਦਾ ਹੈ।
English
O mortal, this is the season of the Naam.
ਗੁਨ ਕਹੇ ਨਾਨਕ; ਹਰਿ ਹਰੇ ਹਰਿ ਹਰੇ ॥੨॥੧੮॥
gun kahe naanak; har hare har hare |2|18|
Punjabi
ਨਾਨਕ ਸਦੀਵ ਹੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਮਹਿਮਾਂ ਉਚਾਰਨ ਕਰਦਾ ਹੈ।
English
Nanak utters the Glorious Praises of the Lord, Har, Har, Har, Har. ||2||18||
ਬਸੰਤੁ ਮਹਲਾ ੫ ਘਰੁ ੨ ਹਿੰਡੋਲ ॥
basant mahalaa 5 ghar 2 hinddol |
Punjabi
ਬਸੰਤ ਪੰਜਵੀਂ ਪਾਤਿਸ਼ਾਹੀ।
English
Basant, Fifth Mehl, Second House, Hindol:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਹੋਇ ਇਕਤ੍ਰ ਮਿਲਹੁ ਮੇਰੇ ਭਾਈ; ਦੁਬਿਧਾ ਦੂਰਿ ਕਰਹੁ. ਲਿਵ ਲਾਇ ॥
hoe ikatr milahu mere bhaaee; dubidhaa door karahu. liv laae |
Punjabi
ਇਕੱਠੇ ਅਤੇ ਰਲ ਬੈਠੋ, ਮੇਰੇ ਵੀਰਨੋ! ਦਵੈਤ ਭਾਵ ਨੂੰ ਦੂਰ ਕਰੋ ਅਤੇ ਆਪਣੇ ਪ੍ਰਭੂ ਨਾਲ ਪਿਰਹੜੀ ਪਾਓ।
English
Come and join together, O my Siblings of Destiny; dispel your sense of duality and let yourselves be lovingly absorbed in the Lord.
ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥
har naamai ke hovahu jorree; guramukh baisahu safaa vichhaae |1|
Punjabi
ਵਾਹਿਗੁਰੂ ਦੇ ਨਾਮ ਨਾਲ ਮੇਲ ਮਿਲਾਪ ਕਰੋ, ਹੇ ਨੇਕ ਬੰਦਿਓ! ਅਤੇ ਆਪਣੀ ਚਟਾਈ ਵਿਛਾ ਕੇ ਉਸ ਉਤੇ ਬੈਠੋ।
English
Let yourselves be joined to the Name of the Lord; become Gurmukh, spread out your mat, and sit down. ||1||
ਇਨੑ ਬਿਧਿ; ਪਾਸਾ ਢਾਲਹੁ ਬੀਰ ॥
eina bidh; paasaa dtaalahu beer |
Punjabi
ਇਸ ਤਰੀਕੇ ਨਾਲ ਆਪਣੀਆਂ ਨਰਦਾਂ ਸੁੱਟੋ, ਹੇ ਭਰਾਓ!
English
In this way, throw the dice, O brothers.
ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ; ਅੰਤ ਕਾਲਿ. ਨਹ ਲਾਗੈ ਪੀਰ ॥੧॥ ਰਹਾਉ ॥
guramukh naam japahu din raatee; ant kaal. neh laagai peer |1| rahaau |
Punjabi
ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਪ2੍ਰਭੂ ਦੇ ਨਾਮ ਦਾ ਉਚਾਰਨ ਕਰੋ ਅਤੇ ਅਖੀਰ ਦੇ ਵੇਲੇ ਤੁਹਾਨੂੰ ਰੰਜ ਗਮ ਨਹੀਂ ਵਾਪਰੇਗਾ। ਠਹਿਰਾਓ।
English
As Gurmukh, chant the Naam, the Name of the Lord, day and night. At the very last moment, you shall not have to suffer in pain. ||1||Pause||
ਕਰਮ ਧਰਮ ਤੁਮੑ ਚਉਪੜਿ ਸਾਜਹੁ; ਸਤੁ ਕਰਹੁ ਤੁਮੑ ਸਾਰੀ ॥
karam dharam tuma chauparr saajahu; sat karahu tuma saaree |
Punjabi
ਪਵਿੱਤਰ ਅਮਲ ਤੇਰਾ ਪਾਸਾ ਹੋਣਾ ਅਤੇ ਸੱਚ ਨੂੰ ਤੂੰ ਆਪਣੀਆਂ ਨਰਦਾਂ ਬਣਾਂ।
English
Let righteous actions be your gameboard, and let the truth be your dice.
ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ; ਐਸੀ ਖੇਲ ਹਰਿ ਪਿਆਰੀ ॥੨॥
kaam krodh lobh mohu jeetahu; aisee khel har piaaree |2|
Punjabi
ਤੂੰ ਆਪਣੀ ਸ਼ਹਿਵਤ, ਗੁੱਸੇ, ਲਾਲਚ ਤੇ ਸੰਸਾਰੀ ਮਮਤਾ! ਕਾਬੂ ਕਰ ਲੈ। ਐਹੋ ਜੇਹੀ ਖੇਡ ਹਰੀ ਨੂੰ ਲਾਡਲੀ ਲੱਗਦੀ ਹੈ।
English
Conquer sexual desire, anger, greed and worldly attachment; only such a game as this is dear to the Lord. ||2||
ਉਠਿ ਇਸਨਾਨੁ ਕਰਹੁ ਪਰਭਾਤੇ; ਸੋਏ ਹਰਿ ਆਰਾਧੇ ॥
autth isanaan karahu parabhaate; soe har aaraadhe |
Punjabi
ਤੂੰ ਅੰਮ੍ਰਿਤ ਵੇਲੇ ਉਠ ਅਤੇ ਭਜਨ ਕਰ। ਸੌਣ ਤੋਂ ਪਹਿਲਾਂ ਭੀ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
English
Rise in the early hours of the morning, and take your cleansing bath. Before you go to bed at night, remember to worship the Lord.
ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ; ਸੁਖ ਸਹਜ ਸੇਤੀ ਘਰਿ ਜਾਤੇ ॥੩॥
bikharre daau langhaavai meraa satigur; sukh sehaj setee ghar jaate |3|
Punjabi
ਮੇਰੇ ਸੱਚੇ ਗੁਰੂ ਤੈਨੂੰ ਖਤਰਨਾਕ ਪੇਚਾਂ ਤੋਂ ਬਚਾ ਲੈਣਗੇ ਅਤੇ ਤੂੰ ਆਰਾਮ ਅਤੇ ਅਡੋਲਤਾ ਨਾਲ ਆਪਣੇ ਗ੍ਰਹਿ ਪੁੱਜ ਜਾਵੇਗਾ।
English
My True Guru will assist you, even on your most difficult moves; you shall reach your true home in celestial peace and poise. ||3||
ਹਰਿ ਆਪੇ ਖੇਲੈ. ਆਪੇ ਦੇਖੈ; ਹਰਿ ਆਪੇ ਰਚਨੁ ਰਚਾਇਆ ॥
har aape khelai. aape dekhai; har aape rachan rachaaeaa |
Punjabi
ਵਾਹਿਗੁਰੂ ਆਪ ਖੇਡਦਾ ਹੈ, ਆਪ ਹੀ ਵੇਖਦਾ ਹੈ, ਅਤੇ ਪ੍ਰਭੂ ਨੇ ਖੁਦ ਹੀ ਰਚਨਾ ਰਚੀ ਹੈ।
English
The Lord Himself plays, and He Himself watches; the Lord Himself created the creation.
ਜਨ ਨਾਨਕ. ਗੁਰਮੁਖਿ ਜੋ ਨਰੁ ਖੇਲੈ; ਸੋ ਜਿਣਿ ਬਾਜੀ. ਘਰਿ ਆਇਆ ॥੪॥੧॥੧੯॥
jan naanak. guramukh jo nar khelai; so jin baajee. ghar aaeaa |4|1|19|
Punjabi
ਹੇ ਗੋਲੇ ਨਾਨਕ! ਜਿਹੜਾ ਇਨਸਾਨ ਗੁਰਾਂ ਦੀ ਸਿਖ ਮਤ ਤਾਬੇ ਖੇਡਦਾ ਹੈ, ਉਹ ਜੀਵਨ ਦੀ ਖੇਡ ਨੂੰ ਜਿੱਤ ਆਪਣੇ ਧਾਮ ਨੂੰ ਜਾਂਦਾ ਹੈ।
English
O servant Nanak, that person who plays this game as Gurmukh, wins the game of life, and returns to his true home. ||4||1||19||
ਬਸੰਤੁ ਮਹਲਾ ੫ ਹਿੰਡੋਲ ॥
basant mahalaa 5 hinddol |
Punjabi
ਬਸੰਤ ਪੰਜਵੀਂ ਪਾਤਿਸ਼ਾਹੀ ਹਿੰਡੋਲ।
English
Basant, Fifth Mehl, Hindol:
ਤੇਰੀ ਕੁਦਰਤਿ. ਤੂਹੈ ਜਾਣਹਿ; ਅਉਰੁ. ਨ ਦੂਜਾ ਜਾਣੈ ॥
teree kudarat. toohai jaaneh; aaur. na doojaa jaanai |
Punjabi
ਕੇਵਲ ਤੂੰ ਹੀ, ਹੇ ਪ੍ਰਭੂ! ਆਪਣੀ ਸ਼ਕਤੀ ਨੂੰ ਜਾਣਦਾ ਹੈਂ। ਹੋ ਦੂਸਰਾ ਕੋਈ ਨਹੀਂ ਜਾਣਦਾ।
English
You alone know Your Creative Power, O Lord; no one else knows it.
ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ; ਸੋਈ ਤੁਝੈ ਪਛਾਣੈ ॥੧॥
jis no kripaa kareh mere piaare; soee tujhai pachhaanai |1|
Punjabi
ਜਿਸ ਉਤੇ ਤੂੰ ਆਪਣੀ ਮਿਹਰ ਧਾਰਦਾ ਹੈ, ਹੇ ਮੇਰੇ ਪ੍ਰੀਤਮ! ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।
English
He alone realizes You, O my Beloved, unto whom You show Your Mercy. ||1||
ਤੇਰਿਆ ਭਗਤਾ ਕਉ ਬਲਿਹਾਰਾ ॥
teriaa bhagataa kau balihaaraa |
Punjabi
ਤੇਰਿਆਂ ਵੈਰਾਗੀਆਂ ਉਤੋਂ ਮੈਂ ਘੋਲੀ ਜਾਂਦਾ ਹਾਂ।
English
I am a sacrifice to Your devotees.
ਥਾਨੁ ਸੁਹਾਵਾ ਸਦਾ ਪ੍ਰਭ ਤੇਰਾ; ਰੰਗ ਤੇਰੇ ਆਪਾਰਾ ॥੧॥ ਰਹਾਉ ॥
thaan suhaavaa sadaa prabh teraa; rang tere aapaaraa |1| rahaau |
Punjabi
ਸਦੀਵੀ ਸੁੰਦਰ ਹੈ ਤੇਰਾ ਠਿਕਾਣਾ, ਹੇ ਸੁਆਮੀ! ਅਤੇ ਬੇਅੰਤ ਹਨ ਤੇਰੀਆਂ ਅਸਚਰਜ ਖੇਡਾਂ। ਠਹਿਰਾਉ।
English
Your place is eternally beautiful, God; Your wonders are infinite. ||1||Pause||
ਤੇਰੀ ਸੇਵਾ. ਤੁਝ ਤੇ ਹੋਵੈ; ਅਉਰੁ. ਨ ਦੂਜਾ ਕਰਤਾ ॥
teree sevaa. tujh te hovai; aaur. na doojaa karataa |
Punjabi
ਤੇਰੀ ਟਹਿਲ ਸੇਵਾ ਕੇਵਲ ਤੂੰ ਹੀ ਕਰ ਸਕਦਾ ਹੈਂ। ਹੋਰ ਕੋਈ ਇਸ ਨੂੰ ਕਰ ਨਹੀਂ ਸਕਦਾ।
English
Only You Yourself can perform Your service. No one else can do it.
ਭਗਤੁ ਤੇਰਾ ਸੋਈ ਤੁਧੁ ਭਾਵੈ; ਜਿਸ ਨੋ ਤੂ ਰੰਗੁ ਧਰਤਾ ॥੨॥
bhagat teraa soee tudh bhaavai; jis no too rang dharataa |2|
Punjabi
ਕੇਵਲ ਉਹ ਹੀ ਤੇਰਾ ਹੈ, ਜਿਸ ਨੂੰ ਤੂੰ ਪਿਆਰ ਕਰਦਾ ਹੈਂ।
English
He alone is Your devotee, who is pleasing to You. You bless them with Your Love. ||2||