Ang 1205
ਚਰਣੀ ਚਲਉ. ਮਾਰਗਿ ਠਾਕੁਰ ਕੈ; ਰਸਨਾ ਹਰਿ ਗੁਣ ਗਾਏ ॥੨॥
charanee chlau. maarag tthaakur kai; rasanaa har gun gaae |2|
Punjabi
ਆਪਣੇ ਪੈਰਾਂ ਨਾਲ ਮੈਂ ਪ੍ਰਭੂ ਦੇ ਰਸਤੇ ਟੁਰਦਾ ਹਾਂ ਅਤੇ ਆਪਣੀ ਜਿਹਭਾ ਨਾਲ ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।
English
With my feet, I walk on my Lord and Mater's Path. With my tongue, I sing the Glorious Praises of the Lord. ||2||
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ; ਉਲਟੀ ਸੰਤ ਕਰਾਏ ॥
dekhio drisatt sarab mangal roop; ulattee sant karaae |
Punjabi
ਸਮੂਹ ਪ੍ਰਸੰਨਤਾ ਦੇ ਸਰੂਪ, ਸੁਆਮੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ। ਸਾਧੂ ਨੇ ਮੇਰੇ ਮਨ ਨੂੰ ਦੁਨੀਆਂ ਵੱਲੋ ਮੋੜ ਦਿੱਤਾ ਹੈ।
English
With my eyes, I see the Lord, the Embodiment of Absolute Bliss; the Saint has turned away from the world.
ਪਾਇਓ ਲਾਲੁ, ਅਮੋਲੁ ਨਾਮੁ ਹਰਿ; ਛੋਡਿ. ਨ ਕਤਹੂ ਜਾਏ ॥੩॥
paaeo laal, amol naam har; chhodd. na katahoo jaae |3|
Punjabi
ਮੈਂ ਵਾਹਿਗੁਰੂ ਦੇ ਪਿਆਰੇ ਅਤੇ ਅਣਮੁੱਲੇ ਨਾਮ ਨੂੰ ਪਾ ਲਿਆ ਹੈ, ਜੋ ਮੇਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।
English
I have found the Priceless Name of the Beloved Lord; it never leaves me or goes anywhere else. ||3||
ਕਵਨ ਉਪਮਾ. ਕਉਨ ਬਡਾਈ; ਕਿਆ ਗੁਨ ਕਹਉ ਰੀਝਾਏ ॥
kavan upamaa. kaun baddaaee; kiaa gun khau reejhaae |
Punjabi
ਕਿਹੜੀ ਮਹਿਮਾ, ਕਿਹੜੀ ਪ੍ਰਭਤਾ ਅਤੇ ਕਿਹੜੀਆਂ ਨੇਕੀਆਂ ਪ੍ਰਭੂ ਦੀਆਂ ਮੈਂ ਉਚਾਰਨ ਕਰਾਂ, ਕਿ ਉਹ ਪ੍ਰਸੰਨ ਹੋ ਜਾਏ।
English
What praise, what glory and what virtues should I utter, in order to please the Lord?
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ; ਜਨ ਨਾਨਕ. ਦਾਸ ਦਸਾਏ ॥੪॥੮॥
hot kripaal deen deaa prabh; jan naanak. daas dasaae |4|8|
Punjabi
ਜਿਸ ਕਿਸੇ ਤੇ ਮਸਕੀਨਾਂ ਤੇ ਮਿਹਰਬਾਨ ਸੁਆਮੀ ਦਇਆਵਾਨ ਹੈ, ਉਹ ਉਸ ਦੇ ਗੋਲਿਆਂ ਦਾ ਗੋਲਾ ਹੌ ਜਾਂਦਾ ਹੈ, ਹੇ ਨੋਕਰ ਨਾਨਕ!
English
That humble being, unto whom the Merciful Lord is kind - O servant Nanak, he is the slave of God's slaves. ||4||8||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਓੁਇ ਸੁਖ; ਕਾ ਸਿਉ ਬਰਨਿ ਸੁਨਾਵਤ ॥
oue sukh; kaa siau baran sunaavat |
Punjabi
ਉਸ ਖੁਸ਼ੀ ਦੀ ਅਵਸਥਾਂ ਨੂੰ ਮੈਂ ਕਿਸ ਨੂੰ ਦੱਸਾਂ ਅਤੇ ਵਰਣਨ ਕਰਾਂ।
English
Who can I tell, and with whom can I speak, about this state of peace and bliss?
ਅਨਦ ਬਿਨੋਦ ਪੇਖਿ ਪ੍ਰਭ ਦਰਸਨ; ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥
anad binod pekh prabh darasan; man mangal gun gaavat |1| rahaau |
Punjabi
ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੈਂ ਖੁਸ਼ੀ ਅਤੇ ਪਰਮ ਪਰਸੰਨਤਾ ਵਿੱਚ ਹਾਂ ਅਤੇ ਮੇਰਾ ਮਨੂਆ ਸੁਆਮੀ ਦੀ ਕੀਰਤੀ ਅਤੇ ਨੇਕੀਆਂ ਗਾਇਨ ਕਰਦਾ ਹੈ। ਠਹਿਰਾਉ।
English
I am in ecstasy and delight, gazing upon the Blessed Vision of God's Darshan. My mind sings His Songs of Joy and His Glories. ||1||Pause||
ਬਿਸਮ ਭਈ. ਪੇਖਿ ਬਿਸਮਾਦੀ; ਪੂਰਿ ਰਹੇ ਕਿਰਪਾਵਤ ॥
bisam bhee. pekh bisamaadee; poor rahe kirapaavat |
Punjabi
ਆਪਣੇ ਅਦਭੁਤ ਸਾਈਂ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ। ਮੇਰਾ ਮਿਹਰਬਾਨ ਮਾਲਕ ਸਾਰੇ ਪੂਰਨ ਹੋ ਰਿਹਾ ਹੈ।
English
I am wonderstruck, gazing upon the Wondrous Lord. The Merciful Lord is All-pervading everywhere.
ਪੀਓ ਅੰਮ੍ਰਿਤ ਨਾਮੁ ਅਮੋਲਕ; ਜਿਉ ਚਾਖਿ ਗੂੰਗਾ ਮੁਸਕਾਵਤ ॥੧॥
peeo amrit naam amolak; jiau chaakh goongaa musakaavat |1|
Punjabi
ਮੈਂ ਅਣਮੁੱਲੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ, ਅਤੇ ਗੂੰਗੇ ਆਦਮੀ ਦੀ ਮਾਨੰਦ, ਜੋ ਕੇਵਲ ਮੁਸਕਰਾਉਂਦਾ ਹੀ ਹੈ, ਮੈਂ ਇਸ ਦੇ ਸੁਆਦ ਨੂੰ ਦੱਸ ਨਹੀਂ ਸਕਦਾ।
English
I drink in the Invaluable Nectar of the Naam, the Name of the Lord. Like the mute, I can only smile - I cannot speak of its flavor. ||1||
ਜੈਸੇ ਪਵਨੁ, ਬੰਧ ਕਰਿ ਰਾਖਿਓ; ਬੂਝ ਨ. ਆਵਤ ਜਾਵਤ ॥
jaise pavan, bandh kar raakhio; boojh na. aavat jaavat |
Punjabi
ਜਿਸ ਤਰ੍ਹਾਂ ਸੁਆਸ ਦੇਹਿ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ ਅਤੇ ਜੀਵ ਨੂੰ ਇਸ ਦੇ ਅੰਦਰ ਆਉਣ ਤੇ ਬਾਹਰ ਜਾਣ ਦਾ ਪਤਾ ਨਹੀਂ ਹੁੰਦਾ,
English
As the breath is held in bondage, no one can understand its coming in and going out.
ਜਾ ਕਉ, ਰਿਦੈ ਪ੍ਰਗਾਸੁ ਭਇਓ ਹਰਿ; ਉਆ ਕੀ ਕਹੀ. ਨ ਜਾਇ ਕਹਾਵਤ ॥੨॥
jaa kau, ridai pragaas bheo har; uaa kee kahee. na jaae kahaavat |2|
Punjabi
ਏਸੇ ਤਰ੍ਹਾਂ ਦਾ ਹੀ ਹੈ ਉਹ ਪ੍ਰਾਣੀ ਜਿਸ ਦਾ ਮਨ ਪ੍ਰਭੂ ਦੇ ਨਾਲ ਰੋਸ਼ਨ ਹੋਇਆ ਹੋਇਆ ਹੈ; ਤੇ ਉਸ ਦੀ ਕਥਾ ਵਰਣਨ ਕੀਤੀ ਨਹੀਂ ਜਾ ਸਕਦੀ।
English
So is that person, whose heart is enlightened by the Lord - his story cannot be told. ||2||
ਆਨ ਉਪਾਵ. ਜੇਤੇ ਕਿਛੁ ਕਹੀਅਹਿ; ਤੇਤੇ ਸੀਖੇ ਪਾਵਤ ॥
aan upaav. jete kichh kaheeeh; tete seekhe paavat |
Punjabi
ਹੋਰ ਉਪਰਾਲੇ ਜਿੰਨੇ ਭੀ ਉਹ ਆਖੇ ਜਾਂਦੇ ਹਨ, ਉਨੇ ਹੀ ਮੈਂ ਸਿਖ ਅਤੇ ਕਰ ਲਏ ਹਨ।
English
As many other efforts as you can think of - I have seen them and studied them all.
ਅਚਿੰਤ ਲਾਲੁ. ਗ੍ਰਿਹ ਭੀਤਰਿ ਪ੍ਰਗਟਿਓ; ਅਗਮ ਜੈਸੇ ਪਰਖਾਵਤ ॥੩॥
achint laal. grih bheetar pragattio; agam jaise parakhaavat |3|
Punjabi
ਮੇਰਾ ਫਿਕਰ-ਰਹਿਤ ਪ੍ਰੀਤਮ ਮੇਰੇ ਮਨ ਦੇ ਘਰ ਅੰਦਰ ਪ੍ਰਤੱਖ ਹੋ ਗਿਆ ਹੈ। ਇਹ ਇਉ ਹੈ ਜਿਸ ਤਰ੍ਹਾਂ ਕਿ ਮੈਂ ਗੁਪਤ ਪ੍ਰਭੂ ਨੂੰ ਪਰਖ ਲਿਆ ਹੈ।
English
My Beloved, Carefree Lord has revealed Himself within the home of my own heart; thus I have realized the Inaccessible Lord. ||3||
ਨਿਰਗੁਣ ਨਿਰੰਕਾਰ ਅਬਿਨਾਸੀ; ਅਤੁਲੋ. ਤੁਲਿਓ ਨ ਜਾਵਤ ॥
niragun nirankaar abinaasee; atulo. tulio na jaavat |
Punjabi
ਲੱਛਣ-ਰਹਿਤ, ਸਰੂਪ-ਰਹਿਤ, ਅਮਰ ਅਤੇ ਅਮਾਪ ਪ੍ਰਭੂ ਜੋਖਿਆ ਨਹੀਂ ਜਾ ਸਕਦਾ।
English
The Absolute, Formless, Eternally Unchanging, Immeasurable Lord cannot be measured.
ਕਹੁ ਨਾਨਕ. ਅਜਰੁ ਜਿਨਿ ਜਰਿਆ; ਤਿਸ ਹੀ ਕਉ ਬਨਿ ਆਵਤ ॥੪॥੯॥
kahu naanak. ajar jin jariaa; tis hee kau ban aavat |4|9|
Punjabi
ਗੁਰੂ ਜੀ ਆਖਦੇ ਹਨ, ਜੋ ਕੋਈ ਅਸਹਿ ਨੂੰ ਸਹਾਰਦਾ ਹੈ, ਕੇਵਲ ਉਸ! ਹੀ ਇਹ ਅਵਸਥਾ ਫਬਦੀ ਹੈ।
English
Says Nanak, whoever endures the unendurable - this state belongs to him alone. ||4||9||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗੀ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਬਿਖਈ; ਦਿਨੁ ਰੈਨਿ ਇਵ ਹੀ ਗੁਦਾਰੈ ॥
bikhee; din rain iv hee gudaarai |
Punjabi
ਵਿਸ਼ਈ ਪੁਰਸ਼ ਆਪਣਾ ਦਿਨ ਤੇ ਰਾਤ ਐਵੇ ਹੀ ਬਤੀਤ ਕਰ ਲੈਂਦਾ ਹੈ।
English
The corrupt person passes his days and nights uselessly.
ਗੋਬਿੰਦੁ. ਨ ਭਜੈ, ਅਹੰਬੁਧਿ ਮਾਤਾ; ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥
gobind. na bhajai, ahanbudh maataa; janam jooai jiau haarai |1| rahaau |
Punjabi
ਹੰਕਾਰੀ ਮਤ ਨਾਲ ਮਤਵਾਲਾ ਹੋਇਆ ਹੋਇਆ ਜੀਵ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦਾ ਹੈ। ਠਹਿਰਾਉ।
English
He does not vibrate and meditate on the Lord of the Universe; he is intoxicated with egotistical intellect. He loses his life in the gamble. ||1||Pause||
ਨਾਮੁ ਅਮੋਲਾ. ਪ੍ਰੀਤਿ ਨ, ਤਿਸ ਸਿਉ; ਪਰ ਨਿੰਦਾ ਹਿਤਕਾਰੈ ॥
naam amolaa. preet na, tis siau; par nindaa hitakaarai |
Punjabi
ਅਣਮੁੱਲਾ ਹੈ ਪ੍ਰਭੂ ਦਾ ਨਾਮ ਇਸ ਨਾਲ ਉਹ ਪਿਰਹੜੀ ਨਹੀਂ ਪਾਉਂਦਾ। ਉਸ ਦਾ ਪਿਆਰ ਕੇਵਲ ਹੋਰਨਾਂ ਦੀ ਬਦਖੋਈ ਕਰਨ ਵਾਲਾ ਹੈ।
English
The Naam, the Name of the Lord, is priceless, but he is not in love with it. He loves only to slander others.
ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ; ਦੁਆਰੈ ਪਾਵਕੁ ਜਾਰੈ ॥੧॥
chhaapar baandh savaarai trin ko; duaarai paavak jaarai |1|
Punjabi
ਘਾਸ ਫੂਸ ਨੂੰ ਸੁਆਰ ਕੇ ਉਹ ਕੱਖਾਂ ਦੀ ਕੁੱਲੀ ਬਣਾਉਂਦਾ ਹੈ ਅਤੇ ਇਸ ਦੇ ਬੂਹੇ ਦੇ ਅੰਦਰਵਾਰ ਅੱਗ ਬਾਲਦਾ ਹੈ।
English
Weaving the grass, he builds his house of straw. At the door, he builds a fire. ||1||
ਕਾਲਰ ਪੋਟ ਉਠਾਵੈ ਮੂੰਡਹਿ; ਅੰਮ੍ਰਿਤੁ ਮਨ ਤੇ ਡਾਰੈ ॥
kaalar pott utthaavai moonddeh; amrit man te ddaarai |
Punjabi
ਸ਼ੋਰੇ ਦੀ ਖੰਡ ਉਹ ਆਪਣੇ ਸਿਰ ਉਤੇ ਚੁਕਦਾ ਹੈ ਅਤੇ ਪ੍ਰਭੂ ਦੇ ਸੁਧਾਰਸ ਨੂੰ ਆਪਣੇ ਚਿੱਤ ਵਿੱਚੋ ਪਰੇ ਸੁੱਟ ਪਾਉਂਦਾ ਹੈ।
English
He carries a load of sulfur on his head, and drives the Ambrosial Nectar out of his mind.
ਓਢੈ ਬਸਤ੍ਰ ਕਾਜਰ ਮਹਿ ਪਰਿਆ; ਬਹੁਰਿ ਬਹੁਰਿ ਫਿਰਿ ਝਾਰੈ ॥੨॥
odtai basatr kaajar meh pariaa; bahur bahur fir jhaarai |2|
Punjabi
ਚੰਗੇ ਕਪੜੇ ਪਾ ਕੇ ਬੰਦਾ ਕਾਲਕ ਅੰਦਰ ਡਿਗਦਾ ਹੈ ਅਤੇ ਤਦ ਮੁੜ ਮੁੜ ਕੇ ਇਸ ਨੂੰ ਝਾੜਦਾ ਹੈ।
English
Wearing his good clothes, the mortal falls into the coal-pit; again and again, he tries to shake it off. ||2||
ਕਾਟੈ ਪੇਡੁ. ਡਾਲ ਪਰਿ ਠਾਢੌ; ਖਾਇ ਖਾਇ ਮੁਸਕਾਰੈ ॥
kaattai pedd. ddaal par tthaadtau; khaae khaae musakaarai |
Punjabi
ਇਸ ਦੇ ਟਹਿਣੇ ਉਤੇ ਖਲੋ ਉਹ ਦਰਖਤ ਨੂੰ ਵੱਢਦਾ ਹੈ ਅਤੇ ਉਥੇ ਉਹ ਖਾ ਖਾ ਕੇ ਮੁਸਕਰਾਉਂਦਾ ਹੈ।
English
Standing on the branch, eating and eating and smiling, he cuts down the tree.
ਗਿਰਿਓ. ਜਾਇ ਰਸਾਤਲਿ ਪਰਿਓ; ਛਿਟੀ ਛਿਟੀ, ਸਿਰ ਭਾਰੈ ॥੩॥
girio. jaae rasaatal pario; chhittee chhittee, sir bhaarai |3|
Punjabi
ਉਹ ਸਿਰ ਪਰਨੇ, ਹੇਠਾਂ ਜਾ ਡਿਗਦਾ ਹੈ ਅਤੇ ਟੋਟੇ ਟੋਟੇ ਹੋ ਜਾਂਦਾ ਹੈ।
English
He falls down head-first and is shattered into bits and pieces. ||3||
ਨਿਰਵੈਰੈ ਸੰਗਿ ਵੈਰੁ ਰਚਾਏ; ਪਹੁਚਿ ਨ ਸਕੈ, ਗਵਾਰੈ ॥
niravairai sang vair rachaae; pahuch na sakai, gavaarai |
Punjabi
ਦਸ਼ਮਨੀ-ਰਹਿਤ ਨਾਲ ਉਹ ਦੁਸ਼ਮਨੀ ਕਰਦਾ ਹੈ, ਪਰੰਤੂ ਮੂਰਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
English
He bears vengeance against the Lord who is free of vengeance. The fool is not up to the task.
ਕਹੁ ਨਾਨਕ. ਸੰਤਨ ਕਾ ਰਾਖਾ; ਪਾਰਬ੍ਰਹਮੁ ਨਿਰੰਕਾਰੈ ॥੪॥੧੦॥
kahu naanak. santan kaa raakhaa; paarabraham nirankaarai |4|10|
Punjabi
ਗੁਰੂ ਜੀ ਆਖਦੇ ਹਨ, ਸਰੂਪ-ਰਹਿਤ ਸ਼ਰੋਮਣੀ ਸਾਹਿਬ ਆਪਣੇ ਸਾਧੂਆਂ ਦਾ ਰਖਵਾਲਾ ਹੈ।
English
Says Nanak, the Saving Grace of the Saints is the Formless, Supreme Lord God. ||4||10||
ਸਾਰਗ ਮਹਲਾ ੫ ॥
saarag mahalaa 5 |
Punjabi
ਸਾਰੰਗ ਪੰਜਵੀਂ ਪਾਤਿਸ਼ਾਹੀ।
English
Saarang, Fifth Mehl:
ਅਵਰਿ ਸਭਿ ਭੂਲੇ; ਭ੍ਰਮਤ. ਨ ਜਾਨਿਆ ॥
avar sabh bhoole; bhramat. na jaaniaa |
Punjabi
ਹੋਰ ਸਾਰੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ।
English
All the others are deluded by doubt; they do not understand.
ਏਕੁ ਸੁਧਾਖਰੁ. ਜਾ ਕੈ ਹਿਰਦੈ ਵਸਿਆ; ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥
ek sudhaakhar. jaa kai hiradai vasiaa; tin bedeh tat pachhaaniaa |1| rahaau |
Punjabi
ਜਿਸ ਦੇ ਮਨ ਅੰਦਰ ਇਕ ਪਵਿੱਤ੍ਰ-ਨਾਮ ਵਸਦਾ ਹੈ ਉਹ ਵੇਦਾ ਦੀ ਅਸਲੀਅਤ ਨੂੰ ਸਮਝਦਾ ਹੈ। ਠਹਿਰਾਉ।
English
That person, within whose heart the One Pure Word abides, realizes the essence of the Vedas. ||1||Pause||
ਪਰਵਿਰਤਿ ਮਾਰਗੁ. ਜੇਤਾ ਕਿਛੁ ਹੋਈਐ; ਤੇਤਾ ਲੋਗ ਪਚਾਰਾ ॥
paravirat maarag. jetaa kichh hoeeai; tetaa log pachaaraa |
Punjabi
ਜਿੰਨਾਂ ਜ਼ਿਆਦਾ ਬੰਦਾ ਸੰਸਾਰ ਦੇ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਹ ਲੋਕਾਂ ਨੂੰ ਖੁਸ਼ ਕਰ ਲੈਂਦਾ ਹੈ।
English
He walks in the ways of the world, trying to please people.
ਜਉ ਲਉ ਰਿਦੈ. ਨਹੀ ਪਰਗਾਸਾ; ਤਉ ਲਉ ਅੰਧ ਅੰਧਾਰਾ ॥੧॥
jau lau ridai. nahee paragaasaa; tau lau andh andhaaraa |1|
Punjabi
ਜਦ ਤਾਂਈ ਮਨੁੱਖ ਦਾ ਮਨ ਰੋਸ਼ਨ ਨਹੀਂ ਹੋ ਜਾਂਦਾ, ਓਦੋ ਤਾਂਈ ਉਹ ਅੰਨ੍ਹੇ ਅਨ੍ਹੇਰੇ ਵਿੱਚ ਹੀ ਰਹਿੰਦਾ ਹੈ।
English
But as long as his heart is not enlightened, he is stuck in pitch black darkness. ||1||
ਜੈਸੇ ਧਰਤੀ ਸਾਧੈ ਬਹੁ ਬਿਧਿ; ਬਿਨੁ ਬੀਜੈ. ਨਹੀ ਜਾਂਮੈ ॥
jaise dharatee saadhai bahu bidh; bin beejai. nahee jaamai |
Punjabi
ਜਿਸ ਤਰ੍ਹਾਂ ਅਨੇਕਾਂ ਤਰੀਕਿਆਂ ਨਾਲ ਤਿਆਰ ਕੀਤੀ ਹੋਈ ਜਮੀਨ ਬਗੈਰ ਬੀਜੇ ਨਹੀਂ ਉਗਦੀ।
English
The land may be prepared in every way, but nothing sprouts without being planted.
ਰਾਮ ਨਾਮ ਬਿਨੁ. ਮੁਕਤਿ, ਨ ਹੋਈ ਹੈ; ਤੁਟੈ ਨਾਹੀ. ਅਭਿਮਾਨੈ ॥੨॥
raam naam bin. mukat, na hoee hai; tuttai naahee. abhimaanai |2|
Punjabi
ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੇ ਬਗੇਰ ਬੰਦੇ ਦੀ ਕਲਿਆਣ ਨਹੀਂ ਹੁੰਦੀ, ਨਾਂ ਹੀ ਉਸ ਦਾ ਹੰਕਾਰ ਦੂਰ ਹੁੰਦਾ ਹੈ।
English
Just so, without the Lord's Name, no one is liberated, nor is egotistical pride eradicated. ||2||
ਨੀਰੁ ਬਿਲੋਵੈ, ਅਤਿ ਸ੍ਰਮੁ ਪਾਵੈ; ਨੈਨੂ. ਕੈਸੇ ਰੀਸੈ ॥
neer bilovai, at sram paavai; nainoo. kaise reesai |
Punjabi
ਪਾਣੀ ਨੂੰ ਰਿੜਕਣ ਨਾਲ ਪ੍ਰਾਣੀ ਅਤਿਅੰਤ ਦੁਖ ਪਾਉਂਦਾ ਹੈ। ਇਸ ਤਰ੍ਹਾਂ ਮੱਖਣ ਕਿਸ ਤਰ੍ਹਾਂ ਨਿਕਲ ਸਕਦਾ ਹੈ?
English
The mortal may churn water until he is sore, but how can butter be produced?
ਬਿਨੁ ਗੁਰ ਭੇਟੇ. ਮੁਕਤਿ, ਨ ਕਾਹੂ; ਮਿਲਤ ਨਹੀ. ਜਗਦੀਸੈ ॥੩॥
bin gur bhette. mukat, na kaahoo; milat nahee. jagadeesai |3|
Punjabi
ਗੁਰਾਂ ਦੇ ਨਾਲ ਮਿਲਣ ਦੇ ਬਗੈਰ ਕੋਈ ਭੀ ਮੁਕਤ ਨਹੀਂ ਹੁੰਦਾ ਨਾਂ ਹੀ ਆਲਮ ਦੇ ਸੁਆਮੀ ਨਾਲ ਉਸ ਦਾ ਮਿਲਾਪ ਹੁੰਦਾ ਹੈ।
English
Without meeting the Guru, no one is liberated, and the Lord of the Universe is not met. ||3||