Ekam
Guru Granth Sahib

Ang 1204

Ang 1204 · Line 1

ਪੂਛਉ ਪੂਛਉ. ਦੀਨ ਭਾਂਤਿ ਕਰਿ; ਕੋਊ ਕਹੈ. ਪ੍ਰਿਅ ਦੇਸਾਂਗਿਓ ॥

poochhau poochhau. deen bhaant kar; koaoo kahai. pria desaangio |

Punjabi

ਮਸਕੀਨ ਦੀ ਮਾਨੰਦ ਮੈਂ ਪੁਛਦੀ, ਮੁਛਦੀ ਹਾਂ, "ਕੋਈ ਜਣਾ ਮੈਨੂੰ ਮੇਰੇ ਪਿਆਰੇ ਪਤੀ ਦਾ ਦੇਸ ਦੱਸੇ।

Bhai Manmohan Singh (Shabad OS, CC BY-SA)

English

I ask and ask, with humility, "Who can tell me which country my Husband Lord lives in?"

Dr. Sant Singh Khalsa (Shabad OS, CC BY-SA)
Ang 1204 · Line 2

ਹੀਂਓੁ ਦੇਂਉ ਸਭੁ ਮਨੁ ਤਨੁ ਅਰਪਉ; ਸੀਸੁ ਚਰਣ ਪਰਿ ਰਾਖਿਓ ॥੨॥

heeno denau sabh man tan arpau; sees charan par raakhio |2|

Punjabi

ਮੈਂ ਉਸ ਨੂੰ ਆਪਣਾ ਦਿਲ ਦਿੰਦੀ ਹਾਂ, ਆਪਣੀ ਜਿੰਦੜੀ ਤੇ ਦੇਹਿ ਸਮੂਹ ਭੀ ਉਸ ਦੇ ਸਮਰਪਣ ਕਰਦੀ ਹਾਂ ਅਤੇ ਉਸ ਦੇ ਪੈਰਾਂ ਤੇ ਮੈਂ ਆਪਣਾ ਸਿਰ ਰੱਖਦੀ ਹਾਂ।

Bhai Manmohan Singh (Shabad OS, CC BY-SA)

English

I would dedicate my heart to him, I offer my mind and body and everything; I place my head at his feet. ||2||

Dr. Sant Singh Khalsa (Shabad OS, CC BY-SA)
Ang 1204 · Line 3

ਚਰਣ ਬੰਦਨਾ. ਅਮੋਲ ਦਾਸਰੋ; ਦੇਂਉ ਸਾਧਸੰਗਤਿ. ਅਰਦਾਗਿਓ ॥

charan bandanaa. amol daasaro; denau saadhasangat. aradaagio |

Punjabi

ਮੈਂ ਰੱਬ ਦੇ ਉਸ ਅਮੋਲਕ ਗੋਲੇ ਦੇ ਪੈਰਾ ਉਤੇ ਨਮਸਕਾਰ ਕਰਦੀ ਹਾਂ, ਅਤੇ ਸਤਿਸੰਗਤ ਪਰਦਾਨ ਕਰਨ ਨਹੀਂ ਅਰਦਾਸ ਕਰਦੀ ਹਾਂ।

Bhai Manmohan Singh (Shabad OS, CC BY-SA)

English

I bow at the feet of the voluntary slave of the Lord; I beg him to bless me with the Saadh Sangat, the Company of the Holy.

Dr. Sant Singh Khalsa (Shabad OS, CC BY-SA)
Ang 1204 · Line 4

ਕਰਹੁ ਕ੍ਰਿਪਾ ਮੋਹਿ ਪ੍ਰਭੂ ਮਿਲਾਵਹੁ; ਨਿਮਖ ਦਰਸੁ ਪੇਖਾਗਿਓ ॥੩॥

karahu kripaa mohi prabhoo milaavahu; nimakh daras pekhaagio |3|

Punjabi

ਹੇ ਰੱਬ ਦੇ ਗੋਲੇ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇ, ਤਾਂ ਜੋ ਮੈਂ ਹਰ ਮੁਹਤ ਉਸ ਦਾ ਦਰਸ਼ਨ ਵੇਖਦੀ ਰਹਾਂ।

Bhai Manmohan Singh (Shabad OS, CC BY-SA)

English

Show Mercy to me, that I may meet God, and gaze upon the Blessed Vision of His Darshan every moment. ||3||

Dr. Sant Singh Khalsa (Shabad OS, CC BY-SA)
Ang 1204 · Line 5

ਦ੍ਰਿਸਟਿ ਭਈ. ਤਬ ਭੀਤਰਿ ਆਇਓ; ਮੇਰਾ ਮਨੁ ਅਨਦਿਨੁ ਸੀਤਲਾਗਿਓ ॥

drisatt bhee. tab bheetar aaeo; meraa man anadin seetalaagio |

Punjabi

ਜਦ ਮੇਰਾ ਪ੍ਰਭੂ ਮਿਹਰ ਧਾਰਦਾ ਹੈ, ਤਦ ਉਹ ਮੇਰੇ ਅੰਦਰ ਆ ਜਾਂਦਾ ਹੈ ਅਤੇ ਰੈਣ ਤੇ ਦਿਨ ਮੇਰੀ ਆਤਮਾ ਸੀਤਲ ਤੇ ਸੁਖੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

When He is Kind to me, He comes to dwell within my being. Night and day, my mind is calm and peaceful.

Dr. Sant Singh Khalsa (Shabad OS, CC BY-SA)
Ang 1204 · Line 6

ਕਹੁ ਨਾਨਕ. ਰਸਿ ਮੰਗਲ ਗਾਏ; ਸਬਦੁ ਅਨਾਹਦੁ ਬਾਜਿਓ ॥੪॥੫॥

kahu naanak. ras mangal gaae; sabad anaahad baajio |4|5|

Punjabi

ਗੁਰੂ ਜੀ ਫੁਰਮਾਉਂਦੇ ਹਨ, ਹੁਣ ਮੈਂ ਪਿਆਰ ਨਾਲ ਖੁਸ਼ੀ ਦੇ ਗੀਤ ਗਾਉਂਦਾ ਹਾਂ ਅਤੇ ਮੇਰੇ ਅੰਦਰ ਬੇਕੂੰਠੀ ਕੀਰਤਨ ਗੂੰਜਦਾ ਹੈ।

Bhai Manmohan Singh (Shabad OS, CC BY-SA)

English

Says Nanak, I sing the Songs of Joy; the Unstruck Word of the Shabad resounds within me. ||4||5||

Dr. Sant Singh Khalsa (Shabad OS, CC BY-SA)
Ang 1204 · Line 7

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1204 · Line 8

ਮਾਈ ਸਤਿ ਸਤਿ. ਸਤਿ ਹਰਿ; ਸਤਿ ਸਤਿ. ਸਤਿ ਸਾਧਾ ॥

maaee sat sat. sat har; sat sat. sat saadhaa |

Punjabi

ਹੇ ਮੇਰੀ ਮਾਤਾ! ਸੱਚਾ ਸੱਚਾ ਸੱਚਾ ਹੈ ਵਾਹਿਗੁਰੂ ਅਤੇ ਸੱਚਾ, ਸੱਚਾ, ਸੱਚਾ ਹੈ ਉਸ ਦਾ ਸੰਤ।

Bhai Manmohan Singh (Shabad OS, CC BY-SA)

English

O mother, True, True True is the Lord, and True, True, True is His Holy Saint.

Dr. Sant Singh Khalsa (Shabad OS, CC BY-SA)
Ang 1204 · Line 9

ਬਚਨੁ ਗੁਰੂ ਜੋ ਪੂਰੈ ਕਹਿਓ; ਮੈ ਛੀਕਿ ਗਾਂਠਰੀ ਬਾਧਾ ॥੧॥ ਰਹਾਉ ॥

bachan guroo jo poorai kahio; mai chheek gaanttharee baadhaa |1| rahaau |

Punjabi

ਜੋ ਬਾਣੀ ਪੂਰਨ ਗੁਰਾਂ ਨੇ ਉਚਾਰਨ ਕੀਤੀ ਹੈ, ਉਸ ਨੂੰ ਘੁਟ ਕੇ ਆਪਣੇ ਪੱਲੇ ਨਾਲ ਬੰਨ੍ਹ ਲਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Word which the Perfect Guru has spoken, I have tied to my robe. ||1||Pause||

Dr. Sant Singh Khalsa (Shabad OS, CC BY-SA)
Ang 1204 · Line 10

ਨਿਸਿ ਬਾਸੁਰ ਨਖਿਅਤ੍ਰ ਬਿਨਾਸੀ; ਰਵਿ ਸਸੀਅਰ ਬੇਨਾਧਾ ॥

nis baasur nakhiatr binaasee; rav saseear benaadhaa |

Punjabi

ਰਾਤ, ਦਿਨ ਅਤੇ ਤਾਰੇ ਨਾਸ ਹੋ ਜਾਣਗੇ ਅਤੇ ਏਸੇ ਤਰਾ ਹੀ ਸੂਰਜ ਅਤੇ ਚੰਦਰਮਾ ਭੀ ਨਾਸ ਹੋ ਜਾਣਗੇ।

Bhai Manmohan Singh (Shabad OS, CC BY-SA)

English

Night and day, and the stars in the sky shall vanish. The sun and the moon shall vanish.

Dr. Sant Singh Khalsa (Shabad OS, CC BY-SA)
Ang 1204 · Line 11

ਗਿਰਿ ਬਸੁਧਾ ਜਲ ਪਵਨ ਜਾਇਗੋ; ਇਕਿ ਸਾਧ ਬਚਨ ਅਟਲਾਧਾ ॥੧॥

gir basudhaa jal pavan jaaeigo; ik saadh bachan attalaadhaa |1|

Punjabi

ਪਹਾੜ, ਧਰਤੀ, ਪਾਣੀ ਅਤੇ ਹਵਾ ਚਲੇ ਜਾਣਗੇ। ਕੰਵਲ ਸੰਤ ਦਾ ਸ਼ਬਦ ਹੀ ਅਮਿੱਟ ਹੈ।

Bhai Manmohan Singh (Shabad OS, CC BY-SA)

English

The mountains, the earth, the water and the air shall pass away. Only the Word of the Holy Saint shall endure. ||1||

Dr. Sant Singh Khalsa (Shabad OS, CC BY-SA)
Ang 1204 · Line 12

ਅੰਡ ਬਿਨਾਸੀ ਜੇਰ ਬਿਨਾਸੀ; ਉਤਭੁਜ ਸੇਤ ਬਿਨਾਧਾ ॥

andd binaasee jer binaasee; utabhuj set binaadhaa |

Punjabi

ਆਡੇ ਤੋਂ ਜੰਮੇਨਾਸ ਹੋ ਜਾਣਗੇ ਜੋਰ ਤੋਂ ਜੰਮੇ ਨਾਸ ਹੋ ਜਾਣਗੇ ਤੇ ਏਸੇ ਤਰ੍ਹਾਂ ਧਰਤੀ ਤੋਂ ਉਗੇ ਅਤੇ ਮੁੜ੍ਹਕੇ ਤੋਂ ਪੈਦਾ ਹੋਏ ਨਾਸ ਹੋ ਜਾਣਗੇ।

Bhai Manmohan Singh (Shabad OS, CC BY-SA)

English

Those born of eggs shall pass away, and those born of the womb shall pass away. Those born of the earth and sweat shall pass away as well.

Dr. Sant Singh Khalsa (Shabad OS, CC BY-SA)
Ang 1204 · Line 13

ਚਾਰਿ ਬਿਨਾਸੀ, ਖਟਹਿ ਬਿਨਾਸੀ; ਇਕਿ ਸਾਧ ਬਚਨ, ਨਿਹਚਲਾਧਾ ॥੨॥

chaar binaasee, khatteh binaasee; ik saadh bachan, nihachalaadhaa |2|

Punjabi

ਚਾਰ ਵੇਦ ਨਾਸ ਹੋ ਜਾਣਗੇ ਤੇ ਛੇ ਸ਼ਾਸਤਰ ਭੀ ਨਾਸ ਹੋ ਜਾਣਗੇ। ਕੇਵਲ ਸੰਤ ਦਾ ਸ਼ਬਦ ਹੀ ਅਹਿੱਲ ਹੈ।

Bhai Manmohan Singh (Shabad OS, CC BY-SA)

English

The four Vedas shall pass away, and the six Shaastras shall pass away. Only the Word of the Holy Saint is eternal. ||2||

Dr. Sant Singh Khalsa (Shabad OS, CC BY-SA)
Ang 1204 · Line 14

ਰਾਜ ਬਿਨਾਸੀ. ਤਾਮ ਬਿਨਾਸੀ; ਸਾਤਕੁ ਭੀ ਬੇਨਾਧਾ ॥

raaj binaasee. taam binaasee; saatak bhee benaadhaa |

Punjabi

ਪਉਣ-ਗੁਣ ਵਾਲੇ ਮਰ ਜਾਣਗੇ, ਅਗਨ ਗੁਣ ਵਾਲੇ ਮਰ ਜਾਣਗੇ ਤੇ ਪਾਣੀ-ਗੁਣ ਵਾਲੇ ਭੀ ਮਰ ਜਾਣਗੇ।

Bhai Manmohan Singh (Shabad OS, CC BY-SA)

English

Raajas, the quality of energetic activity shall pass away. Taamas, the quality of lethargic darkness shall pass away. Saatvas, the quality of peaceful light shall pass away as well.

Dr. Sant Singh Khalsa (Shabad OS, CC BY-SA)
Ang 1204 · Line 15

ਦ੍ਰਿਸਟਿਮਾਨ ਹੈ ਸਗਲ ਬਿਨਾਸੀ; ਇਕਿ ਸਾਧ ਬਚਨ ਆਗਾਧਾ ॥੩॥

drisattimaan hai sagal binaasee; ik saadh bachan aagaadhaa |3|

Punjabi

ਸਾਰਾ ਕੁਛ ਜੋ ਦਿੱਸ ਆਉਂਦਾ ਹੈ, ਨਸ਼ਟ ਹੋ ਜਾਣਗੇ। ਕੇਵਲ ਸਾਧੂ ਦਾ ਸ਼ਬਦ ਹੀ ਅਥਾਹ ਹੈ।

Bhai Manmohan Singh (Shabad OS, CC BY-SA)

English

All that is seen shall pass away. Only the Word of the Holy Saint is beyond destruction. ||3||

Dr. Sant Singh Khalsa (Shabad OS, CC BY-SA)
Ang 1204 · Line 16

ਆਪੇ ਆਪਿ ਆਪ ਹੀ ਆਪੇ; ਸਭੁ ਆਪਨ ਖੇਲੁ ਦਿਖਾਧਾ ॥

aape aap aap hee aape; sabh aapan khel dikhaadhaa |

Punjabi

ਸਾਰਾ ਕੁਝ ਆਪ ਹੀ, ਸਾਰਾ ਕੁਝ ਆਪ ਹੀ ਹੇ ਸੁਆਮੀ। ਸਾਰਾ ਕੁਝ ਜੋ ਦਿੱਸਦਾ ਹੈ, ਉਸ ਦੀ ਆਪਣੀ ਖੇਡ ਹੀ ਹੈ।

Bhai Manmohan Singh (Shabad OS, CC BY-SA)

English

He Himself is Himself by Himself. All that is seen is His play.

Dr. Sant Singh Khalsa (Shabad OS, CC BY-SA)
Ang 1204 · Line 17

ਪਾਇਓ. ਨ ਜਾਈ, ਕਹੀ ਭਾਂਤਿ ਰੇ; ਪ੍ਰਭੁ ਨਾਨਕ ਗੁਰ ਮਿਲਿ ਲਾਧਾ ॥੪॥੬॥

paaeo. na jaaee, kahee bhaant re; prabh naanak gur mil laadhaa |4|6|

Punjabi

ਕਿਸੇ ਹੋਰਸ ਤਰੀਕੇ ਨਾਲ ਉਹ ਪਾਇਆ ਨਹਾੀ ਜਾ ਸਕਦਾ! ਗੁਰਾਂ ਨਾਲ ਮਿਲ ਕੇ, ਨਾਨਕ ਨੇ ਆਪਣੇ ਸੁਆਮੀ ਨੂੰ ਲੱਭ ਲਿਆ ਹੈ, ਹੇ ਬੰਦੇ!

Bhai Manmohan Singh (Shabad OS, CC BY-SA)

English

He cannot be found by any means. O Nanak, meeting with the Guru, God is found. ||4||6||

Dr. Sant Singh Khalsa (Shabad OS, CC BY-SA)
Ang 1204 · Line 18

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1204 · Line 19

ਮੇਰੈ ਮਨਿ; ਬਾਸਿਬੋ ਗੁਰ ਗੋਬਿੰਦ ॥

merai man; baasibo gur gobind |

Punjabi

ਮੇਰੇ ਹਿਰਦੇ ਅੰਦਰ ਵਿਸ਼ਾਲ ਵਾਹਿਗੁਰੂ ਵੱਸਦਾ ਹੈ।

Bhai Manmohan Singh (Shabad OS, CC BY-SA)

English

The Guru, the Lord of the Universe, dwells within my mind.

Dr. Sant Singh Khalsa (Shabad OS, CC BY-SA)
Ang 1204 · Line 20

ਜਹਾਂ ਸਿਮਰਨੁ ਭਇਓ ਹੈ ਠਾਕੁਰ; ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥

jahaan simaran bheo hai tthaakur; tahaan nagar sukh aanand |1| rahaau |

Punjabi

ਜਿਥੇ ਕਿਤੇ ਸੁਆਮੀ ਦਾ ਆਰਾਧਨ ਹੁੰਦਾ ਹੈ, ਉਸ ਪਿੰਡ ਵਿੱਚ ਆਰਾਮ ਅਤੇ ਖੁਸ਼ੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Wherever my Lord and Master is remembered in meditation - that village is filled with peace and bliss. ||1||Pause||

Dr. Sant Singh Khalsa (Shabad OS, CC BY-SA)
Ang 1204 · Line 21

ਜਹਾਂ ਬੀਸਰੈ ਠਾਕੁਰੁ ਪਿਆਰੋ; ਤਹਾਂ ਦੂਖ ਸਭ ਆਪਦ ॥

jahaan beesarai tthaakur piaaro; tahaan dookh sabh aapad |

Punjabi

ਜਿਥੇ ਮੇਰਾ ਪ੍ਰੀਤਮ ਪ੍ਰਭੂ ਭੁੱਲ ਜਾਂਦਾ ਹੈ, ਸਾਰੇ ਦੁੱਖੜੇ ਅਤੇ ਮੁਸੀਬਤਾਂ ਉਥੇ ਹੁੰਦੀਆਂ ਹਨ।

Bhai Manmohan Singh (Shabad OS, CC BY-SA)

English

Wherever my Beloved Lord and Master is forgotten - all misery and misfortune is there.

Dr. Sant Singh Khalsa (Shabad OS, CC BY-SA)
Ang 1204 · Line 22

ਜਹ ਗੁਨ ਗਾਇ. ਆਨੰਦ ਮੰਗਲ ਰੂਪ; ਤਹਾਂ ਸਦਾ ਸੁਖ ਸੰਪਦ ॥੧॥

jeh gun gaae. aanand mangal roop; tahaan sadaa sukh sanpad |1|

Punjabi

ਜਿਥੇ ਖੁਸ਼ੀ ਅਤੇ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਦੀਆਂ ਸਿਫਸਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਠੰਢ-ਚੈਨ ਅਤੇ ਧਨ-ਦੌਲਤ ਹਮੇਸ਼ਾਂ ਉਥੇ ਵੱਸਦੀਆਂ ਹਨ।

Bhai Manmohan Singh (Shabad OS, CC BY-SA)

English

Where the Praises of my Lord, the Embodiment of Bliss and Joy are sung - eternal peace and wealth are there. ||1||

Dr. Sant Singh Khalsa (Shabad OS, CC BY-SA)
Ang 1204 · Line 23

ਜਹਾ ਸ੍ਰਵਨ ਹਰਿ ਕਥਾ. ਨ ਸੁਨੀਐ; ਤਹ ਮਹਾ ਭਇਆਨ ਉਦਿਆਨਦ ॥

jahaa sravan har kathaa. na suneeai; teh mahaa bheaan udiaanad |

Punjabi

ਪਰਮ ਭਿਆਨਿਕ ਉਜਾੜ-ਬੀਆਬਾਨ ਹੈ, ਉਥੇ ਜਿਥੇ ਆਪਣਿਆਂ ਕੰਨਾਂ ਨਾਲ, ਪ੍ਰਾਣੀ ਵਾਹਿਗੁਰੂ ਦੀ ਕਥਾ-ਵਾਰਤਾ ਨਹੀਂ ਸੁਣਦੇ।

Bhai Manmohan Singh (Shabad OS, CC BY-SA)

English

Wherever they do not listen to the Stories of the Lord with their ears - the utterly desolate wilderness is there.

Dr. Sant Singh Khalsa (Shabad OS, CC BY-SA)
Ang 1204 · Line 24

ਜਹਾਂ ਕੀਰਤਨੁ, ਸਾਧਸੰਗਤਿ ਰਸੁ; ਤਹ ਸਘਨ ਬਾਸ ਫਲਾਂਨਦ ॥੨॥

jahaan keeratan, saadhasangat ras; teh saghan baas falaanad |2|

Punjabi

ਜਿਥੇ ਸਤਿਸੰਗਤ ਅੰਦਰ ਪਿਆਰ ਨਾਲ ਪ੍ਰਭੂ ਦੀ ਪ੍ਰਸੰਸਾ ਕੀਤੀ ਜਾਂਦੀ ਹੈ, ਉਥੇ ਜੀਵ ਬਹੁਤੀ ਖੁਸ਼ਬੋਈ ਅਤੇ ਮੇਵਿਆਂ ਦੇ ਅਨੰਦ ਨੂੰ ਮਾਣਦਾ ਹੈ।

Bhai Manmohan Singh (Shabad OS, CC BY-SA)

English

Where the Kirtan of the Lord's Praises are sung with love in the Saadh Sangat - there is fragrance and fruit and joy in abundance. ||2||

Dr. Sant Singh Khalsa (Shabad OS, CC BY-SA)
Ang 1204 · Line 25

ਬਿਨੁ ਸਿਮਰਨ. ਕੋਟਿ ਬਰਖ ਜੀਵੈ. ਸਗਲੀ ਅਉਧ ਬ੍ਰਿਥਾਨਦ ॥

bin simaran. kott barakh jeevai. sagalee aaudh brithaanad |

Punjabi

ਰੱਬ ਦੀ ਬੰਦਗੀ ਤੇ ਸੱਖਣਾ, ਜੋ ਕ੍ਰੋੜਾਂ ਵਰ੍ਹੇ ਜਿਉਂਦਾ ਰਹਿੰਦਾ ਹੈ, ਵਿਅਰਥ ਹੈ ਉਸ ਦੀ ਸਾਰੀ ਅਵਸਥਾ।

Bhai Manmohan Singh (Shabad OS, CC BY-SA)

English

Without meditative remembrance on the Lord, one may live for millions of years, but his life would be totally useless.

Dr. Sant Singh Khalsa (Shabad OS, CC BY-SA)
Ang 1204 · Line 26

ਏਕ ਨਿਮਖ. ਗੋਬਿੰਦ ਭਜਨੁ ਕਰਿ; ਤਉ ਸਦਾ ਸਦਾ ਜੀਵਾਨਦ ॥੩॥

ek nimakh. gobind bhajan kar; tau sadaa sadaa jeevaanad |3|

Punjabi

ਜੇਕਰ ਜੀਵ ਇਕ ਮੁਹਤ ਭਰ ਨਹੀਂ ਭੀ ਸੁਅਮਾੀ ਦਾ ਸਿਮਰਨ ਕਰ ਲਵੇ, ਤਾਂ ਉਹ ਸਦੀਵ ਸਦੀਵ ਹੀ ਜਿਉਂਦਾ ਰਹਿੰਦਾ ਹੈ!

Bhai Manmohan Singh (Shabad OS, CC BY-SA)

English

But if he vibrates and meditates on the Lord of the Universe, for even a moment, then he shall live forever and ever. ||3||

Dr. Sant Singh Khalsa (Shabad OS, CC BY-SA)
Ang 1204 · Line 27

ਸਰਨਿ ਸਰਨਿ ਸਰਨਿ ਪ੍ਰਭ ਪਾਵਉ; ਦੀਜੈ ਸਾਧਸੰਗਤਿ ਕਿਰਪਾਨਦ ॥

saran saran saran prabh paavau; deejai saadhasangat kirapaanad |

Punjabi

ਹੇ ਸਾਈਂ! ਤੇਰੀ ਪਨਾਹ ਪਨਾਹ ਪਨਾਹ ਮੈਂ ਨਹੀਂ ਹੈ। ਮਿਹਰ ਧਾਰ ਕੇ ਤੂੰ ਮੈਨੂੰ ਸੰਤਾਂ ਦੀ ਸੰਗਤ ਪਰਦਾਨ ਕਰ।

Bhai Manmohan Singh (Shabad OS, CC BY-SA)

English

O God, I seek Your Sanctuary, Your Sanctuary, Your Sanctuary; please mercifully bless me with the Saadh Sangat, the Company of the Holy.

Dr. Sant Singh Khalsa (Shabad OS, CC BY-SA)
Ang 1204 · Line 28

ਨਾਨਕ. ਪੂਰਿ ਰਹਿਓ ਹੈ ਸਰਬ ਮੈ; ਸਗਲ ਗੁਣਾ ਬਿਧਿ ਜਾਂਨਦ ॥੪॥੭॥

naanak. poor rahio hai sarab mai; sagal gunaa bidh jaanad |4|7|

Punjabi

ਨਾਨਕ, ਪ੍ਰਭੂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ ਅਤੇ ਸਾਰਿਆਂ ਪ੍ਰਾਣੀਆਂ ਦੀਆਂ ਨੇਕੀਆਂ ਦੀ ਦਸ਼ਾਂ ਨੂੰ ਜਾਣਦਾ ਹੈ।

Bhai Manmohan Singh (Shabad OS, CC BY-SA)

English

O Nanak, the Lord is All-pervading everywhere, amongst all. He knows the qualities and the condition of all. ||4||7||

Dr. Sant Singh Khalsa (Shabad OS, CC BY-SA)
Ang 1204 · Line 29

ਸਾਰਗ ਮਹਲਾ ੫ ॥

saarag mahalaa 5 |

Punjabi

ਸਾਰੰਗ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Saarang, Fifth Mehl:

Dr. Sant Singh Khalsa (Shabad OS, CC BY-SA)
Ang 1204 · Line 30

ਅਬ ਮੋਹਿ; ਰਾਮ ਭਰੋਸਉ ਪਾਏ ॥

ab mohi; raam bharosau paae |

Punjabi

ਮੈਨੂੰ ਹੁਣ ਸੁਆਮੀ ਦਾ ਆਸਰਾ ਪਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Now, I have obtained the Support of the Lord.

Dr. Sant Singh Khalsa (Shabad OS, CC BY-SA)
Ang 1204 · Line 31

ਜੋ ਜੋ ਸਰਣਿ ਪਰਿਓ ਕਰੁਣਾਨਿਧਿ; ਤੇ ਤੇ. ਭਵਹਿ ਤਰਾਏ ॥੧॥ ਰਹਾਉ ॥

jo jo saran pario karunaanidh; te te. bhaveh taraae |1| rahaau |

Punjabi

ਜਿਹੜੇ ਜਿਹੜੇ ਭੀ ਰਹਿਮਤ ਦੇ ਖਜਾਨੇ ਦੀ ਪਨਾਹ ਲੈਂਦੇ ਹਨ, ਉਹ ਸਾਰੇ ਸੰਸਾਰ ਸੰਮੁਦਰ ਤੋਂ ਪਾਰ ਕਰ ਦਿੱਤੇ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Those who seek the Sanctuary of the Ocean of Mercy are carried across the world-ocean. ||1||Pause||

Dr. Sant Singh Khalsa (Shabad OS, CC BY-SA)
Ang 1204 · Line 32

ਸੁਖਿ ਸੋਇਓ ਅਰੁ ਸਹਜਿ ਸਮਾਇਓ; ਸਹਸਾ ਗੁਰਹਿ ਗਵਾਏ ॥

sukh soeo ar sehaj samaaeo; sahasaa gureh gavaae |

Punjabi

ਉਹ ਆਰਾਮ ਅੰਦਰ ਸੌਦੇ ਹਨ ਅਤੇ ਸੁਖੈਨ ਹੀ ਹਰੀ ਵਿੱਚ ਲੀਨ ਹੋ ਜਾਂਦੇ ਹਨ ਤੇ ਗੁਰੂ ਜੀ ਉਨ੍ਹਾਂ ਦਾ ਭਰਮ ਨਵਿਰਤ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

They sleep in peace, and intuitively merge into the Lord. The Guru takes away their cynicism and doubt.

Dr. Sant Singh Khalsa (Shabad OS, CC BY-SA)
Ang 1204 · Line 33

ਜੋ ਚਾਹਤ ਸੋਈ ਹਰਿ ਕੀਓ; ਮਨ ਬਾਂਛਤ ਫਲ ਪਾਏ ॥੧॥

jo chaahat soee har keeo; man baanchhat fal paae |1|

Punjabi

ਜਿਹੜਾ ਕੁਛ ਉਹ ਚਾਹੁੰਦੇ ਹਨ, ਉਹ ਹੀ ਪ੍ਰਭੂ ਕਰ ਦਿੰਦਾ ਹੈ ਅਤੇ ਉਹ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Whatever they wish for, the Lord does; they obtain the fruits of their minds' desires. ||1||

Dr. Sant Singh Khalsa (Shabad OS, CC BY-SA)
Ang 1204 · Line 34

ਹਿਰਦੈ ਜਪਉ. ਨੇਤ੍ਰ ਧਿਆਨੁ ਲਾਵਉ; ਸ੍ਰਵਨੀ ਕਥਾ ਸੁਨਾਏ ॥

hiradai jpau. netr dhiaan laavau; sravanee kathaa sunaae |

Punjabi

ਆਪਣੇ ਮਨ ਵਿੱਚ ਮੈਂ ਹਰੀ ਸਿਮਰਦਾ ਹਾਂ, ਅਪਣੀਆਂ ਅੱਖਾਂ ਨਾਲ ਮੈਂ ਉਸ ਤੇ ਟਿਕਟਿਕੀ ਬੰਨ੍ਹਦਾ ਹਾਂ। ਤੇ ਆਪਣਿਆਂ ਕੰਨਾਂ ਨਾਲ, ਉਸ ਦੀ ਵਾਰਤਾ ਸੁਣਦਾ ਹਾਂ।

Bhai Manmohan Singh (Shabad OS, CC BY-SA)

English

In my heart, I meditate on Him; with my eyes, I focus my meditation on Him. With my ears, I listen to His Sermon.

Dr. Sant Singh Khalsa (Shabad OS, CC BY-SA)