Ang 1252
ਹਰਿ ਕੇ ਸੰਤ ਸਦਾ ਥਿਰੁ ਪੂਜਹੁ; ਜੋ ਹਰਿ ਨਾਮੁ ਜਪਾਤ ॥
har ke sant sadaa thir poojahu; jo har naam japaat |
Punjabi
ਰੱਬ ਦੇ ਸਾਧੂ, ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਅਤੇ ਉਸ ਦਾ ਉਪਾਸ਼ਨਾ ਕਰਦੇ ਹਨ, ਸਦੀਵੀ ਸਥਿਰ ਰਹਿੰਦੇ ਹਨ।
English
The Lord's Saints are steady and stable forever; they worship and adore Him, and chant the Lord's Name.
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ; ਤੇ ਸਤਸੰਗਿ ਮਿਲਾਤ ॥੩॥
jin kau kripaa karat hai gobid; te satasang milaat |3|
Punjabi
ਜਿਨ੍ਹਾਂ ਉਤੇ ਸ਼੍ਰਿਸ਼ਟੀ ਦਾ ਸੁਆਮੀ ਮਿਹਰ ਧਾਰਦਾ ਹੈ, ਉਹ ਸਾਧ ਸੰਗਤ ਨਾਲ ਜੁੜ ਜਾਂਦੇ ਹਨ।
English
Those who are mercifully blessed by the Lord of the Universe, join the Sat Sangat, the True Congregation. ||3||
ਮਾਤ ਪਿਤਾ ਬਨਿਤਾ ਸੁਤ ਸੰਪਤਿ; ਅੰਤਿ. ਨ ਚਲਤ ਸੰਗਾਤ ॥
maat pitaa banitaa sut sanpat; ant. na chalat sangaat |
Punjabi
ਮਾਂ, ਪਿਓ, ਵਹੁਟੀ, ਪੁਤ੍ਰ ਅਤੇ ਧਨ-ਦੌਲਤ ਅਖੀਰ ਨੂੰ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
English
Mother, father, spouse, children and wealth will not go along with you in the end.
ਕਹਤ ਕਬੀਰੁ ਰਾਮ ਭਜੁ ਬਉਰੇ; ਜਨਮੁ ਅਕਾਰਥ ਜਾਤ ॥੪॥੧॥
kehat kabeer raam bhaj baure; janam akaarath jaat |4|1|
Punjabi
ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਹੇ ਪਗਲੇ ਪ੍ਰਾਣੀ। ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।
English
Says Kabeer, meditate and vibrate on the Lord, O madman. Your life is uselessly wasting away. ||4||1||
ਰਾਜਾਸ੍ਰਮ; ਮਿਤਿ. ਨਹੀ ਜਾਨੀ ਤੇਰੀ ॥
raajaasram; mit. nahee jaanee teree |
Punjabi
ਹੇ ਵਾਹਿਗੁਰੂ! ਮੈਂ ਤੇਰੇ ਰਾਜ ਆਸ਼ਰਮ ਦਾ ਅੰਤ ਨਹੀਂ ਜਾਣਾ।
English
I do not know the limits of Your Royal Ashram.
ਤੇਰੇ ਸੰਤਨ ਕੀ. ਹਉ ਚੇਰੀ ॥੧॥ ਰਹਾਉ ॥
tere santan kee. hau cheree |1| rahaau |
Punjabi
ਮੈਂ ਤੇਰੇ ਸਾਧੂਆਂ ਦੀ ਨੌਕਰਾਨੀ ਹਾਂ। ਠਹਿਰਾਉ।
English
I am the humble slave of Your Saints. ||1||Pause||
ਹਸਤੋ ਜਾਇ. ਸੁ ਰੋਵਤੁ ਆਵੈ; ਰੋਵਤੁ ਜਾਇ. ਸੁ ਹਸੈ ॥
hasato jaae. su rovat aavai; rovat jaae. su hasai |
Punjabi
ਜੋ ਕੋਈ ਹਸਦਾ ਜਾਂਦਾ ਹੈ, ਉਹ ਰੋਂਦਾ ਆਉਂਦਾ ਹੈ ਅਤੇ ਜੋ ਕੋਈ ਰੋਂਦਾ ਜਾਂਦਾ ਹੈ ਉਹ ਹੱਸਦਾ ਆਉਂਦਾ ਹੈ।
English
The one who goes laughing returns crying, and the one who goes crying returns laughing.
ਬਸਤੋ ਹੋਇ. ਹੋਇ ਸੋੁ ਊਜਰੁ; ਊਜਰੁ ਹੋਇ. ਸੁ ਬਸੈ ॥੧॥
basato hoe. hoe suo aoojar; aoojar hoe. su basai |1|
Punjabi
ਜਿਹੜਾ ਵਸਦਾ ਰਸਦਾ ਹੈ, ਉਹ ਉਜੜ ਜਾਂਦਾ ਹੈ ਅਤੇ ਜਿਹੜਾ ਉਜੜਿਆ ਹੋਇਆ ਹੈ, ਉਹ ਵਸ ਜਾਂਦਾ ਹੈ।
English
What is inhabited becomes deserted, and what is deserted becomes inhabited. ||1||
ਜਲ ਤੇ. ਥਲ ਕਰਿ, ਥਲ ਤੇ. ਕੂਆ; ਕੂਪ ਤੇ. ਮੇਰੁ ਕਰਾਵੈ ॥
jal te. thal kar, thal te. kooaa; koop te. mer karaavai |
Punjabi
ਸੁਆਮੀ ਪਾਣੀ ਨੂੰ ਮਾਰੂਥਲ ਬਣਾ ਦਿੰਦਾ ਹੈ ਅਤੇ ਮਾਰੂਥਲ ਨੂੰ ਖੂਹ ਅਤੇ ਖੂਹ ਤੋਂ ਉਹ ਪਹਾੜ ਬਣਾ ਦਿੰਦਾ ਹੈ।
English
The water turns into a desert, the desert turns into a well, and the well turns into a mountain.
ਧਰਤੀ ਤੇ. ਆਕਾਸਿ ਚਢਾਵੈ; ਚਢੇ ਅਕਾਸਿ ਗਿਰਾਵੈ ॥੨॥
dharatee te. aakaas chadtaavai; chadte akaas giraavai |2|
Punjabi
ਜ਼ਮੀਨ ਤੋਂ, ਵਾਹਿਗੁਰੂ ਬੰਦੇ ਨੂੰ ਆਸਮਾਨ ਤੇ ਚੜ੍ਹਾ ਦਿੰਦਾ ਹੈ ਅਤੇ ਅਸਮਾਨ ਤੇ ਚੜ੍ਹੇ ਹੋਏ ਨੂੰ ਹੇਠਾ ਪਟਕਾ ਮਾਰਦਾ ਹੈ।
English
From the earth, the mortal is exalted to the Akaashic ethers; and from the ethers on high, he is thrown down again. ||2||
ਭੇਖਾਰੀ ਤੇ. ਰਾਜੁ ਕਰਾਵੈ; ਰਾਜਾ ਤੇ. ਭੇਖਾਰੀ ॥
bhekhaaree te. raaj karaavai; raajaa te. bhekhaaree |
Punjabi
ਇਕ ਮੰਗਤੇ ਪਾਸੋਂ ਉਹ ਪਾਤਿਸ਼ਾਹੀ ਕਰਵਾਉਂਦਾ ਹੈ ਅਤੇ ਇਕ ਪਾਤਿਸ਼ਾਹ ਨੂੰ ਉਹ ਮੰਗਤਾ ਬਣਾ ਦਿੰਦਾ ਹੈ।
English
The beggar is transformed into a king, and the king into a beggar.
ਖਲ ਮੂਰਖ ਤੇ. ਪੰਡਿਤੁ ਕਰਿਬੋ; ਪੰਡਿਤ ਤੇ. ਮੁਗਧਾਰੀ ॥੩॥
khal moorakh te. panddit karibo; panddit te. mugadhaaree |3|
Punjabi
ਇਕ ਬੁਧੂ ਅਤੇ ਮੂੜ੍ਹ ਤੋਂ ਹਰੀ ਵਿਦਵਾਨ ਬਣਾ ਦਿੰਦਾ ਹੈ ਅਤੇ ਇਕ ਆਲਮ ਤੋਂ ਂ ਬੇਵਕੂਫ।
English
The idiotic fool is transformed into a Pandit, a religious scholar, and the Pandit into a fool. ||3||
ਨਾਰੀ ਤੇ. ਜੋ ਪੁਰਖੁ ਕਰਾਵੈ; ਪੁਰਖਨ ਤੇ. ਜੋ ਨਾਰੀ ॥
naaree te. jo purakh karaavai; purakhan te. jo naaree |
Punjabi
ਐਹੋ ਜਿਹਾ ਹੈ ਸੁਆਮੀ, ਜਿਹੜਾ ਇਸਤਰੀ ਤੋਂ ਆਦਮੀ ਬਣਾ ਦਿੰਦਾ ਹੈ ਅਤੇ ਮਰਦਾ ਨੂੰ ਜਨਾਲੀਆਂ।
English
The woman is transformed into a man, and the men into women.
ਕਹੁ ਕਬੀਰ. ਸਾਧੂ ਕੋ ਪ੍ਰੀਤਮੁ; ਤਿਸੁ ਮੂਰਤਿ ਬਲਿਹਾਰੀ ॥੪॥੨॥
kahu kabeer. saadhoo ko preetam; tis moorat balihaaree |4|2|
Punjabi
ਕਬੀਰ ਜੀ ਆਖਦੇ ਹਨ ਹਰੀ ਆਪਣੇ ਸੰਤਾਂ ਦਾ ਪਿਆਰਾ ਹੈ। ਉਸ ਦੇ ਦਰਸ਼ਨ ਉਤੇ ਮੈਂ ਘੋਲੀ ਜਾਂਦਾ ਹਾਂ।
English
Says Kabeer, God is the Beloved of the Holy Saints. I am a sacrifice to His image. ||4||2||
ਸਾਰੰਗ ਬਾਣੀ ਨਾਮਦੇਉ ਜੀ ਕੀ ॥
saarang baanee naamadeo jee kee |
Punjabi
ਸਾਰੰਗ। ਸ਼ਬਦ ਮਹਾਰਾਜ ਨਾਮਦੇਵ।
English
Saarang, The Word Of Naam Dayv Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਾਏਂ ਰੇ ਮਨ; ਬਿਖਿਆ ਬਨ ਜਾਇ ॥
kaaen re man; bikhiaa ban jaae |
Punjabi
ਹੇ ਬੰਦੇ! ਤੂੰ ਪਾਪਾਂ ਦੇ ਜੰਗਲ ਵਿੱਚ ਕਿਉਂ ਜਾਂਦਾ ਹੈ?
English
O mortal, why are you going into the forest of corruption?
ਭੂਲੌ ਰੇ; ਠਗਮੂਰੀ ਖਾਇ ॥੧॥ ਰਹਾਉ ॥
bhoolau re; tthagamooree khaae |1| rahaau |
Punjabi
ਗਲਤੀ ਨਾਲ ਤੂੰ ਨਗਾਂ ਦੀ ਬੂਟੀ ਖਾਂਦਾ ਹੈ। ਠਹਿਰਾਉ।
English
You have been misled into eating the toxic drug. ||1||Pause||
ਜੈਸੇ; ਮੀਨੁ ਪਾਨੀ ਮਹਿ ਰਹੈ ॥
jaise; meen paanee meh rahai |
Punjabi
ਤੂੰ ਉਸ ਮੱਛੀ ਦੀ ਮਾਨੰਦ ਹੈ, ਜੋ ਜਲ ਅੰਦਰ ਵਸਦੀ ਹੈ,
English
You are like a fish living in the water;
ਕਾਲ ਜਾਲ ਕੀ ਸੁਧਿ. ਨਹੀ ਲਹੈ ॥
kaal jaal kee sudh. nahee lahai |
Punjabi
ਪਰੰਤੂ ਪ੍ਰਾਣ-ਨਾਸਕ ਫੰਧੇ ਦਾ ਖਿਆਲ ਨਹੀਂ ਕਰਦੀ।
English
you do not see the net of death.
ਜਿਹਬਾ ਸੁਆਦੀ; ਲੀਲਿਤ ਲੋਹ ॥
jihabaa suaadee; leelit loh |
Punjabi
ਜੀਭ ਦੇ ਸੁਆਦ ਰਾਹੀਂ ਇਹ ਲੋਹੇ ਨੂੰ ਨਿਗਲ ਜਾਂਦੀ ਹੈ।
English
Trying to taste the flavor, you swallow the hook.
ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥
aise kanik kaamanee baadhio moh |1|
Punjabi
ਏਸੇ ਤਰ੍ਹਾਂ ਹੀ ਆਦਮੀ ਸੋਨੇ ਅਤੇ ਮੁਟਿਆਰ ਦੇ ਪਿਆਰ ਨਾਲ ਬੰਨਿਆਂ (ਮੋਹਿਆ) ਹੋਇਆ ਹੈ।
English
You are bound by attachment to wealth and woman. ||1||
ਜਿਉ ਮਧੁ ਮਾਖੀ. ਸੰਚੈ ਅਪਾਰ ॥
jiau madh maakhee. sanchai apaar |
Punjabi
ਜਿਸ ਤਰ੍ਹਾਂ ਮੱਖੀ ਬਹੁਤਾ ਸ਼ਹਿਦ ਇਕੱਠਾ ਕਰਦੀ ਹੈ,
English
The bee stores up loads of honey;
ਮਧੁ ਲੀਨੋ; ਮੁਖਿ ਦੀਨੀ ਛਾਰੁ ॥
madh leeno; mukh deenee chhaar |
Punjabi
ਅਤੇ ਬੰਦਾ ਸ਼ਹਿਦ ਲੈ ਲੈਂਦਾ ਹੈ ਅਤੇ ਇਸ ਦੇ ਮੂੰਹ ਵਿੱਚ ਘੱਟਾ ਪਾਉਂਦਾ ਹੈ (ਉਹ ਹੀ ਹੈ ਦਸਾ ਜੀਵ ਦੇ ਇਕੱਠੇ ਕੀਤੇ ਹੋਏ ਧਨ ਦੀ)।
English
then someone comes and takes the honey, and throws dust in its mouth.
ਗਊ ਬਾਛ ਕਉ; ਸੰਚੈ ਖੀਰੁ ॥
gaoo baachh kau; sanchai kheer |
Punjabi
ਗਾਂ ਆਪਣੇ ਵੱਛੇ ਲਈ ਦੁੱਧ ਇਕੱਠਾ ਕਰਦੀ ਹੈ,
English
The cow stores up loads of milk;
ਗਲਾ ਬਾਂਧਿ; ਦੁਹਿ ਲੇਇ ਅਹੀਰੁ ॥੨॥
galaa baandh; duhi lee aheer |2|
Punjabi
ਪਰੰਤੂ ਗੁਆਲਾ ਵੱਛੇ ਨੂੰ ਗਰਦਨੋਂ ਬੰਨ੍ਹ ਕੇ ਗਾ ਨੂੰ ਚੋ ਲੈਂਦਾ ਹੈ।
English
then the milkman comes and ties it by its neck and milks it. ||2||
ਮਾਇਆ ਕਾਰਨਿ; ਸ੍ਰਮੁ ਅਤਿ ਕਰੈ ॥
maaeaa kaaran; sram at karai |
Punjabi
ਧੰਨ-ਦੌਲਤ ਦੇ ਵਾਸਤੇ ਆਦਮੀ ਬਹੁਤ ਉਪਰਾਲਾ ਕਰਦਾ ਹੈ।
English
For the sake of Maya, the mortal works very hard.
ਸੋ ਮਾਇਆ ਲੈ ਗਾਡੈ ਧਰੈ ॥
so maaeaa lai gaaddai dharai |
Punjabi
ਉਸ ਦੌਲਤ ਨੂੰ ਲੈ ਕੇ ਉਹ ਜਮੀਨ ਵਿੱਚ ਦਬ ਦਿੰਦਾ ਹੈ।
English
He takes the wealth of Maya, and buries it in the ground.
ਅਤਿ ਸੰਚੈ. ਸਮਝੈ ਨਹੀ, ਮੂੜੑ ॥
at sanchai. samajhai nahee, moorra |
Punjabi
ਉਹ ਇਸ ਨੂੰ ਬਹੁਤ ਜਿਆਦਾ ਜਮ੍ਹਾਂ ਕਰਦਾ ਹੈ, ਪਰੰਤੂ ਮੂਰਖ ਸਮਝਦਾ ਨਹੀਂ।
English
He acquires so much, but the fool does not appreciate it.
ਧਨੁ ਧਰਤੀ. ਤਨੁ ਹੋਇ ਗਇਓ ਧੂੜਿ ॥੩॥
dhan dharatee. tan hoe geo dhoorr |3|
Punjabi
ਉਸ ਦੀ ਦੌਲਤ ਜਮੀਨ ਵਿੱਚ ਹੀ ਰਹਿ ਜਾਂਦੀ ਹੈ ਅਤੇ ਉਸ ਸਦੀ ਦੇਹਿ ਮਿੱਟੀ ਹੋ ਜਾਂਦੀ ਹੈ।
English
His wealth remains buried in the ground, while his body turns to dust. ||3||
ਕਾਮ ਕ੍ਰੋਧ; ਤ੍ਰਿਸਨਾ ਅਤਿ ਜਰੈ ॥
kaam krodh; trisanaa at jarai |
Punjabi
ਇਨਸਾਨ ਘਣੇਰੀ ਸ਼ਹਿਵਤ ਗੁੱਸੇ ਅਤੇ ਲਾਲਚ ਨਾਲ ਸੜਦਾ ਹੈ।
English
He burns in tremendous sexual desire, unresolved anger and desire.
ਸਾਧਸੰਗਤਿ; ਕਬਹੂ. ਨਹੀ ਕਰੈ ॥
saadhasangat; kabahoo. nahee karai |
Punjabi
ਸਤਿਸੰਗਤ ਨਾਲ ਉਹ ਕਦੇ ਭੀ ਨਹੀਂ ਜੁੜਦਾ।
English
He never joins the Saadh Sangat, the Company of the Holy.
ਕਹਤ ਨਾਮਦੇਉ; ਤਾ ਚੀ ਆਣਿ ॥
kehat naamadeo; taa chee aan |
Punjabi
ਨਾਮਦੇਵ ਜੀ ਆਖਦੇ ਹਨ, ਤੂੰ ਉਸ ਪ੍ਰਭੂ ਦੀ ਪਨਾਹ ਲੈ,
English
Says Naam Dayv, seek God's Shelter;
ਨਿਰਭੈ ਹੋਇ. ਭਜੀਐ ਭਗਵਾਨ ॥੪॥੧॥
nirabhai hoe. bhajeeai bhagavaan |4|1|
Punjabi
ਅਤੇ ਨਿੱਡਰ ਹੋ ਆਪਣੇ ਮੁਬਾਰਕ ਮਾਲਕ ਦਾ ਸਿਮਰਨ ਕਰ।
English
be fearless, and vibrate on the Lord God. ||4||1||
ਬਦਹੁ. ਕੀ ਨ, ਹੋਡ ਮਾਧਉ; ਮੋ ਸਿਉ ॥
badahu. kee na, hodd maadhau; mo siau |
Punjabi
ਹੇ ਧਨ-ਦੋਲਤ ਦੇ ਸੁਆਮੀ! ਤੂੰ ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਉਂਦਾ?
English
Why not make a bet with me, O Lord of Wealth?
ਠਾਕੁਰ ਤੇ ਜਨੁ. ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥
tthaakur te jan. jan te tthaakur; khel pario hai to siau |1| rahaau |
Punjabi
ਨੌਕਰ ਉਸ ਦੇ ਮਾਲਕ ਤੋਂ ਜਾਣਿਆ ਜਾਂਦਾ ਹੈ ਅਤੇ ਮਾਲਕ ਉਸ ਦੇ ਨੌਕਰ ਤੋਂ। ਇਹ ਹੀ ਹੈ ਮੇਰੀ ਖੇਡ ਤੇਰੇ ਨਾਲ। ਠਹਿਰਾਉ।
English
From the master comes the servant, and from the servant, comes the master. This is the game I play with You. ||1||Pause||
ਆਪਨ ਦੇਉ. ਦੇਹੁਰਾ ਆਪਨ; ਆਪ ਲਗਾਵੈ ਪੂਜਾ ॥
aapan deo. dehuraa aapan; aap lagaavai poojaa |
Punjabi
ਤੂੰ ਆਪੇ ਦੇਵਤਾ ਹੈ, ਆਪੇ ਹੀ ਮੰਦਰ ਅਤੇ ਆਪੇ ਹੀ ਪੂਜਾ ਕਰਨ ਵਾਲਾ, ਹੇ ਸੁਆਮੀ!
English
You Yourself are the deity, and You are the temple of worship. You are the devoted worshipper.
ਜਲ ਤੇ ਤਰੰਗ. ਤਰੰਗ ਤੇ ਹੈ ਜਲੁ; ਕਹਨ ਸੁਨਨ ਕਉ ਦੂਜਾ ॥੧॥
jal te tarang. tarang te hai jal; kehan sunan kau doojaa |1|
Punjabi
ਪਾਣੀ ਤੋਂ ਲਹਿਰਾਂ ਉਤਪੰਨ ਹੁੰਦੀਆਂ ਹਨ ਅਤੇ ਲਹਿਰਾਂ ਤੋਂ ਂ ਪਾਣੀ। ਪਰੰਤੂ ਬੋਲਚਾਲ ਵਿੱਚ ਦੋਨਾਂ ਦੇ ਵੱਖਰੇ ਨਾਮ ਹਨ।
English
From the water, the waves rise up, and from the waves, the water. They are only different by figures of speech. ||1||
ਆਪਹਿ ਗਾਵੈ. ਆਪਹਿ ਨਾਚੈ; ਆਪਿ ਬਜਾਵੈ ਤੂਰਾ ॥
aapeh gaavai. aapeh naachai; aap bajaavai tooraa |
Punjabi
ਤੂੰ ਖੁਦ ਗਾਉਂਦਾ ਹੈ, ਖੁਦ ਨੱਚਦਾ ਹੈ, ਅਤੇ ਖੁਦ ਹੀ ਤੁਰਮ ਵਜਾਉਦਾ ਹੈ।
English
You Yourself sing, and You Yourself dance. You Yourself blow the bugle.
ਕਹਤ ਨਾਮਦੇਉ. ਤੂੰ ਮੇਰੋ ਠਾਕੁਰੁ; ਜਨੁ ਊਰਾ. ਤੂ ਪੂਰਾ ॥੨॥੨॥
kehat naamadeo. toon mero tthaakur; jan aooraa. too pooraa |2|2|
Punjabi
ਨਾਮਦੇਵ ਜੀ ਆਖਦੇ ਹਨ, ਕੇਵਲ ਤੂੰ ਹੀ ਮੇਰਾ ਸੁਆਮੀ ਹੈ। ਮੈਂ ਤੇਰਾ ਨੌਕਰ, ਨਾਮੁਕੰਮਲ ਹਾਂ ਅਤੇ ਤੂੰ ਮੁਕੰਮਲ ਹੈ।
English
Says Naam Dayv, You are my Lord and Master. Your humble servant is imperfect; You are perfect. ||2||2||
ਦਾਸ ਅਨਿੰਨ; ਮੇਰੋ ਨਿਜ ਰੂਪ ॥
daas anin; mero nij roop |
Punjabi
ਪ੍ਰਭੂ ਆਖਦਾ ਹੈ, "ਮੇਰਾ ਗੋਲਾ, ਜੋ ਕੇਵਲ ਮੇਰੀ ਹੀ ਉਪਾਸ਼ਨਾ ਕਰਦਾ ਹੈ, ਮੇਰਾ ਨਿਜ ਦਾ ਹੀ ਸਰੂਪ ਹੈ।
English
Says God: my slave is devoted only to me; he is in my very image.
ਦਰਸਨ ਨਿਮਖ, ਤਾਪ ਤ੍ਰਈ ਮੋਚਨ; ਪਰਸਤ ਮੁਕਤਿ ਕਰਤ, ਗ੍ਰਿਹ ਕੂਪ ॥੧॥ ਰਹਾਉ ॥
darasan nimakh, taap tree mochan; parasat mukat karat, grih koop |1| rahaau |
Punjabi
ਉਸ ਦਾ ਇਕ ਮੁਹਤ ਦਾ ਦੀਦਾਰ ਬੰਦੇ ਦੇ ਤਿੰਨੇ ਬੁਖਾਰ ਦੂਰ ਕਰ ਦਿੰਦਾ ਹੈ ਅਤੇ ਉਸ ਦੀ ਤੋਂ ਹ ਉਸ ਨੂੰ ਗ੍ਰਿਹਸਥ ਦੇ ਖੂਹ ਵਿਚੋਂ ਬਾਹਰ ਕਢ ਦਿੰਦੀ ਹੈ। ਠਹਿਰਾਉ।
English
The sight of him, even for an instant, cures the three fevers; his touch brings liberation from the deep dark pit of household affairs. ||1||Pause||
ਮੇਰੀ ਬਾਂਧੀ. ਭਗਤੁ ਛਡਾਵੈ; ਬਾਂਧੈ ਭਗਤੁ. ਨ ਛੂਟੈ ਮੋਹਿ ॥
meree baandhee. bhagat chhaddaavai; baandhai bhagat. na chhoottai mohi |
Punjabi
ਮੇਰੇ ਬੰਨ੍ਹੇ ਹੋਏ ਨੂੰ ਮੇਰਾ ਸਾਧੂ ਛੜ ਸਕਦਾ ਹੈ, ਪਰ ਮੇਰੇ ਸਾਧੂ ਦੇ ਬੰਨ੍ਹੇ ਹੋਏ ਨੂੰ ਮੈਂ ਛਡ ਨਹੀਂ ਸਕਦਾ।
English
The devotee can release anyone from my bondage, but I cannot release anyone from his.