Ang 1251
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਅਮਰੁ ਵੇਪਰਵਾਹੁ ਹੈ; ਤਿਸੁ ਨਾਲਿ ਸਿਆਣਪ. ਨ ਚਲਈ; ਨ ਹੁਜਤਿ ਕਰਣੀ ਜਾਇ ॥
amar veparavaahu hai; tis naal siaanap. na chalee; na hujat karanee jaae |
Punjabi
ਮੁਛੰਦਗੀ-ਰਹਿਤ ਸਾਈਂ ਦਾ ਹੁਕਮ ਸਾਰਿਆਂ ਦੇ ਉਤੇ ਹੈ। ਉਸ ਨਾਲ ਚਾਲਾਕੀ ਨਹੀਂ ਪੁਗਦੀ ਨਾਂ ਹੀ ਉਸ ਨਾਲ ਕੋਈ ਢੁਚਰਬਾਜੀ ਕਰ ਸਕਦਾ ਹੈ।
English
The Order of the Lord is beyond challenge. Clever tricks and arguments will not work against it.
ਆਪੁ ਛੋਡਿ. ਸਰਣਾਇ ਪਵੈ; ਮੰਨਿ ਲਏ ਰਜਾਇ ॥
aap chhodd. saranaae pavai; man le rajaae |
Punjabi
ਆਪਣੀ ਸਵੈ-ਹੰਗਤਾ ਨੂੰ ਤਿਆਗ, ਜੀਵ ਨੂੰ ਉਸ ਦੀ ਪਨਾਹ ਲੈਣੀ ਚਾਹੀਦੀ ਤੇ ਉਸ ਦੀ ਰਜਾ ਮੂਹਰੇ ਨਿਉਣਾ ਚਾਹੀਦਾ ਹੈ।
English
So abandon your self-conceit, and take to His Sanctuary; accept the Order of His Will.
ਗੁਰਮੁਖਿ. ਜਮ ਡੰਡੁ, ਨ ਲਗਈ; ਹਉਮੈ ਵਿਚਹੁ ਜਾਇ ॥
guramukh. jam ddandd, na lagee; haumai vichahu jaae |
Punjabi
ਪਵਿੱਤਰ ਪੁਰਸ਼ ਜੋ ਆਪਣੇ ਅੰਦਰੋਂ ਹੰਗਤਾ ਨੂੰ ਗੁਆ ਦਿੰਦਾ ਹੈ, ਨੂੰ ਯਮ ਸਜ਼ਾ ਨਹੀਂ ਦਿੰਦਾ।
English
The Gurmukh eliminates self-conceit from within himself; he shall not be punished by the Messenger of Death.
ਨਾਨਕ. ਸੇਵਕੁ ਸੋਈ ਆਖੀਐ; ਜਿ ਸਚਿ ਰਹੈ ਲਿਵ ਲਾਇ ॥੧॥
naanak. sevak soee aakheeai; ji sach rahai liv laae |1|
Punjabi
ਨਾਨਕ ਕੇਵਲ ਉਹ ਹੀ ਪ੍ਰਭੂ ਦਾ ਗੋਲਾ, ਕਹਿਆ ਜਾਂਦਾ ਹੈ, ਜੋ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦਾ ਹੈ।
English
O Nanak, he alone is called a selfless servant, who remains lovingly attuned to the True Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਦਾਤਿ ਜੋਤਿ; ਸਭ ਸੂਰਤਿ ਤੇਰੀ ॥
daat jot; sabh soorat teree |
Punjabi
ਸਾਰੀਆਂ ਬਖਸ਼ਸ਼ਾਂ ਨੂਰ ਤੇ ਸੁੰਦਰਤਾ ਤੇਰੀਆਂ ਹਨ, ਹੇ ਪ੍ਰਭੂ!
English
All gifts, light and beauty are Yours.
ਬਹੁਤੁ ਸਿਆਣਪ; ਹਉਮੈ ਮੇਰੀ ॥
bahut siaanap; haumai meree |
Punjabi
ਘਣੇਰੀ ਚਾਲਾਕੀ ਤੇ ਹੰਗਤਾ ਮੇਰੀਆਂ ਹਨ।
English
Excessive cleverness and egotism are mine.
ਬਹੁ ਕਰਮ ਕਮਾਵਹਿ. ਲੋਭਿ ਮੋਹਿ ਵਿਆਪੇ ਹਉਮੈ; ਕਦੇ. ਨ ਚੂਕੈ ਫੇਰੀ ॥
bahu karam kamaaveh. lobh mohi viaape haumai; kade. na chookai feree |
Punjabi
ਲਾਲਚ, ਸੰਸਾੀ ਮਮਤਾ ਅਤੇ ਹੰਗਤਾ ਅੰਦਰ ਗ੍ਰਸਿਆ ਹੋਇਆ, ਪ੍ਰਾਣੀ ਘਣੇਰੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਉਸ ਦੇ ਆਉਣੇ ਤੇ ਜਾਂਦੇ ਕਦਾਚਿਤ ਨਹੀਂ ਮੁਕਦੇ।
English
The mortal performs all sorts of rituals in greed and attachment; engrossed in egotsim, he shall never escape the cycle of reincarnation.
ਨਾਨਕ. ਆਪਿ ਕਰਾਏ ਕਰਤਾ; ਜੋ ਤਿਸੁ ਭਾਵੈ. ਸਾਈ ਗਲ ਚੰਗੇਰੀ ॥੨॥
naanak. aap karaae karataa; jo tis bhaavai. saaee gal changeree |2|
Punjabi
ਹੇ ਨਾਨਕ! ਸਿਰਜਨਹਾਰ ਸਵਾਮੀ ਆਪੇ ਹੀ ਕਰਵਾਉਂਦਾ ਹੈ। ਜੋ ਕੁਛ ਉਸ ਨੂੰ ਚੰਗਾ ਲਗਦਾ ਹੈ ਕੇਵਲ ਉਹ ਹੀ ਚੰਗੀ ਗਲ ਹੈ।
English
O Nanak, the Creator Himself inspires all to act. Whatever pleases Him is good. ||2||
ਪਉੜੀ ਮਃ ੫ ॥
paurree mahalaa 5 |
Punjabi
ਪਉੜੀ। ਪੰਜਵੀਂ ਪਾਤਿਸ਼ਾਹੀ।
English
Pauree, Fifth Mehl:
ਸਚੁ ਖਾਣਾ. ਸਚੁ ਪੈਨਣਾ; ਸਚੁ ਨਾਮੁ ਅਧਾਰੁ ॥
sach khaanaa. sach painanaa; sach naam adhaar |
Punjabi
ਜੇਕਰ ਸਤਿਨਾਮ ਬੰਦੇ ਦਾ ਭੋਜਨ, ਸਤਿਨਾਮ ਉਸ ਦੀ ਪੁਸ਼ਾਕ ਅਤੇ ਸਤਿਨਾਮ ਉਸ ਦਾ ਆਸਰਾ ਹੋਵੇ,
English
Let Truth be your food, and Truth your clothes, and take the Support of the True Name.
ਗੁਰਿ ਪੂਰੈ ਮੇਲਾਇਆ; ਪ੍ਰਭੁ ਦੇਵਣਹਾਰੁ ॥
gur poorai melaaeaa; prabh devanahaar |
Punjabi
ਤਦ ਪੂਰਨ ਗੁਰਦੇਵ ਜੀ ਉਸ ਨੂੰ ਦਾਤਾਰ ਸੁਆਮੀ ਨਾਲ ਮਿਲਾ ਦਿੰਦੇ ਹਨ।
English
The True Guru shall lead you to meet God, the Great Giver.
ਭਾਗੁ ਪੂਰਾ ਤਿਨ ਜਾਗਿਆ; ਜਪਿਆ ਨਿਰੰਕਾਰੁ ॥
bhaag pooraa tin jaagiaa; japiaa nirankaar |
Punjabi
ਉਸ ਦੀ ਪੂਰਨ ਪ੍ਰਾਲਭਧ ਜਾਗ ਉਠੀ ਹੈ ਅਤੇ ਉਹ ਸਰੁਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।
English
When perfect destiny is activated, the mortal meditates on the Formless Lord.
ਸਾਧੂ ਸੰਗਤਿ ਲਗਿਆ; ਤਰਿਆ ਸੰਸਾਰੁ ॥
saadhoo sangat lagiaa; tariaa sansaar |
Punjabi
ਸਤਿ ਸੰਗਤ ਨਾਲ ਜੁੜ ਕੇ, ਦੁਨੀਆ ਪਾਰ ਉਤਰ ਜਾਂਦੀ ਹੈ।
English
Joining the Saadh Sangat, the Company of the Holy, you shall cross over the world-ocean.
ਨਾਨਕ ਸਿਫਤਿ ਸਲਾਹ ਕਰਿ; ਪ੍ਰਭ ਕਾ ਜੈਕਾਰੁ ॥੩੫॥
naanak sifat salaah kar; prabh kaa jaikaar |35|
Punjabi
ਹੇ ਨਾਨਕ! ਤੂੰ ਸਾਹਿਬ ਦੀ ਮਹਿਮਾ ਅਤੇ ਉਸਤਤੀ ਉਚਾਰਨ ਕਰ ਅਤੇ ਉਸ ਨੂੰ ਵਾਹ ਵਾਹ ਭੀ ਆਖ।
English
O Nanak, chant God's Praises, and celebrate His Victory. ||35||
ਸਲੋਕ ਮਃ ੫ ॥
salok mahalaa 5 |
Punjabi
ਸਲੋਕ ਪੰਜਵੀਂ ਪਾਤਿਸ਼ਾਹੀ।
English
Salok, Fifth Mehl:
ਸਭੇ ਜੀਅ ਸਮਾਲਿ; ਅਪਣੀ ਮਿਹਰ ਕਰੁ ॥
sabhe jeea samaal; apanee mihar kar |
Punjabi
ਹੇ ਸੁਆਮੀ! ਤੂੰ ਆਪਣੀ ਰਹਿਮਤ ਨਿਛਾਵ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ।
English
In Your Mercy, You care for all beings and creatures.
ਅੰਨੁ ਪਾਣੀ, ਮੁਚੁ ਉਪਾਇ; ਦੁਖ ਦਾਲਦੁ ਭੰਨਿ ਤਰੁ ॥
an paanee, much upaae; dukh daalad bhan tar |
Punjabi
ਤੂੰ ਅਨਾਜ ਅਤੇ ਜਲ ਘਣੇਰਾ ਪੈਦਾ ਕਰ ਅਤੇ ਕਸ਼ਟ ਤੇ ਕੰਗਾਲਤਾ ਤੋਂ ਉਨ੍ਹਾਂ ਦੀ ਖਲਾਸੀ ਕਰ ਕੇ, ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
English
You produce corn and water in abundance; You eliminate pain and poverty, and carry all beings across.
ਅਰਦਾਸਿ ਸੁਣੀ ਦਾਤਾਰਿ; ਹੋਈ ਸਿਸਟਿ ਠਰੁ ॥
aradaas sunee daataar; hoee sisatt tthar |
Punjabi
ਦਰਿਆ-ਦਿਲ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਅਤੇ ਸੰਸਾਰ ਅੰਦਰ ਠੰਢ-ਚੈਨ ਵਰਤ ਗਈ ਹੈ।
English
The Great Giver listened to my prayer, and the world has been cooled and comforted.
ਲੇਵਹੁ ਕੰਠਿ ਲਗਾਇ; ਅਪਦਾ ਸਭ ਹਰੁ ॥
levahu kantth lagaae; apadaa sabh har |
Punjabi
ਮੈਰੇ ਸੁਆਮੀ, ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ, ਅਤੇ ਮੇਰੀ ਸਾਰੀ ਮੁਸੀਬਤ ਦੂਰ ਕਰ ਦੇ।
English
Take me into Your Embrace, and take away all my pain.
ਨਾਨਕ ਨਾਮੁ ਧਿਆਇ; ਪ੍ਰਭ ਕਾ ਸਫਲੁ ਘਰੁ ॥੧॥
naanak naam dhiaae; prabh kaa safal ghar |1|
Punjabi
ਨਾਨਕ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਕਿਉਂ ਜੋ ਸਾਹਿਬ ਦਾ ਧਾਮ ਮੁਰਾਦਾ ਬਖਸ਼ਣਹਾਰ ਹੈ।
English
Nanak meditates on the Naam, the Name of the Lord; the House of God is fruitful and prosperous. ||1||
ਮਃ ੫ ॥
mahalaa 5 |
Punjabi
ਪੰਜਵੀਂ ਪਾਤਿਸ਼ਾਹੀ।
English
Fifth Mehl:
ਵੁਠੇ ਮੇਘ ਸੁਹਾਵਣੇ; ਹੁਕਮੁ ਕੀਤਾ ਕਰਤਾਰਿ ॥
vutthe megh suhaavane; hukam keetaa karataar |
Punjabi
ਸੋਹਣੇ ਬੱਦਲ ਵਰ੍ਹਣੇ ਆਰੰਭ ਹੋ ਗਏ ਹਨ, ਕਿਉਂ ਜੋ ਸਿਰਜਣਹਾਰ ਨੇ ਐਹੋ ਜਿਹਾ ਫੁਰਮਾਨ ਜਾਰੀ ਕੀਤਾ ਹੈ।
English
Rain is falling from the clouds - it is so beautiful! The Creator Lord issued His Order.
ਰਿਜਕੁ ਉਪਾਇਓਨੁ ਅਗਲਾ; ਠਾਂਢਿ ਪਈ ਸੰਸਾਰਿ ॥
rijak upaaeon agalaa; tthaandt pee sansaar |
Punjabi
ਬਹੁਤਾ ਅਨਾਜ ਪੈਦਾ ਹੋ ਗਿਆ ਹੈ ਅਤੇ ਜਗਤ ਅੰਦਰ ਠੰਢ ਚੈਨ ਵਰਤ ਗਈ ਹੈ।
English
Grain has been produced in abundance; the world is cooled and comforted.
ਤਨੁ ਮਨੁ ਹਰਿਆ ਹੋਇਆ; ਸਿਮਰਤ ਅਗਮ ਅਪਾਰ ॥
tan man hariaa hoeaa; simarat agam apaar |
Punjabi
ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਦੇਹ ਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ।
English
The mind and body are rejuvenated, meditating in remembrance on the Inaccessible and Infinite Lord.
ਕਰਿ ਕਿਰਪਾ ਪ੍ਰਭ ਆਪਣੀ; ਸਚੇ ਸਿਰਜਣਹਾਰ ॥
kar kirapaa prabh aapanee; sache sirajanahaar |
Punjabi
ਹੇ ਮੇਰੇ ਸੱਚੇ ਕਰਤਾਰ ਸੁਆਮੀ! ਤੂੰ ਮੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰ।
English
O my True Creator Lord God, please shower Your Mercy on me.
ਕੀਤਾ ਲੋੜਹਿ ਸੋ ਕਰਹਿ; ਨਾਨਕ ਸਦ ਬਲਿਹਾਰ ॥੨॥
keetaa lorreh so kareh; naanak sad balihaar |2|
Punjabi
ਨਾਨਕ ਸਦੀਵ ਹੀ ਸੁਆਮੀ ਉਤੋਂ ਸਦਕੇ ਜਾਂਦਾ ਹੈ ਜੋ ਉਹੀ ਕੁਛ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
English
He does whatever He pleases; Nanak is forever a sacrifice to Him. ||2||
ਪਉੜੀ ॥
paurree |
Punjabi
ਪਉੜੀ।
English
Pauree:
ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ ॥
vaddaa aap agam hai; vaddee vaddiaaee |
Punjabi
ਵਿਸ਼ਾਲ ਸੁਆਮੀ ਖੁਦ ਪਹੁੰਚ ਤੋਂ ਪਰੇ ਹੇ ਅਤੇ ਵਿਸ਼ਾਲ ਹੈ ਉਸ ਦੀ ਪ੍ਰਭਤਾ।
English
The Great Lord is Inaccessible; His glorious greatness is glorious!
ਗੁਰਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ॥
gurasabadee vekh vigasiaa; antar saant aaee |
Punjabi
ਆਪਣੇ ਸੁਆਮੀ ਨੂੰ ਵੇਖ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ ਅਤੇ ਗੁਰਬਾਣੀ ਦੇ ਰਾਹੀਂ ਮੇਰੇ ਮਨ ਨੂੰ ਠੰਢ-ਚੈਨ ਪੈ ਗਈ ਹੈ।
English
Gazing upon Him through the Word of the Guru's Shabad, I blossom forth in ecstasy; tranquility comes to my inner being.
ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ॥
sabh aape aap varatadaa; aape hai bhaaee |
Punjabi
ਖੁਦ-ਬ-ਖੁਦ ਹੀ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਸਾਰਾ ਕੁਛ ਉਹ ਆਪ ਹੀ ਹੈ, ਹੇ ਵੀਰ!
English
All by Himself, He Himself is pervading everywhere, O Siblings of Destiny.
ਆਪਿ ਨਾਥੁ. ਸਭ ਨਥੀਅਨੁ; ਸਭ ਹੁਕਮਿ ਚਲਾਈ ॥
aap naath. sabh natheean; sabh hukam chalaaee |
Punjabi
ਆਪੇ ਹੀ ਵਾਹਿਗੁਰੂ ਸਾਰਿਆਂ ਦਾ ਸੁਆਮੀ ਹੈ। ਉਸ ਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ ਅਤੇ ਸਾਰਿਆਂ ਨੂੰ ਆਪਣੇ ਫੁਰਮਾਨ ਤਾਬੇ ਚਲਾਉਂਦਾ ਹੈ।
English
He Himself is the Lord and Master of all. He has subdued all, and all are under the Hukam of His Command.
ਨਾਨਕ. ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥
naanak. har bhaavai so kare; sabh chalai rajaaee |36|1| sudh |
Punjabi
ਨਾਨਕ ਜੋ ਕੁਛ ਸਾਈਂ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਕਰਦਾ ਹੈ। ਹਰ ਕੋਈ ਸਾਈਂ ਦੀ ਰਜ਼ਾ ਅਨੁਸਾਰ ਹੀ ਟੁਰਦਾ ਹੈ।
English
O Nanak, the Lord does whatever He pleases. Everyone walks in harmony with His Will. ||36||1|| Sudh||
ਰਾਗੁ ਸਾਰੰਗ ਬਾਣੀ ਭਗਤਾਂ ਕੀ ॥ ਕਬੀਰ ਜੀ ॥
raag saarang baanee bhagataan kee | kabeer jee |
Punjabi
ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
English
Raag Saarang, The Word Of The Devotees. Kabeer Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕਹਾ ਨਰ ਗਰਬਸਿ; ਥੋਰੀ ਬਾਤ ॥
kahaa nar garabas; thoree baat |
Punjabi
ਹੇ ਬੰਦੇ! ਤੂੰ ਥੋੜ੍ਹੀ ਜੇਹੀ ਗੱਲ ਦਾ ਕਿਉਂ ਹੰਕਾਰ ਕਰਦਾ ਹੈ?
English
O mortal, why are you so proud of small things?
ਮਨ ਦਸ ਨਾਜੁ. ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ॥੧॥ ਰਹਾਉ ॥
man das naaj. ttakaa chaar gaantthee; ainddau ttedtau jaat |1| rahaau |
Punjabi
ਦਸ ਮਣ ਦਾਦੇ ਅਤੇ ਚਾਰ ਛਿੱਲੜ ਗੰਢ ਵਿੱਚ ਹੋਣ ਨਾਲ, ਤੂੰ ਐਨ ਫੁਨਿਆਂ ਫਿਰਦਾ ਹੈ। ਠਹਿਰਾਉ।
English
With a few pounds of grain and a few coins in your pocket, you are totally puffed up with pride. ||1||Pause||
ਬਹੁਤੁ ਪ੍ਰਤਾਪੁ, ਗਾਂਉ ਸਉ ਪਾਏ; ਦੁਇ ਲਖ ਟਕਾ ਬਰਾਤ ॥
bahut prataap, gaanau sau paae; due lakh ttakaa baraat |
Punjabi
ਵਧੇਰੇ ਤਪ ਤੇਜ ਦੀ ਹਾਲਤ, ਤੇਰੇ ਕੋਲ ਸੌ ਪਿੰਡ ਅਤੇ ਦੋ ਲੱਖ ਰੁਪਏ ਦੀ ਆਮਦਨ ਹੋਵੇਗੀ।
English
With great pomp and ceremony, you control a hundred villages, with an income of hundreds of thousands of dollars.
ਦਿਵਸ ਚਾਰਿ ਕੀ ਕਰਹੁ ਸਾਹਿਬੀ; ਜੈਸੇ ਬਨ ਹਰ ਪਾਤ ॥੧॥
divas chaar kee karahu saahibee; jaise ban har paat |1|
Punjabi
ਜੰਗਲ ਦੇ ਸਰਸਬਜ ਪੱਤਿਆਂ ਦੀ ਮਾਨੰਦ, ਤੂੰ ਆਪਣੀ ਸਰਦਾਰੀ ਦਾ ਚਾਰ ਦਿਨ ਅਨੰਦ ਮਾਣ ਲੈ।
English
The power you exert will last for only a few days, like the green leaves of the forest. ||1||
ਨਾ ਕੋਊ ਲੈ ਆਇਓ ਇਹੁ ਧਨੁ; ਨਾ ਕੋਊ ਲੈ ਜਾਤੁ ॥
naa koaoo lai aaeo ihu dhan; naa koaoo lai jaat |
Punjabi
ਕੋਈ ਜਣਾ ਇਸ ਦੌਲਤ ਨੂੰ ਆਪਣੇ ਨਾਲ ਨਹੀਂ ਲਿਆਇਆ ਅਤੇ ਨਾਂ ਹੀ ਕਿਸੇ ਜਣੇ ਨੇ ਇਸ ਨੂੰ ਲੈ ਜਾਣਾ ਹੈ।
English
No one has brought this wealth with him, and no one will take it with him when he goes.
ਰਾਵਨ ਹੂੰ ਤੇ ਅਧਿਕ ਛਤ੍ਰਪਤਿ; ਖਿਨ ਮਹਿ ਗਏ ਬਿਲਾਤ ॥੨॥
raavan hoon te adhik chhatrapat; khin meh ge bilaat |2|
Punjabi
ਰਾਵਣ ਨਾਲੋ ਭੀ ਵਡੇ ਮਹਾਰਾਜੇ, ਇਕ ਮੁਹਤ ਅੰਦਰ ਟੁਰ ਗਏ ਹਨ।
English
Emperors, even greater than Raawan, passed away in an instant. ||2||