Ang 1255
ਪਰ ਧਨ ਪਰ ਨਾਰੀ ਰਤੁ ਨਿੰਦਾ; ਬਿਖੁ ਖਾਈ ਦੁਖੁ ਪਾਇਆ ॥
par dhan par naaree rat nindaa; bikh khaaee dukh paaeaa |
Punjabi
ਪਰਾਈ ਇਸਤਰੀ ਅਤੇ ਹੋਰਨਾ ਦੀ ਦੌਲਤ ਅਤੇ ਬਦਖੋਈ ਨਾਲ ਜੁੜ ਉਹ ਜ਼ਹਿਰ ਖਾਂਦੇ ਅਤੇ ਤਕਲੀਫ ਉਠਾਉਂਦੇ ਹਨ।
English
Caught in slander and attachment to the wealth and women of others, they eat poison and suffer in pain.
ਸਬਦੁ ਚੀਨਿ. ਭੈ ਕਪਟ, ਨ ਛੂਟੇ; ਮਨਿ ਮੁਖਿ ਮਾਇਆ ਮਾਇਆ ॥
sabad cheen. bhai kapatt, na chhootte; man mukh maaeaa maaeaa |
Punjabi
ਨਾਮ ਦਾ ਸਿਮਰਨ ਕਰਨ ਦੇ ਬਗੈਰ ਉਹਨਾਂ ਦੀ ਡਰ ਅਤੇ ਛਲ ਫਰੇਬ ਤੋਂ ਖਲਾਸੀ ਨਹੀਂ ਹੁੰਦੀ ਅਤੇ ਉਨ੍ਹਾਂ ਦੇ ਚਿੱਤ ਅਤੇ ਮੂੰਹ ਵਿੱਚ ਨਿਰੀ ਪੁਰੀ ਮਾਇਆ ਹੀ ਹੈ।
English
They think about the Shabad, but they are not released from their fear and fraud; the minds and mouths are filled with Maya, Maya.
ਅਜਗਰਿ ਭਾਰਿ ਲਦੇ ਅਤਿ ਭਾਰੀ; ਮਰਿ ਜਨਮੇ ਜਨਮੁ ਗਵਾਇਆ ॥੧॥
ajagar bhaar lade at bhaaree; mar janame janam gavaaeaa |1|
Punjabi
ਪਾਪਾਂ ਦਾ ਵਡਾ ਤੇ ਬਹੁਤਾ ਵਜਨਦਾਰ ਬੋਝ ਭਾਰ ਕਰਕੇ ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ।
English
Loading the heavy and crushing load, they die, only to be reborn, and waste their lives again. ||1||
ਮਨਿ ਭਾਵੈ; ਸਬਦੁ ਸੁਹਾਇਆ ॥
man bhaavai; sabad suhaaeaa |
Punjabi
ਸੋਹਣਾ ਸੁਨੱਖਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
English
The Word of the Shabad is so very beautiful; it is pleasing to my mind.
ਭ੍ਰਮਿ ਭ੍ਰਮਿ ਜੋਨਿ ਭੇਖ ਬਹੁ ਕੀਨੑੇ; ਗੁਰਿ ਰਾਖੇ. ਸਚੁ ਪਾਇਆ ॥੧॥ ਰਹਾਉ ॥
bhram bhram jon bhekh bahu keenae; gur raakhe. sach paaeaa |1| rahaau |
Punjabi
ਇਨਸਾਨ ਅਨੇਕਾਂ ਪੁਸ਼ਾਕਾਂ ਪਹਿਨ, ਜੂਨੀਆਂ ਅੰਦਰ ਭਟਕਦਾ ਅਤੇ ਭਰਮਦਾ ਹੈ, ਪਰੰਤੂ ਜਦ ਗੁਰੂ ਜੀ ਉਸ ਦੀ ਰੱਖਿਆ ਕਰਦੇ ਹਨ, ਉਹ ਸੱਚੇ ਸਾਈਂ ਨੂੰ ਪਾ ਲੈਂਦਾ ਹੈ। ਠਹਿਰਾਉ।
English
The mortal wanders lost in reincarnation, wearing various robes and clothes; when he is saved and protected by the Guru, then he finds the Truth. ||1||Pause||
ਤੀਰਥਿ. ਤੇਜੁ ਨਿਵਾਰਿ, ਨ ਨੑਾਤੇ; ਹਰਿ ਕਾ ਨਾਮੁ. ਨ ਭਾਇਆ ॥
teerath. tej nivaar, na naate; har kaa naam. na bhaaeaa |
Punjabi
ਆਪਣੇ ਗੁੱਸੇ ਨੂੰ ਤਿਆਗ, ਪ੍ਰਾਣੀ ਧਰਮ ਅਸਥਾਨਾਂ ਤੇ ਨਹੀਂ ਨ੍ਹਾਉਂਦਾ ਅਤੇ ਰੱਬ ਦੇ ਨਾਮ ਨੂੰ ਨਹੀਂ ਪਿਆਰਦਾ।
English
He does not try to wash away his angry passions by bathing at sacred shrines. He does not love the Name of the Lord.
ਰਤਨ ਪਦਾਰਥੁ. ਪਰਹਰਿ ਤਿਆਗਿਆ; ਜਤ ਕੋ ਤਤ ਹੀ ਆਇਆ ॥
ratan padaarath. parahar tiaagiaa; jat ko tat hee aaeaa |
Punjabi
ਉਹ ਰੱਬ ਦੇ ਨਾਮ ਦੀ ਅਮੋਲਕ ਦੌਲਤ ਨੂੰ ਤਿਆਗ ਤੇ ਛੱਡ ਦਿੰਦਾ ਹੈ ਅਤੇ ਜਿਥੋ ਉਹ ਆਇਆ ਸੀ ਉਕੇ ਨੂੰ ਚਲਿਆ ਜਾਂਦਾ ਹੈ।
English
He abandons and discards the priceless jewel, and he goes back from where he came.
ਬਿਸਟਾ ਕੀਟ ਭਏ. ਉਤ ਹੀ ਤੇ; ਉਤ ਹੀ ਮਾਹਿ ਸਮਾਇਆ ॥
bisattaa keett bhe. ut hee te; ut hee maeh samaaeaa |
Punjabi
ਉਸ ਦੇ ਕਾਰਨ, ਉਹ ਗੰਦਗੀ ਦਾ ਕੀੜਾ ਬਣਦਾ ਹੈ ਅਤੇ ਉਸ ਗੰਦਗੀ ਵਿੱਚ ਹੀ ਉਹ ਗਰਕ ਹੋ ਜਾਂਦਾ ਹੈ।
English
And so he becomes a maggot in manure, and in that, he is absorbed.
ਅਧਿਕ ਸੁਆਦ ਰੋਗ ਅਧਿਕਾਈ; ਬਿਨੁ ਗੁਰ ਸਹਜੁ. ਨ ਪਾਇਆ ॥੨॥
adhik suaad rog adhikaaee; bin gur sehaj. na paaeaa |2|
Punjabi
ਜਿੰਨਾ ਜਿਆਦਾ ਬੰਦਾ ਅਨੰਦ ਲੁਟਦਾ ਹੈ, ਉਨਾ ਜਿਆਦਾ ਉਹ ਬੀਮਾਰ ਹੁੰਦਾ ਹੈ। ਗੁਰਾਂ ਦੇ ਬਗੈਰ, ਆਰਾਮ ਪਰਾਪਤ ਨਹੀਂ ਹੁੰਦਾ।
English
The more he tastes, the more he is diseased; without the Guru, there is no peace and poise. ||2||
ਸੇਵਾ ਸੁਰਤਿ. ਰਹਸਿ ਗੁਣ ਗਾਵਾ; ਗੁਰਮੁਖਿ ਗਿਆਨੁ ਬੀਚਾਰਾ ॥
sevaa surat. rehas gun gaavaa; guramukh giaan beechaaraa |
Punjabi
ਜੇਕਰ ਮੈਂ ਆਪਣੇ ਮਨ ਅੰਦਰ ਵਾਹਿਗੁਰੂ ਦੀ ਟਹਿਲ ਕਮਾਵਾਂ ਅਤੇ ਖੁਸ਼ੀ ਨਾਲ ਉਸ ਦਾ ਜੱਸ ਗਾਇਨ ਕਰਾਂ, ਤਾਂ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਦੀ ਗਿਆਤ ਤੇ ਬੰਦਗੀ ਨੂੰ ਪਾ ਲੈਂਦਾ ਹਾਂ।
English
Focusing my awareness on selfless service, I joyfully sing His Praises. As Gurmukh, I contemplate spiritual wisdom.
ਖੋਜੀ ਉਪਜੈ. ਬਾਦੀ ਬਿਨਸੈ; ਹਉ ਬਲਿ ਬਲਿ. ਗੁਰ ਕਰਤਾਰਾ ॥
khojee upajai. baadee binasai; hau bal bal. gur karataaraa |
Punjabi
ਰੱਬ ਦਾ ਢੁੰਡਾਉ ਪ੍ਰਫੁਲਤ ਹੁੰਦਾ ਹੈ ਅਤੇ ਝਗੜਾਲੂ ਬਰਬਾਦ ਹੋ ਜਾਂਦਾ ਹੈ। ਆਪਣੇ ਵਿਸ਼ਾਲ ਸਿਰਜਣਹਾਰ-ਸੁਆਮੀ ਤੋਂ ਮੈਂ ਘੋਲੀ ਘੋਲੀ ਜਾਂਦਾ ਹਾਂ।
English
The seeker comes forth, and the debater dies down; I am a sacrifice, a sacrifice to the Guru, the Creator Lord.
ਹਮ ਨੀਚ ਹੋੁਤੇ, ਹੀਣਮਤਿ ਝੂਠੇ; ਤੂ. ਸਬਦਿ ਸਵਾਰਣਹਾਰਾ ॥
ham neech huote, heenamat jhootthe; too. sabad savaaranahaaraa |
Punjabi
ਮੈਂ ਅਧਮ, ਨੀਵਾਂ ਅਤੇ ਕੂੜੀ ਸਮਝ ਵਾਲਾ ਹਾਂ। ਆਪਣੇ ਨਾਮ ਨਾਲ ਤੂੰ ਮੈਨੂੰ ਸ਼ਸ਼ੋਭਤ ਕਰਦਾ ਹੈ।
English
I am low and wretched, with shallow and false understanding; You embellish and exalt me through the Word of Your Shabad.
ਆਤਮ ਚੀਨਿ. ਤਹਾ ਤੂ ਤਾਰਣ; ਸਚੁ ਤਾਰੇ ਤਾਰਣਹਾਰਾ ॥੩॥
aatam cheen. tahaa too taaran; sach taare taaranahaaraa |3|
Punjabi
ਜਿਥੇ ਕਿਤੇ ਸਵੈ-ਗਿਆਤ ਹੈ, ਉਥੇ ਤੂੰ ਹੈ, ਹੇ ਸੱਚੇ ਰੱਖਿਅਕ! ਪਾਰ ਉਤਾਰਾ ਕਰਨ ਵਾਲਾ ਹੀ ਪ੍ਰਾਣੀਆਂ ਦਾ ਪਾਰ ਉਤਾਰਾ ਕਰਦਾ ਹੈ।
English
And wherever there is self-realization, You are there; O True Lord Savior, You save us and carry us across. ||3||
ਬੈਸਿ ਸੁਥਾਨਿ. ਕਹਾਂ ਗੁਣ ਤੇਰੇ; ਕਿਆ ਕਿਆ ਕਥਉ ਅਪਾਰਾ ॥
bais suthaan. kahaan gun tere; kiaa kiaa kthau apaaraa |
Punjabi
ਚੰਗੀ ਥਾਂ ਤੇ ਬੈਠ ਕੇ ਮੈਂ ਤੇਰੀ ਕੀਰਤੀ ਉਚਾਰਨ ਕਰਦਾ ਹਾਂ, ਹੇ ਸਾਈਂ! ਤੇਰੀਆਂ ਬੇਅੰਤ ਕੀਰਤੀਆਂ ਮੈਂ ਕਿਹੜੀਆਂ ਕਿਹੜੀਆਂ ਉਚਾਰਨ ਕਰਾਂ?
English
Where should I sit to chant Your Praises; which of Your Infinite Praises should I chant?
ਅਲਖੁ. ਨ ਲਖੀਐ, ਅਗਮੁ ਅਜੋਨੀ; ਤੂੰ ਨਾਥਾਂ ਨਾਥਣਹਾਰਾ ॥
alakh. na lakheeai, agam ajonee; toon naathaan naathanahaaraa |
Punjabi
ਤੂੰ ਹੇ ਅਥਾਹ, ਅਜਨਮੇ ਅਤੇ ਅਗਾਧ ਸੁਆਮੀ! ਜਾਣਿਆ ਨਹੀਂ ਜਾ ਸਕਦਾ। ਤੂੰ ਵਡਿਆ ਮਾਲਕਾਂ ਨੂੰ ਕਾਬੂ ਕਰਨ ਵਾਲਾ ਹੈ।
English
The Unknown cannot be known; O Inaccessible, Unborn Lord God, You are the Lord and Master of masters.
ਕਿਸੁ ਪਹਿ ਦੇਖਿ, ਕਹਉ ਤੂ ਕੈਸਾ; ਸਭਿ ਜਾਚਕ. ਤੂ ਦਾਤਾਰਾ ॥
kis peh dekh, khau too kaisaa; sabh jaachak. too daataaraa |
Punjabi
ਤੈਨੂੰ ਵੇਖ ਕੇ ਮੈਂ ਕਿਸ ਨੂੰ ਦੱਸਾਂ ਕਿ ਤੂੰ ਕਿਹੋ ਜਿਹਾ ਹੈ? ਸਾਰੇ ਹੀ ਤੇਰੇ ਮੰਗਤੇ ਹਨ ਅਤੇ ਕੇਵਲ ਤੂੰ ਹੀ ਦੇਣ ਵਾਲਾ ਹੈ।
English
How can I compare You to anyone else I see? All are beggars - You are the Great Giver.
ਭਗਤਿਹੀਣੁ ਨਾਨਕੁ. ਦਰਿ ਦੇਖਹੁ; ਇਕੁ ਨਾਮੁ ਮਿਲੈ ਉਰਿ ਧਾਰਾ ॥੪॥੩॥
bhagatiheen naanak. dar dekhahu; ik naam milai ur dhaaraa |4|3|
Punjabi
ਅਨੁਰਾਗ-ਰਹਿਤ ਨਾਨਕ ਤੇਰੇ ਬੂਹੇ ਵਲ ਤੱਕ ਰਿਹਾ ਹੈ, ਹੇ ਪ੍ਰਭੂ! ਤੂੰ ਉਸ ਨੂੰ ਆਪਣਾ ਇਕ ਨਾਮ ਪਰਦਾਨ ਕਰ, ਤਾਂ ਜੋ ਉਹ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖੇ।
English
Lacking devotion, Nanak looks to Your Door; please bless him with Your One Name, that he may enshrine it in his heart. ||4||3||
ਮਲਾਰ ਮਹਲਾ ੧ ॥
malaar mahalaa 1 |
Punjabi
ਮਲਾਰ ਪਹਿਲੀ ਪਾਤਿਸ਼ਾਹੀ।
English
Malaar, First Mehl:
ਜਿਨਿ ਧਨ ਪਿਰ ਕਾ ਸਾਦੁ. ਨ ਜਾਨਿਆ; ਸਾ ਬਿਲਖ ਬਦਨ ਕੁਮਲਾਨੀ ॥
jin dhan pir kaa saad. na jaaniaa; saa bilakh badan kumalaanee |
Punjabi
ਪਤਨੀ, ਜੋ ਆਪਣੇ ਪਤੀ ਦੇ ਪਿਆਰ ਨੂੰ ਨਹੀਂ ਜਾਣਦੀ, ਉਹ ਮੁਰਝਾਏ ਹੋਏ ਚਿਹਰੇ ਨਾਲ ਵਿਰਲਾਪ ਕਰਦੀ ਹੈ।
English
The soul-bride who has not known delight with her Husband Lord, shall weep and wail with a wretched face.
ਭਈ ਨਿਰਾਸੀ. ਕਰਮ ਕੀ ਫਾਸੀ; ਬਿਨੁ ਗੁਰ. ਭਰਮਿ ਭੁਲਾਨੀ ॥੧॥
bhee niraasee. karam kee faasee; bin gur. bharam bhulaanee |1|
Punjabi
ਆਪਣੇ ਅਮਲ ਦੀ ਫਾਹੀ ਵਿੱਚ ਫਸ, ਉਹ ਬੇਊਮੈਦ ਹੋ ਜਾਂਦੀ ਹੈ ਅਤੇ ਗੁਰਾਂ ਦੇ ਬਗੈਰ ਸੰਦੇਹ ਅੰਦਰ ਭਟਕਦੀ ਹੈ।
English
She becomes hopeless, caught in the noose of her own karma; without the Guru, she wanders deluded by doubt. ||1||
ਬਰਸੁ ਘਨਾ; ਮੇਰਾ ਪਿਰੁ ਘਰਿ ਆਇਆ ॥
baras ghanaa; meraa pir ghar aaeaa |
Punjabi
ਵਰ੍ਹ ਪਓ, ਤੁਸੀਂ, ਹੇ ਬੱਦਲੋ! ਕੰਤ ਮੇਰੇ ਘਰ ਵਿੱਚ ਆ ਗਿਆ ਹੈ।
English
So rain down, O clouds. My Husband Lord has come home.
ਬਲਿ ਜਾਵਾਂ ਗੁਰ ਅਪਨੇ ਪ੍ਰੀਤਮ; ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥੧॥ ਰਹਾਉ ॥
bal jaavaan gur apane preetam; jin har prabh aan milaaeaa |1| rahaau |
Punjabi
ਮੈਂ ਆਪਣੇ ਪਿਆਰੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦਿਤਾ ਹੈ। ਠਹਿਰਾਉ।
English
I am a sacrifice to my Guru, who has led me to meet my Lord God. ||1||Pause||
ਨਉਤਨ ਪ੍ਰੀਤਿ ਸਦਾ ਠਾਕੁਰ ਸਿਉ; ਅਨਦਿਨੁ ਭਗਤਿ ਸੁਹਾਵੀ ॥
nautan preet sadaa tthaakur siau; anadin bhagat suhaavee |
Punjabi
ਸਦੀਵ ਹੀ ਤਰੋਤਾਜਾ ਹੈ ਮੇਰੀ ਪਿਰਹੜੀ ਮੇਰੇ ਸੁਆਮੀ ਨਾਲ। ਮੇਰੀ ਪ੍ਰੇਮਮਈ ਸੇਵਾ, ਰੈਣ ਤੇ ਦਿਨ ਸੋਹਣੀ ਸੁਨੱਖੀ ਭਾਸਦੀ ਹੈ।
English
My love, my Lord and Master is forever fresh; I am embellished with devotional worship night and day.
ਮੁਕਤਿ ਭਏ. ਗੁਰਿ ਦਰਸੁ ਦਿਖਾਇਆ; ਜੁਗਿ ਜੁਗਿ ਭਗਤਿ ਸੁਭਾਵੀ ॥੨॥
mukat bhe. gur daras dikhaaeaa; jug jug bhagat subhaavee |2|
Punjabi
ਗੁਰਾਂ ਦੇ ਦਰਸ਼ਨ ਵੇਖ ਕੇ, ਮੇਰੀ ਕਲਿਆਣ ਹੋ ਗਈ ਹੈ ਅਤੇ ਆਪਣੀ ਪਿਆਰੀ-ਉਪਾਸ਼ਨਾ ਦੇ ਰਾਹੀਂ, ਮੈਂ ਸਾਰਿਆਂ ਯੁਗਾਂ ਅੰਦਰ ਸੁਭਾਇਮਾਨ ਹੋ ਗਿਆ ਹਾਂ।
English
I am liberated, gazing on the Blessed Vision of the Guru's Darshan. Devotional worship has made me glorious and exalted throughout the ages. ||2||
ਹਮ ਥਾਰੇ. ਤ੍ਰਿਭਵਣ ਜਗੁ ਤੁਮਰਾ; ਤੂ ਮੇਰਾ. ਹਉ ਤੇਰਾ ॥
ham thaare. tribhavan jag tumaraa; too meraa. hau teraa |
Punjabi
ਹੇ ਤਿੰਨਾਂ ਜਹਾਨਾਂ ਦੇ ਸੁਆਮੀ! ਮੈਂ ਤੇਰੀ ਮਲਕੀਅਤ ਹਾਂ ਅਤੇ ਆਲਮ ਭੀ ਤੇਰਾ ਹੀ ਹੈ। ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ।
English
I am Yours; the three worlds are Yours as well. You are mine, and I am Yours.
ਸਤਿਗੁਰਿ ਮਿਲਿਐ ਨਿਰੰਜਨੁ ਪਾਇਆ; ਬਹੁਰਿ. ਨ ਭਵਜਲਿ ਫੇਰਾ ॥੩॥
satigur miliai niranjan paaeaa; bahur. na bhavajal feraa |3|
Punjabi
ਸਚੇ ਗੁਰਾਂ ਨਾਲ ਮਿਲ ਕੇ ਮੈਂ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ ਅਤੇ ਇਸ ਲਈ ਮੈਂ ਮੁੜ ਕੇ ਇਸ ਭਿਆਨਕ ਸੰਸਾਰ ਸਮੁੰਦਰ ਦਾ ਚੱਕਰ ਨਹੀਂ ਕੱਟਾਂਗਾ।
English
Meeting with the True Guru, I have found the Immaculate Lord; I shall not be consigned to this terrifying world-ocean ever again. ||3||
ਅਪੁਨੇ ਪਿਰ ਹਰਿ ਦੇਖਿ ਵਿਗਾਸੀ; ਤਉ ਧਨ ਸਾਚੁ ਸੀਗਾਰੋ ॥
apune pir har dekh vigaasee; tau dhan saach seegaaro |
Punjabi
ਜੇਕਰ ਪਤਨੀ ਵਾਹਿਗੁਰੂ, ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਕੇਵਲ ਤਾਂ ਹੀ ਉਸ ਦੇ ਹਾਰ-ਸ਼ਿੰਗਾਰ ਸੱਚੇ ਹਨ।
English
If the soul-bride is filled with delight on seeing her Husband Lord, then her decorations are true.
ਅਕੁਲ ਨਿਰੰਜਨ ਸਿਉ ਸਚਿ ਸਾਚੀ; ਗੁਰਮਤਿ ਨਾਮੁ ਅਧਾਰੋ ॥੪॥
akul niranjan siau sach saachee; guramat naam adhaaro |4|
Punjabi
ਵੰਸ਼-ਰਹਿਤ ਅਤੇ ਪਵਿੱਤ੍ਰ ਪ੍ਰਭੂ ਦੇ ਨਾਲ ਰੰਗੀ ਹੋਈ, ਉਹ ਸਚਿਆਰਾ ਦੀ ਪਰਮ ਸਚਿਆਰ ਹੋ ਜਾਂਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਕੇਵਲ ਨਾਮ ਦਾ ਹੀ ਆਸਰਾ ਲੈਂਦੀ ਹੈ।
English
With the Immaculate Celestial Lord, she becomes the truest of the true. Following the Guru's Teachings, she leans on the Support of the Naam. ||4||
ਮੁਕਤਿ ਭਈ. ਬੰਧਨ, ਗੁਰਿ ਖੋਲੑੇ; ਸਬਦਿ ਸੁਰਤਿ ਪਤਿ ਪਾਈ ॥
mukat bhee. bandhan, gur kholae; sabad surat pat paaee |
Punjabi
ਉਹ ਮੁਕਤ ਹੋ ਜਾਂਦੀ ਹੈ, ਉਸ ਦੀਆਂ ਬੇੜੀਆਂ ਗੁਰੂ ਜੀ ਕਟ ਦਿੰਦੇ ਹਨ ਅਤੇ ਨਾਮ ਨੂੰ ਚੇਤੇ ਕਰ ਉਹ ਇਜ਼ਤ ਆਬਰੂ ਪਾਉਂਦੀ ਹੈ।
English
She is liberated; the Guru has untied her bonds. Focusing her awareness on the Shabad, she attains honor.
ਨਾਨਕ. ਰਾਮ ਨਾਮੁ ਰਿਦ ਅੰਤਰਿ; ਗੁਰਮੁਖਿ ਮੇਲਿ ਮਿਲਾਈ ॥੫॥੪॥
naanak. raam naam rid antar; guramukh mel milaaee |5|4|
Punjabi
ਹੇ ਨਾਨਕ! ਪ੍ਰਭੂ ਦਾ ਨਾਮ ਉਸ ਦੇ ਮਨ ਅੰਦਰ ਵਸਦਾ ਹੈ ਅਤੇ ਮੁਖੀ ਗੁਰਦੇਵ ਸਜੀ ਉਸ ਨੂੰ ਪ੍ਰਭੂ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
English
O Nanak, the Lord's Name is deep within her heart; as Gurmukh, she is united in His Union. ||5||4||
ਮਹਲਾ ੧ ਮਲਾਰ ॥
mahalaa 1 malaar |
Punjabi
ਪਹਿਲੀ ਪਾਤਿਸ਼ਾਹੀ ਮਲਾਰ।
English
First Mehl, Malaar:
ਪਰ ਦਾਰਾ. ਪਰ ਧਨੁ, ਪਰ ਲੋਭਾ; ਹਉਮੈ ਬਿਖੈ ਬਿਕਾਰ ॥
par daaraa. par dhan, par lobhaa; haumai bikhai bikaar |
Punjabi
ਤੂੰ ਹੋਰਨਾਂ ਦੀ ਇਸਤਰੀ, ਹੋਰਨਾਂ ਦੀ ਦੌਲਤ, ਪਰਮ ਲਾਲਚ, ਸਵੈ-ਹੰਗਤਾ ਦੇ ਜ਼ਹਿਰੀਲੇ ਪਾਪ,
English
Others' wives, others' wealth, greed, egotism, corruption and poison;
ਦੁਸਟ ਭਾਉ ਤਜਿ ਨਿੰਦ ਪਰਾਈ; ਕਾਮੁ ਕ੍ਰੋਧੁ ਚੰਡਾਰ ॥੧॥
dusatt bhaau taj nind paraaee; kaam krodh chanddaar |1|
Punjabi
ਮੰਦੀਆਂ ਰੁਚੀਆਂ ਹੋਰਨਾਂ ਦੀ ਬਦਖੋਈ ਅਤੇ ਵਿਸ਼ੇ ਭੋਗ ਤੇ ਗੁੱਸੇ ਦੇ ਚੰਡਾਲਾਂ ਨੂੰ ਤਿਆਗ ਦੇ।
English
evil passions, slander of others, sexual desire and anger - give up all these. ||1||
ਮਹਲ ਮਹਿ ਬੈਠੇ; ਅਗਮ ਅਪਾਰ ॥
mehal meh baitthe; agam apaar |
Punjabi
ਮੰਦਰ ਅੰਦਰ ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਬਿਰਾਜਮਾਨ ਹੋ ਰਿਹਾ ਹੈ।
English
The Inaccessible, Infinite Lord is sitting in His Mansion.
ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ; ਜਿਸੁ ਗੁਰ ਕਾ ਸਬਦੁ ਰਤਨੁ ਆਚਾਰ ॥੧॥ ਰਹਾਉ ॥
bheetar amrit soee jan paavai; jis gur kaa sabad ratan aachaar |1| rahaau |
Punjabi
ਕੇਵਲ ਉਹ ਪ੍ਰਾਣੀ ਹੀ ਆਪਣੇ ਮਨ ਅੰਦਰ ਨਾਮ ਦੇ ਆਬਿਇਸਾਤ ਨੂੰ ਪਾਉਂਦਾ ਹੈ, ਜਿਸ ਦਾ ਚਾਲਚਲਨ ਗੁਰਾਂ ਦੇ ਉਪਦੇਸ਼ ਦੇ ਹੀਰੇ ਦੇ ਅਨੁਕੂਲ ਹੈ। ਠਹਿਰਾਉ।
English
That humble being, whose conduct is in harmony with the jewel of the Guru's Shabad, obtains the Ambrosial Nectar. ||1||Pause||