Ang 1258
ਜਿਸ ਤੇ ਹੋਆ ਤਿਸਹਿ ਸਮਾਣਾ; ਚੂਕਿ ਗਇਆ ਪਾਸਾਰਾ ॥੪॥੧॥
jis te hoaa tiseh samaanaa; chook geaa paasaaraa |4|1|
Punjabi
ਓੜਕ ਨੂੰ ਇਹ ਦੁਨੀਆਂ ਮੁਕ ਜਾਏਗੀ ਅਤੇ ਉਸ ਵਿੱਚ ਲੀਨ ਹੋ ਜਾਏਗੀ, ਜਿਸ ਵਿਚੋਂ ਇਹ ਉਤਪੰਨ ਹੋਈ ਸੀ।
English
It shall eventually merge back into that from which it came, and all its expanse shall be gone. ||4||1||
ਮਲਾਰ ਮਹਲਾ ੩ ॥
malaar mahalaa 3 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl:
ਜਿਨੀ ਹੁਕਮੁ ਪਛਾਣਿਆ ਸੇ ਮੇਲੇ; ਹਉਮੈ. ਸਬਦਿ ਜਲਾਇ ॥
jinee hukam pachhaaniaa se mele; haumai. sabad jalaae |
Punjabi
ਜੋ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਉਹਨਾਂ ਦੀ ਸਵੈ-ਹੰਗਤਾ ਨਾਮ ਰਾਹੀਂ ਸੜ ਜਾਂਦੀ ਹੈ।
English
Those who realize the Hukam of the Lord's Command are united with Him; through the Word of His Shabad, their egotism is burnt away.
ਸਚੀ ਭਗਤਿ ਕਰਹਿ ਦਿਨੁ ਰਾਤੀ; ਸਚਿ ਰਹੇ ਲਿਵ ਲਾਇ ॥
sachee bhagat kareh din raatee; sach rahe liv laae |
Punjabi
ਦਿਨ ਅਤੇ ਰੈਣ, ਉਹ ਸੱਚੀ ਪਿਆਰੀ-ਉਪਾਸ਼ਨਾ ਕਰਦੇ ਹਨ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦੇ ਹਨ।
English
They perform true devotional worship day and night; they remain lovingly attuned to the True Lord.
ਸਦਾ ਸਚੁ ਹਰਿ ਵੇਖਦੇ; ਗੁਰ ਕੈ ਸਬਦਿ ਸੁਭਾਇ ॥੧॥
sadaa sach har vekhade; gur kai sabad subhaae |1|
Punjabi
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੁਖੈਨ ਹੀ ਹਮੇਸ਼ਾਂ ਆਪਣੇ ਸੱਚੇ ਸੁਆਮੀ ਨੂੰ ਵੇਖਦੇ ਹਨ।
English
They gaze on their True Lord forever, through the Word of the Guru's Shabad, with loving ease. ||1||
ਮਨ ਰੇ; ਹੁਕਮੁ ਮੰਨਿ ਸੁਖੁ ਹੋਇ ॥
man re; hukam man sukh hoe |
Punjabi
ਹੇ ਬੰਦੇ! ਤੂੰ ਸੁਆਮੀ ਦੀ ਰਜ਼ਾ ਕਬੂਲ ਕਰ ਅਤੇ ਤੈਨੂੰ ਆਰਾਮ ਪਰਾਪਤ ਹੋਵੇਗਾ।
English
O mortal, accept His Will and find peace.
ਪ੍ਰਭ ਭਾਣਾ ਅਪਣਾ ਭਾਵਦਾ; ਜਿਸੁ ਬਖਸੇ. ਤਿਸੁ ਬਿਘਨੁ, ਨ ਕੋਇ ॥੧॥ ਰਹਾਉ ॥
prabh bhaanaa apanaa bhaavadaa; jis bakhase. tis bighan, na koe |1| rahaau |
Punjabi
ਸਾਹਿਬ ਆਪਣੀ ਰਜ਼ਾ ਨੂੰ ਪਿਆਰ ਕਰਦਾ ਹੈ। ਜਿਸ ਨੂੰ ਉਹ ਮੁਆਫ ਦੇ ਦਿੰਦਾ ਹੈ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਠਹਿਰਾਉ।
English
God is pleased by the Pleasure of His Own Will. Whomever He forgives, meets no obstacles on the way. ||1||Pause||
ਤ੍ਰੈ ਗੁਣ ਸਭਾ ਧਾਤੁ ਹੈ; ਨਾ ਹਰਿ ਭਗਤਿ. ਨ ਭਾਇ ॥
trai gun sabhaa dhaat hai; naa har bhagat. na bhaae |
Punjabi
ਤਿੰਨਾਂ ਸੁਭਾਵਾਂ ਤੇ ਅਸਰ ਤਾਬੇ, ਇਨਸਾਨ ਦਾ ਮਨ ਸਾਰੇ ਭਟਕਦਾ ਫਿਰਦਾ ਹੈ ਅਤੇ ਉਸ ਨੂੰ ਨਾਂ ਹੀ ਸੁਆਮੀ ਦਾ ਸਿਮਰਨ ਤੇ ਨਾਂ ਹੀ ਉਸ ਦਾ ਪ੍ਰੇਮ ਪਰਾਪਤ ਹੁੰਦਾ ਹੈ।
English
Under the influence of the three gunas, the three dispositions, the mind wanders everywhere, without love or devotion to the Lord.
ਗਤਿ ਮੁਕਤਿ ਕਦੇ. ਨ ਹੋਵਈ; ਹਉਮੈ ਕਰਮ ਕਮਾਹਿ ॥
gat mukat kade. na hovee; haumai karam kamaeh |
Punjabi
ਹੰਕਾਰ ਅੰਦਰ ਕੰਮ ਕਰਨ ਦੁਆਰਾ ਇਨਸਾਨ ਦੀ ਕਦਾਚਿਤ ਮੋਖਸ਼ ਅਤੇ ਕਲਿਆਣ ਨਹੀਂ ਹੁੰਦੀ।
English
No one is ever saved or liberated, by doing deeds in ego.
ਸਾਹਿਬ ਭਾਵੈ ਸੋ ਥੀਐ; ਪਇਐ ਕਿਰਤਿ ਫਿਰਾਹਿ ॥੨॥
saahib bhaavai so theeai; peiai kirat firaeh |2|
Punjabi
ਜਿਹੜਾ ਕੁਛ ਪ੍ਰਭੂ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਆਦਮੀ ਭਟਕਦੇ ਫਿਰਦੇ ਹਨ।
English
Whatever our Lord and Master wills, comes to pass. People wander according to their past actions. ||2||
ਸਤਿਗੁਰ ਭੇਟਿਐ. ਮਨੁ ਮਰਿ ਰਹੈ; ਹਰਿ ਨਾਮੁ ਵਸੈ ਮਨਿ ਆਇ ॥
satigur bhettiai. man mar rahai; har naam vasai man aae |
Punjabi
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਮਨੁਖ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ ਅਤੇ ਰੱਬ ਦਾ ਨਾਮ ਆ ਕੇ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ।
English
Meeting with the True Guru, the mind is overpowered; the Lord's Name comes to abide in the mind.
ਤਿਸ ਕੀ ਕੀਮਤਿ. ਨਾ ਪਵੈ; ਕਹਣਾ ਕਿਛੂ. ਨ ਜਾਇ ॥
tis kee keemat. naa pavai; kahanaa kichhoo. na jaae |
Punjabi
ਉਸ ਸੁਆਮੀ ਦਾ ਮੁਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਉਸ ਦੀ ਉਸਤਤੀ ਦਾ ਇਕ ਭੋਰਾ ਭੀ ਉਚਾਰਿਆ ਜਾ ਸਕਦਾ।
English
The value of such a person cannot be estimated; nothing at all can be said about him.
ਚਉਥੈ ਪਦਿ ਵਾਸਾ ਹੋਇਆ; ਸਚੈ ਰਹੈ ਸਮਾਇ ॥੩॥
chauthai pad vaasaa hoeaa; sachai rahai samaae |3|
Punjabi
ਜੋ ਕੋਈ ਸੱਚੇ ਨਾਮ ਅੰਦਰ ਲੀਨ ਰਹਿੰਦਾ ਹੈ, ਉਹ ਚੌਥੀ ਅਵਸਥਾ ਅੰਦਰ ਨਿਵਾਸ ਪਾ ਲੈਂਦਾ ਹੈ।
English
He comes to dwell in the fourth state; he remains merged in the True Lord. ||3||
ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ; ਕੀਮਤਿ ਕਹਣੁ. ਨ ਜਾਇ ॥
meraa har prabh agam agochar hai; keemat kehan. na jaae |
Punjabi
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਹਰੀ ਸੁਆਮੀ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
English
My Lord God is Inaccessible and Unfathomable. His value cannot be expressed.
ਗੁਰ ਪਰਸਾਦੀ ਬੁਝੀਐ; ਸਬਦੇ ਕਾਰ ਕਮਾਇ ॥
gur parasaadee bujheeai; sabade kaar kamaae |
Punjabi
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ।
English
By Guru's Grace, he comes to understand, and live the Shabad.
ਨਾਨਕ. ਨਾਮੁ ਸਲਾਹਿ ਤੂ ਹਰਿ; ਹਰਿ ਦਰਿ ਸੋਭਾ ਪਾਇ ॥੪॥੨॥
naanak. naam salaeh too har; har dar sobhaa paae |4|2|
Punjabi
ਹੇ ਨਾਨਕ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਇਸ ਤਰ੍ਹਾਂ ਉਸ ਦੇ ਦਰਬਾਰ ਵਿੱਚ ਪਤਿ-ਆਬਰੂ ਪ੍ਰਾਪਤ ਕਰ।
English
O Nanak, praise the Naam, the Name of the Lord, Har, Har; you shall be honored in the Court of the Lord. ||4||2||
ਮਲਾਰ ਮਹਲਾ ੩ ॥
malaar mahalaa 3 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl:
ਗੁਰਮੁਖਿ ਕੋਈ ਵਿਰਲਾ ਬੂਝੈ; ਜਿਸ ਨੋ ਨਦਰਿ ਕਰੇਇ ॥
guramukh koee viralaa boojhai; jis no nadar karee |
Punjabi
ਕੋਈ ਇਕ ਅੱਧਾ ਹੀ, ਜਿਸ ਤੇ ਹਰੀ ਦੀ ਮਿਹਰ ਹੈ, ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
English
Rare is that person who, as Gurmukh, understands; the Lord has bestowed His Glance of Grace.
ਗੁਰ ਬਿਨੁ ਦਾਤਾ. ਕੋਈ ਨਾਹੀ; ਬਖਸੇ ਨਦਰਿ ਕਰੇਇ ॥
gur bin daataa. koee naahee; bakhase nadar karee |
Punjabi
ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ। ਕੇਵਲ ਉਹ ਹੀ ਰਹਿਮਤ ਧਾਰਦੇ ਤੇ ਮੁਆਫ ਕਰਦੇ ਹਨ।
English
There is no Giver except the Guru. He grants His Grace and forgives.
ਗੁਰ ਮਿਲਿਐ ਸਾਂਤਿ ਊਪਜੈ; ਅਨਦਿਨੁ ਨਾਮੁ ਲਏਇ ॥੧॥
gur miliai saant aoopajai; anadin naam lee |1|
Punjabi
ਗੁਰਾਂ ਨਾਲ ਮਿਲਣ ਦੁਆਰਾ, ਠੰਡ-ਚੈਨ ਉਤਪੰਨ ਹੁੰਦੀ ਹੈ ਅਤੇ ਰੈਣ ਤੇ ਦਿਨ ਆਦਮੀ ਨਾਮ ਦਾ ਉਚਾਰਨ ਕਰਦਾ ਹੈ।
English
Meeting the Guru, peace and tranquility well up; chant the Naam, the Name of the Lord, day and night. ||1||
ਮੇਰੇ ਮਨ; ਹਰਿ ਅੰਮ੍ਰਿਤ ਨਾਮੁ ਧਿਆਇ ॥
mere man; har amrit naam dhiaae |
Punjabi
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰ।
English
O my mind, meditate on the Ambrosial Name of the Lord.
ਸਤਿਗੁਰੁ ਪੁਰਖੁ ਮਿਲੈ. ਨਾਉ ਪਾਈਐ; ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥
satigur purakh milai. naau paaeeai; har naame sadaa samaae |1| rahaau |
Punjabi
ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਨਾਮ ਪਰਾਪਤ ਹੁੰਦਾ ਹੈ ਅਤੇ ਪ੍ਰਾਣੀ ਹਮੇਸ਼ਾਂ ਹੀ ਰੱਬ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ। ਠਹਿਰਾਉ।
English
Meeting with the True Guru and the Primal Being, the Name is obtained, and one remains forever absorbed in the Lord's Name. ||1||Pause||
ਮਨਮੁਖ ਸਦਾ ਵਿਛੁੜੇ ਫਿਰਹਿ; ਕੋਇ. ਨ ਕਿਸ ਹੀ ਨਾਲਿ ॥
manamukh sadaa vichhurre fireh; koe. na kis hee naal |
Punjabi
ਮਨਮਤੀਏ ਸਦੀਵ ਹੀ ਵਾਹਿਗੁਰੂ ਨਾਲੋ ਵਿਛੁੰਨੇ ਰਹਿੰਦੇ ਹਨ। ਉਨ੍ਹਾਂ ਵਿਚੋਂ ਕੋਈ ਕਿਸੇ ਨਾਲ ਨਹੀਂ।
English
The self-willed manmukhs are forever separated from the Lord; no one is with them.
ਹਉਮੈ ਵਡਾ ਰੋਗੁ ਹੈ; ਸਿਰਿ ਮਾਰੇ ਜਮਕਾਲਿ ॥
haumai vaddaa rog hai; sir maare jamakaal |
Punjabi
ਉਨ੍ਹਾਂ ਨੂੰ ਹੰਕਾਰ ਦੀ ਭਾਰੀ ਬੀਮਾਰੀ ਚਿਮੜੀ ਹੋਈ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਨੂੰ ਸਿਰ ਤੇ ਸੱਟ ਮਾਰਦਾ ਹੈ।
English
They are stricken with the great disease of egotism; they are hit on the head by the Messenger of Death.
ਗੁਰਮਤਿ ਸਤਸੰਗਤਿ. ਨ ਵਿਛੁੜਹਿ; ਅਨਦਿਨੁ ਨਾਮੁ ਸਮੑਾਲਿ ॥੨॥
guramat satasangat. na vichhurreh; anadin naam samaal |2|
Punjabi
ਗੁਰਾਂ ਦੀ ਸਿੱਖ-ਮਤ ਤੇ ਚਲਣ ਵਾਲੇ, ਸਾਧ-ਸੰਗਤ ਨਾਲੋ ਜੁਦਾ ਨਹੀਂ ਹੁੰਦੇ ਅਤੇ ਸਦੀਵ ਹੀ ਨਾਮ ਦਾ ਸਿਮਰਨ ਕਰਦੇ ਹਨ।
English
Those who follow the Guru's Teachings are never separated from the Sat Sangat, the True Congregation. They dwell on the Naam, night and day. ||2||
ਸਭਨਾ ਕਰਤਾ ਏਕੁ ਤੂ; ਨਿਤ ਕਰਿ ਦੇਖਹਿ ਵੀਚਾਰੁ ॥
sabhanaa karataa ek too; nit kar dekheh veechaar |
Punjabi
ਕੇਵਲ ਤੂੰ ਹੀ ਸਾਰਿਆਂ ਦਾ ਸਿਰਜਣਹਾਰ ਹੈ। ਤੂੰ ਸਦਾ ਹੀ ਸਾਰਿਆਂ ਨੂੰ ਸਾਜਦਾ, ਵੇਖਦਾ ਅਤੇ ਗਹੁ ਵਿੱਚ ਰਖਦਾ ਹੈ।
English
You are the One and Only Creator of all. You continually create, watch over and contemplate.
ਇਕਿ ਗੁਰਮੁਖਿ ਆਪਿ ਮਿਲਾਇਆ; ਬਖਸੇ ਭਗਤਿ ਭੰਡਾਰ ॥
eik guramukh aap milaaeaa; bakhase bhagat bhanddaar |
Punjabi
ਕਈਆਂ ਨੂੰ ਗੁਰਾਂ ਦੇ ਰਾਹੀਂ, ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰੇਮ-ਮਈ ਸੇਵਾ ਦੇ ਖ਼ਜ਼ਾਨੇ ਪਰਦਾਨ ਕਰਦਾ ਹੈ।
English
Some are Gurmukh - You unite them with Yourself. You bless then with the treasure of devotion.
ਤੂ ਆਪੇ ਸਭੁ ਕਿਛੁ ਜਾਣਦਾ; ਕਿਸੁ ਆਗੈ ਕਰੀ ਪੂਕਾਰ ॥੩॥
too aape sabh kichh jaanadaa; kis aagai karee pookaar |3|
Punjabi
ਹੇ ਸੁਆਮੀ! ਤੂੰ ਖੁਦ ਹੀ ਸਾਰਾ ਕੁਝ ਜਾਣਦਾ ਹੈ। ਮੈਂ ਕੀਹਦੇ ਮੂਹਰੇ ਫਰਿਆਦ ਕਰਾਂ?
English
You Yourself know everything. Unto whom should I complain? ||3||
ਹਰਿ ਹਰਿ ਨਾਮੁ ਅੰਮ੍ਰਿਤੁ ਹੈ; ਨਦਰੀ ਪਾਇਆ ਜਾਇ ॥
har har naam amrit hai; nadaree paaeaa jaae |
Punjabi
ਸੁਆਮੀ ਵਾਹਿਗੁਰੂ ਦਾ ਨਾਮ ਆਬਿ-ਇਸਾਤ ਹੈ। ਹਰੀ ਦੀ ਦਇਆ ਦੁਆਰਾ ਜੀਵ ਇਸ ਨੂੰ ਪਾਉਂਦਾ ਹੈ।
English
The Name of the Lord, Har, Har, is Ambrosial Nectar. By the Lord's Grace, it is obtained.
ਅਨਦਿਨੁ ਹਰਿ ਹਰਿ ਉਚਰੈ; ਗੁਰ ਕੈ ਸਹਜਿ ਸੁਭਾਇ ॥
anadin har har ucharai; gur kai sehaj subhaae |
Punjabi
ਜੋ ਕੋਈ ਭੀ, ਰੈਣ ਅਤੇ ਦਿਨ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉਹ ਗੁਰਾਂ ਦੇ ਸ਼ਾਤਮਈ ਸੁਭਾਅ ਨੂੰ ਪਰਾਪਤ ਹੋ ਜਾਂਦਾ ਹੈ।
English
Chanting the Name of the Lord, Har, Har, night and day, the intuitive peace and poise of the Guru is obtained.
ਨਾਨਕ. ਨਾਮੁ ਨਿਧਾਨੁ ਹੈ; ਨਾਮੇ ਹੀ ਚਿਤੁ ਲਾਇ ॥੪॥੩॥
naanak. naam nidhaan hai; naame hee chit laae |4|3|
Punjabi
ਨਾਨਕ ਨਾਮ ਠੰਡ-ਚੈਨ ਦਾ ਖ਼ਜ਼ਾਨਾ ਹੈ। ਤੂੰ ਸੁਆਮੀ ਦੇ ਨਾਮ ਨਾਲ ਆਪਣੇ ਮਨ ਨੂੰ ਜੋੜ।
English
O Nanak, the Naam is the greatest treasure. Focus your consciousness on the Naam. ||4||3||
ਮਲਾਰ ਮਹਲਾ ੩ ॥
malaar mahalaa 3 |
Punjabi
ਮਲਾਰ ਤੀਜੀ ਪਾਤਿਸ਼ਾਹੀ।
English
Malaar, Third Mehl:
ਗੁਰੁ ਸਾਲਾਹੀ ਸਦਾ ਸੁਖਦਾਤਾ; ਪ੍ਰਭੁ ਨਾਰਾਇਣੁ ਸੋਈ ॥
gur saalaahee sadaa sukhadaataa; prabh naaraaein soee |
Punjabi
ਮੈਂ ਹਮੇਸ਼ਾਂ ਆਰਾਮ ਬਖਸ਼ਣਹਾਰ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ। ਉਹ ਸੁਆਮੀ ਮਾਲਕ ਦਾ ਹੀ ਸਰੂਪ ਹਨ।
English
I praise the Guru, the Giver of peace, forever. He truly is the Lord God.
ਗੁਰ ਪਰਸਾਦਿ ਪਰਮ ਪਦੁ ਪਾਇਆ; ਵਡੀ ਵਡਿਆਈ ਹੋਈ ॥
gur parasaad param pad paaeaa; vaddee vaddiaaee hoee |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪਾ ਲਿਆ ਹੈ ਅਤੇ ਵਿਸ਼ਾਲ ਹੋ ਗਈ ਹੈ ਮੇਰੀ ਪ੍ਰਭਤਾ।
English
By Guru's Grace, I have obtained the supreme status. His glorious greatness is glorious!
ਅਨਦਿਨੁ ਗੁਣ ਗਾਵੈ ਨਿਤ ਸਾਚੇ; ਸਚਿ ਸਮਾਵੈ ਸੋਈ ॥੧॥
anadin gun gaavai nit saache; sach samaavai soee |1|
Punjabi
ਜੋ ਕੋਈ ਭੀ ਰੈਣ ਅਤੇ ਦਿਨ ਹਮੇਸ਼ਾਂ ਸੱਚੇ ਸੁਅਮਾੀ ਦੀ ਮਹਿਮਾ ਗਾਇਨ ਕਰਦਾ ਹੈ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
English
One who sings the Glorious Praises of the True Lord, merges in the True Lord. ||1||
ਮਨ ਰੇ; ਗੁਰਮੁਖਿ ਰਿਦੈ ਵੀਚਾਰਿ ॥
man re; guramukh ridai veechaar |
Punjabi
ਹੇ ਮੇਰੀ ਜਿੰਦੜੀਏ! ਤੂੰ ਆਪਣੇ ਹਿਰਦੇ ਅੰਦਰ, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਹਿਬ ਦਾ ਸਿਮਰਨ ਕਰ।
English
O mortal, contemplate the Guru's Word in your heart.
ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ; ਚਲਣੁ ਰਿਦੈ ਸਮੑਾਲਿ ॥੧॥ ਰਹਾਉ ॥
taj koorr kuttanb haumai bikh trisanaa; chalan ridai samaal |1| rahaau |
Punjabi
ਤੂੰ ਝੂਠੇ ਟੰਬਰ-ਕਬੀਲੇ ਜ਼ਹਿਰੀਲੇ ਹੰਕਾਰ ਅਤੇ ਲਾਲਚ ਨੂੰ ਛਡ ਦੇ ਅਤੇ ਚਿੱਤ ਅੰਦਰ ਆਪਣੇ ਕੂਚ ਦਾ ਧਿਆਨ ਕਰ। ਠਹਿਰਾਉ।
English
Abandon your false family, poisonous egotism and desire; remember in your heart, that you will have to leave. ||1||Pause||
ਸਤਿਗੁਰੁ ਦਾਤਾ. ਰਾਮ ਨਾਮ ਕਾ; ਹੋਰੁ ਦਾਤਾ ਕੋਈ ਨਾਹੀ ॥
satigur daataa. raam naam kaa; hor daataa koee naahee |
Punjabi
ਸੱਚੇ ਗੁਰਦੇਵ ਜੀ ਪ੍ਰਭੂ ਦੇ ਨਾਮ ਨੂੰ ਦੇਣਹਾਰ ਹਨ। ਉਨ੍ਹਾਂ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ।
English
The True Guru is the Giver of the Lord's Name. There is no other giver at all.