Ekam
Guru Granth Sahib

Ang 1281

Ang 1281 · Line 1

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ; ਬਖਸੇ ਸਿਫਤਿ ਭੰਡਾਰ ॥

guramukh pat siau lekhaa nibarrai; bakhase sifat bhanddaar |

Punjabi

ਪਵਿੱਤਰ ਪੁਰਸ਼ ਦਾ ਲੇਖਾ-ਪੱਤਾ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ ਅਤੇ ਉਸ ਨੂੰ ਪ੍ਰਭੂ ਆਪਣੀ ਸਿਫ਼ਤ ਸ਼ਲਾਘਾ ਦਾ ਖ਼ਜ਼ਾਨਾ ਪਰਦਾਨ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The Gurmukh's account is settled with honor; the Lord blesses him with the treasure of His Praise.

Dr. Sant Singh Khalsa (Shabad OS, CC BY-SA)
Ang 1281 · Line 2

ਓਥੈ ਹਥੁ. ਨ ਅਪੜੈ; ਕੂਕ ਨ ਸੁਣੀਐ ਪੁਕਾਰ ॥

othai hath. na aparrai; kook na suneeai pukaar |

Punjabi

ਓਥੇ ਇਨਸਾਨ ਦਾ ਹੱਥ ਆਪੜਦਾ ਨਹੀਂ ਅਤੇ ਕੋਈ ਭੀ ਉਸ ਦੀ ਚੀਕ-ਚਿੰਘਾੜੇ ਤੇ ਰੈਣ-ਪਿੱਟਣ ਨੂੰ ਨਹੀਂ ਸੁਣਦਾ।

Bhai Manmohan Singh (Shabad OS, CC BY-SA)

English

No one's hands can reach there; no one will hear anyone's cries.

Dr. Sant Singh Khalsa (Shabad OS, CC BY-SA)
Ang 1281 · Line 3

ਓਥੈ ਸਤਿਗੁਰੁ ਬੇਲੀ ਹੋਵੈ; ਕਢਿ ਲਏ ਅੰਤੀ ਵਾਰ ॥

othai satigur belee hovai; kadt le antee vaar |

Punjabi

ਓਥੇ ਸੱਚੇ ਗੁਰੂ ਜੀ ਬੰਦੇ ਦੇ ਯਾਰ ਹੁੰਦੇ ਹਨ ਅਤੇ ਅਖੀਰ ਦੇ ਵੇਲੇ ਉਸ ਨੂੰ ਬਚਾਅ ਲੈਂਦੇ ਹਨ।

Bhai Manmohan Singh (Shabad OS, CC BY-SA)

English

The True Guru will be your best friend there; at the very last instant, He will save you.

Dr. Sant Singh Khalsa (Shabad OS, CC BY-SA)
Ang 1281 · Line 4

ਏਨਾ ਜੰਤਾ ਨੋ. ਹੋਰ ਸੇਵਾ ਨਹੀ; ਸਤਿਗੁਰੁ ਸਿਰਿ ਕਰਤਾਰ ॥੬॥

enaa jantaa no. hor sevaa nahee; satigur sir karataar |6|

Punjabi

ਇਨ੍ਹਾਂ ਜੀਵ ਜੰਤੂਆਂ ਨੂੰ ਸੱਚੇ ਗੁਰਾਂ ਦੇ ਬਗੈਰ, ਹੋਰਸ ਕਿਸੇ ਦੀ ਚਾਕਰੀ ਕਮਾਉਣੀ ਉਚਿਤ ਨਹੀਂ, ਜੋ ਕਿ ਉਹਨਾਂ ਦੇ ਸੀਸ ਉਤੇ ਸਿਰਜਣਹਾਰ ਏਲਚੀ ਹਨ।

Bhai Manmohan Singh (Shabad OS, CC BY-SA)

English

These beings should serve no other than the True Guru or the Creator Lord above the heads of all. ||6||

Dr. Sant Singh Khalsa (Shabad OS, CC BY-SA)
Ang 1281 · Line 5

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1281 · Line 6

ਬਾਬੀਹਾ ਜਿਸ ਨੋ ਤੂ ਪੂਕਾਰਦਾ; ਤਿਸ ਨੋ ਲੋਚੈ ਸਭੁ ਕੋਇ ॥

baabeehaa jis no too pookaaradaa; tis no lochai sabh koe |

Punjabi

ਹੇ ਪਪੀਹੇ! ਜਿਸ ਨੂੰ ਤੂੰ ਵਾਜਾਂ ਮਾਰਦਾ ਹੈ ਉਸ ਲਈ ਹਰ ਕੋਈ ਤਾਂਘ ਰਖਦਾ ਹੈ।

Bhai Manmohan Singh (Shabad OS, CC BY-SA)

English

O rainbird, the One unto whom you call - everyone longs for that Lord.

Dr. Sant Singh Khalsa (Shabad OS, CC BY-SA)
Ang 1281 · Line 7

ਅਪਣੀ ਕਿਰਪਾ ਕਰਿ ਕੈ ਵਸਸੀ; ਵਣੁ ਤ੍ਰਿਣੁ ਹਰਿਆ ਹੋਇ ॥

apanee kirapaa kar kai vasasee; van trin hariaa hoe |

Punjabi

ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਤਾਂ ਵਰਖਾ ਹੁੰਦੀ ਹੈ ਅਤੇ ਜੰਗਲ ਤੇ ਘਾਹ ਦੀਆਂ ਤਿੜਾਂ ਪ੍ਰਫੁਲਤ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

When He grants His Grace, it rains, and the forests and fields blossom forth in their greenery.

Dr. Sant Singh Khalsa (Shabad OS, CC BY-SA)
Ang 1281 · Line 8

ਗੁਰ ਪਰਸਾਦੀ ਪਾਈਐ; ਵਿਰਲਾ ਬੂਝੈ ਕੋਇ ॥

gur parasaadee paaeeai; viralaa boojhai koe |

Punjabi

ਗੁਰਾਂ ਦੀ ਰਹਿਮਤ ਸਦਕਾ, ਪ੍ਰਭੂ ਪਰਾਪਤ ਹੁੰਦਾ ਹੈ। ਬਹੁਤ ਹੀ ਥੋੜ੍ਹੇ ਇਸ ਗੱਲ ਨੂੰ ਸਮਝਦੇ ਹਨ।

Bhai Manmohan Singh (Shabad OS, CC BY-SA)

English

By Guru's Grace, He is found; only a rare few understand this.

Dr. Sant Singh Khalsa (Shabad OS, CC BY-SA)
Ang 1281 · Line 9

ਬਹਦਿਆ ਉਠਦਿਆ ਨਿਤ ਧਿਆਈਐ; ਸਦਾ ਸਦਾ ਸੁਖੁ ਹੋਇ ॥

bahadiaa utthadiaa nit dhiaaeeai; sadaa sadaa sukh hoe |

Punjabi

ਬੈਠਿਆਂ ਅਤੇ ਖਲੋਤਿਆਂ ਤੂੰ ਲਗਾਤਾਰ ਆਪਣੇ ਹਰੀ ਨੂੰ ਯਾਦ ਕਰ ਅਤੇ ਤੂੰ ਹਮੇਸ਼ਾਂ ਤੇ ਨਿਤ ਹੀ ਆਰਾਮ ਵਿੱਚ ਰਹੇਗਾ।

Bhai Manmohan Singh (Shabad OS, CC BY-SA)

English

Sitting down and standing up, meditate continually on Him, and be at peace forever and ever.

Dr. Sant Singh Khalsa (Shabad OS, CC BY-SA)
Ang 1281 · Line 10

ਨਾਨਕ ਅੰਮ੍ਰਿਤੁ ਸਦ ਹੀ ਵਰਸਦਾ; ਗੁਰਮੁਖਿ ਦੇਵੈ ਹਰਿ ਸੋਇ ॥੧॥

naanak amrit sad hee varasadaa; guramukh devai har soe |1|

Punjabi

ਨਾਨਕ ਪ੍ਰਭੂ ਦਾ ਸੁਧਾਰਸ ਸਦੀਵ ਹੀ ਵਰ੍ਹਦਾ ਰਹਿੰਦਾ ਹੈ। ਊਹ ਪ੍ਰਭੂ ਗੁਰਾਂ ਦੇ ਰਾਹੀਂ, ਇਸ ਦੀ ਦਾਤ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

O Nanak, the Ambrosial Nectar rains down forever; the Lord gives it to the Gurmukh. ||1||

Dr. Sant Singh Khalsa (Shabad OS, CC BY-SA)
Ang 1281 · Line 11

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1281 · Line 12

ਕਲਮਲਿ ਹੋਈ ਮੇਦਨੀ; ਅਰਦਾਸਿ ਕਰੇ ਲਿਵ ਲਾਇ ॥

kalamal hoee medanee; aradaas kare liv laae |

Punjabi

ਜਦ ਦੁਨੀਆਂ ਤਕਲੀਫ ਅੰਦਰ ਹੁੰਦੀ ਹੈ, ਤਾਂ ਇਹ ਪਿਆਰ ਅੰਦਰ ਸਾਈਂ ਕੋਲ ਬੇਨਤੀ ਕਰਦੀ ਹੈ।

Bhai Manmohan Singh (Shabad OS, CC BY-SA)

English

When the people of the world are suffering in pain, they call upon the Lord in loving prayer.

Dr. Sant Singh Khalsa (Shabad OS, CC BY-SA)
Ang 1281 · Line 13

ਸਚੈ ਸੁਣਿਆ ਕੰਨੁ ਦੇ; ਧੀਰਕ ਦੇਵੈ ਸਹਜਿ ਸੁਭਾਇ ॥

sachai suniaa kan de; dheerak devai sehaj subhaae |

Punjabi

ਆਪਣਾ ਕੰਨ ਦੇ ਕੇ ਸੱਚਾ ਸੁਆਮੀ ਸੁਣਦਾ ਹੈ ਅਤੇ ਸੁਤੇਸਿਧ ਹੀ ਇਸ ਨੂੰ ਧੀਰਜ ਦਿੰਦਾ ਹੈ।

Bhai Manmohan Singh (Shabad OS, CC BY-SA)

English

The True Lord naturally listens and hears and gives comfort.

Dr. Sant Singh Khalsa (Shabad OS, CC BY-SA)
Ang 1281 · Line 14

ਇੰਦ੍ਰੈ ਨੋ ਫੁਰਮਾਇਆ; ਵੁਠਾ ਛਹਬਰ ਲਾਇ ॥

eindrai no furamaaeaa; vutthaa chhahabar laae |

Punjabi

ਸੁਆਮੀ ਬੱਦਲਾਂ ਦੇ ਦੇਵਤੇ ਨੂੰ ਹੁਕਮ ਦਿੰਦਾ ਹੈ ਅਤੇ ਮੀਹ ਮੁਸਲਾਘਾਰ ਵਰ੍ਹਦਾ ਹੈ।

Bhai Manmohan Singh (Shabad OS, CC BY-SA)

English

He commands the god of rain, and the rain pours down in torrents.

Dr. Sant Singh Khalsa (Shabad OS, CC BY-SA)
Ang 1281 · Line 15

ਅਨੁ ਧਨੁ ਉਪਜੈ ਬਹੁ ਘਣਾ; ਕੀਮਤਿ ਕਹਣੁ. ਨ ਜਾਇ ॥

an dhan upajai bahu ghanaa; keemat kehan. na jaae |

Punjabi

ਅਨਾਜ ਅਤੇ ਦੌਲਤ ਖਰੇ ਹੀ ਜਿਆਦਾ ਪੈਦਾ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਮੁੱਲ ਆਖਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

Corn and wealth are produced in great abundance and prosperity; their value cannot be estimated.

Dr. Sant Singh Khalsa (Shabad OS, CC BY-SA)
Ang 1281 · Line 16

ਨਾਨਕ. ਨਾਮੁ ਸਲਾਹਿ ਤੂ; ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥

naanak. naam salaeh too; sabhanaa jeea dedaa rijak sanbaeh |

Punjabi

ਹੇ ਨਾਨਕ! ਤੂੰ ਰੱਬ ਦੇ ਨਾਮ ਦੀ ਸਿਫ਼ਤ ਕਰ, ਜੋ ਸਾਰਿਆਂ ਜੀਵਾਂ ਨੂੰ ਰੋਜੀ ਪੁਚਾਉਂਦਾ ਅਤੇ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, praise the Naam, the Name of the Lord; He reaches out and gives sustenance to all beings.

Dr. Sant Singh Khalsa (Shabad OS, CC BY-SA)
Ang 1281 · Line 17

ਜਿਤੁ ਖਾਧੈ. ਸੁਖੁ ਊਪਜੈ; ਫਿਰਿ ਦੂਖੁ. ਨ ਲਾਗੈ ਆਇ ॥੨॥

jit khaadhai. sukh aoopajai; fir dookh. na laagai aae |2|

Punjabi

ਜਿਸ ਨੂੰ ਖਾਣ ਦੁਆਰਾ, ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਮੁੜ ਕੇ ਤਕਲੀਫ ਨਹੀਂ ਚਿਮੜਦੀ।

Bhai Manmohan Singh (Shabad OS, CC BY-SA)

English

Eating this, peace is produced, and the mortal never again suffers in pain. ||2||

Dr. Sant Singh Khalsa (Shabad OS, CC BY-SA)
Ang 1281 · Line 18

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1281 · Line 19

ਹਰਿ ਜੀਉ ਸਚਾ ਸਚੁ ਤੂ; ਸਚੇ ਲੈਹਿ ਮਿਲਾਇ ॥

har jeeo sachaa sach too; sache laihi milaae |

Punjabi

ਹੇ ਮਹਾਰਾਜ ਮਾਲਕ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈਂ। ਸੱਚੇ ਪੁਰਸ਼ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।

Bhai Manmohan Singh (Shabad OS, CC BY-SA)

English

O Dear Lord, You are the Truest of the True. You blend those who are truthful into Your Own Being.

Dr. Sant Singh Khalsa (Shabad OS, CC BY-SA)
Ang 1281 · Line 20

ਦੂਜੈ ਦੂਜੀ ਤਰਫ ਹੈ; ਕੂੜਿ ਮਿਲੈ. ਨ ਮਿਲਿਆ ਜਾਇ ॥

doojai doojee taraf hai; koorr milai. na miliaa jaae |

Punjabi

ਹੋਰ ਦਵੈਤ-ਭਾਵ ਦੇ ਪਾਸੇ ਵੱਲ ਹਨ। ਉਹਾ ਝੂਠ ਦਾ ਵਿਹਾਰ ਕਰਦੇ ਹਨ ਅਤੇ ਸੁਆਮੀ ਨੂੰ ਮਿਲ ਨਹੀਂ ਸਕਦੇ।

Bhai Manmohan Singh (Shabad OS, CC BY-SA)

English

Those caught in duality are on the side of duality; entrenched in falsehood, they cannot merge into the Lord.

Dr. Sant Singh Khalsa (Shabad OS, CC BY-SA)
Ang 1281 · Line 21

ਆਪੇ ਜੋੜਿ ਵਿਛੋੜਿਐ; ਆਪੇ ਕੁਦਰਤਿ ਦੇਇ ਦਿਖਾਇ ॥

aape jorr vichhorriai; aape kudarat dee dikhaae |

Punjabi

ਤੂੰ ਆਪ ਮਿਲਾਉਂਦਾ ਤੇ ਵਿਛੋੜਦਾ ਹੈਂ ਅਤੇ ਆਪ ਹੀ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

You Yourself unite, and You Yourself separate; You display Your Creative Omnipotence.

Dr. Sant Singh Khalsa (Shabad OS, CC BY-SA)
Ang 1281 · Line 22

ਮੋਹੁ ਸੋਗੁ ਵਿਜੋਗੁ ਹੈ; ਪੂਰਬਿ ਲਿਖਿਆ ਕਮਾਇ ॥

mohu sog vijog hai; poorab likhiaa kamaae |

Punjabi

ਸੰਸਾਰ ਮਮਤਾ ਰਾਹੀਂ ਇਨਸਾਨ ਵਿਛੋੜੇ ਦੇ ਸ਼ੋਕ ਨੂੰ ਮਹਿਸੂਸ ਕਰਦਾ ਹੈ ਅਤੇ ਉਸ ਦੇ ਮੌਜੂਦਾ ਅਮਲ ਉਸ ਦੀ ਪੂਰਬਲੀ ਲਿਖੀ ਹੋਈ ਲਿਖਤਾਕਾਰ ਅਨੁਸਾਰ ਹਨ।

Bhai Manmohan Singh (Shabad OS, CC BY-SA)

English

Attachment brings the sorrow of separation; the mortal acts in accordance with pre-ordained destiny.

Dr. Sant Singh Khalsa (Shabad OS, CC BY-SA)
Ang 1281 · Line 23

ਹਉ ਬਲਿਹਾਰੀ ਤਿਨ ਕਉ; ਜੋ ਹਰਿ ਚਰਣੀ ਰਹੈ ਲਿਵ ਲਾਇ ॥

hau balihaaree tin kau; jo har charanee rahai liv laae |

Punjabi

ਮੈਂ ਉਹਨਾਂ ਉਤੋਂ ਘੋਲੀ ਜਾਂਦਾ ਹਾਂ, ਜੋ ਪ੍ਰਭੂ ਦੇ ਪੈਰਾਂ ਨਾਲ ਪਿਰਹੜੀ ਪਾਈ ਰਖਦੇ ਹਨ।

Bhai Manmohan Singh (Shabad OS, CC BY-SA)

English

I am a sacrifice to those who remain lovingly attached to the Lord's Feet.

Dr. Sant Singh Khalsa (Shabad OS, CC BY-SA)
Ang 1281 · Line 24

ਜਿਉ ਜਲ ਮਹਿ ਕਮਲੁ ਅਲਿਪਤੁ ਹੈ; ਐਸੀ ਬਣਤ ਬਣਾਇ ॥

jiau jal meh kamal alipat hai; aisee banat banaae |

Punjabi

ਪ੍ਰਭੂ ਨੇ ਉਹਨਾਂ ਦੀ ਐਹੋ ਜੇਹੀ ਘਾੜਤ ਘੜੀ ਹੈ, ਕਿ ਉਹ ਪਾਣੀ ਵਿੱਚ ਕੰਵਲ ਦੀ ਨਿਆਈ ਨਿਰਲੇਪ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They are like the lotus which remains detached, floating upon the water.

Dr. Sant Singh Khalsa (Shabad OS, CC BY-SA)
Ang 1281 · Line 25

ਸੇ ਸੁਖੀਏ ਸਦਾ ਸੋਹਣੇ; ਜਿਨੑ ਵਿਚਹੁ ਆਪੁ ਗਵਾਇ ॥

se sukhee sadaa sohane; jina vichahu aap gavaae |

Punjabi

ਸਦੀਵ ਹੀ ਪ੍ਰਸੰਨ ਅਤੇ ਸੁੰਦਰ ਹਨ ਉਹ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ।

Bhai Manmohan Singh (Shabad OS, CC BY-SA)

English

They are peaceful and beautiful forever; they eradicate self-conceit from within.

Dr. Sant Singh Khalsa (Shabad OS, CC BY-SA)
Ang 1281 · Line 26

ਤਿਨੑ ਸੋਗੁ ਵਿਜੋਗੁ ਕਦੇ ਨਹੀ; ਜੋ ਹਰਿ ਕੈ ਅੰਕਿ ਸਮਾਇ ॥੭॥

tina sog vijog kade nahee; jo har kai ank samaae |7|

Punjabi

ਜੋ ਸੁਆਮੀ ਦੇ ਸਰੂਪ ਅੰਦਰ ਲੀਨ ਹੋਏ ਹੋਏ ਹਨ, ਉਹਨਾਂ ਨੂੰ ਸ਼ੋਕ ਅਤੇ ਵਿਛੋੜਾ ਕਦਾਚਿਤ ਨਹੀਂ ਵਿਆਪਣਾ।

Bhai Manmohan Singh (Shabad OS, CC BY-SA)

English

They never suffer sorrow or separation; they are merged in the Being of the Lord. ||7||

Dr. Sant Singh Khalsa (Shabad OS, CC BY-SA)
Ang 1281 · Line 27

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1281 · Line 28

ਨਾਨਕ. ਸੋ ਸਾਲਾਹੀਐ; ਜਿਸੁ ਵਸਿ ਸਭੁ ਕਿਛੁ ਹੋਇ ॥

naanak. so saalaaheeai; jis vas sabh kichh hoe |

Punjabi

ਤੂੰ ਉਸ ਦੀ ਸਿਫ਼ਤ ਕਰ, ਹੇ ਨਾਨਕ! ਜਿਸ ਦੇ ਇਖਤਿਆਰ ਵਿੱਚ ਹਰ ਵਸਤੂ ਹੈ।

Bhai Manmohan Singh (Shabad OS, CC BY-SA)

English

O Nanak, praise the Lord; everything is in His power.

Dr. Sant Singh Khalsa (Shabad OS, CC BY-SA)
Ang 1281 · Line 29

ਤਿਸੈ ਸਰੇਵਿਹੁ ਪ੍ਰਾਣੀਹੋ; ਤਿਸੁ ਬਿਨੁ ਅਵਰੁ. ਨ ਕੋਇ ॥

tisai sarevihu praaneeho; tis bin avar. na koe |

Punjabi

ਹੇ ਫਾਨੀ ਬੰਦਿਓ! ਤੁਸੀਂ ਉਸ ਸੁਆਮੀ ਦੀ ਟਹਿਲ ਸੇਵਾ ਕਮਾਓ! ਉਸ ਦੇ ਬਗੈਰ, ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

Serve Him, O mortal beings; there is none other than Him.

Dr. Sant Singh Khalsa (Shabad OS, CC BY-SA)
Ang 1281 · Line 30

ਗੁਰਮੁਖਿ ਹਰਿ ਪ੍ਰਭੁ ਮਨਿ ਵਸੈ; ਤਾਂ ਸਦਾ ਸਦਾ ਸੁਖੁ ਹੋਇ ॥

guramukh har prabh man vasai; taan sadaa sadaa sukh hoe |

Punjabi

ਜੇਕਰ ਗੁਰਾਂ ਦੀ ਦਇਆ ਦੁਆਰਾ, ਸਾਈਂ ਹਰੀ ਚਿੱਤ ਵਿੱਚ ਟਿਕ ਜਾਵੇ, ਤਦ ਇਨਸਾਨ ਨੂੰ ਹਮੇਸ਼ਾਂ, ਹਮੇਸ਼ਾਂ ਲਈ ਆਰਾਮ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Lord God abides within the mind of the Gurmukh, and then he is at peace, forever and ever.

Dr. Sant Singh Khalsa (Shabad OS, CC BY-SA)
Ang 1281 · Line 31

ਸਹਸਾ ਮੂਲਿ. ਨ ਹੋਵਈ; ਸਭ ਚਿੰਤਾ ਵਿਚਹੁ ਜਾਇ ॥

sahasaa mool. na hovee; sabh chintaa vichahu jaae |

Punjabi

ਉਸ ਨੂੰ ਕਦੇ ਭੀ ਸੰਦੇਹ ਨਹੀਂ ਵਿਆਪਣਾ ਅਤੇ ਉਸ ਦੇ ਅੰਦਰੋਂ ਸਮੂਹ ਫਿਕਰ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He is never cynical; all anxiety has been taken out from within him.

Dr. Sant Singh Khalsa (Shabad OS, CC BY-SA)
Ang 1281 · Line 32

ਜੋ ਕਿਛੁ ਹੋਇ. ਸੁ ਸਹਜੇ ਹੋਇ; ਕਹਣਾ ਕਿਛੂ. ਨ ਜਾਇ ॥

jo kichh hoe. su sahaje hoe; kahanaa kichhoo. na jaae |

Punjabi

ਜਿਹੜਾ ਕੁਝ ਹੁੰਦਾ, ਉਹ ਸੁਤੇਸਿਧ ਹੀ ਹੁੰਦਾ ਹੈ ਅਤੇ ਪ੍ਰਾਣੀ ਦਾ ਕਿਸੇ ਸ਼ੈ ਵਿੱਚ ਕੋਈ ਦਖਲ ਨਹੀਂ।

Bhai Manmohan Singh (Shabad OS, CC BY-SA)

English

Whatever happens, happens naturally; no one has any say about it.

Dr. Sant Singh Khalsa (Shabad OS, CC BY-SA)
Ang 1281 · Line 33

ਸਚਾ ਸਾਹਿਬੁ ਮਨਿ ਵਸੈ; ਤਾਂ ਮਨਿ ਚਿੰਦਿਆ ਫਲੁ ਪਾਇ ॥

sachaa saahib man vasai; taan man chindiaa fal paae |

Punjabi

ਜੇਕਰ ਸੱਚਾ ਸੁਆਮੀ ਬੰਦੇ ਦੇ ਚਿੱਤ ਅੰਦਰ ਨਿਵਾਸ ਕਰ ਲਵੇ, ਤਦ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

When the True Lord abides in the mind, then the mind's desires are fulfilled.

Dr. Sant Singh Khalsa (Shabad OS, CC BY-SA)
Ang 1281 · Line 34

ਨਾਨਕ. ਤਿਨ ਕਾ ਆਖਿਆ ਆਪਿ ਸੁਣੇ; ਜਿ ਲਇਅਨੁ ਪੰਨੈ ਪਾਇ ॥੧॥

naanak. tin kaa aakhiaa aap sune; ji leian panai paae |1|

Punjabi

ਨਾਨਕ ਸੁਆਮੀ ਖੁਦ ਉਹਨਾਂ ਦੇ ਕਥਨ ਨੂੰ ਸੁਣਦਾ ਹੈ ਜਿਨ੍ਹਾਂ ਦਾ ਨਾਮ ਉਹ ਆਪਣੇ ਇਸਾਬ ਕਿਤਾਬ ਵਿੱਚ ਲਿਖ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, He Himself hears the words of those, whose accounts are in His Hands. ||1||

Dr. Sant Singh Khalsa (Shabad OS, CC BY-SA)
Ang 1281 · Line 35

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1281 · Line 36

ਅੰਮ੍ਰਿਤੁ ਸਦਾ ਵਰਸਦਾ; ਬੂਝਨਿ ਬੂਝਣਹਾਰ ॥

amrit sadaa varasadaa; boojhan boojhanahaar |

Punjabi

ਪ੍ਰਭੂ ਦਾ ਸੁਧਾਰਸ ਸਦੀਵ ਹੀ ਵਰ੍ਹਦਾ ਹੈ। ਕੇਵਲ ਦਾਨਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

The Ambrosial Nectar rains down continually; realize this through realization.

Dr. Sant Singh Khalsa (Shabad OS, CC BY-SA)
Ang 1281 · Line 37

ਗੁਰਮੁਖਿ ਜਿਨੑੀ ਬੁਝਿਆ; ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥

guramukh jinaee bujhiaa; har amrit rakhiaa ur dhaar |

Punjabi

ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ, ਉਹ ਪ੍ਰਭੂ ਦੇ ਸੁਧਾਰਸ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰਖਦਾ ਹੈ।

Bhai Manmohan Singh (Shabad OS, CC BY-SA)

English

Those who, as Gurmukh, realize this, keep the Lord's Ambrosial Nectar enshrined within their hearts.

Dr. Sant Singh Khalsa (Shabad OS, CC BY-SA)
Ang 1281 · Line 38

ਹਰਿ ਅੰਮ੍ਰਿਤੁ ਪੀਵਹਿ. ਸਦਾ ਰੰਗਿ ਰਾਤੇ; ਹਉਮੈ ਤ੍ਰਿਸਨਾ ਮਾਰਿ ॥

har amrit peeveh. sadaa rang raate; haumai trisanaa maar |

Punjabi

ਜੋ ਆਪਣੀ ਹੰਗਤਾ ਅਤੇ ਖਾਹਿਸ਼ ਨੂੰ ਮੇਟ ਸੁਟਦੇ ਹਨ, ਉਹ ਹਮੇਸ਼ਾਂ ਹੀ ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰਦੇ ਅਤੇ ਉਸ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They drink in the Lord's Ambrosial Nectar, and remain forever imbued with the Lord; they conquer egotism and thirsty desires.

Dr. Sant Singh Khalsa (Shabad OS, CC BY-SA)
Ang 1281 · Line 39

ਅੰਮ੍ਰਿਤੁ ਹਰਿ ਕਾ ਨਾਮੁ ਹੈ; ਵਰਸੈ ਕਿਰਪਾ ਧਾਰਿ ॥

amrit har kaa naam hai; varasai kirapaa dhaar |

Punjabi

ਸੁਧਾਰਸ ਹੈ ਸੁਆਮੀ ਦਾ ਨਾਮ ਅਤੇ ਜਦ ਸੁਆਮੀ ਆਪਣੀ ਮਿਹਰ ਕਰਦਾ ਹੈ ਤਦ ਹੀ ਇਹ ਬਰਸਦਾ ਹੈ।

Bhai Manmohan Singh (Shabad OS, CC BY-SA)

English

The Name of the Lord is Ambrosial Nectar; the Lord showers His Grace, and it rains down.

Dr. Sant Singh Khalsa (Shabad OS, CC BY-SA)
Ang 1281 · Line 40

ਨਾਨਕ. ਗੁਰਮੁਖਿ ਨਦਰੀ ਆਇਆ; ਹਰਿ ਆਤਮ ਰਾਮੁ ਮੁਰਾਰਿ ॥੨॥

naanak. guramukh nadaree aaeaa; har aatam raam muraar |2|

Punjabi

ਨਾਨਕ ਗੁਰਾਂ ਦੀ ਦਇਆ ਦੁਆਰਾ ਪਰਮ ਰੂਹ ਅਤੇ ਹੰਕਾਰ ਦਾ ਵੈਰੀ ਸੁਆਮੀ ਵਾਹਿਗੁਰੂ ਵੇਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh comes to behold the Lord, the Supreme Soul. ||2||

Dr. Sant Singh Khalsa (Shabad OS, CC BY-SA)