Ekam
Guru Granth Sahib

Ang 1282

Ang 1282 · Line 1

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1282 · Line 2

ਅਤੁਲੁ. ਕਿਉ ਤੋਲੀਐ; ਵਿਣੁ ਤੋਲੇ ਪਾਇਆ. ਨ ਜਾਇ ॥

atul. kiau toleeai; vin tole paaeaa. na jaae |

Punjabi

ਅਜੋਖ ਪ੍ਰਭੁ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ? ਉਸ ਨੂੰ ਜੋਖਣ ਦੇ ਬਗੈਰ, ਉਸ ਦੀ ਪਰਾਪਤੀ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

How can the unweighable be weighed? Without weighing Him, He cannot be obtained.

Dr. Sant Singh Khalsa (Shabad OS, CC BY-SA)
Ang 1282 · Line 3

ਗੁਰ ਕੈ ਸਬਦਿ ਵੀਚਾਰੀਐ; ਗੁਣ ਮਹਿ ਰਹੈ ਸਮਾਇ ॥

gur kai sabad veechaareeai; gun meh rahai samaae |

Punjabi

ਗੁਰਾਂ ਦੀ ਬਾਣੀ ਰਾਹੀਂ ਸਾਹਿਬ ਦਾ ਧਿਆਨ ਧਾਰਨ ਦੁਆਰਾ ਜੀਵ ਨੇਕੀ ਅੰਦਰ ਲੀਨ ਹੋਇਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Reflect on the Word of the Guru's Shabad, and immerse yourself in His Glorious Virtues.

Dr. Sant Singh Khalsa (Shabad OS, CC BY-SA)
Ang 1282 · Line 4

ਅਪਣਾ ਆਪੁ. ਆਪਿ ਤੋਲਸੀ; ਆਪੇ ਮਿਲੈ ਮਿਲਾਇ ॥

apanaa aap. aap tolasee; aape milai milaae |

Punjabi

ਆਪਣੇ ਆਪ ਨੂੰ ਸੁਆਮੀ ਖੁਦ ਹੀ ਜੋਖਦਾ ਹੈ। ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਕੇਵਲ ਉਹ ਹੀ ਉਸ ਨਾਲ ਮਿਲਦਾ ਹੈ।

Bhai Manmohan Singh (Shabad OS, CC BY-SA)

English

He Himself weighs Himself; He unites in Union with Himself.

Dr. Sant Singh Khalsa (Shabad OS, CC BY-SA)
Ang 1282 · Line 5

ਤਿਸ ਕੀ ਕੀਮਤਿ. ਨਾ ਪਵੈ; ਕਹਣਾ ਕਿਛੂ. ਨ ਜਾਇ ॥

tis kee keemat. naa pavai; kahanaa kichhoo. na jaae |

Punjabi

ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਦੇ ਬਾਰੇ ਕੁਝ ਭੀ ਆਖਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

His value cannot be estimated; nothing can be said about this.

Dr. Sant Singh Khalsa (Shabad OS, CC BY-SA)
Ang 1282 · Line 6

ਹਉ ਬਲਿਹਾਰੀ ਗੁਰ ਆਪਣੇ; ਜਿਨਿ ਸਚੀ ਬੂਝ ਦਿਤੀ ਬੁਝਾਇ ॥

hau balihaaree gur aapane; jin sachee boojh ditee bujhaae |

Punjabi

ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈਂ ਹੈ।

Bhai Manmohan Singh (Shabad OS, CC BY-SA)

English

I am a sacrifice to my Guru; He has made me realize this true realization.

Dr. Sant Singh Khalsa (Shabad OS, CC BY-SA)
Ang 1282 · Line 7

ਜਗਤੁ ਮੁਸੈ. ਅੰਮ੍ਰਿਤੁ ਲੁਟੀਐ; ਮਨਮੁਖ ਬੂਝ. ਨ ਪਾਇ ॥

jagat musai. amrit lutteeai; manamukh boojh. na paae |

Punjabi

ਸੰਸਾਰ ਠੱਗਿਆ ਜਾ ਰਿਹਾ ਹੈ ਅਤੇ ਸੁਧਾਰਸ ਲੁਧਿਆ ਖਸੁਟਿਆ ਜਾ ਰਿਹਾ ਹੈ, ਪਰੰਤੂ ਮਨਮਤੀਆਂ ਇਸ ਨੂੰ ਸਮਝਦਾ ਨਹੀਂ।

Bhai Manmohan Singh (Shabad OS, CC BY-SA)

English

The world has been deceived, and the Ambrosial Nectar is being plundered. The self-willed manmukh does not realize this.

Dr. Sant Singh Khalsa (Shabad OS, CC BY-SA)
Ang 1282 · Line 8

ਵਿਣੁ ਨਾਵੈ ਨਾਲਿ. ਨ ਚਲਸੀ; ਜਾਸੀ ਜਨਮੁ ਗਵਾਇ ॥

vin naavai naal. na chalasee; jaasee janam gavaae |

Punjabi

ਨਾਮ ਦੇ ਬਾਝੋਂ ਕੁਝ ਭੀ ਉਸ ਦੇ ਸਾਥ ਨਹੀਂ ਜਾਣਾ ਅਤੇ ਉਹ ਆਪਣਾ ਜੀਵਨ ਗੁਆ ਕੇ ਟੁਰ ਜਾਵੇਗਾ।

Bhai Manmohan Singh (Shabad OS, CC BY-SA)

English

Without the Name, nothing will go along with him; he wastes his life, and departs.

Dr. Sant Singh Khalsa (Shabad OS, CC BY-SA)
Ang 1282 · Line 9

ਗੁਰਮਤੀ ਜਾਗੇ. ਤਿਨੑੀ ਘਰੁ ਰਖਿਆ; ਦੂਤਾ ਕਾ ਕਿਛੁ. ਨ ਵਸਾਇ ॥੮॥

guramatee jaage. tinaee ghar rakhiaa; dootaa kaa kichh. na vasaae |8|

Punjabi

ਜੋ ਗੁਰਾਂ ਦੇ ਉਪਦੇਸ਼ ਦੁਆਰਾ ਜਾਗਦੇ ਰਹਿੰਦੇ ਹਨ, ਉਹ ਆਪਣੇ ਧਾਮ ਨੂੰ ਬਚਾ ਲੈਂਦੇ ਹਨ ਅਤੇ ਰਾਖਸ਼ ਦੀ ਵਾਹ ਨਹੀਂ ਚਲਦੀ।

Bhai Manmohan Singh (Shabad OS, CC BY-SA)

English

Those who follow the Guru's Teachings and remain awake and aware, preserve and protect the home of their heart; demons have no power against them. ||8||

Dr. Sant Singh Khalsa (Shabad OS, CC BY-SA)
Ang 1282 · Line 10

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1282 · Line 11

ਬਾਬੀਹਾ. ਨਾ ਬਿਲਲਾਇ. ਨਾ ਤਰਸਾਇ; ਏਹੁ ਮਨੁ. ਖਸਮ ਕਾ ਹੁਕਮੁ ਮੰਨਿ ॥

baabeehaa. naa bilalaae. naa tarasaae; ehu man. khasam kaa hukam man |

Punjabi

ਹੇ ਪਪੀਹੇ! ਵਿਰਲਾਪ ਨਾਂ ਕਰ, ਨਾਂ ਹੀ ਆਪਣੀ ਇਸ ਆਤਮਾ ਨੂੰ ਪਾਣੀ ਲਈ ਤਾਘ ਕਰਨ ਦੇ।

Bhai Manmohan Singh (Shabad OS, CC BY-SA)

English

O rainbird, do not cry out. Do not let this mind of yours be so thirsty for a drop of water. Obey the Hukam, the Command of your Lord and Master,

Dr. Sant Singh Khalsa (Shabad OS, CC BY-SA)
Ang 1282 · Line 12

ਨਾਨਕ. ਹੁਕਮਿ ਮੰਨਿਐ, ਤਿਖ ਉਤਰੈ; ਚੜੈ ਚਵਗਲਿ ਵੰਨੁ ॥੧॥

naanak. hukam maniai, tikh utarai; charrai chavagal van |1|

Punjabi

ਤੂੰ ਆਪਣੇ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰ। ਨਾਨਕ ਉਸ ਦੀ ਰਜਾ ਨੂੰ ਕਬੂਲ ਕਰਨ ਦੁਆਰਾ ਤੇਰੀ ਪਿਆਸ ਬੁਝ ਜਾਵੇਗੀ ਅਤੇ ਤੇਰੀ ਪ੍ਰੀਤ ਉਸ ਨਾਲ ਚਾਰ ਗੁਣਾ ਹੋ ਜਾਵੇਗੀ।

Bhai Manmohan Singh (Shabad OS, CC BY-SA)

English

and your thirst shall be quenched. Your love for Him shall increase four-fold. ||1||

Dr. Sant Singh Khalsa (Shabad OS, CC BY-SA)
Ang 1282 · Line 13

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1282 · Line 14

ਬਾਬੀਹਾ. ਜਲ ਮਹਿ ਤੇਰਾ ਵਾਸੁ ਹੈ; ਜਲ ਹੀ ਮਾਹਿ ਫਿਰਾਹਿ ॥

baabeehaa. jal meh teraa vaas hai; jal hee maeh firaeh |

Punjabi

ਹੇ ਪਪੀਹੇ! ਪਾਣੀ ਅੰਦਰ ਤੇਰਾ ਵਸੇਬਾ ਹੈ ਅਤੇ ਪਾਣੀ ਅੰਦਰ ਹੀ ਤੂੰ ਫਿਰਦਾ ਹੈਂ।

Bhai Manmohan Singh (Shabad OS, CC BY-SA)

English

O rainbird, your place is in the water; you move around in the water.

Dr. Sant Singh Khalsa (Shabad OS, CC BY-SA)
Ang 1282 · Line 15

ਜਲ ਕੀ ਸਾਰ. ਨ ਜਾਣਹੀ; ਤਾਂ ਤੂੰ ਕੂਕਣ ਪਾਹਿ ॥

jal kee saar. na jaanahee; taan toon kookan paeh |

Punjabi

ਤੈਨੂੰ ਪਾਣੀ ਦੀ ਕਦਰ ਨਹੀਂ, ਇਸ ਲਈ ਤੂੰ ਵਿਰਲਾਪ ਕਰਦਾ ਹੈਂ।

Bhai Manmohan Singh (Shabad OS, CC BY-SA)

English

But you do not appreciate the water, and so you cry out.

Dr. Sant Singh Khalsa (Shabad OS, CC BY-SA)
Ang 1282 · Line 16

ਜਲ ਥਲ ਚਹੁ ਦਿਸਿ ਵਰਸਦਾ; ਖਾਲੀ ਕੋ ਥਾਉ ਨਾਹਿ ॥

jal thal chahu dis varasadaa; khaalee ko thaau naeh |

Punjabi

ਪਾਣੀ ਅਤੇ ਜਮੀਨ ਉਤੇ ਚੌਹੀਂ ਪਾਸੀਂ ਮੀਂਹ ਵਰ੍ਹਦਾ ਹੈ ਅਤੇ ਮੀਂਹ ਤੋਂ ਸੱਖਣੀ ਕੋਈ ਜਗ੍ਹਾਂ ਨਹੀਂ।

Bhai Manmohan Singh (Shabad OS, CC BY-SA)

English

In the water and on the land, it rains down in the ten directions. No place is left dry.

Dr. Sant Singh Khalsa (Shabad OS, CC BY-SA)
Ang 1282 · Line 17

ਏਤੈ ਜਲਿ ਵਰਸਦੈ. ਤਿਖ ਮਰਹਿ; ਭਾਗ ਤਿਨਾ ਕੇ ਨਾਹਿ ॥

etai jal varasadai. tikh mareh; bhaag tinaa ke naeh |

Punjabi

ਏਨੀ ਬਹੁਤੀ ਬਾਰਸ਼ ਹੋਣ ਦੇ ਬਾਵਜੂਦ, ਜੋ ਤਿਹਾਏ ਮਰਦੇ ਹਨ, ਉਹ ਨਿਰੇਪੁਰੇ ਨਿਰਕਰਮਣ ਹਨ।

Bhai Manmohan Singh (Shabad OS, CC BY-SA)

English

With so much rain, those who are die of thirst are very unfortunate.

Dr. Sant Singh Khalsa (Shabad OS, CC BY-SA)
Ang 1282 · Line 18

ਨਾਨਕ. ਗੁਰਮੁਖਿ ਤਿਨ ਸੋਝੀ ਪਈ; ਜਿਨ ਵਸਿਆ ਮਨ ਮਾਹਿ ॥੨॥

naanak. guramukh tin sojhee pee; jin vasiaa man maeh |2|

Punjabi

ਨਾਨਕ ਕੇਵਲ ਉਹ ਹੀ ਜਿਨ੍ਰਾਂ ਦੇ ਅੰਤਰ ਆਤਮੇ ਸੁਆਮੀ ਵਸਦਾ ਹੈ ਗੁਰਾਂ ਦੀ ਦਇਆ ਦੁਆਰਾ ਗਿਆਤ ਨੂੰ ਪ੍ਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

O Nanak, the Gurmukhs understand; the Lord abides within their minds. ||2||

Dr. Sant Singh Khalsa (Shabad OS, CC BY-SA)
Ang 1282 · Line 19

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1282 · Line 20

ਨਾਥ ਜਤੀ ਸਿਧ ਪੀਰ; ਕਿਨੈ ਅੰਤੁ. ਨ ਪਾਇਆ ॥

naath jatee sidh peer; kinai ant. na paaeaa |

Punjabi

ਨੌਂ ਵੱਡੇ ਯੋਗੀ, ਛੇ ਬ੍ਰਹਮਚਾਰੀ, ਚੁਰਾਸੀ ਕਰਾਮਾਤੀ ਪੁਰਸ਼ ਅਤੇ ਧਾਰਮਕ ਆਗੁ। ਇਨ੍ਹਾਂ ਵਿਚੋਂ ਕੋਈ ਭੀ ਸਾਹਿਬ ਦੇ ਉੜਕ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

The Yogic Masters, celibates, Siddhas and spiritual teachers - none of them has found the limits of the Lord.

Dr. Sant Singh Khalsa (Shabad OS, CC BY-SA)
Ang 1282 · Line 21

ਗੁਰਮੁਖਿ ਨਾਮੁ ਧਿਆਇ; ਤੁਝੈ ਸਮਾਇਆ ॥

guramukh naam dhiaae; tujhai samaaeaa |

Punjabi

ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਮੇਰੇ ਮਾਲਕ!

Bhai Manmohan Singh (Shabad OS, CC BY-SA)

English

The Gurmukhs meditate on the Naam, and merge in You, O Lord.

Dr. Sant Singh Khalsa (Shabad OS, CC BY-SA)
Ang 1282 · Line 22

ਜੁਗ ਛਤੀਹ ਗੁਬਾਰੁ; ਤਿਸ ਹੀ ਭਾਇਆ ॥

jug chhateeh gubaar; tis hee bhaaeaa |

Punjabi

ਛੱਤੀ ਯੁਗਾਂ ਲਈ, ਸੁਆਮੀ ਅਨ੍ਹੇਰ ਘੁਪ ਅੰਦਰ ਵਸਦਾ ਸੀ। ਕਿਉਂ ਜੋ ਐਹੋ ਜੇਹੀ ਹੀ ਸੀ ਉਸ ਦੀ ਰਜ਼ਾ।

Bhai Manmohan Singh (Shabad OS, CC BY-SA)

English

For thirty-six ages, God remained in utter darkness, as He pleased.

Dr. Sant Singh Khalsa (Shabad OS, CC BY-SA)
Ang 1282 · Line 23

ਜਲਾ ਬਿੰਬੁ ਅਸਰਾਲੁ; ਤਿਨੈ ਵਰਤਾਇਆ ॥

jalaa binb asaraal; tinai varataaeaa |

Punjabi

ਆਪਣੇ ਸਾਰੇ ਪਾਸੇ ਉਸ ਨੇ ਪਾਣੀ, ਭਿਆਨਕ ਪਾਣੀ ਰਚਿਆ ਹੋਇਆ ਸੀ।

Bhai Manmohan Singh (Shabad OS, CC BY-SA)

English

The vast expanse of water swirled around.

Dr. Sant Singh Khalsa (Shabad OS, CC BY-SA)
Ang 1282 · Line 24

ਨੀਲੁ ਅਨੀਲੁ ਅਗੰਮੁ; ਸਰਜੀਤੁ ਸਬਾਇਆ ॥

neel aneel agam; sarajeet sabaaeaa |

Punjabi

ਉਹ ਸਾਰਿਆਂ ਦਾ ਸਿਰਜਣਹਾਰ ਸੁਆਮੀ, ਓੜਕ-ਰਹਿਤ ਬੇਅੰਤ ਅਤੇ ਪਹੁੰਚ ਤੋਂ ਪਰੇ ਹੈ।

Bhai Manmohan Singh (Shabad OS, CC BY-SA)

English

The Creator of all is Infinite, Endless and Inaccessible.

Dr. Sant Singh Khalsa (Shabad OS, CC BY-SA)
Ang 1282 · Line 25

ਅਗਨਿ ਉਪਾਈ ਵਾਦੁ; ਭੁਖ ਤਿਹਾਇਆ ॥

agan upaaee vaad; bhukh tihaaeaa |

Punjabi

ਉਸ ਨੇ ਹੀ ਗੁੱਸਾ, ਝਗੜਾ, ਭੁਖ ਅਤੇ ਪਿਆਸ ਪੈਦਾ ਕੀਤੀਆਂ ਹਨ।

Bhai Manmohan Singh (Shabad OS, CC BY-SA)

English

He formed fire and conflict, hunger and thirst.

Dr. Sant Singh Khalsa (Shabad OS, CC BY-SA)
Ang 1282 · Line 26

ਦੁਨੀਆ ਕੈ ਸਿਰਿ ਕਾਲੁ; ਦੂਜਾ ਭਾਇਆ ॥

duneea kai sir kaal; doojaa bhaaeaa |

Punjabi

ਸੰਸਾਰ ਦੇ ਸਿਰ ਉਤੇ ਜੋ ਹੋਰਸ ਨੂੰ ਪਿਆਰ ਕਰਦਾ ਹੈ, ਮੌਤ ਮੰਡਲਾ ਰਹੀ ਹੈ।

Bhai Manmohan Singh (Shabad OS, CC BY-SA)

English

Death hangs over the heads of the people of the world, in the love of duality.

Dr. Sant Singh Khalsa (Shabad OS, CC BY-SA)
Ang 1282 · Line 27

ਰਖੈ ਰਖਣਹਾਰੁ; ਜਿਨਿ ਸਬਦੁ ਬੁਝਾਇਆ ॥੯॥

rakhai rakhanahaar; jin sabad bujhaaeaa |9|

Punjabi

ਰੱਖਿਆ ਕਰਨਹਾਰ-ਸੁਆਮੀ, ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਨੂੰ ਉਹ ਆਪਣਾ ਨਾਮ ਦਰਸਾਉਂਦਾ ਹੈ।

Bhai Manmohan Singh (Shabad OS, CC BY-SA)

English

The Savior Lord saves those who realize the Word of the Shabad. ||9||

Dr. Sant Singh Khalsa (Shabad OS, CC BY-SA)
Ang 1282 · Line 28

ਸਲੋਕ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 1282 · Line 29

ਇਹੁ ਜਲੁ ਸਭ ਤੈ ਵਰਸਦਾ; ਵਰਸੈ ਭਾਇ ਸੁਭਾਇ ॥

eihu jal sabh tai varasadaa; varasai bhaae subhaae |

Punjabi

ਇਹ ਪਾਣੀ ਸਾਰਿਆਂ ਉਤੇ ਵਰ੍ਹਦਾ ਹੈ। ਸੁਆਮੀ ਆਪਣੇ ਪ੍ਰੇਮ ਭਰੇ ਸੁਭਾਅ ਦੁਆਰਾ, ਇਸ ਨੂੰ ਵਰਸਾਉਂਦਾ ਹੈ।

Bhai Manmohan Singh (Shabad OS, CC BY-SA)

English

This rain pours down on all; it rains down in accordance with God's Loving Will.

Dr. Sant Singh Khalsa (Shabad OS, CC BY-SA)
Ang 1282 · Line 30

ਸੇ ਬਿਰਖਾ ਹਰੀਆਵਲੇ; ਜੋ ਗੁਰਮੁਖਿ ਰਹੇ ਸਮਾਇ ॥

se birakhaa hareeaavale; jo guramukh rahe samaae |

Punjabi

ਜਿਹੜੇ ਰੁਖ, ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those trees become green and lush, which remain immersed in the Guru's Word.

Dr. Sant Singh Khalsa (Shabad OS, CC BY-SA)
Ang 1282 · Line 31

ਨਾਨਕ ਨਦਰੀ ਸੁਖੁ ਹੋਇ; ਏਨਾ ਜੰਤਾ ਕਾ ਦੁਖੁ ਜਾਇ ॥੧॥

naanak nadaree sukh hoe; enaa jantaa kaa dukh jaae |1|

Punjabi

ਨਾਨਕ ਵਾਹਿਗੁਰੂ ਦੀ ਰਹਿਮਤ ਸਦਕਾ, ਆਰਾਮ ਉਤਪੰਨ ਹੁੰਦਾ ਹੈ ਅਤੇ ਇਨ੍ਹਾਂ ਜੀਵਾਂ ਦਾ ਕਸ਼ਟ ਨਵਿਰਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, by His Grace, there is peace; the pain of these creatures is gone. ||1||

Dr. Sant Singh Khalsa (Shabad OS, CC BY-SA)
Ang 1282 · Line 32

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 1282 · Line 33

ਭਿੰਨੀ ਰੈਣਿ ਚਮਕਿਆ; ਵੁਠਾ ਛਹਬਰ ਲਾਇ ॥

bhinee rain chamakiaa; vutthaa chhahabar laae |

Punjabi

ਸਿੰਨੀ ਰਾਤ੍ਰੀ ਨੂੰ ਬਿਜਲੀ ਲਿਸ਼ਕਦੀ ਹੈ ਅਤੇ ਮੂਸਲਾਧਾਰ ਬਾਰਸ਼ ਹੁੰਦੀ ਹੈ।

Bhai Manmohan Singh (Shabad OS, CC BY-SA)

English

The night is wet with dew; lightning flashes, and the rain pours down in torrents.

Dr. Sant Singh Khalsa (Shabad OS, CC BY-SA)
Ang 1282 · Line 34

ਜਿਤੁ ਵੁਠੈ. ਅਨੁ ਧਨੁ ਬਹੁਤੁ ਊਪਜੈ; ਜਾਂ ਸਹੁ ਕਰੇ ਰਜਾਇ ॥

jit vutthai. an dhan bahut aoopajai; jaan sahu kare rajaae |

Punjabi

ਜੇਕਰ ਸੁਆਮੀ ਦੀ ਇਹ ਰਜਾ ਹੋਵੇ, ਤਾਂ ਜਿਥੇ ਮੀਹ ਪੈਦਾ ਹੈ, ਓਥੇ ਬਹੁਤਾ ਅਨਾਜ ਅਤੇ ਦੌਲਤ ਉਤਪੰਨ ਹੁੰਦੇ ਹਨ।

Bhai Manmohan Singh (Shabad OS, CC BY-SA)

English

Food and wealth are produced in abundance when it rains, if it is the Will of God.

Dr. Sant Singh Khalsa (Shabad OS, CC BY-SA)
Ang 1282 · Line 35

ਜਿਤੁ ਖਾਧੈ. ਮਨੁ ਤ੍ਰਿਪਤੀਐ; ਜੀਆਂ ਜੁਗਤਿ ਸਮਾਇ ॥

jit khaadhai. man tripateeai; jeean jugat samaae |

Punjabi

ਜਿਸ ਨੂੰ ਖਾਣ ਦੁਆਰਾ ਜਿੰਦੜੀ ਧ੍ਰਾਪ ਜਾਂਦੀ ਹੈ ਅਤੇ ਜੀਵ ਪਵਿੱਤਰ ਜੀਵਨ ਰਹੁ ਰੀਹਤੀ ਇਖਤਿਆਰ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

Consuming it, the minds of His creatures are satisfied, and they adopt the lifestyle of the way.

Dr. Sant Singh Khalsa (Shabad OS, CC BY-SA)
Ang 1282 · Line 36

ਇਹੁ ਧਨੁ. ਕਰਤੇ ਕਾ ਖੇਲੁ ਹੈ; ਕਦੇ ਆਵੈ. ਕਦੇ ਜਾਇ ॥

eihu dhan. karate kaa khel hai; kade aavai. kade jaae |

Punjabi

ਇਹ ਦੌਲਤ ਸਿਰਜਣਹਾਰ ਦੀ ਇਕ ਖੇਡ ਹੈ। ਕਿਸੇ ਵੇਲੇ ਇਹ ਆ ਜਾਂਦੀ ਹੈ ਤੇ ਕਿਸੇ ਵੇਲੇ ਚਲੀ ਜਾਂਦੀ ਹੈ।

Bhai Manmohan Singh (Shabad OS, CC BY-SA)

English

This wealth is the play of the Creator Lord. Sometimes it comes, and sometimes it goes.

Dr. Sant Singh Khalsa (Shabad OS, CC BY-SA)
Ang 1282 · Line 37

ਗਿਆਨੀਆ ਕਾ ਧਨੁ. ਨਾਮੁ ਹੈ; ਸਦ ਹੀ ਰਹੈ ਸਮਾਇ ॥

giaaneea kaa dhan. naam hai; sad hee rahai samaae |

Punjabi

ਰੱਬ ਨੂੰ ਜਾਣਨ ਵਾਲੇ ਦੀ ਦੌਲਤ ਪ੍ਰੇਮਸ਼ਰ ਦਾ ਨਾਮ ਹੈ ਅਤੇ ਉਹ ਸਦੀਵ ਹੀ ਇਸ ਅੰਦਰ ਲੀਨ ਹੋਇਆ ਰਹਿੰਦਾ ਹੈ।

Bhai Manmohan Singh (Shabad OS, CC BY-SA)

English

The Naam is the wealth of the spiritually wise. It is permeating and pervading forever.

Dr. Sant Singh Khalsa (Shabad OS, CC BY-SA)
Ang 1282 · Line 38

ਨਾਨਕ. ਜਿਨ ਕਉ ਨਦਰਿ ਕਰੇ; ਤਾਂ ਇਹੁ ਧਨੁ ਪਲੈ ਪਾਇ ॥੨॥

naanak. jin kau nadar kare; taan ihu dhan palai paae |2|

Punjabi

ਨਾਨਕ ਜਿਨ੍ਹਾਂ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਤਤਕਾਲ ਹੀ ਇਸ ਦੌਲਤ ਦੀ ਦਾਤ ਪਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, those who are blessed with His Glance of Grace receive this wealth. ||2||

Dr. Sant Singh Khalsa (Shabad OS, CC BY-SA)
Ang 1282 · Line 39

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1282 · Line 40

ਆਪਿ ਕਰਾਏ. ਕਰੇ ਆਪਿ; ਹਉ. ਕੈ ਸਿਉ ਕਰੀ ਪੁਕਾਰ ॥

aap karaae. kare aap; hau. kai siau karee pukaar |

Punjabi

ਸੁਆਮੀ ਹਰ ਸ਼ੈ ਆਪੇ ਕਰਾਉਂਦਾ ਤੇ ਆਪੇ ਹੀ ਕਰਦਾ ਹੈ। ਤਾਂ ਮੈਂ ਕੀਹਦੇ ਮੂਹਰੇ ਸ਼ਿਕਾਇਤ ਕਰਾਂ?

Bhai Manmohan Singh (Shabad OS, CC BY-SA)

English

He Himself does, and causes all to be done. Unto whom can I complain?

Dr. Sant Singh Khalsa (Shabad OS, CC BY-SA)
Ang 1282 · Line 41

ਆਪੇ ਲੇਖਾ ਮੰਗਸੀ; ਆਪਿ ਕਰਾਏ ਕਾਰ ॥

aape lekhaa mangasee; aap karaae kaar |

Punjabi

ਉਹ ਖੁਦ ਬੰਦਿਆਂ ਪਾਸੋ ਇਸਾਬ ਮੰਗਦਾ ਹੈ ਅਤੇ ਖੁਦ ਹੀ ਉਨ੍ਹਾਂ ਕੋਲੋਂ ਕਰਮ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

He Himself calls the mortal beings to account; He Himself causes them to act.

Dr. Sant Singh Khalsa (Shabad OS, CC BY-SA)
Ang 1282 · Line 42

ਜੋ ਤਿਸੁ ਭਾਵੈ. ਸੋ ਥੀਐ; ਹੁਕਮੁ ਕਰੇ ਗਾਵਾਰੁ ॥

jo tis bhaavai. so theeai; hukam kare gaavaar |

Punjabi

ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਸਿਰਫ ਮੂਰਖ ਹੀ ਆਪਣੇ ਫੁਰਮਾਨ ਦਾ ਦਾਵਾ ਬੰਨ੍ਹਦਾ ਹੈ।

Bhai Manmohan Singh (Shabad OS, CC BY-SA)

English

Whatever pleases Him happens. Only a fool issues commands.

Dr. Sant Singh Khalsa (Shabad OS, CC BY-SA)
Ang 1282 · Line 43

ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥

aap chhaddaae chhutteeai; aape bakhasanahaar |

Punjabi

ਸੁਆਮੀ ਖੁਦ ਹੀ ਮੁਆਫੀ ਦੇਣਹਾਰ ਹੈ। ਕੇਵਲ ਉਸ ਦੇ ਬੰਦ ਖਲਾਸ ਕਰਨ ਦੁਆਰਾ ਹੀ ਜੀਵ ਬੰਦ-ਖਲਾਸ ਹੁੰਦਾ ਹੈ।

Bhai Manmohan Singh (Shabad OS, CC BY-SA)

English

He Himself saves and redeems; He Himself is the Forgiver.

Dr. Sant Singh Khalsa (Shabad OS, CC BY-SA)
Ang 1282 · Line 44

ਆਪੇ ਵੇਖੈ ਸੁਣੇ ਆਪਿ; ਸਭਸੈ ਦੇ ਆਧਾਰੁ ॥

aape vekhai sune aap; sabhasai de aadhaar |

Punjabi

ਪ੍ਰਭੂ ਸਾਰਾ ਕੁਛ ਦੇਖਦਾ ਹੈ ਅਤੇ ਖੁਦ ਹੀ ਸੁਣਦਾ ਹੈ। ਸਾਰਿਆਂ ਜੀਵਾਂ ਨੂੰ ਉਹ ਆਪਣਾ ਆਸਰਾ ਦਿੰਦਾ ਹੈ।

Bhai Manmohan Singh (Shabad OS, CC BY-SA)

English

He Himself sees, and He Himself hears; He gives His Support to all.

Dr. Sant Singh Khalsa (Shabad OS, CC BY-SA)
Ang 1282 · Line 45

ਸਭ ਮਹਿ ਏਕੁ ਵਰਤਦਾ; ਸਿਰਿ ਸਿਰਿ ਕਰੇ ਬੀਚਾਰੁ ॥

sabh meh ek varatadaa; sir sir kare beechaar |

Punjabi

ਕੇਵਲ ਉਹ ਹੀਹ ਸiਾਰਟਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰਿਆਂ ਵਲ ਧਿਆਨ ਦਿੰਦਾ ਹੈ।

Bhai Manmohan Singh (Shabad OS, CC BY-SA)

English

He alone is pervading and permeating all; He considers each and every one.

Dr. Sant Singh Khalsa (Shabad OS, CC BY-SA)