Ekam
Guru Granth Sahib

Ang 1288

Ang 1288 · Line 1

ਲਿਖਿਆ ਪਲੈ ਪਾਇ; ਸੋ ਸਚੁ ਜਾਣੀਐ ॥

likhiaa palai paae; so sach jaaneeai |

Punjabi

ਕੇਵਲ ਉਹ ਹੀ, ਜਿਸ ਨੂੰ ਚੰਗੀ ਪ੍ਰਾਲਭਧ ਪ੍ਰਾਪਤ ਹੈ, ਸਚੇ ਸੁਆਮੀ ਨੂੰ ਜਾਣਦਾ ਹੈ।

Bhai Manmohan Singh (Shabad OS, CC BY-SA)

English

One whose pre-ordained destiny is activated, comes to know the True Lord.

Dr. Sant Singh Khalsa (Shabad OS, CC BY-SA)
Ang 1288 · Line 2

ਹੁਕਮੀ ਹੋਇ ਨਿਬੇੜੁ; ਗਇਆ ਜਾਣੀਐ ॥

hukamee hoe niberr; geaa jaaneeai |

Punjabi

ਰੱਬ ਦੀ ਰਜ਼ਾ ਦੁਆਰਾ, ਬੰਦੇ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਓਥੇ ਜਾ ਕੇ ਉਸ ਨੂੰ ਇਸ ਦਾ ਪਤਾ ਲਗਦਾ ਹੈ।

Bhai Manmohan Singh (Shabad OS, CC BY-SA)

English

By God's Command, it is ordained. When the mortal goes, he knows.

Dr. Sant Singh Khalsa (Shabad OS, CC BY-SA)
Ang 1288 · Line 3

ਭਉਜਲ ਤਾਰਣਹਾਰੁ; ਸਬਦਿ ਪਛਾਣੀਐ ॥

bhaujal taaranahaar; sabad pachhaaneeai |

Punjabi

ਤੂੰ ਸਾਹਿਬ ਦੇ ਨਾਮ ਨੂੰ ਅਨੁਭਵ ਕਰ, ਜੋ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

Bhai Manmohan Singh (Shabad OS, CC BY-SA)

English

Realize the Word of the Shabad, and cross over the terrifying world-ocean.

Dr. Sant Singh Khalsa (Shabad OS, CC BY-SA)
Ang 1288 · Line 4

ਚੋਰ ਜਾਰ ਜੂਆਰ; ਪੀੜੇ ਘਾਣੀਐ ॥

chor jaar jooaar; peerre ghaaneeai |

Punjabi

ਤਸਕਰ, ਵਿਭਚਾਰੀ ਅਤੇ ਜੂਏਬਾਜ਼ ਸਰ੍ਹੋ ਦੀ ਘਾਣੀ ਦੀ ਮਾਨੰਦ ਪੀੜੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Thieves, adulterers and gamblers are pressed like seeds in the mill.

Dr. Sant Singh Khalsa (Shabad OS, CC BY-SA)
Ang 1288 · Line 5

ਨਿੰਦਕ ਲਾਇਤਬਾਰ; ਮਿਲੇ ਹੜੑਵਾਣੀਐ ॥

nindak laaeitabaar; mile harravaaneeai |

Punjabi

ਕਲੰਕ ਲਾਉਣ ਵਾਲਿਆਂ ਅਤੇ ਚੁਗਲਖੋਰਾਂ ਨੂੰ ਹਥਕੜੀਆਂ ਵਜਦੀਆਂ ਹਨ।

Bhai Manmohan Singh (Shabad OS, CC BY-SA)

English

Slanderers and gossipers are hand-cuffed.

Dr. Sant Singh Khalsa (Shabad OS, CC BY-SA)
Ang 1288 · Line 6

ਗੁਰਮੁਖਿ ਸਚਿ ਸਮਾਇ; ਸੁ ਦਰਗਹ ਜਾਣੀਐ ॥੨੧॥

guramukh sach samaae; su daragah jaaneeai |21|

Punjabi

ਗੁਰਾਂ ਦੀ ਦਇਆ ਦੁਆਰਾ, ਮਨੁਖ ਸਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਈਂ ਦੇ ਦਰਬਾਰ ਅੰਦਰ ਪ੍ਰਸਿਧ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Gurmukh is absorbed in the True Lord, and is famous in the Court of the Lord. ||21||

Dr. Sant Singh Khalsa (Shabad OS, CC BY-SA)
Ang 1288 · Line 7

ਸਲੋਕ ਮਃ ੨ ॥

salok mahalaa 2 |

Punjabi

ਸਲੋਕ ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Second Mehl:

Dr. Sant Singh Khalsa (Shabad OS, CC BY-SA)
Ang 1288 · Line 8

ਨਾਉ ਫਕੀਰੈ ਪਾਤਿਸਾਹੁ; ਮੂਰਖ ਪੰਡਿਤੁ ਨਾਉ ॥

naau fakeerai paatisaahu; moorakh panddit naau |

Punjabi

ਕੰਗਾਲ ਦਾ ਨਾਮ ਬਾਦਸ਼ਾਹ ਹੈ ਅਤੇ ਬੇਵਕੂਫ ਵਿਦਵਾਨ ਆਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The beggar is known as an emperor, and the fool is known as a religious scholar.

Dr. Sant Singh Khalsa (Shabad OS, CC BY-SA)
Ang 1288 · Line 9

ਅੰਧੇ ਕਾ ਨਾਉ ਪਾਰਖੂ; ਏਵੈ ਕਰੇ ਗੁਆਉ ॥

andhe kaa naau paarakhoo; evai kare guaau |

Punjabi

ਅੰਨ੍ਹੇ ਇਨਸਾਨ ਦਾ ਨਮਾ ਗੈਬ ਦੀਆਂ ਦੇਖਣਹਾਰ ਹੈ। ਇਸ ਤਰ੍ਹਾਂ ਲੋਕੀਂ ਬੋਲਦੇ ਹਨ।

Bhai Manmohan Singh (Shabad OS, CC BY-SA)

English

The blind man is known as a seer; this is how people talk.

Dr. Sant Singh Khalsa (Shabad OS, CC BY-SA)
Ang 1288 · Line 10

ਇਲਤਿ ਕਾ ਨਾਉ ਚਉਧਰੀ; ਕੂੜੀ ਪੂਰੇ ਥਾਉ ॥

eilat kaa naau chaudharee; koorree poore thaau |

Punjabi

ਸ਼ਰਾਰਤੀ ਇਨਸਾਨ ਆਗੂ ਆਖਿਆ ਜਾਂਦਾ ਹੈ ਅਤੇ ਇਕ ਝੂਠਾ ਪੁਰਸ਼ ਹੋ ਬਹਿੰਦਾ ਹੈ।

Bhai Manmohan Singh (Shabad OS, CC BY-SA)

English

The trouble-maker is called a leader, and the liar is seated with honor.

Dr. Sant Singh Khalsa (Shabad OS, CC BY-SA)
Ang 1288 · Line 11

ਨਾਨਕ. ਗੁਰਮੁਖਿ ਜਾਣੀਐ; ਕਲਿ ਕਾ ਏਹੁ ਨਿਆਉ ॥੧॥

naanak. guramukh jaaneeai; kal kaa ehu niaau |1|

Punjabi

ਨਾਨਕ ਕੇਵਲ ਗੁਰਾਂ ਦੇ ਰਾਹੀਂ ਹੀ, ਇਹ ਜਾਣਿਆ ਜਾਂਦਾ ਹੈ, ਕਿ ਕਾਲੇ ਯੁਗ ਦਾ ਇਹ (ਮਾਰਗ) ਜਾਂ (ਇਨਸਾਫ) ਹੈ।

Bhai Manmohan Singh (Shabad OS, CC BY-SA)

English

O Nanak, the Gurmukhs know that this is justice in the Dark Age of Kali Yuga. ||1||

Dr. Sant Singh Khalsa (Shabad OS, CC BY-SA)
Ang 1288 · Line 12

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1288 · Line 13

ਹਰਣਾਂ ਬਾਜਾਂ ਤੈ ਸਿਕਦਾਰਾਂ; ਏਨੑਾ ਪੜਿੑਆ ਨਾਉ ॥

haranaan baajaan tai sikadaaraan; enaa parraa naau |

Punjabi

ਮਿਰਗ, ਬਾਜ ਅਤੇ ਅਫਸਰ, ਇਹ ਇਲਮਦਾਰ ਅਤੇ ਚਤਰ ਆਖੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Deer, falcons and government officials are known to be trained and clever.

Dr. Sant Singh Khalsa (Shabad OS, CC BY-SA)
Ang 1288 · Line 14

ਫਾਂਧੀ ਲਗੀ. ਜਾਤਿ ਫਹਾਇਨਿ; ਅਗੈ. ਨਾਹੀ ਥਾਉ ॥

faandhee lagee. jaat fahaaein; agai. naahee thaau |

Punjabi

ਜਦ ਜਾਲ ਲਾ ਦਿਤਾ ਜਾਂਦਾ ਹੈ, ਉਹ ਆਪਣੀ ਨਿਜ ਦੀ ਸ਼੍ਹੇਣੀ ਨੂੰ ਫਸਾਉਂਦੇ ਹਨ, ਪ੍ਰੰਤੂ ਪ੍ਰਲੋਕ ਵਿੱਚ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ।

Bhai Manmohan Singh (Shabad OS, CC BY-SA)

English

When the trap is set, they trap their own kind; hereafter they will find no place of rest.

Dr. Sant Singh Khalsa (Shabad OS, CC BY-SA)
Ang 1288 · Line 15

ਸੋ ਪੜਿਆ. ਸੋ ਪੰਡਿਤੁ ਬੀਨਾ; ਜਿਨੑੀ ਕਮਾਣਾ ਨਾਉ ॥

so parriaa. so panddit beenaa; jinaee kamaanaa naau |

Punjabi

ਕੇਵਲ ਉਹ ਹੀ ਇਲਮਦਾਰ, ਕੇਵਲ ਉਹ ਹੀ ਵਿਦਵਾਨ ਅਤੇ ਸਿਆਣਾ ਹੈ, ਜੋ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ।

Bhai Manmohan Singh (Shabad OS, CC BY-SA)

English

He alone is learned and wise, and he alone is a scholar, who practices the Name.

Dr. Sant Singh Khalsa (Shabad OS, CC BY-SA)
Ang 1288 · Line 16

ਪਹਿਲੋ ਦੇ. ਜੜ ਅੰਦਰਿ ਜੰਮੈ; ਤਾ ਉਪਰਿ ਹੋਵੈ ਛਾਂਉ ॥

pahilo de. jarr andar jamai; taa upar hovai chhaanau |

Punjabi

ਪਹਿਲ ਪ੍ਰਥਮੇ ਰੁਖ ਜਮੀਨ ਵਿੱਚ ਜੜ ਫੜਦਾ ਹੈ ਕੇਵਲ, ਤਦ ਹੀ ਇਸ ਦੀ ਛਾਂ ਉਤੇ ਹੁੰਦੀ ਹੈ।

Bhai Manmohan Singh (Shabad OS, CC BY-SA)

English

First, the tree puts down its roots, and then it spreads out its shade above.

Dr. Sant Singh Khalsa (Shabad OS, CC BY-SA)
Ang 1288 · Line 17

ਰਾਜੇ ਸੀਹ; ਮੁਕਦਮ ਕੁਤੇ ॥

raaje seeh; mukadam kute |

Punjabi

ਪਾਤਿਸ਼ਾਹ ਸ਼ੇਰ ਹਨ ਅਤੇ ਅਹਿਲਕਾਰ ਕੂਕਰ (ਕੁਤੇ),

Bhai Manmohan Singh (Shabad OS, CC BY-SA)

English

The kings are tigers, and their officials are dogs;

Dr. Sant Singh Khalsa (Shabad OS, CC BY-SA)
Ang 1288 · Line 18

ਜਾਇ ਜਗਾਇਨਿੑ; ਬੈਠੇ ਸੁਤੇ ॥

jaae jagaaeina; baitthe sute |

Punjabi

ਉਹ ਬੈਠਿਆਂ ਅਤੇ ਸੁਤਿਆਂ ਨੂੰ ਸਤਾਉਂਦੇ ਤੇ ਜਗਾਉਂਦੇ ਹਨ।

Bhai Manmohan Singh (Shabad OS, CC BY-SA)

English

they go out and awaken the sleeping people to harass them.

Dr. Sant Singh Khalsa (Shabad OS, CC BY-SA)
Ang 1288 · Line 19

ਚਾਕਰ ਨਹਦਾ; ਪਾਇਨਿੑ ਘਾਉ ॥

chaakar nahadaa; paaeina ghaau |

Punjabi

ਰਾਜੇ ਦੇ ਨੌਕਰ ਆਪਣੇ ਨੌਦਰਾਂ ਨਾਲ ਜ਼ਖ਼ਮ ਕਰਦੇ ਹਨ।

Bhai Manmohan Singh (Shabad OS, CC BY-SA)

English

The public servants inflict wounds with their nails.

Dr. Sant Singh Khalsa (Shabad OS, CC BY-SA)
Ang 1288 · Line 20

ਰਤੁ ਪਿਤੁ; ਕੁਤਿਹੋ ਚਟਿ ਜਾਹੁ ॥

rat pit; kutiho chatt jaahu |

Punjabi

ਰਾਜੇ ਦੇ ਕੁੱਤੇ ਗਰੀਬ ਪ੍ਰਜਾ ਦੇ ਲਹੂ ਅਤੇ ਸਫਰਾਂ ਨੂੰ ਚਟੱਮ ਕਰ ਜਾਂਦੇ ਹਨ।

Bhai Manmohan Singh (Shabad OS, CC BY-SA)

English

The dogs lick up the blood that is spilled.

Dr. Sant Singh Khalsa (Shabad OS, CC BY-SA)
Ang 1288 · Line 21

ਜਿਥੈ ਜੀਆਂ ਹੋਸੀ ਸਾਰ ॥

jithai jeean hosee saar |

Punjabi

ਜਿਥੇ, ਪ੍ਰਭੂ ਦੇ ਦਰਬਾਰ ਅੰਦਰ, ਬੰਦੇ ਪਰਖੇ ਜਾਣੇ ਹਨ।

Bhai Manmohan Singh (Shabad OS, CC BY-SA)

English

But there, in the Court of the Lord, all beings will be judged.

Dr. Sant Singh Khalsa (Shabad OS, CC BY-SA)
Ang 1288 · Line 22

ਨਕਂੀ ਵਢਂੀ ਲਾਇਤਬਾਰ ॥੨॥

nakanee vadtanee laaeitabaar |2|

Punjabi

ਇਨ੍ਹਾਂ ਬੇਇਤਬਾਰਿਆਂ ਦੇ ਨਕ ਵੱਢੇ ਜਾਣਗੇ।

Bhai Manmohan Singh (Shabad OS, CC BY-SA)

English

Those who have violated the people's trust will be disgraced; their noses will be cut off. ||2||

Dr. Sant Singh Khalsa (Shabad OS, CC BY-SA)
Ang 1288 · Line 23

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1288 · Line 24

ਆਪਿ ਉਪਾਏ ਮੇਦਨੀ; ਆਪੇ ਕਰਦਾ ਸਾਰ ॥

aap upaae medanee; aape karadaa saar |

Punjabi

ਸੁਆਮੀ ਆਪੇ, ਸੰਸਾਰ ਨੂੰ ਰਚਦਾ ਹੈ ਅਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।

Bhai Manmohan Singh (Shabad OS, CC BY-SA)

English

He Himself creates the world, and He himself takes care of it.

Dr. Sant Singh Khalsa (Shabad OS, CC BY-SA)
Ang 1288 · Line 25

ਭੈ ਬਿਨੁ ਭਰਮੁ. ਨ ਕਟੀਐ; ਨਾਮਿ. ਨ ਲਗੈ ਪਿਆਰੁ ॥

bhai bin bharam. na katteeai; naam. na lagai piaar |

Punjabi

ਰੱਬ ਦੇ ਡਰ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ ਅਤੇ ਸਾਈਂ ਦੇ ਨਾਮ ਨਾਲ ਪ੍ਰੇਮ ਨਹੀਂ ਪੈਦਾ।

Bhai Manmohan Singh (Shabad OS, CC BY-SA)

English

Without the Fear of God, doubt is not dispelled, and love for the Name is not embraced.

Dr. Sant Singh Khalsa (Shabad OS, CC BY-SA)
Ang 1288 · Line 26

ਸਤਿਗੁਰ ਤੇ. ਭਉ ਊਪਜੈ; ਪਾਈਐ ਮੋਖ ਦੁਆਰ ॥

satigur te. bhau aoopajai; paaeeai mokh duaar |

Punjabi

ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਡਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਮੁਕਤੀ ਦੇ ਦਰ ਨੂੰ ਪਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the True Guru, the Fear of God wells up, and the Door of Salvation is found.

Dr. Sant Singh Khalsa (Shabad OS, CC BY-SA)
Ang 1288 · Line 27

ਭੈ ਤੇ. ਸਹਜੁ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥

bhai te. sehaj paaeeai; mil jotee jot apaar |

Punjabi

ਪ੍ਰਭੂ ਦੇ ਡਰ ਰਾਹੀਂ, ਰੱਬੀ ਗਿਆਤ ਪਰਾਪਤ ਹੁੰਦਾ ਹੈ ਅਤੇ ਮਨੁਸ਼ ਦਾ ਨੂਰ ਬੇਅੰਤ ਪ੍ਰਕਾਸ਼ਵਾਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Fear of God, intuitive ease is obtained, and one's light merges into the Light of the Infinite.

Dr. Sant Singh Khalsa (Shabad OS, CC BY-SA)
Ang 1288 · Line 28

ਭੈ ਤੇ. ਭੈਜਲੁ ਲੰਘੀਐ; ਗੁਰਮਤੀ ਵੀਚਾਰੁ ॥

bhai te. bhaijal langheeai; guramatee veechaar |

Punjabi

ਰੱਬ ਦੇ ਡਰ ਰਾਹੀਂ, ਗੁਰਾਂ ਦੇ ਉਪਦੇਸ਼ ਨੂੰ ਸੋਚਣ ਵੀਚਾਰਣ ਦੁਆਰਾ ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Fear of God, the terrifying world-ocean is crossed over, reflecting on the Guru's Teachings.

Dr. Sant Singh Khalsa (Shabad OS, CC BY-SA)
Ang 1288 · Line 29

ਭੈ ਤੇ. ਨਿਰਭਉ ਪਾਈਐ; ਜਿਸ ਦਾ. ਅੰਤੁ ਨ ਪਾਰਾਵਾਰੁ ॥

bhai te. nirbhau paaeeai; jis daa. ant na paaraavaar |

Punjabi

ਉਸ ਦੇ ਡਰ ਰਾਹੀਂ, ਨਿਡਰ ਸੁਆਮੀ ਜਿਸ ਦਾ ਅਖੀਰ ਅਤੇ ਓੜਕ ਜਾਣਿਆ ਨਹੀਂ ਜਾ ਸਕਦਾ, ਪਾ ਲਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Fear of God, the Fearless Lord is found; He has no end or limitation.

Dr. Sant Singh Khalsa (Shabad OS, CC BY-SA)
Ang 1288 · Line 30

ਮਨਮੁਖ ਭੈ ਕੀ ਸਾਰ. ਨ ਜਾਣਨੀ; ਤ੍ਰਿਸਨਾ ਜਲਤੇ ਕਰਹਿ ਪੁਕਾਰ ॥

manamukh bhai kee saar. na jaananee; trisanaa jalate kareh pukaar |

Punjabi

ਮਨਮਤੀਏ ਪ੍ਰਭੂ ਦੇ ਡਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਖਾਹਿਸ਼ ਅੰਦਰ ਸੜਦੇ ਹੋਏ ਚੀਕ ਚਿਹਾੜਾ ਪਾਉਂਦੇ ਹਨ।

Bhai Manmohan Singh (Shabad OS, CC BY-SA)

English

The self-willed manmukhs do not appreciate the value of the Fear of God. Burning in desire, they weep and wail.

Dr. Sant Singh Khalsa (Shabad OS, CC BY-SA)
Ang 1288 · Line 31

ਨਾਨਕ. ਨਾਵੈ ਹੀ ਤੇ ਸੁਖੁ ਪਾਇਆ; ਗੁਰਮਤੀ ਉਰਿ ਧਾਰ ॥੨੨॥

naanak. naavai hee te sukh paaeaa; guramatee ur dhaar |22|

Punjabi

ਨਾਨਕ ਸੁਆਮੀ ਦੇ ਨਾਮ ਰਾਹੀਂ ਗੁਰਾਂ ਦਾ ਉਪਦੇਸ਼ ਆਪਣੇ ਅੰਤਰ-ਆਤਮੇ ਟਿਕਾਉਣ ਦੁਆਰਾ, ਮੈਂ ਆਰਾਮ ਪਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

O Nanak, through the Name, peace is obtained, by enshrining the Guru's Teachings within the heart. ||22||

Dr. Sant Singh Khalsa (Shabad OS, CC BY-SA)
Ang 1288 · Line 32

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1288 · Line 33

ਰੂਪੈ ਕਾਮੈ ਦੋਸਤੀ; ਭੁਖੈ ਸਾਦੈ ਗੰਢੁ ॥

roopai kaamai dosatee; bhukhai saadai gandt |

Punjabi

ਸੁੰਦਰਤਾ ਅਤੇ ਕਾਮਚੇਸ਼ਟਾ ਦੇ ਵਿਚਕਾਰ ਯਾਰੀ ਹੈ ਅਤੇ ਭੁਖ ਅਤੇ ਸੁਆਦਲੇ ਭੋਜਨਾਂ ਵਿਚਕਾਰ ਗੰਢ ਜੋੜ।

Bhai Manmohan Singh (Shabad OS, CC BY-SA)

English

Beauty and sexual desire are friends; hunger and tasty food are tied together.

Dr. Sant Singh Khalsa (Shabad OS, CC BY-SA)
Ang 1288 · Line 34

ਲਬੈ ਮਾਲੈ, ਘੁਲਿ ਮਿਲਿ ਮਿਚਲਿ; ਊਂਘੈ ਸਉੜਿ, ਪਲੰਘੁ ॥

labai maalai, ghul mil michal; aoonghai saurr, palangh |

Punjabi

ਲਾਲਚੀ ਆਦਮੀ ਦੌਲਤ ਨੂੰ ਪਾ, ਇਸ ਨਾਲ ਘਿਓ ਖਿਚੜੀ ਹੋ ਜਾਂਦਾ ਹੈ ਅਤੇ ਨਿੰਦ੍ਰਾਵਲਾ ਇਨਸਾਨ ਤੰਗ ਥਾਂ ਨੂੰ ਹੀ ਪਲੰਘ ਕਰ ਕੇ ਜਾਣਦਾ ਹੈ।

Bhai Manmohan Singh (Shabad OS, CC BY-SA)

English

Greed is bound up in its search for wealth, and sleep will use even a tiny space as a bed.

Dr. Sant Singh Khalsa (Shabad OS, CC BY-SA)
Ang 1288 · Line 35

ਭੰਉਕੈ ਕੋਪੁ ਖੁਆਰੁ ਹੋਇ; ਫਕੜੁ ਪਿਟੇ ਅੰਧੁ ॥

bhnaukai kop khuaar hoe; fakarr pitte andh |

Punjabi

ਕ੍ਰੋਧਵਾਨ ਪੁਰਸ਼ ਭਉਕਦਾ ਅਤੇ ਤਬਾਹ ਹੁੰਦਾ ਹੈ। ਅੰਨ੍ਹਾਂ ਇਨਸਾਨ ਵਿਅਰਥ ਕੰਮਾਂ ਵਿੱਚ ਮੱਥਾ ਮਾਰਦਾ ਹੈ।

Bhai Manmohan Singh (Shabad OS, CC BY-SA)

English

Anger barks and brings ruin on itself, blindly pursuing useless conflicts.

Dr. Sant Singh Khalsa (Shabad OS, CC BY-SA)
Ang 1288 · Line 36

ਚੁਪੈ ਚੰਗਾ ਨਾਨਕਾ; ਵਿਣੁ ਨਾਵੈ. ਮੁਹਿ ਗੰਧੁ ॥੧॥

chupai changaa naanakaa; vin naavai. muhi gandh |1|

Punjabi

ਖਾਮੋਸ਼ ਰਹਿਣਾ, ਹੇ ਨਾਨਕ! ਭਲਾ ਹੈ। ਨਾਮ ਦੇ ਬਗੈਰ ਸਾਰਾ ਕੁਛ ਜੋ ਮੂੰਹ ਬੋਲਦਾ ਹੈ, ਨਿਰਾਪੁਰਾ ਗੰਦ ਹੀ ਹੈ।

Bhai Manmohan Singh (Shabad OS, CC BY-SA)

English

It is good to be silent, O Nanak; without the Name, one's mouth spews forth only filth. ||1||

Dr. Sant Singh Khalsa (Shabad OS, CC BY-SA)
Ang 1288 · Line 37

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 1288 · Line 38

ਰਾਜੁ ਮਾਲੁ ਰੂਪੁ ਜਾਤਿ ਜੋਬਨੁ; ਪੰਜੇ ਠਗ ॥

raaj maal roop jaat joban; panje tthag |

Punjabi

ਪਾਤਿਸ਼ਾਹੀ, ਦੌਲਤ, ਸੁੰਦਰਤਾ, ਉਚੀ ਜ਼ਾਤੀ ਅਤੇ ਜੁਆਨੀ ਪੰਜੇ ਹੀ ਲੁਟੇਰੇ ਹਨ।

Bhai Manmohan Singh (Shabad OS, CC BY-SA)

English

Royal power, wealth, beauty, social status and youth are the five thieves.

Dr. Sant Singh Khalsa (Shabad OS, CC BY-SA)
Ang 1288 · Line 39

ਏਨੀ ਠਗੀਂ ਜਗੁ ਠਗਿਆ; ਕਿਨੈ. ਨ ਰਖੀ ਲਜ ॥

enee tthageen jag tthagiaa; kinai. na rakhee laj |

Punjabi

ਇਨ੍ਹਾਂ ਲੁਟੇਰਿਆਂ ਨੇ ਸੰਸਾਰ ਨੂੰ ਲੁਟ ਲਿਆ ਹੈ ਅਤੇ ਉਨ੍ਹਾਂ ਨੇ ਕਿਸੇ ਦੀ ਭੀ ਇੱਜ਼ਤ ਆਬਰੂ ਰਹਿਣ ਨਹੀਂ ਦਿੱਤੀ।

Bhai Manmohan Singh (Shabad OS, CC BY-SA)

English

These thieves have plundered the world; no one's honor has been spared.

Dr. Sant Singh Khalsa (Shabad OS, CC BY-SA)
Ang 1288 · Line 40

ਏਨਾ ਠਗਨਿੑ ਠਗ ਸੇ; ਜਿ ਗੁਰ ਕੀ ਪੈਰੀ ਪਾਹਿ ॥

enaa tthagana tthag se; ji gur kee pairee paeh |

Punjabi

ਜੋ ਗੁਰਾਂ ਦੇ ਚਰਨੀ ਪੈਦੇ ਹਨ, ਉਹ ਐਸੇ ਲੁਟੇਰੇ ਹਨ ਜਿਹੜੇ ਇਨ੍ਹਾਂ ਨੂੰ ਲੁੱਟ ਲੈਂਦੇ ਹਨ।

Bhai Manmohan Singh (Shabad OS, CC BY-SA)

English

But these thieves themselves are robbed, by those who fall at the Guru's Feet.

Dr. Sant Singh Khalsa (Shabad OS, CC BY-SA)
Ang 1288 · Line 41

ਨਾਨਕ ਕਰਮਾ ਬਾਹਰੇ; ਹੋਰਿ ਕੇਤੇ ਮੁਠੇ ਜਾਹਿ ॥੨॥

naanak karamaa baahare; hor kete mutthe jaeh |2|

Punjabi

ਨਾਨਕ ਹੋਰ ਘਣੇਰੇ, ਜੋ ਚੰਗੀ ਪ੍ਰਾਲਭਧ ਦੇ ਬਗੈਰ ਹਨ, ਉਨ੍ਹਾਂ ਨੂੰ ਉਹ ਲੁਟਪੁਟ ਲੈਂਦੇ ਹਨ।

Bhai Manmohan Singh (Shabad OS, CC BY-SA)

English

O Nanak, the multitudes who do not have good karma are plundered. ||2||

Dr. Sant Singh Khalsa (Shabad OS, CC BY-SA)
Ang 1288 · Line 42

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1288 · Line 43

ਪੜਿਆ ਲੇਖੇਦਾਰੁ; ਲੇਖਾ ਮੰਗੀਐ ॥

parriaa lekhedaar; lekhaa mangeeai |

Punjabi

ਪੜ੍ਹੇ ਲਿਖੇ ਕਰਜਈ ਕੋਲੋ ਪ੍ਰਲੋਕ ਵਿੱਚ ਇਸਾਬ-ਕਿਤਾਬ ਮੰਗਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The learned and educated are called to account for their actions.

Dr. Sant Singh Khalsa (Shabad OS, CC BY-SA)
Ang 1288 · Line 44

ਵਿਣੁ ਨਾਵੈ. ਕੂੜਿਆਰੁ; ਅਉਖਾ ਤੰਗੀਐ ॥

vin naavai. koorriaar; aaukhaa tangeeai |

Punjabi

ਨਾਮ ਦੇ ਬਗੈਰ ਜੀਵ ਕਰਾਰ ਦਿੱਤਾ ਜਾਂਦਾ ਹੈ ਅਤੇ ਦੁਖੀ ਤੇ ਪੀੜਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Without the Name, they are judged false; they become miserable and suffer hardship.

Dr. Sant Singh Khalsa (Shabad OS, CC BY-SA)
Ang 1288 · Line 45

ਅਉਘਟ ਰੁਧੇ ਰਾਹ; ਗਲੀਆਂ ਰੋਕੀਆਂ ॥

aaughatt rudhe raah; galeean rokeean |

Punjabi

ਬਿਖੜੇ ਅਤੇ ਰੁਕਾਵਟਾਂ ਵਾਲੇ ਹਨ ਉਸ ਦੇ ਰਸਤੇ ਅਤੇ ਬੰਦ ਹੋਏ ਹੋਏ ਹਨ ਕੂਚੇ।

Bhai Manmohan Singh (Shabad OS, CC BY-SA)

English

Their path becomes treacherous and difficult, and their way is blocked.

Dr. Sant Singh Khalsa (Shabad OS, CC BY-SA)
Ang 1288 · Line 46

ਸਚਾ ਵੇਪਰਵਾਹੁ; ਸਬਦਿ ਸੰਤੋਖੀਆਂ ॥

sachaa veparavaahu; sabad santokheean |

Punjabi

ਸੰਤੋਂ ਖਵਾਨ ਪੁਰਸ਼ ਨਾਮ ਦੇ ਰਾਹੀਂ, ਸੱਚੇ ਸੁਤੰਤਰ ਸੁਆਮੀ ਨੂੰ ਪਾ ਲੈਂਦੇ ਹੈ।

Bhai Manmohan Singh (Shabad OS, CC BY-SA)

English

Through the Shabad, the Word of the True and Independent Lord God, one becomes content.

Dr. Sant Singh Khalsa (Shabad OS, CC BY-SA)
Ang 1288 · Line 47

ਗਹਿਰ ਗਭੀਰ ਅਥਾਹੁ; ਹਾਥ. ਨ ਲਭਈ ॥

gahir gabheer athaahu; haath. na labhee |

Punjabi

ਗਹਿਰਾ, ਅਗਾਧ ਅਤੇ ਬੇਥਾਹ ਹੈ ਸੁਆਮੀ। ਉਸ ਦੀ ਡੁੰਘਾਈ ਲੱਭੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

The Lord is deep and profound and unfathomable; His depth cannot be measured.

Dr. Sant Singh Khalsa (Shabad OS, CC BY-SA)
Ang 1288 · Line 48

ਮੁਹੇ ਮੁਹਿ ਚੋਟਾ ਖਾਹੁ; ਵਿਣੁ ਗੁਰ ਕੋਇ. ਨ ਛੁਟਸੀ ॥

muhe muhi chottaa khaahu; vin gur koe. na chhuttasee |

Punjabi

ਗੁਰਾਂ ਦੇ ਬਗੈਰ ਕੋਈ ਭੀ ਬੰਦਖਲਾਸ ਨਹੀਂ ਹੁੰਦਾ ਅਤੇ ਆਪਣੇ ਮੂੰਹ ਅਤੇ ਚਿਹਰੇ ਤੇ ਸੱਟਾਂ ਸਹਾਰਦਾ ਹੈ।

Bhai Manmohan Singh (Shabad OS, CC BY-SA)

English

Without the Guru, the mortals are beaten and punched in the face and the mouth, and no one is released.

Dr. Sant Singh Khalsa (Shabad OS, CC BY-SA)
Ang 1288 · Line 49

ਪਤਿ ਸੇਤੀ ਘਰਿ ਜਾਹੁ; ਨਾਮੁ ਵਖਾਣੀਐ ॥

pat setee ghar jaahu; naam vakhaaneeai |

Punjabi

ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਨਾਲ ਆਪਣੇ ਧਾਮ ਨੂੰ ਜਾਂਦਾ ਹੈ।

Bhai Manmohan Singh (Shabad OS, CC BY-SA)

English

Chanting the Naam, the Name of the Lord, one returns to his true home with honor.

Dr. Sant Singh Khalsa (Shabad OS, CC BY-SA)
Ang 1288 · Line 50

ਹੁਕਮੀ ਸਾਹ ਗਿਰਾਹ; ਦੇਂਦਾ ਜਾਣੀਐ ॥੨੩॥

hukamee saah giraah; dendaa jaaneeai |23|

Punjabi

ਜਾਣ ਲੈ ਕਿ ਆਪਣੀ ਰਜ਼ਾ ਦੁਆਰਾ, ਪ੍ਰਭੂ ਪ੍ਰਾਣੀਆਂ ਨੂੰ ਜਿੰਦ ਜਾਨ ਅਤੇ ਰੋਜ਼ੀ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

Know that the Lord, by the Hukam of His Command, gives sustenance and the breath of life. ||23||

Dr. Sant Singh Khalsa (Shabad OS, CC BY-SA)