Ang 1287
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਰਾਤੀ ਕਾਲੁ; ਘਟੈ ਦਿਨਿ ਕਾਲੁ ॥
raatee kaal; ghattai din kaal |
Punjabi
ਵਕਤ ਰੈਣ ਨੂੰ ਘਟਦਾ ਹੈ ਅਤੇ ਏਸੇ ਤਰ੍ਹਾਂ ਹੀ ਵਕਤ ਘਟਦਾ ਹੈ ਦਿਨ ਨੂੰ।
English
Through the night the time ticks away; through the day the time ticks away.
ਛਿਜੈ ਕਾਇਆ; ਹੋਇ ਪਰਾਲੁ ॥
chhijai kaaeaa; hoe paraal |
Punjabi
ਦੇਹ ਖੁਰ ਜਾਂਦੀ ਹੈ ਅਤੇ ਫੂਸ ਦੀ ਮਾਨੰਦ ਨਿਕੰਮੀ ਹੋ ਜਾਂਦੀ ਹੈ।
English
The body wears away and turns to straw.
ਵਰਤਣਿ ਵਰਤਿਆ; ਸਰਬ ਜੰਜਾਲੁ ॥
varatan varatiaa; sarab janjaal |
Punjabi
ਸਾਰੇ ਪ੍ਰਾਣੀ ਸੰਸਾਰੀ ਫਸਤਿਆਂ ਅਤੇ ਅਲਸੇਟਿਆਂ ਅੰਦਰ ਫਸੇ ਹੋਏ ਹਨ।
English
All are involved and entangled in worldly entanglements.
ਭੁਲਿਆ. ਚੁਕਿ ਗਇਆ; ਤਪ ਤਾਲੁ ॥
bhuliaa. chuk geaa; tap taal |
Punjabi
ਭੁੱਲੇ ਹੋਏ ਇਨਸਾਨ ਨੇ ਸੁਆਮੀ ਦੀ ਸੇਵਾ ਦਾ ਮਾਰਗ ਤਿਆਗ ਦਿੱਤਾ ਹੈ।
English
The mortal has mistakenly renounced the way of service.
ਅੰਧਾ. ਝਖਿ ਝਖਿ ਪਇਆ ਝੇਰਿ ॥
andhaa. jhakh jhakh peaa jher |
Punjabi
ਖੱਜਲ ਅਤੇ ਵਿਆਕੁਲ ਹੋ, ਅੰਨ੍ਹਾਂ ਇਨਸਾਨ ਬਖੇੜੇ ਵਿੱਚ ਪੈ ਜਾਂਦਾ ਹੈ।
English
The blind fool is caught in conflict, bothered and bewildered.
ਪਿਛੈ ਰੋਵਹਿ; ਲਿਆਵਹਿ ਫੇਰਿ ॥
pichhai roveh; liaaveh fer |
Punjabi
ਕੀ ਉਹ, ਜੋ ਮਰੇ ਹੋਏ ਪ੍ਰਾਣੀ ਮਗਰੋਂ ਰੋਂਦੇ ਹਨ, ਉਸ ਨੂੰ ਮੋੜ ਲਿਆਉਂਦੇ ਹਨ?
English
Those who weep after someone has died - can they bring him back to life?
ਬਿਨੁ ਬੂਝੇ; ਕਿਛੁ ਸੂਝੈ ਨਾਹੀ ॥
bin boojhe; kichh soojhai naahee |
Punjabi
ਸਮਝਣ ਦੇ ਬਗੈਰ, ਇਨਸਾਨ ਕੁਝ ਭੀ ਅਨੁਭਵ ਨਹੀਂ ਕਰ ਸਕਦਾ।
English
Without realization, nothing can be understood.
ਮੋਇਆ ਰੋਂਹਿ; ਰੋਂਦੇ ਮਰਿ ਜਾਂਹਂੀ ॥
moeaa ronhi; ronde mar jaanhanee |
Punjabi
ਰੋਣ ਵਾਲੇ, ਜੋ ਮਰਿਆਂ ਹੋਇਆਂ ਲਈ ਰੋਂਦੇ ਹਨ, ਖੁਦ ਭੀ ਮਰ ਜਾਂਦੇ ਹਨ।
English
The weepers who weep for the dead shall themselves die as well.
ਨਾਨਕ; ਖਸਮੈ ਏਵੈ ਭਾਵੈ ॥
naanak; khasamai evai bhaavai |
Punjabi
ਹੇ ਨਾਨਕ, ਐਹੋ ਜੇਹੀ ਹੈ ਸੁਆਮੀ ਦੀ ਰਜਾ,
English
O Nanak, this is the Will of our Lord and Master.
ਸੇਈ ਮੁਏ; ਜਿਨ ਚਿਤਿ. ਨ ਆਵੈ ॥੧॥
seee mue; jin chit. na aavai |1|
Punjabi
ਕਿ ਜੋ ਆਪਣੇ ਸੁਆਮੀ ਨੂੰ ਨਹੀਂ ਸਿਮਰਦੇ ਉਹ ਮਰ ਜਾਣ।
English
Those who do not remember the Lord, are dead. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਮੁਆ ਪਿਆਰੁ. ਪ੍ਰੀਤਿ ਮੁਈ; ਮੁਆ ਵੈਰੁ ਵਾਦੀ ॥
muaa piaar. preet muee; muaa vair vaadee |
Punjabi
ਮੌਤ ਦੇ ਨਾਲ ਸੰਸਾਰੀ ਮਮਤਾ ਨਾਸ ਹੋ ਜਾਂਦੀ ਹੈ, ਮੁਹੱਬਤ ਖਤਮ ਹੋ ਜਾਂਦੀ ਹੈ ਅਤੇ ਦੁਸ਼ਮਨੀ ਤੇ ਬਖੇੜਾ ਭੀ ਮਰ ਮੁਕ ਜਾਂਦੇ ਹਨ।
English
Love dies, and affection dies; hatred and strife die.
ਵੰਨੁ ਗਇਆ. ਰੂਪੁ ਵਿਣਸਿਆ; ਦੁਖੀ ਦੇਹ ਰੁਲੀ ॥
van geaa. roop vinasiaa; dukhee deh rulee |
Punjabi
ਮੁਰਦੇ ਸਰੀਰ ਦਾ ਰੰਗ ਨਸ਼ਟ ਹੋ ਜਾਂਦਾ ਹੈ, ਸੁੰਦਰਤਾ ਅਲੋਪ ਹੋ ਜਾਂਦੀ ਹੈ ਅਤੇ ਲੋਥ ਮੁਸੀਬਤ ਅੰਦਰ ਰੁਲਦੀ ਹੈ।
English
The color fades, and beauty vanishes; the body suffers and collapses.
ਕਿਥਹੁ ਆਇਆ. ਕਹ ਗਇਆ; ਕਿਹੁ ਨ ਸੀਓ, ਕਿਹੁ ਸੀ ॥
kithahu aaeaa. keh geaa; kihu na seeo, kihu see |
Punjabi
ਉਹ ਕਿਥੋਂ ਆਇਆ ਸੀ ਅਤੇ ਥਿਥੇ ਨੂੰ ਚਲਿਆ ਗਿਆ ਹੈ? ਕੀ ਉਹ ਕਦੇ ਜੀਉਂਦਾ ਹੁੰਦਾ ਸੀ ਜਾ ਉਹ ਕਦੇ ਭੀ ਨਹੀਂ ਸੀ ਹੁੰਦਾ।
English
Where did he come from? Where is he going? Did he exist or not?
ਮਨਿ ਮੁਖਿ ਗਲਾ ਗੋਈਆ; ਕੀਤਾ ਚਾਉ ਰਲੀ ॥
man mukh galaa goeea; keetaa chaau ralee |
Punjabi
ਮਨਮਤੀਏ ਨੇ ਫਜੂਲ ਹੀ ਗੱਲਾਂ ਬਾਤਾਂ ਕੀਤੀਆਂ ਅਤੇ ਮਨਮੌਜਾ ਤੇ ਰੰਗਰਲੀਆਂ ਮਾਣੀਆਂ।
English
The self-willed manmukh made empty boasts, indulging in parties and pleasures.
ਨਾਨਕ. ਸਚੇ ਨਾਮ ਬਿਨੁ; ਸਿਰ ਖੁਰ ਪਤਿ ਪਾਟੀ ॥੨॥
naanak. sache naam bin; sir khur pat paattee |2|
Punjabi
ਨਾਨਕ ਸੱਚੇ ਨਾਮ ਦਾ ਬਗੈਰ, ਆਦਮੀ ਦੀ ਇੱਜ਼ਤ ਆਬਰੂ ਸਿਰ ਤੋਂ ਪੈਰਾਂ ਤਾਂਈ ਲੀਰਾ ਲੀਰਾਂ ਹੋ ਜਾਂਦੀ ਹੈ।
English
O Nanak, without the True Name, his honor is torn away, from head to foot. ||2||
ਪਉੜੀ ॥
paurree |
Punjabi
ਪਉੜੀ।
English
Pauree:
ਅੰਮ੍ਰਿਤ ਨਾਮੁ ਸਦਾ ਸੁਖਦਾਤਾ; ਅੰਤੇ ਹੋਇ ਸਖਾਈ ॥
amrit naam sadaa sukhadaataa; ante hoe sakhaaee |
Punjabi
ਸਦੀਵੀ ਆਰਾਮ ਬਖਸ਼ਣਹਾਰ ਹੈ ਸੁਆਮੀ ਦਾ ਸੁਧਾ ਸਰੂਪ ਨਾਮ ਅਤੇ ਅਖੀਰ ਨੂੰ ਇਹ ਜੀਵ ਦਾ ਸਹਾਇਕ ਹੁੰਦਾ ਹੈ।
English
The Ambrosial Naam, the Name of the Lord, is forever the Giver of peace. It shall be your Help and Support in the end.
ਬਾਝੁ ਗੁਰੂ. ਜਗਤੁ ਬਉਰਾਨਾ; ਨਾਵੈ ਸਾਰ. ਨ ਪਾਈ ॥
baajh guroo. jagat bauraanaa; naavai saar. na paaee |
Punjabi
ਗੁਰਾਂ ਦੇ ਬਾਝੋਂ ਸੰਸਾਰ ਸ਼ੁਦਾਈ ਹੋਇਆ ਹੋਇਆ ਹੈ ਅਤੇ ਸਾਹਿਬ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦਾ।
English
Without the Guru, the world is insane. It does not appreciate the worth of the Name.
ਸਤਿਗੁਰੁ ਸੇਵਹਿ ਸੇ ਪਰਵਾਣੁ; ਜਿਨੑ ਜੋਤੀ ਜੋਤਿ ਮਿਲਾਈ ॥
satigur seveh se paravaan; jina jotee jot milaaee |
Punjabi
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ, ਉਹ ਪ੍ਰਮਾਣੀਕ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਨੂਰ ਪ੍ਰਕਾਸ਼ਵਾਨ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
Those who serve the True Guru are accepted and approved. Their light merges into the Light.
ਸੋ ਸਾਹਿਬੁ. ਸੋ ਸੇਵਕੁ ਤੇਹਾ; ਜਿਸੁ ਭਾਣਾ ਮੰਨਿ ਵਸਾਈ ॥
so saahib. so sevak tehaa; jis bhaanaa man vasaaee |
Punjabi
ਉਹ ਗੋਲਾ ਜਿਸ ਦੇ ਹਿਰਦੇ ਅੰਦਰ ਉਹ ਸੁਆਮੀ ਆਪਣੀ ਰਜ਼ਾ ਦੀ ਤਾਬੇਦਾਰੀ ਵਸਾਉਂਦਾ ਹੈ, ਉਸੇ ਵਰਗਾ ਹੀ ਹੈ।
English
That servant who enshrines the Lord's Will within his mind, becomes just like his Lord and Master.
ਆਪਣੈ ਭਾਣੈ. ਕਹੁ, ਕਿਨਿ ਸੁਖੁ ਪਾਇਆ; ਅੰਧਾ ਅੰਧੁ ਕਮਾਈ ॥
aapanai bhaanai. kahu, kin sukh paaeaa; andhaa andh kamaaee |
Punjabi
ਦੱਸੋ! ਆਪਣੀ ਨਿੱਜ ਦੀ ਮਰਜ਼ੀ ਅਨੁਸਾਰ ਟੁਰਨ ਦੁਆਰਾ ਕਦੋ ਕਿਸੇ ਨੇ ਆਰਾਮ ਪਾਇਆ ਹੈ? ਅੰਨ੍ਹਾਂ ਇਨਸਾਨ ਅੰਨ੍ਹੇ ਕੰਮ ਕਰਦਾ ਹੈ।
English
Tell me, who has ever found peace by following his own will? The blind act in blindness.
ਬਿਖਿਆ ਕਦੇ ਹੀ. ਰਜੈ ਨਾਹੀ; ਮੂਰਖ ਭੁਖ. ਨ ਜਾਈ ॥
bikhiaa kade hee. rajai naahee; moorakh bhukh. na jaaee |
Punjabi
ਪ੍ਰਾਣੀ ਪਾਪਾਂ ਨਾਲ ਕਦੇ ਭੀ ਧ੍ਰਾਪਦਾ ਨਹੀਂ। ਬੇਵਕੂਫ ਬੰਦੇ ਦੀ ਭੁਖ ਦੂਰ ਨਹੀਂ ਹੁੰਦੀ।
English
No one is ever satisfied and fulfilled by evil and corruption. The hunger of the fool is not satisfied.
ਦੂਜੈ ਸਭੁ ਕੋ ਲਗਿ ਵਿਗੁਤਾ. ਬਿਨੁ ਸਤਿਗੁਰ ਬੂਝ. ਨ ਪਾਈ ॥
doojai sabh ko lag vigutaa. bin satigur boojh. na paaee |
Punjabi
ਦਵੈਤ-ਭਾਵ ਨਾਲ ਜੁੜ ਕੇ ਹਰ ਕੋਹੀ ਤਬਾਹ ਹੋ ਜਾਂਦ ਹੈ। ਸੰਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ।
English
Attached to duality, all are ruined; without the True Guru, there is no understanding.
ਸਤਿਗੁਰੁ ਸੇਵੇ. ਸੋ ਸੁਖੁ ਪਾਏ; ਜਿਸ ਨੋ ਕਿਰਪਾ ਕਰੇ ਰਜਾਈ ॥੨੦॥
satigur seve. so sukh paae; jis no kirapaa kare rajaaee |20|
Punjabi
ਕੇਵਲ ਉਹ ਹੀ, ਜੋ ਸੱਚੇ ਗੁਰਾਂ ਦੀ ਸੇਵਾ ਕਰਦਾ ਹੈ ਅਤੇ ਜਿਸ ਤੇ ਰਜਾ ਦੇ ਸੁਆਮੀ ਦੀ ਮਿਹਰ ਹੈ, ਠੰਡ-ਚੈਨ ਨੂੰ ਪ੍ਰਾਪਤ ਹੁੰਦਾ ਹੈ।
English
Those who serve the True Guru find peace; they are blessed with Grace by the Will of the Lord. ||20||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਸਰਮੁ ਧਰਮੁ ਦੁਇ ਨਾਨਕਾ; ਜੇ ਧਨੁ ਪਲੈ ਪਾਇ ॥
saram dharam due naanakaa; je dhan palai paae |
Punjabi
ਜੇਕਰ ਬੰਦੇ ਕੋਲ ਨਾਮ ਦੀ ਦੌਲਤ ਹੈ, ਹੇ ਨਾਨਕ ਓਸ ਨੂੰ ਲੱਜਿਆ ਅਤੇ ਸਚਾਈ ਦੋਨੋ ਪਰਾਪਤ ਹੋ ਜਾਂਦੀਆਂ ਹਨ।
English
Modesty and righteousness both, O Nanak, are qualities of those who are blessed with true wealth.
ਸੋ ਧਨੁ ਮਿਤ੍ਰੁ. ਨ ਕਾਂਢੀਐ; ਜਿਤੁ ਸਿਰਿ ਚੋਟਾਂ ਖਾਇ ॥
so dhan mitru. na kaandteeai; jit sir chottaan khaae |
Punjabi
ਉਹ ਦੌਲਤ ਬੰਦੇ ਦੀ ਦੋਸਤ ਨਹੀਂ ਆਖੀ ਜਾਂਦੀ, ਜਿਸ ਦੇ ਸਬੱਬ ਉਸ ਨੂੰ ਆਪਣੇ ਸਿਰ ਤੇ ਸੱਟਾਂ ਸਹਾਰਨੀਆਂ ਪੈਦੀਆਂ ਹਨ।
English
Do not refer to that wealth as your friend, which leads you to get your head beaten.
ਜਿਨ ਕੈ ਪਲੈ ਧਨੁ ਵਸੈ; ਤਿਨ ਕਾ ਨਾਉ ਫਕੀਰ ॥
jin kai palai dhan vasai; tin kaa naau fakeer |
Punjabi
ਜਿਨ੍ਹਾਂ ਦੇ ਕੋਲ ਸੰਸਾਰੀ ਮਾਲ-ਧੰਨ ਹੈ, ਉਹ ਕੰਗਾਲ ਆਖੇ ਜਾਂਦੇ ਹਨ।
English
Those who possess only this worldly wealth are known as paupers.
ਜਿਨੑ ਕੈ ਹਿਰਦੈ. ਤੂ ਵਸਹਿ; ਤੇ ਨਰ ਗੁਣੀ ਗਹੀਰ ॥੧॥
jina kai hiradai. too vaseh; te nar gunee gaheer |1|
Punjabi
ਜਿਨ੍ਹਾਂ ਦੇ ਮਨ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸੁਆਮੀ, ਉਹ ਪੁਰਸ਼ ਨੇਕੀਆਂ ਦਾ ਸਮੁੰਦਰ ਹਨ!
English
But those, within whose hearts You dwell, O Lord - those people are oceans of virtue. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਦੁਖੀ ਦੁਨੀ ਸਹੇੜੀਐ; ਜਾਇ ਤ ਲਗਹਿ ਦੁਖ ॥
dukhee dunee saherreeai; jaae ta lageh dukh |
Punjabi
ਸੰਸਾਰੀ ਪਦਾਰਥ ਤਕਲੀਫ ਰਾਹੀਂ ਇਕੱਤ੍ਰ ਕੀਤੇ ਜਾਂਦੇ ਹਨ ਅਤੇ ਜਦ ਉਹ ਜਾਂਦੇ ਹਨ, ਉਦੋਂ ਭੀ ਉਹ ਉਸ ਨੂੰ ਤਕਲੀਫ ਹੀ ਦਿੰਦੇ ਹਨ।
English
Worldly possessions are obtained by pain and suffering; when they are gone, they leave pain and suffering.
ਨਾਨਕ ਸਚੇ ਨਾਮ ਬਿਨੁ; ਕਿਸੈ. ਨ ਲਥੀ ਭੁਖ ॥
naanak sache naam bin; kisai. na lathee bhukh |
Punjabi
ਨਾਨਕ ਸੱਚੇ ਨਾਮ ਦੇ ਬਗੈਰ, ਕਦੇ ਭੀ ਕਿਸੇ ਦੀ ਭੁਖ ਦੂਰ ਨਹੀਂ ਹੁੰਦੀ।
English
O Nanak, without the True Name, hunger is never satisfied.
ਰੂਪੀ ਭੁਖ. ਨ ਉਤਰੈ; ਜਾਂ ਦੇਖਾਂ ਤਾਂ ਭੁਖ ॥
roopee bhukh. na utarai; jaan dekhaan taan bhukh |
Punjabi
ਸੁਹੱਪਣ, ਇਨਸਾਨ ਦੀ ਭੁਖ ਨੂੰ ਤ੍ਰਿਪਤ ਨਹੀਂ ਕਰਦਾ। ਜਦ ਬੰਦਾ ਸੁੰਦਰਤਾ ਨੂੰ ਵੇਖਦਾ ਹੈ, ਤਦ ਉਸ ਨੂੰ ਹੋਰ ਭੀ ਵਧੇਰੇ ਭੁਖ ਲਗਦੀ ਹੈ।
English
Beauty does not satisfy hunger; when the man sees beauty, he hungers even more.
ਜੇਤੇ ਰਸ ਸਰੀਰ ਕੇ; ਤੇਤੇ ਲਗਹਿ ਦੁਖ ॥੨॥
jete ras sareer ke; tete lageh dukh |2|
Punjabi
ਜਿੰਨੇ ਭੀ ਜਿਸਮ ਦੇ ਸੁਆਦ ਹਨ ਉਨੇ ਹੀ ਦੁਖੜੇ ਇਸ ਨੂੰ ਚਿਮੜਦੇ ਹਨ।
English
As many as are the pleasures of the body, so many are the pains which afflict it. ||2||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਅੰਧੀ ਕੰਮੀ ਅੰਧੁ ਮਨੁ; ਮਨਿ ਅੰਧੈ ਤਨੁ ਅੰਧੁ ॥
andhee kamee andh man; man andhai tan andh |
Punjabi
ਕਾਲਿਆਂ ਕੰਮਾਂ ਰਾਹੀਂ ਜੀਵ ਦਾ ਮਨੂਆ ਅੰਨ੍ਹਾਂ ਹੋ ਜਾਂਦਾ ਹੈ ਅਤੇ ਅੰਨ੍ਹਾ ਮਨੂਆ ਦੇਹ ਨੂੰ ਅੰਨੀ ਕਰ ਦਿੰਦਾ ਹੈ।
English
Acting blindly, the mind becomes blind. The blind mind makes the body blind.
ਚਿਕੜਿ ਲਾਇਐ ਕਿਆ ਥੀਐ; ਜਾਂ ਤੁਟੈ ਪਥਰ ਬੰਧੁ ॥
chikarr laaeiai kiaa theeai; jaan tuttai pathar bandh |
Punjabi
ਜਦ ਪਥਰਾਂ ਦਾ ਬੰਨ੍ਹ ਭੀ ਟੁਟ ਜਾਂਦਾ ਹੈ ਤਦ ਗਾਰੇ ਨਾਲ ਲਿੱਪਣ ਦੁਆਰਾ ਕੀ ਹੋ ਸਕਦਾ ਹੈ?
English
Why make a dam with mud and plaster? Even a dam made of stones gives way.
ਬੰਧੁ ਤੁਟਾ ਬੇੜੀ ਨਹੀ; ਨਾ ਤੁਲਹਾ. ਨਾ ਹਾਥ ॥
bandh tuttaa berree nahee; naa tulahaa. naa haath |
Punjabi
ਬੰਨ੍ਹ ਟੁਟ ਗਿਆ ਹੈ। ਨਾਂ ਕੋਈ ਕਿਸ਼ਤੀ ਹੈ ਨਾਂ ਹੀ ਤੁਲਹੜਾ ਅਤੇ ਦਰਿਆ ਅਥਾਹ ਹੈ।
English
The dam has burst. There is no boat. There is no raft. The water's depth is unfathomable.
ਨਾਨਕ. ਸਚੇ ਨਾਮ ਵਿਣੁ; ਕੇਤੇ ਡੁਬੇ ਸਾਥ ॥੩॥
naanak. sache naam vin; kete ddube saath |3|
Punjabi
ਨਾਨਕ ਸੁਆਮੀ ਦੇ ਸੱਚੇ ਨਾਮ ਦੇ ਬਗੈਰ ਇਨਸਾਨਾਂ ਦੇ ਘਨੇਰੇ ਜਥੇ ਡੁਬ ਗਏ।
English
O Nanak, without the True Name, many multitudes have drowned. ||3||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਲਖ ਮਣ ਸੁਇਨਾ. ਲਖ ਮਣ ਰੁਪਾ; ਲਖ ਸਾਹਾ ਸਿਰਿ ਸਾਹ ॥
lakh man sueinaa. lakh man rupaa; lakh saahaa sir saah |
Punjabi
ਬੰਦੇ ਕੋਲ ਲਖੂਲਾਂ ਮਣ ਸੋਨਾ ਤੇ ਲੱਖਾਂ ਮਣ ਚਾਂਦੀ ਹੋਵੇ ਅਤੇ ਉਹ ਲੱਖਾਂ ਹੀ ਰਾਜਿਆਂ ਦੇ ਸਿਰਾਂ ਉਪਰ ਰਾਜਾ ਹੋਵੇ।
English
Thousands of pounds of gold, and thousands of pounds of silver; the king over the heads of thousands of kings.
ਲਖ ਲਸਕਰ. ਲਖ ਵਾਜੇ ਨੇਜੇ; ਲਖੀ ਘੋੜੀ ਪਾਤਿਸਾਹ ॥
lakh lasakar. lakh vaaje neje; lakhee ghorree paatisaah |
Punjabi
ਉਹ ਲੱਖਾਂ ਬੈਂਡ ਬਾਜਿਆਂ ਤੇ ਭਾਲੇ ਨੇਜਿਆਂ ਅਤੇ ਲੱਖਾਂ ਹੀ ਘੋੜਿਆਂ ਨਾਲ ਸਨਧ-ਬਧ ਲੱਖਾਂ ਹੀ ਫੌਜਾਂ ਦਾ ਬਾਦਸ਼ਾਹ ਹੋਵੇ।
English
Thousands of armies, thousands of marching bands and spearmen; the emperor of thousands of horsemen.
ਜਿਥੈ ਸਾਇਰੁ ਲੰਘਣਾ; ਅਗਨਿ ਪਾਣੀ ਅਸਗਾਹ ॥
jithai saaeir langhanaa; agan paanee asagaah |
Punjabi
ਜਿਥੇ ਅੱਗ ਤੇ ਜਲ ਦੇ ਬੇਥਾਹ ਸਮੁੰਦਰ, ਜਿਸ ਦਾ ਕਿਨਾਰਾ ਦਿਸਦਾ ਨਹੀਂ,
English
The unfathomable ocean of fire and water must be crossed.
ਕੰਧੀ ਦਿਸਿ. ਨ ਆਵਈ; ਧਾਹੀ ਪਵੈ ਕਹਾਹ ॥
kandhee dis. na aavee; dhaahee pavai kahaah |
Punjabi
ਅਤੇ ਜਿਥੇ ਭੁੱਬਾਂ ਦਾ ਕੁਰਲਾਟ ਸੁਣਾਈ ਦਿੰਦਾ ਹੈ, ਤੋਂ ਪਾਰ ਹੋਣਾ ਹੈ।
English
The other shore cannot be seen; only the roar of pitiful cries can be heard.
ਨਾਨਕ. ਓਥੈ ਜਾਣੀਅਹਿ; ਸਾਹ ਕੇਈ ਪਾਤਿਸਾਹ ॥੪॥
naanak. othai jaaneeeh; saah keee paatisaah |4|
Punjabi
ਉਥੇ ਇਹ ਪਤਾ ਲਗੇਗਾ, ਕਿ ਕੋਈ ਰਾਜਾ ਜਾ ਸ਼ਹਿਨਸ਼ਾਹ ਹੈ ਜਾ ਹੈ ਹੀ ਨਹੀਂ।
English
O Nanak, there, it shall be known, whether anyone is a king or an emperor. ||4||
ਪਉੜੀ ॥
paurree |
Punjabi
ਪਉੜੀ।
English
Pauree:
ਇਕਨੑਾ ਗਲੀਂ ਜੰਜੀਰ; ਬੰਦਿ ਰਬਾਣੀਐ ॥
eikanaa galeen janjeer; band rabaaneeai |
Punjabi
ਕਈਆਂ ਦੀਆਂ ਗਰਦਨ ਦੁਆਲੇ ਸੰਗਲ ਪਏ ਹੋਏ ਹਨ ਅਤੇ ਉਨ੍ਹਾਂ ਨੂੰ ਰੱਬ ਦੇ ਬੰਦੀਖਾਨੇ ਨੂੰ ਲਿਜਾਇਆ ਜਾਂਦਾ ਹੈ।
English
Some have chains around their necks, in bondage to the Lord.
ਬਧੇ ਛੁਟਹਿ. ਸਚਿ; ਸਚੁ ਪਛਾਣੀਐ ॥
badhe chhutteh. sach; sach pachhaaneeai |
Punjabi
ਸਚਿਆਰਾ ਦੇ ਪਰਮ ਸਚਿਆਰ ਦੀ ਸਿੰਞਾਣ ਕਰਨ ਦੁਆਰਾ, ਉਹ ਬੰਧਨਾਂ ਤੋਂ ਰਿਹਾ ਹੋ ਜਾਂਦੇ ਹਨ।
English
They are released from bondage, realizing the True Lord as True.