Ekam
Guru Granth Sahib

Ang 1290

Ang 1290 · Line 1

ਇਸਤ੍ਰੀ ਪੁਰਖੈ, ਜਾਂ ਨਿਸਿ ਮੇਲਾ; ਓਥੈ ਮੰਧੁ ਕਮਾਹੀ ॥

eisatree purakhai, jaan nis melaa; othai mandh kamaahee |

Punjabi

ਜਦ ਰਾਤ ਨੂੰ ਨਰ ਅਤੇ ਨਾਰੀ ਮਿਲਦੇ ਹਨ ਉਥੇ ਉਹ ਮਾਸ ਨਾਲ ਭੀ ਭੋਗ ਕਰਦੇ ਹਨ।

Bhai Manmohan Singh (Shabad OS, CC BY-SA)

English

But when men and women meet in the night, they come together in the flesh.

Dr. Sant Singh Khalsa (Shabad OS, CC BY-SA)
Ang 1290 · Line 2

ਮਾਸਹੁ ਨਿੰਮੇ ਮਾਸਹੁ ਜੰਮੇ; ਹਮ ਮਾਸੈ ਕੇ ਭਾਂਡੇ ॥

maasahu ninme maasahu jame; ham maasai ke bhaandde |

Punjabi

ਮਾਸ ਤੋਂ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ।

Bhai Manmohan Singh (Shabad OS, CC BY-SA)

English

In the flesh we are conceived, and in the flesh we are born; we are vessels of flesh.

Dr. Sant Singh Khalsa (Shabad OS, CC BY-SA)
Ang 1290 · Line 3

ਗਿਆਨੁ ਧਿਆਨੁ ਕਛੁ ਸੂਝੈ ਨਾਹੀ; ਚਤੁਰੁ ਕਹਾਵੈ ਪਾਂਡੇ ॥

giaan dhiaan kachh soojhai naahee; chatur kahaavai paandde |

Punjabi

ਹੇ ਪੰਡਤ! ਤੈਨੂੰ ਬ੍ਰਹਮਵੀਚਾਰ ਤੇ ਸਾਈਂ ਦੇ ਸਿਮਰਨ ਦਾ ਕੁਝ ਪਤਾ ਨਹੀਂ, ਫਿਰ ਭੀ ਤੂੰ ਆਪਣੇ ਆਪ ਨੂੰ ਸਿਆਣਾ ਸਦਵਾਉਂਦਾ ਹੈ।

Bhai Manmohan Singh (Shabad OS, CC BY-SA)

English

You know nothing of spiritual wisdom and meditation, even though you call yourself clever, O religious scholar.

Dr. Sant Singh Khalsa (Shabad OS, CC BY-SA)
Ang 1290 · Line 4

ਬਾਹਰ ਕਾ ਮਾਸੁ. ਮੰਦਾ ਸੁਆਮੀ; ਘਰ ਕਾ ਮਾਸੁ ਚੰਗੇਰਾ ॥

baahar kaa maas. mandaa suaamee; ghar kaa maas changeraa |

Punjabi

ਹੇ ਸਾਈਂ! ਤੂੰ ਬਾਹਰਲੇ ਮਾਸ ਨੂੰ ਬੁਰਾ ਜਾਣਦਾ ਹੈ ਅਤੇ ਆਪਣੇ ਗ੍ਰਹਿ ਦੇ ਮਾਸ ਨੂੰ ਚੰਗਾ।

Bhai Manmohan Singh (Shabad OS, CC BY-SA)

English

O master, you believe that flesh on the outside is bad, but the flesh of those in your own home is good.

Dr. Sant Singh Khalsa (Shabad OS, CC BY-SA)
Ang 1290 · Line 5

ਜੀਅ ਜੰਤ ਸਭਿ ਮਾਸਹੁ ਹੋਏ; ਜੀਇ ਲਇਆ ਵਾਸੇਰਾ ॥

jeea jant sabh maasahu hoe; jee leaa vaaseraa |

Punjabi

ਸਾਰੇ ਜੀਵ ਜੰਤੂ ਮਾਸ ਤੋਂ ਉਤਪੰਨ ਹੋਏ ਹਨ ਅਤੇ ਆਤਮਾ ਨੇ ਭੀ ਮਾਸ ਵਿੱਚ ਹੀ ਵਸੇਬਾ ਇਖਤਿਆਰ ਕੀਤਾ ਹੈ।

Bhai Manmohan Singh (Shabad OS, CC BY-SA)

English

All beings and creatures are flesh; the soul has taken up its home in the flesh.

Dr. Sant Singh Khalsa (Shabad OS, CC BY-SA)
Ang 1290 · Line 6

ਅਭਖੁ ਭਖਹਿ. ਭਖੁ ਤਜਿ ਛੋਡਹਿ; ਅੰਧੁ ਗੁਰੂ. ਜਿਨ ਕੇਰਾ ॥

abhakh bhakheh. bhakh taj chhoddeh; andh guroo. jin keraa |

Punjabi

ਜਿਨ੍ਹਾਂ ਦਾ ਉਸਤਾਦ ਅੰਨ੍ਹਾਂ ਹੈ, ਉਹ ਨਾਂ ਖਾਣ-ਯੋਗ ਨੂੰ ਖਾਂਦੇ ਹਨ ਅਤੇ ਖਾਣ-ਯੋਗ ਨੂੰ ਤਿਆਗ ਤੇ ਛਡ ਦੇਦੇ ਹਨ।

Bhai Manmohan Singh (Shabad OS, CC BY-SA)

English

They eat the uneatable; they reject and abandon what they could eat. They have a teacher who is blind.

Dr. Sant Singh Khalsa (Shabad OS, CC BY-SA)
Ang 1290 · Line 7

ਮਾਸਹੁ ਨਿੰਮੇ ਮਾਸਹੁ ਜੰਮੇ; ਹਮ ਮਾਸੈ ਕੇ ਭਾਂਡੇ ॥

maasahu ninme maasahu jame; ham maasai ke bhaandde |

Punjabi

ਮਾਸ ਅੰਦਰ ਅਸੀਂ ਨਿਪਜੇ ਹਾਂ, ਮਾਸ ਤੋਂ ਅਸੀਂ ਪੈਦਾ ਹੋਏ ਹਾਂ ਅਤੇ ਮਾਸ ਦੇ ਹੀ ਅਸੀਂ ਬਰਤਨ ਹਾਂ।

Bhai Manmohan Singh (Shabad OS, CC BY-SA)

English

In the flesh we are conceived, and in the flesh we are born; we are vessels of flesh.

Dr. Sant Singh Khalsa (Shabad OS, CC BY-SA)
Ang 1290 · Line 8

ਗਿਆਨੁ ਧਿਆਨੁ ਕਛੁ ਸੂਝੈ ਨਾਹੀ; ਚਤੁਰੁ ਕਹਾਵੈ ਪਾਂਡੇ ॥

giaan dhiaan kachh soojhai naahee; chatur kahaavai paandde |

Punjabi

ਹੇ ਬ੍ਰਾਹਮਣ! ਤੂੰ ਬ੍ਰਹਮ-ਬੀਚਾਰ ਅਤੇ ਸਾਈਂ ਦੇ ਸਿਮਰਨ ਨੂੰ ਨਹੀਂ ਜਾਣਦਾ ਅਤੇ ਤਾਂ ਭੀ ਤੂੰ ਆਪਣੇ ਆਪ ਨੂੰ ਹੁਸ਼ਿਆਰ ਅਖਵਾਉਂਦਾ ਹੈ।

Bhai Manmohan Singh (Shabad OS, CC BY-SA)

English

You know nothing of spiritual wisdom and meditation, even though you call yourself clever, O religious scholar.

Dr. Sant Singh Khalsa (Shabad OS, CC BY-SA)
Ang 1290 · Line 9

ਮਾਸੁ ਪੁਰਾਣੀ ਮਾਸੁ ਕਤੇਬਂੀ; ਚਹੁ ਜੁਗਿ ਮਾਸੁ ਕਮਾਣਾ ॥

maas puraanee maas katebanee; chahu jug maas kamaanaa |

Punjabi

ਪੁਰਾਣਾ ਵਿੱਚ ਮਾਸ ਖਾਣ ਦੀ ਆਗਿਆ ਹੈ, ਮੁਸਲਮਾਨੀ ਮਜਹਬੀ ਕਿਤਾਬਾ ਵਿੱਚ ਮਾਸ ਖਾਣ ਦੀ ਆਗਿਆ ਹੈ ਅਤੇ ਚਾਰਾ ਹੀ ਯੁਗਾਂ ਅੰਦਰ ਮਾਸ ਵਰਤਿਆਂ ਜਾਂਦਾ ਰਿਹਾ ਹੈ।

Bhai Manmohan Singh (Shabad OS, CC BY-SA)

English

Meat is allowed in the Puraanas, meat is allowed in the Bible and the Koran. Throughout the four ages, meat has been used.

Dr. Sant Singh Khalsa (Shabad OS, CC BY-SA)
Ang 1290 · Line 10

ਜਜਿ ਕਾਜਿ ਵੀਆਹਿ ਸੁਹਾਵੈ; ਓਥੈ ਮਾਸੁ ਸਮਾਣਾ ॥

jaj kaaj veeaeh suhaavai; othai maas samaanaa |

Punjabi

ਯਗਾ ਅਤੇ ਵਿਆਹਾਂ ਦੇ ਸਮਾਗਮ ਨੂੰ ਮਾਸ ਸ਼ਸ਼ੋਭਤ ਕਰਦਾ ਹੈ, ਵੁਨ੍ਹਾਂ ਨਾਲ ਇਸ ਸਦਾ ਸਬੰਧ ਹੈ।

Bhai Manmohan Singh (Shabad OS, CC BY-SA)

English

It is featured in sacred feasts and marriage festivities; meat is used in them.

Dr. Sant Singh Khalsa (Shabad OS, CC BY-SA)
Ang 1290 · Line 11

ਇਸਤ੍ਰੀ ਪੁਰਖ ਨਿਪਜਹਿ ਮਾਸਹੁ; ਪਾਤਿਸਾਹ ਸੁਲਤਾਨਾਂ ॥

eisatree purakh nipajeh maasahu; paatisaah sulataanaan |

Punjabi

ਨਾਰੀ ਨੂਰ, ਰਾਜੇ ਤੇ ਮਹਾਰਾਜੇ ਮਾਸ ਤੋਂ ਉਤਪੰਨ ਹੁੰਦੇ ਹਨ।

Bhai Manmohan Singh (Shabad OS, CC BY-SA)

English

Women, men, kings and emperors originate from meat.

Dr. Sant Singh Khalsa (Shabad OS, CC BY-SA)
Ang 1290 · Line 12

ਜੇ ਓਇ ਦਿਸਹਿ. ਨਰਕਿ ਜਾਂਦੇ; ਤਾਂ ਉਨੑ ਕਾ ਦਾਨੁ. ਨ ਲੈਣਾ ॥

je oe diseh. narak jaande; taan una kaa daan. na lainaa |

Punjabi

ਜੇਕਰ ਤੈਨੂੰ ਉਹ ਜਹੰਨਮ ਨੂੰ ਜਾਂਦੇ ਦਿਸਦੇ ਹਨ, ਤਦ ਤੈਨੂੰ ਉਨ੍ਹਾਂ ਦਾ ਪੁੰਨ-ਦਾਨ ਨਹੀਂ ਲੈਣਾ ਚਾਹੀਦਾ।

Bhai Manmohan Singh (Shabad OS, CC BY-SA)

English

If you see them going to hell, then do not accept charitable gifts from them.

Dr. Sant Singh Khalsa (Shabad OS, CC BY-SA)
Ang 1290 · Line 13

ਦੇਂਦਾ ਨਰਕਿ. ਸੁਰਗਿ ਲੈਦੇ; ਦੇਖਹੁ ਏਹੁ ਧਿਙਾਣਾ ॥

dendaa narak. surag laide; dekhahu ehu dhingaanaa |

Punjabi

ਤੁਸੀਂ ਇਹ ਅਨਿਆਂ ਵੇਖੋ ਕਿ ਦੇਣ ਵਾਲਾ ਜਹੇਨਮ ਨੂੰ ਜਾਵੇ ਅਤੇ ਲੈਣ ਵਾਲਾ ਬਹਿਸ਼ਤ ਨੂੰ।

Bhai Manmohan Singh (Shabad OS, CC BY-SA)

English

The giver goes to hell, while the receiver goes to heaven - look at this injustice.

Dr. Sant Singh Khalsa (Shabad OS, CC BY-SA)
Ang 1290 · Line 14

ਆਪਿ. ਨ ਬੂਝੈ, ਲੋਕ ਬੁਝਾਏ; ਪਾਂਡੇ ਖਰਾ ਸਿਆਣਾ ॥

aap. na boojhai, lok bujhaae; paandde kharaa siaanaa |

Punjabi

ਹੇ ਪੰਡਤ! ਤੂੰ ਖੁਦ ਸਮਝਦਾ ਨਹੀਂ, ਪ੍ਰੰਤੂ ਲੋਕਾਂ ਨੂੰ ਸਮਝਾਉਂਦਾ ਹੈ। ਸੱਚੀ ਮੁੱਚੀ ਤੂੰ ਬੜਾ ਅਕਲਮੰਦ ਹੈ।

Bhai Manmohan Singh (Shabad OS, CC BY-SA)

English

You do not understand your own self, but you preach to other people. O Pandit, you are very wise indeed.

Dr. Sant Singh Khalsa (Shabad OS, CC BY-SA)
Ang 1290 · Line 15

ਪਾਂਡੇ. ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ॥

paandde. too jaanai hee naahee; kithahu maas upanaa |

Punjabi

ਹੇ ਬ੍ਰਹਮਣ! ਤੈਨੂੰ ਪਤਾ ਹੀ ਨਹੀਂ ਕਿਕੋ ਮਾਸ ਉਤਪੰਨ ਹੋਇਆ ਹੈ।

Bhai Manmohan Singh (Shabad OS, CC BY-SA)

English

O Pandit, you do not know where meat originated.

Dr. Sant Singh Khalsa (Shabad OS, CC BY-SA)
Ang 1290 · Line 16

ਤੋਇਅਹੁ, ਅੰਨੁ ਕਮਾਦੁ ਕਪਾਹਾਂ; ਤੋਇਅਹੁ, ਤ੍ਰਿਭਵਣੁ ਗੰਨਾ ॥

toeiahu, an kamaad kapaahaan; toeiahu, tribhavan ganaa |

Punjabi

ਪਾਣੀ ਤੋਂ ਅਨਾਜ, ਗੰਨਾਂ ਅਤੇ ਕਪਾਹ ਪੈਦਾ ਹੋਏ ਹਨ ਅਤੇ ਪਾਣੀ ਤੋਂ ਹੀ ਤਿੰਨੇ ਜਹਾਨ ਉਤਪੰਨ ਹੋਏ ਗਿਣੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Corn, sugar cane and cotton are produced from water. The three worlds came from water.

Dr. Sant Singh Khalsa (Shabad OS, CC BY-SA)
Ang 1290 · Line 17

ਤੋਆ ਆਖੈ ਹਉ ਬਹੁ ਬਿਧਿ ਹਛਾ; ਤੋਐ ਬਹੁਤੁ ਬਿਕਾਰਾ ॥

toaa aakhai hau bahu bidh hachhaa; toai bahut bikaaraa |

Punjabi

ਆਖਦਾ ਹੈ ਪਾਣੀ, "ਮੈ ਘਣੇਰੀ ਤਰ੍ਹਾਂ ਚੰਗਾ ਹਾਂ।" ਬਹੁਤ ਹੀ ਸਰੂਪ ਹਨ ਪਾਣੀ ਦੇ।

Bhai Manmohan Singh (Shabad OS, CC BY-SA)

English

Water says, "I am good in many ways." But water takes many forms.

Dr. Sant Singh Khalsa (Shabad OS, CC BY-SA)
Ang 1290 · Line 18

ਏਤੇ ਰਸ ਛੋਡਿ. ਹੋਵੈ ਸੰਨਿਆਸੀ; ਨਾਨਕੁ ਕਹੈ ਵਿਚਾਰਾ ॥੨॥

ete ras chhodd. hovai saniaasee; naanak kahai vichaaraa |2|

Punjabi

ਇਹ ਸਾਰੇ ਸੁਆਦ ਛੱਡ ਕੇ ਜੀਵ ਅਸਲ ਇਕਾਂਤੀ ਹੋ ਜਾਂਦਾ ਹੈ। ਗੁਰੂ ਜੀ ਸੋਚ ਸਮਝ ਕੇ ਆਖਦੇ ਹਨ।

Bhai Manmohan Singh (Shabad OS, CC BY-SA)

English

Forsaking these delicacies, one becomes a true Sannyaasee, a detached hermit. Nanak reflects and speaks. ||2||

Dr. Sant Singh Khalsa (Shabad OS, CC BY-SA)
Ang 1290 · Line 19

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1290 · Line 20

ਹਉ ਕਿਆ ਆਖਾ ਇਕ ਜੀਭ; ਤੇਰਾ ਅੰਤੁ. ਨ ਕਿਨ ਹੀ ਪਾਇਆ ॥

hau kiaa aakhaa ik jeebh; teraa ant. na kin hee paaeaa |

Punjabi

ਮੈਂ ਇਕ ਜੀਭ੍ਹਾ ਨਾਲ ਕੀ ਕਹਿ ਸਕਦਾ ਹਾਂ? ਤੇਰਾ ਪਾਰਾਵਾਰ ਕਿਸੇ ਨੂੰ ਭੀ ਪਤਾ ਨਹੀਂ ਲੱਗਾ, ਹੈ ਸੁਆਮੀ।

Bhai Manmohan Singh (Shabad OS, CC BY-SA)

English

What can I say with only one tongue? I cannot find your limits.

Dr. Sant Singh Khalsa (Shabad OS, CC BY-SA)
Ang 1290 · Line 21

ਸਚਾ ਸਬਦੁ ਵੀਚਾਰਿ; ਸੇ ਤੁਝ ਹੀ ਮਾਹਿ ਸਮਾਇਆ ॥

sachaa sabad veechaar; se tujh hee maeh samaaeaa |

Punjabi

ਜੋ ਸੱਚੇ ਨਾਮ ਦਾ ਚਿੰਤਨ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who contemplate the True Word of the Shabad are absorbed into You, O Lord.

Dr. Sant Singh Khalsa (Shabad OS, CC BY-SA)
Ang 1290 · Line 22

ਇਕਿ ਭਗਵਾ ਵੇਸੁ ਕਰਿ ਭਰਮਦੇ; ਵਿਣੁ ਸਤਿਗੁਰ ਕਿਨੈ. ਨ ਪਾਇਆ ॥

eik bhagavaa ves kar bharamade; vin satigur kinai. na paaeaa |

Punjabi

ਕਈ ਗੇਰੂ ਰੰਗੇ ਬਸਤ੍ਰ ਪਹਿਨ ਕੇ ਭਟਕਦੇ ਹਨ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਕਦੇ ਭੀ ਕਿਸੇ ਨੂੰ ਪ੍ਰਭੂ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Some wander around in saffron robes, but without the True Guru, no one finds the Lord.

Dr. Sant Singh Khalsa (Shabad OS, CC BY-SA)
Ang 1290 · Line 23

ਦੇਸ ਦਿਸੰਤਰ ਭਵਿ ਥਕੇ; ਤੁਧੁ ਅੰਦਰਿ ਆਪੁ ਲੁਕਾਇਆ ॥

des disantar bhav thake; tudh andar aap lukaaeaa |

Punjabi

ਬੰਦੇ ਮੁਲਕ ਅਤੇ ਪਰਦੇਸਾਂ ਵਿੱਚ ਭਟਕਦੇ ਹਾਰ ਗਏ ਹਨ, ਪ੍ਰੰਤੂ ਤੂੰ ਹੇ ਪ੍ਰਭੂ! ਆਪਣੇ ਆਪ ਨੂੰ ਉਨ੍ਹਾਂ ਦੇ ਅੰਦਰ ਛੁਪਾਇਆ ਹੋਇਆ ਹੈ।

Bhai Manmohan Singh (Shabad OS, CC BY-SA)

English

They wander in foreign lands and countries until they grow weary, but You hide Yourself within them.

Dr. Sant Singh Khalsa (Shabad OS, CC BY-SA)
Ang 1290 · Line 24

ਗੁਰ ਕਾ ਸਬਦੁ ਰਤੰਨੁ ਹੈ; ਕਰਿ ਚਾਨਣੁ ਆਪਿ ਦਿਖਾਇਆ ॥

gur kaa sabad ratan hai; kar chaanan aap dikhaaeaa |

Punjabi

ਗੁਰਾਂ ਦੀ ਬਾਣੀ ਜਵੇਹਰ ਹੈ, ਜੋ ਰੱਬੀ ਨੂਰ ਬਰਸਾ ਖੁਦ-ਬਖੁਦ ਹੀ ਪ੍ਰਭੂ ਨੂੰ ਵਿਖਾਲ ਦਿੰਦੀ ਹੈ।

Bhai Manmohan Singh (Shabad OS, CC BY-SA)

English

The Word of the Guru's Shabad is a jewel, through which the Lord shines forth and reveals Himself.

Dr. Sant Singh Khalsa (Shabad OS, CC BY-SA)
Ang 1290 · Line 25

ਆਪਣਾ ਆਪੁ ਪਛਾਣਿਆ; ਗੁਰਮਤੀ ਸਚਿ ਸਮਾਇਆ ॥

aapanaa aap pachhaaniaa; guramatee sach samaaeaa |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਿੰਞਾਣ ਕੇ ਜੀਵ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Realizing one's own self, following the Guru's Teachings, the mortal is absorbed into Truth.

Dr. Sant Singh Khalsa (Shabad OS, CC BY-SA)
Ang 1290 · Line 26

ਆਵਾ ਗਉਣੁ ਬਜਾਰੀਆ; ਬਾਜਾਰੁ ਜਿਨੀ ਰਚਾਇਆ ॥

aavaa gaun bajaareea; baajaar jinee rachaaeaa |

Punjabi

ਬਹੁਰੂਪੀਆਂ ਜੋ ਝੂਠਾ ਵਿਖਾਲਾ ਕਰਦਾ ਹੈ, ਆਉਂਦਾ ਅਤੇ ਜਾਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Coming and going, the tricksters and magicians put on their magic show.

Dr. Sant Singh Khalsa (Shabad OS, CC BY-SA)
Ang 1290 · Line 27

ਇਕੁ ਥਿਰੁ ਸਚਾ ਸਾਲਾਹਣਾ; ਜਿਨ ਮਨਿ ਸਚਾ ਭਾਇਆ ॥੨੫॥

eik thir sachaa saalaahanaa; jin man sachaa bhaaeaa |25|

Punjabi

ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲਗਦਾ ਹੈ, ਉਹ ਇਕ ਸਦੀਵੀ ਸਥਿਰ ਸੱਚੇ ਸੁਆਮੀ ਦੀ ਹੀ ਸਿਫ਼ਤ ਕਰਦੇ ਹਨ।

Bhai Manmohan Singh (Shabad OS, CC BY-SA)

English

But those whose minds are pleased by the True Lord, praise the True One, the Ever-stable Lord. ||25||

Dr. Sant Singh Khalsa (Shabad OS, CC BY-SA)
Ang 1290 · Line 28

ਸਲੋਕ ਮਃ ੧ ॥

salok mahalaa 1 |

Punjabi

ਸਲੋਕ ਪਹਲਿੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 1290 · Line 29

ਨਾਨਕ. ਮਾਇਆ ਕਰਮ ਬਿਰਖੁ; ਫਲ ਅੰਮ੍ਰਿਤ, ਫਲ ਵਿਸੁ ॥

naanak. maaeaa karam birakh; fal amrit, fal vis |

Punjabi

ਨਾਨਕ ਸੰਸਾਰੀ ਅਮਲਾਂ ਦੇ ਰੁੱਖ ਨੂੰ ਅੰਮ੍ਰਿਤਮਈ ਮੇਵੇ ਅਤੇ ਜ਼ਹਿਰੀਲੇ ਮੇਵੇ ਲਗਦੇ ਹਨ।

Bhai Manmohan Singh (Shabad OS, CC BY-SA)

English

O Nanak, the tree of actions done in Maya yields ambrosial fruit and poisonous fruit.

Dr. Sant Singh Khalsa (Shabad OS, CC BY-SA)
Ang 1290 · Line 30

ਸਭ ਕਾਰਣ ਕਰਤਾ ਕਰੇ; ਜਿਸੁ ਖਵਾਲੇ ਤਿਸੁ ॥੧॥

sabh kaaran karataa kare; jis khavaale tis |1|

Punjabi

ਕੇਵਲ ਸਿਰਜਣਹਾਰ ਹੀ ਸਾਰੇ ਕੰਮ ਕਰਾਂਦਾ ਹੈ। ਜਿਸ ਨੂੰ ਸੁਆਮੀ ਜਿਹੜਾ ਫਲ ਖੁਆਉਂਦਾ ਹੈ, ਕੇਵਲ ਉਸੇ ਫਲ ਨੂੰ ਹੀ ਉਹ ਖਾਂਦਾ ਹੈ।

Bhai Manmohan Singh (Shabad OS, CC BY-SA)

English

The Creator does all deeds; we eat the fruits as He ordains. ||1||

Dr. Sant Singh Khalsa (Shabad OS, CC BY-SA)
Ang 1290 · Line 31

ਮਃ ੨ ॥

mahalaa 2 |

Punjabi

ਦੂਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Second Mehl:

Dr. Sant Singh Khalsa (Shabad OS, CC BY-SA)
Ang 1290 · Line 32

ਨਾਨਕ. ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ ॥

naanak. duneea keean vaddiaaeean; agee setee jaal |

Punjabi

ਨਾਨਕ ਤੂੰ ਸੰਸਾਰ ਦੀਆਂ ਪ੍ਰਭਤਾਈਆਂ ਨੂੰ ਅੱਗ ਨਾਲ ਸਾੜ ਸੁਟ।

Bhai Manmohan Singh (Shabad OS, CC BY-SA)

English

O Nanak, burn worldly greatness and glory in the fire.

Dr. Sant Singh Khalsa (Shabad OS, CC BY-SA)
Ang 1290 · Line 33

ਏਨੀ ਜਲੀਈਂ. ਨਾਮੁ ਵਿਸਾਰਿਆ; ਇਕ. ਨ ਚਲੀਆ ਨਾਲਿ ॥੨॥

enee jaleeeen. naam visaariaa; ik. na chaleea naal |2|

Punjabi

ਇਨ੍ਹਾਂ (ਭ੍ਰਿਸ਼ਟੀਆਂ) ਜਾ (ਸੜੀਆਂ) ਹੋਈਆਂ ਨੇ ਬੰਦੇ ਨੂੰ ਨਾਮ ਭੁਲਾ ਦਿਤਾ ਹੈ। ਇਨ੍ਹਾਂ ਵਿਚੋਂ ਇਕ ਭੀ ਉਸ ਦੇ ਨਾਲ ਨਹੀਂ ਜਾਂਦੀ।

Bhai Manmohan Singh (Shabad OS, CC BY-SA)

English

These burnt offerings have caused mortals to forget the Naam, the Name of the Lord. Not even one of them will go along with you in the end. ||2||

Dr. Sant Singh Khalsa (Shabad OS, CC BY-SA)
Ang 1290 · Line 34

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 1290 · Line 35

ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ॥

sir sir hoe niberr; hukam chalaaeaa |

Punjabi

ਸਾਰਿਆਂ ਦਾ ਉਨ੍ਹਾਂ ਦੇ ਕਰਮਾਂ ਅਨੁਸਾਰ ਫੈਸਲਾ ਕਰ, ਸਾਹਿਬ ਉਨ੍ਹਾਂ ਨੂੰ ਆਪਣੀ ਰਜਾ ਅੰਦਰ ਟੋਰਦਾ ਹੈ।

Bhai Manmohan Singh (Shabad OS, CC BY-SA)

English

He judges each and every being; by the Hukam of His Command, He leads us on.

Dr. Sant Singh Khalsa (Shabad OS, CC BY-SA)
Ang 1290 · Line 36

ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ॥

terai hath niberr; toohai man bhaaeaa |

Punjabi

ਹੇ ਸੁਆਮੀ! ਤੇਰੇ ਹੱਥਾਂ ਵਿੱਚ ਪੁਰਨ ਨਿਆਇ ਹੈ। ਕੇਵਲ ਤੂੰ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ!

Bhai Manmohan Singh (Shabad OS, CC BY-SA)

English

Justice is in Your Hands, O Lord; You are pleasing to my mind.

Dr. Sant Singh Khalsa (Shabad OS, CC BY-SA)
Ang 1290 · Line 37

ਕਾਲੁ ਚਲਾਏ ਬੰਨਿ; ਕੋਇ. ਨ ਰਖਸੀ ॥

kaal chalaae ban; koe. na rakhasee |

Punjabi

ਬੰਦੇ ਨੂੰ ਨਰੜ, ਮੌਤ ਉਸ ਦੇ ਅੱਗੇ ਧੱਕ ਦੇਵੇਗੀ ਅਤੇ ਕੋਈ ਭੀ ਉਸ ਦਾ ਬਚਾਅ ਨਹੀਂ ਸਕੇਗਾ।

Bhai Manmohan Singh (Shabad OS, CC BY-SA)

English

The mortal is bound and gagged by Death and lead away; no one can rescue him.

Dr. Sant Singh Khalsa (Shabad OS, CC BY-SA)
Ang 1290 · Line 38

ਜਰੁ ਜਰਵਾਣਾ ਕੰਨਿੑ; ਚੜਿਆ ਨਚਸੀ ॥

jar jaravaanaa kana; charriaa nachasee |

Punjabi

ਪ੍ਰਾਣੀ ਦੇ ਮੋਢਿਆਂ ਤੇ ਚੜ੍ਹ ਕੇ ਜਾਲਮ ਬੁਢੇਪਾ ਓਥੇ ਨਾਚ ਕਰਦਾ ਹੈ।

Bhai Manmohan Singh (Shabad OS, CC BY-SA)

English

Old age, the tyrant, dances on the mortal's shoulders.

Dr. Sant Singh Khalsa (Shabad OS, CC BY-SA)
Ang 1290 · Line 39

ਸਤਿਗੁਰੁ ਬੋਹਿਥੁ ਬੇੜੁ; ਸਚਾ ਰਖਸੀ ॥

satigur bohith berr; sachaa rakhasee |

Punjabi

ਤੂੰ ਸੱਚੇ ਗੁਰਾਂ ਦੇ ਜਹਾਜ ਅਤੇ ਬੇੜੇ ਤੇ ਚੜ੍ਹ ਜਾ ਅਤੇ ਸੱਚਾ ਸੁਆਮੀ ਤੈਨੂੰ ਬਚਾਅ ਲਵੇਗਾ।

Bhai Manmohan Singh (Shabad OS, CC BY-SA)

English

So climb aboard the boat of the True Guru, and the True Lord will rescue you.

Dr. Sant Singh Khalsa (Shabad OS, CC BY-SA)
Ang 1290 · Line 40

ਅਗਨਿ ਭਖੈ, ਭੜਹਾੜੁ; ਅਨਦਿਨੁ ਭਖਸੀ ॥

agan bhakhai, bharrahaarr; anadin bhakhasee |

Punjabi

ਖ਼ਾਹਿਸ਼ ਦੀ ਅੱਗ, ਜਿਹੜੀ ਭੱਠੀ ਦੀ ਮਾਨੰਦ ਮਚਦੀ ਹੈ, ਰਾਤ ਅਤੇ ਦਿਨ ਬੰਦੇ ਨੂੰ ਖਾਂਦੀ ਜਾਂਦੀ ਹੈ।

Bhai Manmohan Singh (Shabad OS, CC BY-SA)

English

The fire of desire burns like an oven, consuming mortals night and day.

Dr. Sant Singh Khalsa (Shabad OS, CC BY-SA)
Ang 1290 · Line 41

ਫਾਥਾ ਚੁਗੈ ਚੋਗ; ਹੁਕਮੀ ਛੁਟਸੀ ॥

faathaa chugai chog; hukamee chhuttasee |

Punjabi

ਫਸਿਆ ਹੋਇਆ ਪ੍ਰਾਣੀ ਦਾਣਾ-ਦੁਣਕਾ ਚੁਗਦਾ ਹੈ। ਕੇਵਲ ਸਾਹਿਬ ਦੀ ਰਜਾ ਰਾਹੀਂ ਹੀ, ਉਹ ਬੰਦਖਲਾਸ ਹੋ ਸਕਦਾ ਹੈ।

Bhai Manmohan Singh (Shabad OS, CC BY-SA)

English

Like trapped birds, the mortals peck at the corn; only through the Lord's Command will they find release.

Dr. Sant Singh Khalsa (Shabad OS, CC BY-SA)
Ang 1290 · Line 42

ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ ॥੨੬॥

karataa kare su hog; koorr nikhuttasee |26|

Punjabi

ਜਿਹੜਾ ਕੁਝ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ ਅਤੇ ਝੁਠ ਓੜਕ ਨੂੰ ਫੇਲ੍ਹ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Whatever the Creator does, comes to pass; falsehood shall fail in the end. ||26||

Dr. Sant Singh Khalsa (Shabad OS, CC BY-SA)