Ang 1291
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਘਰ ਮਹਿ ਘਰੁ ਦੇਖਾਇ ਦੇਇ; ਸੋ ਸਤਿਗੁਰੁ ਪੁਰਖੁ ਸੁਜਾਣੁ ॥
ghar meh ghar dekhaae dee; so satigur purakh sujaan |
Punjabi
ਜੋ ਪ੍ਰਭੂ ਦੇ ਨਿਵਾਸ ਅਸਥਾਨ ਨੂੰ ਇਨਸਾਨ ਦੇ ਮਨ ਦੇ ਧਾਮ ਅੰਦਰ ਵਿਖਾਲ ਦਿੰਦਾ ਹੈ, ਕੇਵਲ ਉਹ ਹੀ ਸਰੱਬ-ਸ਼ਕਤੀਵਾਨ ਅਤੇ ਸਰਵਗ ਸੱਚਾ ਗੁਰੂ ਹੈ।
English
The True Guru is the All-knowing Primal Being; He shows us our true home within the home of the self.
ਪੰਚ ਸਬਦ. ਧੁਨਿਕਾਰ ਧੁਨਿ; ਤਹ ਬਾਜੈ. ਸਬਦੁ ਨੀਸਾਣੁ ॥
panch sabad. dhunikaar dhun; teh baajai. sabad neesaan |
Punjabi
ਦਸਮਦੁਆਰ ਅੰਦਰ ਪ੍ਰਭੂ ਪ੍ਰਗਟ ਹੈ, ਜਿਥੇ ਪੰਜ ਸੰਗੀਤਕ ਸਾਜ਼ ਦੀ ਆਵਾਜ਼ ਸਹਿਤ, ਬੈਕੁੰਠੀ ਕੀਰਤਨ ਗੂੰਜਦਾ ਹੈ।
English
The Panch Shabad, the Five Primal Sounds, resonate and resound within; the insignia of the Shabad is revealed there, vibrating gloriously.
ਦੀਪ ਲੋਅ ਪਾਤਾਲ. ਤਹ ਖੰਡ ਮੰਡਲ ਹੈਰਾਨੁ ॥
deep loa paataal. teh khandd manddal hairaan |
Punjabi
ਚਕਿਰਤ ਹੋ, ਇਨਸਾਨ ਸਾਰੇ ਟਾਪੂਆਂ, ਆਲਮ, ਪਇਆਲਾ ਮਹਾਦੀਪ ਅਤੇ ਗੋਲਾ-ਕਾਰਾਂ ਨੂੰ ਉਥੇ ਵੇਖਦਾ ਹੈ।
English
Worlds and realms, nether regions, solar systems and galaxies are wondrously revealed.
ਤਾਰ ਘੋਰ ਬਾਜਿੰਤ੍ਰ ਤਹ; ਸਾਚਿ ਤਖਤਿ ਸੁਲਤਾਨੁ ॥
taar ghor baajintr teh; saach takhat sulataan |
Punjabi
ਓਥੇ ਇਨਸਾਨ ਸੰਗੀਤਕ ਸਾਜਾਂ ਦੀਆਂ ਤੰਦਾਂ ਦੀ ਗੂੰਜ ਸੁਣਦਾ ਹੈ ਅਤੇ ਪ੍ਰਭੂ ਪਾਤਿਸ਼ਾਹ ਦੇ ਸਚੇ ਰਾਜ ਸਿੰਘਾਸਣ ਨੂੰ ਵੇਖਦਾ ਹੈ।
English
The strings and the harps vibrate and resound; the true throne of the Lord is there.
ਸੁਖਮਨ ਕੈ ਘਰਿ. ਰਾਗੁ ਸੁਨਿ; ਸੁੰਨਿ ਮੰਡਲਿ ਲਿਵ ਲਾਇ ॥
sukhaman kai ghar. raag sun; sun manddal liv laae |
Punjabi
ਤੂੰ ਆਤਮਕ ਆਰਾਮ ਦੇ ਗ੍ਰਹਿ ਦਾ ਕੀਰਤਨ ਸ੍ਰਵਣ ਕਰ ਅਤੇ ਬੈਕੁੰਠੀ ਚੁਪ ਚਾਪ ਨਾਲ ਪਿਰਹੜੀ ਪਾ।
English
Listen to the music of the home of the heart - Sukhmani, peace of mind. Lovingly tune in to His state of celestial ecstasy.
ਅਕਥ ਕਥਾ ਬੀਚਾਰੀਐ; ਮਨਸਾ ਮਨਹਿ ਸਮਾਇ ॥
akath kathaa beechaareeai; manasaa maneh samaae |
Punjabi
ਵਾਹਿਗੁਰੂ ਦੀ ਅਕਹਿ ਵਾਰਤਾ ਦਾ ਵੀਚਾਰ ਕਰਨ ਦੁਆਰਾ, ਮਨੁੱਖ ਦੀ ਖਾਹਿਸ਼ ਮਨ ਅੰਦਰ ਹੀ ਮਰ ਮੁਕ ਜਾਂਦੀ ਹੈ।
English
Contemplate the Unspoken Speech, and the desires of the mind are dissolved.
ਉਲਟਿ ਕਮਲੁ ਅੰਮ੍ਰਿਤਿ ਭਰਿਆ; ਇਹੁ ਮਨੁ ਕਤਹੁ. ਨ ਜਾਇ ॥
aulatt kamal amrit bhariaa; ihu man katahu. na jaae |
Punjabi
ਸੰਸਾਰ ਵਲੋ ਮੋੜਾ ਪਾ ਕੇ, ਦਿਲ ਕੰਵਲ ਸੁਧਾਰਸ ਨਾਲ ਪਰੀਪੂਰਨ ਹੋ ਜਾਂਦਾ ਹੈ ਅਤੇ ਇਹ ਮਨੂਆ ਫੇਰ ਕਿਧਰੇ ਨਹੀਂ ਜਾਂਦਾ।
English
The heart-lotus is turned upside-down, and is filled with Ambrosial Nectar. This mind does not go out; it does not get distracted.
ਅਜਪਾ ਜਾਪੁ. ਨ ਵੀਸਰੈ; ਆਦਿ ਜੁਗਾਦਿ ਸਮਾਇ ॥
ajapaa jaap. na veesarai; aad jugaad samaae |
Punjabi
ਪਰਾਪੂਰਬਲੇ ਪ੍ਰਭੂ ਅੰਦਰ ਲੀਨ ਹੋਣ ਦੁਆਰਾ, ਮਨੁਖ ਮਾਨਸਕ ਸਿਮਰਨ ਨੂੰ ਨਹੀਂ ਭੁਲਦਾ।
English
It does not forget the Chant which is chanted without chanting; it is immersed in the Primal Lord God of the ages.
ਸਭਿ ਸਖੀਆ ਪੰਚੇ ਮਿਲੇ; ਗੁਰਮੁਖਿ ਨਿਜ ਘਰਿ ਵਾਸੁ ॥
sabh sakheea panche mile; guramukh nij ghar vaas |
Punjabi
ਗੁਰਾਂ ਦੀ ਦਇਆ ਦੁਆਰਾ, ਸਮੂਹ ਇੰਦ੍ਰੀਆਂ ਨੂੰ ਪੰਜੇ ਗੁਣ ਪਰਾਪਤ ਹੋ ਜਾਂਦੇ ਹਨ ਅਤੇ ਇਨਸਾਨ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ।
English
All the sister-companions are blessed with the five virtues. The Gurmukhs dwell in the home of the self deep within.
ਸਬਦੁ ਖੋਜਿ. ਇਹੁ ਘਰੁ ਲਹੈ; ਨਾਨਕੁ. ਤਾ ਕਾ ਦਾਸੁ ॥੧॥
sabad khoj. ihu ghar lahai; naanak. taa kaa daas |1|
Punjabi
ਨਾਨਕ ਉਸ ਦਾ ਗੋਲਾ ਹੈ ਜੋ ਸਾਈਂ ਦੇ ਨਾਮ ਦੀ ਤਲਾਸ਼ ਕਰਨ ਦੁਆਰਾ ਆਪਣੇ ਇਸ ਧਾਮ ਨੂੰ ਪਾ ਲੈਂਦਾ ਹੈ।
English
Nanak is the slave of that one who seeks the Shabad and finds this home within. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਚਿਲਿਮਿਲਿ ਬਿਸੀਆਰ; ਦੁਨੀਆ ਫਾਨੀ ॥
chilimil biseeaar; duneea faanee |
Punjabi
ਜਹਾਨ ਦੀ ਘਣੇਰੀ ਚਮਕ ਦਮਕ ਨਿਰਾਪੁਰਾ ਇਕ ਉਡਪੁਡ ਜਾਣ ਵਾਲਾ ਨਜ਼ਾਰਾ ਹੈ।
English
The extravagant glamor of the world is a passing show.
ਕਾਲੂਬਿ ਅਕਲ; ਮਨ ਗੋਰ. ਨ ਮਾਨੀ ॥
kaaloob akal; man gor. na maanee |
Punjabi
ਮੇਰੀ ਪੁੱਠੀ ਮਤ ਕਬਰ ਦਾ ਖਿਆਲ ਨਹੀਂ ਕਰਦੀ।
English
My twisted mind does not believe that it will end up in a grave.
ਮਨ ਕਮੀਨ ਕਮਤਰੀਨ; ਤੂ ਦਰੀਆਉ ਖੁਦਾਇਆ ॥
man kameen kamatareen; too dareeaau khudaaeaa |
Punjabi
ਮੈਂ ਇਕ ਨੀਚ, ਮਸਕੀਨ ਅਰਜ਼ ਕਰਨ ਵਾਲਾ ਹਾਂ ਅਤੇ ਤੂੰ ਹੇ ਸੁਆਮੀ, ਇਕ ਵਡਾ ਦਰਿਆ ਹੈ।
English
I am meek and lowly; You are the great river.
ਏਕੁ ਚੀਜੁ. ਮੁਝੈ ਦੇਹਿ; ਅਵਰ ਜਹਰ ਚੀਜ. ਨ ਭਾਇਆ ॥
ek cheej. mujhai dehi; avar jehar cheej. na bhaaeaa |
Punjabi
ਤੂੰ ਮੈਨੂੰ ਇਕ ਵਸਤੂ ਆਪਣਾ ਨਾਮ, ਪਰਦਾਨ ਕਰ। ਹੋਰ ਜ਼ਹਿਰੀਲੀ ਚੀਜ ਮੈਨੂੰ ਚੰਗੀ ਨਹੀਂ ਲਗਦੀ।
English
Please, bless me with the one thing; everything else is poison, and does not tempt me.
ਪੁਰਾਬ ਖਾਮ ਕੂਜੈ; ਹਿਕਮਤਿ ਖੁਦਾਇਆ ॥
puraab khaam koojai; hikamat khudaaeaa |
Punjabi
ਆਪਣੇ ਹੁਨਰ ਦੁਆਰਾ, ਤੂੰ ਹੇ ਸੁਆਮੀ! ਸਰੀਰ ਦੇ ਇਸ ਕਚੇ ਕੁੱਜੇ ਨੂੰ ਜਿੰਦਗੀ ਦੇ ਪਾਣੀ ਨਾਲ ਭਰਿਆ ਹੈ।
English
You filled this fragile body with the water of life, O Lord, by Your Creative Power.
ਮਨ ਤੁਆਨਾ; ਤੂ ਕੁਦਰਤੀ ਆਇਆ ॥
man tuaanaa; too kudaratee aaeaa |
Punjabi
ਤੇਰੀ ਅਪਾਰ-ਸ਼ਕਤੀ ਰਾਹੀਂ, ਮੈਂ ਤਾਕਤਵਾਲਾ ਹੋ ਗਿਆ ਹਾਂ।
English
By Your Omnipotence, I have become powerful.
ਸਗ ਨਾਨਕ. ਦੀਬਾਨ ਮਸਤਾਨਾ; ਨਿਤ ਚੜੈ ਸਵਾਇਆ ॥
sag naanak. deebaan masataanaa; nit charrai savaaeaa |
Punjabi
ਨਾਨਕ ਪ੍ਰਭੂ ਦੇ ਦਰਬਾਰ ਦਾ ਮਤਵਾਲਾ ਕੁੱਤਾ ਹੈ ਅਤੇ ਉਸ ਦੀ ਇਹ ਖੁਮਾਰੀ ਸਦੀਵੀ ਹੀ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ।
English
Nanak is a dog in the Court of the Lord, intoxicated more and more, all the time.
ਆਤਸ ਦੁਨੀਆ; ਖੁਨਕ ਨਾਮੁ ਖੁਦਾਇਆ ॥੨॥
aatas duneea; khunak naam khudaaeaa |2|
Punjabi
ਇਹ ਸੰਸਾਰ ਨਿਰੀਪੁਰੀ ਅੱਗ ਹੈ ਅਤੇ ਠੰਢਾ ਹੈ ਪ੍ਰਭੂ ਦਾ ਨਾਮ।
English
The world is on fire; the Name of the Lord is cooling and soothing. ||2||
ਪਉੜੀ ਨਵੀ ਮਃ ੫ ॥
paurree navee mahalaa 5 |
Punjabi
ਨਵੀ ਪਉੜੀ। ਪੰਜਵੀਂ ਪਾਤਿਸ਼ਾਹੀ।
English
New Pauree, Fifth Mehl:
ਸਭੋ ਵਰਤੈ ਚਲਤੁ; ਚਲਤੁ ਵਖਾਣਿਆ ॥
sabho varatai chalat; chalat vakhaaniaa |
Punjabi
ਅਦਭੁਤ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਅਦਭੁਤ ਸੁਆਮੀ ਨੂੰ ਹੀ ਮੈਂ ਵਰਣਨ ਕਰਦਾ ਹਾਂ।
English
His wonderful play is all-pervading; it is wonderful and amazing!
ਪਾਰਬ੍ਰਹਮੁ ਪਰਮੇਸਰੁ; ਗੁਰਮੁਖਿ ਜਾਣਿਆ ॥
paarabraham paramesar; guramukh jaaniaa |
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਪਰਮ ਪ੍ਰਭੂ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰ ਲਿਆ ਹੈ।
English
As Gurmukh, I know the the Transcendent Lord, the Supreme Lord God.
ਲਥੇ ਸਭਿ ਵਿਕਾਰ; ਸਬਦਿ ਨੀਸਾਣਿਆ ॥
lathe sabh vikaar; sabad neesaaniaa |
Punjabi
ਵਾਹਿਗੁਰੂ ਦੇ ਪਰਗਟ ਹੋ ਜਾਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ।
English
All my sins and corruption are washed away, through the insignia of the Shabad, the Word of God.
ਸਾਧੂ ਸੰਗਿ ਉਧਾਰੁ; ਭਏ ਨਿਕਾਣਿਆ ॥
saadhoo sang udhaar; bhe nikaaniaa |
Punjabi
ਸਤਿਸੰਗਤ ਰਾਹੀਂ ਮਨੁਸ਼ ਮੁਕਤ ਅਤੇ ਸੁੰਤਤਰ ਹੋ ਜਾਂਦਾ ਹੈ।
English
In the Saadh Sangat, the Company of the Holy, one is saved, and becomes free.
ਸਿਮਰਿ ਸਿਮਰਿ ਦਾਤਾਰੁ; ਸਭਿ ਰੰਗ ਮਾਣਿਆ ॥
simar simar daataar; sabh rang maaniaa |
Punjabi
ਆਪਣੇ ਸਖੀ ਸਾਈਂ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ, ਮੈਂ ਸਾਰੇ ਆਰਾਮ ਭੋਗਦਾ ਹਾਂ।
English
Meditating, meditating in remembrance on the Great Giver, I enjoy all comforts and pleasures.
ਪਰਗਟੁ ਭਇਆ ਸੰਸਾਰਿ; ਮਿਹਰ ਛਾਵਾਣਿਆ ॥
paragatt bheaa sansaar; mihar chhaavaaniaa |
Punjabi
ਮੈਂ ਸਾਰੇ ਜਹਾਨ ਵਿੱਚ ਪ੍ਰਸਿੱਧ ਹੋ ਗਿਆ ਹਾਂ ਅਤੇ ਸੁਆਮੀ ਦੀ ਰਹਿਮਤ ਦਾ ਸ਼ਾਮਿਆਨਾ ਮੇਰੇ ਉਤੇ ਤਣ ਗਿਆ ਹੈ।
English
I have become famous throughout the world, under the canopy of His kindness and grace.
ਆਪੇ ਬਖਸਿ ਮਿਲਾਏ; ਸਦ ਕੁਰਬਾਣਿਆ ॥
aape bakhas milaae; sad kurabaaniaa |
Punjabi
ਮੈਂ ਸਦੀਵ ਹੀ ਸੁਆਮੀ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
English
He Himself has forgiven me, and united me with Himself; I am forever a sacrifice to Him.
ਨਾਨਕ ਲਏ ਮਿਲਾਇ; ਖਸਮੈ ਭਾਣਿਆ ॥੨੭॥
naanak le milaae; khasamai bhaaniaa |27|
Punjabi
ਨਾਨਕ ਆਪਣੀ ਰਜ਼ਾ ਅੰਦਰ ਪ੍ਰਭੂ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
English
O Nanak, by the Pleasure of His Will, my Lord and Master has blended me with Himself. ||27||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਿਸ਼ਾਹੀ।
English
Salok, First Mehl:
ਧੰਨੁ ਸੁ ਕਾਗਦੁ. ਕਲਮ ਧੰਨੁ; ਧਨੁ ਭਾਂਡਾ. ਧਨੁ ਮਸੁ ॥
dhan su kaagad. kalam dhan; dhan bhaanddaa. dhan mas |
Punjabi
ਮੁਬਾਰਕ ਹੈ ਉਹ ਕਾਗਜ਼, ਮੁਬਾਰਕ ਲੇਖਣੀ, ਮੁਬਾਰਕ ਦਵਾਤ ਅਤੇ ਮੁਬਾਰਕ ਸਿਆਹੀ।
English
Blessed is the paper, blessed is the pen, blessed is the inkwell, and blessed is the ink.
ਧਨੁ ਲੇਖਾਰੀ ਨਾਨਕਾ; ਜਿਨਿ ਨਾਮੁ ਲਿਖਾਇਆ ਸਚੁ ॥੧॥
dhan lekhaaree naanakaa; jin naam likhaaeaa sach |1|
Punjabi
ਹੇ ਨਾਨਕ! ਮੁਬਾਰਕ ਹੈ ਉਹ ਲਿਖਣ ਵਾਲਾ ਜੋ ਸੱਚੇ ਨਾਮ ਨੂੰ ਲਿਖਦਾ ਹੈ।
English
Blessed is the writer, O Nanak, who writes the True Name. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਿਸ਼ਾਹੀ।
English
First Mehl:
ਆਪੇ ਪਟੀ ਕਲਮ ਆਪਿ; ਉਪਰਿ ਲੇਖੁ ਭਿ ਤੂੰ ॥
aape pattee kalam aap; upar lekh bhi toon |
Punjabi
ਤੂੰ ਖੁਦ ਤਖਤੀ ਹੈ, ਹੇ ਸੁਆਮੀ! ਖੁਦ ਹੀ ਲੇਖਣੀ ਅਤੇ ਉਸ ਉਤੇ ਲਿਖਤ ਭੀ ਤੂੰ ਹੀ ਹੈ।
English
You Yourself are the writing tablet, and You Yourself are the pen. You are also what is written on it.
ਏਕੋ ਕਹੀਐ ਨਾਨਕਾ; ਦੂਜਾ ਕਾਹੇ ਕੂ ॥੨॥
eko kaheeai naanakaa; doojaa kaahe koo |2|
Punjabi
ਤੂੰ ਇਕ ਸੁਆਮੀ ਦਾ ਹੀ ਵਰਣਨ ਕਰ, ਹੇ ਨਾਨਕ! ਦੂਸਰਾ ਕੋਈ ਹੋਵੇ ਹੀ ਕਿਉਂ?
English
Speak of the One Lord, O Nanak; how could there be any other? ||2||
ਪਉੜੀ ॥
paurree |
Punjabi
ਪਉੜੀ।
English
Pauree:
ਤੂੰ ਆਪੇ ਆਪਿ ਵਰਤਦਾ; ਆਪਿ ਬਣਤ ਬਣਾਈ ॥
toon aape aap varatadaa; aap banat banaaee |
Punjabi
ਤੂੰ ਖੁਦ ਸਾਰੇ ਹੀ ਵਿਆਪਕ ਹੋ ਰਿਹਾ ਹੈ, ਹੇ ਸੁਆਮੀ! ਅਤੇ ਤੂੰ ਖੁਦ ਹੀ ਘਾੜਤ ਘੜੀ ਹੈ।
English
You Yourself are all-pervading; You Yourself made the making.
ਤੁਧੁ ਬਿਨੁ. ਦੂਜਾ ਕੋ ਨਹੀ; ਤੂ ਰਹਿਆ ਸਮਾਈ ॥
tudh bin. doojaa ko nahee; too rahiaa samaaee |
Punjabi
ਤੇਰੇ ਬਗੈਰ ਹੋਰ ਦੂਸਰਾ ਕੋਈ ਨਹੀਂ। ਤੂੰ ਹੀ ਸਾਰਿਆਂ ਅੰਦਰ ਰਮ ਰਿਹਾ ਹੈ।
English
Without You, there is no other at all; You are permeating and pervading everywhere.
ਤੇਰੀ ਗਤਿ ਮਿਤਿ ਤੂਹੈ ਜਾਣਦਾ; ਤੁਧੁ ਕੀਮਤਿ ਪਾਈ ॥
teree gat mit toohai jaanadaa; tudh keemat paaee |
Punjabi
ਕੇਵਲ ਤੂੰ ਹੀ ਆਪਣੀ ਅਵਸਥਾ ਅਤੇ ਵਿਸਥਾਰ ਨੂੰ ਜਾਣਦਾ ਹੈ ਅਤੇ ਕੇਵਲ ਤੂੰ ਹੀ ਆਪਣਾ ਮੁੱਲ ਪਾ ਸਕਦਾ ਹੈ।
English
You alone know Your state and extent. Only You can estimate Your worth.
ਤੂ ਅਲਖ ਅਗੋਚਰੁ ਅਗਮੁ ਹੈ; ਗੁਰਮਤਿ ਦਿਖਾਈ ॥
too alakh agochar agam hai; guramat dikhaaee |
Punjabi
ਮੈਂ ਦ੍ਰਿਸ਼ਟ, ਅਗਾਧ ਅਤੇ ਪਹੁੰਚ ਤੋਂ ਪਰੇ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਦਿੱਸਦਾ ਹੈ।
English
You are invisible, imperceptible and inaccessible. You are revealed through the Guru's Teachings.
ਅੰਤਰਿ ਅਗਿਆਨੁ ਦੁਖੁ ਭਰਮੁ ਹੈ; ਗੁਰ ਗਿਆਨਿ ਗਵਾਈ ॥
antar agiaan dukh bharam hai; gur giaan gavaaee |
Punjabi
ਇਨਸਾਨ ਦੇ ਅੰਦਰ ਬੇਸਮਝੀ ਪੀੜ ਅਤੇ ਸੰਦੇਹ ਹਨ। ਗੁਰਾਂ ਦੀ ਦਿਤੀ ਹੋਈ ਬ੍ਰਹਮ ਗਿਆਤ ਰਾਹੀਂ, ਇਨਸਾਨ ਇਨ੍ਹਾਂ ਤੋਂ ਖਲਾਸੀ ਪਾ ਜਾਂਦਾ ਹੈ।
English
Deep within, there is ignorance, suffering and doubt; through the spiritual wisdom of the Guru, they are eradicated.
ਜਿਸੁ ਕ੍ਰਿਪਾ ਕਰਹਿ. ਤਿਸੁ ਮੇਲਿ ਲੈਹਿ; ਸੋ ਨਾਮੁ ਧਿਆਈ ॥
jis kripaa kareh. tis mel laihi; so naam dhiaaee |
Punjabi
ਜਿਸ ਤੇ ਤੂੰ ਮਿਹਰ ਧਾਰਦਾ ਹੈ ਕੇਵਲ ਉਹ ਹੀ ਤੇਰੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਨੂੰ ਤੂੰ, ਹੇ ਸੁਆਮੀ! ਆਪਣੇ ਨਾਲ ਮਿਲਾ ਲੈਂਦਾ ਹੈ।
English
He alone meditates on the Naam, whom You unite with Yourself, in Your Mercy.
ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ॥
too karataa purakh agam hai; raviaa sabh tthaaee |
Punjabi
ਹੇ ਮੇਰੇ ਸਿਰਜਣਹਾਰ ਸੁਆਮੀ ਤੂੰ ਬੇਥਾਹ ਹੈ ਅਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ।
English
You are the Creator, the Inaccessible Primal Lord God; You are all-pervading everywhere.
ਜਿਤੁ ਤੂ ਲਾਇਹਿ ਸਚਿਆ. ਤਿਤੁ ਕੋ ਲਗੈ; ਨਾਨਕ ਗੁਣ ਗਾਈ ॥੨੮॥੧॥ ਸੁਧੁ
jit too laaeihi sachiaa. tith ko lagai; naanak gun gaaee |28|1| sudh
Punjabi
ਜਿਸ ਕਿਸੇ ਨਾਲ ਤੂੰ ਇਨਸਾਨ ਨੂੰ ਜੋੜਦਾ ਹੈ, ਹੈ ਸੱਚੇ ਸੁਆਮੀ! ਓਸੇ ਨਾਲ ਹੀ ਉਹ ਜੁੜ ਜਾਂਦਾ ਹੈ। ਨਾਨਕ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ।
English
To whatever You link the mortal, O True Lord, to that he is linked. Nanak sings Your Glorious Praises. ||28||1|| Sudh||