Ang 1308
ਭੈ ਭਾਇ ਭਗਤਿ ਨਿਹਾਲ ਨਾਨਕ; ਸਦਾ ਸਦਾ ਕੁਰਬਾਨ ॥੨॥੪॥੪੯॥
bhai bhaae bhagat nihaal naanak; sadaa sadaa kurabaan |2|4|49|
Punjabi
ਤੇਰੇ ਡਰ, ਪ੍ਰੇਮ ਅਤੇ ਸਿਮਰਨ ਨਾਲ ਰੰਗੀਜ ਨਾਨਕ ਪਰਮ ਪ੍ਰਸੰਨ ਹੈ ਅਤੇ ਹਮੇਸ਼ਾ, ਹਮੇਸ਼ਾਂ ਹੀ ਤੇਰੇ ਉਤੋਂ ਬਲਿਹਾਰਨੇ ਵੰਝਦਾ ਹਾਂ, ਹੇ ਸੁਆਮੀ!
English
In the Fear of God and loving devotion, Nanak is exalted and enraptured, forever and ever a sacrifice to Him. ||2||4||49||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਕਰਤ ਕਰਤ; ਚਰਚ ਚਰਚ ਚਰਚਰੀ ॥
karat karat; charach charach characharee |
Punjabi
ਬਹਿਸ ਕਰਨ ਵਾਲੇ ਹਮੇਸ਼ਾਂ ਅਤੇ ਹਰ ਵੇਨੇ ਬਖੇੜੇ ਅਤੇ ਬਹਿਸਾ ਕਰਦੇ ਕਰਕੇ ਹਨ।
English
The debaters debate and argue their arguments.
ਜੋਗ ਧਿਆਨ. ਭੇਖ ਗਿਆਨ; ਫਿਰਤ ਫਿਰਤ, ਧਰਤ ਧਰਤ ਧਰਚਰੀ ॥੧॥ ਰਹਾਉ ॥
jog dhiaan. bhekh giaan; firat firat, dharat dharat dharacharee |1| rahaau |
Punjabi
ਯੋਗੀ, ਵਿਚਾਰਵਾਨ ਸਪਰਦਾਈ, ਗਿਆਨਵਾਨ ਅਤੇ ਧਰਤੀ ਤੇ ਰਟਨ ਕਰਨ ਵਾਲੇ, ਧਰਤੀ ਅਤੇ ਧਰਤੀ ਦੇ ਕਈ ਹਿਸਿਆ ਤੇ ਭੌਦੇ ਅਤੇ ਭਟਕਦੇ ਹਨ। ਠਹਿਰਾਉ।
English
The Yogis and meditators, religious and spiritual teachers roam and ramble, wandering endlessly all over the earth. ||1||Pause||
ਅਹੰ ਅਹੰ, ਅਹੈ ਅਵਰ; ਮੂੜ ਮੂੜ. ਮੂੜ ਬਵਰਈ ॥
ahan ahan, ahai avar; moorr moorr. moorr bavaree |
Punjabi
ਕਈ ਹੰਕਾਰ ਤੇ ਸਵੈ-ਹੰਗਤਾ ਅੰਦਰ ਗਲਤਾਨ ਹਨ ਅਤੇ ਬੁਧੂ ਬੇਸਮਝ ਬੇਵਕੂਫ ਅਤੇ ਬਊਰੇ ਹਨ।
English
They are egotistical, self-centered and conceited, foolish, stupid, idiotic and insane.
ਜਤਿ ਜਾਤ ਜਾਤ ਜਾਤ, ਸਦਾ ਸਦਾ; ਸਦਾ ਸਦਾ ਕਾਲ ਹਈ ॥੧॥
jat jaat jaat jaat, sadaa sadaa; sadaa sadaa kaal hee |1|
Punjabi
ਜਿਥੇ ਕਿਤੇ ਭੀ ਉਹ ਜਾਂਦੇ ਅਤੇ ਭੌਦੇ ਫਿਰਦੇ ਹਨ, ਮੌਤ ਹਮੇਸ਼ਾ, ਹਾਂ ਹਮੇਸ਼ਾਂ ਅਤੇ ਹਰ ਦਮ ਹੀ ਉਨ੍ਹਾਂ ਦੇ ਨਾਲ ਹੈ।
English
Wherever they go and wander, death is always with them, forever and ever and ever and ever. ||1||
ਮਾਨੁ ਮਾਨੁ, ਮਾਨੁ ਤਿਆਗਿ; ਮਿਰਤੁ ਮਿਰਤੁ, ਨਿਕਟਿ ਨਿਕਟਿ, ਸਦਾ ਹਈ ॥
maan maan, maan tiaag; mirat mirat, nikatt nikatt, sadaa hee |
Punjabi
ਹੇ ਬੰਦੇ! ਤੂੰ ਆਪਣੇ ਹੰਕਾਰ, ਮਾਨ ਅਤੇ ਸਵੈ-ਹੰਗਤਾ ਨੂੰ ਛੱਡ ਦੇ। ਮੌਤ ਹਾਂ ਮੌਤ ਸਦੀਵ ਹੀ ਤੇਰਾ ਨੇੜੇ ਤੇੜੇ ਹੈ।
English
Give up your pride and stubborn self-conceit; death, yes, death, is always close and near at hand.
ਹਰਿ ਹਰੇ ਹਰੇ ਭਾਜੁ, ਕਹਤੁ ਨਾਨਕੁ, ਸੁਨਹੁ ਰੇ ਮੂੜ; ਬਿਨੁ ਭਜਨ ਭਜਨ ਭਜਨ, ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥
har hare hare bhaaj, kehat naanak, sunahu re moorr; bin bhajan bhajan bhajan, ahilaa janam gee |2|5|50|12|62|
Punjabi
ਗੁਰੂ ਜੀ ਆਖਦੇ ਹਨ, ਤੂੰ ਮੇਰੀ ਗਲ ਸੁਣ, ਹੇ ਬੇਸਮਝ ਬੰਦੇ! ਤੂੰ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ। ਵਾਹਿਗੁਰੂ ਦੇ ਸਿਮਰਨ ਅਤੇ ਅਰਾਧਨ ਬਗੈਰ ਤੇਰਾ ਜੀਵਲ ਬੇਅਰਥ ਜਾ ਰਿਹਾ ਹੈ।
English
Vibrate and meditate on the Lord, Har, Haray, Haray. Says Nanak, listen you fool: without vibrating, and meditating, and dwelling on Him, your life is uselessly wasting away. ||2||5||50||12||62||
ਕਾਨੜਾ ਅਸਟਪਦੀਆ ਮਹਲਾ ੪ ਘਰੁ ੧ ॥
kaanarraa asattapadeea mahalaa 4 ghar 1 |
Punjabi
ਕਾਨੜਾ ਅਸਟਪਦੀਆਂ ਚੋਥੀ ਪਾਤਿਸ਼ਾਹੀ।
English
Kaanraa, Ashtpadheeyaa, Fourth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜਪਿ ਮਨ; ਰਾਮ ਨਾਮੁ ਸੁਖੁ ਪਾਵੈਗੋ ॥
jap man; raam naam sukh paavaigo |
Punjabi
ਹੇ ਮੇਰੀ ਜਿੰਦੇ! ਤੂੰ ਸਾਈਂ ਦੇ ਨਾਮ ਨੂੰ ਉਚਾਰ ਅਤੇ ਤੂੰ ਆਰਮ ਪਾਵੇਗੀ।
English
Chant the Name of the Lord, O mind, and find peace.
ਜਿਉ ਜਿਉ ਜਪੈ. ਤਿਵੈ ਸੁਖੁ ਪਾਵੈ; ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥
jiau jiau japai. tivai sukh paavai; satigur sev samaavaigo |1| rahaau |
Punjabi
ਜਿੰਨਾ ਜਿਆਦਾ ਤੂੰ ਵਾਹਿਗੁਰੂ ਦਾ ਸਿਮਰਨ ਕਰੇਗੀ ਉਨਾ ਹੀ ਜਿਆਦਾ ਆਰਾਮ ਤੂੰ ਪਾਵੇਗੀ ਸੱਚੇ ਗੁਰਾ ਦੀ ਟਹਿਲ ਦੁਆਰਾ ਤੂੰ ਸਾਈਂ ਅੰਦਰ ਲੀਨ ਹੋ ਜਾਵੇਗੀ। ਠਹਿਰਾਉ।
English
The more you chant and meditate, the more you will be at peace; serve the True Guru, and merge in the Lord. ||1||Pause||
ਭਗਤ ਜਨਾਂ ਕੀ ਖਿਨੁ ਖਿਨੁ ਲੋਚਾ; ਨਾਮੁ ਜਪਤ ਸੁਖੁ ਪਾਵੈਗੋ ॥
bhagat janaan kee khin khin lochaa; naam japat sukh paavaigo |
Punjabi
ਹਰ ਮੁਹਤ ਸਾਧ ਸਰੂਪ ਪੁਰਸ਼ ਨਾਮ ਦੀ ਚਾਹਨਾ ਕਰਦੇ ਹਨ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਹ ਖੁਸ਼ੀ ਨੂੰ ਪ੍ਰਾਪਤ ਹੁੰਦੇ ਹਨ।
English
Each and every instant, the humble devotees long for Him; chanting the Naam, they find peace.
ਅਨ ਰਸ ਸਾਦ ਗਏ ਸਭ ਨੀਕਰਿ; ਬਿਨੁ ਨਾਵੈ ਕਿਛੁ. ਨ ਸੁਖਾਵੈਗੋ ॥੧॥
an ras saad ge sabh neekar; bin naavai kichh. na sukhaavaigo |1|
Punjabi
ਉਨ੍ਹਾਂ ਦੇ ਹੋਰਨਾ ਰਸਾਂ ਦੇ ਸੁਆਦ ਸਮੂਹ ਦੂਰ ਹੋ ਗਏ ਹਨ ਅਤੇ ਨਾਮ ਦੇ ਬਾਝੋਂ ਉਨ੍ਹਾਂ ਨੂੰ ਹੋਰ ਕੁਝ ਚੰਗਾ ਨਹੀਂ ਲਗਦਾ।
English
The taste of other pleasures is totally eradicated; nothing pleases them, except the Name. ||1||
ਗੁਰਮਤਿ ਹਰਿ ਹਰਿ ਮੀਠਾ ਲਾਗਾ; ਗੁਰੁ ਮੀਠੇ ਬਚਨ ਕਢਾਵੈਗੋ ॥
guramat har har meetthaa laagaa; gur meetthe bachan kadtaavaigo |
Punjabi
ਗੁਰਾਂ ਦੀ ਸਿਖਿਆ ਦੁਆਰਾ, ਸਾਈਂ ਹਰੀ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਗੁਰੂ ਜੀ ਉਨ੍ਹਾਂ ਪਾਸੋ ਮਿੱਠੇ ਸ਼ਬਦ ਉਚਾਰਨ ਕਰਵਾਉਂਦੇ ਹਨ?
English
Following the Guru's Teachings, the Lord seems sweet to them; the Guru inspires them to speak sweet words.
ਸਤਿਗੁਰ ਬਾਣੀ ਪੁਰਖੁ ਪੁਰਖੋਤਮ; ਬਾਣੀ ਸਿਉ ਚਿਤੁ ਲਾਵੈਗੋ ॥੨॥
satigur baanee purakh purakhotam; baanee siau chit laavaigo |2|
Punjabi
ਸੱਚੇ ਗੁਰਾਂ ਦੀ ਬਾਣੀ ਰਾਹੀਂ ਪ੍ਰਮ ਸ਼੍ਰੇਸ਼ਟ ਪੁਰਸ਼ ਪ੍ਰਗਟ ਹੋ ਜਾਂਦਾ ਹੈ ਅਤੇ ਉਹ ਆਪਣੇ ਮਨ ਨੂੰ ਗੁਰੂ ਬਾਣੀ ਨਾਲ ਜੋੜਦੇ ਹਨ।
English
Through the Word of the True Guru's Bani, the Primal Lord God is revealed; so focus your consciousness on His Bani. ||2||
ਗੁਰਬਾਣੀ ਸੁਨਤ. ਮੇਰਾ ਮਨੁ ਦ੍ਰਵਿਆ; ਮਨੁ ਭੀਨਾ. ਨਿਜ ਘਰਿ ਆਵੈਗੋ ॥
gurabaanee sunat. meraa man draviaa; man bheenaa. nij ghar aavaigo |
Punjabi
ਗੁਰਾਂ ਦੀ ਬਾਣੀ ਨੂੰ ਸੁਣ ਕੇ ਮੇਰਾ ਮਨੂਆ ਨਰਮ ਹੋ ਗਿਆ ਹੈ ਅਤੇ ਇਸ ਨਾਲ ਸਰਸਾਰ ਹੋ ਇਹ ਮਨੂਆ ਆਪਣੇ ਨਿਜ ਦੇ ਧਾਮ ਵਿੱਚ ਆ ਗਿਆ ਹੈ।
English
Hearing the Word of the Guru's Bani, my mind has been softened and saturated with it; my mind has returned to its own home deep within.
ਤਹ ਅਨਹਤ ਧੁਨੀ. ਬਾਜਹਿ ਨਿਤ ਬਾਜੇ; ਨੀਝਰ ਧਾਰ ਚੁਆਵੈਗੋ ॥੩॥
teh anahat dhunee. baajeh nit baaje; neejhar dhaar chuaavaigo |3|
Punjabi
ਓਥੇ ਸਦਾ ਅਤੇ ਹਰ ਦਮ ਬੈਕੁੰਠੀ ਕੀਰਤਨ ਅਤੇ ਸੰਗੀਤਕ ਗੂੰਜਦੇ ਹਨ ਅਤੇ ਅੰਮ੍ਰਿਤ ਦੀ ਧਾਰਾ ਇਕ ਰਸ ਟਪਕਦੀ ਹੈ।
English
The Unstruck Melody resonates and resounds there continuously; the stream of nectar trickles down constantly. ||3||
ਰਾਮ ਨਾਮੁ ਇਕੁ ਤਿਲ ਤਿਲ ਗਾਵੈ; ਮਨੁ ਗੁਰਮਤਿ ਨਾਮਿ ਸਮਾਵੈਗੋ ॥
raam naam ik til til gaavai; man guramat naam samaavaigo |
Punjabi
ਜਦ ਇਨਸਾਨ ਹਰ ਮੁਹਤ ਸੁਆਮੀ ਦੇ ਨਾਮ ਦੀ ਮਹਿਮਾ ਗਾਇਨ ਕਰਦਾ ਹੈ ਤਾਂ ਉਹ ਗੁਰਾਂ ਦੇ ਉਪਦੇਸ਼ ਰਾਹੀਂ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
Singing the Name of the One Lord each and every instant, and following the Guru's Teachings, the mind is absorbed in the Naam.
ਨਾਮੁ ਸੁਣੈ. ਨਾਮੋ ਮਨਿ ਭਾਵੈ; ਨਾਮੇ ਹੀ ਤ੍ਰਿਪਤਾਵੈਗੋ ॥੪॥
naam sunai. naamo man bhaavai; naame hee tripataavaigo |4|
Punjabi
ਰੱਬ ਦੇ ਨਾਮ ਨੂੰ ਉਹ ਸੁਣਦਾ ਹੈ, ਰੱਬ ਦਾ ਨਾਮ ਉਸ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਰੱਬ ਦੇ ਨਾਮ ਨਾਲ ਹੀ ਉਹ ਧਾਪਦਾ ਹੈ।
English
Listening to the Naam, the mind is pleased with the Naam, and satisfied with the Naam. ||4||
ਕਨਿਕ ਕਨਿਕ ਪਹਿਰੇ ਬਹੁ ਕੰਗਨਾ; ਕਾਪਰੁ ਭਾਂਤਿ ਬਨਾਵੈਗੋ ॥
kanik kanik pahire bahu kanganaa; kaapar bhaant banaavaigo |
Punjabi
ਭਾਵੇਂ ਇਨਸਾਨ ਸੋਨੇ ਦੇ ਅਨੇਕਾਂ ਸੁਨਿਹਰੀ ਕੜੇ ਪਾ ਲਵੇ ਅਤੇ ਕਈ ਕਿਸਮਾਂ ਦੇ ਬਸਤਰ ਪਹਿਨੇ,
English
People wear lots of bracelets, glittering with gold; they wear all sorts of fine clothes.
ਨਾਮ ਬਿਨਾ. ਸਭਿ ਫੀਕ ਫਿਕਾਨੇ; ਜਨਮਿ ਮਰੈ ਫਿਰਿ ਆਵੈਗੋ ॥੫॥
naam binaa. sabh feek fikaane; janam marai fir aavaigo |5|
Punjabi
ਪ੍ਰੰਤੂ ਪ੍ਰਭੂ ਦੇ ਨਾਮ ਦੇ ਬਾਝੋਂ ਉਹ ਸਭ ਫਿਕਲੇ ਅਤੇ ਵਿਅਰਥ ਹਨ ਅਤੇ ਇਸ ਬਿਨਾ ਉਹ ਜੰਮਦਾ ਤੇ ਮਰਦਾ ਰਹੇਗਾ।
English
But without the Naam, they are all bland and insipid. They are born, only to die again, in the cycle of reincarnation. ||5||
ਮਾਇਆ ਪਟਲ. ਪਟਲ ਹੈ ਭਾਰੀ; ਘਰੁ ਘੂਮਨਿ ਘੇਰਿ ਘੁਲਾਵੈਗੋ ॥
maaeaa pattal. pattal hai bhaaree; ghar ghooman gher ghulaavaigo |
Punjabi
ਧਨ-ਦੌਲਤ ਦਾ ਪੜਦਾ ਇਕ ਵੱਡਾ ਪੜਦਾ ਹੈ। ਤੇ ਹਿਯ ਦੇ ਰਾਹੀਂ ਬੰਦਾ ਖਾਹਿਸ਼ ਦੀ ਘੁਮਣਘੇਰੀ ਵਿੱਚ ਜਾ ਡਿਗਦਾ ਹੈ ਜਿਸ ਅੰਦਰ ਉਸ ਦਾ ਧਾਮ ਨਸ਼ਟ ਹੋ ਜਾਂਦਾ ਹੈ।
English
The veil of Maya is a thick and heavy veil, a whirlpool which destroys one's home.
ਪਾਪ ਬਿਕਾਰ ਮਨੂਰ ਸਭਿ ਭਾਰੇ; ਬਿਖੁ ਦੁਤਰੁ ਤਰਿਓ. ਨ ਜਾਵੈਗੋ ॥੬॥
paap bikaar manoor sabh bhaare; bikh dutar tario. na jaavaigo |6|
Punjabi
ਸਾਰੇ ਗੁਨਾਹ ਅਤੇ ਕਸਮਲ ਜੰਗਾਲੇ ਹੋਏ ਲੋਹੇ ਦੀ ਮਾਨੰਦ ਬੋਝਲ ਹਨ ਅਤੇ ਉਨ੍ਹਾਂ ਦੇ ਨਾਲ ਜਹਿਰੀਲਾ ਅਤੇ ਕਠਨ ਸੰਸਾਰ ਸਮੁੰਦਰ ਪਾਰ ਕੀਤਾ ਨਹੀਂ ਜਾ ਸਕਦਾ।
English
Sins and corrupt vices are totally heavy, like rusted slag. They will not let you cross over the poisonous and treacherous world-ocean. ||6||
ਭਉ ਬੈਰਾਗੁ. ਭਇਆ ਹੈ ਬੋਹਿਥੁ; ਗੁਰੁ ਖੇਵਟੁ ਸਬਦਿ ਤਰਾਵੈਗੋ ॥
bhau bairaag. bheaa hai bohith; gur khevatt sabad taraavaigo |
Punjabi
ਰੱਬ ਦਾ ਡਰ ਅਤੇ ਪਿਆਰ ਜਹਾਜ ਹੈ ਅਤੇ ਗੁਰੂ ਜੀ ਮਲਾਹ ਹਨ, ਜੋ ਪ੍ਰਭੂ ਦੇ ਨਾਮ ਦੁਆਰਾ ਇਨਸਾਨ ਨੂੰ ਪਾਰ ਕਰ ਦਿੰਦੇ ਹਨ।
English
Let the Fear of God and neutral detachment be the boat; the Guru is the Boatman, who carries us across in the Word of the Shabad.
ਰਾਮ ਨਾਮੁ ਹਰਿ ਭੇਟੀਐ; ਹਰਿ ਰਾਮੈ ਨਾਮਿ ਸਮਾਵੈਗੋ ॥੭॥
raam naam har bhetteeai; har raamai naam samaavaigo |7|
Punjabi
ਸੁਆਮੀ ਮਾਲਕ ਦੇ ਨਾਮ ਨਾਲ ਮਿਲਣ ਦੁਆਰਾ ਇਨਸਾਨ ਸੁਆਮੀ ਦੇ ਨਾਮ ਵਿੱਚ ਹੀ ਲੀਨ ਹੋ ਜਾਂਦਾ ਹੈ।
English
Meeting with the Lord, the Name of the Lord, merge in the Lord, the Name of the Lord. ||7||
ਅਗਿਆਨਿ ਲਾਇ ਸਵਾਲਿਆ; ਗੁਰ ਗਿਆਨੈ ਲਾਇ ਜਗਾਵੈਗੋ ॥
agiaan laae savaaliaa; gur giaanai laae jagaavaigo |
Punjabi
ਬੇਸਮਝੀ ਨਾਲ ਜੁੜਿਆ ਬੰਦਾ ਸੁਆਲ ਦਿੱਤਾ ਗਿਆ ਹੈ ਅਤੇ ਗਿਆਤ ਨਾਲ ਜੋੜ ਗੁਰੂ ਜੀ ਉਸ ਨੂੰ ਜਗਾ ਦਿੰਦੇ ਹਨ।
English
Attached to ignorance, people are falling asleep; attached to the Guru's spiritual wisdom, they awaken.
ਨਾਨਕ. ਭਾਣੈ ਆਪਣੈ; ਜਿਉ ਭਾਵੈ. ਤਿਵੈ ਚਲਾਵੈਗੋ ॥੮॥੧॥
naanak. bhaanai aapanai; jiau bhaavai. tivai chalaavaigo |8|1|
Punjabi
ਹੇ ਨਾਨਕ! ਆਪਣੀ ਰਜਾ ਅੰਦਰ ਸੁਆਮੀ ਬੰਦੇ ਨੂੰ ਉਸੇ ਤਰ੍ਹਾਂ ਹੀ ਤੋਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲਗਦਾ ਹੈ।
English
O Nanak, by His Will, He makes us walk as He pleases. ||8||1||
ਕਾਨੜਾ ਮਹਲਾ ੪ ॥
kaanarraa mahalaa 4 |
Punjabi
ਕਾਨੜਾ ਚੋਥੀ ਪਾਤਿਸ਼ਾਹੀ।
English
Kaanraa, Fourth Mehl:
ਜਪਿ ਮਨ. ਹਰਿ ਹਰਿ ਨਾਮੁ; ਤਰਾਵੈਗੋ ॥
jap man. har har naam; taraavaigo |
Punjabi
ਹੇ ਮੇਰੀ! ਤੂੰ ਸਾਈਂ ਹਰੀ ਦੇ ਨਾਮ ਦਾ ਉਚਾਰਨ ਕਰ ਅਤੇ ਇਹ ਤੇਰਾ ਪਾਰ ਉਤਾਰਾ ਕਰ ਦੇਵੇਗਾ।
English
O mind, chant the Name of the Lord, Har, Har, and be carried across.
ਜੋ ਜੋ ਜਪੈ. ਸੋਈ ਗਤਿ ਪਾਵੈ; ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥
jo jo japai. soee gat paavai; jiau dhraoo prahilaad samaavaigo |1| rahaau |
Punjabi
ਜੋ ਕੋਈ ਉਸ ਦਾ ਸਿਮਰਨ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਅਤੇ ਧਰੂ ਤੇ ਪ੍ਰਹਿਲਾਦ ਦੀ ਮਾਨੰਦ ਸਾਈਂ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
English
Whoever chants and meditates on it is emancipated. Like Dhroo and Prahlaad, they merge in the Lord. ||1||Pause||