Ang 1307
ਕਾਨੜਾ ਮਹਲਾ ੫ ਘਰੁ ੧੦ ॥
kaanarraa mahalaa 5 ghar 10 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl, Tenth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਐਸੋ ਦਾਨੁ ਦੇਹੁ ਜੀ ਸੰਤਹੁ; ਜਾਤ ਜੀਉ ਬਲਿਹਾਰਿ ॥
aiso daan dehu jee santahu; jaat jeeo balihaar |
Punjabi
ਹੇ ਮਹਾਰਾਜ ਸਾਧੂਓ! ਤੁਸੀਂ ਸਾਈਂ ਦੇ ਨਾਮ ਦੀ ਐਹੋ ਜੇਹੀ ਦਾਤ ਬਖਸ਼ੋ, ਜਿਸ ਉਤੋਂ ਮੇਰੀ ਜਿੰਦੜੀ ਸਦਕੇ ਵੰਞਦੀ ਹੈ।
English
Give me that blessing, O Dear Saints, for which my soul would be a sacrifice.
ਮਾਨ ਮੋਹੀ. ਪੰਚ ਦੋਹੀ, ਉਰਝਿ ਨਿਕਟਿ ਬਸਿਓ; ਤਾਕੀ ਸਰਨਿ ਸਾਧੂਆ, ਦੂਤ ਸੰਗੁ ਨਿਵਾਰਿ ॥੧॥ ਰਹਾਉ ॥
maan mohee. panch dohee, urajh nikatt basio; taakee saran saadhooaa, doot sang nivaar |1| rahaau |
Punjabi
ਹੰਗਤਾ ਦੀ ਫਰੇਫਤਾ ਕੀਤੀ ਹੋਈ ਅਤੇ ਪੰਜਾਂ ਭੂਤਨਿਆਂ ਦੀ ਠੱਗੀ ਅਤੇ ਫਾਹੀ ਹੋਈ, ਮੈਂ ਉਨ੍ਹਾਂ ਦੇ ਨੇੜੇ ਵਸਦੀ ਸਾਂ। ਮੈਂ ਹੁਣ ਸੰਤਾਂ ਦੀ ਸਰਣਾਗਤ ਲਈ ਹੈ ਅਤੇ ਪੰਜਾਂ ਭੂਤਨਿਆਂ ਦੀ ਸੰਗਤ ਤੋਂ ਖਲਾਸੀ ਪਾ ਗਈ ਹਾਂ। ਠਹਿਰਾਉ।
English
Enticed by pride, entrapped and plundered by the five thieves, still, you live near them. I have come to the Sanctuary of the Holy, and I have been rescued from my association with those demons. ||1||Pause||
ਕੋਟਿ ਜਨਮ. ਜੋਨਿ ਭ੍ਰਮਿਓ; ਹਾਰਿ ਪਰਿਓ ਦੁਆਰਿ ॥੧॥
kott janam. jon bhramio; haar pario duaar |1|
Punjabi
ਕ੍ਰੋੜਾ ਹੀ ਜਨਮਾਂ ਅਤੇ ਜੂਨੀਆਂ ਅੰਦਰ ਭਟਕਣ ਦੁਆਰਾ ਹਾਰ ਹੁਟ ਕੇ, ਮੈਂ ਹੁਣ ਵਾਹਿਗੁਰੂ ਦੇ ਬੂਹੇ ਤੇ ਆ ਡਿੱਗਾ ਹਾਂ।
English
I wandered through millions of lifetimes and incarnations. I am so very tired - I have fallen at God's Door. ||1||
ਕਿਰਪਾ ਗੋਬਿੰਦ ਭਈ; ਮਿਲਿਓ ਨਾਮੁ ਅਧਾਰੁ ॥
kirapaa gobind bhee; milio naam adhaar |
Punjabi
ਸੰਸਾਰ ਦੇ ਸੁਆਮੀ ਨੇ ਮਿਹਰ ਧਾਰੀ ਹੈ ਅਤੇ ਮੈਨੂੰ ਹੁਣ ਨਾਮ ਦਾ ਆਸਰਾ ਪ੍ਰਾਪਤ ਹੋ ਗਿਆ ਹੈ।
English
The Lord of the Universe has become Kind to me; He has blessed me with the Support of the Naam.
ਦੁਲਭ ਜਨਮੁ ਸਫਲੁ ਨਾਨਕ; ਭਵ ਉਤਾਰਿ ਪਾਰਿ ॥੨॥੧॥੪੫॥
dulabh janam safal naanak; bhav utaar paar |2|1|45|
Punjabi
ਮੇਰਾ ਅਮੋਲਕ ਜੀਵਨ ਫਲਦਾਇਕ ਹੋ ਗਿਆ ਹੈ, ਹੇ ਨਾਨਕ! ਅਤੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ।
English
This precious human life has become fruitful and prosperous; O Nanak, I am carried across the terrifying world-ocean. ||2||1||45||
ਕਾਨੜਾ ਮਹਲਾ ੫ ਘਰੁ ੧੧ ॥
kaanarraa mahalaa 5 ghar 11 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl, Eleventh House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਹਜ ਸੁਭਾਏ; ਆਪਨ ਆਏ ॥
sehaj subhaae; aapan aae |
Punjabi
ਆਪ ਸੁਆਮੀ ਸੁਤੇ ਸਿਧ ਹੀ ਆ ਕੇ ਮੈਨੂੰ ਮਿਲ ਪਿਆ ਹੈ।
English
He Himself has come to me, in His Natural Way.
ਕਛੂ. ਨ ਜਾਨੌ; ਕਛੂ ਦਿਖਾਏ ॥
kachhoo. na jaanau; kachhoo dikhaae |
Punjabi
ਮੈਂ ਕੁਝ ਨਹੀਂ ਜਾਣਦਾ, ਨਾਂ ਹੀ ਮੈਂ ਕੋਈ ਚੰਗਾ ਵਸਫ ਵਿਖਾਲਿਆ ਹੈ।
English
I know nothing, and I show nothing.
ਪ੍ਰਭੁ ਮਿਲਿਓ ਸੁਖ; ਬਾਲੇ ਭੋਲੇ ॥੧॥ ਰਹਾਉ ॥
prabh milio sukh; baale bhole |1| rahaau |
Punjabi
ਬੱਚੇ ਵਰਗੇ ਭੋਲੇਪਲ ਰਾਹੀ ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਉਸ ਨੇ ਮੈਨੂੰ ਆਰਾਮ ਬਖਸ਼ ਦਿੱਤਾ ਹੈ। ਠਹਿਰਾਉ।
English
I have met God through innocent faith, and He has blessed me with peace. ||1||Pause||
ਸੰਜੋਗਿ ਮਿਲਾਏ; ਸਾਧ ਸੰਗਾਏ ॥
sanjog milaae; saadh sangaae |
Punjabi
ਚੰਗੀ ਪ੍ਰਾਲਭਧ ਨੇ ਮੈਨੂੰ ਸਸਿਤਸੰਗਤ ਨਾਲ ਜੋੜ ਦਿੱਤਾ ਹੈ।
English
By the good fortune of my destiny, I have joined the Saadh Sangat, the Company of the Holy.
ਕਤਹੂ. ਨ ਜਾਏ; ਘਰਹਿ ਬਸਾਏ ॥
katahoo. na jaae; ghareh basaae |
Punjabi
ਮੈਂ ਹੁਣ ਕਿਧਰੇ ਨਹੀਂ ਜਾਂਦਾ ਅਤੇ ਆਪਣੇ ਧਾਮ ਅੰਦਰ ਵਸਦਾ ਹਾਂ।
English
I do not go out anywhere; I dwell in my own home.
ਗੁਨ ਨਿਧਾਨੁ ਪ੍ਰਗਟਿਓ; ਇਹ ਚੋਲੈ ॥੧॥
gun nidhaan pragattio; ih cholai |1|
Punjabi
ਨੇਕੀਆਂ ਦਾ ਖਜਾਨਾ, ਵਾਹਿਗੁਰੂ, ਮੇਰੀ ਇਸ ਦੇਹ ਦੀ ਚੋਲੀ ਅੰਦਰ ਸਾਖਿਆਤ ਆ ਵਸਿਆ ਹੈ।
English
God, the Treasure of Virtue, has been revealed in this body-robe. ||1||
ਚਰਨ ਲੁਭਾਏ; ਆਨ ਤਜਾਏ ॥
charan lubhaae; aan tajaae |
Punjabi
ਮੇਰਾ ਪ੍ਰਭੂ ਦੇ ਪੈਰ ਨਾਲ ਪਿਆਰ ਪੈ ਗਿਆ ਹੈ ਅਤੇ ਮੈਂ ਹੋਰ ਸਾਰਾ ਕੁਛ ਛੱਡ ਛਡਿਆ ਹੈ।
English
I have fallen in love with His Feet; I have abandoned everything else.
ਥਾਨ ਥਨਾਏ; ਸਰਬ ਸਮਾਏ ॥
thaan thanaae; sarab samaae |
Punjabi
ਥਾਵਾ ਤੇ ਉਨ੍ਹਾਂ ਦੀਆਂ ਵਿੱਥਾ ਤੇ ਵਿਰਲਾ ਅੰਦਰ ਅਤੇ ਸਾਰੇ ਹੀ ਮੇਰਾ ਪ੍ਰਭੂ ਵਿਆਪਕ ਹੋ ਰਿਹਾ ਹੈ।
English
In the places and interspaces, He is All-pervading.
ਰਸਕਿ ਰਸਕਿ; ਨਾਨਕੁ. ਗੁਨ ਬੋਲੈ ॥੨॥੧॥੪੬॥
rasak rasak; naanak. gun bolai |2|1|46|
Punjabi
ਖੁਸ਼ੀ ਅਤੇ ਸਨੇਹ ਨਾਲ ਨਾਨਕ, ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
English
With loving joy and excitement, Nanak speaks His Praises. ||2||1||46||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਗੋਬਿੰਦ ਠਾਕੁਰ ਮਿਲਨ; ਦੁਰਾੲਂੀ ॥
gobind tthaakur milan; duraaenee |
Punjabi
ਸ਼੍ਰਿਸ਼ਟੀ ਦੇ ਮਾਲਕ, ਵਾਹਿਗੁਰੂ ਨਾਲ ਮਿਲਣਾ ਔਖਾ ਹੈ।
English
It is so hard to meet the Lord of the Universe, my Lord and Master.
ਪਰਮਿਤਿ ਰੂਪੁ ਅਗੰਮ ਅਗੋਚਰ; ਰਹਿਓ ਸਰਬ ਸਮਾਈ ॥੧॥ ਰਹਾਉ ॥
paramit roop agam agochar; rahio sarab samaaee |1| rahaau |
Punjabi
ਅੰਦਾਜੇ ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸਰੂਪ ਵਾਲਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਠਹਿਰਾਉ।
English
His Form is Immeasurable, Inaccessible and Unfathomable; He is All-pervading everywhere. ||1||Pause||
ਕਹਨਿ ਭਵਨਿ, ਨਾਹੀ ਪਾਇਓ ਪਾਇਓ; ਅਨਿਕ ਉਕਤਿ ਚਤੁਰਾਈ ॥੧॥
kehan bhavan, naahee paaeo paaeo; anik ukat chaturaaee |1|
Punjabi
ਕੇਵਲ ਉਚਾਰਨ ਭਟਕਣ, ਚਾਲਾਕੀ ਅਜੇਹੀਆਂ ਯਾ ਹੋਰ ਘਣੇਰੀਆਂ ਯੁਕਤੀਆਂ ਰਾਹੀਂ, ਪ੍ਰਭੂ ਕਦਾਚਿਤ ਪ੍ਰਾਪਤ ਨਹੀਂ ਹੁੰਦਾ।
English
By speaking and wandering, nothing is gained; nothing is obtained by clever tricks and devices. ||1||
ਜਤਨ ਜਤਨ, ਅਨਿਕ ਉਪਾਵ ਰੇ; ਤਉ ਮਿਲਿਓ. ਜਉ ਕਿਰਪਾਈ ॥
jatan jatan, anik upaav re; tau milio. jau kirapaaee |
Punjabi
ਅਨੇਕਾਂ ਤਰੀਕੇ, ਢੰਗ ਅਤੇ ਉਪਰਾਲੇ ਕਾਮਯਾਬ ਨਹੀਂ ਹੁੰਦੇ। ਜਦ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਉਹ ਮਿਲਦਾ ਹੈ, ਹੇ ਬੰਦੇ।
English
People try all sorts of things, but the Lord is only met when He shows His Mercy.
ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ; ਜਨ ਨਾਨਕ. ਸੰਤ ਰੇਨਾਈ ॥੨॥੨॥੪੭॥
prabhoo deaar kripaar kripaa nidh; jan naanak. sant renaaee |2|2|47|
Punjabi
ਮੇਰਾ ਮਿਹਰਬਾਨ ਅਤੇ ਮਇਆਵਾਨ ਮਾਲਕ ਰਹਿਮਤ ਦਾ ਖਜਾਨਾ ਹੈ। ਗੋਲਾ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।
English
God is Kind and Compassionate, the Treasure of Mercy; servant Nanak is the dust of the feet of the Saints. ||2||2||47||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਮਾਈ; ਸਿਮਰਤ ਰਾਮ ਰਾਮ ਰਾਮ ॥
maaee; simarat raam raam raam |
Punjabi
ਹੇ ਮੇਰੀ ਮਾਤਾ! ਮੈਂ ਸਦਾ ਸੁਆਮੀ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
English
O mother, I meditate on the Lord, Raam, Raam, Raam.
ਪ੍ਰਭ ਬਿਨਾ; ਨਾਹੀ ਹੋਰੁ ॥
prabh binaa; naahee hor |
Punjabi
ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।
English
Without God, there is no other at all.
ਚਿਤਵਉ ਚਰਨਾਰਬਿੰਦ; ਸਾਸਨ ਨਿਸਿ ਭੋਰ ॥੧॥ ਰਹਾਉ ॥
chitvau charanaarabind; saasan nis bhor |1| rahaau |
Punjabi
ਹਰ ਸੁਆਸ ਨਾਲ ਅਤੇ ਰੈਣ ਤੇ ਦਿਹੁੰ ਮੈਂ ਪ੍ਰਭੂ ਦੇ ਕੰਵਲ ਪੈਰਾਂ ਦਾ ਸਿਮਰਨ ਕਰਦਾ ਹਾਂ। ਠਹਿਰਾਉ।
English
I remember His Lotus Feet with every breath, night and day. ||1||Pause||
ਲਾਇ ਪ੍ਰੀਤਿ. ਕੀਨ ਆਪਨ; ਤੂਟਤ ਨਹੀ. ਜੋਰੁ ॥
laae preet. keen aapan; toottat nahee. jor |
Punjabi
ਪ੍ਰਭੂ ਨੂੰ ਪਿਆਰ ਕਰਨ ਦੁਆਰਾ ਮੈਂ ਉਸ ਨੂੰ ਆਪਣਾ ਬਣਾ ਲਿਆ ਹੈ ਤੇ ਹੁਣ ਮੇਰਾ ਗੰਢ-ਜੋੜ ਉਸ ਨਾਲੋਂ ਟੁਟਦਾ ਨਹੀਂ।
English
He loves me and makes me His Own; my union with Him shall never be broken.
ਪ੍ਰਾਨ ਮਨੁ ਧਨੁ ਸਰਬਸੋੁ; ਹਰਿ ਗੁਨ ਨਿਧੇ, ਸੁਖ ਮੋਰ ॥੧॥
praan man dhan sarabasuo; har gun nidhe, sukh mor |1|
Punjabi
ਨੇਕੀਆਂ ਅਤੇ ਪ੍ਰਸੰਨਤਾ ਦਾ ਖਜਾਨਾ ਵਾਹਿਗੁਰੂ, ਮੇਰੀ ਜਿੰਦ-ਜਾਨ ਮੇਰੀ ਜਿੰਦੜੀ, ਮੇਰੀ ਦੌਲਤ ਅਤੇ ਸਾਰਾ ਕੁਛ ਹੈ।
English
He is my breath of life, mind, wealth and everything. The Lord is the Treasure of Virtue and Peace. ||1||
ਈਤ ਊਤ. ਰਾਮ ਪੂਰਨੁ; ਨਿਰਖਤ ਰਿਦ ਖੋਰਿ ॥
eet aoot. raam pooran; nirakhat rid khor |
Punjabi
ਏਥੇ ਅਤੇ ਓਥੇ ਪ੍ਰਭੂ ਵਿਆਪਕ ਹੋ ਰਿਹਾ ਹੈ ਅਤੇ ਮੈਂ ਉਸ ਨੂੰ ਹਰ ਦਿਲ ਦੀ ਡੁੰਘਾਈ ਅੰਦਰ ਵੇਖਦਾ ਹਾਂ।
English
Here and hereafter, the Lord is perfectly pervading; He is seen deep within the heart.
ਸੰਤ ਸਰਨ ਤਰਨ ਨਾਨਕ; ਬਿਨਸਿਓ ਦੁਖੁ ਘੋਰ ॥੨॥੩॥੪੮॥
sant saran taran naanak; binasio dukh ghor |2|3|48|
Punjabi
ਸਾਧੂਆਂ ਦੀ ਸ਼ਰਣਾਗਤ ਅੰਦਰ ਮੈਂ ਪਾਰ ਉਤਰ ਗਿਆ ਹਾਂ ਸਅਤੇ ਭਿਆਨਕ ਕਸ਼ਟ ਤੋਂ ਖਲਾਸੀ ਪਾ ਗਿਆ ਹਾਂ, ਹੇ ਨਾਨਕ!
English
In the Sanctuary of the Saints, I am carried across; O Nanak, the terrible pain has been taken away. ||2||3||48||
ਕਾਨੜਾ ਮਹਲਾ ੫ ॥
kaanarraa mahalaa 5 |
Punjabi
ਕਾਨੜਾ ਪੰਜਵੀਂ ਪਾਤਿਸ਼ਾਹੀ।
English
Kaanraa, Fifth Mehl:
ਜਨ ਕੋ; ਪ੍ਰਭੁ ਸੰਗੇ ਅਸਨੇਹੁ ॥
jan ko; prabh sange asanehu |
Punjabi
ਮੈਂ ਪ੍ਰਭੂ ਦੇ ਗੋਲੇ ਦਾ ਪ੍ਰਭੂ ਨਾਲ ਪਿਆਰ ਹੈ।
English
God's humble servant is in love with Him.
ਸਾਜਨੋ ਤੂ ਮੀਤੁ ਮੇਰਾ; ਗ੍ਰਿਹਿ ਤੇਰੈ. ਸਭੁ ਕੇਹੁ ॥੧॥ ਰਹਾਉ ॥
saajano too meet meraa; grihi terai. sabh kehu |1| rahaau |
Punjabi
ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਿੱਤ੍ਰ ਅਤੇ ਯਾਰ ਹੈ। ਸਾਰੀਟਾਂ ਹੀ ਵਸਤੂਆਂ ਤੇਰੇ ਘਰ ਵਿੱਚ ਹਨ।
English
You are my Friend, my very best Friend; everything is in Your Home. ||1||Pause||
ਮਾਨੁ ਮਾਂਗਉ. ਤਾਨੁ ਮਾਂਗਉ; ਧਨੁ ਲਖਮੀ ਸੁਤ ਦੇਹ ॥੧॥
maan maangau. taan maangau; dhan lakhamee sut deh |1|
Punjabi
ਮੈਂ ਪ੍ਰਭਤਾ ਮੰਗਦਾ ਹਾਂ, ਮੈਂ ਬਲ ਮੰਗਦਾ ਹਾਂ ਅਤੇ ਤੂੰ ਮੈਨੂੰ ਦੌਲਤ, ਜਾਇਦਾਦ ਅਤੇ ਪੁਤਰ ਬਖਸ਼।
English
I beg for honor, I beg for strength; please bless me with wealth, property and children. ||1||
ਮੁਕਤਿ ਜੁਗਤਿ ਭੁਗਤਿ ਪੂਰਨ; ਪਰਮਾਨੰਦ ਪਰਮ ਨਿਧਾਨ ॥
mukat jugat bhugat pooran; paramaanand param nidhaan |
Punjabi
ਹੇ ਮੇਰੇ ਪੂਰਨ ਪੁਰਖ! ਤੂੰ ਕਲਿਆਣ ਇਕਬਾਲ ਅਤੇ ਸੰਸਾਰੀ ਆਰਮ ਬਖਸ਼ਣਹਾਰ ਹੈ। ਕੇਵਲ ਤੂੰ ਹੀ ਮਹਾਨ ਖੁਸ਼ੀ ਅਤੇ ਮਹਾਨ ਸ਼੍ਰੇਸ਼ਟ ਖਜਾਨੇ ਦਾ ਪੁੰਜ ਹੈ।
English
You are the Technology of liberation, the Way to worldly success, the Perfect Lord of Supreme Bliss, the Transcendent Treasure.