Ekam
Guru Granth Sahib

Ang 1310

Ang 1310 · Line 1

ਸਤਿਗੁਰੁ ਦਾਤਾ. ਜੀਅ ਜੀਅਨ ਕੋ; ਭਾਗਹੀਨ. ਨਹੀ ਭਾਵੈਗੋ ॥

satigur daataa. jeea jeean ko; bhaagaheen. nahee bhaavaigo |

Punjabi

ਸੱਚੇ ਗੁਰਦੇਵ ਜੀ ਰੂਹਾਨੀ ਜਿੰਦਗੀ ਬਖਸ਼ਣ ਵਾਲੇ ਹਨ, ਪ੍ਰੰਤੁ ਨਿਕਰਮਣ ਬੰਦੇ ਉਲ੍ਹਾਂ ਨੂੰ ਪਿਆਰ ਨਹੀਂ ਕਰਦੇ।

Bhai Manmohan Singh (Shabad OS, CC BY-SA)

English

The True Guru is the Giver of the life of the soul, but the unfortunate ones do not love Him.

Dr. Sant Singh Khalsa (Shabad OS, CC BY-SA)
Ang 1310 · Line 2

ਫਿਰਿ ਏਹ ਵੇਲਾ ਹਾਥਿ. ਨ ਆਵੈ; ਪਰਤਾਪੈ ਪਛੁਤਾਵੈਗੋ ॥੭॥

fir eeh velaa haath. na aavai; parataapai pachhutaavaigo |7|

Punjabi

ਇਹ ਮੌਕਾ ਮੁੜ ਕੇ ਹੱਥ ਨਹੀਂ ਲਗਣਾ ਅਤੇ ਦੁਖੀ ਹੋਇਆ ਹੋਇਆ ਜੀਵ ਅੰਤ ਨੂੰ ਪਸਚਾਤਾਪ ਕਰੇਗਾ।

Bhai Manmohan Singh (Shabad OS, CC BY-SA)

English

This opportunity shall not come into their hands again; in the end, they will suffer in torment and regret. ||7||

Dr. Sant Singh Khalsa (Shabad OS, CC BY-SA)
Ang 1310 · Line 3

ਜੇ ਕੋ ਭਲਾ ਲੋੜੈ ਭਲ ਅਪਨਾ; ਗੁਰ ਆਗੈ ਢਹਿ ਢਹਿ ਪਾਵੈਗੋ ॥

je ko bhalaa lorrai bhal apanaa; gur aagai dteh dteh paavaigo |

Punjabi

ਜੇਕਰ ਕੋਈ ਚੰਗਾ ਆਦਮੀ ਆਪਣੀ ਬਿਹਤਰੀ ਚਾਹੁੰਦਾ ਹੈ, ਤਾਂ ਉਸ ਨੂੰ ਗੁਰੂ ਜੀ ਮੂਹਰੇ ਨਿਰੋਲ ਨਿਸਲ ਪੈ ਜਾਣਾ ਚਾਹੀਦਾ ਹੈ।

Bhai Manmohan Singh (Shabad OS, CC BY-SA)

English

If a good person seeks goodness for himself, he should bow low in humble surrender to the Guru.

Dr. Sant Singh Khalsa (Shabad OS, CC BY-SA)
Ang 1310 · Line 4

ਨਾਨਕ. ਦਇਆ ਦਇਆ ਕਰਿ ਠਾਕੁਰ; ਮੈ. ਸਤਿਗੁਰ ਭਸਮ ਲਗਾਵੈਗੋ ॥੮॥੩॥

naanak. deaa deaa kar tthaakur; mai. satigur bhasam lagaavaigo |8|3|

Punjabi

ਨਾਨਕ ਕਹਿੰਦੇ ਹਨ, ਹੇ ਸੁਆਮੀ! ਤੂੰ ਮੇਰੇ ਉਤੇ ਮਿਹਰ ਅਤੇ ਕਿਰਪਾ ਧਾਰ, ਤਾਂ ਜੋ ਮੈਂ ਸੱਚੇ ਗੁਰਾਂ ਦੇ ਪੈਰਾ ਦੀ ਧੂੜ ਆਪਣੇ ਮਸਤਕ ਨੂੰ ਲਾ ਲਵਾਂ।

Bhai Manmohan Singh (Shabad OS, CC BY-SA)

English

Nanak prays: please show kindness and compassion to me, O my Lord and Master, that I may apply the dust of the True Guru to my forehead. ||8||3||

Dr. Sant Singh Khalsa (Shabad OS, CC BY-SA)
Ang 1310 · Line 5

ਕਾਨੜਾ ਮਹਲਾ ੪ ॥

kaanarraa mahalaa 4 |

Punjabi

ਕਾਨੜਾ ਚੋਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fourth Mehl:

Dr. Sant Singh Khalsa (Shabad OS, CC BY-SA)
Ang 1310 · Line 6

ਮਨੁ; ਹਰਿ ਰੰਗਿ ਰਾਤਾ ਗਾਵੈਗੋ ॥

man; har rang raataa gaavaigo |

Punjabi

ਹਰੀ ਦੀ ਪ੍ਰੀਤ ਨਾਲ ਰੰਗੀ ਹੋਈ, ਮੇਰੀ ਜਿੰਦੜੀ ਉਸ ਦਾ ਜੱਸ ਗਾਉਂਦੀ ਹੈ।

Bhai Manmohan Singh (Shabad OS, CC BY-SA)

English

O mind, be attuned to His Love, and sing.

Dr. Sant Singh Khalsa (Shabad OS, CC BY-SA)
Ang 1310 · Line 7

ਭੈ ਭੈ ਤ੍ਰਾਸ. ਭਏ ਹੈ ਨਿਰਮਲ; ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥

bhai bhai traas. bhe hai niramal; guramat laag lagaavaigo |1| rahaau |

Punjabi

ਪ੍ਰਭੂ ਦੇ ਭੈ ਰਾਹੀਂ ਅਤੇ ਗੁਰਾਂ ਦੇ ਉਪਦੇਸ਼ ਦੀ ਪਾਹ ਲਾ ਕੇ, ਮੈਂ ਹੋਰਨਾ ਡਰ ਅਤੇ ਤੌਖਲਿਆ ਤੋਂ ਖਲਾਸੀ ਪਾ, ਪਾਵਨ ਪਵਿੱਤਰ ਹੋ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

The Fear of God makes me fearless and immaculate; I am dyed in the color of the Guru's Teachings. ||1||Pause||

Dr. Sant Singh Khalsa (Shabad OS, CC BY-SA)
Ang 1310 · Line 8

ਹਰਿ ਰੰਗਿ ਰਾਤਾ ਸਦ ਬੈਰਾਗੀ; ਹਰਿ ਨਿਕਟਿ ਤਿਨਾ ਘਰਿ ਆਵੈਗੋ ॥

har rang raataa sad bairaagee; har nikatt tinaa ghar aavaigo |

Punjabi

ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਰਹਿੰਦਾ ਅਤੇ ਰੱਬ ਦੇ ਨੇੜੇ ਵਸਦਾ ਹੈ। ਪ੍ਰਭੂ ਉਸ ਦੇ ਧਾਮ ਅੰਦਰ ਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Those who are attuned to the Lord's Love remain balanced and detached forever; they live near the Lord, who comes into their house.

Dr. Sant Singh Khalsa (Shabad OS, CC BY-SA)
Ang 1310 · Line 9

ਤਿਨ ਕੀ ਪੰਕ ਮਿਲੈ. ਤਾਂ ਜੀਵਾ; ਕਰਿ ਕਿਰਪਾ ਆਪਿ ਦਿਵਾਵੈਗੋ ॥੧॥

tin kee pank milai. taan jeevaa; kar kirapaa aap divaavaigo |1|

Punjabi

ਜੇਕਰ ਮੈਨੂੰ ਉਨ੍ਹਾਂ ਦੇ ਪੈਰਾ ਦੀ ਖਾਕ ਪ੍ਰਾਪਤ ਹੋ ਜਾਵੇ, ਕੇਵਲ ਤਦ ਹੀ ਮੈਂ ਜੀਊ ਸਕਦਾ ਹਾਂ। ਆਪਣੀ ਰਹਿਮਤ ਧਾਰ ਪ੍ਰਭੂ ਖੁਦ ਹੀ ਇਸ ਦੀ ਦਾਤ ਦਿੰਦਾ ਹੈ।

Bhai Manmohan Singh (Shabad OS, CC BY-SA)

English

If I am blessed with the dust of their feet, then I live. Granting His Grace, He Himself bestows it. ||1||

Dr. Sant Singh Khalsa (Shabad OS, CC BY-SA)
Ang 1310 · Line 10

ਦੁਬਿਧਾ ਲੋਭਿ ਲਗੇ ਹੈ ਪ੍ਰਾਣੀ; ਮਨਿ ਕੋਰੈ. ਰੰਗੁ, ਨ ਆਵੈਗੋ ॥

dubidhaa lobh lage hai praanee; man korai. rang, na aavaigo |

Punjabi

ਫਾਨੀ ਬੰਦੇ ਦਵੈਤ-ਭਾਵ ਅਤੇ ਲਾਲਚ ਨਾਲ ਚਿੜੇ ਹੋਏ ਹਨ। ਉਨ੍ਹਾਂ ਦੇ ਪਾਹ-ਰਹਿਤ ਮਨੂਏ ਨੂੰ ਪ੍ਰਭੂ ਦੀ ਰੰਗਤ ਨਹੀਂ ਚੜ੍ਹਦੀ।

Bhai Manmohan Singh (Shabad OS, CC BY-SA)

English

Mortal beings are attached to greed and duality. Their minds are unripe and unfit, and will not accept the Dye of His Love.

Dr. Sant Singh Khalsa (Shabad OS, CC BY-SA)
Ang 1310 · Line 11

ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ; ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥

fir ulattio janam hovai gur bachanee; gur purakh milai rang laavaigo |2|

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਦੀ ਜੀਵਨ ਰਹੁ-ਰੀਤੀ ਤਬਦੀਲ ਹੋ ਜਾਂਦੀ ਹੈ ਅਤੇ ਸਰਬ-ਸ਼ਕਤੀਵਾਨ ਗੁਰਾਂ ਨਾਲ ਪਮਲ, ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

But their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||

Dr. Sant Singh Khalsa (Shabad OS, CC BY-SA)
Ang 1310 · Line 12

ਇੰਦ੍ਰੀ ਦਸੇ ਦਸੇ ਫੁਨਿ ਧਾਵਤ; ਤ੍ਰੈ ਗੁਣੀਆ ਖਿਨੁ. ਨ ਟਿਕਾਵੈਗੋ ॥

eindree dase dase fun dhaavat; trai guneea khin. na ttikaavaigo |

Punjabi

ਦਸ ਅੰਗ ਹਨ ਅਤੇ ਦਸੇ ਹੀ ਭਟਕਦੇ ਰਹਿੰਦੇ ਹਨ ਅਤੇ ਤਿੰਨਾਂ ਲੱਛਣਾ ਵਾਲਾ ਮਨ ਇਕ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।

Bhai Manmohan Singh (Shabad OS, CC BY-SA)

English

There are ten organs of sense and action; the ten wander unrestrained. Under the influence of the three dispositions, they are not stable, even for an instant.

Dr. Sant Singh Khalsa (Shabad OS, CC BY-SA)
Ang 1310 · Line 13

ਸਤਿਗੁਰ ਪਰਚੈ. ਵਸਗਤਿ ਆਵੈ; ਮੋਖ ਮੁਕਤਿ ਸੋ ਪਾਵੈਗੋ ॥੩॥

satigur parachai. vasagat aavai; mokh mukat so paavaigo |3|

Punjabi

ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬੰਦਾ ਉਨ੍ਹਾਂ ਤੇ ਕਾਬੂ ਪਾ ਲੈਂਦਾ ਹੈ ਅਤੇ ਤਦ ਉਹ ਕਲਿਆਣ ਤੇ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Coming in contact with the True Guru, they are brought under control; then, salvation and liberation are attained. ||3||

Dr. Sant Singh Khalsa (Shabad OS, CC BY-SA)
Ang 1310 · Line 14

ਓਅੰਕਾਰਿ ਏਕੋ ਰਵਿ ਰਹਿਆ; ਸਭੁ ਏਕਸ ਮਾਹਿ ਸਮਾਵੈਗੋ ॥

oankaar eko rav rahiaa; sabh ekas maeh samaavaigo |

Punjabi

ਕੇਵਲ ਇਕ ਸੁਆਮੀ ਹੀ ਸਾਰੀ ਥਾਈ ਵਿਆਪਕ ਹੋ ਰਿਹਾ ਹੈ ਅਤੇ ਹਰ ਸ਼ੈ ਅੰਤ ਨੂੰ ਇਕ ਸੁਆਮੀ ਵਿੱਚ ਹੀ ਲੀਨ ਹੋ ਜਾਉਗੀ।

Bhai Manmohan Singh (Shabad OS, CC BY-SA)

English

The One and Only Creator of the Universe is All-pervading everywhere. All shall once again merge into the One.

Dr. Sant Singh Khalsa (Shabad OS, CC BY-SA)
Ang 1310 · Line 15

ਏਕੋ ਰੂਪੁ. ਏਕੋ ਬਹੁ ਰੰਗੀ; ਸਭੁ ਏਕਤੁ ਬਚਨਿ ਚਲਾਵੈਗੋ ॥੪॥

eko roop. eko bahu rangee; sabh ekat bachan chalaavaigo |4|

Punjabi

ਇਕ ਸਰੂਪ ਵਾਲਾ ਸੁਆਮੀ ਅਨੇਕਾਂ ਸਰੂਪਾ ਵਿੱਚ ਪ੍ਰਗਟ ਹੋਇਆ ਹੋਇਆ ਹੈ ਅਤੇ ਸਾਰਿਆਂ ਨੂੰ ਉਹ ਆਪਣੇ ਇਕ ਹੁਕਮ ਅੰਦਰ ਚਲਾਉਂਦਾ ਹੈ।

Bhai Manmohan Singh (Shabad OS, CC BY-SA)

English

His One Form has one, and many colors; He leads all according to His One Word. ||4||

Dr. Sant Singh Khalsa (Shabad OS, CC BY-SA)
Ang 1310 · Line 16

ਗੁਰਮੁਖਿ ਏਕੋ ਏਕੁ ਪਛਾਤਾ; ਗੁਰਮੁਖਿ ਹੋਇ ਲਖਾਵੈਗੋ ॥

guramukh eko ek pachhaataa; guramukh hoe lakhaavaigo |

Punjabi

ਗੁਰੂ-ਅਨੁਸਾਰੀ ਕੇਵਲ ਇਕ ਵਾਹਿਗੁਰੂ ਨੂੰ ਹੀ ਅਨੁਭਵ ਕਰਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ, ਉਹ ਕੇਵਲ ਇਕ ਨੂੰ ਹੀ ਜਾਣਦਾ ਹੈ?

Bhai Manmohan Singh (Shabad OS, CC BY-SA)

English

The Gurmukh realizes the One and Only Lord; He is revealed to the Gurmukh.

Dr. Sant Singh Khalsa (Shabad OS, CC BY-SA)
Ang 1310 · Line 17

ਗੁਰਮੁਖਿ ਜਾਇ ਮਿਲੈ ਨਿਜ ਮਹਲੀ; ਅਨਹਦ ਸਬਦੁ ਬਜਾਵੈਗੋ ॥੫॥

guramukh jaae milai nij mahalee; anahad sabad bajaavaigo |5|

Punjabi

ਪਵਿੱਤਰ ਪੁਰਸ਼ ਉਸ ਦੇ ਮੰਦਰ ਵਿੱਚ ਜਾ ਕੇ ਸੁਆਮੀ ਨੂੰ ਮਿਲ ਪੈਦਾ ਹੈ ਅਤੇ ਫਿਰ ਉਸ ਦੇ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।

Bhai Manmohan Singh (Shabad OS, CC BY-SA)

English

The Gurmukh goes and meets the Lord in His Mansion deep within; the Unstruck Word of the Shabad vibrates there. ||5||

Dr. Sant Singh Khalsa (Shabad OS, CC BY-SA)
Ang 1310 · Line 18

ਜੀਅ ਜੰਤ ਸਭ ਸਿਸਟਿ ਉਪਾਈ; ਗੁਰਮੁਖਿ ਸੋਭਾ ਪਾਵੈਗੋ ॥

jeea jant sabh sisatt upaaee; guramukh sobhaa paavaigo |

Punjabi

ਸੁਆਮੀ ਨੇ ਸਮੂਹ ਜੀਵ ਜੰਤੂ ਅਤੇ ਸੰਸਾਰ ਰਚਿਆ ਹੈ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

God created all the beings and creatures of the universe; He blesses the Gurmukh with glory.

Dr. Sant Singh Khalsa (Shabad OS, CC BY-SA)
Ang 1310 · Line 19

ਬਿਨੁ ਗੁਰ ਭੇਟੇ. ਕੋ ਮਹਲੁ, ਨ ਪਾਵੈ; ਆਇ ਜਾਇ ਦੁਖੁ ਪਾਵੈਗੋ ॥੬॥

bin gur bhette. ko mehal, na paavai; aae jaae dukh paavaigo |6|

Punjabi

ਗੁਰਾ ਨਾਲ ਮਿਲਣ ਦੇ ਬਗੈਰ, ਇਨਸਾਨ ਨੂੰ ਪ੍ਰਭੂ ਦੀ ਹਜੂਰੀ ਪ੍ਰਾਪਤ ਨਹੀਂ ਹੁੰਦੀ ਅਤੇ ਆਉਣ ਤੇ ਜਾਣ ਅੰਦਰ ਉਹ ਤਕਲੀਫ ਉਠਾਉਂਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Without meeting the Guru, no one obtains the Mansion of His Presence. They suffer the agony of coming and going in reincarnation. ||6||

Dr. Sant Singh Khalsa (Shabad OS, CC BY-SA)
Ang 1310 · Line 20

ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ; ਕਰਿ ਕਿਰਪਾ ਗੁਰੂ ਮਿਲਾਵੈਗੋ ॥

anek janam vichhurre mere preetam; kar kirapaa guroo milaavaigo |

Punjabi

ਅਣਗਿਣਤ ਜਨਮਾਂ ਤੋਂ ਮੈਂ ਆਪਣੇ ਪਿਆਰੇ ਨਾਲੋ ਵਿਛੜਿਆ ਹੋਇਆ ਹਾਂ। ਮਿਹਰ ਧਾਰ ਕੇ ਗੁਰੂ ਜੀ ਮੈਨੂੰ ਉਸ ਨਾਲ ਮਿਲਾ ਦੇਣਗੇ।

Bhai Manmohan Singh (Shabad OS, CC BY-SA)

English

For countless lifetimes, I have been separated from my Beloved; in His Mercy, the Guru has united me with Him.

Dr. Sant Singh Khalsa (Shabad OS, CC BY-SA)
Ang 1310 · Line 21

ਸਤਿਗੁਰ ਮਿਲਤ ਮਹਾ ਸੁਖੁ ਪਾਇਆ; ਮਤਿ ਮਲੀਨ ਬਿਗਸਾਵੈਗੋ ॥੭॥

satigur milat mahaa sukh paaeaa; mat maleen bigasaavaigo |7|

Punjabi

ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਪਲੀਤ ਮਨੂਆ ਪ੍ਰਫੁਲਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Meeting the True Guru, I have found absolute peace, and my polluted intellect blossoms forth. ||7||

Dr. Sant Singh Khalsa (Shabad OS, CC BY-SA)
Ang 1310 · Line 22

ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ; ਮੈ ਸਰਧਾ ਨਾਮਿ ਲਗਾਵੈਗੋ ॥

har har kripaa karahu jagajeevan; mai saradhaa naam lagaavaigo |

Punjabi

ਹੇ ਸੁਆਮੀ ਮਾਲਕ! ਜਗਤ ਦੀ ਜਿੰਦਜਾਨ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਅੰਦਰ ਆਪਣੇ ਨਾਮ ਵਿੱਚ ਭਰੋਸਾ ਪੈਦਾ ਕਰ।

Bhai Manmohan Singh (Shabad OS, CC BY-SA)

English

O Lord, Har, Har, please grant Your Grace; O Life of the World, instill faith in the Naam within me.

Dr. Sant Singh Khalsa (Shabad OS, CC BY-SA)
Ang 1310 · Line 23

ਨਾਨਕ ਗੁਰੂ. ਗੁਰੂ ਹੈ ਸਤਿਗੁਰੁ; ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥

naanak guroo. guroo hai satigur; mai satigur saran milaavaigo |8|4|

Punjabi

ਹੇ ਨਾਨਕ! ਵਿਸ਼ਾਲ ਵਾਹਿਗੁਰੂ ਦੀ ਸੱਚਾ ਗੁਰੂ ਹੈ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਅੰਦਰ ਹੀ ਮੈਂ ਹਮੇਸ਼ਾਂ ਵਸਾਂਗਾ।

Bhai Manmohan Singh (Shabad OS, CC BY-SA)

English

Nanak is the Guru, the Guru, the True Guru; I am immersed in the Sanctuary of the True Guru. ||8||4||

Dr. Sant Singh Khalsa (Shabad OS, CC BY-SA)
Ang 1310 · Line 24

ਕਾਨੜਾ ਮਹਲਾ ੪ ॥

kaanarraa mahalaa 4 |

Punjabi

ਕਾਨੜਾ ਚੋਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Kaanraa, Fourth Mehl:

Dr. Sant Singh Khalsa (Shabad OS, CC BY-SA)
Ang 1310 · Line 25

ਮਨ. ਗੁਰਮਤਿ ਚਾਲ ਚਲਾਵੈਗੋ ॥

man. guramat chaal chalaavaigo |

Punjabi

ਹੇ ਬੰਦੇ! ਤੂੰ ਉਸ ਮਾਰਗ ਤੁਰ ਜੋ ਗੁਰਾਂ ਦੇ ਉਪਦੇਸ਼ ਦੇ ਅਨੁਸਾਰ ਹੈ।

Bhai Manmohan Singh (Shabad OS, CC BY-SA)

English

O mind, walk on the Path of the Guru's Teachings.

Dr. Sant Singh Khalsa (Shabad OS, CC BY-SA)
Ang 1310 · Line 26

ਜਿਉ ਮੈਗਲੁ ਮਸਤੁ. ਦੀਜੈ ਤਲਿ ਕੁੰਡੇ; ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ ॥

jiau maigal masat. deejai tal kundde; gur ankas sabad drirraavaigo |1| rahaau |

Punjabi

ਜਿਸ ਤਰ੍ਹਾਂ ਮਤਵਾਲਾ ਹਾਥੀ ਲੋਹੇ ਦੇ ਕੁੰਡੇ ਹੇਠਾ ਹੋਇਆ ਕਾਬੂ ਆ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾਂ ਦੇ ਉਪਦੇਸ਼ ਦੇ ਕੁੰਡੇ ਨਾਲ ਮਨ ਨਿਯਮ ਅਨੁਸਾਰ ਕਰ ਲਿਆ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Just as the wild elephant is subdued by the prod, the mind is disciplined by the Word of the Guru's Shabad. ||1||Pause||

Dr. Sant Singh Khalsa (Shabad OS, CC BY-SA)
Ang 1310 · Line 27

ਚਲਤੌ ਚਲੈ ਚਲੈ, ਦਹ ਦਹ ਦਿਸਿ; ਗੁਰੁ ਰਾਖੈ. ਹਰਿ ਲਿਵ ਲਾਵੈਗੋ ॥

chalatau chalai chalai, deh deh dis; gur raakhai. har liv laavaigo |

Punjabi

ਚਲਾਇਮਾਨ ਮਨੂਆ ਦਸੀ, ਹਾਂ, ਦਸੀ ਪਾਸੀ ਭੌਦਾ ਅਤੇ ਭਟਕਦਾ ਹੈ ਪ੍ਰੰਤੂ ਗੁਰਾਂ ਦੀ ਰਖਿਆ ਦੁਆਰਾ ਇਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।

Bhai Manmohan Singh (Shabad OS, CC BY-SA)

English

The wandering mind wanders, roams and rambles in the ten directions; but the Guru holds it, and lovingly attunes it to the Lord.

Dr. Sant Singh Khalsa (Shabad OS, CC BY-SA)
Ang 1310 · Line 28

ਸਤਿਗੁਰੁ ਸਬਦੁ ਦੇਇ ਰਿਦ ਅੰਤਰਿ; ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥

satigur sabad dee rid antar; mukh amrit naam chuaavaigo |1|

Punjabi

ਸੱਚੇ ਗੁਰਦੇਵ ਜੀ ਗੁਰਸ਼ਬਦ ਮਨੁਸ਼ ਦੇ ਮਨ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਸੁਧਾ ਸਰੂਪ ਨਾਮ-ਅੰਮ੍ਰਿਤ ਉਸ ਦੇ ਮੂੰਹ ਵਿੱਚ ਟਪਕਦਾ ਹੈ।

Bhai Manmohan Singh (Shabad OS, CC BY-SA)

English

The True Guru implants the Word of the Shabad deep within the heart; the Ambrosial Naam, the Name of the Lord, trickles into the mouth. ||1||

Dr. Sant Singh Khalsa (Shabad OS, CC BY-SA)
Ang 1310 · Line 29

ਬਿਸੀਅਰ. ਬਿਸੂ ਭਰੇ ਹੈ ਪੂਰਨ; ਗੁਰੁ ਗਰੁੜ ਸਬਦੁ. ਮੁਖਿ ਪਾਵੈਗੋ ॥

biseear. bisoo bhare hai pooran; gur garurr sabad. mukh paavaigo |

Punjabi

ਆਦਮੀ ਪਾਪਾਂ ਦੀ ਸਰਪਵਰਗੀ ਜ਼ਹਿਰ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਪ੍ਰੰਤੂ ਗੁਰਾ ਦੇ ਉਪਦੇਸ਼ ਦਾ ਜ਼ਹਿਰ ਮੁਹਰਾ ਉਨ੍ਹਾਂ ਸਾਰਿਆ ਨੂੰ ਖਾ ਜਾਂਦਾ ਹੈ।

Bhai Manmohan Singh (Shabad OS, CC BY-SA)

English

The snakes are filled with poisonous venom; the Word of the Guru's Shabad is the antidote - place it in your mouth.

Dr. Sant Singh Khalsa (Shabad OS, CC BY-SA)
Ang 1310 · Line 30

ਮਾਇਆ ਭੁਇਅੰਗ. ਤਿਸੁ ਨੇੜਿ, ਨ ਆਵੈ; ਬਿਖੁ ਝਾਰਿ ਝਾਰਿ. ਲਿਵ ਲਾਵੈਗੋ ॥੨॥

maaeaa bhueiang. tis nerr, na aavai; bikh jhaar jhaar. liv laavaigo |2|

Punjabi

ਮੋਹਣੀ ਦਾ ਸਰੂਪ ਉਸ ਦੇ ਨੇੜੇ ਨਹੀਂ ਲਗਦਾ ਜੋ ਪਾਪਾ ਦੀ ਜ਼ਹਿਰ ਤੋਂ ਸੱਖਣਾ ਹੈ ਅਤੇ ਜਿਸ ਦੀ ਪ੍ਰਭੂ ਨਾਲ ਪਿਰਹੜੀ ਪਈ ਹੋਈ ਹੈ।

Bhai Manmohan Singh (Shabad OS, CC BY-SA)

English

Maya, the serpent, does not even approach one who is rid of the poison, and lovingly attuned to the Lord. ||2||

Dr. Sant Singh Khalsa (Shabad OS, CC BY-SA)
Ang 1310 · Line 31

ਸੁਆਨੁ ਲੋਭੁ ਨਗਰ ਮਹਿ ਸਬਲਾ; ਗੁਰੁ ਖਿਨ ਮਹਿ ਮਾਰਿ ਕਢਾਵੈਗੋ ॥

suaan lobh nagar meh sabalaa; gur khin meh maar kadtaavaigo |

Punjabi

ਲਾਲਚ ਦਾ ਕੁੱਤਾ ਦੇਹ ਦੇ ਪਿੰਡ ਵਿੱਚ ਬੜਾ ਬਲਵਾਨ ਹੈ, ਪ੍ਰੰਤੂ ਇਕ ਮੁਹਤ ਵਿੱਚ ਗੁਰੂ ਜੀ ਇਸ ਨੂੰ ਮਾਰ ਕੁਟ ਕੇ ਬਾਹਰ ਕੱਢ ਦਿੰਦੇ ਹਨ।

Bhai Manmohan Singh (Shabad OS, CC BY-SA)

English

The dog of greed is very powerful in the village of the body; the Guru strikes it and drives it out in an instant.

Dr. Sant Singh Khalsa (Shabad OS, CC BY-SA)
Ang 1310 · Line 32

ਸਤੁ ਸੰਤੋਖੁ ਧਰਮੁ ਆਨਿ ਰਾਖੇ; ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥

sat santokh dharam aan raakhe; har nagaree har gun gaavaigo |3|

Punjabi

ਸੱਚ, ਸੰਤੁਸ਼ਟਤਾ ਅਤੇ ਈਮਾਨ, ਗੁਰੂ ਜੀ ਦੇਹ ਦੇ ਪਿੰਡਾ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਤਦ ਜੀਵ ਸਾਈਂ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

Truth, contentment, righteousness and Dharma have settled there; in the village of the Lord, sing the Glorious Praises of the Lord. ||3||

Dr. Sant Singh Khalsa (Shabad OS, CC BY-SA)