Ang 1328
ਦੂਖਾ ਤੇ. ਸੁਖ ਊਪਜਹਿ; ਸੂਖੀ ਹੋਵਹਿ ਦੂਖ ॥
dookhaa te. sukh aoopajeh; sookhee hoveh dookh |
Punjabi
ਪੀੜ ਤੋਂ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਖੁਸ਼ੀ ਮਗਰੋ ਪੀੜ ਆਉਂਦੀ ਹੈ।
English
Out of pain, pleasure is produced, and out of pleasure comes pain.
ਜਿਤੁ ਮੁਖਿ ਤੂ ਸਾਲਾਹੀਅਹਿ; ਤਿਤੁ ਮੁਖਿ ਕੈਸੀ ਭੂਖ ॥੩॥
jit mukh too saalaaheeeh; tith mukh kaisee bhookh |3|
Punjabi
ਜਿਸ ਮੂੰਹ ਨਾਲ ਤੇਰਾ ਜੱਸ ਕੀਤਾ ਜਾਂਦਾ ਹੈ, ਉਸ ਮੂੰਹ ਵਿੱਚ ਕਿਹੜੀ ਭੁਖ ਰਹਿ ਸਕਦੀ ਹੈ?
English
That mouth which praises You - what hunger could that mouth ever suffer? ||3||
ਨਾਨਕ ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ॥
naanak moorakh ek too; avar bhalaa saisaar |
Punjabi
ਕੇਵਲ ਤੂੰ ਹੀ ਬੇਸਮਝ ਹੈ, ਹੇ ਨਾਨਕ! ਸ਼੍ਰੇਸ਼ਟ ਹੈ ਬਾਕੀ ਦੀ ਦੁਨੀਆਂ।
English
O Nanak, you alone are foolish; all the rest of the world is good.
ਜਿਤੁ ਤਨਿ ਨਾਮੁ. ਨ ਊਪਜੈ; ਸੇ ਤਨ ਹੋਹਿ ਖੁਆਰ ॥੪॥੨॥
jit tan naam. na aoopajai; se tan hohi khuaar |4|2|
Punjabi
ਜਿਸ ਦੇਹ ਦੇ ਅੰਦਰ ਨਾਮ ਉਤਪੰਨ ਨਹੀਂ ਹੁੰਦਾ ਅਵਾਜ਼ਾਰ ਹੋ ਜਾਂਦੀ ਹੈ ਉਹ ਦੇਹ।
English
That body in which the Naam does not well up - that body becomes miserable. ||4||2||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਜੈ ਕਾਰਣਿ. ਬੇਦ ਬ੍ਰਹਮੈ ਉਚਰੇ; ਸੰਕਰਿ ਛੋਡੀ ਮਾਇਆ ॥
jai kaaran. bed brahamai uchare; sankar chhoddee maaeaa |
Punjabi
ਜਿਸ ਦੇ ਵਾਸਤੇ ਬ੍ਰਹਮੇ ਨੇ ਵੇਦ ਉਚਾਰਨ ਕੀਤੇ ਅਤੇ ਸ਼ਿਵਜੀ ਨੇ ਮੋਹਨੀ ਦਾ ਤਿਆਗ ਕੀਤਾ।
English
For His sake, Brahma uttered the Vedas, and Shiva renounced Maya.
ਜੈ ਕਾਰਣਿ. ਸਿਧ ਭਏ ਉਦਾਸੀ; ਦੇਵੀ ਮਰਮੁ. ਨ ਪਾਇਆ ॥੧॥
jai kaaran. sidh bhe udaasee; devee maram. na paaeaa |1|
Punjabi
ਜਿਸ ਦੀ ਖਾਤਰ ਪੂਰਨ ਪੁਰਸ਼ ਤਿਆਗੀ ਹੋ ਗਏ ਅਤੇ ਜਿਸ ਦੇ ਭੇਤ ਦਾ ਦੇਵਤਿਆਂ ਨੂੰ ਭੀ ਪਤਾ ਨਹੀਂ ਲੱਗਾ।
English
For His sake, the Siddhas became hermits and renunciates; even the gods have not realized His Mystery. ||1||
ਬਾਬਾ. ਮਨਿ ਸਾਚਾ, ਮੁਖਿ ਸਾਚਾ ਕਹੀਐ; ਤਰੀਐ ਸਾਚਾ ਹੋਈ ॥
baabaa. man saachaa, mukh saachaa kaheeai; tareeai saachaa hoee |
Punjabi
ਹੇ ਪਿਤਾ! ਉਸ ਸੱਚੇ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾ, ਆਪਣੇ ਮੂੰਹ ਨਾਲ ਤੂੰ ਉਸ ਸੱਚੇ ਸਾਈਂ ਦੇ ਨਾਮ ਨੂੰ ਉਚਾਰ ਅਤੇ ਉਸ ਸੱਚੇ ਸਾਈਂ ਦੇ ਰਾਹੀਂ ਤੂੰ ਪਾਰ ਉਤਰ ਜਾਵੇਗਾ।
English
O Baba, keep the True Lord in your mind, and utter the Name of the True Lord with your mouth; the True Lord will carry you across.
ਦੁਸਮਨੁ ਦੂਖੁ. ਨ ਆਵੈ ਨੇੜੈ; ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
dusaman dookh. na aavai nerrai; har mat paavai koee |1| rahaau |
Punjabi
ਵੈਰੀ ਅਤੇ ਪੀੜ ਤੇਰੇ ਲਾਗੇ ਨਹੀਂ ਲਗਣਗੇ। ਕੋਈ ਵਿਰਲਾ ਜਣਾ ਹੀ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਉ।
English
Enemies and pain shall not even approach you; only a rare few realize the Wisdom of the Lord. ||1||Pause||
ਅਗਨਿ ਬਿੰਬ ਪਵਣੈ ਕੀ ਬਾਣੀ; ਤੀਨਿ ਨਾਮ ਕੇ ਦਾਸਾ ॥
agan binb pavanai kee baanee; teen naam ke daasaa |
Punjabi
ਸੰਸਾਰ ਅੱਗ, ਪਾਣੀ ਅਤੇ ਹਵਾ ਦਾ ਬਣਿਆ ਹੋਇਆ ਹੈ ਅਤੇ ਇਹ ਤਿੰਨੇ ਹੀ ਪ੍ਰਭੂ ਦੇ ਨਾਮ ਦੇ ਗੋਲੇ ਹਨ।
English
Fire, water and air make up the world; these three are the slaves of the Naam, the Name of the Lord.
ਤੇ ਤਸਕਰ ਜੋ ਨਾਮੁ. ਨ ਲੇਵਹਿ; ਵਾਸਹਿ ਕੋਟ ਪੰਚਾਸਾ ॥੨॥
te tasakar jo naam. na leveh; vaaseh kott panchaasaa |2|
Punjabi
ਜੋ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਉਹ ਉਸ ਚੋਰ ਸਮਾਨ ਹੈ ਜੋ ਪੰਜ ਖਾਹਿਸ਼ਾਂ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਦੇ ਕਿਲ੍ਹੇ ਵਿੱਚ ਫਸਿਆ ਹੋਇਆ ਹੈ।
English
One who does not chant the Naam is a thief, dwelling in the fortress of the five thieves. ||2||
ਜੇ ਕੋ ਏਕ ਕਰੈ ਚੰਗਿਆਈ; ਮਨਿ ਚਿਤਿ ਬਹੁਤੁ ਬਫਾਵੈ ॥
je ko ek karai changiaaee; man chit bahut bafaavai |
Punjabi
ਜੇਕਰ ਕੋਈ ਜਣਾ ਕਿਸੇ ਨਾਲ ਇਕ ਨੇਕੀ ਕਰੇ, ਤਾਂ ਉਹ ਆਪਣੇ ਮਨੂਏ ਤੇ ਦਿਲ ਅੰਦਰ ਘਣੇਰਾ ਹੀ ਫੁਲਿਆ ਫਿਰਦਾ ਹੈ।
English
If someone does a good deed for someone else, he totally puffs himself up in his conscious mind.
ਏਤੇ ਗੁਣ ਏਤੀਆ ਚੰਗਿਆਈਆ; ਦੇਇ. ਨ ਪਛੋਤਾਵੈ ॥੩॥
ete gun eteea changiaaeea; dee. na pachhotaavai |3|
Punjabi
ਪਰ ਤੂੰ ਹੇ ਸਾਈਂ! ਜੋ ਐਨੀਆਂ ਨੇਕੀਆਂ ਅਤੇ ਭਲਿਆਈਆਂ ਬਖਸ਼ਦਾ ਹੈ, ਪਸ਼ਚਾਤਾਪ ਨਹੀਂ ਕਰਦਾ।
English
The Lord bestows so many virtues and so much goodness; He does not ever regret it. ||3||
ਤੁਧੁ ਸਾਲਾਹਨਿ. ਤਿਨ ਧਨੁ ਪਲੈ; ਨਾਨਕ ਕਾ ਧਨੁ ਸੋਈ ॥
tudh saalaahan. tin dhan palai; naanak kaa dhan soee |
Punjabi
ਹੇ ਪ੍ਰਭੂ! ਜੋ ਤੇਰਾ ਜੱਸ ਕਰਦੇ ਹਨ, ਉਨ੍ਹਾਂ ਦੀ ਝੋਲੀ ਵਿੱਚ ਤੇਰੇ ਨਾਮ ਦਾ ਪਦਾਰਥ ਪੈ ਜਾਂਦਾ ਹੈ। ਤੇਰੇ ਉਹ ਨਾਮ ਦੀ ਨਾਨਕ ਦਾ ਮਾਲ-ਧਨ ਹੈ।
English
Those who praise You gather the wealth in their laps; this is Nanak's wealth.
ਜੇ ਕੋ ਜੀਉ ਕਹੈ. ਓਨਾ ਕਉ; ਜਮ ਕੀ ਤਲਬ. ਨ ਹੋਈ ॥੪॥੩॥
je ko jeeo kahai. onaa kau; jam kee talab. na hoee |4|3|
Punjabi
ਜੇਕਰ ਕੋਈ ਜਣਾ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ, ਤਦ ਮੌਤ ਦਾ ਦੂਤ ਉਸ ਨੂੰ ਪੁਛ-ਗਿਤ ਲਈ ਨਹੀਂ ਬੁਲਾਉਂਦਾ।
English
Whoever shows respect to them is not summoned by the Messenger of Death. ||4||3||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਜਾ ਕੈ ਰੂਪੁ ਨਾਹੀ. ਜਾਤਿ ਨਾਹੀ; ਨਾਹੀ ਮੁਖੁ ਮਾਸਾ ॥
jaa kai roop naahee. jaat naahee; naahee mukh maasaa |
Punjabi
ਜਿਸ ਦਾ ਕੋਈ ਸਰੂਪ ਨਹੀਂ, ਜਾਤੀ ਨਹੀਂ, ਨਾਂ ਹੀ ਮੂੰਹ ਅਤੇ ਮਾਸ ਹੈ;
English
One who has no beauty, no social status, no mouth, no flesh
ਸਤਿਗੁਰਿ ਮਿਲੇ. ਨਿਰੰਜਨੁ ਪਾਇਆ; ਤੇਰੈ ਨਾਮਿ ਹੈ ਨਿਵਾਸਾ ॥੧॥
satigur mile. niranjan paaeaa; terai naam hai nivaasaa |1|
Punjabi
ਸੱਚੇ ਗੁਰਾਂ ਨਾਲ ਮਿਲ ਕੇ, ਮੈਂ ਉਸ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ। ਮੈਂ ਹੁਣ ਸਦਾ ਹੀ ਤੈਡੇ ਅੰਦਰ ਵਸਦਾ ਹਾਂ, ਹੇ ਮੇਰੇ ਵਾਹਿਗੁਰੂ!
English
- meeting with the True Guru, he finds the Immaculate Lord, and dwells in Your Name. ||1||
ਅਉਧੂ; ਸਹਜੇ ਤਤੁ ਬੀਚਾਰਿ ॥
aaudhoo; sahaje tat beechaar |
Punjabi
ਹੇ ਵਿਰਕਤ ਯੋਗੀ! ਤੂੰ ਅਡੋਲਤਾ ਦੀ ਅਵਸਥਾ ਅੰਦਰ ਅਸਲੀਅਤ ਦੀ ਸੋਚ ਵਿਚਾਰ ਕਰ,
English
O detached Yogi, contemplate the essence of reality,
ਜਾ ਤੇ ਫਿਰਿ; ਨ ਆਵਹੁ ਸੈਸਾਰਿ ॥੧॥ ਰਹਾਉ ॥
jaa te fir; na aavahu saisaar |1| rahaau |
Punjabi
ਜਿਸ ਦੁਆਰਾ ਤੂੰ ਮੁੜ ਕੇ ਜਗਤ ਅੰਦਰ ਨਹੀਂ ਆਵੇਗਾ। ਠਹਿਰਾਉ।
English
and you shall never again come to be born into the world. ||1||Pause||
ਜਾ ਕੈ ਕਰਮੁ ਨਾਹੀ. ਧਰਮੁ ਨਾਹੀ; ਨਾਹੀ ਸੁਚਿ ਮਾਲਾ ॥
jaa kai karam naahee. dharam naahee; naahee such maalaa |
Punjabi
ਜੇ ਕੋਈ ਚੰਗੇ ਅਮਲ ਨਾਂ ਕਰਦਾ ਹੋਵੇ, ਧਰਮ ਕਰਮ ਵਿੱਚ ਰੁਚੀ ਨਾਂ ਰਖਦਾ ਹੋਵੇ, ਨਾਂ ਪਵਿੱਤ੍ਰ ਤਸਬੀਹ ਦੁਆਰਾ ਅਕਾਲ ਪੁਰਖ ਦਾ ਜਾਪ ਕਰਦਾ ਹੋਵੇ,
English
One who does not have good karma or Dharmic faith, sacred rosary or mala
ਸਿਵ ਜੋਤਿ ਕੰਨਹੁ ਬੁਧਿ ਪਾਈ; ਸਤਿਗੁਰੂ ਰਖਵਾਲਾ ॥੨॥
siv jot kanahu budh paaee; satiguroo rakhavaalaa |2|
Punjabi
ਜੇ ਉਹ ਵੀ ਸੱਚੇ ਗੁਰੂ ਰਖਿਅਕ ਦੀ ਸ਼ਰਣਾਗਤ ਅੰਦਰ ਆ ਜਾਵੇ ਤਾਂ ਉਹ ਵੀ ਉਸ ਤੋਂ ਯਥਾਰਥ ਸਮਝ ਅਤੇ ਪ੍ਰਭੂ ਦੇ ਦੀਦਾਰ ਦੀ ਬਖਸ਼ਸ਼ ਪ੍ਰਾਪਤ ਕਰ ਲੈਂਦਾ ਹੈ।
English
- through the Light of God, wisdom is bestowed; the True Guru is our Protector. ||2||
ਜਾ ਕੈ ਬਰਤੁ ਨਾਹੀ, ਨੇਮੁ ਨਾਹੀ; ਨਾਹੀ ਬਕਬਾਈ ॥
jaa kai barat naahee, nem naahee; naahee bakabaaee |
Punjabi
ਜੋ ਰੋਜ਼ਾ ਨਹੀਂ ਰਖਦਾ, ਜਿਸ ਦੀ ਕੋਈ ਧਾਰਮਕ ਕ੍ਰਿਆ ਨਹੀਂ ਨਾਂ ਹੀ ਜੋ ਰੱਬ ਦਾ ਨਾਂ ਬੋਲਦਾ ਹੈ;
English
One who does not observe any fasts, make religious vows or chant
ਗਤਿ ਅਵਗਤਿ ਕੀ ਚਿੰਤ ਨਾਹੀ; ਸਤਿਗੁਰੂ ਫੁਰਮਾਈ ॥੩॥
gat avagat kee chint naahee; satiguroo furamaaee |3|
Punjabi
ਸੱਚੇ ਗੁਰੂ ਦੀ ਸਿਖਮਤ ਦੁਆਰਾ ਉਹ ਵੀ ਆਪਣੇ ਚੰਗੇ ਯਾ ਮੰਦੇ ਅੰਤ ਤੋਂ ਨਿਸਚਿੰਤ ਹੋ ਜਾਂਦਾ ਹੈ।
English
- he does not have to worry about good luck or bad, if he obeys the Command of the True Guru. ||3||
ਜਾ ਕੈ ਆਸ ਨਾਹੀ. ਨਿਰਾਸ ਨਾਹੀ; ਚਿਤਿ ਸੁਰਤਿ ਸਮਝਾਈ ॥
jaa kai aas naahee. niraas naahee; chit surat samajhaaee |
Punjabi
ਜੋ ਨਾਂ ਉਮੈਦ ਤੇ ਨਾਂ ਹੀ ਬੇ-ਉਮੈਦੀ ਅੰਦਰ ਵਸਦਾ ਹੈ ਤੇ ਉਸ ਮਨ ਅਤੇ ਸਮਝ ਨੂੰ ਸੁਧਾਰ ਲਿਆ ਹੈ,
English
One who is not hopeful, nor hopeless, who has trained his intuitive consciousness
ਤੰਤ ਕਉ. ਪਰਮ ਤੰਤੁ ਮਿਲਿਆ; ਨਾਨਕਾ ਬੁਧਿ ਪਾਈ ॥੪॥੪॥
tant kau. param tant miliaa; naanakaa budh paaee |4|4|
Punjabi
ਉਸ ਦੀ ਮੁਨਸ਼ੀ ਆਤਮਾ ਉਸ ਮਹਾਨ ਆਤਮਾ ਨਾਲ ਮਿਲ ਜਾਂਦੀ ਹੈ, ਹੇ ਨਾਨਕ, ਜਿਸ ਨੇ ਗੁਰੂ ਜੀ ਤੋਂ ਪ੍ਰਾਪਤ ਕੀਤੀ ਯਥਾਰਥ ਸਮਝ ਦੁਆਰਾ।
English
- his being blends with the Supreme Being. O Nanak, his awareness is awakened. ||4||4||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਤਾ ਕਾ ਕਹਿਆ; ਦਰਿ ਪਰਵਾਣੁ ॥
taa kaa kahiaa; dar paravaan |
Punjabi
ਕੇਵਲ ਉਸ ਦਾ ਆਖਿਆ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈਦਾ ਹੈ,
English
What he says is approved in the Court of the Lord.
ਬਿਖੁ ਅੰਮ੍ਰਿਤੁ ਦੁਇ. ਸਮ ਕਰਿ ਜਾਣੁ ॥੧॥
bikh amrit due. sam kar jaan |1|
Punjabi
ਜੋ ਜ਼ਹਿਰ ਅਤੇ ਸੁਧਾਰਸ ਦੋਨਾਂ ਨੂੰ ਇਕ ਸਮਾਨ ਸਮਝਦਾ ਹੈ।
English
He looks upon poison and nectar as one and the same. ||1||
ਕਿਆ ਕਹੀਐ; ਸਰਬੇ ਰਹਿਆ ਸਮਾਇ ॥
kiaa kaheeai; sarabe rahiaa samaae |
Punjabi
ਮੈਂ ਇਸ ਦੇ ਬਗੈਰ ਕੀ ਆਖਾਂ ਹੇ ਸੁਆਮੀ, ਕਿ ਤੂੰ ਸਾਰਿਆਂ ਅੰਦਰ ਰਮ ਰਿਹਾ ਹੈ,
English
What can I say? You are permeating and pervading all.
ਜੋ ਕਿਛੁ ਵਰਤੈ; ਸਭ ਤੇਰੀ ਰਜਾਇ ॥੧॥ ਰਹਾਉ ॥
jo kichh varatai; sabh teree rajaae |1| rahaau |
Punjabi
ਅਤੇ ਜਿਹੜਾ ਕੁਛ ਭੀ ਹੁੰਦਾ ਹੈ, ਉਹ ਸਾਰਾ ਕੁਛ ਤੇਰੇ ਭਾਣੇ ਅੰਦਰ ਹੈ। ਠਹਿਰਾਉ।
English
Whatever happens, is all by Your Will. ||1||Pause||
ਪ੍ਰਗਟੀ ਜੋਤਿ; ਚੂਕਾ ਅਭਿਮਾਨੁ ॥
pragattee jot; chookaa abhimaan |
Punjabi
ਉਸ ਉਤੇ ਰੱਬੀ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਹ ਆਪਣੀ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ,
English
The Divine Light shines radiantly, and egotistical pride is dispelled.
ਸਤਿਗੁਰਿ ਦੀਆ; ਅੰਮ੍ਰਿਤ ਨਾਮੁ ॥੨॥
satigur deea; amrit naam |2|
Punjabi
ਜਦ ਸੱਚੇ ਗੁਰਦੇਵ ਜੀ ਬੰਦੇ ਨੂੰ ਨਾਮ ਸੁਧਾਰਸ ਬਖਸ਼ ਦਿੰਦੇ ਹਨ।
English
The True Guru bestows the Ambrosial Naam, the Name of the Lord. ||2||
ਕਲਿ ਮਹਿ ਆਇਆ; ਸੋ ਜਨੁ ਜਾਣੁ ॥
kal meh aaeaa; so jan jaan |
Punjabi
ਇਸ ਕਲਯੁਗ ਅੰਦਰ ਕੇਵਲ ਉਸ ਪੁਰਸ਼ ਦਾ ਆਉਣਾ ਹੀ ਲਾਭਦਾਇਕ ਜਾਣਿਆ ਜਾਂਦਾ ਹੈ,
English
In this Dark Age of Kali Yuga, one's birth is approved,
ਸਾਚੀ ਦਰਗਹ; ਪਾਵੈ ਮਾਣੁ ॥੩॥
saachee daragah; paavai maan |3|
Punjabi
ਜੋ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
English
if one is honored in the True Court. ||3||
ਕਹਣਾ ਸੁਨਣਾ ਅਕਥ ਘਰਿ ਜਾਇ ॥
kahanaa sunanaa akath ghar jaae |
Punjabi
ਉਸ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਨ ਕਰਨ ਦੁਆਰਾ ਬੰਦਾ ਅਕਹਿ ਸੁਆਮੀ ਦੇ ਧਾਮ ਤੇ ਅੱਪੜ ਜਾਂਦਾ ਹੈ।
English
Speaking and listening, one goes to the Celestial Home of the Indescribable Lord.
ਕਥਨੀ ਬਦਨੀ; ਨਾਨਕ. ਜਲਿ ਜਾਇ ॥੪॥੫॥
kathanee badanee; naanak. jal jaae |4|5|
Punjabi
ਨਿਰੀਆਂ ਪੁਰੀਆਂ ਮੂੰਹ-ਜਬਾਨੀ ਗੱਲਾਂ, ਹੇ ਨਾਨਕ! ਸੜ ਕੇ ਸੁਆਹ ਹੋ ਜਾਂਦੀਆਂ ਹਨ।
English
Mere words of mouth, O Nanak, are burnt away. ||4||5||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਅੰਮ੍ਰਿਤੁ ਨੀਰੁ. ਗਿਆਨਿ ਮਨ ਮਜਨੁ; ਅਠਸਠਿ ਤੀਰਥ ਸੰਗਿ ਗਹੇ ॥
amrit neer. giaan man majan; atthasatth teerath sang gahe |
Punjabi
ਜਿਹੜਾ ਇਨਸਾਨ, ਬ੍ਰਹਮ-ਵੀਚਾਰ ਦੇ ਸੁਧਾਸਰੂਪ-ਪਾਣੀ ਅੰਦਰ ਨ੍ਹਾਉਂਦਾ ਹੈ, ਉਹ ਅਠਾਹਟ ਧਰਮ ਅਸਥਾਨਾਂ ਤੇ ਨ੍ਹਾਉਣ ਦੇ ਫਲ ਨੂੰ ਆਪਣੇ ਨਾਲ ਲੈ ਜਾਂਦਾ ਹੈ।
English
One who bathes in the Ambrosial Water of spiritual wisdom takes with him the virtues of the sixty-eight sacred shrines of pilgrimage.
ਗੁਰ ਉਪਦੇਸਿ ਜਵਾਹਰ ਮਾਣਕ; ਸੇਵੇ ਸਿਖੁ. ਸੋੁ ਖੋਜਿ ਲਹੈ ॥੧॥
gur upades javaahar maanak; seve sikh. suo khoj lahai |1|
Punjabi
ਗੁਰਾ ਦੀ ਸਿਖਮਤ ਹੀਰੇ ਅਤੇ ਜਵਾਹਰਾਤ ਹਨ। ਗੁਰਾਂ ਦਾ ਮੁਰੀਦ ਜੋ ਉਨ੍ਹਾਂ ਦੀ ਘਾਲ ਕਮਾਉਂਦਾ ਹੈ, ਢੂੰਡ ਭਾਲ ਰਾਹੀਂ ਉਨ੍ਹਾਂ ਨੂੰ ਪਾ ਲੈਂਦਾ ਹੈ।
English
The Guru's Teachings are the gems and jewels; the Sikh who serves Him searches and finds them. ||1||
ਗੁਰ ਸਮਾਨਿ ਤੀਰਥੁ; ਨਹੀ ਕੋਇ ॥
gur samaan teerath; nahee koe |
Punjabi
ਕੋਈ ਯਾਤ੍ਰਾ ਅਸਥਾਨ ਭੀ ਗੁਰਾਂ ਦੇ ਤੁਲ ਨਹੀਂ।
English
There is no sacred shrine equal to the Guru.
ਸਰੁ ਸੰਤੋਖੁ; ਤਾਸੁ ਗੁਰੁ ਹੋਇ ॥੧॥ ਰਹਾਉ ॥
sar santokh; taas gur hoe |1| rahaau |
Punjabi
ਉਸ ਗੁਰਦੇਵ ਜੀ ਅੰਦਰ ਸੰਤੁਸ਼ਟਤਾ ਦਾ ਸਮੁੰਦਰ ਹੈ। ਠਹਿਰਾਉ।
English
The Guru encompasses the ocean of contentment. ||1||Pause||