Ang 1327
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਕੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
English
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਰਾਗੁ ਪਰਭਾਤੀ ਬਿਭਾਸ ਮਹਲਾ ੧ ਚਉਪਦੇ ਘਰੁ ੧ ॥
raag parabhaatee bibhaas mahalaa 1 chaupade ghar 1 |
Punjabi
ਰਾਗੁ ਪਰਭਾਤੀ ਬਿਭਾਸ ਪਹਿਲੀ ਪਾਤਿਸ਼ਾਹੀ ਚਉਪਦੇ।
English
Raag Parbhaatee Bibhaas, First Mehl, Chau-Padhay, First House:
ਨਾਇ ਤੇਰੈ ਤਰਣਾ; ਨਾਇ ਪਤਿ ਪੂਜ ॥
naae terai taranaa; naae pat pooj |
Punjabi
ਤੇਰੇ ਨਾਮ ਦੁਆਰਾ, ਹੇ ਸਾਈਂ! ਇਨਸਾਨ ਪਾਰ ਉਤਰ ਜਾਂਦਾ ਹੈ ਤੇ ਤੇਰੇ ਨਾਮ ਦੁਆਰਾ ਹੀ ਉਸ ਦੀ ਇੱਜ਼ਤ ਤੇ ਉਪਾਸ਼ਨਾ ਹੁੰਦੀ ਹੈ।
English
Your Name carries us across; Your Name brings respect and worship.
ਨਾਉ ਤੇਰਾ ਗਹਣਾ; ਮਤਿ ਮਕਸੂਦੁ ॥
naau teraa gahanaa; mat makasood |
Punjabi
ਤੇਰੇ ਨਾਮ ਜੇਵਰ ਅਤੇ ਜਾਗਦੇ ਹੋਏ ਮਨ ਦਾ ਮਨੋਰਥ ਹੈ।
English
Your Name embellishes us; it is the object of the awakened mind.
ਨਾਇ ਤੇਰੈ; ਨਾਉ ਮੰਨੇ ਸਭ ਕੋਇ ॥
naae terai; naau mane sabh koe |
Punjabi
ਤੇਰੇ ਨਾਮ ਰਾਹੀਂ ਹੇ ਪ੍ਰਭੂ ਹਰ ਕਿਸੇ ਦਾ ਨਾਮ ਪ੍ਰਸਿਧ ਹੋ ਜਾਂਦਾ ਹੈ।
English
Your Name brings honor to everyone's name.
ਵਿਣੁ ਨਾਵੈ ਪਤਿ; ਕਬਹੁ. ਨ ਹੋਇ ॥੧॥
vin naavai pat; kabahu. na hoe |1|
Punjabi
ਨਾਮ ਦੇ ਬਗੈਰ, ਇਨਸਾਨ ਦੀ ਕਦੇ ਭੀ ਇੱਜ਼ਤ ਆਬਰੂ ਨਹੀਂ ਹੁੰਦੀ।
English
Without Your Name, no one is ever respected. ||1||
ਅਵਰ ਸਿਆਣਪ; ਸਗਲੀ ਪਾਜੁ ॥
avar siaanap; sagalee paaj |
Punjabi
ਹੋਰ ਹਰ ਚਤਰਾਈ ਸਮੂਹ ਝੂਠਾ ਦਿਖਲਾਵਾ ਹੈ।
English
All other clever tricks are just for show.
ਜੈ ਬਖਸੇ; ਤੈ ਪੂਰਾ ਕਾਜੁ ॥੧॥ ਰਹਾਉ ॥
jai bakhase; tai pooraa kaaj |1| rahaau |
Punjabi
ਜਿਸ ਕਿਸੇ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
English
Whoever the Lord blesses with forgiveness - his affairs are perfectly resolved. ||1||Pause||
ਨਾਉ ਤੇਰਾ ਤਾਣੁ; ਨਾਉ ਦੀਬਾਣੁ ॥
naau teraa taan; naau deebaan |
Punjabi
ਤੇਰਾ ਨਾਮ ਮੇਰੀ ਤਾਕਤ ਹੈ ਅਤੇ ਤੇਰਾ ਨਾਮ ਹੀ ਮੇਰਾ ਆਸਰਾ।
English
Your Name is my strength; Your Name is my support.
ਨਾਉ ਤੇਰਾ ਲਸਕਰੁ; ਨਾਉ ਸੁਲਤਾਨੁ ॥
naau teraa lasakar; naau sulataan |
Punjabi
ਤੇਰਾ ਨਾਮ ਮੇਰੀ ਫੌਜ ਹੈ ਅਤੇ ਤੇਰਾ ਨਾਮ ਹੀ ਮੇਰਾ ਪਾਤਿਸ਼ਾਹ।
English
Your Name is my army; Your Name is my king.
ਨਾਇ ਤੇਰੈ; ਮਾਣੁ ਮਹਤ ਪਰਵਾਣੁ ॥
naae terai; maan mehat paravaan |
Punjabi
ਤੇਰੇ ਨਾਮ ਰਾਹੀਂ, ਜੀਵ ਕਬੂਲ ਪੈ ਜਾਂਦਾ ਹੈ ਅਤੇ ਉਸ ਦੀ ਪਤਿ ਆਬਰੂ ਤੇ ਪ੍ਰਭਤਾ ਦੀ ਦਾਤ ਮਿਲਦੀ ਹੈ।
English
Your Name brings honor, glory and approval.
ਤੇਰੀ ਨਦਰੀ ਕਰਮਿ; ਪਵੈ ਨੀਸਾਣੁ ॥੨॥
teree nadaree karam; pavai neesaan |2|
Punjabi
ਤੇਰੀ ਦਇਆ ਦੁਆਰਾ, ਹੇ ਪ੍ਰਭੂ! ਜੀਵ ਤੇ ਤੇਰੀ ਰਹਿਮਤ ਦੀ ਮੋਹਰ ਲੱਗ ਜਾਂਦੀ ਹੈ।
English
By Your Grace, one is blessed with the banner and the insignia of Your Mercy. ||2||
ਨਾਇ ਤੇਰੈ ਸਹਜੁ; ਨਾਇ ਸਾਲਾਹ ॥
naae terai sehaj; naae saalaah |
Punjabi
ਤੇਰੇ ਨਾਮ ਦੁਆਰਾ, ਪ੍ਰਾਣੀ ਨੂੰ ਅਡੋਲਤਾ ਪ੍ਰਾਪਤ ਹੁੰਦੀ ਹੈ ਅਤੇ ਤੇਰੇ ਨਾਮ ਦੁਆਰਾ ਹੀ ਤੇਰੀ ਕੀਰਤੀ ਹੇ ਸੁਆਮੀ।
English
Your Name brings intuitive peace and poise; Your Name brings praise.
ਨਾਉ ਤੇਰਾ ਅੰਮ੍ਰਿਤੁ; ਬਿਖੁ ਉਠਿ ਜਾਇ ॥
naau teraa amrit; bikh utth jaae |
Punjabi
ਤੇਰਾ ਨਾਮ ਆਬਿ-ਹਯਾਤ ਹੈ, ਜਿਸ ਨਾਲ ਜੀਵ ਦੀ ਮਾਇਆ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ।
English
Your Name is the Ambrosial Nectar which cleans out the poison.
ਨਾਇ ਤੇਰੈ; ਸਭਿ ਸੁਖ ਵਸਹਿ ਮਨਿ ਆਇ ॥
naae terai; sabh sukh vaseh man aae |
Punjabi
ਤੇਰੇ ਨਾਮ ਰਾਹੀਂ ਸਾਰੇ ਆਰਾਮ ਆ ਕੇ ਮਨੁਸ਼ ਦੇ ਮਨ ਵਿੱਚ ਟਿਕ ਜਾਂਦੇ ਹਨ।
English
Through Your Name, all peace and comfort comes to abide in the mind.
ਬਿਨੁ ਨਾਵੈ; ਬਾਧੀ ਜਮ ਪੁਰਿ ਜਾਇ ॥੩॥
bin naavai; baadhee jam pur jaae |3|
Punjabi
ਨਾਮ ਦੇ ਬਗੈਰ, ਦੁਨੀਆ ਨਰੜੀ ਹੋਈ ਯਮ ਦੇ ਸ਼ਹਿਰ ਨੂੰ ਜਾਂਦੀ ਹੈ।
English
Without the Name, they are bound and gagged, and dragged off to the City of Death. ||3||
ਨਾਰੀ ਬੇਰੀ ਘਰ ਦਰ ਦੇਸ ॥
naaree beree ghar dar des |
Punjabi
ਇਨਸਾਨ ਦੀ ਵਹੁਟੀ, ਧਾਮ, ਮੰਦਰ, ਮੁਲਕ,
English
Man is involved with his wife, hearth and home, land and country,
ਮਨ ਕੀਆ ਖੁਸੀਆ; ਕੀਚਹਿ ਵੇਸ ॥
man keea khuseea; keecheh ves |
Punjabi
ਮਨੂਏ ਦੀਆਂ ਰੰਗਰਲੀਆਂ ਅਤੇ ਖੁਸ਼ ਕਰਨ ਵਾਲੀਆਂ ਪੁਸ਼ਾਕਾਂ ਪਾਉਣੀਆਂ ਉਸ ਦੇ ਕੰਮ ਨਹੀਂ ਆਉਂਦੀਆਂ,
English
the pleasures of the mind and fine clothes;
ਜਾਂ ਸਦੇ; ਤਾਂ ਢਿਲ. ਨ ਪਾਇ ॥
jaan sade; taan dtil. na paae |
Punjabi
ਜਦ ਉਸ ਨੂੰ ਰੱਬ ਵੱਲੋ ਸੱਦਾ ਆ ਜਾਂਦਾ ਹੈ, ਤਦ ਉਹ ਟੁਰਨ ਨੂੰ ਦੇਰੀ ਨਹੀਂ ਲਾ ਸਕਦਾ;
English
but when the call comes, he cannot delay.
ਨਾਨਕ; ਕੂੜੁ. ਕੂੜੋ ਹੋਇ ਜਾਇ ॥੪॥੧॥
naanak; koorr. koorro hoe jaae |4|1|
Punjabi
ਅਤੇ ਜੋ ਝੂਠ ਹੈ, ਉਹ ਝੂਠ ਹੀ ਹੋ ਜਾਂਦਾ ਹੈ, ਹੇ ਨਾਨਕ।
English
O Nanak, in the end, the false turn out to be false. ||4||1||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਤੇਰਾ ਨਾਮੁ ਰਤਨੁ, ਕਰਮੁ ਚਾਨਣੁ; ਸੁਰਤਿ ਤਿਥੈ ਲੋਇ ॥
teraa naam ratan, karam chaanan; surat tithai loe |
Punjabi
ਹੇ ਸੁਆਮੀ! ਤੇਰਾ ਨਾਮ ਮਾਣਕ ਹੈ ਅਤੇ ਤੇਰੀ ਰਹਿਮਤ ਉਜਾਲਾ। ਜਿਸ ਕਿਸੇ ਮਨ ਵਿੱਚ ਤੇਰਾ ਨਾਮ ਹੈ, ਉਥੇ ਹੀ ਰੱਬੀ ਨੂਰ ਹੈ।
English
Your Name is the Jewel, and Your Grace is the Light. In awareness, there is Your Light.
ਅੰਧੇਰੁ ਅੰਧੀ ਵਾਪਰੈ; ਸਗਲ ਲੀਜੈ ਖੋਇ ॥੧॥
andher andhee vaaparai; sagal leejai khoe |1|
Punjabi
ਅੰਨ੍ਹੀ ਦੁਨੀਆਂ ਅੰਦਰ, ਅਨ੍ਹੇਰਾ ਪਰਵਿਰਤ ਹੋ ਰਿਹਾ ਹੈ ਅਤੇ ਇਸ ਲਈ ਇਹ ਆਪਣੀਆਂ ਸਾਰੀਆਂ ਨੇਕੀਆਂ ਗੁਆ ਲੈਂਦੀ ਹੈ।
English
Darkness fills the dark, and then everything is lost. ||1||
ਇਹੁ ਸੰਸਾਰੁ ਸਗਲ ਬਿਕਾਰੁ ॥
eihu sansaar sagal bikaar |
Punjabi
ਇਹ ਸਾਰੀ ਦੁਨੀਆਂ ਪਾਪਾਂ ਅੰਦਰ ਗਲਤਾਨ ਹੋਈ ਹੋਈ ਹੈ।
English
This whole world is corrupt.
ਤੇਰਾ ਨਾਮੁ ਦਾਰੂ. ਅਵਰੁ ਨਾਸਤਿ; ਕਰਣਹਾਰੁ ਅਪਾਰੁ ॥੧॥ ਰਹਾਉ ॥
teraa naam daaroo. avar naasat; karanahaar apaar |1| rahaau |
Punjabi
ਹੇ ਮੇਰੇ ਬੇਅੰਤ ਸਿਰਜਣਹਾਰ ਸੁਆਮੀ! ਕੇਵਲ ਤੇਰਾ ਨਾਮ ਅਤੇ ਹੋਰ ਕੁਛ ਭੀ ਨਾਂ, ਸਾਰੇ ਰੋਗਾਂ ਦੀ ਦਵਾਈ ਹੈ। ਠਹਿਰਾਉ।
English
Your Name is the only cure; nothing else works, O Infinite Creator Lord. ||1||Pause||
ਪਾਤਾਲ ਪੁਰੀਆ ਏਕ ਭਾਰ; ਹੋਵਹਿ ਲਾਖ ਕਰੋੜਿ ॥
paataal pureea ek bhaar; hoveh laakh karorr |
Punjabi
ਹੇ ਸੁਆਮੀ! ਜੇਕਰ ਇਕ ਪਲੜੇ ਵਿੱਚ ਲੱਖੂਖਾਂ ਅਤੇ ਕ੍ਰੋੜਾ ਹੀ ਪਇਆਲਾਂ ਤੇ ਹੋਰ ਮੰਡਲਾਂ ਦੇ ਪਦਾਰਥਾਂ ਦਾ ਬੋਝ ਹੋਵੇ ਅਤੇ ਦੂਸਰੇ ਵਿੱਚ ਕੇਵਲ ਤੇਰਾ ਨਾਮ, ਫਿਰ ਭੀ ਇਹ ਵਧੇਰੇ ਵਜ਼ਨ ਦਾ ਹੋਵੇਗਾ।
English
One side of the scale holds tens of thousands, millions of nether regions and realms.
ਤੇਰੇ ਲਾਲ ਕੀਮਤਿ ਤਾ ਪਵੈ; ਜਾਂ ਸਿਰੈ ਹੋਵਹਿ ਹੋਰਿ ॥੨॥
tere laal keemat taa pavai; jaan sirai hoveh hor |2|
Punjabi
ਹੇ ਮੇਰੇ ਪ੍ਰੀਤਮਾ! ਜੇਕਰ ਕੋਈ ਹੋਰ ਤੇਰੇ ਵਰਗਾ ਦੂਸਰੇ ਸਿਰੇ ਤੇ ਹੋਵੇ, ਕੇਵਲ ਤਦ ਹੀ ਤੈਡੇ ਨਾਮ ਦਾ ਮੁੱਲ ਪਾਇਆ ਜਾ ਸਕਦਾ ਹੈ।
English
O my Beloved, Your Worth could only be estimated if something else could be placed on the other side of the scale. ||2||