Ang 1330
ਆਪੇ ਖੇਲ ਕਰੇ ਸਭ ਕਰਤਾ; ਐਸਾ ਬੂਝੈ ਕੋਈ ॥੩॥
aape khel kare sabh karataa; aisaa boojhai koee |3|
Punjabi
ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਸਮਝਦਾ ਹੈ ਕਿ ਕਰਤਾਰ ਖੁਦ ਹੀ ਸਾਰੀਆਂ ਖੇਡਾ ਖੇਡਦਾ ਹੈ।
English
The Creator Himself plays all the games; only a few understand this. ||3||
ਨਾਉ ਪ੍ਰਭਾਤੈ. ਸਬਦਿ ਧਿਆਈਐ; ਛੋਡਹੁ ਦੁਨੀ ਪਰੀਤਾ ॥
naau prabhaatai. sabad dhiaaeeai; chhoddahu dunee pareetaa |
Punjabi
ਸੰਸਾਰੀ ਲਗਨ ਨੂੰ ਛੱਡ ਕੇ, ਅੰਮ੍ਰਿਤ ਵੇਲੇ ਤੂੰ ਆਪਣੇ ਸੁਆਮੀ ਦੇ ਨਾਜਮ ਦਾ ਸਿਮਰਨ ਕਰ।
English
Meditate on the Name, and the Word of the Shabad, in the early hours before dawn; leave your worldly entanglements behind.
ਪ੍ਰਣਵਤਿ ਨਾਨਕ ਦਾਸਨਿ ਦਾਸਾ; ਜਗਿ ਹਾਰਿਆ. ਤਿਨਿ ਜੀਤਾ ॥੪॥੯॥
pranavat naanak daasan daasaa; jag haariaa. tin jeetaa |4|9|
Punjabi
ਨਾਨਕ ਬੇਨਤੀ ਕਰਦਾ ਹੈ, ਜੇ ਕੋਈ ਭੀ ਪ੍ਰਭੂ ਦੇ ਗੋਲਿਆਂ ਦਾ ਗੋਲਾ ਥੀ ਵੰਞਦਾ ਹੈ, ਉਹ ਜਿੱਤ ਜਾਂਦਾ ਹੈ ਅਤੇ ਸੰਸਾਰ ਹਾਰ ਜਾਂਦਾ ਹੈ।
English
Prays Nanak, the slave of God's slaves: the world loses, and he wins. ||4||9||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਮਨੁ ਮਾਇਆ ਮਨੁ ਧਾਇਆ; ਮਨੁ ਪੰਖੀ ਆਕਾਸਿ ॥
man maaeaa man dhaaeaa; man pankhee aakaas |
Punjabi
ਮਨੂਆ ਇਕ ਛਲੀਆ ਹੈ, ਮਨੂਆ ਫਿਰਤੂ ਘਿਰਤੂ ਹੈ ਅਤੇ ਮਨੂਆ ਪਰਿੰਦੇ ਦੀ ਤਰ੍ਹਾਂ ਅਸਮਾਨ ਅੰਦਰ ਉਡਦਾ ਫਿਰਦਾ ਹੈ।
English
The mind is Maya, the mind is a chaser; the mind is a bird flying across the sky.
ਤਸਕਰ ਸਬਦਿ ਨਿਵਾਰਿਆ; ਨਗਰੁ ਵੁਠਾ ਸਾਬਾਸਿ ॥
tasakar sabad nivaariaa; nagar vutthaa saabaas |
Punjabi
ਜਦ ਗੁਰਾਂ ਦੀ ਬਾਣੀ ਰਾਹੀਂ, ਮਨੂਆ ਚੋਰ ਕਾਬੂ ਕਰ ਲਿਆ ਜਾਂਦਾ ਹੈ, ਤਾਂ ਦੇਹ ਦਾ ਪਿੰਡ ਰੰਗੀ ਵਸਦਾ ਹੈ ਅਤੇ ਪ੍ਰਾਣੀ ਨੂੰ ਵਧਾਈਆਂ ਮਿਲਦੀਆਂ ਹਨ।
English
The thieves are overpowered by the Shabad, and then the body-village prospers and celebrates.
ਜਾ ਤੂ ਰਾਖਹਿ. ਰਾਖਿ ਲੈਹਿ; ਸਾਬਤੁ ਹੋਵੈ ਰਾਸਿ ॥੧॥
jaa too raakheh. raakh laihi; saabat hovai raas |1|
Punjabi
ਜਦ ਤੂੰ ਜੀਵ ਨੂੰ ਬਚਾਉਣਾ ਚਾਹੁੰਦਾ ਹੈ, ਤੂੰ ਉਸ ਨੂੰ ਬਚਾਅ ਲੈਂਦਾ ਹੈ ਅਤੇ ਉਸ ਦੀ ਪੂੰਜੀ ਸਹੀ ਸਲਾਮਤ ਰਹਿੰਦੀ ਹੈ।
English
Lord, when You save someone, he is saved; his capital is safe and sound. ||1||
ਐਸਾ ਨਾਮੁ ਰਤਨੁ; ਨਿਧਿ ਮੇਰੈ ॥
aisaa naam ratan; nidh merai |
Punjabi
ਮੈਨੂੰ ਐਹੋ ਜਿਹਾ ਖਜਾਨਾ ਬਖਸ਼ ਜੋ ਤੇਰੇ ਨਾਮ ਦੇ ਜਵਾਹਿਰਾਤ ਨਾਲ ਪਰੀਪੂਰਨ ਹੋਵੇ,
English
Such is my Treasure, the Jewel of the Naam;
ਗੁਰਮਤਿ ਦੇਹਿ; ਲਗਉ ਪਗਿ ਤੇਰੈ ॥੧॥ ਰਹਾਉ ॥
guramat dehi; lgau pag terai |1| rahaau |
Punjabi
ਮੇਰੇ ਸਾਈਂ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਤੇਰੇ ਪੈਰੀ ਪੈਦਾ ਹਾਂ। ਠਹਿਰਾਉ।
English
please bless me with the Guru's Teachings, so that I may fall at Your Feet. ||1||Pause||
ਮਨੁ ਜੋਗੀ. ਮਨੁ ਭੋਗੀਆ; ਮਨੁ ਮੂਰਖੁ ਗਾਵਾਰੁ ॥
man jogee. man bhogeea; man moorakh gaavaar |
Punjabi
ਮਨੂਆ ਵਿਰਕਤ ਹੈ, ਮਨੂਆ ਅਨੰਦ ਮਾਨਣ ਵਾਲਾ ਭੀ ਹੈ ਅਤੇ ਮਨੂਆ ਅਣਜਾਣ ਅਤੇ ਅਗਿਆਨੀ ਹੈ।
English
The mind is a Yogi, the mind is a pleasure-seeker; the mind is foolish and ignorant.
ਮਨੁ ਦਾਤਾ. ਮਨੁ ਮੰਗਤਾ; ਮਨ ਸਿਰਿ ਗੁਰੁ ਕਰਤਾਰੁ ॥
man daataa. man mangataa; man sir gur karataar |
Punjabi
ਮਨੂਆ ਦਾਤਾਰ ਹੈ, ਮਨੂਆ ਭਿਖਾਰੀ ਭੀ ਹੈ ਅਤੇ ਮਨੂਆ ਸੱਚੇ ਗੁਰੂ, ਸਿਰਜਣਹਾਰ ਦੇ ਰਾਹੀਂ ਸਰ ਕੀਤਾ ਜਾਂਦਾ ਹੈ।
English
The mind is the giver, the mind is the beggar; the mind is the Great Guru, the Creator.
ਪੰਚ ਮਾਰਿ ਸੁਖੁ ਪਾਇਆ; ਐਸਾ ਬ੍ਰਹਮੁ ਵੀਚਾਰੁ ॥੨॥
panch maar sukh paaeaa; aisaa braham veechaar |2|
Punjabi
ਐਹੋ ਜੇਹਾ ਹੈ ਸੁਆਮੀ ਦਾ ਸਿਮਰਨ ਕਿ ਇਸ ਦੇ ਰਾਹੀਂ ਪੰਜਾਂ ਭੂਤਨਿਆਂ ਨੂੰ ਵਸ ਕਰਦੇ, ਜਪੀਵ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਜਾਂਦਾ ਹੈ।
English
The five thieves are conquered, and peace is attained; such is the contemplative wisdom of God. ||2||
ਘਟਿ ਘਟਿ ਏਕੁ ਵਖਾਣੀਐ; ਕਹਉ ਨ ਦੇਖਿਆ ਜਾਇ ॥
ghatt ghatt ek vakhaaneeai; khau na dekhiaa jaae |
Punjabi
ਇਕ ਪ੍ਰਭੂ ਹਰ ਦਿਲ ਅੰਦਰ ਪ੍ਰਗਟ ਆਖਿਆ ਜਾਂਦਾ ਹੈ, ਪ੍ਰੰਤੂ ਕੋਈ ਭੀ ਉਸ ਨੂੰ ਵੇਖ ਨਹੀਂ ਸਕਦਾ।
English
The One Lord is said to be in each and every heart, but no one can see Him.
ਖੋਟੋ ਪੂਠੋ ਰਾਲੀਐ; ਬਿਨੁ ਨਾਵੈ. ਪਤਿ ਜਾਇ ॥
khotto poottho raaleeai; bin naavai. pat jaae |
Punjabi
ਕੂੜੇ ਪੁਰਸ਼ ਨੂੰ ਮੁਧਾ ਕਰਕੇ ਗਰਭ ਵਿੱਚ ਸੁੱਟਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਉਹ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ।
English
The false are cast upside-down into the womb of reincarnation; without the Name, they lose their honor.
ਜਾ ਤੂ ਮੇਲਹਿ ਤਾ ਮਿਲਿ ਰਹਾਂ; ਜਾਂ ਤੇਰੀ ਹੋਇ ਰਜਾਇ ॥੩॥
jaa too meleh taa mil rahaan; jaan teree hoe rajaae |3|
Punjabi
ਜੇਕਰ ਐਹੋ ਜੇਹੀ ਹੋਵੇ ਤੇਰੀ ਰਜਾ ਅਤੇ ਜੇਕਰ ਤੂੰ ਜੋੜੇ, ਕੇਵਲ ਤਦ ਹੀ ਮੈਂ ਤੇਰੇ ਨਾਲ ਜੁੜਿਆ ਰਹਿ ਸਕਦਾ ਹਾਂ, ਹੇ ਸੁਆਮੀ!
English
Those whom You unite, remain united, if it is Your Will. ||3||
ਜਾਤਿ ਜਨਮੁ. ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥
jaat janam. neh poochheeai; sach ghar lehu bataae |
Punjabi
ਪ੍ਰਭੂ ਪ੍ਰਾਣੀ ਦੀ ਜਾਤੀ ਅਤੇ ਪੈਦਾਇਸ਼ ਬਾਰੇ ਪੁਛ ਗਿਛ ਨਹੀਂ ਕਰਦਾ, ਇਸ ਲਈ ਤੂੰ ਸੁਆਮੀ ਦੇ ਸੱਚੇ ਧਾਮ ਦੀ ਭਾਲ ਕਰ।
English
God does not ask about social class or birth; you must find your true home.
ਸਾ ਜਾਤਿ. ਸਾ ਪਤਿ ਹੈ; ਜੇਹੇ ਕਰਮ ਕਮਾਇ ॥
saa jaat. saa pat hai; jehe karam kamaae |
Punjabi
ਕੇਵਲ ਉਹ ਹੀ ਬੰਦੇ ਦਾ ਵਰਨ ਹੈ ਅਤੇ ਉਹ ਹੀ ਸੋਪਾ ਜੇਹੋ ਜੇਹੇ ਕਿ ਅਮਲ ਉਹ ਕਮਾਉਂਦਾ ਹੈ।
English
That is your social class and that is your status - the karma of what you have done.
ਜਨਮ ਮਰਨ ਦੁਖੁ ਕਾਟੀਐ; ਨਾਨਕ. ਛੂਟਸਿ ਨਾਇ ॥੪॥੧੦॥
janam maran dukh kaatteeai; naanak. chhoottas naae |4|10|
Punjabi
ਨਾਨਕ ਸੁਆਮੀ ਦੇ ਨਾਮ ਦੇ ਰਾਹੀਂ, ਬੰਦਾ ਬੰਦਖਲਾਸ ਹੋ ਜਾਂਦਾ ਹੈ ਅਤੇ ਉਸ ਦੀ ਜੰਮਣ ਅਤੇ ਮਰਨ ਦੀ ਪੀੜ ਮਿਟ ਜਾਂਦੀ ਹੈ।
English
The pains of death and rebirth are eradicated; O Nanak, salvation is in the Lord's Name. ||4||10||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਜਾਗਤੁ ਬਿਗਸੈ; ਮੂਠੋ ਅੰਧਾ ॥
jaagat bigasai; moottho andhaa |
Punjabi
ਜਾਗਦਾ ਹੋਇਆ ਵੀ ਅੰਨ੍ਹਾਂ ਇਨਸਾਨ ਲੁੱਟਿਆ ਪੁੱਟਿਆ ਜਾ ਰਿਹਾ ਹੈ ਅਤੇ ਫਿਰ ਭੀ ਉਹ ਖੁਸ਼ ਪ੍ਰਸੰਨ ਹੈ।
English
He is awake, and even happy, but he is being plundered - he is blind!
ਗਲਿ ਫਾਹੀ; ਸਿਰਿ ਮਾਰੇ ਧੰਧਾ ॥
gal faahee; sir maare dhandhaa |
Punjabi
ਭਾਵੇਂ ਫਾਂਸੀ ਉਸ ਦੀ ਗਰਦਨ ਦੁਆਲੇ ਹੈ, ਤਦ ਵੀ ਉਹ ਸੰਸਾਰੀ ਕੰਮਾਂ ਅੰਦਰ ਆਪਣਾ ਸਿਰ ਖਪਾ ਰਿਹਾ ਹੈ।
English
The noose is around his neck, and yet, his head is busy with worldly affairs.
ਆਸਾ ਆਵੈ; ਮਨਸਾ ਜਾਇ ॥
aasaa aavai; manasaa jaae |
Punjabi
ਉਮੈਦ ਅੰਦਰ ਉਹ ਆਉਂਦਾ ਹੈ ਅਤੇ ਖਾਹਿਸ਼ ਅੰਦਰ ਟੁਰ ਜਾਂਦਾ ਹੈ।
English
In hope, he comes and in desire, he leaves.
ਉਰਝੀ ਤਾਣੀ; ਕਿਛੁ. ਨ ਬਸਾਇ ॥੧॥
aurajhee taanee; kichh. na basaae |1|
Punjabi
ਉਸ ਦੇ ਜੀਵਨ ਦੇ ਧਾਗੇ ਉਲਝੇ ਹੋਏ ਹਨ ਅਤੇ ਉਸ ਦੇ ਹਢੋ ਹੀ ਕੋਈ ਵੱਸ ਨਹੀਂ ਚਲਦਾ।
English
The strings of his life are all tangled up; he is utterly helpless. ||1||
ਜਾਗਸਿ; ਜੀਵਣ ਜਾਗਣਹਾਰਾ ॥
jaagas; jeevan jaaganahaaraa |
Punjabi
ਜਗਤ ਦੀ ਜਿੰਦ-ਜਾਨ, ਸਦਾ ਹੀ ਜਾਗਣ ਵਾਲਾ ਸੁਆਮੀ ਖਬਰਦਾਰ ਰਹਿੰਦਾ ਹੈ।
English
The Lord of Awareness, the Lord of Life is awake and aware.
ਸੁਖ ਸਾਗਰ; ਅੰਮ੍ਰਿਤ ਭੰਡਾਰਾ ॥੧॥ ਰਹਾਉ ॥
sukh saagar; amrit bhanddaaraa |1| rahaau |
Punjabi
ਸੁਆਮੀ ਆਰਾਮ ਦਾ ਸਮੁੰਦਰ ਅਤੇ ਨਾਮ-ਅੰਮ੍ਰਿਤ ਦਾ ਖਜਾਨਾ ਹੈ। ਠਹਿਰਾਉ।
English
He is the Ocean of peace, the Treasure of Ambrosial Nectar. ||1||Pause||
ਕਹਿਓ. ਨ ਬੂਝੈ, ਅੰਧੁ. ਨ ਸੂਝੈ; ਭੋਂਡੀ ਕਾਰ ਕਮਾਈ ॥
kahio. na boojhai, andh. na soojhai; bhonddee kaar kamaaee |
Punjabi
ਅੰਨ੍ਹੇ ਇਨਸਾਨ ਨੂੰ ਦਿਸਦਾ ਨਹੀਂ ਤੇ ਜਿਹੜਾ ਕੁਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਸਮਝਦਾ ਨਹੀਂ ਅਤੇ ਮੰਦੇ ਕਰਮ ਕਰਦਾ ਹੈ।
English
He does not understand what he is told; he is blind - he does not see, and so he does his evil deeds.
ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ; ਕਰਮੀ ਮਿਲੈ ਵਡਾਈ ॥੨॥
aape preet prem paramesur; karamee milai vaddaaee |2|
Punjabi
ਸੁਆਮੀ ਖੁਦ ਹੀ ਬੰਦੇ ਦੇ ਅੰਦਰ ਆਪਣੀ ਪਿਰਹੜੀ ਅਤੇ ਮੁਹੱਬਤ ਪਾਉਂਦਾ ਹੈ ਅਤੇ ਆਪਣੀ ਰਹਿਮਤ ਦੁਆਰਾ ਉਸ ਨੂੰ ਪ੍ਰਭਤਾ ਬਖਸ਼ਦਾ ਹੈ।
English
The Transcendent Lord Himself showers His Love and Affection; by His Grace, He bestows glorious greatness. ||2||
ਦਿਨੁ ਦਿਨੁ ਆਵੈ, ਤਿਲੁ ਤਿਲੁ ਛੀਜੈ; ਮਾਇਆ ਮੋਹੁ ਘਟਾਈ ॥
din din aavai, til til chheejai; maaeaa mohu ghattaaee |
Punjabi
ਹਰ ਇਕਸ ਦਿਹੁੰ ਦੇ ਆਉਣ ਨਾਲ ਆਦਮੀ ਦੀ ਉਮਰ ਭੋਰਾ ਭੋਰਾ ਕਰਕੇ ਘਟਦੀ ਜਾ ਰਹੀ ਹੈ ਤਾ ਵੀ ਧਨ-ਦੌਲਤ ਦਾ ਪਿਆਰ ਉਸ ਦੇ ਚਿੱਤ ਵਿੱਚ ਰਮ ਰਿਹਾ ਹੈ।
English
With the coming of each and every day, his life is wearing away, bit by bit; but still, his heart is attached to Maya.
ਬਿਨੁ ਗੁਰ. ਬੂਡੋ, ਠਉਰ. ਨ ਪਾਵੈ; ਜਬ ਲਗ ਦੂਜੀ ਰਾਈ ॥੩॥
bin gur. booddo, tthaur. na paavai; jab lag doojee raaee |3|
Punjabi
ਜਦ ਤਾਂਈ ਬੰਦੇ ਦੇ ਅੰਦਰ ਇਕ ਭੋਰਾ ਭਰ ਭੀ ਦਵੈਤ-ਭਾਵ ਹੈ ਅਤੇ ਉਹ ਗੁਰੂ ਦੇ ਬਗੈਰ ਹੈ, ਉਦੋਂ ਤਾਈ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ ਤੇ ਉਹ ਡੁਬ ਜਾਂਦਾ ਹੈ।
English
Without the Guru, he is drowned, and finds no place of rest, as long as he is caught in duality. ||3||
ਅਹਿਨਿਸਿ ਜੀਆ ਦੇਖਿ ਸਮੑਾਲੈ; ਸੁਖੁ ਦੁਖੁ ਪੁਰਬਿ ਕਮਾਈ ॥
ahinis jeea dekh samaalai; sukh dukh purab kamaaee |
Punjabi
ਦਿਹੁੰ ਤੇ ਰੈਣ, ਸੁਆਮੀ ਆਪਣੇ ਜੀਵ ਜੰਤੂਆਂ ਨੂੰ ਦੇਖ ਭਾਲ ਅਤੇ ਉਲ੍ਹਾਂ ਦੀ ਸੰਭਾਲ ਕਰਦਾ ਹੈ ਅਤੇ ਉਨ੍ਹਾਂ ਦੇ ਪਿਛੇ ਕਰਮਾਂ ਦੇ ਅਨੁਸਾਰ ਉਨ੍ਹਾਂ ਨੂੰ ਖੁਸ਼ੀ ਤੇ ਗਮੀ ਦਿੰਦਾ ਹੈ।
English
Day and night, God watches over and takes care of His living beings; they receive pleasure and pain according to their past actions.
ਕਰਮਹੀਣੁ ਸਚੁ ਭੀਖਿਆ ਮਾਂਗੈ; ਨਾਨਕ ਮਿਲੈ ਵਡਾਈ ॥੪॥੧੧॥
karamaheen sach bheekhiaa maangai; naanak milai vaddaaee |4|11|
Punjabi
ਬਦਨਸੀਬ ਨਾਨਕ ਸੱਚੇ ਨਾਮ ਦੀ ਖੈਰ ਦੀ ਯਾਚਨਾ ਕਰਦਾ ਹੈ। ਹੇ ਸੁਆਮੀ! ਤੂੰ ਉਸ ਨੂੰ ਇਹ ਪ੍ਰਭਤਾ ਪ੍ਰਦਾਨ ਕਰ।
English
Nanak, the unfortunate one, begs for the charity of Truth; please bless him with this glory. ||4||11||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਮਸਟਿ ਕਰਉ; ਮੂਰਖੁ. ਜਗਿ ਕਹੀਆ ॥
masatt krau; moorakh. jag kaheea |
Punjabi
ਜੇਕਰ ਮੈਂ ਚੁਪ ਕਰ ਰਹਾਂ ਤਾਂ ਦੁਨੀਆਂ ਮੈਨੂੰ ਬੇਵਕੂਫ ਆਖਦੀ ਹੈ।
English
If I remain silent, the world calls me a fool.
ਅਧਿਕ ਬਕਉ; ਤੇਰੀ ਲਿਵ ਰਹੀਆ ॥
adhik bkau; teree liv raheea |
Punjabi
ਜੇਕਰ ਮੈਂ ਬਹੁਤਾ ਬੋਲਾਂ ਤਾਂ ਮੈਂ ਤੇਰੀ ਪ੍ਰੀਤ ਤੋਂ ਵਾਂਝਿਆ ਰਹਿ ਜਾਂਦਾ ਹਾਂ, ਹੇ ਸੁਆਮੀ।
English
If I talk too much, I miss out on Your Love.
ਭੂਲ ਚੂਕ; ਤੇਰੈ ਦਰਬਾਰਿ ॥
bhool chook; terai darabaar |
Punjabi
ਆਦਮੀ ਦੀਆਂ ਗਲਤੀਆਂ ਅਤੇ ਉਣਤਾਈਆਂ ਤੈਡੀ ਦਰਗਾਹ ਅੰਦਰ ਪਰਖੀਆਂ ਜਾਂਦੀਆਂ ਹਨ।
English
My mistakes and faults will be judged in Your Court.
ਨਾਮ ਬਿਨਾ; ਕੈਸੇ ਆਚਾਰ ॥੧॥
naam binaa; kaise aachaar |1|
Punjabi
ਨਾਮ ਦੇ ਬਾਝੋਂ ਚੰਗਾ ਚਾਲ ਚਲਨ ਕਿਸ ਤਰ੍ਹਾਂ ਹੋ ਸਕਦਾ ਹੈ?
English
Without the Naam, the Name of the Lord, how can I maintain good conduct? ||1||
ਐਸੇ ਝੂਠਿ ਮੁਠੇ ਸੰਸਾਰਾ ॥
aise jhootth mutthe sansaaraa |
Punjabi
ਐਹੋ ਜਿਹਾ ਹੈ ਜਹਾਨ ਕਿ ਇਸ ਨੂੰ ਕੂੜ ਠੱਗੀ ਜਾ ਰਿਹਾ ਹੈ।
English
Such is the falsehood which is plundering the world.
ਨਿੰਦਕੁ ਨਿੰਦੈ; ਮੁਝੈ ਪਿਆਰਾ ॥੧॥ ਰਹਾਉ ॥
nindak nindai; mujhai piaaraa |1| rahaau |
Punjabi
ਮੈਨੂੰ ਮਿਠੜਾ ਲਗਦਾ ਹੈ ਬਦਖੋਈ ਕਰਨ ਵਾਲਾ ਜੋ ਬਦਖੋਈ ਕਰਦਾ ਹੈ। ਠਹਿਰਾਉ।
English
The slanderer slanders me, but even so, I love him. ||1||Pause||
ਜਿਸੁ ਨਿੰਦਹਿ; ਸੋਈ ਬਿਧਿ ਜਾਣੈ ॥
jis nindeh; soee bidh jaanai |
Punjabi
ਕੇਵਲ ਉਹ ਹੀ ਜੀਵਨ ਰਹੁਰੀਤੀ ਨੂੰ ਜਾਣਦਾ ਹੈ, ਜਿਸ ਦੀ ਬਦਖੋਈ ਹੁੰਦੀ ਹੈ;
English
He alone knows the way, who has been slandered.
ਗੁਰ ਕੈ ਸਬਦੇ; ਦਰਿ ਨੀਸਾਣੈ ॥
gur kai sabade; dar neesaanai |
Punjabi
ਪਰ ਗੁਰਾਂ ਦੀ ਬਾਣੀ ਰਾਹੀਂ ਉਹ ਸੁਆਮੀ ਦੀ ਦਰਗਾਹ ਅੰਦਰ ਪ੍ਰਗਟ ਥੀ ਵੰਞਦਾ ਹੈ।
English
Through the Word of the Guru's Shabad, he is stamped with the Lord's Insignia in His Court.
ਕਾਰਣ ਨਾਮੁ; ਅੰਤਰਗਤਿ ਜਾਣੈ ॥
kaaran naam; antaragat jaanai |
Punjabi
ਆਪਣੇ ਮਨ ਅੰਦਰ ਉਹ ਹੇਤੂਆਂ ਦੇ ਹੈਤੂ, ਨਾਮ ਦੀ ਉਚਤਾ ਨੂੰ ਅਨੁਭਵ ਕਰ ਲੈਂਦਾ ਹੈ।
English
He realizes the Naam, the Cause of causes, deep within himself.
ਜਿਸ ਨੋ ਨਦਰਿ ਕਰੇ; ਸੋਈ ਬਿਧਿ ਜਾਣੈ ॥੨॥
jis no nadar kare; soee bidh jaanai |2|
Punjabi
ਜਿਸ ਕਿਸੇ ਉਤੇ ਵਾਹਿਗੁਰੂ ਦੀ ਮਿਹਰ ਹੈ, ਕੇਵਲ ਉਹ ਹੀ ਜੀਵਨ ਦੀ ਨੇਕ ਰਹੁ-ਰੀਤੀ ਨੂੰ ਜਾਣਦਾ ਹੈ।
English
He alone knows the way, who is blessed by the Lord's Glance of Grace. ||2||
ਮੈ ਮੈਲੌ; ਊਜਲੁ ਸਚੁ ਸੋਇ ॥
mai mailau; aoojal sach soe |
Punjabi
ਮੈਂ ਮਲੀਨ ਹਾਂ ਜਦ ਕਿ ਪਵਿੱਤਰ ਹੈ ਉਹ ਸੱਚਾ ਸੁਆਮੀ।
English
I am filthy and polluted; the True Lord is Immaculate and Sublime.
ਊਤਮੁ ਆਖਿ; ਨ ਊਚਾ ਹੋਇ ॥
aootam aakh; na aoochaa hoe |
Punjabi
ਆਪਣੇ ਆਪ ਨੂੰ ਸ਼੍ਰੇਸ਼ਟ ਕਹਿਣ ਦੁਆਰਾ ਕੋਈ ਚੰਗਾ ਨਹੀਂ ਬਣ ਜਾਂਦਾ।
English
Calling oneself sublime, one does not become exalted.
ਮਨਮੁਖੁ ਖੂਲਿੑ; ਮਹਾ ਬਿਖੁ ਖਾਇ ॥
manamukh khoola; mahaa bikh khaae |
Punjabi
ਮਨਮਤੀਆਂ ਖੁਲ੍ਹਮ-ਖੁਲਾ ਪਰਮ ਜ਼ਹਿਰ ਨੂੰ ਖਾਂਦਾ ਹੈ।
English
The self-willed manmukh openly eats the great poison.
ਗੁਰਮੁਖਿ ਹੋਇ; ਸੁ ਰਾਚੈ ਨਾਇ ॥੩॥
guramukh hoe; su raachai naae |3|
Punjabi
ਜੋ ਗੁਰੂ ਅਨੁਸਾਰੀ ਥੀ ਵੰਝਦਾ ਹੈ! ਉਹ ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
English
But one who becomes Gurmukh is absorbed in the Name. ||3||
ਅੰਧੌ ਬੋਲੌ ਮੁਗਧੁ ਗਵਾਰੁ ॥
andhau bolau mugadh gavaar |
Punjabi
ਮੈਂ ਅੰਨ੍ਹਾਂ ਡੋਰਾ, ਮੂਰਖ, ਬੇਵਕੂਫ,
English
I am blind, deaf, foolish and ignorant,