Ang 1331
ਹੀਣੌ ਨੀਚੁ ਬੁਰੌ ਬੁਰਿਆਰੁ ॥
heenau neech burau buriaar |
Punjabi
ਬਹੁਤ ਨੀਵਾਂ ਅਧਮ ਅਤੇ ਮੰਦਿਆਂ ਦਾ ਪਰਮ ਮੰਦਾ ਹਾਂ।
English
the lowest of the low, the worst of the worst.
ਨੀਧਨ ਕੌ ਧਨੁ; ਨਾਮੁ ਪਿਆਰੁ ॥
needhan kau dhan; naam piaar |
Punjabi
ਮੇਰੇ, ਗਰੀਬ ਦੇ ਪੱਲੇ ਪ੍ਰਭੂ ਦੇ ਨਾਮ ਦਾ ਪ੍ਰੇਮ ਦਾ ਪਦਾਰਥ ਹੈ।
English
I am poor, but I have the Wealth of Your Name, O my Beloved.
ਇਹੁ ਧਨੁ ਸਾਰੁ; ਹੋਰੁ ਬਿਖਿਆ ਛਾਰੁ ॥੪॥
eihu dhan saar; hor bikhiaa chhaar |4|
Punjabi
ਸ਼੍ਰੇਸ਼ਟ ਹੈ ਇਹ ਪਦਾਰਥ। ਹੋਰ ਸਾਰੇ ਮਾਲਮਤਾ ਨਿਰੇਪੁਰੇ ਜ਼ਹਿਰ ਅਤੇ ਸੁਆਹ ਹਨ।
English
This is the most excellent wealth; all else is poison and ashes. ||4||
ਉਸਤਤਿ ਨਿੰਦਾ; ਸਬਦੁ ਵੀਚਾਰੁ ॥
ausatat nindaa; sabad veechaar |
Punjabi
ਲੋਕਾਂ ਦੀ ਵਡਿਆਈ ਅਤੇ ਬੁਰਿਆਈ ਨੂੰ ਤਿਆਗ, ਮੈਂ ਨਾਮ ਦਾ ਸਿਮਰਨ ਕਰਦਾ ਹਾਂ।
English
I pay no attention to slander and praise; I contemplate the Word of the Shabad.
ਜੋ ਦੇਵੈ; ਤਿਸ ਕਉ ਜੈਕਾਰੁ ॥
jo devai; tis kau jaikaar |
Punjabi
ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜਿਹੜਾ ਮੈਨੂੰ ਬਖਸ਼ੀਸ਼ਾ ਬਖਸ਼ਦਾ ਹੈ।
English
I celebrate the One who blesses me with His Bounty.
ਤੂ ਬਖਸਹਿ; ਜਾਤਿ ਪਤਿ ਹੋਇ ॥
too bakhaseh; jaat pat hoe |
Punjabi
ਜਿਸ ਕਿਸੇ ਨੂੰ ਤੂੰ ਮੁਆਫ ਕਰ ਦਿੰਦਾ ਹੈ, ਉਸ ਨੂੰ ਉਚੀ ਜਾਤੀ ਅਤੇ ਇੱਜ਼ਤ ਪ੍ਰਾਪਤ ਹੋ ਜਾਂਦੀਆਂ ਹਨ।
English
Whomever You forgive, O Lord, is blessed with status and honor.
ਨਾਨਕੁ ਕਹੈ; ਕਹਾਵੈ ਸੋਇ ॥੫॥੧੨॥
naanak kahai; kahaavai soe |5|12|
Punjabi
ਗੁਰੂ ਜੀ ਆਖਦੇ ਹਨ, ਉਹ ਸੁਆਮੀ ਦੀ ਬੰਦੇ ਪਾਸੋਂ ਆਪਣਾ ਨਾਮ ਉਚਾਰਨ ਕਰਵਾਉਂਦਾ ਹੈ।
English
Says Nanak, I speak as He causes me to speak. ||5||12||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਖਾਇਆ ਮੈਲੁ ਵਧਾਇਆ; ਪੈਧੈ. ਘਰ ਕੀ ਹਾਣਿ ॥
khaaeaa mail vadhaaeaa; paidhai. ghar kee haan |
Punjabi
ਵੱਧ ਖਾਣ ਦੁਆਰਾ ਆਦਮੀ ਮੈਨੇ ਨੂੰ ਵਧਾਉਂਦਾ ਹੈ ਅਤੇ ਵਧੀਆ ਪਹਿਨਣੇ ਦੁਆਰਾ ਉਹ ਆਪਣੇ ਘਰਾਨੇ ਦੀ ਹਾਨੀ ਕਰਵਾਉਂਦਾ ਹੈ।
English
Eating too much, one's filth only increases; wearing fancy clothes, one's home is disgraced.
ਬਕਿ ਬਕਿ ਵਾਦੁ ਚਲਾਇਆ; ਬਿਨੁ ਨਾਵੈ. ਬਿਖੁ ਜਾਣਿ ॥੧॥
bak bak vaad chalaaeaa; bin naavai. bikh jaan |1|
Punjabi
ਬੜ ਬੜ ਕਰਨ ਦੁਆਰਾ, ਬੰਦਾ ਬਖੇੜੇ ਖੜੇ ਕਰ ਲੈਂਦਾ ਹੈ। ਤੂੰ ਸਮਝ ਲੈ, ਹੇ ਬੰਦੇ! ਕਿ ਨਾਮ ਦੇ ਬਗੈਰ ਹਰ ਸ਼ੈ ਨਿਰੀਪੁਰੀ ਜ਼ਹਿਰ ਹੀ ਹੈ।
English
Talking too much, one only starts arguments. Without the Name, everything is poison - know this well. ||1||
ਬਾਬਾ. ਐਸਾ ਬਿਖਮ ਜਾਲਿ; ਮਨੁ ਵਾਸਿਆ ॥
baabaa. aisaa bikham jaal; man vaasiaa |
Punjabi
ਹੇ ਪਿਤਾ! ਮੇਰੀ ਆਤਮਾ ਐਹੋ ਜੇਹੇ ਜਬਰਦਸਤ ਫੰਧੇ ਵਿੱਚ ਫਸ ਗਈ ਹੈ,
English
O Baba, such is the treacherous trap which has caught my mind;
ਬਿਬਲੁ ਝਾਗਿ; ਸਹਜਿ ਪਰਗਾਸਿਆ ॥੧॥ ਰਹਾਉ ॥
bibal jhaag; sehaj paragaasiaa |1| rahaau |
Punjabi
ਕਿ ਕੇਵਲ ਝਖੜ ਝਾਂਜੇ ਵਿਚੋਂ ਲੰਘ ਕੇ ਹੀ, ਇਸ ਨੂੰ ਬ੍ਰਹਿਮ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਠਹਿਰਾਉ।
English
riding out the waves of the storm, it will be enlightened by intuitive wisdom. ||1||Pause||
ਬਿਖੁ ਖਾਣਾ. ਬਿਖੁ ਬੋਲਣਾ; ਬਿਖੁ ਕੀ ਕਾਰ ਕਮਾਇ ॥
bikh khaanaa. bikh bolanaa; bikh kee kaar kamaae |
Punjabi
ਇਨਸਾਨ ਜ਼ਹਿਰ ਖਾਂਦੇ ਹਨ, ਜ਼ਹਿਰ ਬੋਲਦੇ ਹਨ ਅਤੇ ਜ਼ਹਿਰ ਦੇ ਹੀ ਕੰਮ ਕਰਦੇ ਹਨ।
English
They eat poison, speak poison and do poisonous deeds.
ਜਮ ਦਰਿ ਬਾਧੇ ਮਾਰੀਅਹਿ; ਛੂਟਸਿ ਸਾਚੈ ਨਾਇ ॥੨॥
jam dar baadhe maareeeh; chhoottas saachai naae |2|
Punjabi
ਉਨ੍ਹਾਂ ਨੂੰ ਮੌਤ ਦੇ ਬੂਹੇ ਉਤੇ ਬੰਨ੍ਹ ਕੇ ਸਜਾ ਮਿਲਦੀ ਹੈ। ਕੇਵਲ ਸੱਚੇ ਨਾਮ ਦੇ ਰਾਹੀਂ ਹੀ ਉਹ ਬੰਦਖਲਾਸ ਹੋ ਸਕਦੇ ਹਨ।
English
Bound and gagged at Death's door, they are punished; they can be saved only through the True Name. ||2||
ਜਿਵ ਆਇਆ. ਤਿਵ ਜਾਇਸੀ; ਕੀਆ ਲਿਖਿ ਲੈ ਜਾਇ ॥
jiv aaeaa. tiv jaaeisee; keea likh lai jaae |
Punjabi
ਜਿਸ ਤਰ੍ਹਾਂ ਬੰਦਾ ਆਇਆ ਸੀ, ਉਸੇ ਤਰ੍ਹਾਂ ਹੀ ਉਹ ਟੁਰ ਜਾਵੇਗਾ। ਉਸ ਦੇ ਅਮਲ ਲਿਖ ਲਏ ਜਾਂਦੇ ਹਨ ਅਤੇ ਉਸ ਦੇ ਨਾਲ ਜਾਂਦੇ ਹਨ।
English
As they come, they go. Their actions are recorded, and go along with them.
ਮਨਮੁਖਿ. ਮੂਲੁ ਗਵਾਇਆ; ਦਰਗਹ ਮਿਲੈ ਸਜਾਇ ॥੩॥
manamukh. mool gavaaeaa; daragah milai sajaae |3|
Punjabi
ਮਨਮਤੀਆਂ ਆਪਣੀ ਅਸਲ ਪੂੰਜੀ ਭੀ ਗੁਆ ਲੈਂਦਾ ਹੈ ਅਤੇ ਉਸ ਨੂੰ ਸੁਆਮੀ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।
English
The self-willed manmukh loses his capital, and is punished in the Court of the Lord. ||3||
ਜਗੁ ਖੋਟੌ. ਸਚੁ ਨਿਰਮਲੌ; ਗੁਰਸਬਦੀਂ ਵੀਚਾਰਿ ॥
jag khottau. sach niramalau; gurasabadeen veechaar |
Punjabi
ਸੰਸਾਰ ਅਪਵਿੱਤਰ ਹੈ ਅਤੇ ਪਾਵਨ ਪੁਨੀਤ ਹੈ ਸੱਚਾ ਸੁਆਮੀ। ਇਸ ਲਈ, ਤੂੰ ਗੁਰਾਂ ਦੀ ਬਾਣੀ ਰਾਹੀਂ, ਉਸ ਦਾ ਸਿਮਰਨ ਕਰ।
English
The world is false and polluted; only the True One is Pure. Contemplate Him through the Word of the Guru's Shabad.
ਤੇ ਨਰ ਵਿਰਲੇ ਜਾਣੀਅਹਿ; ਜਿਨ ਅੰਤਰਿ ਗਿਆਨੁ ਮੁਰਾਰਿ ॥੪॥
te nar virale jaaneeeh; jin antar giaan muraar |4|
Punjabi
ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਹੰਕਾਰ ਦੇ ਵੈਰੀ ਹਰੀ ਦੀ ਗਿਆਤ ਹੈ।
English
Those who have God's spiritual wisdom within, are known to be very rare. ||4||
ਅਜਰੁ ਜਰੈ. ਨੀਝਰੁ ਝਰੈ; ਅਮਰ ਅਨੰਦ ਸਰੂਪ ॥
ajar jarai. neejhar jharai; amar anand saroop |
Punjabi
ਜੋ ਕੋਈ ਭੀ ਅਸਹਿ ਨੂੰ ਸਹਾਰਦਾ ਹੈ, ਉਸ ਦੇ ਲਈ ਪ੍ਰਸੰਨਤਾ ਸਰੂਪ, ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਇਕ ਰਸ ਟਪਕਦਾ ਹੈ।
English
They endure the unendurable, and the Nectar of the Lord, the Embodiment of Bliss, trickles into them continuously.
ਨਾਨਕੁ. ਜਲ ਕੌ ਮੀਨੁ ਸੈ; ਥੇ ਭਾਵੈ, ਰਾਖਹੁ ਪ੍ਰੀਤਿ ॥੫॥੧੩॥
naanak. jal kau meen sai; the bhaavai, raakhahu preet |5|13|
Punjabi
ਨਾਨਕ, ਜਿਸ ਤਰ੍ਹਾਂ ਦਾ ਪਿਆਰ ਮੱਛੀ ਦਾ ਪਾਣੀ ਨਾਲ ਹੈ, ਹੇ ਸੁਆਮੀ! ਤੂੰ ਪ੍ਰਸੰਨ ਹੋ ਆਪਣੇ ਲਈ, ਉਹੋ ਜੇਹਾ ਪਿਆਰ ਮੇਰੇ ਅੰਦਰ ਅਸਥਾਪਨ ਕਰ।
English
O Nanak, the fish is in love with the water; if it pleases You, Lord, please enshrine such love within me. ||5||13||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਗੀਤ ਨਾਦ ਹਰਖ ਚਤੁਰਾਈ ॥
geet naad harakh chaturaaee |
Punjabi
ਗੀਤਾਂ, ਰਾਗਾਂ, ਦਿਲ ਦੀਆਂ ਹੁਸ਼ਿਆਰੀਆਂ,
English
Songs, sounds, pleasures and clever tricks;
ਰਹਸ ਰੰਗ; ਫੁਰਮਾਇਸਿ ਕਾਈ ॥
rehas rang; furamaaeis kaaee |
Punjabi
ਛਾਂਤੀ, ਰੰਗ-ਰਲੀਆਂ, ਕਈ ਹੁਕਮਾਂ,
English
joy, love and the power to command;
ਪੈਨੑਣੁ ਖਾਣਾ; ਚੀਤਿ ਨ ਪਾਈ ॥
painan khaanaa; cheet na paaee |
Punjabi
ਪੁਸ਼ਾਕਾਂ ਅਤੇ ਭੋਜਨ ਨੂੰ ਮੇਰੇ ਮਨ ਅੰਦਰ ਥਾਂ ਨਹੀਂ ਮਿਲਦੀ।
English
fine clothes and food - these have no place in one's consciousness.
ਸਾਚੁ ਸਹਜੁ ਸੁਖੁ; ਨਾਮਿ ਵਸਾਈ ॥੧॥
saach sehaj sukh; naam vasaaee |1|
Punjabi
ਸੱਚੀ ਅਡੋਲਤਾ ਅਤੇ ਆਰਾਮ ਸਾਈਂ ਦੇ ਨਾਮ ਅੰਦਰ ਵਸਦੇ ਹਨ।
English
True intuitive peace and poise rest in the Naam. ||1||
ਕਿਆ ਜਾਨਾਂ; ਕਿਆ ਕਰੈ ਕਰਾਵੈ ॥
kiaa jaanaan; kiaa karai karaavai |
Punjabi
ਮੈਂ ਕੀ ਜਾਣਦਾ ਹਾਂ, ਕਿ ਸੁਆਮੀ ਕੀ ਰਕਦਾ ਅਤੇ ਕਰਾਉਂਦਾ ਹੈ?
English
What do I know about what God does?
ਨਾਮ ਬਿਨਾ; ਤਨਿ ਕਿਛੁ. ਨ ਸੁਖਾਵੈ ॥੧॥ ਰਹਾਉ ॥
naam binaa; tan kichh. na sukhaavai |1| rahaau |
Punjabi
ਪ੍ਰਭੂ ਦੇ ਨਾਮ ਦੇ ਬਗੈਰ, ਮੇਰੀ ਦੇਹ ਨੂੰ ਕੁਝ ਭੀ ਚੰਗਾ ਨਹੀਂ ਲਗਦਾ। ਠਹਿਰਾਉ।
English
Without the Naam, the Name of the Lord, nothing makes my body feel good. ||1||Pause||
ਜੋਗ ਬਿਨੋਦ ਸ੍ਵਾਦ ਆਨੰਦਾ ॥
jog binod svaad aanandaa |
Punjabi
ਮੈਂ ਯੋਗਾਂ, ਖੇਲ-ਤਮਾਸ਼ਿਆ ਅਤੇ ਸੁਆਦਾ ਦੀਆਂ ਸਾਰੀਆਂ ਖੁਸ਼ੀਆਂ ਪਾ ਲਈਆਂ ਹਨ,
English
Yoga, thrills, delicious flavors and ecstasy;
ਮਤਿ ਸਤ ਭਾਇ; ਭਗਤਿ ਗੋਬਿੰਦਾ ॥
mat sat bhaae; bhagat gobindaa |
Punjabi
ਸ਼੍ਰਿਸ਼ਟੀ ਦੇ ਸੁਆਮੀ ਦੀ ਸੱਚੀ ਪ੍ਰੀਤ ਅਤੇ ਬੰਦਗੀ ਰਾਹੀਂ।
English
wisdom, truth and love all come from devotion to the Lord of the Universe.
ਕੀਰਤਿ ਕਰਮ; ਕਾਰ ਨਿਜ ਸੰਦਾ ॥
keerat karam; kaar nij sandaa |
Punjabi
ਮੇਰਾ ਨਿੱਜ ਦਾ ਕੰਮ ਤੇ ਕਾਰ-ਵਿਹਾਰ ਸਾਈਂ ਦੀ ਸਿਫ਼ਤ ਸਨਾ ਹੈ।
English
My own occupation is to work to praise the Lord.
ਅੰਤਰਿ ਰਵਤੌ; ਰਾਜ ਰਵਿੰਦਾ ॥੨॥
antar ravatau; raaj ravindaa |2|
Punjabi
ਆਪਣੇ ਹਿਰਦੇ ਅੰਦਰ ਮੈਂ ਸੂਰਜ ਅਤੇ ਚੰਦ ਦੇ ਪ੍ਰਕਾਸ਼ਕ ਆਪਣੇ ਸੁਆਮੀ ਨੂੰ ਸਿਮਰਦਾ ਹਾਂ।
English
Deep within, I dwell on the Lord of the sun and the moon. ||2||
ਪ੍ਰਿਉ ਪ੍ਰਿਉ ਪ੍ਰੀਤਿ; ਪ੍ਰੇਮਿ ਉਰ ਧਾਰੀ ॥
priau priau preet; prem ur dhaaree |
Punjabi
ਆਪਣੇ ਪਿਆਰੇ ਪ੍ਰੀਤਮ ਦੀ ਪਿਰਹੜੀ, ਮੈਂ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਈ ਹੋਈ ਹੈ।
English
I have lovingly enshrined the love of my Beloved within my heart.
ਦੀਨਾ ਨਾਥੁ; ਪੀਉ ਬਨਵਾਰੀ ॥
deenaa naath; peeo banavaaree |
Punjabi
ਜੰਗਲਾਂ ਦਾ ਸੁਆਮੀ ਮੇਰਾ ਕੰਤ ਮਸਕੀਨਾਂ ਦਾ ਮਾਲਕ ਹੈ।
English
My Husband Lord, the Lord of the World, is the Master of the meek and the poor.
ਅਨਦਿਨੁ; ਨਾਮੁ ਦਾਨੁ ਬ੍ਰਤਕਾਰੀ ॥
anadin; naam daan bratakaaree |
Punjabi
ਰੈਣ ਅਤੇ ਦਿਹੂੰ ਨਾਮ ਦਾ ਸਿਮਰਨ ਕਰਨਾ ਹੀ ਮੇਰਾ ਦਾਨ-ਪੁੰਨ ਕਰਨਾ ਅਤੇ ਵਰਤ ਰਖਣਾ ਹੈ।
English
Night and day, the Naam is my giving in charity and fasting.
ਤ੍ਰਿਪਤਿ ਤਰੰਗ; ਤਤੁ ਬੀਚਾਰੀ ॥੩॥
tripat tarang; tat beechaaree |3|
Punjabi
ਸਾਈਂ ਦੇ ਜੌਹਰ ਦੀ ਸੋਚ-ਵਿਚਾਰ ਕਰਨ ਦੁਆਰਾ, ਮੈਂ ਖੁਸ਼ੀ ਦੀਆਂ ਲਹਿਰਾ ਨਾਲ ਰਜ ਗਿਆ ਹਾਂ।
English
The waves have subsided, contemplating the essence of reality. ||3||
ਅਕਥੌ ਕਥਉ; ਕਿਆ ਮੈ ਜੋਰੁ ॥
akathau kthau; kiaa mai jor |
Punjabi
ਅਕਹਿ ਪ੍ਰਭੂ ਨੂੰ ਕਹਿਨ ਦੀ ਮੇਰੇ ਵਿੱਚ ਕਿਹੜੀ ਸੱਤਿਆ ਹੈ?
English
What power do I have to speak the Unspoken?
ਭਗਤਿ ਕਰੀ; ਕਰਾਇਹਿ ਮੋਰ ॥
bhagat karee; karaaeihi mor |
Punjabi
ਜੇਕਰ ਤੂੰ ਹੇ ਸੁਆਮੀ! ਕੋਲੋ ਪੂਜਾ ਕਰਵਾਵੇ, ਕੇਵਲ ਤਾਂ ਹੀ ਮੈਂ ਤੇਰੀ ਪੂਜਾ ਕਰ ਸਕਦਾ ਹਾਂ।
English
I worship You with devotion; You inspire me to do so.
ਅੰਤਰਿ ਵਸੈ; ਚੂਕੈ ਮੈ ਮੋਰ ॥
antar vasai; chookai mai mor |
Punjabi
ਜੇਕਰ ਤੂੰ ਮੇਰੇ ਅੰਦਰ ਵਸ ਜਾਵੇ, ਤਾਂ ਮੈਂ ਸਵੈ-ਹੰਗਤਾ ਅਤੇ ਅਪਨਤ ਤੋਂ ਖਲਾਸੀ ਪਾ ਜਾਂਦਾ ਹਾਂ।
English
You dwell deep within; my egotism is dispelled.
ਕਿਸੁ ਸੇਵੀ; ਦੂਜਾ ਨਹੀ ਹੋਰੁ ॥੪॥
kis sevee; doojaa nahee hor |4|
Punjabi
ਮੈਂ ਹੋਰ ਕੀਹਦੀ ਸੇਵਾ ਕਰਾਂ, ਹੇ ਮੇਰੇ ਸੁਆਮੀ! ਤੇਰੇ ਬਗੈਰ ਹੋਰਸ ਕੋਈ ਹੈ ਹੀ ਨਹੀਂ।
English
So whom should I serve? There is no other than You. ||4||
ਗੁਰ ਕਾ ਸਬਦੁ; ਮਹਾ ਰਸੁ ਮੀਠਾ ॥
gur kaa sabad; mahaa ras meetthaa |
Punjabi
ਮਿਠੜੀ ਅਤੇ ਪਰਮ ਅੰਮ੍ਰਿਤ ਹੈ ਗੁਰਾਂ ਦੀ ਬਾਣੀ।
English
The Word of the Guru's Shabad is utterly sweet and sublime.
ਐਸਾ ਅੰਮ੍ਰਿਤੁ; ਅੰਤਰਿ ਡੀਠਾ ॥
aisaa amrit; antar ddeetthaa |
Punjabi
ਐਹੋ ਜੇਹੇ ਆਬਿ-ਹਿਯਾਤ ਦੇ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
English
Such is the Ambrosial Nectar I see deep within.
ਜਿਨਿ ਚਾਖਿਆ; ਪੂਰਾ ਪਦੁ ਹੋਇ ॥
jin chaakhiaa; pooraa pad hoe |
Punjabi
ਜੋ ਕੋਈ ਭੀ ਇਸ ਆਬਿ ਹਿਯਾਤ ਨੂੰ ਚਖਦਾ ਹੈ, ਉਹ ਪੁਰਨ ਮਰਤਬੇ ਨੂੰ ਪਾ ਲੈਂਦਾ ਹੈ।
English
Those who taste this, attain the state of perfection.
ਨਾਨਕ ਧ੍ਰਾਪਿਓ; ਤਨਿ ਸੁਖੁ ਹੋਇ ॥੫॥੧੪॥
naanak dhraapio; tan sukh hoe |5|14|
Punjabi
ਉਹ ਰੱਜ ਜਾਂਦਾ ਹੈ, ਹੇ ਨਾਨਕ! ਅਤੇ ਉਸ ਦੀ ਦੇਹ ਸੁਖੀ ਥੀ ਵੰਝਦੀ ਹੈ।
English
O Nanak, they are satisfied, and their bodies are at peace. ||5||14||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਅੰਤਰਿ ਦੇਖਿ ਸਬਦਿ. ਮਨੁ ਮਾਨਿਆ; ਅਵਰੁ. ਨ ਰਾਂਗਨਹਾਰਾ ॥
antar dekh sabad. man maaniaa; avar. na raanganahaaraa |
Punjabi
ਆਪਣੇ ਅੰਦਰ ਸੁਆਮੀ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਹੋਰ ਕੋਈ ਮੇਰੀ ਜਿੰਦੜੀ ਨੂੰ ਰੰਗਾ ਨਹੀਂ ਸਕਦਾ।
English
Deep within, I see the Shabad, the Word of God; my mind is pleased and appeased. Nothing else can touch and imbue me.
ਅਹਿਨਿਸਿ ਜੀਆ ਦੇਖਿ ਸਮਾਲੇ; ਤਿਸ ਹੀ ਕੀ ਸਰਕਾਰਾ ॥੧॥
ahinis jeea dekh samaale; tis hee kee sarakaaraa |1|
Punjabi
ਦਿਹੁੰ ਅਤੇ ਰੈਣ ਉਹ ਆਪਣੇ ਜੀਵਾਂ ਨੂੰ ਵੇਖਦਾ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਹੈ। ਕੇਵਲ ਉਹ ਹੀ ਸਾਰਿਆਂ ਦਾ ਸੁਲਤਾਨ ਹੈ।
English
Day and night, God watches over and cares for His beings and creatures; He is the Ruler of all. ||1||
ਮੇਰਾ ਪ੍ਰਭੁ; ਰਾਂਗਿ ਘਣੌ ਅਤਿ ਰੂੜੌ ॥
meraa prabh; raang ghanau at roorrau |
Punjabi
ਮੈਡਾ ਸੁਆਮੀ ਅੰਤਾਂ ਦੀ ਸੁੰਦਰਤਾ ਦੀ ਬਹੁਤਾਤ ਅੰਦਰ ਰੰਗਿਆ ਹੋਇਆ ਹੈ।
English
My God is dyed in the most beautiful and glorious color.
ਦੀਨ ਦਇਆਲੁ, ਪ੍ਰੀਤਮ ਮਨਮੋਹਨੁ; ਅਤਿ ਰਸ, ਲਾਲ ਸਗੂੜੌ ॥੧॥ ਰਹਾਉ ॥
deen deaal, preetam manamohan; at ras, laal sagoorrau |1| rahaau |
Punjabi
ਮੇਰੀ ਜਿੰਦੜੀ ਨੂੰ ਮੋਹਿਤ ਕਰ ਲੈਣ ਵਾਲਾ ਦਿਲਬਰ ਮਸਕੀਨਾਂ ਤੇ ਮਿਹਰਬਾਨ, ਬਹੁਤ ਹੀ ਰਸੀਲਾ ਅਤੇ ਗੂੜ੍ਹੇ ਸੂਹੇ ਰੰਗ ਵਾਲਾ ਹੈ। ਠਹਿਰਾਉ।
English
Merciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||
ਊਪਰਿ ਕੂਪੁ ਗਗਨ ਪਨਿਹਾਰੀ; ਅੰਮ੍ਰਿਤੁ ਪੀਵਣਹਾਰਾ ॥
aoopar koop gagan panihaaree; amrit peevanahaaraa |
Punjabi
ਉਤੇ ਦਸਮ ਦੁਆਰ ਵਿੱਚ ਆਬਿ-ਹਿਯਾਤ ਦਾ ਕੂੰਆ ਹੈ। ਮੇਰਾ ਮਨੂਆ ਉਸ ਆਬਿ ਹਿਯਾਤ ਨੂੰ ਕੱਢ ਕੇ ਪਾਨ ਕਰਦਾ ਹੈ।
English
The Well is high up in the Tenth Gate; the Ambrosial Nectar flows, and I drink it in.
ਜਿਸ ਕੀ ਰਚਨਾ, ਸੋ ਬਿਧਿ ਜਾਣੈ; ਗੁਰਮੁਖਿ ਗਿਆਨੁ ਵੀਚਾਰਾ ॥੨॥
jis kee rachanaa, so bidh jaanai; guramukh giaan veechaaraa |2|
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਇਹ ਸਿਆਣਪ ਅਨੁਭਵ ਕਰ ਲਈ ਹੈ ਅਤੇ ਜਿਸ ਦੀ ਇਹ ਖਲਕਤ ਹੈ ਕੇਵਲ ਉਹ ਹੀ ਇਸ ਦੀ ਰਮਜ਼ ਨੂੰ ਜਾਣਦਾ ਹੈ।
English
The creation is His; He alone knows its ways and means. The Gurmukh contemplates spiritual wisdom. ||2||