Ekam
Guru Granth Sahib

Ang 1343

Ang 1343 · Line 1

ਧਾਵਤੁ ਰਾਖੈ; ਠਾਕਿ ਰਹਾਏ ॥

dhaavat raakhai; tthaak rahaae |

Punjabi

ਭਟਕਦਾ ਫਿਰਦਾ ਮਨੂਆ ਰੁਕ ਕੇ ਆਪਣੇ ਥਾਂ ਤੇ ਟਿਕ ਜਾਂਦਾ ਹੈ,

Bhai Manmohan Singh (Shabad OS, CC BY-SA)

English

The wandering mind is restrained and held in its place.

Dr. Sant Singh Khalsa (Shabad OS, CC BY-SA)
Ang 1343 · Line 2

ਸਚਾ ਨਾਮੁ; ਮੰਨਿ ਵਸਾਏ ॥੪॥

sachaa naam; man vasaae |4|

Punjabi

ਨਾਮ ਨੂੰ ਦਿਲ ਅੰਦਰ ਟਿਕਾਉਣ ਦੁਆਰਾ।

Bhai Manmohan Singh (Shabad OS, CC BY-SA)

English

The True Name is enshrined in the mind. ||4||

Dr. Sant Singh Khalsa (Shabad OS, CC BY-SA)
Ang 1343 · Line 3

ਬਿਸਮ ਬਿਨੋਦ ਰਹੇ ਪਰਮਾਦੀ ॥

bisam binod rahe paramaadee |

Punjabi

ਉਨ੍ਹਾਂ ਦੀਆਂ ਮਸਤ ਕਰਨ ਵਾਲੀਆਂ ਅਦਭੁਤ ਖੇਡਾਂ ਮੁਕ ਜਾਂਦੀਆਂ ਹਨ,

Bhai Manmohan Singh (Shabad OS, CC BY-SA)

English

The exciting and intoxicating worldly plays come to an end,

Dr. Sant Singh Khalsa (Shabad OS, CC BY-SA)
Ang 1343 · Line 4

ਗੁਰਮਤਿ ਮਾਨਿਆ; ਏਕ ਲਿਵ ਲਾਗੀ ॥

guramat maaniaa; ek liv laagee |

Punjabi

ਜਿਨ੍ਹਾਂ ਨੇ ਗੁਰਾਂ ਦੀ ਸਿਖਮਤ ਨੂੰ ਕਬੂਲ ਕਰ ਲਿਆ ਹੈ ਅਤੇ ਜਿਨ੍ਹਾਂ ਦੀ ਇਕ ਸੁਆਮੀ ਨਾਲ ਪਿਰਹੜੀ ਪਈ ਹੋਈ ਹੈ।

Bhai Manmohan Singh (Shabad OS, CC BY-SA)

English

for those who accept the Guru's Teachings, and become lovingly attuned to the One Lord.

Dr. Sant Singh Khalsa (Shabad OS, CC BY-SA)
Ang 1343 · Line 5

ਦੇਖਿ ਨਿਵਾਰਿਆ; ਜਲ ਮਹਿ ਆਗੀ ॥

dekh nivaariaa; jal meh aagee |

Punjabi

ਪਾਣੀ ਅਤੇ ਅੱਗ ਅੰਦਰ ਸੁਆਮੀ ਨੂੰ ਰਮਿਆ ਵੇਖ ਕੇ, ਮੈਂ ਆਪਣੀ ਹੰਗਤਾ ਮਾਰ ਲਈ ਹੈ।

Bhai Manmohan Singh (Shabad OS, CC BY-SA)

English

Seeing this, the fire in the water is extinguished.

Dr. Sant Singh Khalsa (Shabad OS, CC BY-SA)
Ang 1343 · Line 6

ਸੋ ਬੂਝੈ; ਹੋਵੈ ਵਡਭਾਗੀ ॥੫॥

so boojhai; hovai vaddabhaagee |5|

Punjabi

ਕੇਵਲ ਉਹ ਹੀ ਸਾਈਂ ਨੂੰ ਅਨੁਭਵ ਕਰਦਾ ਹੈ, ਜੋ ਵੱਡੇ ਭਾਗਾਂ ਵਾਲਾ ਹੈ।

Bhai Manmohan Singh (Shabad OS, CC BY-SA)

English

They alone realize this, who are blessed by great good fortune. ||5||

Dr. Sant Singh Khalsa (Shabad OS, CC BY-SA)
Ang 1343 · Line 7

ਸਤਿਗੁਰੁ ਸੇਵੇ; ਭਰਮੁ ਚੁਕਾਏ ॥

satigur seve; bharam chukaae |

Punjabi

ਸੱਚੇ ਗੁਰਾਂ ਦੀ ਸੇਵਾ ਕਰਨ ਦੁਆਰਾ, ਸੰਦੇਹ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the True Guru, doubt is dispelled.

Dr. Sant Singh Khalsa (Shabad OS, CC BY-SA)
Ang 1343 · Line 8

ਅਨਦਿਨੁ ਜਾਗੈ; ਸਚਿ ਲਿਵ ਲਾਏ ॥

anadin jaagai; sach liv laae |

Punjabi

ਸੱਚੇ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ, ਇਨਸਾਨ ਰੈਣ ਅਤੇ ਦਿਹੁੰ ਜਾਗਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Those who are lovingly attuned to the True Lord remain awake and aware night and day.

Dr. Sant Singh Khalsa (Shabad OS, CC BY-SA)
Ang 1343 · Line 9

ਏਕੋ ਜਾਣੈ; ਅਵਰੁ. ਨ ਕੋਇ ॥

eko jaanai; avar. na koe |

Punjabi

ਉਹ ਕੇਵਲ ਇਕ ਸਾਈਂ ਨੂੰ ਹੀ ਜਾਣਦਾ ਹੈ, ਹੋਰ ਕਿਸੇ ਨੂੰ ਨਹੀਂ।

Bhai Manmohan Singh (Shabad OS, CC BY-SA)

English

They know the One Lord, and no other.

Dr. Sant Singh Khalsa (Shabad OS, CC BY-SA)
Ang 1343 · Line 10

ਸੁਖਦਾਤਾ ਸੇਵੇ; ਨਿਰਮਲੁ ਹੋਇ ॥੬॥

sukhadaataa seve; niramal hoe |6|

Punjabi

ਆਰਾਮ-ਬਖਸ਼ਣਹਾਰ ਸੁਆਮੀ ਦੀ ਟਹਿਲ ਕਮਾਉਣ ਦੁਆਰਾ ਪ੍ਰਾਣੀ ਪਵਿੱਤਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Serving the Giver of peace, they become immaculate. ||6||

Dr. Sant Singh Khalsa (Shabad OS, CC BY-SA)
Ang 1343 · Line 11

ਸੇਵਾ ਸੁਰਤਿ; ਸਬਦਿ ਵੀਚਾਰਿ ॥

sevaa surat; sabad veechaar |

Punjabi

ਨਾਮ ਦਾ ਚਿੰਤਨ ਕਰਨ ਦੁਆਰਾ, ਬੰਦੇ ਦਾ ਮਨ ਹੋਰ ਦੀ ਟਹਿਲ ਸੇਵਾ ਕਰਨ ਦਾ ਆਦੀ ਥੀ ਵੰਝਦਾ ਹੈ।

Bhai Manmohan Singh (Shabad OS, CC BY-SA)

English

Selfless service and intuitive awareness come by reflecting upon the Word of the Shabad.

Dr. Sant Singh Khalsa (Shabad OS, CC BY-SA)
Ang 1343 · Line 12

ਜਪੁ ਤਪੁ ਸੰਜਮੁ; ਹਉਮੈ ਮਾਰਿ ॥

jap tap sanjam; haumai maar |

Punjabi

ਆਪਣੀ ਹੰਗਤਾ ਨੂੰ ਮਾਰਨ ਦੁਆਰਾ, ਬੰਦੇ ਦੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਕੀਤੀ ਹੋਈ ਜਾਣ ਲਈ ਜਾਂਦੀ ਹੈ।

Bhai Manmohan Singh (Shabad OS, CC BY-SA)

English

Chanting, intensive meditation and austere self-discipline come by subduing the ego.

Dr. Sant Singh Khalsa (Shabad OS, CC BY-SA)
Ang 1343 · Line 13

ਜੀਵਨ ਮੁਕਤੁ; ਜਾ ਸਬਦੁ ਸੁਣਾਏ ॥

jeevan mukat; jaa sabad sunaae |

Punjabi

ਜਦ ਇਨਸਾਨ ਸੁਆਮੀ ਦੇ ਨਾਮ ਨੂੰ ਸੁਣਦਾ ਹੈ ਤਾਂ ਉਹ ਜੀਉਂਦਾ ਹੀ ਬੰਦ-ਖਲਾਸ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One becomes Jivan-mukta - liberated while yet alive, by listening to the Shabad.

Dr. Sant Singh Khalsa (Shabad OS, CC BY-SA)
Ang 1343 · Line 14

ਸਚੀ ਰਹਤ; ਸਚਾ ਸੁਖੁ ਪਾਏ ॥੭॥

sachee rehat; sachaa sukh paae |7|

Punjabi

ਐਹੋ ਜੇਹੀ ਸੱਚੀ ਜੀਵਲ ਰਹੁ ਰੀਤੀ ਰਾਹੀਂ, ਉਹ ਸਦੀਵੀ ਆਰਾਮਾ ਨੂੰ ਪਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Living a truthful way of life, one finds true peace. ||7||

Dr. Sant Singh Khalsa (Shabad OS, CC BY-SA)
Ang 1343 · Line 15

ਸੁਖਦਾਤਾ. ਦੁਖੁ ਮੇਟਣਹਾਰਾ ॥

sukhadaataa. dukh mettanahaaraa |

Punjabi

ਖੁਸ਼ੀ-ਬਖਸ਼ਨਹਾਰ ਪ੍ਰਭੂ ਗਮ ਦੂਰ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

The Giver of peace is the Eradicator of pain.

Dr. Sant Singh Khalsa (Shabad OS, CC BY-SA)
Ang 1343 · Line 16

ਅਵਰੁ. ਨ ਸੂਝਸਿ; ਬੀਜੀ ਕਾਰਾ ॥

avar. na soojhas; beejee kaaraa |

Punjabi

ਮੈਂ ਕਿਸੇ ਹੋਰਸ ਦੀ ਸੇਵਾ ਕਰਨ ਦਾ ਖਿਆਲ ਵੀ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

I cannot conceive of serving any other.

Dr. Sant Singh Khalsa (Shabad OS, CC BY-SA)
Ang 1343 · Line 17

ਤਨੁ ਮਨੁ ਧਨੁ; ਹਰਿ ਆਗੈ ਰਾਖਿਆ ॥

tan man dhan; har aagai raakhiaa |

Punjabi

ਆਪਣੀ ਦੇਹ ਮਨੂਆ ਅਤੇ ਦੌਲਤ ਵਾਹਿਗੁਰੂ ਅੱਗੇ ਰਖ ਕੇ,

Bhai Manmohan Singh (Shabad OS, CC BY-SA)

English

I place my body, mind and wealth in offering before Him.

Dr. Sant Singh Khalsa (Shabad OS, CC BY-SA)
Ang 1343 · Line 18

ਨਾਨਕੁ ਕਹੈ; ਮਹਾ ਰਸੁ ਚਾਖਿਆ ॥੮॥੨॥

naanak kahai; mahaa ras chaakhiaa |8|2|

Punjabi

ਗੁਰੂ ਜੀ ਆਖਦੇ ਹਨ, ਮੈਂ ਸੁਆਮੀ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Says Nanak, I have tasted the supreme, sublime Essence of the Lord. ||8||2||

Dr. Sant Singh Khalsa (Shabad OS, CC BY-SA)
Ang 1343 · Line 19

ਪ੍ਰਭਾਤੀ ਮਹਲਾ ੧ ॥

prabhaatee mahalaa 1 |

Punjabi

ਪ੍ਰਭਾਤੀ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Prabhaatee, First Mehl:

Dr. Sant Singh Khalsa (Shabad OS, CC BY-SA)
Ang 1343 · Line 20

ਨਿਵਲੀ ਕਰਮ ਭੁਅੰਗਮ ਭਾਠੀ; ਰੇਚਕ ਪੂਰਕ ਕੁੰਭ ਕਰੈ ॥

nivalee karam bhuangam bhaatthee; rechak poorak kunbh karai |

Punjabi

ਕੁੰਡਲੀਦਾਰ ਨਾੜੀ ਦੀ ਭੱਠੀ ਬਣਾ ਕੇ, ਜੋ ਕੋਈ ਭੀ ਅੰਦਰ-ਧੌਣ, ਸੁਆਸ ਅੰਦਰ ਖਿੱਚਣਾ, ਬਾਹਰ ਕੱਢਣ, ਅਤੇ ਰੋਕਣ ਦੀ ਕ੍ਰਿਆ ਕਰਦਾ ਹੈ।

Bhai Manmohan Singh (Shabad OS, CC BY-SA)

English

You may perform exercises of inner purification, and fire up the furnace of the Kundalini, inhaling and exhaling and holding the breath.

Dr. Sant Singh Khalsa (Shabad OS, CC BY-SA)
Ang 1343 · Line 21

ਬਿਨੁ ਸਤਿਗੁਰ. ਕਿਛੁ ਸੋਝੀ ਨਾਹੀ; ਭਰਮੇ ਭੂਲਾ ਬੂਡਿ ਮਰੈ ॥

bin satigur. kichh sojhee naahee; bharame bhoolaa boodd marai |

Punjabi

ਸੱਚੇ ਗੁਰਾਂ ਦੇ ਬਗੈਰ, ਉਸ ਨੂੰ ਯਥਾਰਥ ਸਮਝ ਪਰਾਪਤ ਨਹੀਂ ਹੁੰਦੀ ਅਤੇ ਸੰਦੇਹ ਅੰਦਰ ਭਟਕ ਉਹ ਉਥੇ ਡੁਬ ਕੇ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

Without the True Guru, you will not understand; deluded by doubt, you shall drown and die.

Dr. Sant Singh Khalsa (Shabad OS, CC BY-SA)
Ang 1343 · Line 22

ਅੰਧਾ ਭਰਿਆ. ਭਰਿ ਭਰਿ ਧੋਵੈ; ਅੰਤਰ ਕੀ ਮਲੁ ਕਦੇ. ਨ ਲਹੈ ॥

andhaa bhariaa. bhar bhar dhovai; antar kee mal kade. na lahai |

Punjabi

ਅੰਨ੍ਹਾ ਇਨਸਾਨ ਲਿਬੜਿਆ ਹੋਇਆ ਹੈ, ਇਸ ਤਰ੍ਹਾਂ ਲਿਬੜਿਆ ਤੇ ਪਲੀਤ ਹੋਇਆ ਹੋਇਆ ਹੈ, ਕਿ ਉਹ ਭਾਵੇਂ ਆਪਣੇ ਆਪ ਨੂੰ ਕਿਤਨਾ ਵੀ ਧੋਵੇ, ਉਸ ਦੇ ਮਨ ਦੀ ਗੰਦਗੀ ਕਦਾਚਿਤ ਨਹੀਂ ਉਤਰਦੀ।

Bhai Manmohan Singh (Shabad OS, CC BY-SA)

English

The spiritually blind are filled with filth and pollution; they may wash, but the filth within shall never depart.

Dr. Sant Singh Khalsa (Shabad OS, CC BY-SA)
Ang 1343 · Line 23

ਨਾਮ ਬਿਨਾ. ਫੋਕਟ ਸਭਿ ਕਰਮਾ; ਜਿਉ ਬਾਜੀਗਰੁ ਭਰਮਿ ਭੁਲੈ ॥੧॥

naam binaa. fokatt sabh karamaa; jiau baajeegar bharam bhulai |1|

Punjabi

ਨਾਮ ਦੇ ਬਗੈਰ, ਵਿਅਰਥ ਹਨ ਸਾਰੇ ਕੰਮ ਉਸ ਮਦਾਰੀ ਦੀ ਮਾਨੰਦ, ਜੋ ਸੰਦੇਹ ਰਾਹੀਂ ਲੋਕਾਂ ਨੂੰ ਧੋਖਾ ਦਿੰਦਾ ਹੈ।

Bhai Manmohan Singh (Shabad OS, CC BY-SA)

English

Without the Naam, the Name of the Lord, all their actions are useless, like the magician who deceives through illuions. ||1||

Dr. Sant Singh Khalsa (Shabad OS, CC BY-SA)
Ang 1343 · Line 24

ਖਟੁ ਕਰਮ; ਨਾਮੁ ਨਿਰੰਜਨੁ ਸੋਈ ॥

khatt karam; naam niranjan soee |

Punjabi

ਛੇ ਧਾਰਮਕ ਸੰਸਕਾਰ ਦਾ ਲਾਹਾ, ਉਸ ਪਵਿੱਤਰ ਪ੍ਰਭੂ ਦੇ ਨਾਮ ਦੇ ਅੰਦਰ ਸਮਾਇਆ ਹੋਇਆ ਹੈ।

Bhai Manmohan Singh (Shabad OS, CC BY-SA)

English

The merits of the six religious rituals are obtained through the Immaculate Naam.

Dr. Sant Singh Khalsa (Shabad OS, CC BY-SA)
Ang 1343 · Line 25

ਤੂ ਗੁਣ ਸਾਗਰੁ; ਅਵਗੁਣ ਮੋਹੀ ॥੧॥ ਰਹਾਉ ॥

too gun saagar; avagun mohee |1| rahaau |

Punjabi

ਤੂੰ ਹੇ ਸੁਆਮੀ! ਨੇਕੀਆਂ ਦਾ ਸਮੁੰਦਰ ਹੈ ਅਤੇ ਮੇਰੇ ਅੰਦਰ ਕੇਵਲ ਬਦੀਆਂ ਹੀ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

You, O Lord, are the Ocean of virtue; I am so unworthy. ||1||Pause||

Dr. Sant Singh Khalsa (Shabad OS, CC BY-SA)
Ang 1343 · Line 26

ਮਾਇਆ ਧੰਧਾ ਧਾਵਣੀ; ਦੁਰਮਤਿ ਕਾਰ ਬਿਕਾਰ ॥

maaeaa dhandhaa dhaavanee; duramat kaar bikaar |

Punjabi

ਸੰਸਾਰੀ ਕਾਰਵਿਹਾਰ ਦੀ ਦੌੜ ਭੱਜ, ਖੋਟੀ ਅਕਲ ਵਾਲੇ ਪੁਰਸ਼ ਦਾ ਪਾਪ ਭਰਿਆ ਕਰਮ ਹੈ।

Bhai Manmohan Singh (Shabad OS, CC BY-SA)

English

Running around chasing the entanglements of Maya is an evil-minded act of corruption.

Dr. Sant Singh Khalsa (Shabad OS, CC BY-SA)
Ang 1343 · Line 27

ਮੂਰਖੁ ਆਪੁ ਗਣਾਇਦਾ; ਬੂਝਿ. ਨ ਸਕੈ ਕਾਰ ॥

moorakh aap ganaaeidaa; boojh. na sakai kaar |

Punjabi

ਬੇਵਕੂਫ ਬੰਦਾ ਆਪਣੀ ਸਵੈ-ਹੰਗਤਾ ਦਾ ਮੁਜਾਹਰਾ ਕਰਦਾ ਹੈ ਅਤੇ ਸੁਆਮੀ ਦੀ ਸੇਵਾ ਨੂੰ ਅਨੁਭਵ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

The fool makes a show of his self-conceit; he does not know how to behave.

Dr. Sant Singh Khalsa (Shabad OS, CC BY-SA)
Ang 1343 · Line 28

ਮਨਸਾ ਮਾਇਆ ਮੋਹਣੀ; ਮਨਮੁਖ ਬੋਲ ਖੁਆਰ ॥

manasaa maaeaa mohanee; manamukh bol khuaar |

Punjabi

ਮਨਮਤੀਏ ਦੇ ਮਨ ਅੰਦਰ ਫਰੇਫਤਾ ਕਰ ਲੈਣ ਵਾਲੀ ਦੋਲਤ ਦੀ ਖਾਹਿਸ਼ ਹੈ ਅਤੇ ਤਬਾਹਕੁਨ ਹੈ ਉਸ ਦੀ ਬੋਲਬਾਣੀ।

Bhai Manmohan Singh (Shabad OS, CC BY-SA)

English

The self-willed manmukh is enticed by his desires for Maya; his words are useless and empty.

Dr. Sant Singh Khalsa (Shabad OS, CC BY-SA)
Ang 1343 · Line 29

ਮਜਨੁ ਝੂਠਾ ਚੰਡਾਲ ਕਾ; ਫੋਕਟ ਚਾਰ ਸੀਂਗਾਰ ॥੨॥

majan jhootthaa chanddaal kaa; fokatt chaar seengaar |2|

Punjabi

ਕੂੜਾ ਹੈ ਇਸ਼ਨਾਨ ਪਾਪੀ ਦਾ ਅਤੇ ਵਿਅਰਥ ਹਨ ਉਸ ਦੇ ਧਾਰਮਕ ਸੰਸਕਾਰ ਅਤੇ ਹਾਰਸ਼ਿੰਗਾਰ।

Bhai Manmohan Singh (Shabad OS, CC BY-SA)

English

The ritual cleansings of the sinner are fradulent; his rituals and decorations are useless and empty. ||2||

Dr. Sant Singh Khalsa (Shabad OS, CC BY-SA)
Ang 1343 · Line 30

ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ ॥

jhootthee man kee mat hai; karanee baad bibaad |

Punjabi

ਕੂੜੀ ਹੈ ਮਨੂਏ ਦੀ ਸਿਆਣਪ ਅਤੇ ਇਸ ਦੇ ਅਮਲ ਫਜੂਲ ਝਗੜੇ ਖੜੇ ਕਰਦੇ ਹਨ।

Bhai Manmohan Singh (Shabad OS, CC BY-SA)

English

False is the wisdom of the mind; its actions inspire useless disputes.

Dr. Sant Singh Khalsa (Shabad OS, CC BY-SA)
Ang 1343 · Line 31

ਝੂਠੇ ਵਿਚਿ ਅਹੰਕਰਣੁ ਹੈ; ਖਸਮ. ਨ ਪਾਵੈ ਸਾਦੁ ॥

jhootthe vich ahankaran hai; khasam. na paavai saad |

Punjabi

ਕੂੜੇ ਪਾਣੀ ਅੰਦਰ ਸਵੈ-ਹੰਗਤਾ ਹੈ ਅਤੇ ਉਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

The false are filled with egotism; they do not obtain the sublime taste of their Lord and Master.

Dr. Sant Singh Khalsa (Shabad OS, CC BY-SA)
Ang 1343 · Line 32

ਬਿਨੁ ਨਾਵੈ. ਹੋਰੁ ਕਮਾਵਣਾ; ਫਿਕਾ ਆਵੈ ਸਾਦੁ ॥

bin naavai. hor kamaavanaa; fikaa aavai saad |

Punjabi

ਨਾਮ ਦੇ ਬਗੈਰ ਬਾਕੀ ਜੋ ਕੁਛ ਭੀ ਬੰਦਾ ਕਰਦਾ ਹੈ, ਫਿਕਲਾ ਹੈ ਉਸ ਦਾ ਸੁਆਦ।

Bhai Manmohan Singh (Shabad OS, CC BY-SA)

English

Without the Name, whatever else they do is tasteless and insipid.

Dr. Sant Singh Khalsa (Shabad OS, CC BY-SA)
Ang 1343 · Line 33

ਦੁਸਟੀ ਸਭਾ, ਵਿਗੁਚੀਐ; ਬਿਖੁ ਵਾਤੀ, ਜੀਵਣ ਬਾਦਿ ॥੩॥

dusattee sabhaa, vigucheeai; bikh vaatee, jeevan baad |3|

Punjabi

ਪਾਂਬਰਾਂ ਦੀ ਸੰਗਤ ਕਰਨ ਦੁਆਰਾ, ਇਨਸਾਨ ਬਰਬਾਦ ਹੋ ਜਾਂਦਾ ਹੈ। ਜਹਿਰੀਲੀ ਹੈ ਉਨ੍ਹਾਂ ਦੀ ਬੋਲ ਬਾਣੀ ਅਤੇ ਵਿਅਰਥ ਉਨ੍ਹਾਂ ਦੀ ਜਿੰਦਗੀ।

Bhai Manmohan Singh (Shabad OS, CC BY-SA)

English

Associating with their enemies, they are plundered and ruined. Their speech is poison, and their lives are useless. ||3||

Dr. Sant Singh Khalsa (Shabad OS, CC BY-SA)
Ang 1343 · Line 34

ਏ ਭ੍ਰਮਿ ਭੂਲੇ; ਮਰਹੁ. ਨ ਕੋਈ ॥

e bhram bhoole; marahu. na koee |

Punjabi

ਹੇ ਬੰਦਿਓ! ਤੁਸੀਂ ਵਹਿਮ ਅੰਦਰ ਨਾਂ ਭੁਲੋ ਅਤੇ ਆਪਣੀ ਮੌਤ ਨੂੰ ਸੱਦਾ ਨਾਂ ਦਿਓ।

Bhai Manmohan Singh (Shabad OS, CC BY-SA)

English

Do not be deluded by doubt; do not invite your own death.

Dr. Sant Singh Khalsa (Shabad OS, CC BY-SA)
Ang 1343 · Line 35

ਸਤਿਗੁਰੁ ਸੇਵਿ; ਸਦਾ ਸੁਖੁ ਹੋਈ ॥

satigur sev; sadaa sukh hoee |

Punjabi

ਸੱਚੇ ਗੁਰਾਂ ਦੀ ਘਾਲ ਕਮਾ, ਤੁਸੀਂ ਹਮੇਸ਼ਾਂ, ਖੁਸ਼ੀ ਅੰਦਰ ਵਸੋਗੇ।

Bhai Manmohan Singh (Shabad OS, CC BY-SA)

English

Serve the True Guru, and you shall be at peace forever.

Dr. Sant Singh Khalsa (Shabad OS, CC BY-SA)
Ang 1343 · Line 36

ਬਿਨੁ ਸਤਿਗੁਰ ਮੁਕਤਿ. ਕਿਨੈ, ਨ ਪਾਈ ॥

bin satigur mukat. kinai, na paaee |

Punjabi

ਸੱਚੇ ਗੁਰਾਂ ਦੇ ਬਗੈਰ, ਕਿਸੇ ਨੂੰ ਭੀ ਕਲਿਆਣ ਪਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Without the True Guru, no one is liberated.

Dr. Sant Singh Khalsa (Shabad OS, CC BY-SA)
Ang 1343 · Line 37

ਆਵਹਿ ਜਾਂਹਿ; ਮਰਹਿ ਮਰਿ ਜਾਈ ॥੪॥

aaveh jaanhi; mareh mar jaaee |4|

Punjabi

ਜੀਵ ਆਉਂਦਾ, ਜਾਂਦਾ ਤੇ ਮੁੜ ਮੁੜ ਕੇ ਮਰਦਾ ਹੈ।

Bhai Manmohan Singh (Shabad OS, CC BY-SA)

English

They come and go in reincarnation; they die, only to be reborn and die again. ||4||

Dr. Sant Singh Khalsa (Shabad OS, CC BY-SA)
Ang 1343 · Line 38

ਏਹੁ ਸਰੀਰੁ ਹੈ; ਤ੍ਰੈ ਗੁਣ ਧਾਤੁ ॥

ehu sareer hai; trai gun dhaat |

Punjabi

ਇਹ ਦੇਹ ਤਿੰਨ੍ਹਾਂ ਸੁਭਾਵਾਂ ਅੰਦਰ ਭਟਕਦੀ ਹੈ।

Bhai Manmohan Singh (Shabad OS, CC BY-SA)

English

This body wanders, caught in the three dispositions.

Dr. Sant Singh Khalsa (Shabad OS, CC BY-SA)
Ang 1343 · Line 39

ਇਸ ਨੋ ਵਿਆਪੈ; ਸੋਗ ਸੰਤਾਪੁ ॥

eis no viaapai; sog santaap |

Punjabi

ਇਸ ਨੂੰ ਅਫਸੋਸ ਅਤੇ ਕਲੇਸ਼ ਸਤਾਉਂਦੇ ਹਨ।

Bhai Manmohan Singh (Shabad OS, CC BY-SA)

English

It is afflicted by sorrow and suffering.

Dr. Sant Singh Khalsa (Shabad OS, CC BY-SA)
Ang 1343 · Line 40

ਸੋ ਸੇਵਹੁ; ਜਿਸੁ. ਮਾਈ ਨ ਬਾਪੁ ॥

so sevahu; jis. maaee na baap |

Punjabi

ਤੂੰ ਉਸ ਦੀ ਟਹਿਲ ਕਮਾ, ਜਿਸ ਦੀ ਮਾਤਾ ਅਤੇ ਪਿਤਾ ਨਹੀਂ।

Bhai Manmohan Singh (Shabad OS, CC BY-SA)

English

So serve the One who has no mother or father.

Dr. Sant Singh Khalsa (Shabad OS, CC BY-SA)
Ang 1343 · Line 41

ਵਿਚਹੁ ਚੂਕੈ; ਤਿਸਨਾ ਅਰੁ ਆਪੁ ॥੫॥

vichahu chookai; tisanaa ar aap |5|

Punjabi

ਇਸ ਤਰ੍ਹਾਂ ਖਾਹਿਸ਼ ਅਤੇ ਸਵੈ-ਹੰਗਤਾ ਤੇਰੇ ਅੰਦਰੋਂ ਦੂਰ ਹੋ ਜਾਣਗੇ।

Bhai Manmohan Singh (Shabad OS, CC BY-SA)

English

Desire and selfishness shall depart from within. ||5||

Dr. Sant Singh Khalsa (Shabad OS, CC BY-SA)
Ang 1343 · Line 42

ਜਹ ਜਹ ਦੇਖਾ; ਤਹ ਤਹ ਸੋਈ ॥

jeh jeh dekhaa; teh teh soee |

Punjabi

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਉਸ ਸਾਈਂ ਨੂੰ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Wherever I look, I see Him.

Dr. Sant Singh Khalsa (Shabad OS, CC BY-SA)
Ang 1343 · Line 43

ਬਿਨੁ ਸਤਿਗੁਰ ਭੇਟੇ; ਮੁਕਤਿ ਨ ਹੋਈ ॥

bin satigur bhette; mukat na hoee |

Punjabi

ਸੱਚੇ ਗੁਰਾਂ ਨਾਲ ਮਿਲਣ ਦੇ ਬਗੈਰ, ਇਨਸਾਨ ਦਾ ਕਲਿਆਣ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Without meeting the True Guru, no one is liberated.

Dr. Sant Singh Khalsa (Shabad OS, CC BY-SA)
Ang 1343 · Line 44

ਹਿਰਦੈ ਸਚੁ; ਏਹ ਕਰਣੀ ਸਾਰੁ ॥

hiradai sach; eeh karanee saar |

Punjabi

ਤੂੰ ਆਪਣੇ ਮਨ ਅੰਦਰ ਸੱਚੇ ਨਾਮ ਨੂੰ ਟਿਕਾ। ਕੇਵਲ ਇਹ ਹੀ ਸ਼੍ਰੇਸ਼ਟ ਕਰਮ ਹੈ।

Bhai Manmohan Singh (Shabad OS, CC BY-SA)

English

Enshrine the True One in your heart; this is the most excellent action.

Dr. Sant Singh Khalsa (Shabad OS, CC BY-SA)
Ang 1343 · Line 45

ਹੋਰੁ ਸਭੁ ਪਾਖੰਡੁ; ਪੂਜ ਖੁਆਰੁ ॥੬॥

hor sabh paakhandd; pooj khuaar |6|

Punjabi

ਤਬਾਹ ਕਰਨ ਵਾਲੇ ਹਨ ਹੋਰ ਸਾਰੇ ਧੰਦੇ ਤੇ ਉਪਾਸ਼ਨਾਵਾਂ।

Bhai Manmohan Singh (Shabad OS, CC BY-SA)

English

All other hypocritical actions and devotions bring only ruin. ||6||

Dr. Sant Singh Khalsa (Shabad OS, CC BY-SA)
Ang 1343 · Line 46

ਦੁਬਿਧਾ ਚੂਕੈ; ਤਾਂ ਸਬਦੁ ਪਛਾਣੁ ॥

dubidhaa chookai; taan sabad pachhaan |

Punjabi

ਜਦ ਜੀਵ ਦੀ ਦਵੈਤ-ਭਾਵ ਦੁਰ ਹੋ ਜਾਂਦੀ ਹੈ, ਕੇਵਲ ਤਦ ਹੀ ਉਹ ਨਾਮ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

When one is rid of duality, then he realizes the Word of the Shabad.

Dr. Sant Singh Khalsa (Shabad OS, CC BY-SA)
Ang 1343 · Line 47

ਘਰਿ ਬਾਹਰਿ; ਏਕੋ ਕਰਿ ਜਾਣੁ ॥

ghar baahar; eko kar jaan |

Punjabi

ਅਤੇ ਅੰਦਰ ਅਤੇ ਬਾਹਰ ਉਹ ਸੁਆਮੀ ਨੂੰ ਕੇਵਲ ਇਕ ਕਰਕੇ ਜਾਣਦਾ ਹੈ।

Bhai Manmohan Singh (Shabad OS, CC BY-SA)

English

Inside and out, he knows the One Lord.

Dr. Sant Singh Khalsa (Shabad OS, CC BY-SA)
Ang 1343 · Line 48

ਏਹਾ ਮਤਿ; ਸਬਦੁ ਹੈ ਸਾਰੁ ॥

ehaa mat; sabad hai saar |

Punjabi

ਕੇਵਲ ਇਹ ਹੀ ਸ਼੍ਰੇਸ਼ਟ ਸਿਖਮਤ ਅਤੇ ਉਪਦੇਸ਼ ਹੈ।

Bhai Manmohan Singh (Shabad OS, CC BY-SA)

English

This is the most Excellent Wisdom of the Shabad.

Dr. Sant Singh Khalsa (Shabad OS, CC BY-SA)
Ang 1343 · Line 49

ਵਿਚਿ ਦੁਬਿਧਾ; ਮਾਥੈ ਪਵੈ ਛਾਰੁ ॥੭॥

vich dubidhaa; maathai pavai chhaar |7|

Punjabi

ਦਵੈਤ-ਭਾਵ ਅੰਦਰ ਖਚਤ ਹੋਣ ਦੁਆਰਾ, ਇਨਸਾਨ ਦੇ (ਸਿਰ) ਜਾਂ (ਮੱਥੇ) ਤੇ ਸੁਆਹ ਪੈਦੀ ਹੈ।

Bhai Manmohan Singh (Shabad OS, CC BY-SA)

English

Ashes fall on the heads of those who are in duality. ||7||

Dr. Sant Singh Khalsa (Shabad OS, CC BY-SA)
Ang 1343 · Line 50

ਕਰਣੀ ਕੀਰਤਿ ਗੁਰਮਤਿ ਸਾਰੁ ॥

karanee keerat guramat saar |

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦਾ ਜੱਸ ਕਰਨਾ ਸ਼੍ਰੇਸ਼ਟ ਕੰਮ ਹੈ।

Bhai Manmohan Singh (Shabad OS, CC BY-SA)

English

To praise the Lord through the Guru's Teachings is the most excellent action.

Dr. Sant Singh Khalsa (Shabad OS, CC BY-SA)
Ang 1343 · Line 51

ਸੰਤ ਸਭਾ; ਗੁਣ ਗਿਆਨੁ ਬੀਚਾਰੁ ॥

sant sabhaa; gun giaan beechaar |

Punjabi

ਸਤਿਸੰਗਤ ਅੰਦਰ ਤੂੰ ਪ੍ਰਭੂ ਦੀਆਂ ਨੇਕੀਆਂ ਅਤੇ ਈਸ਼ਵਰੀ ਗਿਆਤ ਦਾ ਧਿਆਨ ਧਾਰ।

Bhai Manmohan Singh (Shabad OS, CC BY-SA)

English

In the Society of the Saints, contemplate the Glories of God and His spiritual wisdom.

Dr. Sant Singh Khalsa (Shabad OS, CC BY-SA)
Ang 1343 · Line 52

ਮਨੁ ਮਾਰੇ; ਜੀਵਤ ਮਰਿ ਜਾਣੁ ॥

man maare; jeevat mar jaan |

Punjabi

ਜਿਹੜਾ ਕੋਈ ਆਪਣੇ ਮਨੂਏ ਨੂੰ ਕਾਬੂ ਕਰ ਲੈਂਦਾ ਹੈ, ਉਹ ਜੀਉਂਦੇ ਜੀ ਮੌਤ ਦੇ ਭੇਦ ਨੂੰ ਜਾਣ ਲੈਂਦਾ ਹੈ।

Bhai Manmohan Singh (Shabad OS, CC BY-SA)

English

Whoever subdues his mind, knows the state of being dead while yet alive.

Dr. Sant Singh Khalsa (Shabad OS, CC BY-SA)
Ang 1343 · Line 53

ਨਾਨਕ ਨਦਰੀ. ਨਦਰਿ ਪਛਾਣੁ ॥੮॥੩॥

naanak nadaree. nadar pachhaan |8|3|

Punjabi

ਨਾਨਕ, ਉਸ ਦੀ ਦਇਆ ਰਾਹੀਂ, ਦਇਆਲੂ ਸੁਆਮੀ ਸਿਞਾਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, by His Grace, the Gracious Lord is realized. ||8||3||

Dr. Sant Singh Khalsa (Shabad OS, CC BY-SA)