Ang 1345
ਭਉ ਖਾਣਾ ਪੀਣਾ; ਸੁਖੁ ਸਾਰੁ ॥
bhau khaanaa peenaa; sukh saar |
Punjabi
ਜੋ ਸੁਆਮੀ ਦੇ ਡਰ ਨੂੰ ਭੋਗਦਾ ਅਤੇ ਪਾਨ ਕਰਦਾ ਹੈ, ਉਸ ਨੂੰ ਸ਼ੇਸ਼ਟ ਆਰਾਮ ਪਰਾਪਤ ਹੁੰਦਾ ਹੈ;
English
Those who eat and drink the Fear of God, find the most excellent peace.
ਹਰਿ ਜਨ ਸੰਗਤਿ; ਪਾਵੈ ਪਾਰੁ ॥
har jan sangat; paavai paar |
Punjabi
ਅਤੇ ਰੱਬ ਦੇ ਸੰਤਾਂ ਨਾਲ ਮਿਲ, ਉਹ ਪਾਰ ਉਤਰ ਜਾਂਦਾ ਹੈ।
English
Associating with the humble servants of the Lord, they are carried across.
ਸਚੁ ਬੋਲੈ; ਬੋਲਾਵੈ ਪਿਆਰੁ ॥
sach bolai; bolaavai piaar |
Punjabi
ਪ੍ਰੇਮ ਨਾਲ ਰੰਗੀਜ, ਉਹ ਸੱਚ ਬੋਲਦਾ ਅਤੇ ਹੋਰਨਾ ਤੋਂ ਬੁਲਵਾਉਂਦਾ ਹੈ।
English
They speak the Truth, and lovingly inspire others to speak it as well.
ਗੁਰ ਕਾ ਸਬਦੁ; ਕਰਣੀ ਹੈ ਸਾਰੁ ॥੭॥
gur kaa sabad; karanee hai saar |7|
Punjabi
ਗੁਰਾਂ ਦੀ ਬਾਣੀ ਦਾ ਪਾਠ ਕਰਨਾ, ਸ਼੍ਰੇਸ਼ਟ ਕਾਰ ਵਿਹਾਰ ਹੈ।
English
The Word of the Guru's Shabad is the most excellent occupation. ||7||
ਹਰਿ ਜਸੁ; ਕਰਮੁ ਧਰਮੁ ਪਤਿ ਪੂਜਾ ॥
har jas; karam dharam pat poojaa |
Punjabi
ਜੋ ਕੋਈ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਅਮਲ, ਈਮਾਨ, ਇਜ਼ਤ-ਆਬਰੂ ਅਤੇ ਉਪਾਸ਼ਨਾ ਜਾਣਦਾ ਹੈ,
English
Those who take the Lord's Praises as their karma and Dharma, their honor and worship service
ਕਾਮ ਕ੍ਰੋਧ; ਅਗਨੀ ਮਹਿ ਭੂੰਜਾ ॥
kaam krodh; aganee meh bhoonjaa |
Punjabi
ਉਹ ਆਪਣੀ ਕਾਮ ਚੇਸ਼ਟਾ ਤੇ ਗੁੱਸੇ ਨੂੰ ਅੱਗ ਵਿੱਚ ਸਾੜ ਸੁੱਟਦਾ ਹੈ।
English
their sexual desire and anger are burnt off in the fire.
ਹਰਿ ਰਸੁ ਚਾਖਿਆ; ਤਉ ਮਨੁ ਭੀਜਾ ॥
har ras chaakhiaa; tau man bheejaa |
Punjabi
ਜਦ ਕੋਈ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹੈ, ਤਦ ਉਸ ਦੀ ਆਤਮਾ ਪ੍ਰਸੰਨ ਹੋ ਜਾਂਦੀ ਹੈ।
English
They taste the sublime essence of the Lord, and their minds are drenched with it.
ਪ੍ਰਣਵਤਿ ਨਾਨਕੁ; ਅਵਰੁ. ਨ ਦੂਜਾ ॥੮॥੫॥
pranavat naanak; avar. na doojaa |8|5|
Punjabi
ਗੁਰੂ ਜੀ ਬੇਨਤੀ ਕਰਦੇ ਹਨ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ।
English
Prays Nanak, there is no other at all. ||8||5||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਰਾਮ ਨਾਮੁ ਜਪਿ; ਅੰਤਰਿ ਪੂਜਾ ॥
raam naam jap; antar poojaa |
Punjabi
ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ ਅਤੇ ਉਹ ਹੀ ਹੈ ਤੇਰੇ ਮਨ ਦੀ ਉਪਾਸ਼ਨਾ।
English
Chant the Lord's Name, and worship Him deep within your being.
ਗੁਰਸਬਦੁ ਵੀਚਾਰਿ; ਅਵਰੁ. ਨਹੀ ਦੂਜਾ ॥੧॥
gurasabad veechaar; avar. nahee doojaa |1|
Punjabi
ਤੂੰ ਗੁਰਾਂ ਦੀ ਬਾਣੀ ਦਾ ਧਿਆਨ ਧਾਰ ਤੇ ਹੋਰ ਕਿਸੇ ਦਾ ਖਿਆਲ ਹੀ ਨਾਂ ਕਰ।
English
Contemplate the Word of the Guru's Shabad, and no other. ||1||
ਏਕੋ ਰਵਿ ਰਹਿਆ; ਸਭ ਠਾਈ ॥
eko rav rahiaa; sabh tthaaee |
Punjabi
ਇਕ ਪ੍ਰਭੂ ਹੀ ਸਾਰੀਆਂ ਥਾਵਾਂ ਅੰਦਰ ਰਮਿਆ ਹੋਇਆ ਹੈ।
English
The One is pervading all places.
ਅਵਰੁ. ਨ ਦੀਸੈ; ਕਿਸੁ ਪੂਜ ਚੜਾਈ ॥੧॥ ਰਹਾਉ ॥
avar. na deesai; kis pooj charraaee |1| rahaau |
Punjabi
ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਮੈਂ ਕੀਹਦੇ ਅੱਗੇ ਭੇਟਾ ਧਰਾਂ? ਠਹਿਰਾਉ।
English
I do not see any other; unto whom should I offer worship? ||1||Pause||
ਮਨੁ ਤਨੁ ਆਗੈ; ਜੀਅੜਾ ਤੁਝ ਪਾਸਿ ॥
man tan aagai; jeearraa tujh paas |
Punjabi
ਮੈਂ ਆਪਣੀ ਜਿੰਦੜੀ ਤੇ ਦੇਹ ਤੇਰੇ ਮੂਹਰੇ ਸਮਰਪਣ ਕਰਦਾ ਹਾਂ ਅਤੇ ਮੇਰੀ ਜਿੰਦ-ਜਾਨ ਤੇਰੇ ਕੋਲ ਹਾਜਰ ਹੈ, ਹੇ ਸੁਆਮੀ!
English
I place my mind and body in offering before You; I dedicate my soul to You.
ਜਿਉ ਭਾਵੈ; ਤਿਉ ਰਖਹੁ ਅਰਦਾਸਿ ॥੨॥
jiau bhaavai; tiau rakhahu aradaas |2|
Punjabi
ਹੇ ਪ੍ਰਭੂ! ਮੈਂ ਬੇਨਤੀ ਕਰਦਾ ਹਾਂ, ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
English
As it pleases You, You save me, Lord; this is my prayer. ||2||
ਸਚੁ ਜਿਹਵਾ; ਹਰਿ ਰਸਨ ਰਸਾਈ ॥
sach jihavaa; har rasan rasaaee |
Punjabi
ਸੱਚੀ ਹੈ ਉਹ ਜੀਭ, ਜੋ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਪ੍ਰਸੰਨ ਹੋਈ ਹੈ।
English
True is that tongue which is delighted by the sublime essence of the Lord.
ਗੁਰਮਤਿ ਛੂਟਸਿ; ਪ੍ਰਭ ਸਰਣਾਈ ॥੩॥
guramat chhoottas; prabh saranaaee |3|
Punjabi
ਪ੍ਰਭੂ ਦੀ ਪਨਾਹ ਲੈਣ ਦੁਆਰਾ, ਜੀਵ ਗੁਰਾਂ ਦੀ ਸਿਖਮਤ ਦੁਆਰਾ ਬੰਦ-ਖਲਾਸ ਹੋ ਵੰਝਦਾ ਹੈ।
English
Following the Guru's Teachings, one is saved in the Sanctuary of God. ||3||
ਕਰਮ ਧਰਮ ਪ੍ਰਭਿ ਮੇਰੈ ਕੀਏ ॥
karam dharam prabh merai kee |
Punjabi
ਮੈਡੇ ਸੁਆਮੀ ਨੇ ਹੀ ਧਾਰਮਕ ਕੰਮ ਕਾਜ ਰਚੇ ਹਨ।
English
My God created religious rituals.
ਨਾਮੁ ਵਡਾਈ; ਸਿਰਿ ਕਰਮਾਂ ਕੀਏ ॥੪॥
naam vaddaaee; sir karamaan kee |4|
Punjabi
ਆਪਣੇ ਨਾਮ ਦੀ ਪ੍ਰਭਤਾ, ਉਸ ਨੇ ਐਸੇ ਅਮਲਾਂ ਦੀ ਸ਼੍ਰੋਮਣੀ ਥਾਪੀ ਹੈ।
English
He placed the glory of the Naam above these rituals. ||4||
ਸਤਿਗੁਰ ਕੈ ਵਸਿ; ਚਾਰਿ ਪਦਾਰਥ ॥
satigur kai vas; chaar padaarath |
Punjabi
ਚਾਰ ਉਤਮ ਦਾਤਾਂ ਸਚੇ ਗੁਰਦੇਵ ਜੀ ਦੇ ਇਖਤਿਆਰ ਵਿੱਚ ਹਨ;
English
The four great blessings are under the control of the True Guru.
ਤੀਨਿ ਸਮਾਏ; ਏਕ ਕ੍ਰਿਤਾਰਥ ॥੫॥
teen samaae; ek kritaarath |5|
Punjabi
ਜਦ (ਧਰਮ, ਧਨ ਅਤੇ ਕਾਮਯਾਬੀ) ਇਨ੍ਹਾਂ ਤਿੰਨਾਂ ਲਈ ਆਦਮੀ ਦੀ ਖਾਹਿਸ਼ ਨਵਿਰਤ ਜਦ ਹੋ ਜਾਂਦੀ ਹੈ ਤਾਂ (ਚੌਥੀ ਕਲਿਆਣ) ਦੀ ਉਸ ਨੂੰ ਦਾਤ ਮਿਲ ਜਾਂਦੀ ਹੈ।
English
When the first three are put aside, one is blessed with the fourth. ||5||
ਸਤਿਗੁਰਿ. ਦੀਏ ਮੁਕਤਿ ਧਿਆਨਾਂ ॥
satigur. dee mukat dhiaanaan |
Punjabi
ਜਿਨ੍ਹਾਂ ਨੂੰ ਸਚੇ ਗੁਰਾਂ ਨੇ ਮੋਖਸ਼ ਤੇ ਬੰਦੀਗ ਬਖਸ਼ੀ ਹੈ,
English
Those whom the True Guru blesses with liberation and meditation
ਹਰਿ ਪਦੁ ਚੀਨਿੑ; ਭਏ ਪਰਧਾਨਾ ॥੬॥
har pad cheena; bhe paradhaanaa |6|
Punjabi
ਉਹ ਵਾਹਿਗੁਰੂ ਦੀ ਪਦਵੀ ਨੂੰ ਅਨੁਭਵ ਕਰ ਸ਼੍ਰੋਮਣੀ ਥੀ ਵੰਞਦੇ ਹਨ।
English
realize the Lord's State, and become sublime. ||6||
ਮਨੁ ਤਨੁ ਸੀਤਲੁ; ਗੁਰਿ. ਬੂਝ ਬੁਝਾਈ ॥
man tan seetal; gur. boojh bujhaaee |
Punjabi
ਜਿਨ੍ਹਾਂ ਨੂੰ ਗੁਰੂ ਜੀ ਸਮਝ ਦਰਸਾਉਂਦੇ ਹਨ, ਉਨ੍ਹਾਂ ਦਾ ਚਿੱਤ ਤੇ ਦੇਹ ਠੰਡੇ-ਠਾਰ ਹੋ ਜਾਂਦੇ ਹਨ।
English
Their minds and bodies are cooled and soothed; the Guru imparts this understanding.
ਪ੍ਰਭੁ ਨਿਵਾਜੇ; ਕਿਨਿ. ਕੀਮਤਿ ਪਾਈ ॥੭॥
prabh nivaaje; kin. keemat paaee |7|
Punjabi
ਜਿਨ੍ਹਾਂ ਨੂੰ ਸੁਆਮੀ ਨੇ ਵਡਿਆਇਆ ਹੈ, ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?
English
Who can estimate the value of those whom God has exalted? ||7||
ਕਹੁ ਨਾਨਕ; ਗੁਰਿ. ਬੂਝ ਬੁਝਾਈ ॥
kahu naanak; gur. boojh bujhaaee |
Punjabi
ਗੁਰੂ ਜੀ ਫੁਰਮਾਉਂਦੇ ਹਨ ਕਿ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,
English
Says Nanak, the Guru has imparted this understanding;
ਨਾਮ ਬਿਨਾ ਗਤਿ; ਕਿਨੈ. ਨ ਪਾਈ ॥੮॥੬॥
naam binaa gat; kinai. na paaee |8|6|
Punjabi
ਕਿ ਨਾਮ ਦੇ ਬਗੈਰ ਕਦੇ ਕੋਈ ਮੁਕਤ ਨਹੀਂ ਹੋਇਆ।
English
without the Naam, the Name of the Lord, no one is emancipated. ||8||6||
ਪ੍ਰਭਾਤੀ ਮਹਲਾ ੧ ॥
prabhaatee mahalaa 1 |
Punjabi
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
English
Prabhaatee, First Mehl:
ਇਕਿ ਧੁਰਿ ਬਖਸਿ ਲਏ ਗੁਰਿ ਪੂਰੈ; ਸਚੀ ਬਣਤ ਬਣਾਈ ॥
eik dhur bakhas le gur poorai; sachee banat banaaee |
Punjabi
ਕਈਆਂ ਨੂੰ ਪੂਰਨ ਗੁਰੂ-ਪ੍ਰਮੇਸ਼ਰ ਮੁਆਫ ਕਰ ਦਿੰਦੇ ਹਨ ਅਤੇ ਉਨ੍ਹਾਂ ਦੀ ਬਨਾਵਟ ਨੂੰ ਉਹ ਸੱਚੀ ਬਣਾ ਦਿੰਦੇ ਹਨ।
English
Some are forgiven by the Primal Lord God; the Perfect Guru makes the true making.
ਹਰਿ ਰੰਗ ਰਾਤੇ. ਸਦਾ ਰੰਗੁ ਸਾਚਾ; ਦੁਖ ਬਿਸਰੇ ਪਤਿ ਪਾਈ ॥੧॥
har rang raate. sadaa rang saachaa; dukh bisare pat paaee |1|
Punjabi
ਹਰੀ ਦੇ ਪਿਆਰ ਨਾਲ ਰੰਗੀਜਿਆ ਉਨ੍ਹਾਂ ਨੂੰ ਸਦੀਵ ਸੱਚੀ ਖੁਸ਼ੀ ਦੀ ਦਾਤ ਮਿਲਦੀ ਹੈ। ਉਨ੍ਹਾਂ ਦੇ ਦੁਖੜੇ ਦੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਜ਼ਤ ਆਬਰੂ ਪਰਾਪਤ ਹੁੰਦੀ ਹੈ।
English
Those who are attuned to the Love of the Lord are imbued with Truth forever; their pains are dispelled, and they obtain honor. ||1||
ਝੂਠੀ ਦੁਰਮਤਿ ਕੀ ਚਤੁਰਾਈ ॥
jhootthee duramat kee chaturaaee |
Punjabi
ਕੂੜੀ ਹੈ ਹੁਸ਼ਿਆਰੀ, ਖੋਟੀ-ਅਕਲ ਵਾਲੇ ਪੁਰਸ਼ ਦੀ।
English
False are the clever tricks of the evil-minded.
ਬਿਨਸਤ ਬਾਰ; ਨ ਲਾਗੈ ਕਾਈ ॥੧॥ ਰਹਾਉ ॥
binasat baar; na laagai kaaee |1| rahaau |
Punjabi
ਇਸ ਹੁਸ਼ਿਆਰੀ ਨੂੰ ਅਲੋਪ ਹੁੰਦਿਆਂ ਕੋਈ ਢਿਲ ਨਹੀਂ ਲਗਦੀ। ਠਹਿਰਾਉ।
English
They shall disappear in no time at all. ||1||Pause||
ਮਨਮੁਖ ਕਉ ਦੁਖੁ ਦਰਦੁ ਵਿਆਪਸਿ; ਮਨਮੁਖਿ ਦੁਖੁ. ਨ ਜਾਈ ॥
manamukh kau dukh darad viaapas; manamukh dukh. na jaaee |
Punjabi
ਮਨ ਮਤੀਏ ਨੂੰ ਗਮ ਅਤੇ ਪੀੜ ਚਿਮੜਦੇ ਹਨ। ਮਨ-ਮਤੀਏ ਦੀ ਪੀੜ ਦੂਰ ਨਹੀਂ ਹੁੰਦੀ।
English
Pain and suffering afflict the self-willed manmukh. The pains of the self-willed manmukh shall never depart.
ਸੁਖ ਦੁਖ ਦਾਤਾ ਗੁਰਮੁਖਿ ਜਾਤਾ; ਮੇਲਿ ਲਏ ਸਰਣਾਈ ॥੨॥
sukh dukh daataa guramukh jaataa; mel le saranaaee |2|
Punjabi
ਗੁਰਾਂ ਦੀ ਦਇਆ ਦੁਆਰਾ, ਖੁਸ਼ੀ ਤੇ ਗਮੀ ਦਾ ਦਾਤਾਰ ਅਨੁਭਵ ਕੀਤਾ ਜਾਂਦਾ ਹੈ। ਜੋ ਕੋਈ ਪ੍ਰਭੂ ਦੀ ਪਨਾਹ ਲੈਂਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
The Gurmukh recognizes the Giver of pleasure and pain. He merges in His Sanctuary. ||2||
ਮਨਮੁਖ ਤੇ ਅਭ ਭਗਤਿ. ਨ ਹੋਵਸਿ; ਹਉਮੈ ਪਚਹਿ ਦਿਵਾਨੇ ॥
manamukh te abh bhagat. na hovas; haumai pacheh divaane |
Punjabi
ਪ੍ਰਤੀਕੂਲ ਪੁਰਸ਼ ਦਿਲੋ ਸੁਆਮੀ ਦੀ ਸੇਵਾ ਕਮਾ ਨਹੀਂ ਸਕਦੇ। ਉਹ ਪਗਲੇ ਪ੍ਰਾਣੀ ਸਵੈ-ਹੰਗਤਾ ਅੰਦਰ ਹੀ ਗਲ-ਸੜ ਜਾਂਦੇ ਹਨ।
English
The self-willed manmukhs do not know loving devotional worship; they are insane, rotting away in their egotism.
ਇਹੁ ਮਨੂਆ ਖਿਨੁ ਊਭਿ ਪਇਆਲੀ; ਜਬ ਲਗਿ ਸਬਦ. ਨ ਜਾਨੇ ॥੩॥
eihu manooaa khin aoobh peaalee; jab lag sabad. na jaane |3|
Punjabi
ਇਹ ਮਨ ਇਕ ਮੁਹਤ ਵਿੱਚ ਅਸਮਾਨ ਵਿੱਚ ਉਡਦਾ ਹੈ ਅਤੇ ਮੁਹਤ ਵਿੱਚ ਪਾਤਾਲ ਵਿੱਚ ਢਿਗ ਗਰਕ ਹੋ ਜਾਂਦਾ ਹੈ, ਜਦ ਤਾਂਈ ਇਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦਾ।
English
This mind flies in an instant from the heavens to the underworld, as long as it does not know the Word of the Shabad. ||3||
ਭੂਖ ਪਿਆਸਾ ਜਗੁ ਭਇਆ; ਤਿਪਤਿ ਨਹੀ. ਬਿਨੁ ਸਤਿਗੁਰ ਪਾਏ ॥
bhookh piaasaa jag bheaa; tipat nahee. bin satigur paae |
Punjabi
ਸੰਸਾਰ ਭੁਖਾ ਅਤੇ ਤਿਹਾਇਆ ਹੋ ਗਿਆ ਹੈ। ਸਚੇ ਗੁਰਾਂ ਨਾਲ ਮਿਲਣ ਦੇ ਬਗੈਰ ਇਸ ਨੂੰ ਰੱਜ ਨਹੀਂ ਆਉਂਦਾ।
English
The world has become hungry and thirsty; without the True Guru, it is not satisfied.
ਸਹਜੈ ਸਹਜੁ ਮਿਲੈ. ਸੁਖੁ ਪਾਈਐ; ਦਰਗਹ ਪੈਧਾ ਜਾਏ ॥੪॥
sahajai sehaj milai. sukh paaeeai; daragah paidhaa jaae |4|
Punjabi
ਸੁਤੇ ਸਿਧ ਹੀ ਸੁਆਮੀ ਨਾਲ ਮਿਲ ਕੇ ਪ੍ਰਾਣੀ ਆਰਾਮ ਨੂੰ ਪਰਾਪਤ ਹੁੰਦਾ ਹੈ ਅਤੇ ਇਜ਼ਤ ਦੀ ਪੁਸ਼ਾਕ ਪਾ ਸੁਆਮੀ ਦੇ ਦਰਬਾਰ ਨੂੰ ਜਾਂਦਾ ਹੈ।
English
Merging intuitively in the Celestial Lord, peace is obtained, and one goes to the Lord's Court wearing robes of honor. ||4||
ਦਰਗਹ ਦਾਨਾ ਬੀਨਾ ਇਕੁ ਆਪੇ; ਨਿਰਮਲ ਗੁਰ ਕੀ ਬਾਣੀ ॥
daragah daanaa beenaa ik aape; niramal gur kee baanee |
Punjabi
ਪਵਿੱਤਰ ਹੈ ਗੁਰਾਂ ਦੀ ਬਾਣੀ, ਜਿਸ ਦੇ ਰਾਹੀਂ, ਇਨਸਾਨ, ਉਸ ਪ੍ਰਭੂ ਦੇ ਦਰਬਾਰ ਨੂੰ ਵੇਖ ਲੈਂਦਾ ਹੈ, ਜੋ ਖੁਦ ਕੱਲਮਕੱਲਾ ਹੀ ਹਰ ਸ਼ੈ ਨੂੰ ਜਾਣਨਹਾਰ ਤੇ ਵੇਖਨਣਹਾਰ ਹੈ।
English
The Lord in His Court is Himself the Knower and Seer; the Word of the Guru's Bani is Immaculate.
ਆਪੇ ਸੁਰਤਾ. ਸਚੁ ਵੀਚਾਰਸਿ; ਆਪੇ ਬੂਝੈ ਪਦੁ ਨਿਰਬਾਣੀ ॥੫॥
aape surataa. sach veechaaras; aape boojhai pad nirabaanee |5|
Punjabi
ਵਾਹਿਗੁਰੂ ਆਪ ਗਿਆਨੀ ਹੈ, ਜੋ ਸੱਚ ਦੀ ਪਰਖ ਕਰਦਾ ਹੈ ਅਤੇ ਆਪ ਹੀ ਮੌਖਸ਼ ਦੀ ਪਦਵੀ ਨੂੰ ਸਮਝਦਾ ਹੈ।
English
He Himself is the Awareness of Truth; He Himself understands the state of nirvaanaa. ||5||
ਜਲੁ ਤਰੰਗ. ਅਗਨੀ ਪਵਨੈ ਫੁਨਿ; ਤ੍ਰੈ ਮਿਲਿ ਜਗਤੁ ਉਪਾਇਆ ॥
jal tarang. aganee pavanai fun; trai mil jagat upaaeaa |
Punjabi
ਪਾਣੀ ਦੀਆਂ ਲਹਿਰਾ, ਅੱਗਾਂ ਤੇ ਹਵਾ ਬਦਾ ਅਤੇ ਫਿਰ ਤਿੰਨਾਂ ਨੂੰ ਇਕੱਤਰ ਕਰ, ਰਚਨਹਾਰ ਨੇ ਸੰਸਾਰ ਨੂੰ ਰਚਿਆ ਹੈ।
English
He made the waves of water, the fire and the air, and then joined the three together to form the world.
ਐਸਾ ਬਲੁ ਛਲੁ ਤਿਨ ਕਉ ਦੀਆ; ਹੁਕਮੀ ਠਾਕਿ ਰਹਾਇਆ ॥੬॥
aisaa bal chhal tin kau deea; hukamee tthaak rahaaeaa |6|
Punjabi
ਸੁਆਮੀ ਨੇ ਉਨ੍ਹਾਂ ਨੂੰ ਐਹੋ ਜੇਹੀ ਸੱਤਿਆ ਅਤੇ ਹੁਸ਼ਿਆਰੀ ਬਖਸ਼ੀ ਹੈ ਕਿ ਉਸ ਨੇ ਹਰ ਇਕ ਨੂੰ ਆਪਣੇ ਫੁਰਮਾਣ ਅੰਦਰ ਬੰਨ੍ਹਿਆ ਤੇ ਨਰੜਿਆ ਹੋਇਆ ਹੈ।
English
He blessed these elements with such power, that they remain subject to His Command. ||6||
ਐਸੇ ਜਨ ਵਿਰਲੇ ਜਗ ਅੰਦਰਿ; ਪਰਖਿ ਖਜਾਨੈ ਪਾਇਆ ॥
aise jan virale jag andar; parakh khajaanai paaeaa |
Punjabi
ਇਸ ਜਹਾਨ ਅੰਦਰ, ਬਹੁਤ ਹੀ ਥੋੜ੍ਹੇ ਹਨ, ਐਹੋ ਜੇਹੇ ਪੁਰਸ਼, ਜਿਨ੍ਹਾਂ ਨੂੰ ਛਾਣ-ਬੀਣ ਕਰਕੇ, ਪ੍ਰਭੂ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ।
English
How rare are those humble beings in this world, whom the Lord tests and places in His Treasury.
ਜਾਤਿ ਵਰਨ ਤੇ. ਭਏ ਅਤੀਤਾ; ਮਮਤਾ ਲੋਭੁ ਚੁਕਾਇਆ ॥੭॥
jaat varan te. bhe ateetaa; mamataa lobh chukaaeaa |7|
Punjabi
ਉਹ ਜਾਤੀ ਅਤੇ ਰੰਗਤ ਤੋਂ ਉਚੇਰੇ ਰਹਿੰਦੇ ਹਨ ਅਤੇ ਮੋਹ ਤੇ ਲਾਲਚ ਨੂੰ ਤਿਆਗ ਦਿੰਦੇ ਹਨ।
English
They rise above social status and color, and rid themselves of possessiveness and greed. ||7||
ਨਾਮਿ ਰਤੇ. ਤੀਰਥ ਸੇ ਨਿਰਮਲ; ਦੁਖੁ ਹਉਮੈ ਮੈਲੁ ਚੁਕਾਇਆ ॥
naam rate. teerath se niramal; dukh haumai mail chukaaeaa |
Punjabi
ਜੋ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਪਵਿੱਤਰ ਧਰਮ-ਅਸਥਾਨ ਤੁਲ ਹਨ ਅਤੇ ਉਨ੍ਹਾਂ ਦੀ ਹੰਗਤਾ ਦੀ ਬੀਮਾਰੀ ਤੇ ਗੰਦਗੀ ਦੂਰ ਹੋ ਜਾਂਦੀ ਹੈ।
English
Attuned to the Naam, the Name of the Lord, they are like immaculate sacred shrines; they are rid of the pain and pollution of egotism.
ਨਾਨਕੁ. ਤਿਨ ਕੇ ਚਰਨ ਪਖਾਲੈ; ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥
naanak. tin ke charan pakhaalai; jinaa guramukh saachaa bhaaeaa |8|7|
Punjabi
ਨਾਨਕ ਉਨ੍ਹਾਂ ਦੇ ਪੈਰ ਧੋਦਾਂ ਹੈ, ਜੋ ਗੁਰਾਂ ਦੀ ਰਹਿਮਤ ਸਦਕਾ ਆਪਣੇ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ।
English
Nanak washes the feet of those who, as Gurmukh, love the True Lord. ||8||7||