Ang 1346
ਪ੍ਰਭਾਤੀ ਮਹਲਾ ੩ ਬਿਭਾਸ ॥
prabhaatee mahalaa 3 bibhaas |
Punjabi
ਪ੍ਰਭਾਤੀ ਤੀਜੀ ਪਾਤਿਸ਼ਾਹੀ। ਬਿਭਾਸ।
English
Prabhaatee, Third Mehl, Bibhaas:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਗੁਰ ਪਰਸਾਦੀ ਵੇਖੁ ਤੂ; ਹਰਿ ਮੰਦਰੁ ਤੇਰੈ ਨਾਲਿ ॥
gur parasaadee vekh too; har mandar terai naal |
Punjabi
ਗੁਰਾਂ ਦੀ ਦਇਆ ਦੁਆਰਾ ਤੂੰ ਦੇਖ ਕਿ ਵਾਹਿਗੁਰੂ ਦਾ ਮਹਿਲ ਤੇਰੇ (ਅੰਦਰ) ਜਾਂ (ਸਾਥ) ਹੀ ਹੈ।
English
By Guru's Grace, see that the Temple of the Lord is within you.
ਹਰਿ ਮੰਦਰੁ ਸਬਦੇ ਖੋਜੀਐ; ਹਰਿ ਨਾਮੋ ਲੇਹੁ ਸਮੑਾਲਿ ॥੧॥
har mandar sabade khojeeai; har naamo lehu samaal |1|
Punjabi
ਵਾਹਿਗੁਰੂ ਦਾ ਮਹਿਲ ਨਾਮ ਦੇ ਰਾਹੀਂ ਖੋਜਿਆ ਭਾਲਿਆ ਜਾਂਦਾ ਹੈ, ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
English
The Temple of the Lord is found through the Word of the Shabad; contemplate the Lord's Name. ||1||
ਮਨ ਮੇਰੇ; ਸਬਦਿ ਰਪੈ ਰੰਗੁ ਹੋਇ ॥
man mere; sabad rapai rang hoe |
Punjabi
ਹੇ ਮੇਰੀ ਜਿੰਦੜੀਏ! ਪ੍ਰਭੁ ਦੇ ਨਾਮ ਨਾਲ ਰੰਗੀਜਣ ਦੁਆਰਾ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ।
English
O my mind, be joyfully attuned to the Shabad.
ਸਚੀ ਭਗਤਿ ਸਚਾ ਹਰਿ ਮੰਦਰੁ; ਪ੍ਰਗਟੀ ਸਾਚੀ ਸੋਇ ॥੧॥ ਰਹਾਉ ॥
sachee bhagat sachaa har mandar; pragattee saachee soe |1| rahaau |
Punjabi
ਸੱਚੀ ਹੈ ਹਰੀ ਦੀ ਪ੍ਰੇਮਮਈ ਸੇਵਾ, ਸੱਚਾ ਹੈ ਹਰੀ ਦਾ ਮਹਿਲ ਅਤੇ ਸੱਚੀ ਹੈ ਪ੍ਰਭਤਾ ਜੋ ਹਰੀ ਰਾਹੀਂ ਪਰਤਖਸ਼ ਹੁੰਦੀ ਹੈ। ਠਹਿਰਾਉ।
English
True is devotional worship, and True is the Temple of the Lord; True is His Manifest Glory. ||1||Pause||
ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ ॥
har mandar ehu sareer hai; giaan ratan paragatt hoe |
Punjabi
ਇਹ ਦੇਹ ਮਾਲਕ ਦਾ ਮਹਿਲ ਹੈ, ਜਿਸ ਵਿੱਚ ਬ੍ਰਹਮ ਵੀਚਾਰ ਦਾ ਜਵੇਹਰ ਜਾਹਰ ਹੁੰਦਾ ਹੈ।
English
This body is the Temple of the Lord, in which the jewel of spiritual wisdom is revealed.
ਮਨਮੁਖ ਮੂਲੁ. ਨ ਜਾਣਨੀ; ਮਾਣਸਿ. ਹਰਿ ਮੰਦਰੁ ਨ ਹੋਇ ॥੨॥
manamukh mool. na jaananee; maanas. har mandar na hoe |2|
Punjabi
ਆਪ-ਹੁਦਰੇ ਹਢੋਂ ਹੀ ਨਹੀਂ ਜਾਣਦੇ ਅਤੇ ਆਖਦੇ ਹਨ ਕਿ ਪ੍ਰਾਣੀ ਦੇ ਅੰਦਰ ਹਰੀ ਦਾ ਮਹਿਲ ਨਹੀਂ।
English
The self-willed manmukhs do not know anything at all; they do not believe that the Lord's Temple is within. ||2||
ਹਰਿ ਮੰਦਰੁ ਹਰਿ ਜੀਉ ਸਾਜਿਆ; ਰਖਿਆ ਹੁਕਮਿ ਸਵਾਰਿ ॥
har mandar har jeeo saajiaa; rakhiaa hukam savaar |
Punjabi
ਹਰੀ ਦਾ ਮਹਿਲ, ਮਹਾਰਾਜਾ ਹਰੀ ਨੇ ਰਚਿਆ ਹੈ ਤੇ ਉਹ ਆਪਣੀ ਰਜਾ ਅੰਦਰ ਇਸ ਨੂੰ ਸ਼ਿੰਗਾਰ ਕੇ ਰਖਦਾ ਹੈ।
English
The Dear Lord created the Temple of the Lord; He adorns it by His Will.
ਧੁਰਿ ਲੇਖੁ ਲਿਖਿਆ ਸੁ ਕਮਾਵਣਾ; ਕੋਇ. ਨ ਮੇਟਣਹਾਰੁ ॥੩॥
dhur lekh likhiaa su kamaavanaa; koe. na mettanahaar |3|
Punjabi
ਆਦਮੀ ਕੇਵਲ ਉਹੀ ਕੁਛ ਕਰਦਾ ਹੈ ਜੋ ਕਿ ਮੁਢ ਦੀ ਲਿਖੀ ਹੋਈ ਲਿਖਤਾਕਾਰ ਹੈ, ਕੋਈ ਜਣਾ ਭੀ ਉਸ ਲਿਖਤ ਨੂੰ ਮੇਟ ਨਹੀਂ ਸਕਦਾ।
English
All act according to their pre-ordained destiny; no one can erase it. ||3||
ਸਬਦੁ ਚੀਨਿੑ ਸੁਖੁ ਪਾਇਆ; ਸਚੈ ਨਾਇ ਪਿਆਰ ॥
sabad cheena sukh paaeaa; sachai naae piaar |
Punjabi
ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਨਾਲ ਪ੍ਰੇਮ ਕਰਨ ਦੁਆਰਾ ਬੰਦੇ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।
English
Contemplating the Shabad, peace is obtained, loving the True Name.
ਹਰਿ ਮੰਦਰੁ ਸਬਦੇ ਸੋਹਣਾ; ਕੰਚਨੁ ਕੋਟੁ ਅਪਾਰ ॥੪॥
har mandar sabade sohanaa; kanchan kott apaar |4|
Punjabi
ਵਾਹਿਗੁਰੂ ਦਾ ਮਹਿਲ ਉਸ ਦੇ ਨਾਮ ਨਾਲ ਸ਼ਸ਼ੋਭਤ ਹੁੰਦਾ ਹੈ। ਇਹ ਇਕ ਅਮੋਲਕ ਸੋਨੇ ਦਾ ਕਿਲ੍ਹਾ ਹੈ।
English
The Temple of the Lord is embellished with the Shabad; it is an Infinite Fortress of God. ||4||
ਹਰਿ ਮੰਦਰੁ. ਏਹੁ ਜਗਤੁ ਹੈ; ਗੁਰ ਬਿਨੁ. ਘੋਰੰਧਾਰ ॥
har mandar. ehu jagat hai; gur bin. ghorandhaar |
Punjabi
ਇਹ ਸੰਸਾਰ ਭੀ ਸੁਆਮੀ ਦਾ ਮਹਿਲ ਹੈ। ਗੁਰਾਂ ਦੇ ਬਗੈਰ ਇਹ ਅੰਦਰ ਘਨ੍ਹੇਰ-ਘੁੱਪ ਹੈ।
English
This world is the Temple of the Lord; without the Guru, there is only pitch darkness.
ਦੂਜਾ ਭਾਉ ਕਰਿ ਪੂਜਦੇ; ਮਨਮੁਖ ਅੰਧ ਗਵਾਰ ॥੫॥
doojaa bhaau kar poojade; manamukh andh gavaar |5|
Punjabi
ਹੋਰਸ ਦੇ ਪਿਆਰ ਦੀ ਖਾਤਿਰ ਅੰਨ੍ਹੇ ਅਤੇ ਬੇਸਮਝ ਮਨ-ਮਤੀਏ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ।
English
The blind and foolish self-willed manmukhs worship in the love of duality. ||5||
ਜਿਥੈ ਲੇਖਾ ਮੰਗੀਐ; ਤਿਥੈ ਦੇਹ ਜਾਤਿ. ਨ ਜਾਇ ॥
jithai lekhaa mangeeai; tithai deh jaat. na jaae |
Punjabi
ਜਿਥੇ ਬੰਦੇ ਪਾਸੋਂ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਉਥੇ ਉਸ ਦੇ ਨਾਲ ਕਾਇਆ ਅਤੇ ਜਾਤੀ ਨਹੀਂ।
English
One's body and social status do not go along to that place, where all are called to account.
ਸਾਚਿ ਰਤੇ ਸੇ ਉਬਰੇ; ਦੁਖੀਏ ਦੂਜੈ ਭਾਇ ॥੬॥
saach rate se ubare; dukhee doojai bhaae |6|
Punjabi
ਜੋ ਸੱਚ ਨਾਲ ਰੰਗੀਜੇ ਹਨ, ਉਹ ਬਚ ਜਾਂਦੇ ਹਨ। ਦੁਖਾਂਤਰ ਹਨ ਉਹ, ਜੋ ਹੋਰਸ ਨੂੰ ਪਿਆਰ ਕਰਦੇ ਹਨ।
English
Those who are attuned to Truth are saved; those in the love of duality are miserable. ||6||
ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ; ਨਾ ਬੂਝਹਿ. ਮੁਗਧ ਗਵਾਰ ॥
har mandar meh naam nidhaan hai; naa boojheh. mugadh gavaar |
Punjabi
ਰੱਬ ਦੇ ਮਹਿਲ ਅੰਦਰ ਨਾਮ ਦਾ ਖਜਾਨਾ ਹੈ ਪ੍ਰੰਤੂ ਮੂਰਖ ਵਹਿਸ਼ੀ ਇਸ ਨੂੰ ਨਹੀਂ ਜਾਣਦੇ।
English
The treasure of the Naam is within the Temple of the Lord. The idiotic fools do not realize this.
ਗੁਰ ਪਰਸਾਦੀ ਚੀਨਿੑਆ; ਹਰਿ ਰਾਖਿਆ ਉਰਿ ਧਾਰਿ ॥੭॥
gur parasaadee cheenaa; har raakhiaa ur dhaar |7|
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਇਸ ਨੂੰ ਅਨੁਭਵ ਕਰ ਲਿਆ ਹੈ ਤੇ ਹੁਣ ਮੈਂ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਈ ਰਖਦਾ ਹਾਂ।
English
By Guru's Grace, I have realized this. I keep the Lord enshrined within my heart. ||7||
ਗੁਰ ਕੀ ਬਾਣੀ. ਗੁਰ ਤੇ ਜਾਤੀ; ਜਿ ਸਬਦਿ ਰਤੇ ਰੰਗੁ ਲਾਇ ॥
gur kee baanee. gur te jaatee; ji sabad rate rang laae |
Punjabi
ਜੋ ਪਿਆਰ ਸਹਿਤ ਨਾਮ ਰੰਗੀਜੇ ਹਨ, ਉਹ ਗੁਰਾਂ ਦੀ ਬਾਣੀ ਨੂੰ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦੇ ਹਨ।
English
Those who are attuned to the love of the Shabad know the Guru, through the Word of the Guru's Bani.
ਪਵਿਤੁ ਪਾਵਨ ਸੇ ਜਨ ਨਿਰਮਲ; ਹਰਿ ਕੈ ਨਾਮਿ ਸਮਾਇ ॥੮॥
pavit paavan se jan niramal; har kai naam samaae |8|
Punjabi
ਪਵਿੱਤਰ, ਪੁਨੀਤ ਅਤੇ ਬੇਦਾਗ ਹਨ ਉਹ ਇਮਸਾਨ, ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦੇ ਹਨ।
English
Sacred, pure and immaculate are those humble beings who are absorbed in the Name of the Lord. ||8||
ਹਰਿ ਮੰਦਰੁ ਹਰਿ ਕਾ ਹਾਟੁ ਹੈ; ਰਖਿਆ ਸਬਦਿ ਸਵਾਰਿ ॥
har mandar har kaa haatt hai; rakhiaa sabad savaar |
Punjabi
ਵਾਹਿਗੁਰੂ ਦਾ ਮਹਿਲ ਵਾਹਿਗੁਰੂ ਦੀ ਹੱਟੀ ਹੈ, ਜਿਸ ਨੂੰ ਉਹ ਆਪਣੇ ਨਾਮ ਨਾਲ ਸ਼ਸ਼ੋਭਤ ਕਰੀ ਰਖਦਾ ਹੈ।
English
The Temple of the Lord is the Lord's Shop; He embellishes it with the Word of His Shabad.
ਤਿਸੁ ਵਿਚਿ ਸਉਦਾ, ਏਕੁ ਨਾਮੁ; ਗੁਰਮੁਖਿ ਲੈਨਿ. ਸਵਾਰਿ ॥੯॥
tis vich saudaa, ek naam; guramukh lain. savaar |9|
Punjabi
ਉਸ ਹੱਟੀ ਅੰਦਰ ਇਕ ਨਾਮ ਦਾ ਹੀ ਸੌਦਾ ਸੂਤ ਹੈ, ਜਿਸ ਨਾਲ ਗੁਰੂ ਅਨੁਸਾਰੀ ਆਪਣੇ ਆਪ ਨੂੰ ਆਰਾਸਤਾ ਕਰਦੇ ਹਨ।
English
In that shop is the merchandise of the One Name; the Gurmukhs adorn themselves with it. ||9||
ਹਰਿ ਮੰਦਰ ਮਹਿ, ਮਨੁ ਲੋਹਟੁ ਹੈ; ਮੋਹਿਆ ਦੂਜੈ ਭਾਇ ॥
har mandar meh, man lohatt hai; mohiaa doojai bhaae |
Punjabi
ਇਹ ਜੰਗਾਲੇ ਹੋਏ ਲੋਹੇ ਵਰਗਾ ਮਨੂਆ ਸੁਆਮੀ ਦੇ ਮਹਿਲ ਅੰਦਰ ਹੈ ਅਤੇ ਇਸ ਨੂੰ ਦਵੈਤ ਭਾਵ ਨੇ ਮੋਹਿਤ ਕਰ ਲਿਆ ਹੈ।
English
The mind is like iron slag, within the Temple of the Lord; it is lured by the love of duality.
ਪਾਰਸਿ ਭੇਟਿਐ. ਕੰਚਨੁ ਭਇਆ; ਕੀਮਤਿ ਕਹੀ. ਨ ਜਾਇ ॥੧੦॥
paaras bhettiai. kanchan bheaa; keemat kahee. na jaae |10|
Punjabi
ਗੁਰੂ ਰਸਾਇਣ ਨਾਲ ਮਿਲ ਕੇ, ਇਹ ਸੋਨਾ ਹੋ ਜਾਂਦਾ ਹੈ ਅਤੇ ਫਿਰ ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
English
Meeting with the Guru, the Philosopher's Stone, the mind is transformed into gold. Its value cannot be described. ||10||
ਹਰਿ ਮੰਦਰ ਮਹਿ ਹਰਿ ਵਸੈ; ਸਰਬ ਨਿਰੰਤਰਿ ਸੋਇ ॥
har mandar meh har vasai; sarab nirantar soe |
Punjabi
ਵਾਹਿਗੁਰੂ ਦੇ ਮਹਿਲ ਅੰਦਰ ਵਾਹਿਗੁਰੂ ਵਸਦਾ ਹੈ। ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
English
The Lord abides within the Temple of the Lord. He is pervading in all.
ਨਾਨਕ ਗੁਰਮੁਖਿ ਵਣਜੀਐ; ਸਚਾ ਸਉਦਾ ਹੋਇ ॥੧੧॥੧॥
naanak guramukh vanajeeai; sachaa saudaa hoe |11|1|
Punjabi
ਗੁਰਾਂ ਦੇ ਰਾਹੀਂ, ਰਬ ਨਾਲ ਵਾਪਾਰ ਕਰਨ ਦੁਆਰਾ ਹੇ ਨਾਨਕ! ਸੱਚਾ ਸੌਦਾ ਸੂਤ ਖਰੀਦ ਲਿਆ ਜਾਂਦਾ ਹੈ।
English
O Nanak, the Gurmukhs trade in the merchandise of Truth. ||11||1||
ਪ੍ਰਭਾਤੀ ਮਹਲਾ ੩ ॥
prabhaatee mahalaa 3 |
Punjabi
ਪ੍ਰਭਾਤੀ ਤੀਜੀ ਪਾਤਿਸ਼ਾਹੀ।
English
Prabhaatee, Third Mehl:
ਭੈ ਭਾਇ ਜਾਗੇ, ਸੇ ਜਨ ਜਾਗ੍ਰਣ ਕਰਹਿ; ਹਉਮੈ ਮੈਲੁ ਉਤਾਰਿ ॥
bhai bhaae jaage, se jan jaagran kareh; haumai mail utaar |
Punjabi
ਜਿਹੜੇ ਪੁਰਸ਼ ਪ੍ਹਭੂ ਦੇ ਡਰ ਅਤੇ ਪਿਆਰ ਅੰਦਰ ਜਾਗਦੇ ਹਨ, ਉਹ ਖਬਰਦਾਰ ਰਹਿੰਦੇ ਹਨ ਅਤੇ ਆਪਣੇ ਸਵੈ-ਹੰਗਤਾ ਦੀ ਗੰਦਗੀ ਨੂੰ ਲਾਹ ਸੁਟਦੇ ਹਨ।
English
Those who remain awake and aware in the Love and Fear of God, rid themselves of the filth and pollution of egotism.
ਸਦਾ ਜਾਗਹਿ. ਘਰੁ ਅਪਣਾ ਰਾਖਹਿ; ਪੰਚ ਤਸਕਰ ਕਾਢਹਿ ਮਾਰਿ ॥੧॥
sadaa jaageh. ghar apanaa raakheh; panch tasakar kaadteh maar |1|
Punjabi
ਉਹ ਹਮੇਸ਼ਾਂ ਸਾਵਧਾਨ ਰਹਿੰਦੇ ਹਨ ਅਤੇ ਆਪਣੇ ਧਾਮ ਨੂੰ ਸਹੀ ਸਲਾਮਤ ਰਖਦੇ ਹਨ। ਪੰਜਾਂ ਚੋਰਾਂ ਨੂੰ ਉਹ ਕੁੱਟ ਡਾਟ ਕੇ ਬਾਹਰ ਕੱਢ ਦਿੰਦੇ ਹਨ।
English
They remain awake and aware forever, and protect their homes, by beating and driving out the five thieves. ||1||
ਮਨ ਮੇਰੇ; ਗੁਰਮੁਖਿ ਨਾਮੁ ਧਿਆਇ ॥
man mere; guramukh naam dhiaae |
Punjabi
ਹੇ ਮੇਰੀ ਜਿੰਦੜੀਏ! ਗੁਰਾਂ ਦੀ ਦਇਆ ਦੁਆਰਾ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
O my mind, as Gurmukh, meditate on the Naam, the Name of the Lord.
ਜਿਤੁ ਮਾਰਗਿ ਹਰਿ ਪਾਈਐ; ਮਨ ਸੇਈ ਕਰਮ ਕਮਾਇ ॥੧॥ ਰਹਾਉ ॥
jit maarag har paaeeai; man seee karam kamaae |1| rahaau |
Punjabi
ਹੇ ਮੇਰੀ ਜਿੰਦੇ! ਤੂੰ ਕੇਵਲ ਉਹ ਕੰਮ ਹੀ ਕਰ, ਜਿਹੜੇ ਤੈਨੂੰ ਤੇਰੇ ਸੁਆਮੀ ਦੇ ਰਸਤੇ ਤੇ ਲੈ ਜਾਣ। ਠਹਿਰਾਉ।
English
O mind, do only those deeds which will lead you to the Path of the Lord. ||1||Pause||
ਗੁਰਮੁਖਿ ਸਹਜ ਧੁਨਿ ਊਪਜੈ; ਦੁਖੁ ਹਉਮੈ ਵਿਚਹੁ ਜਾਇ ॥
guramukh sehaj dhun aoopajai; dukh haumai vichahu jaae |
Punjabi
ਗੁਰਾਂ ਦੀ ਦਇਆ ਦੁਆਰਾ, ਰਬੀ ਕੀਰਤਨ ਉਤਪੰਨ ਹੁੰਦਾ ਅਤੇ ਜੀਵ ਦੇ ਅੰਦਰੋ ਹੰਕਾਰ ਦੀ ਪੀੜ ਦੂਰ ਹੋ ਜਾਂਦੀ ਹੈ।
English
The celestial melody wells up in the Gurmukh, and the pains of egotism are taken away.
ਹਰਿ ਨਾਮਾ ਹਰਿ ਮਨਿ ਵਸੈ; ਸਹਜੇ ਹਰਿ ਗੁਣ ਗਾਇ ॥੨॥
har naamaa har man vasai; sahaje har gun gaae |2|
Punjabi
ਸਾਈਂ ਹਰੀ ਦਾ ਨਾਮ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਜੀਵ ਸੁਖੈਨ ਹੀ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
English
The Name of the Lord abides in the mind, as one intuitively sings the Glorious Praises of the Lord. ||2||
ਗੁਰਮਤੀ ਮੁਖ ਸੋਹਣੇ; ਹਰਿ ਰਾਖਿਆ ਉਰਿ ਧਾਰਿ ॥
guramatee mukh sohane; har raakhiaa ur dhaar |
Punjabi
ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ, ਸੁੰਦਰ ਦਿਸਦੇ ਹਨ, ਉਨ੍ਹਾਂ ਦੇ ਚਿਹਰੇ।
English
Those who follow the Guru's Teachings - their faces are radiant and beautiful. They keep the Lord enshrined in their hearts.
ਐਥੈ ਓਥੈ ਸੁਖੁ ਘਣਾ; ਜਪਿ ਹਰਿ ਹਰਿ ਉਤਰੇ ਪਾਰਿ ॥੩॥
aithai othai sukh ghanaa; jap har har utare paar |3|
Punjabi
ਏਥੇ ਅਤੇ ਓਥੇ ਉਹ ਅਤਿਅੰਤ ਅਨੰਦ ਅੰਦਰ ਵਸਦੇ ਹਨ ਅਤੇ ਆਪਣੇ ਹਰੀ ਸਾਈਂ ਦੇ ਸਿਮਰਨ ਦੁਆਰਾ ਉਹ ਪਾਰ ਉਤਰ ਜਾਂਦੇ ਹਨ।
English
Here and hereafter, they find absolute peace; chanting the Name of the Lord, Har, Har, they are carried across to the other shore. ||3||