Ekam
Guru Granth Sahib

Ang 1388

Ang 1388 · Line 1

ਦੇਹ ਨ ਗੇਹ, ਨ ਨੇਹ ਨ ਨੀਤਾ; ਮਾਇਆ ਮਤ. ਕਹਾ ਲਉ ਗਾਰਹੁ ॥

deh na geh, na neh na neetaa; maaeaa mat. kahaa lau gaarahu |

Punjabi

ਨਾਂ ਸਰੀਰ, ਨਾਂ ਹੀ ਘਰ, ਨਾਂ ਹੀ ਪਿਆਰ, ਇਹ ਹਮੇਸ਼ਾਂ ਲਈ ਨਹੀਂ ਰਹਿੰਦੇ। ਦੌਲਤ ਨਾਲ ਗੁੱਟ ਹੋਇਆ ਹੋਇਆ ਤੂੰ ਕਦ ਤਾਂਈ ਉਨ੍ਹਾਂ ਉਤੇ ਹੰਕਾਰ ਕਰੇਗਾ?

Bhai Manmohan Singh (Shabad OS, CC BY-SA)

English

Neither body, nor house, nor love last forever. You are intoxicated with Maya; how long will you be proud of them?

Dr. Sant Singh Khalsa (Shabad OS, CC BY-SA)
Ang 1388 · Line 2

ਛਤ੍ਰ ਨ ਪਤ੍ਰ ਨ ਚਉਰ ਨ ਚਾਵਰ; ਬਹਤੀ ਜਾਤ. ਰਿਦੈ, ਨ ਬਿਚਾਰਹੁ ॥

chhatr na patr na chaur na chaavar; bahatee jaat. ridai, na bichaarahu |

Punjabi

ਨਾਂ ਤਖਤ ਤੇ ਤਾਜ, ਨਾਂ ਹੀ ਸ਼ਾਹੀ ਪਰਵਾਨੇ, ਨਾਂ ਹੀ ਚੋਰ ਤੇ ਉਨ੍ਹਾਂ ਦੇ ਝੁਲਾਉਣ ਵਾਲੇ ਰਹਿਣਗੇ। ਤੂੰ ਆਪਣੇ ਮਨ ਵਿੱਚ ਖਿਆਲ ਨਹੀਂ ਕਰਦਾ ਕਿ ਤੇਰੀ ਉਮਰ ਬੀਤਦੀ ਜਾ ਰਹੀ ਹੈ।

Bhai Manmohan Singh (Shabad OS, CC BY-SA)

English

Neither crown, nor canopy, nor servants last forever. You do not consider in your heart that your life is passing away.

Dr. Sant Singh Khalsa (Shabad OS, CC BY-SA)
Ang 1388 · Line 3

ਰਥ ਨ ਅਸ੍ਵ, ਨ ਗਜ ਸਿੰਘਾਸਨ; ਛਿਨ ਮਹਿ ਤਿਆਗਤ, ਨਾਂਗ ਸਿਧਾਰਹੁ ॥

rath na asv, na gaj singhaasan; chhin meh tiaagat, naang sidhaarahu |

Punjabi

ਨਾਂ ਗੱਡੀਆਂ, ਨਾਂ ਹੀ ਘੋੜੇ, ਹਾਥੀ ਅਤੇ ਸ਼ਾਹੀ ਤਖਤ ਅਸਥਿਰ ਰਹਿਣਗੇ। ਇਕ ਮੁਹਤ ਵਿੱਚ ਉਨ੍ਹਾਂ ਨੂੰ ਛਡ ਕੇ ਤੂੰ ਨੰਗ-ਧੜੰਗ ਟੁਰ ਵੰਝੇਗਾ।

Bhai Manmohan Singh (Shabad OS, CC BY-SA)

English

Neither chariots, nor horses, nor elephants or royal thrones shall last forever. In an instant, you will have to leave them, and depart naked.

Dr. Sant Singh Khalsa (Shabad OS, CC BY-SA)
Ang 1388 · Line 4

ਸੂਰ ਨ ਬੀਰ ਨ ਮੀਰ ਨ ਖਾਨਮ; ਸੰਗਿ. ਨ ਕੋਊ, ਦ੍ਰਿਸਟਿ ਨਿਹਾਰਹੁ ॥

soor na beer na meer na khaanam; sang. na koaoo, drisatt nihaarahu |

Punjabi

ਨਾਂ ਯੋਧਾ, ਨਾਂ ਹੀ ਸੂਰਮਾ, ਨਾਂ ਹੀ ਪਾਤਿਸ਼ਾਹ ਅਤੇ ਅਤੇ ਨਵਾਬ, ਇਨ੍ਹਾਂ ਵਿਚੋਂ ਕੋਈ ਭੀ ਤੇਰੇ ਨਾਲ ਜਾਂਦਾ ਹੋਇਆ ਅੱਖੀ ਨਹੀਂ ਦਿਸਦਾ।

Bhai Manmohan Singh (Shabad OS, CC BY-SA)

English

Neither warrior, nor hero, nor king or ruler last forever; see this with your eyes.

Dr. Sant Singh Khalsa (Shabad OS, CC BY-SA)
Ang 1388 · Line 5

ਕੋਟ ਨ ਓਟ ਨ ਕੋਸ. ਨ ਛੋਟਾ; ਕਰਤ ਬਿਕਾਰ, ਦੋਊ ਕਰ ਝਾਰਹੁ ॥

kott na ott na kos. na chhottaa; karat bikaar, doaoo kar jhaarahu |

Punjabi

ਨਾਂ ਕਿਲ੍ਹੇ, ਨਾਂ ਹੀ ਪਨਾਹ ਅਸਥਾਨ, ਨਾਂ ਹੀ ਖਜਾਨੇ ਤੈਨੂੰ ਬੰਦ-ਖਲਾਸ ਕਰਾ ਸਕਦੇ ਹਨ। ਪਾਪ ਕਮਾ ਤੇ ਆਪਣੇ ਦੋਨੋ ਹੱਥ ਝਾੜ ਕੇ ਟੁਰ ਵੰਜੇਗਾ।

Bhai Manmohan Singh (Shabad OS, CC BY-SA)

English

Neither fortress, nor shelter, nor treasure will save you; doing evil deeds, you shall depart empty-handed.

Dr. Sant Singh Khalsa (Shabad OS, CC BY-SA)
Ang 1388 · Line 6

ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ; ਉਲਟਤ ਜਾਤ, ਬਿਰਖ ਕੀ ਛਾਂਰਹੁ ॥

mitr na putr kalatr saajan sakh; ulattat jaat, birakh kee chhaanrahu |

Punjabi

ਦਿਲੀ-ਦੌਸਤ, ਲੜਕੇ, ਵਹੁਟੀ, ਯਾਰ ਅਤੇ ਸਾਥੀ ਤੇਰਾ ਪੱਖ ਨਹੀਂ ਪੂਰਦੇ। ਉਹ ਰੁੱਖ ਦੀ ਛਾਂ ਦੀ ਮਾਨੰਦ ਬਦਲ ਜਾਂਦੇ ਹਨ।

Bhai Manmohan Singh (Shabad OS, CC BY-SA)

English

Friends, children, spouses and friends - none of them last forever; they change like the shade of a tree.

Dr. Sant Singh Khalsa (Shabad OS, CC BY-SA)
Ang 1388 · Line 7

ਦੀਨ ਦਯਾਲ ਪੁਰਖ ਪ੍ਰਭ ਪੂਰਨ; ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥

deen dayaal purakh prabh pooran; chhin chhin simarahu agam apaarahu |

Punjabi

ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਮਸਕੀਨਾ ਉਤੇ ਮਿਹਰਬਾਨ ਹੈ। ਹਰ ਮੁਹਤ ਤੂੰ ਆਪਣੀ ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਵਾਹਿਗੁਰੂ ਦਾ ਭਜਨ ਕਰ।

Bhai Manmohan Singh (Shabad OS, CC BY-SA)

English

God is the Perfect Primal Being, Merciful to the meek; each and every instant, meditate in remembrance on Him, the Inaccessible and Infinite.

Dr. Sant Singh Khalsa (Shabad OS, CC BY-SA)
Ang 1388 · Line 8

ਸ੍ਰੀਪਤਿ ਨਾਥ ਸਰਣਿ ਨਾਨਕ ਜਨ; ਹੇ ਭਗਵੰਤ. ਕ੍ਰਿਪਾ ਕਰਿ ਤਾਰਹੁ ॥੫॥

sreepat naath saran naanak jan; he bhagavant. kripaa kar taarahu |5|

Punjabi

ਹੇ ਲਖਸ਼ਮੀ ਦੇ ਸੁਆਮੀ ਅਤੇ ਸਾਰਿਆਂ ਦੇ ਮਾਲਕ! ਤੇਰੇ ਕੀਰਤੀਮਾਨ ਵਾਹਿਗੁਰੂ ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਤੂੰ ਹੁਣ ਉਸ ਦੀ ਰੱਖਿਆ ਕਰ।

Bhai Manmohan Singh (Shabad OS, CC BY-SA)

English

O Great Lord and Master, servant Nanak seeks Your Sanctuary; please shower him with Your Mercy, and carry him across. ||5||

Dr. Sant Singh Khalsa (Shabad OS, CC BY-SA)
Ang 1388 · Line 9

ਪ੍ਰਾਨ ਮਾਨ ਦਾਨ ਮਗ ਜੋਹਨ; ਹੀਤੁ ਚੀਤੁ ਦੇ, ਲੇ ਲੇ ਪਾਰੀ ॥

praan maan daan mag johan; heet cheet de, le le paaree |

Punjabi

ਆਪਦੀ ਜਾਨ ਹੀਲ, ਸਵੈ-ਇਜ਼ਤ ਵੇਚ, ਦਾਨ-ਪੁੰਨ ਲੈ ਲੈ ਕੇ ਰਾਹਾਂ ਵਿੱਚ ਡਾਕੇ ਮਾਰ ਅਤੇ ਦਿਲੀ-ਪਿਆਰ ਪਾ ਕੇ ਪ੍ਰਾਣੀ ਧਨ ਦੌਲਤ ਇਕੱਤਰ ਕਰਦਾ ਹੈ।

Bhai Manmohan Singh (Shabad OS, CC BY-SA)

English

I have used up my breath of life, sold my self-respect, begged for charity, committed highway robbery, and dedicated my consciousness to the love and pursuit of acquiring wealth.

Dr. Sant Singh Khalsa (Shabad OS, CC BY-SA)
Ang 1388 · Line 10

ਸਾਜਨ ਸੈਨ ਮੀਤ ਸੁਤ ਭਾਈ; ਤਾਹੂ ਤੇ ਲੇ. ਰਖੀ ਨਿਰਾਰੀ ॥

saajan sain meet sut bhaaee; taahoo te le. rakhee niraaree |

Punjabi

ਮਿੱਤ੍ਰ, ਸਨਬੰਧੀ, ਦੌਸਤ, ਪੁਤ੍ਰ ਅਤੇ ਵੀਰ ਉਨ੍ਹਾਂ ਪਾਸੋ ਉਹ ਇਸ ਨੂੰ ਲੁਕੋ ਕੇ ਰਖਦਾ ਹੈ।

Bhai Manmohan Singh (Shabad OS, CC BY-SA)

English

I have kept it secretly hidden from my friends, relatives, companions, children and siblings.

Dr. Sant Singh Khalsa (Shabad OS, CC BY-SA)
Ang 1388 · Line 11

ਧਾਵਨ ਪਾਵਨ ਕੂਰ ਕਮਾਵਨ; ਇਹ ਬਿਧਿ ਕਰਤ, ਅਉਧ ਤਨ ਜਾਰੀ ॥

dhaavan paavan koor kamaavan; ih bidh karat, aaudh tan jaaree |

Punjabi

ਇਸ ਨੂੰ ਪਰਾਪਤ ਕਰਨ ਲਈ ਉਹ ਦੌੜ ਭਜ ਅਤੇ ਝੁਠ ਦੀ ਕਮਾਈ ਕਰਦਾ ਹੈ। ਇਸ ਤਰ੍ਹਾਂ ਕਰਦਾ ਹੋਇਆ ਉਹ ਆਪਣੇ ਸਰੀਰ ਦੀ ਅਰਬਲਾ ਨੂੰ ਸਾੜ ਲੈਂਦਾ ਹੈ।

Bhai Manmohan Singh (Shabad OS, CC BY-SA)

English

I ran around practicing falsehood, burning up my body and growing old.

Dr. Sant Singh Khalsa (Shabad OS, CC BY-SA)
Ang 1388 · Line 12

ਕਰਮ ਧਰਮ ਸੰਜਮ ਸੁਚ ਨੇਮਾ; ਚੰਚਲ ਸੰਗਿ. ਸਗਲ ਬਿਧਿ ਹਾਰੀ ॥

karam dharam sanjam such nemaa; chanchal sang. sagal bidh haaree |

Punjabi

ਚੁਲਬੁਲੀ ਮਾਇਆ ਦੀ ਸੰਗਤ ਅੰਦਰ ਉਹ ਨੇਕ ਅਮਲਾਂ, ਸਵੈ-ਜਬਤ ਪਵਿੱਤਰਤਾ, ਧਾਰਮਕ ਪ੍ਰਣ ਤੇ ਹੋਰ ਸਾਰੇ ਚੰਗੇ ਮਾਰਗਾਂ ਨੂੰ ਤਿਆਗ ਦਿੰਦਾ ਹੈ।

Bhai Manmohan Singh (Shabad OS, CC BY-SA)

English

I gave up good deeds, righteousness and Dharma, self-discipline, purity, religious vows and all good ways; I associated with the fickle Maya.

Dr. Sant Singh Khalsa (Shabad OS, CC BY-SA)
Ang 1388 · Line 13

ਪਸੁ ਪੰਖੀ ਬਿਰਖ ਅਸਥਾਵਰ; ਬਹੁ ਬਿਧਿ ਜੋਨਿ ਭ੍ਰਮਿਓ, ਅਤਿ ਭਾਰੀ ॥

pas pankhee birakh asathaavar; bahu bidh jon bhramio, at bhaaree |

Punjabi

ਡਗਰ, ਪਰਿੰਦੇ, ਦਰਖਤ ਅਤੇ ਪਹਾੜ ਐਹੋ ਜੇਹੀਆਂ ਜੂਨੀਆਂ ਅੰਦਰ, ਉਹ ਅਨੇਕਾਂ ਤਰੀਕਿਆਂ ਨਾਲ ਬਹੁਤ ਹੀ ਜਿਆਦਾ ਭਟਕਦਾ ਹੈ।

Bhai Manmohan Singh (Shabad OS, CC BY-SA)

English

Beasts and birds, trees and mountains - in so many ways, I wandered lost in reincarnation.

Dr. Sant Singh Khalsa (Shabad OS, CC BY-SA)
Ang 1388 · Line 14

ਖਿਨੁ ਪਲੁ ਚਸਾ ਨਾਮੁ. ਨਹੀ ਸਿਮਰਿਓ; ਦੀਨਾ ਨਾਥ ਪ੍ਰਾਨਪਤਿ ਸਾਰੀ ॥

khin pal chasaa naam. nahee simario; deenaa naath praanapat saaree |

Punjabi

ਇਕ ਮੁਹਤ, ਲਮ੍ਹੇ ਅਤੇ ਛਿਨ ਭਰ ਲਈ ਭੀ, ਉਹ ਮਸਕੀਨਾਂ ਦੇ ਮਾਲਕ ਅਤੇ ਸਮੂਹ ਸ਼੍ਰਿਸ਼ਟੀ ਦੀ ਜਿੰਦ-ਜਾਨ ਦੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਨਹੀਂ ਕਰਦਾ।

Bhai Manmohan Singh (Shabad OS, CC BY-SA)

English

I did not remember the Naam, the Name of the Lord, for a moment, or even an instant. He is the Master of the meek, the Lord of all life.

Dr. Sant Singh Khalsa (Shabad OS, CC BY-SA)
Ang 1388 · Line 15

ਖਾਨ ਪਾਨ, ਮੀਠ ਰਸ ਭੋਜਨ; ਅੰਤ ਕੀ ਬਾਰ, ਹੋਤ ਕਤ ਖਾਰੀ ॥

khaan paan, meetth ras bhojan; ant kee baar, hot kat khaaree |

Punjabi

ਪ੍ਰੰਤੂ ਖਾਣ ਤੇ ਪੀਣ ਦੇ ਪਦਾਰਥ ਅਤੇ ਮਿਠੇ ਸੁਆਦਲੇ ਖਾਣੇ ਅਖੀਰ ਦੇ ਵੇਲ ਕਤਈ ਕੌੜੇ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

The food and drink, and the sweet and tasty dishes became totally bitter at the last moment.

Dr. Sant Singh Khalsa (Shabad OS, CC BY-SA)
Ang 1388 · Line 16

ਨਾਨਕ. ਸੰਤ ਚਰਨ ਸੰਗਿ ਉਧਰੇ; ਹੋਰਿ ਮਾਇਆ ਮਗਨ, ਚਲੇ ਸਭਿ ਡਾਰੀ ॥੬॥

naanak. sant charan sang udhare; hor maaeaa magan, chale sabh ddaaree |6|

Punjabi

ਨਾਨਕ ਪ੍ਰਾਣੀ ਦਾ ਸਾਧੂਆ ਦੇ ਪੈਰਾ ਦੀ ਸੰਗਤ ਅੰਦਰ ਪਾਰ ਉਤਾਰਾ ਹੁੰਦਾ ਹੈ। ਹੋਰ; ਜੋ ਧਨ-ਦੌਲਤ ਨਾਲ ਮਤਵਾਲੇ ਹੋਏ ਹੋਏ ਹਨ, ਉਨ੍ਹਾ ਨੂੰ ਹਰ ਹਰ ਸ਼ੈ ਨੂੰ ਛਡ ਕੇ ਟੁਰ ਜਾਣਾ ਪੈਦਾ ਹੈ।

Bhai Manmohan Singh (Shabad OS, CC BY-SA)

English

O Nanak, I was saved in the Society of the Saints, at their feet; the others, intoxicated with Maya, have gone, leaving everything behind. ||6||

Dr. Sant Singh Khalsa (Shabad OS, CC BY-SA)
Ang 1388 · Line 17

ਬ੍ਰਹਮਾਦਿਕ ਸਿਵ ਛੰਦ ਮੁਨੀਸੁਰ; ਰਸਕਿ ਰਸਕਿ ਠਾਕੁਰ ਗੁਨ ਗਾਵਤ ॥

brahamaadik siv chhand muneesur; rasak rasak tthaakur gun gaavat |

Punjabi

ਬ੍ਰਹਮਾ ਅਤੇ ਉਸ ਵਰਗੇ ਸ਼ਿਵਜੀ, ਵੇਦ ਅਤੇ ਖਾਮੋਸ਼ ਰਿਸ਼ੀ ਸੁਆਦ ਅਤੇ ਪਿਆਰ ਨਾਲ ਸੁਆਮੀ ਦੀ ਸਿਫ਼ਤ ਗਾਇਨ ਕਰਦੇ ਹਨ।

Bhai Manmohan Singh (Shabad OS, CC BY-SA)

English

Brahma, Shiva, the Vedas and the silent sages sing the Glorious Praises of their Lord and Master with love and delight.

Dr. Sant Singh Khalsa (Shabad OS, CC BY-SA)
Ang 1388 · Line 18

ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ; ਧਰਣਿ ਗਗਨ ਆਵਤ ਫੁਨਿ ਧਾਵਤ ॥

eindr munindr khojate gorakh; dharan gagan aavat fun dhaavat |

Punjabi

ਇੰਦਰ, ਵਿਸ਼ਨੂੰ ਅਤੇ ਗੋਰਖ, ਜੋ ਕਦੇ ਧਰਤੀ ਤੇ ਆਉਂਦੇ ਹਨ ਅਤੇ ਕਦੇ ਆਕਾਸ਼ ਤੇ ਚਲੇ ਜਾਂਦੇ ਹਨ, ਆਪਣੇ ਸੁਆਮੀ ਨੂੰ ਖੋਜਦੇ ਭਾਲਦੇ ਹਨ।

Bhai Manmohan Singh (Shabad OS, CC BY-SA)

English

Indra, Vishnu and Gorakh, who come to earth and then go to heaven again, seek the Lord.

Dr. Sant Singh Khalsa (Shabad OS, CC BY-SA)
Ang 1388 · Line 19

ਸਿਧ ਮਨੁਖੵ ਦੇਵ ਅਰੁ ਦਾਨਵ; ਇਕੁ ਤਿਲੁ. ਤਾ ਕੋ ਮਰਮੁ, ਨ ਪਾਵਤ ॥

sidh manukhay dev ar daanav; ik til. taa ko maram, na paavat |

Punjabi

ਪੂਰਨ ਪੁਰਸ਼, ਆਦਮੀ ਦੇਵਤੇ ਅਤੇ ਦਂੈਤ ਉਸ ਦੇ ਭੇਤ ਨੂੰ ਇਕ ਕੁੰਜਦ ਮਾਤ੍ਰ ਭੀ ਨਹੀਂ ਪਾ ਸਕਦੇ।

Bhai Manmohan Singh (Shabad OS, CC BY-SA)

English

The Siddhas, human beings, gods and demons cannot find even a tiny bit of His Mystery.

Dr. Sant Singh Khalsa (Shabad OS, CC BY-SA)
Ang 1388 · Line 20

ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ; ਹਰਿ ਜਨ ਤਾ ਕੈ ਦਰਸਿ ਸਮਾਵਤ ॥

pria prabh preet prem ras bhagatee; har jan taa kai daras samaavat |

Punjabi

ਰੱਬ ਦਾ ਗੋਲਾ, ਜੋ ਆਪਣੇ ਲਾਡਲੇ ਠਾਕੁਰ ਦੇ ਪਿਆਰ ਤੇ ਪਿਰਹੜੀ ਅਤੇ ਉਸ ਦੇ ਸਿਮਰਨ ਦੇ ਸੁਆਦ ਨਾਲ ਰੰਗਿਆ ਹੋਇਆ ਹੈ, ਉਸ ਦੇ ਦਰਸ਼ਨ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Lord's humble servants are imbued with love and affection for God their Beloved; in the delight of devotional worship, they are absorbed in the Blessed Vision of His Darshan.

Dr. Sant Singh Khalsa (Shabad OS, CC BY-SA)
Ang 1388 · Line 21

ਤਿਸਹਿ ਤਿਆਗਿ, ਆਨ ਕਉ ਜਾਚਹਿ; ਮੁਖ ਦੰਤ ਰਸਨ, ਸਗਲ ਘਸਿ ਜਾਵਤ ॥

tiseh tiaag, aan kau jaacheh; mukh dant rasan, sagal ghas jaavat |

Punjabi

ਉਸ ਨੂੰ ਛਡ ਕੇ ਜੋ ਹਰ ਕਿਸੇ ਕੋਲੋ ਮੰਗਦਾ ਹੈ ਉਸ ਦਾ ਮੂਹੰ, ਦੰਦ ਅਤੇ ਜੀਭਾ ਸਮੂਹ ਘਸ ਜਾਂਦੇ ਹਨ।

Bhai Manmohan Singh (Shabad OS, CC BY-SA)

English

But those who forsake Him, and beg from another, shall see their mouths, teeth and tongues wear away.

Dr. Sant Singh Khalsa (Shabad OS, CC BY-SA)
Ang 1388 · Line 22

ਰੇ ਮਨ ਮੂੜ. ਸਿਮਰਿ ਸੁਖਦਾਤਾ; ਨਾਨਕ ਦਾਸ. ਤੁਝਹਿ ਸਮਝਾਵਤ ॥੭॥

re man moorr. simar sukhadaataa; naanak daas. tujheh samajhaavat |7|

Punjabi

ਹੇ ਮੇਰੀ ਮੂਰਖ ਜਿੰਦੜੀਏ! ਤੂੰ ਆਪਣੇ ਆਰਾਮ-ਦੇਣਹਾਰ ਸੁਆਮੀ ਦਾ ਆਰਾਧਨ ਕਰ। ਗੋਲਾ ਨਾਨਕ ਤੈਨੂੰ ਇਸ ਤਰ੍ਹਾਂ ਸਿਖਮਤ ਦਿੰਦਾ ਹੈ।

Bhai Manmohan Singh (Shabad OS, CC BY-SA)

English

O my foolish mind, meditate in remembrance on the Lord, the Giver of peace. Slave Nanak imparts these teachings. ||7||

Dr. Sant Singh Khalsa (Shabad OS, CC BY-SA)
Ang 1388 · Line 23

ਮਾਇਆ ਰੰਗ, ਬਿਰੰਗ ਕਰਤ ਭ੍ਰਮ; ਮੋਹ ਕੈ ਕੂਪਿ, ਗੁਬਾਰਿ ਪਰਿਓ ਹੈ ॥

maaeaa rang, birang karat bhram; moh kai koop, gubaar pario hai |

Punjabi

ਸੰਸਾਰੀ ਪਦਾਰਥਾ ਦੀ ਖੁਸ਼ੀ ਉਡ ਪੁਡ ਜਾਂਦੀ ਹੈ। ਸੰਦੇਹ ਦੇ ਰਾਹੀਂ, ਪ੍ਰਾਣੀ ਸੰਸਾਰੀ ਮਮਤਾ ਦੇ ਅਨ੍ਹੇਰੇ ਖੂਹ ਵਿੱਚ ਡਿਗ ਪੈਦਾ ਹੈ।

Bhai Manmohan Singh (Shabad OS, CC BY-SA)

English

The pleasures of Maya shall fade away. In doubt, the mortal falls into the deep dark pit of emotional attachment.

Dr. Sant Singh Khalsa (Shabad OS, CC BY-SA)
Ang 1388 · Line 24

ਏਤਾ ਗਬੁ. ਅਕਾਸਿ, ਨ ਮਾਵਤ; ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥

etaa gab. akaas, na maavat; bisattaa ast krim udar bhario hai |

Punjabi

ਉਹ ਐਨ ਹੰਕਾਰ ਕਰਦਾ ਹੈ ਕਿ ਉਹ ਅਸਮਾਨ ਵਿੱਚ ਭੀ ਨਿਊ ਨਹੀਂ ਸਕਦਾ। ਉਸ ਦਾ ਪੇਟ ਗੰਦਗੀ, ਹੱਡੀਆਂ ਅਤੇ ਕੀੜਿਆਂ ਨਾਲ ਪਰੀਪੂਰਨ ਹੈ।

Bhai Manmohan Singh (Shabad OS, CC BY-SA)

English

He is so proud, even the sky cannot contain him. His belly is filled with manure, bones and worms.

Dr. Sant Singh Khalsa (Shabad OS, CC BY-SA)
Ang 1388 · Line 25

ਦਹ ਦਿਸ ਧਾਇ ਮਹਾ ਬਿਖਿਆ ਕਉ; ਪਰ ਧਨ ਛੀਨਿ, ਅਗਿਆਨ ਹਰਿਓ ਹੈ ॥

deh dis dhaae mahaa bikhiaa kau; par dhan chheen, agiaan hario hai |

Punjabi

ਪਰਮ ਜ਼ਹਿਰ ਦੇ ਲਈ ਉਹ, ਉਹ ਦਸੀ ਪਾਸੀ ਦੌੜਦਾ ਹੈ, ਹੋਰਨਾ ਦੀ ਦੌਲਤ ਖਸਦਾ ਹੈ ਅਤੇ ਅੰਤ ਨੂੰ ਬੇਸਮਝੀ ਉਸ ਨੂੰ ਤਬਾਹ ਕਰ ਦੇਦੀ ਹੈ।

Bhai Manmohan Singh (Shabad OS, CC BY-SA)

English

He runs around in the ten directions, for the sake of the great poison of corruption. He steals the wealth of others, and in the end, he is destroyed by his own ignorance.

Dr. Sant Singh Khalsa (Shabad OS, CC BY-SA)
Ang 1388 · Line 26

ਜੋਬਨ ਬੀਤਿ. ਜਰਾ ਰੋਗਿ ਗ੍ਰਸਿਓ; ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥

joban beet. jaraa rog grasio; jamadootan ddan mirat mario hai |

Punjabi

ਉਸ ਦੀ ਜੁਆਨੀ ਗੁਜਰ ਜਾਂਦੀ ਹੈ, ਬੁਢੇਪੇ ਦੀ ਬੀਮਾਰੀ ਉਸ ਨੂੰ ਪਕੜ ਲੈਂਦੀ ਹੈ, ਮੌਤ ਦਾ ਦੂਤ ਉਸ ਨੂੰ ਸਜਾ ਦਿੰਦਾ ਹੈ ਅਤੇ ਉਹ ਮੰਦੀ ਮੋਤੇ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

His youth passes away, the illnesses of old age seize him, and the Messenger of Death punishes him; such is the death he dies.

Dr. Sant Singh Khalsa (Shabad OS, CC BY-SA)
Ang 1388 · Line 27

ਅਨਿਕ ਜੋਨਿ ਸੰਕਟ, ਨਰਕ ਭੁੰਚਤ; ਸਾਸਨ ਦੂਖ ਗਰਤਿ ਗਰਿਓ ਹੈ ॥

anik jon sankatt, narak bhunchat; saasan dookh garat gario hai |

Punjabi

ਉਹ ਘਨੇਰੀਆਂ ਜੂਨੀਆਂ ਦੇ ਜਹੰਨਮ ਅੰਦਰ ਕਸ਼ਟ ਭੋਗਦਾ ਹੈ ਅਤੇ ਮੌਤ ਦੇ ਦੂਤ ਦੀ ਤਾੜਨਾ ਦੀ ਪੀੜ ਦੇ ਟੋਏ ਅੰਦਰ ਗਲ ਸੜ ਜਾਂਦਾ ਹੈ।

Bhai Manmohan Singh (Shabad OS, CC BY-SA)

English

He suffers the agony of hell in countless incarnations; he rots away in the pit of pain and condemnation.

Dr. Sant Singh Khalsa (Shabad OS, CC BY-SA)
Ang 1388 · Line 28

ਪ੍ਰੇਮ ਭਗਤਿ. ਉਧਰਹਿ ਸੇ ਨਾਨਕ; ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥

prem bhagat. udhareh se naanak; kar kirapaa sant aap kario hai |8|

Punjabi

ਹੇ ਨਾਨਕ! ਜਿਨ੍ਹਾਂ ਨੂੰ ਮਿਹਰ ਧਾਰ ਕੇ ਸਾਧੂ ਨਿੱਜ ਦੇ ਬਣਾ ਲੈਂਦਾ ਹੈ, ਕੇਵਲ ਉਨ੍ਹਾਂ ਦਾ ਹੀ ਪ੍ਰਭੂ ਦੀ ਪਿਆਰੀ ਉਪਾਸ਼ਨਾ ਰਾਹੀਂ ਪਾਰ ਉਤਾਰਾ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, those whom the Saint mercifully takes as his own, are carried across by their loving devotional worship. ||8||

Dr. Sant Singh Khalsa (Shabad OS, CC BY-SA)
Ang 1388 · Line 29

ਗੁਣ ਸਮੂਹ ਫਲ ਸਗਲ ਮਨੋਰਥ; ਪੂਰਨ ਹੋਈ ਆਸ ਹਮਾਰੀ ॥

gun samooh fal sagal manorath; pooran hoee aas hamaaree |

Punjabi

ਮੈਨੂੰ ਸਾਰੀਆਂ ਨੇਕੀਆਂ, ਸਾਰੀਆਂ ਮੁਰਾਦਾ ਅਤੇ ਚਿੱਤ-ਚਾਹਨਾ ਪਰਾਪਤ ਹੋ ਗਈਆਂ ਹਨ ਅਤੇ ਮੇਰੀਆਂ ਊਮੈਦਾਂ ਭੀ ਪੂਰੀਆਂ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

All virtues are obtained, all fruits and rewards, and the desires of the mind; my hopes have been totally fulfilled.

Dr. Sant Singh Khalsa (Shabad OS, CC BY-SA)
Ang 1388 · Line 30

ਅਉਖਧ ਮੰਤ੍ਰ ਤੰਤ੍ਰ. ਪਰ ਦੁਖ ਹਰ; ਸਰਬ ਰੋਗ ਖੰਡਣ, ਗੁਣਕਾਰੀ ॥

aaukhadh mantr tantr. par dukh har; sarab rog khanddan, gunakaaree |

Punjabi

ਪ੍ਰਭੂ ਦੇ ਨਾਮ ਦੀ ਦਵਾਈ ਅਤੇ ਜਾਦੂ ਟੂਣਾ ਸਾਰੀਆਂ ਬੀਮਾਰੀਆਂ ਨੂੰ ਜੜੋਂ ਪੁਟਣ ਲਈ ਲਾਭਦਾਇਕ ਹੈ ਅਤੇ ਪੀੜ ਨੂੰ ਪੂਰੀ ਤਰ੍ਹਾਂ ਰਫਾ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

The Medicine, the Mantra, the Magic Charm, will cure all illnesses and totally take away all pain.

Dr. Sant Singh Khalsa (Shabad OS, CC BY-SA)