Ang 1405
ਤਾਰੵਉ ਸੰਸਾਰੁ, ਮਾਯਾ ਮਦ ਮੋਹਿਤ; ਅੰਮ੍ਰਿਤ ਨਾਮੁ ਦੀਅਉ, ਸਮਰਥੁ ॥
taaryau sansaar, maayaa mad mohit; amrit naam deeo, samarath |
Punjabi
ਇਸ ਨੂੰ ਨਾਮ-ਸੁਧਾਰਸ ਬਖਸ਼ ਕੇ, ਸਰਬ ਸ਼ਕਤੀਵਾਨ ਗੁਰਾਂ ਨੇ ਮਾਇਆ ਦੀ ਸ਼ਰਾਬ ਨਾਲ ਮਤਵਾਲੀ ਹੋਈ ਹੋਈ ਦੁਨੀਆਂ ਦਾ ਪਾਰ ਊਤਾਰਾ ਕਰ ਦਿਤਾ ਹੈ।
English
The Universe is intoxicated with the wine of Maya, but it has been saved; the All-powerful Guru has blessed it with the Ambrosial Nectar of the Naam.
ਫੁਨਿ ਕੀਰਤਿਵੰਤ, ਸਦਾ ਸੁਖ ਸੰਪਤਿ; ਰਿਧਿ ਅਰੁ ਸਿਧਿ, ਨ ਛੋਡਇ ਸਥੁ ॥
fun keerativant, sadaa sukh sanpat; ridh ar sidh, na chhodde sath |
Punjabi
ਬਹੁੜੇ, ਉਪਮਾਯੋਗ ਗੁਰਾਂ ਨੂੰ ਹਮੇਸ਼ਾਂ ਲਈ ਆਰਾਮ ਅਤੇ ਧਨ ਸੰਪਦਾ ਦੀ ਦਾਤ ਮਿਲੀ ਹੋਈ ਹੈ, ਇਕਬਾਲ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦਾ ਸਾਥ ਨਹੀਂ ਛੱਡਦੀਆਂ।
English
And, the Praiseworthy Guru is blessed with eternal peace, wealth and prosperity; the supernatural spiritual powers of the Siddhis never leave him.
ਦਾਨਿ ਬਡੌ ਅਤਿਵੰਤੁ ਮਹਾਬਲਿ; ਸੇਵਕਿ ਦਾਸਿ ਕਹਿਓ ਇਹੁ ਤਥੁ ॥
daan baddau ativant mahaabal; sevak daas kahio ihu tath |
Punjabi
ਵੱਡੀ ਹੈ ਬਖਸ਼ਸ਼ ਗੁਰਾਂ ਦੀ ਅਤੇ ਉਨ੍ਹਾਂ ਨੂੰ ਮਹਾਨ ਵੱਡੀ ਤਾਕਤ ਦੀ ਦਾਤ ਮਿਲੀ ਹੋਈ ਹੈ। ਗੋਲਾ ਦਾਸ, ਭਟ, ਇਹ ਸਾਰ ਤੱਤ ਊਚਾਰਨ ਕਰਦਾ ਹੈ।
English
His Gifts are vast and great; His awesome Power is supreme. Your humble servant and slave speaks this truth.
ਤਾਹਿ. ਕਹਾ ਪਰਵਾਹ ਕਾਹੂ ਕੀ; ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥੭॥੪੯॥
taeh. kahaa paravaah kaahoo kee; jaa kai basees dhario gur hath |7|49|
Punjabi
ਉਹ ਤਦ ਕਿਸ ਦੀ ਮੁਛੰਦਗੀ ਧਰਾਵੇ, ਜਿਸਦੇ ਸਿਰ ਊਤੇ ਗੁਰਾਂ ਨੇ ਆਪਣਾ ਹੱਥ ਰਖਿਆ ਹੈ?
English
One, upon whose head the Guru has placed His Hand - with whom should he be concerned? ||7||49||
ਤੀਨਿ ਭਵਨ, ਭਰਪੂਰਿ ਰਹਿਓ ਸੋਈ ॥
teen bhavan, bharapoor rahio soee |
Punjabi
ਉਹ ਸੁਆਮੀ, ਤਿੰਨਾਂ ਹੀ ਜਹਾਨਾ ਅੰਦਰ ਪਰੀਪੂਰਨ ਹੋ ਰਿਹਾ ਹੈ,
English
He is totally pervading and permeating the three realms;
ਅਪਨ ਸਰਸੁ. ਕੀਅਉ ਨ ਜਗਤ ਕੋਈ ॥
apan saras. keeo na jagat koee |
Punjabi
ਆਪਣੇ ਬਰਾਬਰ ਦਾ ਉਸਨੇ ਹੋਰ ਕੋਈ ਇਸ ਜਗ ਵਿੱਚ ਨਹੀਂ ਰਚਿਆ।
English
in all the world, He has not created another like Himself.
ਆਪੁਨ ਆਪੁ; ਆਪ ਹੀ ਉਪਾਯਉ ॥
aapun aap; aap hee upaayau |
Punjabi
ਆਪਣਾ ਆਪ, ਉਸ ਨੇ ਆਪੇ ਹੀ ਰਚਿਆ ਹੈ।
English
He Himself created Himself.
ਸੁਰਿ ਨਰ ਅਸੁਰ ਅੰਤੁ; ਨਹੀ ਪਾਯਉ ॥
sur nar asur ant; nahee paayau |
Punjabi
ਦੇਵਤੇ, ਪ੍ਰਾਣੀ ਅਤੇ ਰਾਖਸ਼ ਉਸ ਦੇ ਓੜਕ ਨੂੰ ਨਹੀਂ ਜਾਣਦੇ।
English
The angels, human beings and demons have not found His limits.
ਪਾਯਉ ਨਹੀ ਅੰਤੁ, ਸੁਰੇ ਅਸੁਰਹ ਨਰ; ਗਣ ਗੰਧ੍ਰਬ ਖੋਜੰਤ ਫਿਰੇ ॥
paayau nahee ant, sure asurah nar; gan gandhrab khojant fire |
Punjabi
ਉਸ ਦੇ ਅਖੀਰ ਨੂੰ ਦੇਵਤੇ, ਇਨਸਾਨ ਅਤੇ ਭੂਤ ਪ੍ਰੇਤ ਨਹੀਂ ਪਾ ਸਕਦੇ। ਦੇਵਾਂ ਦੇ ਦਾਸ ਅਤੇ ਸਵਰਗੀ ਗਵੱਈਏ ਉਸ ਨੂੰ ਖੋਜਦੇ ਭਾਲਦੇ ਫਿਰਦੇ ਹਨ।
English
The angels, demons and human beings have not found His limits; the heavenly heralds and celestial singers wander around, searching for Him.
ਅਬਿਨਾਸੀ ਅਚਲੁ. ਅਜੋਨੀ ਸੰਭਉ; ਪੁਰਖੋਤਮੁ ਅਪਾਰ ਪਰੇ ॥
abinaasee achal. ajonee sanbhau; purakhotam apaar pare |
Punjabi
ਅਮਰ, ਅਹਿੱਲ, ਅਜਨਮਾਂ, ਸਵੈ-ਪ੍ਰਕਾਸ਼ਵਾਨ ਤੇ ਸ਼੍ਰੇਸ਼ਟ ਪੁਰਸ਼ ਦੁਰੇਡਿਆਂ ਤੋਂ ਭੀ ਪਰਮ ਦੁਰੇਡੇ ਹੈ।
English
The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
ਕਰਣ ਕਾਰਣ ਸਮਰਥੁ ਸਦਾ ਸੋਈ; ਸਰਬ ਜੀਅ ਮਨਿ ਧੵਾਇਯਉ ॥
karan kaaran samarath sadaa soee; sarab jeea man dhayaaeiyau |
Punjabi
ਸਮੂਹ ਜੀਵ, ਆਪਣੇ ਚਿੱਤ ਅੰਦਰ ਉਸ ਸੁਆਮੀ ਦਾ ਸਿਮਰਨ ਕਰਦੇ ਹਨ, ਜੋ ਹੇਤੂਆਂ ਦਾ ਹੇਤੂ ਤੇ ਸਦੀਵ ਹੀ ਸਰਬ-ਸ਼ਕਤੀਵਾਨ ਹੈ।
English
the Eternal All-powerful Cause of causes - all beings meditate on Him in their minds.
ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੧॥
sree gur raamadaas. jayo jay jag meh; tai har param pad paaeiyau |1|
Punjabi
ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।
English
O Great and Supreme Guru Raam Daas, Your Victory resounds across the universe. You have attained the supreme status of the Lord. ||1||
ਸਤਿਗੁਰਿ ਨਾਨਕਿ, ਭਗਤਿ ਕਰੀ ਇਕ ਮਨਿ; ਤਨੁ ਮਨੁ ਧਨੁ. ਗੋਬਿੰਦ ਦੀਅਉ ॥
satigur naanak, bhagat karee ik man; tan man dhan. gobind deeo |
Punjabi
ਗੁਰੂ ਨਾਨਕ ਦੇਵ, ਸੱਚੇ ਗੁਰਾਂ ਨੇ ਇਕ ਚਿੱਤ ਨਾਲ ਆਪਣੇ ਸੁਆਮੀ ਦਾ ਸਿਮਰਨ ਕੀਤਾ ਅਤੇ ਆਪਣੀ ਦੇਹ ਆਤਮਾ ਅਤੇ ਦੌਲਤ ਉਸ ਦੇ ਸਮਰਪਨ ਕਰ ਦਿੱਤੇ।
English
Nanak, the True Guru, worships God single-mindedly; He surrenders His body, mind and wealth to the Lord of the Universe.
ਅੰਗਦਿ, ਅਨੰਤ ਮੂਰਤਿ ਨਿਜ ਧਾਰੀ; ਅਗਮ ਗੵਾਨਿ, ਰਸਿ ਰਸੵਉ ਹੀਅਉ ॥
angad, anant moorat nij dhaaree; agam gayaan, ras rasyau heeo |
Punjabi
ਤਦ ਬੇਅੰਤ ਪ੍ਰਭੂ ਨੇ ਆਪਣੇ ਨਿਜ ਦੇ ਸਰੂਪ ਨੂੰ ਗੁਰੂ ਅੰਗਦ ਅੰਦਰ ਟਿਕਾ ਦਿਤਾ ਅਤੇ ਉਨ੍ਹਾਂ ਨੇ ਆਪਣੇ ਹਿਰਦੇ ਅੰਦਰ, ਉਸ ਦੇ ਬੇਥਾਹ ਗਿਆਨ ਦੇ ਅੰਮ੍ਰਿਤ ਦਾ ਅਨੰਦ ਮਾਣਿਆ।
English
The Infinite Lord enshrined His Own Image in Guru Angad. In His heart, He delights in the spiritual wisdom of the Unfathomable Lord.
ਗੁਰਿ ਅਮਰਦਾਸਿ, ਕਰਤਾਰੁ ਕੀਅਉ ਵਸਿ; ਵਾਹੁ ਵਾਹੁ ਕਰਿ ਧੵਾਇਯਉ ॥
gur amaradaas, karataar keeo vas; vaahu vaahu kar dhayaaeiyau |
Punjabi
ਸਿਰਜਣਹਾਰ ਦਾ ਸਿਮਰਨ ਤੇ ਸਨਾ ਕਰਨ ਦੁਆਰਾ, ਗੁਰੂ ਅਮਰਦਾਸ ਨੇ ਵਾਹਿਗੁਰੂ ਨੂੰ ਆਪਣੀ ਮਰਜੀ ਦੇ ਅਘੀਨ ਕਰ ਲਿਆ।
English
Guru Amar Daas brought the Creator Lord under His control. Waaho! Waaho! Meditate on Him!
ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੨॥
sree gur raamadaas. jayo jay jag meh; tai har param pad paaeiyau |2|
Punjabi
ਤੇਰੀ ਜਿੱਤ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਈਸ਼ਵਰੀ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
English
O Great and Supreme Guru Raam Daas, Your Victory resounds across the universe. You have attained the supreme status of the Lord. ||2||
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ; ਪੁਬ ਭਗਤ ਹਰਿ ਕੇ ਜੁ ਗਣੰ ॥
naarad dhraoo prahalaad sudaamaa; pub bhagat har ke ju ganan |
Punjabi
ਨਾਰਦ, ਧਰੂ, ਪ੍ਰਹਿਲਾਦ ਅਤੇ ਸੁਦਾਮਾ ਪਿਛਲੇ ਸਮੇ ਦੇ ਵਾਹਿਗੁਰੂ ਦੇ ਸੰਤ ਗਿਣੇ ਜਾਂਦੇ ਹਨ।
English
Naarad, Dhroo, Prahlaad and Sudaamaa are accounted among the Lord's devotees of the past.
ਅੰਬਰੀਕੁ ਜਯਦੇਵ ਤ੍ਰਿਲੋਚਨੁ; ਨਾਮਾ ਅਵਰੁ ਕਬੀਰੁ ਭਣੰ ॥
anbareek jayadev trilochan; naamaa avar kabeer bhanan |
Punjabi
ਅੰਬਰੀਕ, ਜੈਦੇਵ ਤ੍ਰਿਲੋਚਨ, ਨਾਮਦੇਵ ਅਤੇ ਕਬੀਰ ਭੀ ਉਸ ਦੇ ਸੰਤ ਆਖੇ ਜਾਂਦੇ ਹਨ।
English
Ambreek, Jai Dayv, Trilochan, Naam Dayv and Kabeer are also remembered.
ਤਿਨ ਕੌ ਅਵਤਾਰੁ. ਭਯਉ ਕਲਿ ਭਿੰਤਰਿ; ਜਸੁ. ਜਗਤ੍ਰ ਪਰਿ ਛਾਇਯਉ ॥
tin kau avataar. bhyau kal bhintar; jas. jagatr par chhaaeiyau |
Punjabi
ਉਹ ਕਲਜੁਗ ਅੰਦਰ ਪੈਦਾ ਹੋਏ ਸਨ ਅਤੇ ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਉਤੇ ਫੈਲ ਗਈ ਸੀ।
English
They were incarnated in this Dark Age of Kali Yuga; their praises have spread over all the world.
ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੩॥
sree gur raamadaas. jayo jay jag meh; tai har param pad paaeiyau |3|
Punjabi
ਤੇਰੀ ਫਤਹ ਸਾਰੇ ਸੰਸਾਰ ਅੰਦਰ ਗੂੰਜ ਰਹੀ ਹੈ। ਤੈਨੂੰ ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਰਾਪਤ ਹੋ ਗਿਆ ਹੈ।
English
O Great and Supreme Guru Raam Daas, Your Victory resounds across the universe. You have attained the supreme status of the Lord. ||3||
ਮਨਸਾ ਕਰਿ, ਸਿਮਰੰਤ ਤੁਝੈ ਨਰ; ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥
manasaa kar, simarant tujhai nar; kaam krodh mittiaau ju tinan |
Punjabi
ਜੋ ਇਨਸਾਨ, ਆਪਣੇ ਸਮੂਹ ਮਨ ਨਾਲ ਤੈਡਾ ਆਰਾਧਨ ਕਰਦੇ ਹਨ, ਉਨ੍ਹਾਂ ਦੀ ਸ਼ਹਿਵਤ ਅਤੇ ਗੱਸਾ ਨਾਸ ਹੋ ਜਾਂਦੇ ਹਨ।
English
Those who meditate in remembrance on You within their minds - their sexual desire and anger are taken away.
ਬਾਚਾ ਕਰਿ, ਸਿਮਰੰਤ ਤੁਝੈ; ਤਿਨੑ ਦੁਖੁ ਦਰਿਦ੍ਰੁ, ਮਿਟਯਉ ਜੁ ਖਿਣੰ ॥
baachaa kar, simarant tujhai; tina dukh daridru, mittyau ju khinan |
Punjabi
ਜੋ ਆਪਣੇ ਬਚਨਾਂ ਦੁਆਰਾ, ਤੈਡਾ ਚਿੰਤਨ ਕਰਦੇ ਹਨ ਉਹ ਇਕ ਮੁਹਤ ਵਿੱਚ ਕਸ਼ਟ ਅਤੇ ਕੰਗਾਲਤਾ ਤੋਂ ਖਲਾਸੀ ਪਾ ਜਾਂਦੇ ਹਨ।
English
Those who remember You in meditation with their words, are rid of their poverty and pain in an instant.
ਕਰਮ ਕਰਿ. ਤੁਅ ਦਰਸ ਪਰਸ, ਪਾਰਸ ਸਰ; ਬਲੵ ਭਟ, ਜਸੁ ਗਾਇਯਉ ॥
karam kar. tua daras paras, paaras sar; balay bhatt, jas gaaeiyau |
Punjabi
ਜਿਨ੍ਹਾਂ ਉੱਤੇ ਤੂੰ ਮਿਹਰ ਧਾਰਦਾ ਹੈ, ਹੇ ਗੁਰਦੇਵ! ਉਹ ਤੇਰਾ ਦਰਸ਼ਨ ਦੇਖ ਕੇ ਰਸਾਇਣ ਦੀ ਮਾਨੰਦ ਥੀ ਵੰਞਦੇ ਹਨ। ਬਲ, ਭੱਟ, ਤੇਰੀਆਂ ਸਿਫਤਾਂ ਗਾਹਿਨ ਕਰਦਾ ਹੈ।
English
Those who obtain the Blessed Vision of Your Darshan, by the karma of their good deeds, touch the Philosopher's Stone, and like BALL the poet, sing Your Praises.
ਸ੍ਰੀ ਗੁਰ ਰਾਮਦਾਸ. ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੪॥
sree gur raamadaas. jayo jay jag meh; tai har param pad paaeiyau |4|
Punjabi
ਤੈਡੀ ਫਤਹ ਸਾਰੇ ਸੰਸਾਰ ਅੰਦਰ ਗੂੰਜਦੀ ਹੈ। ਤੈ, ਹੇ ਮਹਾਰਾਜ ਗੁਰੂ ਰਾਮਦਾਸ! ਮਹਾਨ ਈਸ਼ਵਰੀ ਮਰਤਬਾ ਪਾ ਲਿਆ ਹੈ।
English
O Great and Supreme Guru Raam Daas, Your Victory resounds across the universe. You have attained the supreme status of the Lord. ||4||
ਜਿਹ ਸਤਿਗੁਰ ਸਿਮਰੰਤ; ਨਯਨ ਕੇ ਤਿਮਰ ਮਿਟਹਿ ਖਿਨੁ ॥
jih satigur simarant; nayan ke timar mitteh khin |
Punjabi
ਜੋ ਕੋਈ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਉਸ ਦੀਆਂ ਅੱਖਾਂ ਦਾ ਅਨ੍ਹੇਰਾ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ।
English
Those who meditate in remembrance on the True Guru - the darkness of their eyes is removed in an instant.
ਜਿਹ ਸਤਿਗੁਰ ਸਿਮਰੰਥਿ; ਰਿਦੈ ਹਰਿ ਨਾਮੁ ਦਿਨੋ ਦਿਨੁ ॥
jih satigur simaranth; ridai har naam dino din |
Punjabi
ਜੋ ਕੋਈ ਆਪਣੇ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ, ਰੱਬ ਦਾ ਨਾਮ ਰੋਜ਼-ਬ-ਰੋਜ਼ ਉਸ ਦੇ ਮਨ ਵਿੱਚ ਰਮੀ ਜਾਂਦਾ ਹੈ।
English
Those who meditate in remembrance on the True Guru within their hearts, are blessed with the Lord's Name, day by day.
ਜਿਹ ਸਤਿਗੁਰ ਸਿਮਰੰਥਿ; ਜੀਅ ਕੀ ਤਪਤਿ ਮਿਟਾਵੈ ॥
jih satigur simaranth; jeea kee tapat mittaavai |
Punjabi
ਜੋ ਕੋਈ ਸੱਚੇ ਗੁਰਾਂ ਦਾ ਚਿੰਤਨ ਕਰਦਾ ਹੈ, ਉਸ ਦੇ ਮਨ ਦੀ ਅੱਗ ਬੁਝ ਜਾਂਦੀ ਹੈ।
English
Those who meditate in remembrance on the True Guru within their souls - the fire of desire is extinguished for them.
ਜਿਹ ਸਤਿਗੁਰ ਸਿਮਰੰਥਿ; ਰਿਧਿ ਸਿਧਿ ਨਵ ਨਿਧਿ ਪਾਵੈ ॥
jih satigur simaranth; ridh sidh nav nidh paavai |
Punjabi
ਜੋ ਕੋਈ ਸੱਚੇ ਗੁਰਾਂ ਦਾ ਚਿਤਨ ਕਰਦਾ ਹੈ, ਉਹ ਦੌਲਤ, ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਲੇ ਪਾ ਲੈਂਦਾ ਹੈ।
English
Those who meditate in remembrance on the True Guru, are blessed with wealth and prosperity, supernatural spiritual powers and the nine treasures.
ਸੋਈ ਰਾਮਦਾਸੁ ਗੁਰੁ. ਬਲੵ ਭਣਿ; ਮਿਲਿ ਸੰਗਤਿ. ਧੰਨਿ ਧੰਨਿ ਕਰਹੁ ॥
soee raamadaas gur. balay bhan; mil sangat. dhan dhan karahu |
Punjabi
ਇਹੋ ਜਹੇ ਗੁਰੂ ਰਾਮਦਾਸ ਜੀ ਹਨ, ਬਲ ਭੱਟ ਕਹਿੰਦਾ ਹੈ, ਸਾਧ-ਸੰਗਤ ਨਾਲ ਜੁੜ ਕੇ ਤੂੰ ਉਨ੍ਹਾਂ ਨੂੰ ਮੁਬਾਰਕ, ਹਾਂ, ਸਚ ਮੁਚ ਮੁਬਾਰਕ ਕਹੋ।
English
So speaks BALL the poet: Blessed is Guru Raam Daas; joining the Sangat, the Congregation, call Him blessed and great.
ਜਿਹ ਸਤਿਗੁਰ ਲਗਿ. ਪ੍ਰਭੁ ਪਾਈਐ; ਸੋ ਸਤਿਗੁਰੁ ਸਿਮਰਹੁ ਨਰਹੁ ॥੫॥੫੪॥
jih satigur lag. prabh paaeeai; so satigur simarahu narahu |5|54|
Punjabi
ਹੇ ਬੰਦਿਓ! ਤੁਸੀਂ ਉਸ ਸੱਚੇ ਗੁਰਾਂ ਦਾ ਆਰਾਧਨ ਕਰੋ ਜਿਸ ਸੱਚੇ ਗੁਰੂ ਦੇ ਨਾਲ ਜੁੜ ਕੇ ਪ੍ਰਭੂ ਪਾਇਆ ਜਾਂਦਾ ਹੈ।
English
Meditate on the True Guru, O men, through Whom the Lord is obtained. ||5||54||
ਜਿਨਿ ਸਬਦੁ ਕਮਾਇ. ਪਰਮ ਪਦੁ ਪਾਇਓ; ਸੇਵਾ ਕਰਤ. ਨ ਛੋਡਿਓ ਪਾਸੁ ॥
jin sabad kamaae. param pad paaeo; sevaa karat. na chhoddio paas |
Punjabi
ਐਸੇ ਹਨ ਗੁਰਦੇਵ! ਜੋ ਨਾਮ ਦੀ ਕਮਾਈ ਕਰ, ਮਹਾਨ ਪਦਵੀ ਨੂੰ ਪਰਤਾਪ ਹੋਏ ਅਤੇ ਜਿਨ੍ਹਾਂ ਨੇ ਘਾਲ ਕਮਾਉਦਿਆਂ ਹੋਇਆ ਗੁਰੂ ਅਮਰਦਾਸ ਜੀ ਦੇ ਸਾਥ ਨੂੰ ਨਹੀਂ ਸੀ ਛਡਿਆ।
English
Living the Word of the Shabad, He attained the supreme status; while performing selfless service, He did not leave the side of Guru Amar Daas.
ਤਾ ਤੇ ਗਉਹਰੁ ਗੵਾਨ, ਪ੍ਰਗਟੁ ਉਜੀਆਰਉ; ਦੁਖ ਦਰਿਦ੍ਰ ਅੰਧੵਾਰ ਕੋ ਨਾਸੁ ॥
taa te gauhar gayaan, pragatt ujeearau; dukh daridr andhayaar ko naas |
Punjabi
ਉਸ ਘਾਲ ਤੋਂ, ਬ੍ਰਹਮ-ਬੋਧ ਦੇ ਜਵੇਹਰ ਦਾ ਪ੍ਰਕਾਸ਼ ਜਾਹਰ ਹੋ ਆਇਆ, ਜਿਸ ਦੁਆਰਾ ਕਸ਼ਟ, ਕੰਗਾਲਤਾ ਅਤੇ ਅਨ੍ਹੇਰਾ ਨਸ਼ਟ ਹੋ ਗਏ।
English
From that service, the light from the jewel of spiritual wisdom shines forth, radiant and bright; it has destroyed pain, poverty and darkness.