Ang 1404
ਗੁਰ ਪ੍ਰਸਾਦਿ ਪਾਈਐ ਪਰਮਾਰਥੁ; ਸਤਸੰਗਤਿ ਸੇਤੀ ਮਨੁ ਖਚਨਾ ॥
gur prasaad paaeeai paramaarath; satasangat setee man khachanaa |
Punjabi
ਗੁਰਾਂ ਦੀ ਦਇਆ ਦੁਆਰਾ, ਮਹਾਨ ਮਨੋਰਥ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੂਆ ਸਾਧ ਸੰਗਤ ਅੰਦਰ ਲੀਨ ਹੋ ਜਾਂਦਾ ਹੈ।
English
By Guru's Grace, the greatest thing is obtained, and the mind is involved with the Sat Sangat, the True Congregation.
ਕੀਆ ਖੇਲੁ. ਬਡ ਮੇਲੁ ਤਮਾਸਾ; ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥
keea khel. badd mel tamaasaa; vaahaguroo teree sabh rachanaa |3|13|42|
Punjabi
ਤਤਾਂ ਨੂੰ ਇਕੱਤਰ ਕਰ, ਤੂੰ ਇਸ ਜਗਤ ਦੀ ਵਿਸ਼ਾਲ ਲੀਲ੍ਹਾ ਅਤੇ ਖੇਡ ਨੂੰ ਰਚਿਆ ਹੈ, ਹੇ ਭਗਵਾਨ! ਇਹ ਸਾਰੀ ਤੇਰੀ ਹੀ ਪੈਦਾਇਸ਼ ਹੈ।
English
You have formed and created this play, this great game. O Waahay Guru, this is all Your making. ||3||13||42||
ਅਗਮੁ ਅਨੰਤੁ ਅਨਾਦਿ; ਆਦਿ ਜਿਸੁ. ਕੋਇ. ਨ ਜਾਣੈ ॥
agam anant anaad; aad jis. koe. na jaanai |
Punjabi
ਬੇਥਾਹ, ਬੇਅੰਤ ਅਤੇ ਆਰੰਭ-ਰਹਿਤ ਹੈ ਪ੍ਰਭੂ ਜਿਸ ਦੇ ਮੁਢ ਨੂੰ ਕੋਈ ਭੀ ਨਹੀਂ ਜਾਣਦਾ।
English
The Lord is Inaccessible, Infinite, Eternal and Primordial; no one knows His beginning.
ਸਿਵ ਬਿਰੰਚਿ ਧਰਿ ਧੵਾਨੁ; ਨਿਤਹਿ ਜਿਸੁ ਬੇਦੁ ਬਖਾਣੈ ॥
siv biranch dhar dhayaan; niteh jis bed bakhaanai |
Punjabi
ਐਸਾ ਹੈ ਪ੍ਰਭੂ ਜਿਸ ਦਾ ਸ਼ਿਵਜੀ ਅਤੇ ਬ੍ਰਹਮਾ ਚਿੰਤਨ ਕਰਦੇ ਹਨ ਅਤੇ ਜਿਸ ਨੂੰ ਵੇਦ ਸਦਾ ਹੀ ਵਰਨਣ ਕਰਦੇ ਹਨ।
English
Shiva and Brahma meditate on Him; the Vedas describe Him again and again.
ਨਿਰੰਕਾਰੁ ਨਿਰਵੈਰੁ; ਅਵਰੁ. ਨਹੀ ਦੂਸਰ ਕੋਈ ॥
nirankaar niravair; avar. nahee doosar koee |
Punjabi
ਸਰੂਪ-ਰਹਿਤ ਅਤੇ ਦੁਸ਼ਮਨੀ-ਵਿਹੁਣ ਹੈ ਉਹ ਅਤੇ ਉਸ ਦੇ ਬਗੈਰ ਕੋਈ ਹੋਰ ਦੂਜਾ ਹੈ ਹੀ ਨਹੀਂ।
English
The Lord is Formless, beyond hate and vengeance; there is no one else like Him.
ਭੰਜਨ ਗੜ੍ਹਣ ਸਮਥੁ; ਤਰਣ ਤਾਰਣ ਪ੍ਰਭੁ ਸੋਈ ॥
bhanjan garrhan samath; taran taaran prabh soee |
Punjabi
ਉਹ ਪ੍ਰਭੂ ਨਾਸ ਕਰਨ ਅਤੇ ਰਚਨ ਨੂੰ ਸਰਬ-ਸ਼ਕਤੀਵਾਨ ਹੈ ਅਤੇ ਪਾਰ ਹੋਣ ਲਈ ਇਕ ਜਹਾਜ ਹੈ।
English
He creates and destroys - He is All-powerful; God is the Boat to carry all across.
ਨਾਨਾ ਪ੍ਰਕਾਰ. ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ ॥
naanaa prakaar. jin jag keeo; jan mathuraa rasanaa rasai |
Punjabi
ਆਪਣੀ ਜੀਭਾ ਨਾਲ ਗੋਲਾ ਮਥਰਾ, ਉਸ ਦੀ ਉਸਤਤੀ ਖੁਸ਼ੀ ਨਾਲ ਊਚਾਰਦਾ ਹੈ, ਜਿਸ ਨੇ ਅਨੇਕਾਂ ਤਰੀਕਿਆਂ ਨਾਲ ਸੰਸਾਰ ਨੂੰ ਰਚਿਆ ਹੈ।
English
He created the world in its various aspects; His humble servant Mat'huraa delights in His Praises.
ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥੧॥
sree sat naam karataa purakh; gur raamadaas chitah basai |1|
Punjabi
ਸਿਰਜਣਹਾਰ-ਸੁਆਮੀ ਦਾ ਉਪਮਾਯੋਗ ਸਚਾ ਨਾਮ ਗੁਰੂ ਰਾਮਦਾਸ ਜੀ ਦੇ ਮਨ ਅੰਦਰ ਵਸਦਾ ਹੈ।
English
Sat Naam, the Great and Supreme True Name of God, the Personification of Creativity, dwells in the Consciousness of Guru Raam Daas. ||1||
ਗੁਰੂ ਸਮਰਥੁ, ਗਹਿ ਕਰੀਆ ਧ੍ਰੁਵ; ਬੁਧਿ ਸੁਮਤਿ ਸਮ੍ਹਾਰਨ ਕਉ ॥
guroo samarath, geh kareea dhruv; budh sumat samhaaran kau |
Punjabi
ਆਪਣੀ ਅਕਲ ਨੂੰ ਅਸਥਿਰ ਅਤੇ ਆਪਣੀ ਸ਼੍ਰੇਸ਼ਟ ਸਮਝ ਨੂੰ ਸ਼ਸ਼ੋਭਤ ਕਰਨ ਲਈ, ਮੈਂ ਸਰਬ-ਸ਼ਕਤੀਵਾਨ ਗੁਰਦੇਵ ਜੀ ਨੂੰ ਪਕੜਿਆ ਹੈ!
English
I have grasped hold of the All-powerful Guru; He has made my mind steady and stable, and embellished me with clear consciousness.
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ; ਅਘ ਪੁੰਜ ਤਰੰਗ ਨਿਵਾਰਨ ਕਉ ॥
fun dhram dhujaa faharant sadaa; agh punj tarang nivaaran kau |
Punjabi
ਪੁੰਨਾਂ, ਪਾਪਾਂ ਦੀਆਂ ਸਾਰੀਆਂ ਲਹਿਰਾਂ ਨੂੰ ਪਰੇ ਹਟਾਉਣ ਲਈ ਉਨ੍ਹਾਂ ਦਾ ਸਚਾਈ ਦਾ ਝੰਡਾ ਹਮੇਸ਼ਾਂ ਲਹਿਰਾਉਂਦਾ ਹੈ।
English
And, His Banner of Righteousness waves proudly forever, to defend against the waves of sin.
ਮਥੁਰਾ ਜਨ, ਜਾਨਿ ਕਹੀ ਜੀਅ ਸਾਚੁ; ਸੁ ਅਉਰ ਕਛੂ. ਨ ਬਿਚਾਰਨ ਕਉ ॥
mathuraa jan, jaan kahee jeea saach; su aaur kachhoo. na bichaaran kau |
Punjabi
ਇਸ ਨੂੰ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣ ਕੇ ਗੋਲੇ ਮਥਰੇ ਨੇ ਸੰਚ ਆਖਿਆ ਹੈ। ਇਸ ਤੋਂ ਛੁਟ ਹੋਰ ਕੁਝ ਭੀ ਨਹੀਂ, ਜਿਸ ਨੂੰ ਕਿ ਬੰਦਾ ਸੋਚੇ ਅਤੇ ਵਿਚਾਰੇ।
English
His humble servant Mat'hraa knows this as true, and speaks it from his soul; there is nothing else to consider.
ਹਰਿ ਨਾਮੁ ਬੋਹਿਥੁ ਬਡੌ ਕਲਿ ਮੈ; ਭਵ ਸਾਗਰ ਪਾਰਿ ਉਤਾਰਨ ਕਉ ॥੨॥
har naam bohith baddau kal mai; bhav saagar paar utaaran kau |2|
Punjabi
ਇਸ ਕਾਲੇ ਯੁਗ ਅੰਦਰ, ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਇਕ ਵੱਡਾ ਜਹਾਜ ਹੈ।
English
In this Dark Age of Kali Yuga, the Lord's Name is the Great Ship, to carry us all across the terrifying world-ocean, safely to the other side. ||2||
ਸੰਤਤ ਹੀ. ਸਤਸੰਗਤਿ ਸੰਗ; ਸੁਰੰਗ ਰਤੇ, ਜਸੁ ਗਾਵਤ ਹੈ ॥
santat hee. satasangat sang; surang rate, jas gaavat hai |
Punjabi
ਸਾਧੂਆਂ ਅਤੇ ਸਾਧ-ਸੰਗਤ ਨਾਲ ਜੁੜ ਕੇ ਅਤੇ ਸ਼੍ਰੇਸ਼ਟਾ ਪ੍ਰੇਮ ਨਾਲ ਰੰਗੀਜ, ਗੁਰੂ ਜੀ ਸਾਈਂ ਦੀ ਕੀਰਤੀ ਗਾਇਨ ਕਰਦੇ ਹਨ।
English
The Saints dwell in the Saadh Sangat, the Company of the Holy; imbued with pure celestial love, they sing the Lord's Praises.
ਧ੍ਰਮ ਪੰਥੁ ਧਰਿਓ, ਧਰਨੀਧਰ ਆਪਿ; ਰਹੇ ਲਿਵ ਧਾਰਿ, ਨ ਧਾਵਤ ਹੈ ॥
dhram panth dhario, dharaneedhar aap; rahe liv dhaar, na dhaavat hai |
Punjabi
ਧਰਤੀ ਦੇ ਆਸਰੇ, ਗੁਰਾਂ ਨੇ ਇਹ ਸੱਚ ਦਾ ਮਾਰਗ ਅਸਥਾਪਨ ਕੀਤਾ ਹੈ। ਉਹ ਖੁਦ ਪ੍ਰਭੂ ਨਾਲ ਪਿਰਹੜੀ ਪਾਈ ਰਖਦੇ ਹਨ ਅਤੇ ਹੋਰ ਕਿਸੇ ਮਗਰ ਨਹੀਂ ਦੌੜਦੇ।
English
The Support of the Earth has established this Path of Dharma; He Himself remains lovingly attuned to the Lord, and does not wander in distraction.
ਮਥੁਰਾ ਭਨਿ. ਭਾਗ ਭਲੇ ਉਨੑ ਕੇ; ਮਨ ਇਛਤ ਹੀ ਫਲ ਪਾਵਤ ਹੈ ॥
mathuraa bhan. bhaag bhale una ke; man ichhat hee fal paavat hai |
Punjabi
ਚੰਗੇ ਹਨ ਨਸੀਬ ਉਨ੍ਹਾਂ ਦੇ ਜੋ ਗੁਰਾਂ ਦੀ ਘਾਲ ਕਮਾ, ਆਪਣੇ ਚਿੱਤ-ਚਾਹੁੰਦੇ ਮੇਵੇ ਪਾਉਂਦੇ ਹਨ, ਉਚਾਰਨ ਕਰਦਾ ਹੈ ਮਥਰਾ ਭੱਟ।
English
So speaks Mat'huraa: those blessed with good fortune receive the fruits of their minds' desires.
ਰਵਿ ਕੇ ਸੁਤ ਕੋ, ਤਿਨੑ ਤ੍ਰਾਸੁ ਕਹਾ; ਜੁ ਚਰੰਨ ਗੁਰੂ, ਚਿਤੁ ਲਾਵਤ ਹੈ ॥੩॥
rav ke sut ko, tina traas kahaa; ju charan guroo, chit laavat hai |3|
Punjabi
ਜੋ ਗੁਰਾਂ ਦੇ ਪੈਰਾਂ ਨਾਲ ਆਪਣੀ ਬਿਰਤੀ ਨੂੰ ਜੋੜਦੇ ਹਨ, ਉਨ੍ਹਾਂ ਨੂੰ ਸੂਰਜ ਦੇ ਪੁਤ੍ਰ ਧਰਮਰਾਜੇ ਦਾ ਡਰ ਕਿਸ ਤਰ੍ਹਾਂ ਹੋ ਸਕਦਾ ਹੈ?
English
Those who focus their consciousness on the Guru's Feet, they do not fear the judgement of Dharamraj. ||3||
ਨਿਰਮਲ ਨਾਮੁ, ਸੁਧਾ ਪਰਪੂਰਨ; ਸਬਦ ਤਰੰਗ, ਪ੍ਰਗਟਿਤ ਦਿਨ ਆਗਰੁ ॥
niramal naam, sudhaa parapooran; sabad tarang, pragattit din aagar |
Punjabi
ਗੁਰੂ ਜੀ ਪਵਿੱਤਰ ਨਾਮ-ਅੰਮ੍ਰਿਤ ਦੇ ਪਰੀਪੂਰਨ ਸਰੋਵਰ ਹਨ, ਜਿਸ ਵਿੱਚ ਦਿਨ ਚੜ੍ਹਨ ਤੋਂ ਪਹਿਲਾ ਹੀ ਗੁਰਬਾਣੀ ਦੀਆਂ ਲਹਿਰਾ ਪ੍ਰਕਾਸ਼ ਹੋ ਜਾਂਦੀਆਂ ਹਨ।
English
The Immaculate, Sacred Pool of the Guru is overflowing with the waves of the Shabad, radiantly revealed in the early hours before the dawn.
ਗਹਿਰ ਗੰਭੀਰੁ ਅਥਾਹ, ਅਤਿ ਬਡ ਸੁਭਰੁ; ਸਦਾ ਸਭ ਬਿਧਿ ਰਤਨਾਗਰੁ ॥
gahir ganbheer athaah, at badd subhar; sadaa sabh bidh ratanaagar |
Punjabi
ਉਹ ਡੂੰਘੇ ਅਹਿੱਲ ਬੇਥਾਹ, ਪਰਮ ਵਿਸ਼ਾਲ, ਸਦੀਵ ਹੀ ਪਰੀਪੂਰਨ ਅਤੇ ਹਰ ਤਰ੍ਹਾਂ ਜਵੇਹਰਾਂ ਦੀ ਖਾਨ ਹਨ।
English
He is Deep and Profound, Unfathomable and utterly Great, eternally overflowing with all sorts of jewels.
ਸੰਤ ਮਰਾਲ, ਕਰਹਿ ਕੰਤੂਹਲ; ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥
sant maraal, kareh kantoohal; tin jam traas mittio dukh kaagar |
Punjabi
ਸਾਧੂ ਰਾਜਹੰਸ ਗੁਰੂ ਦੇ ਸਰੋਵਰ ਵਿੱਚ ਅਨੰਦ ਮਾਣਦੇ ਹਨ ਅਤੇ ਉਨ੍ਹਾਂ ਦਾ ਮੌਤ ਦਾ ਡਰ ਅਤੇ ਪੀੜਾਂ ਦੇ ਲੇਖੇ ਪੱਤੇ ਦਾ ਕਾਗਜ ਨਾਸ ਹੋ ਗਏ ਹਨ।
English
The Saint-swans celebrate; their fear of death is erased, along with the accounts of their pain.
ਕਲਜੁਗ ਦੁਰਤ. ਦੂਰਿ ਕਰਬੇ ਕਉ; ਦਰਸਨੁ ਗੁਰੂ. ਸਗਲ ਸੁਖ ਸਾਗਰੁ ॥੪॥
kalajug durat. door karabe kau; darasan guroo. sagal sukh saagar |4|
Punjabi
ਇਸ ਕਲ ਯੁਗ ਅੰਦਰ, ਸਾਰੇ ਆਰਾਮਾਂ ਦੇ ਸਮੁੰਦਰ ਗੁਰਾਂ ਦਾ ਦੀਦਾਰ, ਪ੍ਰਾਣੀ ਦੀ ਪਾਪਾਂ ਤੋਂ ਖਲਾਸੀ ਕਰਾ ਦਿੰਦਾ ਹੈ।
English
In this Dark Age of Kali Yuga, the sins are taken away; the Blessed Vision of the Guru's Darshan is the Ocean of all peace and comfort. ||4||
ਜਾ ਕਉ ਮੁਨਿ ਧੵਾਨੁ ਧਰੈ, ਫਿਰਤ ਸਗਲ ਜੁਗ; ਕਬਹੁ ਕ ਕੋਊ ਪਾਵੈ, ਆਤਮ ਪ੍ਰਗਾਸ ਕਉ ॥
jaa kau mun dhayaan dharai, firat sagal jug; kabahu k koaoo paavai, aatam pragaas kau |
Punjabi
ਜਿਸ ਦੀ ਖਾਤਰ ਆਪਣੀ ਬਿਰਤੀ ਜੋੜ ਕੇ, ਰਿਸ਼ੀ ਸਾਰਿਆਂ ਯੁਗਾਂ ਅੰਦਰ ਫਿਰਦੇ ਹਨ, ਕਿਸੇ ਵਿਰਲੇ ਦੀ ਹੀ ਆਤਮਾ ਕਦੇ ਰੋਸ਼ਨ ਹੁੰਦੀ ਹੈ।
English
For His Sake, the silent sages meditated and focused their consciousness, wandering all the ages through; rarely, if ever, their souls were enlightened.
ਬੇਦ ਬਾਣੀ ਸਹਿਤ ਬਿਰੰਚਿ, ਜਸੁ ਗਾਵੈ ਜਾ ਕੋ; ਸਿਵ ਮੁਨਿ ਗਹਿ. ਨ ਤਜਾਤ ਕਬਿਲਾਸ ਕੰਉ ॥
bed baanee sahit biranch, jas gaavai jaa ko; siv mun geh. na tajaat kabilaas knau |
Punjabi
ਜਿਸ ਦੀ ਮਹਿਮਾ ਵੇਦਾਂ ਦੇ ਮੰਤਰਾਂ ਨਾਲ ਬ੍ਰਹ੍ਹਮਾ ਗਾਉਂਦਾ ਹੈ ਅਤੇ ਜਿਸ ਦੀ ਖਾਤਰ, ਰਿਸ਼ੀ ਸ਼ਿਵਜੀ ਕੈਲਾਸ਼ ਪਰਬਤ ਨੂੰ ਚਿਮੜਿਆ ਰਹਿੰਦਾਹੈ ਅਤੇ ਇਸ ਨੂੰ ਛੱਡਦਾ ਨਹੀਂ।
English
In the Hymns of the Vedas, Brahma sang His Praises; for His Sake, Shiva the silent sage held his place on the Kailaash Mountain.
ਜਾ ਕੌ. ਜੋਗੀ ਜਤੀ ਸਿਧ ਸਾਧਿਕ ਅਨੇਕ ਤਪ; ਜਟਾ ਜੂਟ ਭੇਖ ਕੀਏ, ਫਿਰਤ ਉਦਾਸ ਕਉ ॥
jaa kau. jogee jatee sidh saadhik anek tap; jattaa joott bhekh kee, firat udaas kau |
Punjabi
ਜਿਸ ਦੀ ਖਾਤਰ ਵੈਰਾਗੀ ਹੋ ਅਤੇ ਮਜਹਬੀ ਭੇਸ ਧਾਰ ਕੇ ਫਿਰਦੇ ਹਨ ਵਾਲਾਂ ਦੀਆਂ ਲਿਆਂ ਵਾਲੇ ਯੋਗੀ, ਬ੍ਰਹਮਚਾਰੀ, ਕਰਾਮਾਤੀ ਬੰਦੇ, ਅਭਿਆਸੀ ਅਤੇ ਅਨੇਕਾਂ ਤਪੀਸਰ।
English
For His Sake, the Yogis, celibates, Siddhas and seekers, the countless sects of fanatics with matted hair wear religious robes, wandering as detached renunciates.
ਸੁ ਤਿਨਿ ਸਤਿਗੁਰਿ, ਸੁਖ ਭਾਇ ਕ੍ਰਿਪਾ ਧਾਰੀ ਜੀਅ; ਨਾਮ ਕੀ ਬਡਾਈ ਦਈ. ਗੁਰ ਰਾਮਦਾਸ ਕਉ ॥੫॥
su tin satigur, sukh bhaae kripaa dhaaree jeea; naam kee baddaaee dee. gur raamadaas kau |5|
Punjabi
ਉਨ੍ਹਾਂ ਸੱਚੇ ਗੁਰਾਂ ਨੇ ਆਪਣੀ ਪਰਸੰਨਤਾ ਰਾਹੀਂ ਸਾਰੇ ਜੀਵਾਂ ਉਤੇ ਮਿਹਰ ਕੀਤੀ ਅਤੇ ਗੁਰੂ ਰਾਮਦਾਸ ਜੀ ਨੂੰ ਨਾਮ ਦੀ ਪ੍ਰਭਤਾ ਪਰਦਾਨ ਕੀਤੀ।
English
That True Guru, by the Pleasure of His Will, showered His Mercy upon all beings, and blessed Guru Raam Daas with the Glorious Greatness of the Naam. ||5||
ਨਾਮੁ ਨਿਧਾਨੁ. ਧਿਆਨ ਅੰਤਰਗਤਿ; ਤੇਜ ਪੁੰਜ. ਤਿਹੁ ਲੋਗ ਪ੍ਰਗਾਸੇ ॥
naam nidhaan. dhiaan antaragat; tej punj. tihu log pragaase |
Punjabi
ਨਾਮ ਦੇ ਖਜਾਨੇ, ਗੁਰੂ ਜੀ, ਮਨ ਅੰਦਰ ਹੀ ਸਾਈਂ ਦਾ ਸਿਮਰਨ ਕਰਦੇ ਹਨ। ਉਹ ਪ੍ਰਕਾਸ਼ ਦਾ ਸਰੂਪ ਹਨ ਅਤੇ ਤਿੰਨਾਂ ਹੀ ਜਹਾਨਾਂ ਨੂੰ ਰੋਸ਼ਨ ਕਰਦੇ ਹਨ।
English
He focuses His Meditation deep within; the Embodiment of Light, He illuminates the three worlds.
ਦੇਖਤ ਦਰਸੁ. ਭਟਕਿ ਭ੍ਰਮੁ ਭਜਤ; ਦੁਖ ਪਰਹਰਿ. ਸੁਖ ਸਹਜ ਬਿਗਾਸੇ ॥
dekhat daras. bhattak bhram bhajat; dukh parahar. sukh sehaj bigaase |
Punjabi
ਉਨ੍ਹਾਂ ਦਾ ਦਰਸ਼ਨ ਵੇਖਣ ਦੁਆਰਾ, ਸੰਦੇਹ ਤੁਰੰਤ ਦੌੜ ਜਾਂਦਾ ਹੈ ਪੀੜ ਦੂਰ ਹੋ ਜਾਂਦੀ ਹੈ ਅਤੇ ਆਰਾਮ ਸੁਖੈਨ ਹੀ ਉਤਪੰਨ ਹੋ ਆਉਂਦਾ ਹੈ।
English
Gazing upon the Blessed Vision of His Darshan, doubt runs away, pain is eradicated, and celestial peace spontaneously wells up.
ਸੇਵਕ ਸਿਖ ਸਦਾ ਅਤਿ ਲੁਭਿਤ; ਅਲਿ ਸਮੂਹ ਜਿਉ ਕੁਸਮ ਸੁਬਾਸੇ ॥
sevak sikh sadaa at lubhit; al samooh jiau kusam subaase |
Punjabi
ਸਾਰਿਆਂ ਭੌਰਿਆਂ ਦੇ ਫੁੱਲਾਂ ਦੀ ਸੁਗੰਧੀ ਦੀ ਚਾਹਨ ਦੇ ਮਾਨੰਦ, ਗੁਰਾਂ ਦੇ ਗੋਲੇ ਅਤੇ ਮੁਰੀਦ ਉਨ੍ਹਾਂ ਦੇ ਦਰਸ਼ਨਾ ਉਤੋਂ ਸਦੀਵ ਹੀ ਭਾਰੇ ਫਰੇਫਤਾ ਰਹਿੰਦੇ ਹਨ।
English
The selfless servants and Sikhs are always totally captivated by it, like bumble bees lured by the fragrance of the flower.
ਬਿਦੵਮਾਨ ਗੁਰਿ ਆਪਿ ਥਪੵਉ ਥਿਰੁ; ਸਾਚਉ ਤਖਤੁ. ਗੁਰੂ ਰਾਮਦਾਸੈ ॥੬॥
bidayamaan gur aap thapyau thir; saachau takhat. guroo raamadaasai |6|
Punjabi
ਆਪਣੀ ਹਜੂਰੀ ਵਿੱਚ ਗੁਰਾਂ ਨੇ ਖੁਦ ਗੁਰੂ ਰਾਮਦਾਸ ਦਾ ਕਾਲ-ਸਥਾਈ ਅਤੇ ਸੱਚਾ ਰਾਜਸਿੰਘਾਸਣ ਅਸਥਾਪਨ ਕੀਤਾ।
English
The Guru Himself established the Eternal Throne of Truth, in Guru Raam Daas. ||6||