Ang 1409
ਅੰਤੁ. ਨ ਪਾਵਤ, ਦੇਵ ਸਬੈ ਮੁਨਿ; ਇੰਦ੍ਰ ਮਹਾ ਸਿਵ ਜੋਗ ਕਰੀ ॥
ant. na paavat, dev sabai mun; indr mahaa siv jog karee |
Punjabi
ਸਾਰਿਆਂ ਦੇਵਤਿਆਂ ਰਿਸ਼ੀਆਂ, ਇੰਦ੍ਰ ਅਤੇ ਯੋਗ ਕਮਾਉਣ ਵਾਲੇ ਵੱਡੇ ਸ਼ਿਵਜੀ ਨੂੰ ਸੁਆਮੀ ਦੇ ਓੜਕ ਦਾ ਪਤਾ ਨਹੀਂ ਲੱਗਾ ਅਤੇ ਬਰਹਮੇ ਨੂੰ ਭੀ ਨਹੀਂ,
English
All the gods, silent sages, Indra, Shiva and Yogis have not found the Lord's limits
ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ; ਹਰਿ ਜਾਪੁ. ਨ ਛਾਡੵਿਉ ਏਕ ਘਰੀ ॥
fun bed biranch bichaar rahio; har jaap. na chhaaddayiau ek gharee |
Punjabi
ਜੋ ਵੇਦਾਂ ਦੀ ਸੋਚ-ਵਿਚਾਰ ਕਰੀ ਜਾ ਰਿਹਾ ਹੈ; ਇਸ ਲਈ ਮੈਂ ਸੁਆਮੀ ਦੇ ਸਿਮਰਨ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਛੱਡਦਾ।
English
not even Brahma who contemplates the Vedas. I shall not give up meditating on the Lord, even for an instant.
ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ; ਸੰਗਤਿ ਸ੍ਰਿਸ੍ਟਿ ਨਿਹਾਲੁ ਕਰੀ ॥
mathuraa jan ko prabh deen dayaal hai; sangat srisatt nihaal karee |
Punjabi
ਗੋਲੇ ਮਥੁਰਾ ਦਾ ਮਾਲਕ ਮਸਕੀਨਾ ਉਤੇ ਮਿਹਰਬਾਨ ਹੈ। ਸਾਰੇ ਸੰਸਾਰ ਅੰਦਰ ਉਹ ਸਾਧ ਸੰਗਤ ਨੂੰ ਵਰੋਸਾਉਂਦਾ ਹੈ।
English
The God of Mat'huraa is Merciful to the meek; He blesses and uplifts the Sangats throughout the Universe.
ਰਾਮਦਾਸਿ ਗੁਰੂ. ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥
raamadaas guroo. jag taaran kau; gur jot arajun maeh dharee |4|
Punjabi
ਸੰਸਾਰ ਦਾ ਪਾਰ ਉਤਾਰਾ ਕਰਨ ਦੇ ਲਈ, ਗੁਰੂ ਰਾਮਦਾਸ ਨੇ ਗੁਰਾਂ ਦਾ ਨੂਰ ਗੁਰੂ ਅਰਜਨ ਦੇ ਅੰਗਦ ਟਿਕਾ ਦਿਤਾ।
English
Guru Raam Daas, to save the world, enshrined the Guru's Light into Guru Arjun. ||4||
ਜਗ ਅਉਰੁ ਨ ਯਾਹਿ ਮਹਾ ਤਮ ਮੈ; ਅਵਤਾਰੁ ਉਜਾਗਰੁ, ਆਨਿ ਕੀਅਉ ॥
jag aaur na yaeh mahaa tam mai; avataar ujaagar, aan keeo |
Punjabi
ਇਸ ਜਹਾਨ ਵਿੱਚ ਕੋਈ ਹੋਰ ਮਹਾਤਮਾ ਨਹੀਂ ਸੀ। ਅਰਜਨ ਨੂੰ ਪ੍ਰਭੂ ਨੇ ਖੁਦ ਆਪਦਾ ਪੈਗੰਬਰ ਪ੍ਰਗਟ ਕੀਤਾ ਹੈ।
English
In the great darkness of this world, the Lord revealed Himself, incarnated as Guru Arjun.
ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ ॥
tin ke dukh kottik door ge; mathuraa jina amrit naam peeo |
Punjabi
ਉਨ੍ਹਾਂ ਦੇ ਕ੍ਰੋੜਾਂ ਹੀ ਦੁਖੜੇ ਦੂਰ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਰਾਹੀਂ ਨਾਮ-ਸੁਧਾਰਸ ਨੂੰ ਪਾਨ ਕਰਦੇ ਹਨ, ਮਥੁਰਾ ਆਖਦਾ ਹੈ।
English
Millions of pains are taken away, from those who drink in the Ambrosial Nectar of the Naam, says Mat'huraa.
ਇਹ ਪਧਤਿ ਤੇ, ਮਤ ਚੂਕਹਿ ਰੇ ਮਨ; ਭੇਦੁ ਬਿਭੇਦੁ ਨ ਜਾਨ ਬੀਅਉ ॥
eih padhat te, mat chookeh re man; bhed bibhed na jaan beeo |
Punjabi
ਹੇ ਬੰਦੇ, ਤੂੰ ਗੁਰਾਂ ਦੇ ਇਸ ਮਾਰਗ ਤੋਂ ਨਾਂ ਖੁੰਝ ਅਤੇ ਗੁਰੂ ਅਤੇ ਵਾਹਿਗੁਰੂ ਦੇ ਵਿਚਕਾਰ ਫਰਕ ਦੇ ਖਿਆਲ ਨੂੰ ਹੀ ਨਾਸ ਕਰਦੇ ਅਤੇ ਗੁਰਾਂ ਨੂੰ ਉਸ ਤੋਂ ਵਖਰਾ ਬਿਲਕੁਲ ਨਾਂ ਜਾਣ।
English
O mortal being, do not leave this path; do not think that there is any difference between God and Guru.
ਪਰਤਛਿ ਰਿਦੈ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥
paratachh ridai gur arajun kai; har pooran braham nivaas leeo |5|
Punjabi
ਸਰਬ-ਵਿਆਪਕ ਸੁਆਮੀ ਵਾਹਿਗੁਰੂ ਨੇ ਪ੍ਰਗਟ ਹੀ ਗੁਰੂ ਅਰਜਨ ਦੇ ਹਿਰਦੇ ਅੰਦਰ ਵਾਸਾ ਇਖਤਿਆਰ ਕਰ ਲਿਆ ਹੈ।
English
The Perfect Lord God has manifested Himself; He dwells in the heart of Guru Arjun. ||5||
ਜਬ ਲਉ. ਨਹੀ ਭਾਗ ਲਿਲਾਰ ਉਦੈ; ਤਬ ਲਉ. ਭ੍ਰਮਤੇ ਫਿਰਤੇ ਬਹੁ ਧਾਯਉ ॥
jab lau. nahee bhaag lilaar udai; tab lau. bhramate firate bahu dhaayau |
Punjabi
ਜਦ ਤਾਂਈ ਮੇਰੇ ਮੱਥੇ ਦੀ ਪ੍ਰਾਲਭਧ ਨਹੀਂ ਸੀ ਉਘੜੀ, ਉਦੋਂ ਤਾਈ ਭਟਕਦਾ ਅਤੇ ਕਈ ਥਾਂਈ ਭਜਿਆ ਫਿਰਦਾ ਸਾਂ।
English
As long as the destiny written upon my forehead was not activated, I wandered around lost, running in all directions.
ਕਲਿ ਘੋਰ ਸਮੁਦ੍ਰ ਮੈ, ਬੂਡਤ ਥੇ; ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥
kal ghor samudr mai, booddat the; kabahoo mitt hai nahee re pachhutaayau |
Punjabi
ਮੈਂ ਇਸ ਕਲਯੁਗ ਦੇ ਭਿਆਨਕ ਸਾਗਰ ਅੰਦਰ ਡੁਬ ਰਿਹਾ ਸਾਂ ਅਤੇ ਮੇਰਾ ਅਫਸੋਸ ਕਰਨਾ ਕਦੇ ਭੀ ਮੁਕਣਾ ਨਹੀਂ ਸੀ।
English
I was drowning in the horrible world-ocean of this Dark Age of Kali Yuga, and my remorse would never have ended.
ਤਤੁ ਬਿਚਾਰੁ. ਯਹੈ ਮਥੁਰਾ; ਜਗ ਤਾਰਨ ਕਉ ਅਵਤਾਰੁ ਬਨਾਯਉ ॥
tat bichaar. yahai mathuraa; jag taaran kau avataar banaayau |
Punjabi
ਹੇ ਮਥੁਰਾ! ਤੂੰ ਇਸ ਨੂੰ ਸਾਰ ਅਸਲੀਅਤ ਖਿਆਲ ਕਰ ਕੇ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਸੁਆਮੀ ਨੇ ਆਪੇ ਹੀ ਅਵਤਾਰ ਧਾਰਿਆ ਹੈ।
English
O Mat'huraa, consider this essential truth: to save the world, the Lord incarnated Himself.
ਜਪੵਉ ਜਿਨੑ ਅਰਜੁਨ ਦੇਵ ਗੁਰੂ; ਫਿਰਿ. ਸੰਕਟ ਜੋਨਿ ਗਰਭ. ਨ ਆਯਉ ॥੬॥
japyau jina arajun dev guroo; fir. sankatt jon garabh. na aayau |6|
Punjabi
ਜੋ ਕੋਈ ਗੁਰੂ ਅਰਜਨ ਦੇਵ ਜੀ ਦਾ ਸਿਮਰਨ ਕਰਦਾ ਹੈ, ਉਹ ਮੁੜ ਕੇ ਜੂਨੀਆ ਅਤੇ ਉਦਰ ਦੀਆਂ ਤਕਲੀਫਾ ਅੰਦਰ ਦੀ ਨਹੀਂ ਲੰਘਦਾ।
English
Whoever meditates on Guru Arjun Dayv, shall not have to pass through the painful womb of reincarnation ever again. ||6||
ਕਲਿ ਸਮੁਦ੍ਰ ਭਏ ਰੂਪ; ਪ੍ਰਗਟਿ, ਹਰਿ ਨਾਮ ਉਧਾਰਨੁ ॥
kal samudr bhe roop; pragatt, har naam udhaaran |
Punjabi
ਕਲਯੁਗ ਦੇ ਸਾਗਰ ਅੰਦਰ ਦੁਨੀਆ ਦਾ ਪਾਰ ਉਤਾਰਾ ਕਰਨ ਲਈ ਪ੍ਰਭੂ ਦਾ ਨਾਮ ਗੁਰਾਂ ਦੇ ਸਰੂਪ ਵਿੱਚ ਪ੍ਰਤੱਖ ਹੋਇਆ ਹੈ।
English
In the ocean of this Dark Age of Kali Yuga, the Lord's Name has been revealed in the Form of Guru Arjun, to save the world.
ਬਸਹਿ ਸੰਤ ਜਿਸੁ ਰਿਦੈ; ਦੁਖ ਦਾਰਿਦ੍ਰ ਨਿਵਾਰਨੁ ॥
baseh sant jis ridai; dukh daaridr nivaaran |
Punjabi
ਜਿਸ ਦੇ ਅੰਤਰ ਆਤਮੇ ਸਾਧੂ ਵਸਦਾ ਹੈ, ਉਸ ਦੀ ਪੀੜ ਅਤੇ ਗਰੀਬੀ ਦੂਰ ਹੋ ਜਾਂਦੀਆਂ ਹਨ।
English
Pain and poverty are taken away from that person, within whose heart the Saint abides.
ਨਿਰਮਲ ਭੇਖ ਅਪਾਰ; ਤਾਸੁ ਬਿਨੁ ਅਵਰੁ. ਨ ਕੋਈ ॥
niramal bhekh apaar; taas bin avar. na koee |
Punjabi
ਗੁਰੂ ਜੀ ਬੇਅੰਤ ਪ੍ਰਭੂ ਦੇ ਪਵਿੱਤਰ ਸਰੂਪ ਹਨ। ਉਨ੍ਹਾਂ ਦੇ ਬਗੈਰ ਕੋਈ ਹੋਰ ਹੈ ਹੀ ਨਹੀਂ।
English
He is the Pure, Immaculate Form of the Infinite Lord; except for Him, there is no other at all.
ਮਨ ਬਚ ਜਿਨਿ ਜਾਣਿਅਉ; ਭਯਉ ਤਿਹ ਸਮਸਰਿ ਸੋਈ ॥
man bach jin jaaniaau; bhyau tih samasar soee |
Punjabi
ਜੋ ਕੋਈ ਖਿਆਲ ਅਤੇ ਬਚਨ ਰਾਹੀਂ ਗੁਰਾਂ ਨੂੰ ਜਾਣ ਲੈਂਦਾ ਹੈ, ਉਹ ਉਨ੍ਹਾਂ ਵਰਗਾ ਹੀ ਥੀ ਵੰਞਦਾ ਹੈ।
English
Whoever knows Him in thought, word and deed, becomes just like Him.
ਧਰਨਿ ਗਗਨ, ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ ॥
dharan gagan, nav khandd meh; jot svaroopee rahio bhar |
Punjabi
ਉਹ ਪ੍ਰਭੂ ਦੇ ਪ੍ਰਕਾਸ਼ ਦੇ ਰੂਪ ਵਿੱਚ ਧਰਤੀ, ਆਕਾਸ਼ ਅਤੇ ਨੌ ਖਿਤਿਆਂ ਵਿੱਚ ਪਰੀਪੂਰਨ ਹੋ ਰਹੇ ਹਨ।
English
He is totally pervading the earth, the sky and the nine regions of the planet. He is the Embodiment of the Light of God.
ਭਨਿ ਮਥੁਰਾ. ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥
bhan mathuraa. kachh bhed nahee; gur arajun paratakhay har |7|19|
Punjabi
ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫਰਕ ਨਹੀਂ। ਗੁਰੂ ਅਰਜਨ ਜੀ ਪ੍ਰਗਟ ਤੌਰ ਤੇ ਖੁਦ ਹੀ ਪ੍ਰਭੂ ਹਨ।
English
So speaks Mat'huraa: there is no difference between God and Guru; Guru Arjun is the Personification of the Lord Himself. ||7||19||
ਅਜੈ ਗੰਗ ਜਲੁ ਅਟਲੁ; ਸਿਖ ਸੰਗਤਿ ਸਭ ਨਾਵੈ ॥
ajai gang jal attal; sikh sangat sabh naavai |
Punjabi
ਅਜਿੱਤ ਅਤੇ ਅਚੂਕ ਹੈ ਗੁਰਾਂ ਦੀ ਸੁਰਸਰੀ ਦਾ ਪਾਣੀ। ਊਨ੍ਹਾਂ ਦੇ ਮੁਰੀਦ ਅਤੇ ਸੰਗਤ ਉਸ ਅੰਦਰ ਇਸ਼ਨਾਨ ਕਰਦੇ ਹਨ।
English
The stream of the Lord's Name flows like the Ganges, invincible and unstoppable. The Sikhs of the Sangat all bathe in it.
ਨਿਤ ਪੁਰਾਣ ਬਾਚੀਅਹਿ; ਬੇਦ ਬ੍ਰਹਮਾ ਮੁਖਿ ਗਾਵੈ ॥
nit puraan baacheeeh; bed brahamaa mukh gaavai |
Punjabi
ਪੁਰਾਣ ਸਦੀਵ ਹੀ ਗੁਰਾਂ ਦੀ ਕੀਰਤੀ ਵਾਚਦੇ ਹਨ ਅਤੇ ਬਰਮਾ ਭੀ ਆਪਣੇ ਵੇਦਾਂ ਰਾਹੀਂ ਉਨ੍ਹਾਂ ਦੀ ਸਿਫ਼ਤ ਸਨਾ ਆਪਣੇ ਮੂੰਹ ਨਾਲ ਗਾਇਨ ਕਰਦਾ ਹੈ।
English
It appears as if the holy texts like the Puraanaas are being recited there and Brahma himself sings the Vedas.
ਅਜੈ ਚਵਰੁ ਸਿਰਿ ਢੁਲੈ; ਨਾਮੁ ਅੰਮ੍ਰਿਤੁ ਮੁਖਿ ਲੀਅਉ ॥
ajai chavar sir dtulai; naam amrit mukh leeo |
Punjabi
ਉਨ੍ਹਾਂ ਦੇ ਸੀਸ ਉਤੇ ਅਜਿੱਤ ਚੌਰ ਝੂਲਦਾ ਅਤੇ ਆਪਦੇ ਮੂੰਹ ਨਾਲ ਉਹ ਨਾਮ ਸੁਧਾਰਸ ਪਾਨ ਕਰਦੇ ਹਨ।
English
The invincible chauri, the fly-brush, waves over His head; with His mouth, He drinks in the Ambrosial Nectar of the Naam.
ਗੁਰ ਅਰਜੁਨ ਸਿਰਿ ਛਤ੍ਰੁ; ਆਪਿ ਪਰਮੇਸਰਿ ਦੀਅਉ ॥
gur arajun sir chhatru; aap paramesar deeo |
Punjabi
ਪਰਮ ਪ੍ਰਭੂ ਨੇ ਆਪੇ ਹੀ ਗੁਰੂ ਅਰਜਨ ਦੇਵ ਜੀ ਦੇ ਸੀਸ ਉਤੇ ਪਾਤਿਸ਼ਾਹੀ ਛਤ੍ਰ ਟਿਕਾਇਆ ਹੈ।
English
The Transcendent Lord Himself has placed the royal canopy over the head of Guru Arjun.
ਮਿਲਿ ਨਾਨਕ, ਅੰਗਦ ਅਮਰ ਗੁਰ; ਗੁਰੁ ਰਾਮਦਾਸੁ, ਹਰਿ ਪਹਿ ਗਯਉ ॥
mil naanak, angad amar gur; gur raamadaas, har peh gyau |
Punjabi
ਨਾਨਕ ਦੇਵ, ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਪ੍ਰਭੂ ਦੇ ਪਾਸ ਗਏ ਅਤੇ ਉਸ ਨਾਲ ਅਭੇਦ ਹੋ ਗਏ।
English
Guru Nanak, Guru Angad, Guru Amar Daas and Guru Raam Daas met together before the Lord.
ਹਰਿਬੰਸ ਜਗਤਿ ਜਸੁ ਸੰਚਰੵਉ; ਸੁ ਕਵਣੁ ਕਹੈ, ਸ੍ਰੀ ਗੁਰੁ ਮੁਯਉ ॥੧॥
haribans jagat jas sancharyau; su kavan kahai, sree gur muyau |1|
Punjabi
ਹਰਬੰਸ ਭੱਟ ਆਖਦਾ ਹੈ, ਉਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਅੰਦਰ ਰਮੀ ਹੋਈ ਹੈ। ਕੌਣ ਆਖਦਾ ਹੈ ਕਿ ਪੂਜਯ ਗੁਰੂ ਜੀ ਫੌਤ ਹੋ ਗਹੇ ਹਨ।
English
So speaks HARBANS: Their Praises echo and resound all over the world; who can possibly say that the Great Gurus are dead? ||1||
ਦੇਵ ਪੁਰੀ ਮਹਿ ਗਯਉ; ਆਪਿ ਪਰਮੇਸ੍ਵਰ ਭਾਯਉ ॥
dev puree meh gyau; aap paramesvar bhaayau |
Punjabi
ਜਦ ਪਰਮ ਪ੍ਰਭੂ ਨੂੰ ਖੁਦ ਐਸ ਤਰ੍ਹਾਂ ਚੰਗਾ ਲੱਗਾ ਗੁਰੂ ਰਾਮਦਾਸ ਜੀ ਪ੍ਰਭੂ ਦੀ ਪੁਰੀ ਵਿੱਚ ਗਏ।
English
When it was the Will of the Transcendent Lord Himself, Guru Raam Daas went to the City of God.
ਹਰਿ ਸਿੰਘਾਸਣੁ ਦੀਅਉ; ਸਿਰੀ ਗੁਰੁ ਤਹ ਬੈਠਾਯਉ ॥
har singhaasan deeo; siree gur teh baitthaayau |
Punjabi
ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣਾ ਪਾਤਿਸ਼ਾਹੀ ਤਖਤ ਦਿੱਤਾ ਅਤੇ ਗੁਰੂ ਮਹਾਰਾਜ ਨੂੰ ਉਸ ਉੱਤੇ ਬਹਾਲਿਆ।
English
The Lord offered Him His Royal Throne, and seated the Guru upon it.
ਰਹਸੁ ਕੀਅਉ ਸੁਰ ਦੇਵ; ਤੋਹਿ ਜਸੁ. ਜਯ ਜਯ ਜੰਪਹਿ ॥
rehas keeo sur dev; tohi jas. jay jay janpeh |
Punjabi
ਫ਼ਰਿਸ਼ਤੇ ਅਤੇ ਦੇਵਤੇ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਤੇਰੀ ਜਿੱਤ ਅਤੇ ਮਹਿਮਾ ਦੇ ਨਾਅਰੇ ਲਾਏ, ਹੇ ਗੁਰਦੇਵ!
English
The angels and gods were delighted; they proclaimed and celebrated Your victory, O Guru.
ਅਸੁਰ ਗਏ ਤੇ ਭਾਗਿ; ਪਾਪ ਤਿਨੑ ਭੀਤਰਿ ਕੰਪਹਿ ॥
asur ge te bhaag; paap tina bheetar kanpeh |
Punjabi
ਰਾਖਸ਼, ਉਹ ਦੌੜ ਗਏ ਕਿਉਂਕਿ ਉਨ੍ਹਾਂ ਦੇ ਗੁਨਾਹ ਉਨ੍ਹਾਂ ਦੇ ਅੰਦਰ ਕੰਬਦੇ ਸਨ।
English
The demons ran away; their sins made them shake and tremble inside.
ਕਾਟੇ ਸੁ ਪਾਪ. ਤਿਨੑ ਨਰਹੁ ਕੇ; ਗੁਰੁ ਰਾਮਦਾਸੁ. ਜਿਨੑ ਪਾਇਯਉ ॥
kaatte su paap. tina narahu ke; gur raamadaas. jina paaeiyau |
Punjabi
ਜਿਹੜੇ ਪੁਰਸ਼ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਏ ਹਨ, ਉਹ ਕਸਮਲਾ ਤੋਂ ਖਲਾਸੀ ਪਾ ਗਏ ਹਨ।
English
Those people who found Guru Raam Daas were rid of their sins.
ਛਤ੍ਰੁ ਸਿੰਘਾਸਨੁ ਪਿਰਥਮੀ; ਗੁਰ ਅਰਜੁਨ ਕਉ, ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
chhatru singhaasan pirathamee; gur arajun kau, de aaeaau |2|21|9|11|10|10|22|60|143|
Punjabi
ਗੁਰੂ ਜੀ ਛਤ੍ਰ ਅਤੇ ਧਰਤੀ ਦਾ ਤਾਜ-ਤਖਤ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਏ ਹਨ।
English
He gave the Royal Canopy and Throne to Guru Arjun, and came home. ||2||21||9||11||10||10||22||60||143||