Ang 78
ਇਹੁ ਮੋਹੁ ਮਾਇਆ. ਤੇਰੈ ਸੰਗਿ, ਨ ਚਾਲੈ; ਝੂਠੀ ਪ੍ਰੀਤਿ ਲਗਾਈ ॥
eihu mohu maaeaa. terai sang, na chaalai; jhootthee preet lagaaee |
Punjabi
ਮੋਹਨੀ ਦੇ ਨਾਲ ਇਹ ਲਗਨ ਤੇਰੇ ਨਾਲ ਨਹੀਂ ਜਾਣੀ। ਕੂੜ ਹੈ ਇਸ ਨਾਲ ਨੇਹੁੰ ਗੰਢਣਾ।
English
This emotional attachment to Maya shall not go with you; it is false to fall in love with it.
ਸਗਲੀ ਰੈਣਿ. ਗੁਦਰੀ ਅੰਧਿਆਰੀ; ਸੇਵਿ ਸਤਿਗੁਰੁ. ਚਾਨਣੁ ਹੋਇ ॥
sagalee rain. gudaree andhiaaree; sev satigur. chaanan hoe |
Punjabi
ਸਮੂਹ ਰਾਤ੍ਰੀ ਅਨ੍ਹੇਰੇ ਅੰਦਰ ਗੁਜ਼ਰ ਗਈ ਹੈ। ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਰੱਬੀ ਨੂਰ ਤੇਰੇ ਉਤੇ ਊਦੇ ਹੋਵੇਗਾ।
English
The entire night of your life has passed away in darkness; but by serving the True Guru, the Divine Light shall dawn within.
ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਦਿਨੁ ਨੇੜੈ ਆਇਆ ਸੋਇ ॥੪॥
kahu naanak. praanee chauthai paharai; din nerrai aaeaa soe |4|
Punjabi
ਗੁਰੂ ਜੀ ਆਖਦੇ ਹਨ, ਕਿ ਰਾਤ ਦੇ ਚੌਥੇ ਹਿੱਸੇ ਵਿੱਚ ਤੇਰੀ ਮੌਤ ਦਾ ਉਹ ਦਿਹਾੜਾ ਨਜ਼ਦੀਕ ਆ ਰਿਹਾ ਹੈ।
English
Says Nanak, O mortal, in the fourth watch of the night, that day is drawing near! ||4||
ਲਿਖਿਆ ਆਇਆ ਗੋਵਿੰਦ ਕਾ. ਵਣਜਾਰਿਆ ਮਿਤ੍ਰਾ; ਉਠਿ ਚਲੇ ਕਮਾਣਾ ਸਾਥਿ ॥
likhiaa aaeaa govind kaa. vanajaariaa mitraa; utth chale kamaanaa saath |
Punjabi
ਸ੍ਰਿਸ਼ਟੀ ਦੇ ਸੁਆਮੀ ਦਾ ਪਰਵਾਨਾ ਆਉਣਾ ਤੇ, ਹੈ ਮੇਰੇ ਸੁਦਾਗਰ ਸਜਣਾ! ਇਨਸਾਨ ਖੜਾ ਹੋ ਆਪਣੇ ਕੀਤੇ ਅਮਲਾ ਦੇ ਸਮੇਤ ਟੁਰ ਜਾਂਦਾ ਹੈ।
English
Receiving the summons from the Lord of the Universe, O my merchant friend, you must arise and depart with the actions you have committed.
ਇਕ ਰਤੀ. ਬਿਲਮ ਨ ਦੇਵਨੀ, ਵਣਜਾਰਿਆ ਮਿਤ੍ਰਾ; ਓਨੀ ਤਕੜੇ ਪਾਏ ਹਾਥ ॥
eik ratee. bilam na devanee, vanajaariaa mitraa; onee takarre paae haath |
Punjabi
ਉਹ ਇਕ ਮੁਹਤ ਦੀ ਦੇਰੀ ਭੀ ਨਹੀਂ ਕਰਨ ਦਿੰਦੇ, ਹੈ ਸੁਦਾਗਰ ਸਜਣਾ! ਉਹ ਫ਼ਾਨੀ ਬੰਦੇ ਨੂੰ ਮਜ਼ਬੂਤ ਹੱਥਾਂ ਨਾਲ ਪਕੜਦੇ ਹਨ।
English
You are not allowed a moment's delay, O my merchant friend; the Messenger of Death seizes you with firm hands.
ਲਿਖਿਆ ਆਇਆ. ਪਕੜਿ ਚਲਾਇਆ; ਮਨਮੁਖ ਸਦਾ ਦੁਹੇਲੇ ॥
likhiaa aaeaa. pakarr chalaaeaa; manamukh sadaa duhele |
Punjabi
ਲਿਖਤੀ ਹੁਕਮ ਪੁਜਣ ਤੇ ਜੀਵ ਫੜ ਕੇ ਅਗੇ ਤੋਰ ਦਿਤੇ ਹਨ। ਹਮੇਸ਼ਾਂ ਦੁਖੀਏ ਹਨ, ਆਪ ਹੁਦਰੇ ਪੁਰਸ਼।
English
Receiving the summons, people are seized and dispatched. The self-willed manmukhs are miserable forever.
ਜਿਨੀ ਪੂਰਾ ਸਤਿਗੁਰੁ ਸੇਵਿਆ; ਸੇ. ਦਰਗਹ ਸਦਾ ਸੁਹੇਲੇ ॥
jinee pooraa satigur seviaa; se. daragah sadaa suhele |
Punjabi
ਸਾਈਂ ਦੇ ਦਰਬਾਰ ਅੰਦਰ ਉਹ ਹਮੇਸ਼ਾਂ ਸੁਖੀਏ ਹਨ ਜੋ ਪੂਰਨ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
English
But those who serve the Perfect True Guru are forever happy in the Court of the Lord.
ਕਰਮ ਧਰਤੀ ਸਰੀਰੁ, ਜੁਗ ਅੰਤਰਿ; ਜੋ ਬੋਵੈ. ਸੋ ਖਾਤਿ ॥
karam dharatee sareer, jug antar; jo bovai. so khaat |
Punjabi
ਇਸ ਯੂਗ ਅੰਦਰ ਦੇਹਿ ਅਮਲਾਂ ਦਾ ਖੇਤ ਹੈ। ਜੋ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਦਾ (ਵੱਢਦਾ) ਹੈ।
English
The body is the field of karma in this age; whatever you plant, you shall harvest.
ਕਹੁ ਨਾਨਕ. ਭਗਤ ਸੋਹਹਿ ਦਰਵਾਰੇ; ਮਨਮੁਖ ਸਦਾ ਭਵਾਤਿ ॥੫॥੧॥੪॥
kahu naanak. bhagat soheh daravaare; manamukh sadaa bhavaat |5|1|4|
Punjabi
ਗੁਰੂ ਜੀ ਫੁਰਮਾਉਂਦੇ ਹਨ, ਜਗਿਆਸੂ ਸਾਹਿਬ ਦੀ ਦਰਗਾਹ ਅੰਦਰ ਸੁੰਦਰ ਲਗਦੇ ਹਨ, ਜਦ ਕਿ ਆਪ ਹੁਦਰੇ ਹਮੇਸ਼ਾਂ ਆਵਾਗਉਣ ਅੰਦਰ ਭਟਕਦੇ ਹਨ।
English
Says Nanak, the devotees look beautiful in the Court of the Lord; the self-willed manmukhs wander forever in reincarnation. ||5||1||4||
ਸਿਰੀਰਾਗੁ ਮਹਲਾ ੪ ਘਰੁ ੨ ਛੰਤ ॥
sireeraag mahalaa 4 ghar 2 chhant |
Punjabi
ਸਿਰੀ ਰਾਗ, ਚਉਥੀ ਪਾਤਸ਼ਾਹੀ।
English
Siree Raag, Fourth Mehl, Second House, Chhant:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਮੁੰਧ ਇਆਣੀ ਪੇਈਅੜੈ; ਕਿਉ ਕਰਿ. ਹਰਿ ਦਰਸਨੁ ਪਿਖੈ ॥
mundh eaanee peeearrai; kiau kar. har darasan pikhai |
Punjabi
ਭੋਲੀ ਪਤਨੀ ਆਪਣੇ ਪਿਤਾ ਦੇ ਘਰ ਵਿੱਚ ਕਿਸ ਤਰ੍ਹਾਂ ਵਾਹਿਗੁਰੂ ਦਾ ਦੀਦਾਰ ਵੇਖ ਸਕਦੀ ਹੈ?
English
How can the ignorant soul-bride obtain the Blessed Vision of the Lord's Darshan, while she is in this world of her father's home?
ਹਰਿ ਹਰਿ ਅਪਨੀ ਕਿਰਪਾ ਕਰੇ; ਗੁਰਮੁਖਿ. ਸਾਹੁਰੜੈ ਕੰਮ ਸਿਖੈ ॥
har har apanee kirapaa kare; guramukh. saahurarrai kam sikhai |
Punjabi
ਜਦ ਸੁਆਮੀ ਮਾਲਕ ਆਪਣੀ ਰਹਿਮਤ ਧਾਰਦਾ ਹੈ ਤਾਂ ਗੁਰੂ-ਅਨੁਸਾਰੀ ਪਤਨੀ ਆਪਣੇ ਕੰਤ ਦੇ ਘਰ ਦੇ ਕਾਰ ਵਿਹਾਰ ਸਿਖ ਲੈਂਦੀ ਹੈ।
English
When the Lord Himself grants His Grace, the Gurmukh learns the duties of her Husband's Celestial Home.
ਸਾਹੁਰੜੈ. ਕੰਮ ਸਿਖੈ ਗੁਰਮੁਖਿ; ਹਰਿ ਹਰਿ ਸਦਾ ਧਿਆਏ ॥
saahurarrai. kam sikhai guramukh; har har sadaa dhiaae |
Punjabi
ਪਵਿੱਤ੍ਰ ਪਤਨੀ ਕੰਤ ਦੇ ਘਰ ਦੇ ਕੰਮ ਕਾਜ ਸਿਖਦੀ ਹੈ ਅਤੇ ਸਦੀਵ ਹੀ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦੀ ਹੈ।
English
The Gurmukh learns the duties of her Husband's Celestial Home; she meditates forever on the Lord, Har, Har.
ਸਹੀਆ ਵਿਚਿ ਫਿਰੈ ਸੁਹੇਲੀ; ਹਰਿ ਦਰਗਹ ਬਾਹ ਲੁਡਾਏ ॥
saheea vich firai suhelee; har daragah baah luddaae |
Punjabi
ਉਹ ਤਦ ਆਪਣੀਆਂ ਸਖੀਆਂ ਵਿੱਚ ਖੁਸ਼ ਫਿਰੇਗੀ ਅਤੇ ਹਰੀ ਦੇ ਦਰਬਾਰ ਅੰਦਰ ਆਪਣੀ ਭੁਜਾ ਹੁਲਾਰੇਗੀ।
English
She walks happily among her companions, and in the Lord's Court, she swings her arms joyfully.
ਲੇਖਾ. ਧਰਮ ਰਾਇ ਕੀ ਬਾਕੀ; ਜਪਿ ਹਰਿ ਹਰਿ ਨਾਮੁ, ਕਿਰਖੈ ॥
lekhaa. dharam raae kee baakee; jap har har naam, kirakhai |
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਣ ਕਰਨ ਦੁਆਰਾ ਉਹ ਧਰਮਰਾਜ ਦੇ ਹਿਸਾਬ ਕਿਤਾਬ ਦੀ ਬਾਕੀ ਉਤੇ ਲਕੀਰ ਫੇਰ ਦਿੰਦੀ ਹੈ।
English
Her account is cleared by the Righteous Judge of Dharma, when she chants the Name of the Lord, Har, Har.
ਮੁੰਧ ਇਆਣੀ ਪੇਈਅੜੈ; ਗੁਰਮੁਖਿ ਹਰਿ ਦਰਸਨੁ ਦਿਖੈ ॥੧॥
mundh eaanee peeearrai; guramukh har darasan dikhai |1|
Punjabi
ਭੋਲੀ ਭਾਲੀ ਵਹੁਟੀ, ਇਸ ਸੰਸਾਰ ਅੰਦਰ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਦੀਦਾਰ ਵੇਖ ਲੈਂਦੀ ਹੈ।
English
The ignorant soul-bride becomes Gurmukh, and gains the Blessed Vision of the Lord's Darshan, while she is still in her father's house. ||1||
ਵੀਆਹੁ ਹੋਆ ਮੇਰੇ ਬਾਬੁਲਾ; ਗੁਰਮੁਖੇ ਹਰਿ ਪਾਇਆ ॥
veeaahu hoaa mere baabulaa; guramukhe har paaeaa |
Punjabi
ਮੇਰਾ ਅਨੱਦ ਕਾਰਜ ਹੋ ਗਿਆ ਹੈ, ਹੈ ਮੇਰੇ ਪਿਤਾ! ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ।
English
My marriage has been performed, O my father. As Gurmukh, I have found the Lord.
ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਪ੍ਰਚੰਡੁ ਬਲਾਇਆ ॥
agiaan andheraa kattiaa; gur giaan prachandd balaaeaa |
Punjabi
ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਗੁਰਾਂ ਨੇ ਬ੍ਰਹਿਮ-ਬੋਧ ਦੀ ਖਰੀ ਤੇਜ ਰੋਸ਼ਨੀ ਬਾਲ ਦਿੱਤੀ ਹੈ।
English
The darkness of ignorance has been dispelled. The Guru has revealed the blazing light of spiritual wisdom.
ਬਲਿਆ ਗੁਰ ਗਿਆਨੁ. ਅੰਧੇਰਾ ਬਿਨਸਿਆ; ਹਰਿ ਰਤਨੁ ਪਦਾਰਥੁ ਲਾਧਾ ॥
baliaa gur giaan. andheraa binasiaa; har ratan padaarath laadhaa |
Punjabi
ਗੁਰਾਂ ਦਾ ਦਿਤਾ ਹੋਇਆ ਬ੍ਰਹਿਮ-ਗਿਆਨ ਪ੍ਰਕਾਸ਼ ਪਸਾਰ ਰਿਹਾ ਹੈ ਅਤੇ ਅਨ੍ਹੇਰਾ ਨਵਿਰਤ ਹੋ ਗਿਆ ਹੈ। ਇਸ ਲਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਅਮੋਲਕ ਜਵੇਹਰ ਲਭ ਪਿਆ ਹੈ।
English
This spiritual wisdom given by the Guru shines forth, and the darkness has been dispelled. I have found the Priceless Jewel of the Lord.
ਹਉਮੈ ਰੋਗੁ ਗਇਆ. ਦੁਖੁ ਲਾਥਾ; ਆਪੁ ਆਪੈ. ਗੁਰਮਤਿ ਖਾਧਾ ॥
haumai rog geaa. dukh laathaa; aap aapai. guramat khaadhaa |
Punjabi
ਮੇਰੀ ਹਊਮੇ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੇਰਾ ਦੁਖੜਾ ਕਟਿਆ ਗਿਆ ਹੈ। ਗੁਰਾਂ ਦੇ ਉਪਦੇਸ਼ ਅਧੀਨ ਆਪਣੀ ਸਵੈ-ਹੰਗਤਾ ਨੂੰ ਮੈਂ ਖੁਦ ਹੀ ਖਾ ਲਿਅ ਹੈ।
English
The sickness of my ego has been dispelled, and my pain is over and done. Through the Guru's Teachings, my identity has consumed my identical identity.
ਅਕਾਲ ਮੂਰਤਿ. ਵਰੁ ਪਾਇਆ ਅਬਿਨਾਸੀ; ਨਾ ਕਦੇ ਮਰੈ. ਨ ਜਾਇਆ ॥
akaal moorat. var paaeaa abinaasee; naa kade marai. na jaaeaa |
Punjabi
ਮੈਂ ਅਮਰ ਸਰੂਪ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪਰਾਪਤ ਕਰ ਲਿਆ ਹੈ। ਉਹ ਨਾਸ-ਰਹਿਤ ਹੈ ਤੇ ਇਸ ਲਈ ਮਰਦਾ ਤੇ ਜਾਂਦਾ ਨਹੀਂ।
English
I have obtained my Husband Lord, the Akaal Moorat, the Undying Form. He is Imperishable; He shall never die, and He shall never ever leave.
ਵੀਆਹੁ ਹੋਆ ਮੇਰੇ ਬਾਬੋਲਾ; ਗੁਰਮੁਖੇ ਹਰਿ ਪਾਇਆ ॥੨॥
veeaahu hoaa mere baabolaa; guramukhe har paaeaa |2|
Punjabi
ਸ਼ਾਦੀ ਹੋ ਗਈ ਹੈ, ਹੇ ਮੇਰੇ ਪਿਤਾ! ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਪਰਾਪਤ ਕਰ ਲਿਆ ਹੈ।
English
My marriage has been performed, O my father. As Gurmukh, I have found the Lord. ||2||
ਹਰਿ ਸਤਿ ਸਤੇ. ਮੇਰੇ ਬਾਬੁਲਾ; ਹਰਿ ਜਨ ਮਿਲਿ. ਜੰਞ ਸੁਹੰਦੀ ॥
har sat sate. mere baabulaa; har jan mil. jany suhandee |
Punjabi
ਸੱਚਿਆਂ ਦਾ ਪਰਮ ਸੱਚਾ ਹੈ ਮੇਰਾ ਸੁਆਮੀ, ਹੇ ਮੇਰੇ ਪਿਤਾ! ਰੱਬ ਦੇ ਗੋਲਿਆਂ ਨੂੰ ਭੇਟਣ ਦੁਆਰਾ ਜੰਜ ਸੋਹਣੀ ਜਾਪਦੀ ਹੈ।
English
The Lord is the Truest of the True, O my father. Meeting with the humble servants of the Lord, the marriage procession looks beautiful.
ਪੇਵਕੜੈ. ਹਰਿ ਜਪਿ ਸੁਹੇਲੀ; ਵਿਚਿ ਸਾਹੁਰੜੈ ਖਰੀ ਸੋਹੰਦੀ ॥
pevakarrai. har jap suhelee; vich saahurarrai kharee sohandee |
Punjabi
ਜੋ ਵਾਹਿਗੁਰੂ ਦਾ ਸਿਮਰਨ ਕਰਦੀ ਹੈ, ਉਹ ਇਸ ਜੱਗ ਅੰਦਰ ਖੁਸ਼ ਰਹੇਗੀ ਅਤੇ ਪ੍ਰਲੋਕ ਵਿੱਚ ਨਿਹਾਇਤ ਹੀ ਸੁੰਦਰ ਭਾਸੇਗੀ।
English
She who chants the Lord's Name is happy in this world of her father's home, and in the next world of her Husband Lord, she shall be very beautiful.
ਸਾਹੁਰੜੈ ਵਿਚਿ ਖਰੀ ਸੋਹੰਦੀ; ਜਿਨਿ ਪੇਵਕੜੈ. ਨਾਮੁ ਸਮਾਲਿਆ ॥
saahurarrai vich kharee sohandee; jin pevakarrai. naam samaaliaa |
Punjabi
ਅਗਲੇ ਜਹਾਨ ਅੰਦਰ ਉਹ ਬਹੁਤ ਹੀ ਸੁੰਦਰ ਹੋਵੇਗੀ ਜਿਸ ਨੇ ਇਸ ਸੰਸਾਰ ਅੰਦਰ ਨਾਮ ਦਾ ਅਰਾਧਨ ਕੀਤਾ ਹੈ।
English
In her Husband Lord's Celestial Home, she shall be most beautiful, if she has remembered the Naam in this world.
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ; ਜਿਨਾ ਮਨੁ ਜਿਣਿ, ਪਾਸਾ ਢਾਲਿਆ ॥
sabh safalio janam tinaa daa guramukh; jinaa man jin, paasaa dtaaliaa |
Punjabi
ਲਾਭਦਾਇਕ ਹਨ ਉਨ੍ਹਾਂ ਦੇ ਸਮੂਹ ਜੀਵਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨਾਂ ਨੂੰ ਨਾਮ ਦੀਆਂ ਨਰਦਾ ਸੁੱਟ ਕੇ ਜਿੱਤਿਆ ਹੈ।
English
Fruitful are the lives of those who, as Gurmukh, have conquered their minds-they have won the game of life.
ਹਰਿ ਸੰਤ ਜਨਾ. ਮਿਲਿ ਕਾਰਜੁ ਸੋਹਿਆ; ਵਰੁ ਪਾਇਆ ਪੁਰਖੁ ਅਨੰਦੀ ॥
har sant janaa. mil kaaraj sohiaa; var paaeaa purakh anandee |
Punjabi
ਵਾਹਿਗੁਰੂ ਦੇ ਸਾਧ-ਸਰੂਪ ਪੁਰਸ਼ਾਂ ਨੂੰ ਭੇਟਣ ਦੁਆਰਾ ਮੇਰਾ ਕਾਜ ਸਫਲ ਹੋਇਆ ਹੈ ਅਤੇ ਖੁਸ਼ ਬਾਸ਼ ਸੁਆਮੀ ਨੂੰ ਮੈਂ ਆਪਣੇ ਖਾਵਦ ਵਜੋ ਪਾ ਲਿਆ ਹੈ।
English
Joining with the humble Saints of the Lord, my actions bring prosperity, and I have obtained the Lord of Bliss as my Husband.
ਹਰਿ ਸਤਿ ਸਤਿ ਮੇਰੇ ਬਾਬੋਲਾ; ਹਰਿ ਜਨ ਮਿਲਿ. ਜੰਞ ਸੋੁਹੰਦੀ ॥੩॥
har sat sat mere baabolaa; har jan mil. jany suohandee |3|
Punjabi
ਸੱਚਾ, ਸੱਚਾ ਹੈ ਵਾਹਿਗੁਰੂ ਹੈ ਮੇਰੇ ਪਿਤਾ! ਵਾਹਿਗੁਰੂ ਦੇ ਗੋਲਿਆਂ ਦੇ ਨਾਲ ਹੋਰ ਦੁਆਰਾ ਜੰਜ ਸਸ਼ੋਭਤ ਹੋ ਜਾਂਦੀ ਹੈ।
English
The Lord is the Truest of the True, O my father. Joining with the humble servants of the Lord, the marriage party has been embellished. ||3||
ਹਰਿ ਪ੍ਰਭੁ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ॥
har prabh mere baabulaa; har devahu daan mai daajo |
Punjabi
ਹੇ ਮੇਰੇ ਪਿਤਾ! ਮੈਨੂੰ ਵਾਹਿਗੁਰੂ ਸੁਆਮੀ ਦੇ ਨਾਮ ਦੀ ਦਾਤ ਤੇ ਦਹੇਜ ਬਖਸ਼।
English
O my father, give me the Name of the Lord God as my wedding gift and dowry.