Ang 1426
ਜਿਸਹਿ ਉਧਾਰੇ ਨਾਨਕਾ; ਸੋ ਸਿਮਰੇ ਸਿਰਜਣਹਾਰੁ ॥੧੫॥
jiseh udhaare naanakaa; so simare sirajanahaar |15|
Punjabi
ਜਿਸ ਕਿਸੇ ਨੂੰ ਪ੍ਰਭੂ ਤਾਰਨ ਲੋੜਦਾ ਹੈ, ਹੇ ਨਾਨਕ! ਉਹ ਆਪਣੇ ਸਿਰਜਣਹਾਰ-ਸੁਆਮੀ ਦਾ ਆਰਾਧਨ ਕਰਦਾ ਹੈ।
English
Those whom He saves, meditate in remembrance on the Creator Lord. ||15||
ਦੂਜੀ ਛੋਡਿ ਕੁਵਾਟੜੀ; ਇਕਸ ਸਉ. ਚਿਤੁ ਲਾਇ ॥
doojee chhodd kuvaattarree; ikas sau. chit laae |
Punjabi
ਤੂੰ ਹੋਰਸ ਮੰਦੇ-ਮਾਰਗ ਨੂੰ ਛਡ ਦੇ ਅਤੇ ਆਪਣੇ ਮਨ ਨੂੰ ਇਕ ਪ੍ਰਭੂ ਨਾਲ ਜੋੜ।
English
Forsake duality and the ways of evil; focus your consciousness on the One Lord.
ਦੂਜੈ ਭਾਵਂੀ ਨਾਨਕਾ; ਵਹਣਿ ਲੁੜੑੰਦੜੀ ਜਾਇ ॥੧੬॥
doojai bhaavanee naanakaa; vehan lurrandarree jaae |16|
Punjabi
ਹੋਰਸ ਦੀ ਪ੍ਰੀਤ ਦੇ ਰਾਹੀਂ, ਹੇ ਲਾਨਕ! ਲਾੜੀ ਨਦੀ ਵਿੱਚ ਰੁੜਦੀ ਜਾ ਰਹੀ ਹੈ।
English
In the love of duality, O Nanak, the mortals are being washed downstream. ||16||
ਤਿਹਟੜੇ ਬਾਜਾਰ; ਸਉਦਾ ਕਰਨਿ ਵਣਜਾਰਿਆ ॥
tihattarre baajaar; saudaa karan vanajaariaa |
Punjabi
ਤੀਹਰਿਆਂ ਹੱਟਾਂ ਵਾਲੇ ਬਾਜਾਰ ਵਿੱਚ ਸੁਦਾਗਰ ਸੁਦਾਗਰੀ ਕਰਦੇ ਹਨ।
English
In the markets and bazaars of the three qualities, the merchants make their deals.
ਸਚੁ ਵਖਰੁ. ਜਿਨੀ ਲਦਿਆ; ਸੇ ਸਚੜੇ ਪਾਸਾਰ ॥੧੭॥
sach vakhar. jinee ladiaa; se sacharre paasaar |17|
Punjabi
ਜੋ ਸਚੇ ਨਾਮ ਦੇ ਸਉਂਦੇ ਸੁਤ ਨੂੰ ਲਦਦੇ ਹਨ, ਕੇਵਲ ਉਹ ਹੀ ਸੱਚੇ ਪੰਸਾਰੀ ਹਨ।
English
Those who load the true merchandise are the true traders. ||17||
ਪੰਥਾ ਪ੍ਰੇਮ. ਨ ਜਾਣਈ; ਭੂਲੀ ਫਿਰੈ ਗਵਾਰਿ ॥
panthaa prem. na jaanee; bhoolee firai gavaar |
Punjabi
ਮੂਰਖ ਪਤਨੀ ਜੋ ਪ੍ਰੀਤ ਦੇ ਮਾਰਗ ਨੂੰ ਨਹੀਂ ਜਾਣਦੀ, ਉਹ ਕੁਰਾਹੇ ਪੈ ਜਾਂਦੀ ਹੈ।
English
Those who do not know the way of love are foolish; they wander lost and confused.
ਨਾਨਕ. ਹਰਿ ਬਿਸਰਾਇ ਕੈ; ਪਉਦੇ ਨਰਕਿ ਅੰਧੵਾਰ ॥੧੮॥
naanak. har bisaraae kai; paude narak andhayaar |18|
Punjabi
ਸੁਆਮੀ ਨੂੰ ਭੁਲ ਕੇ ਹੇ ਨਾਨਕ! ਪ੍ਰਾਣੀ ਅੰਨ੍ਹੇ ਦੋਜ਼ਕ ਅੰਦਰ ਪੈਦੇ ਹਨ।
English
O Nanak, forgetting the Lord, they fall into the deep, dark pit of hell. ||18||
ਮਾਇਆ ਮਨਹੁ. ਨ ਵੀਸਰੈ; ਮਾਂਗੈ ਦੰਮਾਂ ਦੰਮ ॥
maaeaa manahu. na veesarai; maangai damaan dam |
Punjabi
ਆਪਣੇ ਚਿੱਤ ਤੋਂ ਬੰਦਾ ਧਨ ਨੂੰ ਨਹੀਂ ਭੁਲਾਉਂਦਾ ਲਦੋਤ ਉਪਰ ਦੌਲਤ ਹੀ ਉਹ ਮੰਗਦਾ ਹੈ।
English
In his mind, the mortal does not forget Maya; he begs for more and more wealth.
ਸੋ ਪ੍ਰਭੁ ਚਿਤਿ. ਨ ਆਵਈ; ਨਾਨਕ. ਨਹੀ ਕਰੰਮਿ ॥੧੯॥
so prabh chit. na aavee; naanak. nahee karam |19|
Punjabi
ਉਹ ਪ੍ਰਭੂ ਉਸ ਦੇ ਮਨ ਅੰਦਰ ਨਹੀਂ ਆਉਂਦਾ ਹੇ ਨਾਨਕ! ਪ੍ਰਭੂ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਨਹੀਂ।
English
That God does not even come into his consciousness; O Nanak, it is not in his karma. ||19||
ਤਿਚਰੁ ਮੂਲਿ. ਨ ਥੁੜਂੀਦੋ; ਜਿਚਰੁ ਆਪਿ ਕ੍ਰਿਪਾਲੁ ॥
tichar mool. na thurraneedo; jichar aap kripaal |
Punjabi
ਜਦ ਤਾਂਈ ਸੁਆਮੀ ਖੁਦ ਮਿਹਰਬਾਨ ਹੈ, ਉਦੋਂ ਤਾਂਈ, ਜੀਵ ਦਾ ਮੂਲ ਧਨ ਕਦੇ ਭੀ ਮੁਕਦਾ ਨਹੀਂ।
English
The mortal does not run out of capital, as long as the Lord Himself is merciful.
ਸਬਦੁ ਅਖੁਟੁ. ਬਾਬਾ ਨਾਨਕਾ; ਖਾਹਿ ਖਰਚਿ ਧਨੁ ਮਾਲੁ ॥੨੦॥
sabad akhutt. baabaa naanakaa; khaeh kharach dhan maal |20|
Punjabi
ਅਮੁਕ ਹੈ ਖਜਾਨਾ ਮਹਾਰਾਜ ਨਾਨਕ ਦੀ ਬਾਣੀ ਦਾ ਭਾਵੇਂ ਇਨਸਾਨ ੲਸ ਦੌਲਤ ਅਤੇ ਜਾਇਦਾਦਾ ਨੂੰ ਕਿਤਨਾ ਹੀ ਖਾਵੇ ਅਤੇ ਖਰਚ ਕਰੇ।
English
The Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||
ਖੰਭ ਵਿਕਾਂਦੜੇ. ਜੇ ਲਹਾਂ; ਘਿੰਨਾ ਸਾਵੀ ਤੋਲਿ ॥
khanbh vikaandarre. je lahaan; ghinaa saavee tol |
Punjabi
ਜੇਕਰ ਮੈਨੂੰ ਫੰਘ (ਪਰ) ਵਿਕਦੇ ਲੱਝ ਪੈਣ ਤਾਂ ਮੈਂ ਉਨ੍ਹਾਂ ਨੂੰ ਆਪਦੇ ਮਾਸ ਦੇ ਬਰਾਬਰ ਦੇ ਵਜਨ ਦੇ ਵਟਾਂਦਰੇ ਵਿੱਚ ਲੈ ਲਵਾਂਗੀ।
English
If I could find wings for sale, I would buy them with an equal weight of my flesh.
ਤੰਨਿ ਜੜਾਂਈ ਆਪਣੈ; ਲਹਾਂ ਸੁ ਸਜਣੁ ਟੋਲਿ ॥੨੧॥
tan jarraanee aapanai; lahaan su sajan ttol |21|
Punjabi
ਉਨ੍ਹਾਂ ਨੂੰ ਮੈਂ ਆਪਣੇ ਸਰੀਰ ਨਾਲ ਜੋੜ ਲਵਾਂਗੀ ਅਤੇ ਖੋਜ ਭਾਲ ਕੇ ਉਸ ਆਪਣੇ ਮਿਤ੍ਰ ਨੂੰ ਪਾ ਲਵਾਂਗੀ।
English
I would attach them to my body, and seek out and find my Friend. ||21||
ਸਜਣੁ ਸਚਾ ਪਾਤਿਸਾਹੁ; ਸਿਰਿ ਸਾਹਾਂ ਦੈ ਸਾਹੁ ॥
sajan sachaa paatisaahu; sir saahaan dai saahu |
Punjabi
ਮੈਡਾ ਮਿੱਤਰ ਸੰਚਾ ਮਹਾਰਾਜਾ ਹੈ। ਉਹ ਰਾਜਿਆ ਦੇ ਸੀਸਾਂ ਉਤੇ ਰਾਜਾ ਹੈ।
English
My Friend is the True Supreme King, the King over the heads of kings.
ਜਿਸੁ ਪਾਸਿ ਬਹਿਠਿਆ, ਸੋਹੀਐ; ਸਭਨਾਂ ਦਾ ਵੇਸਾਹੁ ॥੨੨॥
jis paas bahitthiaa, soheeai; sabhanaan daa vesaahu |22|
Punjabi
ਜਿਸ ਦੇ ਕੋਲ ਬੈਠਾ ਹੋਇਆ ਜੀਵ ਸੁੰਦਰ ਦਿਸਦਾ ਹੈ ਅਤੇ ਜੋ ਸਾਰਿਆਂ ਦਾ ਆਸਰਾ ਹੈ।
English
Sitting by His side, we are exalted and beautified; He is the Support of all. ||22||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੇ।
English
One Universal Creator God. By The Grace Of The True Guru:
ਸਲੋਕ ਮਹਲਾ ੯ ॥
salok mahalaa 9 |
Punjabi
ਸਲੋਕ ਨੌਵੀ ਪਾਤਿਸ਼ਾਹੀ।
English
Salok, Ninth Mehl:
ਗੁਨ ਗੋਬਿੰਦ ਗਾਇਓ ਨਹੀ; ਜਨਮੁ ਅਕਾਰਥ ਕੀਨੁ ॥
gun gobind gaaeo nahee; janam akaarath keen |
Punjabi
ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ।
English
If you do not sing the Praises of the Lord, your life is rendered useless.
ਕਹੁ ਨਾਨਕ. ਹਰਿ ਭਜੁ ਮਨਾ; ਜਿਹ ਬਿਧਿ ਜਲ ਕਉ ਮੀਨੁ ॥੧॥
kahu naanak. har bhaj manaa; jih bidh jal kau meen |1|
Punjabi
ਗੁਰੂ ਜੀ ਆਖਦੇ ਹਨ, ਤੂੰ ਹੇ ਬੰਦੇ! ਇਸ ਤਰੀਮੇ ਨਾਲ ਵਾਹਿਗੁਰੂ ਦਾ ਸਿਮਰਨ ਕਰ, ਜਿਸ ਤਰ੍ਹਾਂ ਮਛੀ ਪਾਣੀ ਨੂੰ ਪਿਆਰਦੀ ਹੈ।
English
Says Nanak, meditate, vibrate upon the Lord; immerse your mind in Him, like the fish in the water. ||1||
ਬਿਖਿਅਨ ਸਿਉ ਕਾਹੇ ਰਚਿਓ; ਨਿਮਖ. ਨ ਹੋਹਿ ਉਦਾਸੁ ॥
bikhian siau kaahe rachio; nimakh. na hohi udaas |
Punjabi
ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।
English
Why are you engrossed in sin and corruption? You are not detached, even for a moment!
ਕਹੁ ਨਾਨਕ. ਭਜੁ ਹਰਿ ਮਨਾ; ਪਰੈ ਨ. ਜਮ ਕੀ ਫਾਸ ॥੨॥
kahu naanak. bhaj har manaa; parai na. jam kee faas |2|
Punjabi
ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।
English
Says Nanak, meditate, vibrate upon the Lord, and you shall not be caught in the noose of death. ||2||
ਤਰਨਾਪੋ. ਇਉ ਹੀ ਗਇਓ; ਲੀਓ ਜਰਾ ਤਨੁ ਜੀਤਿ ॥
taranaapo. iau hee geo; leeo jaraa tan jeet |
Punjabi
ਤੇਰੀ ਜੁਆਨੀ ਐਵੇ ਹੀ ਬੀਤ ਗਈ ਹੈ ਅਤੇ ਬੁਢੇਪੇ ਲੇ ਤੇਰੇ ਸਰੀਰ ਉਤੇ ਕਬਜਾ ਕਰ ਲਿਆ ਹੈ।
English
Your youth has passed away like this, and old age has overtaken your body.
ਕਹੁ ਨਾਨਕ. ਭਜੁ ਹਰਿ ਮਨਾ; ਅਉਧ ਜਾਤੁ ਹੈ ਬੀਤਿ ॥੩॥
kahu naanak. bhaj har manaa; aaudh jaat hai beet |3|
Punjabi
ਗੁਰੂ ਜੀ ਫੁਰਮਾਉਂਦੇ ਹਨ ਤੂੰ ਆਪਣੇ ਹਰੀ ਦਾ ਚਿੰਤਨ ਕਰ, ਹੇ ਬੰਦੇ! ਤੇਰੀ ਜਿੰਦਗੀ ਭੱਜੀ ਜਾ ਰਹੀ ਹੈ।
English
Says Nanak, meditate, vibrate upon the Lord; your life is fleeting away! ||3||
ਬਿਰਧਿ ਭਇਓ. ਸੂਝੈ ਨਹੀ; ਕਾਲੁ ਪਹੂਚਿਓ ਆਨਿ ॥
biradh bheo. soojhai nahee; kaal pahoochio aan |
Punjabi
ਤੂੰ ਬੁੱਢਾ ਹੋ ਗਿਆ ਹੈ ਅਤੇ ਤੈਨੂੰ ਦਿਸਦਾ ਨਹੀਂ ਕਿ ਮੌਤ ਨੇ ਤੈਨੂੰ ਆ ਪਕੜਿਆ ਹੈ।
English
You have become old, and you do not understand that death is overtaking you.
ਕਹੁ ਨਾਨਕ. ਨਰ ਬਾਵਰੇ; ਕਿਉ. ਨ ਭਜੈ ਭਗਵਾਨੁ ॥੪॥
kahu naanak. nar baavare; kiau. na bhajai bhagavaan |4|
Punjabi
ਗੁਰੂ ਜੀ ਆਖਦੇ ਹਨ, ਹੇ ਝੱਲੇ ਬੰਦੇ! ਤੂੰ ਕਿਉਂ ਆਪਣੇ ਕੀਰਤੀਮਾਨ ਮਾਲਕ ਦਾ ਆਰਾਧਨ ਨਹੀਂ ਕਰਦਾ?
English
Says Nanak, you are insane! Why do you not remember and meditate on God? ||4||
ਧਨੁ ਦਾਰਾ ਸੰਪਤਿ ਸਗਲ; ਜਿਨਿ ਅਪੁਨੀ ਕਰਿ ਮਾਨਿ ॥
dhan daaraa sanpat sagal; jin apunee kar maan |
Punjabi
ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ।
English
Your wealth, spouse, and all the possessions which you claim as your own
ਇਨ ਮੈ ਕਛੁ ਸੰਗੀ ਨਹੀ; ਨਾਨਕ. ਸਾਚੀ ਜਾਨਿ ॥੫॥
ein mai kachh sangee nahee; naanak. saachee jaan |5|
Punjabi
ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ!
English
- none of these shall go along with you in the end. O Nanak, know this as true. ||5||
ਪਤਿਤ. ਉਧਾਰਨ ਭੈ ਹਰਨ; ਹਰਿ. ਅਨਾਥ ਕੇ ਨਾਥ ॥
patit. udhaaran bhai haran; har. anaath ke naath |
Punjabi
ਵਾਹਿਗੁਰੂ ਪਾਪੀਆਂ ਨੂੰ ਪਾਰ ਕਰਨ ਵਾਲਾ, ਡਰ ਨਾਸ ਕਰਨਹਾਰ ਅਤੇ ਨਿਖਸਮਿਆਂ ਦਾ ਖਸਮ ਹੈ।
English
He is the Saving Grace of sinners, the Destroyer of fear, the Master of the masterless.
ਕਹੁ ਨਾਨਕ. ਤਿਹ ਜਾਨੀਐ; ਸਦਾ ਬਸਤੁ ਤੁਮ ਸਾਥਿ ॥੬॥
kahu naanak. tih jaaneeai; sadaa basat tum saath |6|
Punjabi
ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਅਨੁਭਵ ਕਰ, ਜੋ ਸਦੀਵ ਹੀ ਤੇਰੇ ਨਾਲ ਵਸਦਾ ਹੈ।
English
Says Nanak, realize and know Him, who is always with you. ||6||
ਤਨੁ ਧਨੁ ਜਿਹ ਤੋ ਕਉ ਦੀਓ; ਤਾਂ ਸਿਉ ਨੇਹੁ. ਨ ਕੀਨ ॥
tan dhan jih to kau deeo; taan siau nehu. na keen |
Punjabi
ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-ਦੇਹ ਅਤੇ ਦੌਲਤਾਂ ਬਖਸ਼ੀਆਂ ਹਨ।
English
He has given you your body and wealth, but you are not in love with Him.
ਕਹੁ ਨਾਨਕ. ਨਰ ਬਾਵਰੇ; ਅਬ ਕਿਉ ਡੋਲਤ ਦੀਨ ॥੭॥
kahu naanak. nar baavare; ab kiau ddolat deen |7|
Punjabi
ਗੁਰੂ ਜੀ ਆਖਦੇ ਹਨ, ਹੇ ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ ਡਿਕਡੋਲੇ ਖਾਂਦਾ ਹੈ?
English
Says Nanak, you are insane! Why do you now shake and tremble so helplessly? ||7||
ਤਨੁ ਧਨੁ ਸੰਪੈ ਸੁਖ ਦੀਓ; ਅਰੁ ਜਿਹ ਨੀਕੇ ਧਾਮ ॥
tan dhan sanpai sukh deeo; ar jih neeke dhaam |
Punjabi
ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ।
English
He has given you your body, wealth, property, peace and beautiful mansions.
ਕਹੁ ਨਾਨਕ. ਸੁਨੁ ਰੇ ਮਨਾ; ਸਿਮਰਤ ਕਾਹਿ ਨ. ਰਾਮੁ ॥੮॥
kahu naanak. sun re manaa; simarat kaeh na. raam |8|
Punjabi
ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ ਕਰਦੀ?
English
Says Nanak, listen, mind: why don't you remember the Lord in meditation? ||8||
ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ॥
sabh sukh daataa raam hai; doosar naahin koe |
Punjabi
ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ।
English
The Lord is the Giver of all peace and comfort. There is no other at all.
ਕਹੁ ਨਾਨਕ. ਸੁਨਿ ਰੇ ਮਨਾ; ਤਿਹ ਸਿਮਰਤ. ਗਤਿ ਹੋਇ ॥੯॥
kahu naanak. sun re manaa; tih simarat. gat hoe |9|
Punjabi
ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ ਕਰਨ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ।
English
Says Nanak, listen, mind: meditating in remembrance on Him, salvation is attained. ||9||