Ang 87
ਗੁਰਮਤੀ. ਜਮੁ ਜੋਹਿ, ਨ ਸਾਕੈ; ਸਾਚੈ ਨਾਮਿ ਸਮਾਇਆ ॥
guramatee. jam johi, na saakai; saachai naam samaaeaa |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸਤਿਨਾਮ ਅੰਦਰ ਲੀਨ ਹੋ ਗਿਆ ਅਤੇ ਮੌਤ ਦਾ ਦੂਤ ਮੈਨੂੰ ਛੂਹ ਨਹੀਂ ਸਕਦਾ।
English
Following the Guru's Teachings, I cannot be touched by the Messenger of Death. I am absorbed in the True Name.
ਸਭੁ ਆਪੇ ਆਪਿ ਵਰਤੈ ਕਰਤਾ; ਜੋ ਭਾਵੈ. ਸੋ ਨਾਇ ਲਾਇਆ ॥
sabh aape aap varatai karataa; jo bhaavai. so naae laaeaa |
Punjabi
ਸਿਰਜਣਹਾਰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
English
The Creator Himself is All-pervading everywhere; He links those with whom He is pleased to His Name.
ਜਨ ਨਾਨਕੁ. ਨਾਮੁ ਲਏ ਤਾ ਜੀਵੈ; ਬਿਨੁ ਨਾਵੈ. ਖਿਨੁ ਮਰਿ ਜਾਇਆ ॥੨॥
jan naanak. naam le taa jeevai; bin naavai. khin mar jaaeaa |2|
Punjabi
ਜੇਕਰ ਗੋਲਾ ਨਾਨਕ ਨਾਰਾਇਣ ਦੇ ਨਾਮ ਦਾ ਜਾਪ ਕਰੇ, ਕੇਵਲ ਤਦ ਹੀ ਉਹ ਜੀਉਂਦਾ ਰਹਿੰਦਾ ਹੈ। ਨਾਮ ਦੇ ਬਗੈਰ ਉਹ ਇਕ ਛਿਨ ਅੰਦਰ ਮਰ ਜਾਂਦਾ ਹੈ।
English
Servant Nanak chants the Naam, and so he lives. Without the Name, he would die in an instant. ||2||
ਪਉੜੀ ॥
paurree |
Punjabi
ਪਊੜੀ।
English
Pauree:
ਜੋ ਮਿਲਿਆ ਹਰਿ ਦੀਬਾਣ ਸਿਉ; ਸੋ ਸਭਨੀ ਦੀਬਾਣੀ ਮਿਲਿਆ ॥
jo miliaa har deebaan siau; so sabhanee deebaanee miliaa |
Punjabi
ਜੋ ਵਾਹਿਗੁਰੂ ਦੇ ਦਰਬਾਰ ਅੰਦਰ ਹਾਜ਼ਰ ਹੁੰਦਾ ਹੈ ਉਹ ਸਾਰੀਆਂ ਕਚਹਿਰੀਆਂ ਅੰਦਰ ਪਰਵਾਣ ਹੁੰਦਾ ਹੈ।
English
One who is accepted at the Court of the Lord shall be accepted in courts everywhere.
ਜਿਥੈ ਓਹੁ ਜਾਇ, ਤਿਥੈ ਓਹੁ ਸੁਰਖਰੂ; ਉਸ ਕੈ ਮੁਹਿ ਡਿਠੈ, ਸਭ ਪਾਪੀ ਤਰਿਆ ॥
jithai ohu jaae, tithai ohu surakharoo; us kai muhi dditthai, sabh paapee tariaa |
Punjabi
ਜਿਥੇ ਕਿਤੇ ਭੀ ਉਹ ਜਾਂਦਾ ਹੈ, ਉਥੇ ਉਹ ਨਿਰਦੋਸ਼ ਠਹਿਰਾਇਆ ਜਾਂਦਾ ਹੈ। ਉਸ ਦਾ ਚਿਹਰਾ ਦੇਖਣ ਦੁਆਰਾ ਸਾਰੇ ਗੁਨਾਹਗਾਰ ਪਾਰ ਉਤਰ ਜਾਂਦੇ ਹਨ।
English
Wherever he goes, he is recognized as honorable. Seeing his face, all sinners are saved.
ਓਸੁ ਅੰਤਰਿ ਨਾਮੁ ਨਿਧਾਨੁ ਹੈ; ਨਾਮੋ ਪਰਵਰਿਆ ॥
os antar naam nidhaan hai; naamo paravariaa |
Punjabi
ਉਸ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਹਰੀ ਦੇ ਨਾਮ ਰਾਹੀਂ ਹੀ ਉਹ ਕਬੂਲ ਪੈਦਾ ਹੈ।
English
Within him is the Treasure of the Naam, the Name of the Lord. Through the Naam, he is exalted.
ਨਾਉ ਪੂਜੀਐ ਨਾਉ ਮੰਨੀਐ; ਨਾਇ ਕਿਲਵਿਖ ਸਭ ਹਿਰਿਆ ॥
naau poojeeai naau maneeai; naae kilavikh sabh hiriaa |
Punjabi
ਨਾਮ ਨੂੰ ਉਹ ਪੂਜਦਾ ਹੈ, ਨਾਮ ਉਤੇ ਹੀ ਉਸ ਦਾ ਨਿਸਚਾ ਹੈ ਅਤੇ ਹਰੀ ਦਾ ਨਾਮ ਹੀ ਉਸ ਦੇ ਸਾਰੇ ਪਾਪਾਂ ਨੂੰ ਨਾਬੂਦ ਕਰਦਾ ਹੈ।
English
He worships the Name, and believes in the Name; the Name erases all his sinful mistakes.
ਜਿਨੀ ਨਾਮੁ ਧਿਆਇਆ, ਇਕ ਮਨਿ ਇਕ ਚਿਤਿ; ਸੇ ਅਸਥਿਰੁ ਜਗਿ ਰਹਿਆ ॥੧੧॥
jinee naam dhiaaeaa, ik man ik chit; se asathir jag rahiaa |11|
Punjabi
ਜਿਹੜੇ ਵਾਹਿਗੁਰੂ ਦੇ ਨਾਮ ਦਾ, ਇਕ ਰਿਦੇ ਤੇ ਇਕ ਦਿਲ ਨਾਲ ਸਿਮਰਨ ਕਰਦੇ ਹਨ, ਉਹ ਇਸ ਸੰਸਾਰ ਅੰਦਰ ਅਮਰ ਰਹਿੰਦੇ ਹਨ।
English
Those who meditate on the Name, with one-pointed mind and focused consciousness, remain forever stable in the world. ||11||
ਸਲੋਕ ਮਃ ੩ ॥
salok mahalaa 3 |
Punjabi
ਸਲੋਕ, ਤੀਜੀ ਪਾਤਸ਼ਾਹੀ।
English
Salok, Third Mehl:
ਆਤਮਾ ਦੇਉ ਪੂਜੀਐ; ਗੁਰ ਕੈ ਸਹਜਿ ਸੁਭਾਇ ॥
aatamaa deo poojeeai; gur kai sehaj subhaae |
Punjabi
ਗੁਰਾਂ ਦੀ ਦਿਤੀ ਹੋਈ ਆਤਮਕ ਅਡੋਲਤਾ ਨਾਲ ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਉਪਾਸ਼ਨਾ ਕਰ।
English
Worship the Divine, Supreme Soul, with the intuitive peace and poise of the Guru.
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ; ਤਾ ਘਰ ਹੀ ਪਰਚਾ ਪਾਇ ॥
aatame no aatame dee prateet hoe; taa ghar hee parachaa paae |
Punjabi
ਜੇਕਰ ਬੰਦੇ ਦੀ ਰੂਹ ਦਾ ਪਰਮ-ਰੂਹ ਵਿੱਚ ਭਰੋਸਾ ਬੱਝ ਜਾਵੇ, ਤਦ ਇਹ ਆਪਣੇ ਗ੍ਰਹਿ ਅੰਦਰ ਹੀ ਬ੍ਰਹਿਮ-ਗਿਆਨ ਨੂੰ ਪਰਾਪਤ ਕਰ ਲਵੇਗੀ।
English
If the individual soul has faith in the Supreme Soul, then it shall obtain realization within its own home.
ਆਤਮਾ ਅਡੋਲੁ. ਨ ਡੋਲਈ; ਗੁਰ ਕੈ ਭਾਇ ਸੁਭਾਇ ॥
aatamaa addol. na ddolee; gur kai bhaae subhaae |
Punjabi
ਗੁਰਾਂ ਦੇ ਕੁਦਰਤੀ ਰਜੂਅ ਦੀ ਤਰ੍ਹਾਂ ਤਦ ਰੂਹ ਅਸਥਿਰ ਹੋ ਜਾਂਦੀ ਹੈ, ਅਤੇ ਡਿਕਡੋਲੇ ਨਹੀਂ ਖਾਂਦੀ।
English
The soul becomes steady, and does not waver, by the natural inclination of the Guru's Loving Will.
ਗੁਰ ਵਿਣੁ. ਸਹਜੁ ਨ ਆਵਈ; ਲੋਭੁ ਮੈਲੁ. ਨ ਵਿਚਹੁ ਜਾਇ ॥
gur vin. sehaj na aavee; lobh mail. na vichahu jaae |
Punjabi
ਗੁਰਾਂ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ ਅਤੇ ਲਾਲਚ ਦੀ ਮਲੀਨਤਾ ਅੰਦਰੋ ਦੂਰ ਨਹੀਂ ਹੁੰਦੀ।
English
Without the Guru, intuitive wisdom does not come, and the filth of greed does not depart from within.
ਖਿਨੁ ਪਲੁ ਹਰਿ ਨਾਮੁ ਮਨਿ ਵਸੈ; ਸਭ ਅਠਸਠਿ ਤੀਰਥ ਨਾਇ ॥
khin pal har naam man vasai; sabh atthasatth teerath naae |
Punjabi
ਜੇਕਰ ਰਬ ਦਾ ਨਾਮ ਇਕ ਮਹਤ ਤੇ ਲਮ੍ਹੇ ਭਰ ਲਈ ਭੀ ਚਿੱਤ ਅੰਦਰ ਟਿਕ ਜਾਵੇ ਤਾਂ ਸਮੂਹ ਅਠਾਹਟ ਯਾਤ੍ਰਾ ਅਸਥਾਨਾ ਤੇ ਨ੍ਹਾਉਣਾ ਇਸ ਵਿੱਚ ਆ ਜਾਂਦਾ ਹੈ।
English
If the Lord's Name abides within the mind, for a moment, even for an instant, it is like bathing at all the sixty-eight sacred shrines of pilgrimage.
ਸਚੇ. ਮੈਲੁ ਨ ਲਗਈ; ਮਲੁ ਲਾਗੈ ਦੂਜੈ ਭਾਇ ॥
sache. mail na lagee; mal laagai doojai bhaae |
Punjabi
ਸਚਿਆਰਾਂ ਨੂੰ ਗੰਦਗੀ ਨਹੀਂ ਚਿਮੜਦੀ। ਪਲੀਤੀ ਉਸ ਨੂੰ ਚਿਮੜਦੀ ਹੈ ਜੋ ਹੋਰਸ ਨਾਲ ਪ੍ਰੀਤ ਪਾਉਂਦਾ ਹੈ।
English
Filth does not stick to those who are true, but filth attaches itself to those who love duality.
ਧੋਤੀ ਮੂਲਿ ਨ ਉਤਰੈ; ਜੇ ਅਠਸਠਿ ਤੀਰਥ ਨਾਇ ॥
dhotee mool na utarai; je atthasatth teerath naae |
Punjabi
ਧੋਪਣ ਦੁਆਰਾ ਇਹ ਹਰਗਿਜ਼ ਨਹੀਂ ਲਹਿੰਦੀ, ਭਾਵੇਂ ਬੰਦਾ ਅਠਾਹਟ ਧਰਮ ਅਸਥਾਨ ਤੇ ਇਸ਼ਨਾਨ ਪਿਆ ਕਰੇ।
English
This filth cannot be washed off, even by bathing at the sixty-eight sacred shrines of pilgrimage.
ਮਨਮੁਖ ਕਰਮ ਕਰੇ ਅਹੰਕਾਰੀ; ਸਭੁ ਦੁਖੋ ਦੁਖੁ ਕਮਾਇ ॥
manamukh karam kare ahankaaree; sabh dukho dukh kamaae |
Punjabi
ਪ੍ਰਤੀਕੂਲ ਪੁਰਸ਼ ਗਰਬ ਗੁਮਾਨ ਦੇ ਕੰਮ ਕਰਦਾ ਹੈ, ਅਤੇ ਉਹ ਨਿਰੋਲ ਕਸ਼ਟ ਉਤੇ ਕਸ਼ਟ ਦੀ ਖੱਟੀ ਖੱਟਦਾ ਹੈ।
English
The self-willed manmukh does deeds in egotism; he earns only pain and more pain.
ਨਾਨਕ. ਮੈਲਾ, ਊਜਲੁ ਤਾ ਥੀਐ; ਜਾ ਸਤਿਗੁਰ ਮਾਹਿ ਸਮਾਇ ॥੧॥
naanak. mailaa, aoojal taa theeai; jaa satigur maeh samaae |1|
Punjabi
ਨਾਨਕ, ਕੇਵਲ ਤਦ, ਹੀ ਗਲੀਜ਼-ਪ੍ਰਾਣੀ ਸਾਫ ਸੁਥਰਾ ਹੁੰਦਾ ਹੈ, ਜਦ ਉਹ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦਾ ਹੈ।
English
O Nanak, the filthy ones become clean only when they meet and surrender to the True Guru. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਮਨਮੁਖੁ ਲੋਕੁ ਸਮਝਾਈਐ; ਕਦਹੁ ਸਮਝਾਇਆ ਜਾਇ ॥
manamukh lok samajhaaeeai; kadahu samajhaaeaa jaae |
Punjabi
ਆਪਹੁਦਰੇ ਪੁਰਸ਼ ਨੂੰ ਨਸੀਹਤ ਕੀਤੀ ਜਾਂਦੀ ਹੈ, ਪ੍ਰੰਤੂ ਉਸ ਨੂੰ ਕਿਸ ਤਰ੍ਹਾਂ ਸਿਖ-ਮਤ ਦਿੱਤੀ ਜਾ ਸਕਦੀ ਹੈ?
English
The self-willed manmukhs may be taught, but how can they really be taught?
ਮਨਮੁਖੁ ਰਲਾਇਆ. ਨਾ ਰਲੈ; ਪਇਐ ਕਿਰਤਿ ਫਿਰਾਇ ॥
manamukh ralaaeaa. naa ralai; peiai kirat firaae |
Punjabi
ਭਲਿਆਂ ਨਾਲ ਮਿਲਾਇਆ ਹੋਇਆ ਭੀ, ਪ੍ਰਤੀਕੂਲ ਪੁਰਸ਼ ਉਨ੍ਹਾਂ ਦੀ ਸੰਗਤ ਨਹੀਂ ਕਰਦਾ ਤੇ ਆਪਣੇ ਪੁਰਬਲ ਮੱਦ ਅਮਲਾਂ ਦੇ ਸਬੱਬ ਆਵਾਗਉਣ ਅੰਦਰ ਭਟਕਦਾ ਹੈ।
English
The manmukhs do not fit in at all. Because of their past actions, they are condemned to the cycle of reincarnation.
ਲਿਵ ਧਾਤੁ ਦੁਇ ਰਾਹ ਹੈ; ਹੁਕਮੀ ਕਾਰ ਕਮਾਇ ॥
liv dhaat due raah hai; hukamee kaar kamaae |
Punjabi
ਰੱਬ ਦੀ ਪ੍ਰੀਤ ਤੇ ਮਾਇਆ ਦੀ ਲਗਨ ਦੋ ਰਸਤੇ ਹਨ, ਬੰਦਾ ਜਿਹੜੇ ਅਮਲ ਕਮਾਉਂਦਾ (ਕਿਸ ਰਾਹੇ ਟੁਰਦਾ) ਹੈ, ਰਬ ਦੀ ਰਜ਼ਾ ਤੇ ਨਿਰਭਰ ਹੈ।
English
Loving attention to the Lord and attachment to Maya are the two separate ways; all act according to the Hukam of the Lord's Command.
ਗੁਰਮੁਖਿ ਆਪਣਾ ਮਨੁ ਮਾਰਿਆ; ਸਬਦਿ ਕਸਵਟੀ ਲਾਇ ॥
guramukh aapanaa man maariaa; sabad kasavattee laae |
Punjabi
ਗੁਰਬਾਣੀ ਦੀ ਘਸਵੱਟੀ ਦਾ ਅਭਿਆਸ ਕਰਨ ਦੁਆਰਾ ਗੁਰੂ ਅਨੁਸਾਰੀ ਨੇ ਆਪਣੇ ਮਨੂਹੈ ਨੂੰ ਕਾਬੂ ਕਰ ਲਿਆ ਹੈ।
English
The Gurmukh has conquered his own mind, by applying the Touchstone of the Shabad.
ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ; ਮਨ ਹੀ ਮੰਝਿ ਸਮਾਇ ॥
man hee naal jhagarraa, man hee naal sath; man hee manjh samaae |
Punjabi
ਆਪਣੇ ਮਨੂਏ ਨਾਲ ਉਹ ਟਾਕਰਾ ਕਰਦਾ ਹੈ, ਮਨੂਏ ਨਾਲ ਹੀ ਉਹ ਸੁਲ੍ਹਾ ਦੀ ਗੱਲ ਕਰਦਾ ਹੈ ਅਤੇ ਮਨੂਏ ਨਾਲ ਹੀ ਉਹ ਘੋਲ ਅੰਦਰ ਜੁਟਦਾ ਹੈ।
English
He fights with his mind, he settles with his mind, and he is at peace with his mind.
ਮਨੁ ਜੋ ਇਛੇ ਸੋ ਲਹੈ; ਸਚੈ ਸਬਦਿ ਸੁਭਾਇ ॥
man jo ichhe so lahai; sachai sabad subhaae |
Punjabi
ਸੱਚੀ ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ ਜਿਹੜਾ ਕੁਛ ਉਹ ਚਾਹੁੰਦਾ ਹੈ।
English
All obtain the desires of their minds, through the Love of the True Word of the Shabad.
ਅੰਮ੍ਰਿਤ ਨਾਮੁ ਸਦ ਭੁੰਚੀਐ; ਗੁਰਮੁਖਿ ਕਾਰ ਕਮਾਇ ॥
amrit naam sad bhuncheeai; guramukh kaar kamaae |
Punjabi
ਉਹ ਹਮੇਸ਼ਾਂ ਨਾਮ ਸੁਘਾਰਸ ਪਾਨ ਕਰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਮਾਉਂਦਾ ਹੈ।
English
They drink in the Ambrosial Nectar of the Naam forever; this is how the Gurmukhs act.
ਵਿਣੁ ਮਨੈ. ਜਿ ਹੋਰੀ ਨਾਲਿ ਲੁਝਣਾ; ਜਾਸੀ ਜਨਮੁ ਗਵਾਇ ॥
vin manai. ji horee naal lujhanaa; jaasee janam gavaae |
Punjabi
ਜੋ ਆਪਣੇ ਮਨੂਏ ਦੇ ਬਗੈਰ ਕਿਸੇ ਹੋਰਸ ਨਾਲ ਹਥੋ-ਪਾਈ ਹੁੰਦਾ ਹੈ, ਉਹ ਆਪਣਾ ਜੀਵਨ ਗੁਆ ਕੇ ਟੁਰ ਜਾਏਗਾ।
English
Those who struggle with something other than their own mind, shall depart having wasted their lives.
ਮਨਮੁਖੀ. ਮਨਹਠਿ ਹਾਰਿਆ; ਕੂੜੁ ਕੁਸਤੁ ਕਮਾਇ ॥
manamukhee. manahatth haariaa; koorr kusat kamaae |
Punjabi
ਮਨੂਏ ਦੀ ਜ਼ਿੱਦ ਅਤੇ ਝੂਠ ਤੇ ਨਾਰਾਸਤੀ ਦੀ ਕਿਰਤ ਰਾਹੀਂ ਆਪ-ਹੁੰਦਰੇ ਜੀਵਨ ਦੀ ਖੇਡ ਹਾਰ ਜਾਂਦੇ ਹਨ।
English
The self-willed manmukhs, through stubborn-mindedness and the practice of falsehood, lose the game of life.
ਗੁਰ ਪਰਸਾਦੀ ਮਨੁ ਜਿਣੈ; ਹਰਿ ਸੇਤੀ ਲਿਵ ਲਾਇ ॥
gur parasaadee man jinai; har setee liv laae |
Punjabi
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਮੰਦੇ-ਆਪੇ ਤੇ ਕਾਬੂ ਪਾ ਲੈਂਦਾ ਹੈ, ਉਸ ਦੀ ਹਰੀ ਨਾਲ ਪ੍ਰੀਤ ਲਗ ਜਾਂਦੀ ਹੈ।
English
Those who conquer their own mind, by Guru's Grace, lovingly focus their attention on the Lord.
ਨਾਨਕ ਗੁਰਮੁਖਿ ਸਚੁ ਕਮਾਵੈ; ਮਨਮੁਖਿ ਆਵੈ ਜਾਇ ॥੨॥
naanak guramukh sach kamaavai; manamukh aavai jaae |2|
Punjabi
ਨਾਨਕ ਨੇਕ ਬੰਦਾ ਸਚ ਦੀ ਕਮਾਈ ਕਰਦਾ ਹੈ, ਅਤੇ ਮੰਦ ਜੀਵ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
O Nanak, the Gurmukhs practice Truth, while the self-willed manmukhs continue coming and going in reincarnation. ||2||
ਪਉੜੀ ॥
paurree |
Punjabi
ਪਊੜੀ।
English
Pauree:
ਹਰਿ ਕੇ ਸੰਤ ਸੁਣਹੁ ਜਨ ਭਾਈ; ਹਰਿ ਸਤਿਗੁਰ ਕੀ ਇਕ ਸਾਖੀ ॥
har ke sant sunahu jan bhaaee; har satigur kee ik saakhee |
Punjabi
ਹੇ ਹਰੀ ਦੇ ਸਾਧੂ ਸਰੂਪ ਪੁਰਸ਼ੌ! ਮੇਰੇ ਵੀਰਨੋ ਤੁਸੀਂ ਰਬ-ਰੂਪ ਸਚੇ ਗੁਰਾਂ ਦੀ ਇਕ ਸਿਖਿਆ ਸਰਵਣ ਕਰੋ।
English
O Saints of the Lord, O Siblings of Destiny, listen, and hear the Lord's Teachings, through the True Guru.
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ; ਤਿਨਿ ਜਨਿ ਲੈ ਹਿਰਦੈ ਰਾਖੀ ॥
jis dhur bhaag hovai mukh masatak; tin jan lai hiradai raakhee |
Punjabi
ਜਿਹਦੇ ਚਿਹਰੇ ਤੇ ਮੱਥੇ ਉਤੇ ਚੰਗੇ ਨਸੀਬ ਮੁੱਢ ਤੋਂ ਉਕਰੇ ਹੋਏ ਹਨ, ਉਹੋ ਪ੍ਰਾਣੀ ਇਸ ਨੂੰ ਗ੍ਰਹਿਣ ਕਰਕੇ ਆਪਣੇ ਦਿਲ ਅੰਦਰ ਟਿਕਾਈ ਰੱਖਦਾ ਹੈ।
English
Those who have good destiny pre-ordained and inscribed on their foreheads, grasp it and keep it enshrined in the heart.
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ; ਗੁਰ ਬਚਨੀ ਸਹਜੇ ਚਾਖੀ ॥
har amrit kathaa saresatt aootam; gur bachanee sahaje chaakhee |
Punjabi
ਗੁਰਬਾਣੀ ਦੇ ਜ਼ਰੀਏ, ਉਸ ਨੇ ਵਾਹਿਗੁਰੂ ਦੀ ਉਨਤ, ਉਤਕ੍ਰਿਸ਼ਟਤ ਤੇ ਅੰਮ੍ਰਿਤਮਈ ਧਰਮ-ਵਾਰਤਾ ਦਾ ਸੁਖੈਨ ਹੀ ਰਸ ਮਾਣ ਲਿਆ ਹੈ।
English
Through the Guru's Teachings, they intuitively taste the sublime, exquisite and ambrosial sermon of the Lord.
ਤਹ ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ; ਜਿਉ ਸੂਰਜ. ਰੈਣਿ ਕਿਰਾਖੀ ॥
teh bheaa pragaas, mittiaa andhiaaraa; jiau sooraj. rain kiraakhee |
Punjabi
ਉਥੇ ਉਸ ਦੇ ਦਿਲ ਅੰਦਰ ਰਬੀ ਨੂਰ ਉਦੇ ਹੋ ਜਾਂਦਾ ਹੈ, ਜੋ ਭਾਨ ਦੇ ਰਾਤ੍ਰੀ ਦੇ ਹਨ੍ਹੇਰੇ ਨੂੰ ਹਟਾਉਣ ਦੀ ਮਾਨਿੰਦ ਉਸ ਦੀ ਆਤਮਕ ਬੇਸਮਝੀ ਨੂੰ ਦੂਰ ਕਰ ਦਿੰਦਾ ਹੈ।
English
The Divine Light shines in their hearts, and like the sun which removes the darkness of night, it dispels the darkness of ignorance.
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ; ਸੋ ਦੇਖਿਆ ਗੁਰਮੁਖਿ ਆਖੀ ॥੧੨॥
adisatt agochar alakh niranjan; so dekhiaa guramukh aakhee |12|
Punjabi
ਗੁਰਾਂ ਦੇ ਰਾਹੀਂ, ਉਹ ਆਪਣਿਆਂ ਨੇਤ੍ਰਾਂ ਨਾਲ ਨਾਂ-ਦਿਸਣ ਵਾਲੇ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਉਚੇਰੇ ਅਤੇ ਪਵਿੱਤ੍ਰ ਪ੍ਰਭੂ ਨੂੰ ਵੇਖ ਲੈਂਦਾ ਹੈ।
English
As Gurmukh, they behold with their eyes the Unseen, Imperceptible, Unknowable, Immaculate Lord. ||12||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਸ਼ਾਹੀ।
English
Salok, Third Mehl: