Ang 88
ਸਤਿਗੁਰੁ ਸੇਵੇ ਆਪਣਾ; ਸੋ ਸਿਰੁ ਲੇਖੈ ਲਾਇ ॥
satigur seve aapanaa; so sir lekhai laae |
Punjabi
ਜਿਹੜੇ ਸੀਸ (ਇਨਸਾਨ) ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਣੇ ਹਨ, ਉਹ ਸਫਲ ਹੋ ਜਾਂਦੇ ਹਨ।
English
Those who serve their True Guru are certified and accepted.
ਵਿਚਹੁ ਆਪੁ ਗਵਾਇ ਕੈ; ਰਹਨਿ ਸਚਿ ਲਿਵ ਲਾਇ ॥
vichahu aap gavaae kai; rehan sach liv laae |
Punjabi
ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਮੇਸ ਕੇ ਉਹ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ।
English
They eradicate selfishness and conceit from within; they remain lovingly absorbed in the True One.
ਸਤਿਗੁਰੁ ਜਿਨੀ. ਨ ਸੇਵਿਓ; ਤਿਨਾ ਬਿਰਥਾ ਜਨਮੁ ਗਵਾਇ ॥
satigur jinee. na sevio; tinaa birathaa janam gavaae |
Punjabi
ਜੋ ਸੱਚੇ ਗੁਰਾਂ ਦੀ ਘਾਲ ਨਹੀਂ ਘਾਲਦੇ, ਉਹ ਆਪਣਾ ਜੀਵਨ ਬੇ-ਅਰਥ ਗੁਆ ਲੈਂਦਾ ਹਨ।
English
Those who do not serve the True Guru waste away their lives in vain.
ਨਾਨਕ. ਜੋ ਤਿਸੁ ਭਾਵੈ, ਸੋ ਕਰੇ; ਕਹਣਾ ਕਿਛੂ ਨ ਜਾਇ ॥੧॥
naanak. jo tis bhaavai, so kare; kahanaa kichhoo na jaae |1|
Punjabi
ਨਾਨਕ, ਸੁਆਮੀ ਉਹ ਕੁਝ ਕਰਦਾ ਹੈ, ਜੋ ਕੁਝ ਉਸ ਨੂੰ ਚੰਗਾ ਲੱਗਦਾ ਹੈ। ਉਸ ਵਿੱਚ ਕਿਸੇ ਦਾ ਕੋਈ ਦਖਲ ਨਹੀਂ।
English
O Nanak, the Lord does just as He pleases. No one has any say in this. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਮਨੁ ਵੇਕਾਰੀ ਵੇੜਿਆ; ਵੇਕਾਰਾ ਕਰਮ ਕਮਾਇ ॥
man vekaaree verriaa; vekaaraa karam kamaae |
Punjabi
ਜਿਸ ਦਾ ਮਨੂਆ ਪਾਪਾਂ ਨਾਲ ਘੇਰਿਆ ਹੋਇਆ ਹੈ, ਉਹ ਮੰਦੇ ਅਮਲ ਕਰਦਾ ਹੈ।
English
With the mind encircled by wickedness and evil, people do evil deeds.
ਦੂਜੈ ਭਾਇ ਅਗਿਆਨੀ ਪੂਜਦੇ; ਦਰਗਹ ਮਿਲੈ ਸਜਾਇ ॥
doojai bhaae agiaanee poojade; daragah milai sajaae |
Punjabi
ਰੱਬੀ ਗਿਆਤ-ਹੀਣ ਦਵੈਤ-ਭਾਵ ਦੀ ਉਪਾਸਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਈਂ ਦੇ ਦਰਬਾਰ ਅੰਦਰ ਦੰਡ ਮਿਲਦਾ ਹੈ।
English
The ignorant worship the love of duality; in the Lord's Court they shall be punished.
ਆਤਮ ਦੇਉ ਪੂਜੀਐ; ਬਿਨੁ ਸਤਿਗੁਰ. ਬੂਝ ਨ ਪਾਇ ॥
aatam deo poojeeai; bin satigur. boojh na paae |
Punjabi
ਤੂੰ ਰੂਹ ਨੂੰ ਪ੍ਰਕਾਸ਼ ਕਰਨ ਵਾਲੇ ਸੁਆਮੀ ਦੀ ਪ੍ਰਸਤਿਸ਼ ਕਰ, ਪ੍ਰੰਤੂ ਸੱਚੇ ਗੁਰਾਂ ਦੇ ਬਗੈਰ ਉਸ ਦੀ ਸਮਝ ਨਹੀਂ ਆ ਸਕਦੀ।
English
So worship the Lord, the Light of the soul; without the True Guru, understanding is not obtained.
ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ; ਕਰਮੀ ਪਲੈ ਪਾਇ ॥
jap tap sanjam bhaanaa satiguroo kaa; karamee palai paae |
Punjabi
ਸਿਮਰਨ, ਕਰੜੀ ਘਾਲ, ਤੇ ਸਵੈ-ਰਿਆਜ਼ਤ ਸੱਚੇ ਗੁਰਾਂ ਦੀ ਰਜ਼ਾ ਕਬੂਲ ਕਰਨ ਵਿੱਚ ਹਨ। ਵਾਹਿਗੁਰੂ ਦੀ ਦਇਆ ਦੁਆਰਾ ਬੰਦੇ ਨੂੰ ਇਹ ਸਮਝ ਪਰਾਪਤ ਹੁੰਦੀ ਹੈ।
English
Meditation, penance and austere self-discipline are found by surrendering to the True Guru's Will. By His Grace this is received.
ਨਾਨਕ ਸੇਵਾ ਸੁਰਤਿ ਕਮਾਵਣੀ; ਜੋ ਹਰਿ ਭਾਵੈ. ਸੋ ਥਾਇ ਪਾਇ ॥੨॥
naanak sevaa surat kamaavanee; jo har bhaavai. so thaae paae |2|
Punjabi
ਨਾਨਕ ਧਿਆਨ ਨਾਲ ਸਾਹਿਬ ਦੀ ਟਹਿਲ ਸੇਵਾ ਕਰ ਪਰ ਕੇਵਲ ਉਹੀ ਟਹਿਲ ਸੇਵਾ ਪਰਵਾਨ ਹੋਵੇਗੀ ਜਿਹੜੀ ਵਾਹਿਗੁਰੂ ਨੂੰ ਚੰਗੀ ਲਗਦੀ ਹੈ।
English
O Nanak, serve with this intuitive awareness; only that which is pleasing to the Lord is approved. ||2||
ਪਉੜੀ ॥
paurree |
Punjabi
ਪਊੜੀ।
English
Pauree:
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਜਿਤੁ ਸਦਾ ਸੁਖੁ ਹੋਵੈ, ਦਿਨੁ ਰਾਤੀ ॥
har har naam japahu man mere; jit sadaa sukh hovai, din raatee |
Punjabi
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰ ਜਿਸ ਨਾਲ ਤੈਨੂੰ ਦਿਹੁੰ ਰੈਣ ਹਮੇਸ਼ਾਂ ਹੀ ਆਰਾਮ ਮਿਲੇਗਾ।
English
Chant the Name of the Lord, Har, Har, O my mind; it will bring you eternal peace, day and night.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
har har naam japahu man mere; jit simarat sabh kilavikh paap lahaatee |
Punjabi
ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ ਹੇ ਮੇਰੀ ਜਿੰਦੇ! ਜਿਸ ਦੇ ਅਰਾਧਨ ਕਰਨ ਦੁਆਰਾ ਤੇਰੇ ਸਾਰੇ ਕੁਕਰਮ ਤੇ ਗੁਨਾਹ ਮਿਟ ਜਾਣਗੇ।
English
Chant the Name of the Lord, Har, Har, O my mind; meditating on it, all sins and misdeeds shall be erased.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
har har naam japahu man mere; jit daalad dukh bhukh sabh leh jaatee |
Punjabi
ਤੂੰ ਸੁਆਮੀ ਮਾਲਕ ਦੇ ਨਾਮ ਦਾ ਉਚਾਰਣ ਕਰ, ਹੇ ਮੇਰੀ ਜਿੰਦੇ! ਜਿਸ ਦੁਆਰਾ ਤੇਰੀ ਗਰੀਬੀ, ਦਰਦ ਤੇ ਖੁਦਿਆ ਸਭ ਦੂਰ ਹੋ ਜਾਣਗੀਆਂ।
English
Chant the Name of the Lord, Har, Har, O my mind; through it, all poverty, pain and hunger shall be removed.
ਹਰਿ ਹਰਿ ਨਾਮੁ ਜਪਹੁ ਮਨ ਮੇਰੇ; ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
har har naam japahu man mere; mukh guramukh preet lagaatee |
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ, ਹੇ ਮੇਰੀ ਆਤਮਾ! ਜਿਸ ਦੁਆਰਾ ਮੁਖੀ ਉਤਕ੍ਰਿਸ਼ਟ ਗੁਰਾਂ ਨਾਲ ਤੇਰੀ ਪਿਰਹੜੀ ਪੈ ਜਾਵੇਗੀ।
English
Chant the Name of the Lord, Har, Har, O my mind; as Gurmukh, declare your love.
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ; ਤਿਤੁ ਮੁਖਿ ਨਾਮੁ ਜਪਾਤੀ ॥੧੩॥
jit mukh bhaag likhiaa dhur saachai har; tith mukh naam japaatee |13|
Punjabi
ਜਿਸ ਦੇ ਚਿਹਰੇ ਉਤੇ ਸਤਿਪੁਰਖ ਨੇ ਐਨ ਮੁਢ ਤੋਂ ਚੰਗੀ ਕਿਸਮਤ ਉਕਰੀ ਹੋਈ ਹੈ ਉਹ ਆਪਣੇ ਮੂੰਹ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹੈ।
English
One who has such pre-ordained destiny inscribed upon his forehead by the True Lord, chants the Naam, the Name of the Lord. ||13||
ਸਲੋਕ ਮਃ ੩ ॥
salok mahalaa 3 |
Punjabi
ਸਲੋਕ, ਤੀਜੀ ਪਾਤਸ਼ਾਹੀ।
English
Salok, Third Mehl:
ਸਤਿਗੁਰੁ ਜਿਨੀ. ਨ ਸੇਵਿਓ; ਸਬਦਿ. ਨ ਕੀਤੋ ਵੀਚਾਰੁ ॥
satigur jinee. na sevio; sabad. na keeto veechaar |
Punjabi
ਜੋ ਸਚੇ ਗੁਰਾਂ ਦੀ ਘਾਲ ਨਹੀਂ ਘਾਲਦੇ ਅਤੇ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ,
English
Those who do not serve the True Guru, and who do not contemplate the Word of the Shabad
ਅੰਤਰਿ ਗਿਆਨੁ. ਨ ਆਇਓ; ਮਿਰਤਕੁ ਹੈ ਸੰਸਾਰਿ ॥
antar giaan. na aaeo; miratak hai sansaar |
Punjabi
ਉਨ੍ਹਾਂ ਦੇ ਦਿਲ ਅੰਦਰ ਬ੍ਰਹਿਮ ਗਿਆਤ ਪ੍ਰਵੇਸ਼ ਨਹੀਂ ਕਰਦੀ ਅਤੇ ਉਹ ਇਸ ਜਗ ਵਿੱਚ ਮੁਰਦੇ ਦੀ ਮਾਨਿੰਦ ਹਨ।
English
-spiritual wisdom does not enter into their hearts; they are like dead bodies in the world.
ਲਖ ਚਉਰਾਸੀਹ ਫੇਰੁ ਪਇਆ; ਮਰਿ ਜੰਮੈ ਹੋਇ ਖੁਆਰੁ ॥
lakh chauraaseeh fer peaa; mar jamai hoe khuaar |
Punjabi
ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕਟਦੇ ਹਨ ਅਤੇ ਮਰਣ ਤੇ ਜੰਮਣ ਅੰਦਰ ਤਬਾਹ ਹੁੰਦੇ ਹਨ।
English
They go through the cycle of 8.4 million reincarnations, and they are ruined through death and rebirth.
ਸਤਿਗੁਰ ਕੀ ਸੇਵਾ ਸੋ ਕਰੇ; ਜਿਸ ਨੋ ਆਪਿ ਕਰਾਏ ਸੋਇ ॥
satigur kee sevaa so kare; jis no aap karaae soe |
Punjabi
ਜਿਸ ਪਾਸੋਂ ਉਹ ਸੁਆਮੀ ਖੁਦ ਕਰਾਉਂਦਾ ਹੈ, ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
English
He alone serves the True Guru, whom the Lord Himself inspires to do so.
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ; ਕਰਮਿ ਪਰਾਪਤਿ ਹੋਇ ॥
satigur vich naam nidhaan hai; karam paraapat hoe |
Punjabi
ਸੱਚੇ ਗੁਰਾਂ ਅੰਦਰ ਨਾਮ ਦਾ ਖ਼ਜ਼ਾਨਾ ਹੈ, ਜੋ ਰਬ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
English
The Treasure of the Naam is within the True Guru; by His Grace, it is obtained.
ਸਚਿ ਰਤੇ ਗੁਰਸਬਦ ਸਿਉ; ਤਿਨ ਸਚੀ ਸਦਾ ਲਿਵ ਹੋਇ ॥
sach rate gurasabad siau; tin sachee sadaa liv hoe |
Punjabi
ਸਦੀਵੀ ਸੱਚੀ ਹੈ ਪਿਰਹੜੀ ਉਨ੍ਹਾਂ ਦੀ, ਜੋ ਵਾਸਤਵ ਵਿੱਚ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ।
English
Those who are truly attuned to the Word of the Guru's Shabad-their love is forever True.
ਨਾਨਕ ਜਿਸ ਨੋ ਮੇਲੇ. ਨ ਵਿਛੁੜੈ; ਸਹਜਿ ਸਮਾਵੈ ਸੋਇ ॥੧॥
naanak jis no mele. na vichhurrai; sehaj samaavai soe |1|
Punjabi
ਨਾਨਕ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਉਹ ਉਸ ਨਾਲੋਂ ਜੁਦਾ ਨਹੀਂ ਹੁੰਦਾ, ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
English
O Nanak, those who are united with Him shall not be separated again. They merge imperceptibly into God. ||1||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਸੋ ਭਗਉਤੀ; ਜੋੁ ਭਗਵੰਤੈ ਜਾਣੈ ॥
so bhgautee; juo bhagavantai jaanai |
Punjabi
ਉਹ ਹੀ ਵਾਹਿਗੁਰੂ ਦੇ ਭੇਖ ਵਾਲਾ ਬੰਦਾ ਹੈ ਜਿਹੜਾ ਮੁਬਾਰਕ ਮਾਲਕ ਨੂੰ ਜਾਣਦਾ ਹੈ,
English
One who knows the Benevolent Lord God is the true devotee of Bhagaautee.
ਗੁਰ ਪਰਸਾਦੀ. ਆਪੁ ਪਛਾਣੈ ॥
gur parasaadee. aap pachhaanai |
Punjabi
ਅਤੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਿੰਞਾਣਦਾ ਹੈ।
English
By Guru's Grace, he is self-realized.
ਧਾਵਤੁ ਰਾਖੈ; ਇਕਤੁ ਘਰਿ ਆਣੈ ॥
dhaavat raakhai; ikat ghar aanai |
Punjabi
ਉਹ ਆਪਣੇ ਭੱਜੇ ਫਿਰਦੇ ਮਨੂਏ ਨੂੰ ਹੋੜ ਰਖਦਾ ਹੈ, ਅਤੇ ਇਕ ਹਰੀ ਨੂੰ ਆਪਣੇ ਦਿਲ ਦੇ ਗ੍ਰਹਿ ਵਿੱਚ ਲਿਆਉਂਦਾ ਹੈ।
English
He restrains his wandering mind, and brings it back to its own home within the self.
ਜੀਵਤੁ ਮਰੈ; ਹਰਿ ਨਾਮੁ ਵਖਾਣੈ ॥
jeevat marai; har naam vakhaanai |
Punjabi
ਉਹ ਜੀਊਦੇ ਜੀ ਮਰਿਆ ਰਹਿੰਦਾ ਹੈ ਅਤੇ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
English
He remains dead while yet alive, and he chants the Name of the Lord.
ਐਸਾ ਭਗਉਤੀ; ਉਤਮੁ ਹੋਇ ॥
aisaa bhgautee; utam hoe |
Punjabi
ਸ਼੍ਰੇਸ਼ਟ ਹੈ ਇਹੋ ਜਿਹਾ ਅਨੁਰਾਗੀ।
English
Such a Bhagaautee is most exalted.
ਨਾਨਕ; ਸਚਿ ਸਮਾਵੈ ਸੋਇ ॥੨॥
naanak; sach samaavai soe |2|
Punjabi
ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
English
O Nanak, he merges into the True One. ||2||
ਮਃ ੩ ॥
mahalaa 3 |
Punjabi
ਤੀਜੀ ਪਾਤਸ਼ਾਹੀ।
English
Third Mehl:
ਅੰਤਰਿ ਕਪਟੁ; ਭਗਉਤੀ ਕਹਾਏ ॥
antar kapatt; bhgautee kahaae |
Punjabi
ਉਸ ਦੇ ਹਿਰਦੇ ਅੰਦਰ ਛਲ ਫ਼ਰੇਬ ਹੈ ਅਤੇ ਉਹ ਆਪਣੇ ਆਪ ਨੂੰ ਸੱਚਾ ਭਗਤ ਅਖਵਾਉਂਦਾ ਹੈ।
English
He is full of deceit, and yet he calls himself a devotee of Bhagaautee.
ਪਾਖੰਡਿ; ਪਾਰਬ੍ਰਹਮੁ ਕਦੇ ਨ ਪਾਏ ॥
paakhandd; paarabraham kade na paae |
Punjabi
ਦੰਭ ਦੇ ਰਾਹੀਂ ਉਸ ਨੂੰ ਪਰਮ ਪ੍ਰਭੂ ਕਦਾਚਿੱਤ ਪਰਾਪਤ ਨਹੀਂ ਹੋਣਾ।
English
Through hypocrisy, he shall never attain the Supreme Lord God.
ਪਰ ਨਿੰਦਾ ਕਰੇ; ਅੰਤਰਿ ਮਲੁ ਲਾਏ ॥
par nindaa kare; antar mal laae |
Punjabi
ਉਹ ਹੋਰਨਾਂ ਤੇ ਇਲਜਾਮ ਲਾਉਂਦਾ ਹੈ ਅਤੇ ਆਪਣੀ ਆਤਮਾ ਨੂੰ ਗੰਦ ਲਾਉਂਦਾ ਹੈ।
English
He slanders others, and pollutes himself with his own filth.
ਬਾਹਰਿ ਮਲੁ ਧੋਵੈ; ਮਨ ਕੀ ਜੂਠਿ. ਨ ਜਾਏ ॥
baahar mal dhovai; man kee jootth. na jaae |
Punjabi
ਉਹ ਬਾਹਰਵਾਰ ਦੀ ਗੰਦਗੀ ਧੋ ਸੁਟਦਾ ਹੈ, ਪਰ ਉਸ ਦੇ ਦਿਲ ਦੀ ਅਪਵਿੱਤ੍ਰਤਾ ਨਹੀਂ ਜਾਂਦੀ।
English
Outwardly, he washes off the filth, but the impurity of his mind does not go away.
ਸਤਸੰਗਤਿ ਸਿਉ; ਬਾਦੁ ਰਚਾਏ ॥
satasangat siau; baad rachaae |
Punjabi
ਸਾਧ ਸੰਗਤ ਨਾਲ ਉਹ ਵਿਵਾਦ ਖੜਾ ਕਰ ਲੈਂਦਾ ਹੈ।
English
He argues with the Sat Sangat, the True Congregation.
ਅਨਦਿਨੁ ਦੁਖੀਆ; ਦੂਜੈ ਭਾਇ ਰਚਾਏ ॥
anadin dukheea; doojai bhaae rachaae |
Punjabi
ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ, ਰੈਣ ਦਿੰਹੁ ਉਹ ਦੁਖਾਂਤ੍ਰ ਰਹਿੰਦਾ ਹੈ।
English
Night and day, he suffers, engrossed in the love of duality.
ਹਰਿ ਨਾਮੁ. ਨ ਚੇਤੈ; ਬਹੁ ਕਰਮ ਕਮਾਏ ॥
har naam. na chetai; bahu karam kamaae |
Punjabi
ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਘਣੇਰੇ ਕਰਮ ਕਾਂਡ ਕਰਦਾ ਹੈ।
English
He does not remember the Name of the Lord, but still, he performs all sorts of empty rituals.
ਪੂਰਬ ਲਿਖਿਆ ਸੁ; ਮੇਟਣਾ ਨ ਜਾਏ ॥
poorab likhiaa su; mettanaa na jaae |
Punjabi
ਜੋ ਕੁਛ ਐਨ ਆਰੰਭ ਤੋਂ ਉਕਰਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
English
That which is pre-ordained cannot be erased.
ਨਾਨਕ. ਬਿਨੁ ਸਤਿਗੁਰ ਸੇਵੇ; ਮੋਖੁ ਨ ਪਾਏ ॥੩॥
naanak. bin satigur seve; mokh na paae |3|
Punjabi
ਨਾਨਕ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੁੰਦੀ।
English
O Nanak, without serving the True Guru, liberation is not obtained. ||3||
ਪਉੜੀ ॥
paurree |
Punjabi
ਪਊੜੀ।
English
Pauree:
ਸਤਿਗੁਰੁ. ਜਿਨੀ ਧਿਆਇਆ; ਸੇ ਕੜਿ ਨ ਸਵਾਹੀ ॥
satigur. jinee dhiaaeaa; se karr na savaahee |
Punjabi
ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਸੜ ਕੇ ਸੁਆਹ ਨਹੀਂ ਹੁੰਦੇ।
English
Those who meditate on the True Guru shall not be burnt to ashes.
ਸਤਿਗੁਰੁ. ਜਿਨੀ ਧਿਆਇਆ; ਸੇ ਤ੍ਰਿਪਤਿ ਅਘਾਹੀ ॥
satigur. jinee dhiaaeaa; se tripat aghaahee |
Punjabi
ਜੋ ਸੱਚੇ ਗੁਰਾਂ ਨੂੰ ਯਾਦ ਕਰਦੇ ਹਨ, ਉਹ ਰਜ ਤੇ ਧ੍ਰਾਪ ਜਾਂਦੇ ਹਨ।
English
Those who meditate on the True Guru are satisfied and fulfilled.
ਸਤਿਗੁਰੁ. ਜਿਨੀ ਧਿਆਇਆ; ਤਿਨ. ਜਮ ਡਰੁ ਨਾਹੀ ॥
satigur. jinee dhiaaeaa; tin. jam ddar naahee |
Punjabi
ਜੋ ਸੱਚੇ ਗੁਰਾਂ ਨੂੰ ਚੇਤੇ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ।
English
Those who meditate on the True Guru are not afraid of the Messenger of Death.