Ekam
Guru Granth Sahib

Ang 119

Ang 119 · Line 1

ਖੋਟੇ ਖਰੇ; ਤੁਧੁ ਆਪਿ ਉਪਾਏ ॥

khotte khare; tudh aap upaae |

Punjabi

ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ।

Bhai Manmohan Singh (Shabad OS, CC BY-SA)

English

You Yourself created the counterfeit and the genuine.

Dr. Sant Singh Khalsa (Shabad OS, CC BY-SA)
Ang 119 · Line 2

ਤੁਧੁ ਆਪੇ ਪਰਖੇ; ਲੋਕ ਸਬਾਏ ॥

tudh aape parakhe; lok sabaae |

Punjabi

ਤੂੰ ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪੜਤਾਲ ਕਰਦਾ ਹੈਂ।

Bhai Manmohan Singh (Shabad OS, CC BY-SA)

English

You Yourself appraise all people.

Dr. Sant Singh Khalsa (Shabad OS, CC BY-SA)
Ang 119 · Line 3

ਖਰੇ ਪਰਖਿ ਖਜਾਨੈ ਪਾਇਹਿ; ਖੋਟੇ ਭਰਮਿ ਭੁਲਾਵਣਿਆ ॥੬॥

khare parakh khajaanai paaeihi; khotte bharam bhulaavaniaa |6|

Punjabi

ਨਿਰਣੈ ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਸ਼ੱਕ ਸੰਦੇਹ ਅੰਦਰ ਗੁਮਰਾਹ ਕਰਦਾ ਹੈਂ।

Bhai Manmohan Singh (Shabad OS, CC BY-SA)

English

You appraise the true, and place them in Your Treasury; You consign the false to wander in delusion. ||6||

Dr. Sant Singh Khalsa (Shabad OS, CC BY-SA)
Ang 119 · Line 4

ਕਿਉ ਕਰਿ ਵੇਖਾ; ਕਿਉ ਸਾਲਾਹੀ ॥

kiau kar vekhaa; kiau saalaahee |

Punjabi

ਕਿਸ ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਕਰਾਂ?

Bhai Manmohan Singh (Shabad OS, CC BY-SA)

English

How can I behold You? How can I praise You?

Dr. Sant Singh Khalsa (Shabad OS, CC BY-SA)
Ang 119 · Line 5

ਗੁਰ ਪਰਸਾਦੀ; ਸਬਦਿ ਸਲਾਹੀ ॥

gur parasaadee; sabad salaahee |

Punjabi

ਗੁਰਾਂ ਦੀ ਦਇਆ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪਰਸੰਸਾ ਕਰਦਾ ਹਾਂ, ਹੇ ਸੁਆਮੀ!

Bhai Manmohan Singh (Shabad OS, CC BY-SA)

English

By Guru's Grace, I praise You through the Word of the Shabad.

Dr. Sant Singh Khalsa (Shabad OS, CC BY-SA)
Ang 119 · Line 6

ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ; ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥

tere bhaane vich amrit vasai; toon bhaanai amrit peeaavaniaa |7|

Punjabi

ਤੇਰੀ ਰਜਾ ਅੰਦਰ ਆਬਿ-ਹਿਯਾਤ ਨਿਵਾਸ ਰੱਖਦਾ ਹੈ, ਅਤੇ ਆਪਣੀ ਰਜਾ ਅੰਦਰ ਤੂੰ ਆਬਿ-ਹਿਯਾਤ ਪਾਨ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

In Your Sweet Will, the Amrit is found; by Your Will, You inspire us to drink in this Amrit. ||7||

Dr. Sant Singh Khalsa (Shabad OS, CC BY-SA)
Ang 119 · Line 7

ਅੰਮ੍ਰਿਤ ਸਬਦੁ; ਅੰਮ੍ਰਿਤ ਹਰਿ ਬਾਣੀ ॥

amrit sabad; amrit har baanee |

Punjabi

ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ।

Bhai Manmohan Singh (Shabad OS, CC BY-SA)

English

The Shabad is Amrit; the Lord's Bani is Amrit.

Dr. Sant Singh Khalsa (Shabad OS, CC BY-SA)
Ang 119 · Line 8

ਸਤਿਗੁਰਿ ਸੇਵਿਐ; ਰਿਦੈ ਸਮਾਣੀ ॥

satigur seviai; ridai samaanee |

Punjabi

ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ।

Bhai Manmohan Singh (Shabad OS, CC BY-SA)

English

Serving the True Guru, it permeates the heart.

Dr. Sant Singh Khalsa (Shabad OS, CC BY-SA)
Ang 119 · Line 9

ਨਾਨਕ. ਅੰਮ੍ਰਿਤ ਨਾਮੁ ਸਦਾ ਸੁਖਦਾਤਾ; ਪੀ ਅੰਮ੍ਰਿਤੁ. ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥

naanak. amrit naam sadaa sukhadaataa; pee amrit. sabh bhukh leh jaavaniaa |8|15|16|

Punjabi

ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

O Nanak, the Ambrosial Naam is forever the Giver of peace; drinking in this Amrit, all hunger is satisfied. ||8||15||16||

Dr. Sant Singh Khalsa (Shabad OS, CC BY-SA)
Ang 119 · Line 10

ਮਾਝ ਮਹਲਾ ੩ ॥

maajh mahalaa 3 |

Punjabi

ਮਾਝ, ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Maajh, Third Mehl:

Dr. Sant Singh Khalsa (Shabad OS, CC BY-SA)
Ang 119 · Line 11

ਅੰਮ੍ਰਿਤੁ ਵਰਸੈ. ਸਹਜਿ ਸੁਭਾਏ ॥

amrit varasai. sehaj subhaae |

Punjabi

ਨਾਮ-ਅੰਮ੍ਰਿਤ ਕੁਦਰਤੀ ਤੌਰ ਤੇ ਵਰ੍ਹ ਰਿਹਾ ਹੈ।

Bhai Manmohan Singh (Shabad OS, CC BY-SA)

English

The Ambrosial Nectar rains down, softly and gently.

Dr. Sant Singh Khalsa (Shabad OS, CC BY-SA)
Ang 119 · Line 12

ਗੁਰਮੁਖਿ ਵਿਰਲਾ; ਕੋਈ ਜਨੁ ਪਾਏ ॥

guramukh viralaa; koee jan paae |

Punjabi

ਕੋਈ ਟਾਂਵਾਂ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ।

Bhai Manmohan Singh (Shabad OS, CC BY-SA)

English

How rare are those Gurmukhs who find it.

Dr. Sant Singh Khalsa (Shabad OS, CC BY-SA)
Ang 119 · Line 13

ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ; ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥

amrit pee sadaa tripataase; kar kirapaa trisanaa bujhaavaniaa |1|

Punjabi

ਜੋ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ। ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ ਲਾਹ ਦਿੰਦਾ ਹੈ।

Bhai Manmohan Singh (Shabad OS, CC BY-SA)

English

Those who drink it in are satisfied forever. Showering His Mercy upon them, the Lord quenches their thirst. ||1||

Dr. Sant Singh Khalsa (Shabad OS, CC BY-SA)
Ang 119 · Line 14

ਹਉ ਵਾਰੀ ਜੀਉ ਵਾਰੀ; ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥

hau vaaree jeeo vaaree; guramukh amrit peeaavaniaa |

Punjabi

ਮੈਂ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਨਾਮ ਸੁਧਾਰਸ ਪਾਨ ਕਰਵਾਉਂਦੇ ਹਨ।

Bhai Manmohan Singh (Shabad OS, CC BY-SA)

English

I am a sacrifice, my soul is a sacrifice, to those Gurmukhs who drink in this Ambrosial Nectar.

Dr. Sant Singh Khalsa (Shabad OS, CC BY-SA)
Ang 119 · Line 15

ਰਸਨਾ ਰਸੁ ਚਾਖਿ. ਸਦਾ ਰਹੈ ਰੰਗਿ ਰਾਤੀ; ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥

rasanaa ras chaakh. sadaa rahai rang raatee; sahaje har gun gaavaniaa |1| rahaau |

Punjabi

ਨਾਮ-ਅੰਮ੍ਰਿਤ ਨੂੰ ਚੱਖ ਕੇ ਜਿਹਭਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀਜੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||

Dr. Sant Singh Khalsa (Shabad OS, CC BY-SA)
Ang 119 · Line 16

ਗੁਰ ਪਰਸਾਦੀ; ਸਹਜੁ ਕੋ ਪਾਏ ॥

gur parasaadee; sehaj ko paae |

Punjabi

ਗੁਰਾਂ ਦੀ ਦਇਆ ਨਾਲ ਕੋਈ ਵਿਰਲਾ ਪ੍ਰਾਣੀ ਹੀ ਬ੍ਰਹਿਮ ਗਿਆਤ ਨੂੰ ਪਾਉਂਦਾ ਹੈ,

Bhai Manmohan Singh (Shabad OS, CC BY-SA)

English

By Guru's Grace, intuitive understanding is obtained;

Dr. Sant Singh Khalsa (Shabad OS, CC BY-SA)
Ang 119 · Line 17

ਦੁਬਿਧਾ ਮਾਰੇ; ਇਕਸੁ ਸਿਉ ਲਿਵ ਲਾਏ ॥

dubidhaa maare; ikas siau liv laae |

Punjabi

ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ।

Bhai Manmohan Singh (Shabad OS, CC BY-SA)

English

subduing the sense of duality, they are in love with the One.

Dr. Sant Singh Khalsa (Shabad OS, CC BY-SA)
Ang 119 · Line 18

ਨਦਰਿ ਕਰੇ. ਤਾ ਹਰਿ ਗੁਣ ਗਾਵੈ; ਨਦਰੀ ਸਚਿ ਸਮਾਵਣਿਆ ॥੨॥

nadar kare. taa har gun gaavai; nadaree sach samaavaniaa |2|

Punjabi

ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

When He bestows His Glance of Grace, then they sing the Glorious Praises of the Lord; by His Grace, they merge in Truth. ||2||

Dr. Sant Singh Khalsa (Shabad OS, CC BY-SA)
Ang 119 · Line 19

ਸਭਨਾ ਉਪਰਿ; ਨਦਰਿ ਪ੍ਰਭ ਤੇਰੀ ॥

sabhanaa upar; nadar prabh teree |

Punjabi

ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ ਹੇ ਮੇਰੇ ਸੁਆਮੀ!

Bhai Manmohan Singh (Shabad OS, CC BY-SA)

English

Above all is Your Glance of Grace, O God.

Dr. Sant Singh Khalsa (Shabad OS, CC BY-SA)
Ang 119 · Line 20

ਕਿਸੈ ਥੋੜੀ; ਕਿਸੈ ਹੈ ਘਣੇਰੀ ॥

kisai thorree; kisai hai ghaneree |

Punjabi

ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ।

Bhai Manmohan Singh (Shabad OS, CC BY-SA)

English

Upon some it is bestowed less, and upon others it is bestowed more.

Dr. Sant Singh Khalsa (Shabad OS, CC BY-SA)
Ang 119 · Line 21

ਤੁਝ ਤੇ ਬਾਹਰਿ. ਕਿਛੁ ਨ ਹੋਵੈ; ਗੁਰਮੁਖਿ ਸੋਝੀ ਪਾਵਣਿਆ ॥੩॥

tujh te baahar. kichh na hovai; guramukh sojhee paavaniaa |3|

Punjabi

ਤੇਰੇ ਬਗੈਰ ਕੁਝ ਭੀ ਨਹੀਂ ਹੁੰਦਾ। ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Without You, nothing happens at all; the Gurmukhs understand this. ||3||

Dr. Sant Singh Khalsa (Shabad OS, CC BY-SA)
Ang 119 · Line 22

ਗੁਰਮੁਖਿ; ਤਤੁ ਹੈ ਬੀਚਾਰਾ ॥

guramukh; tat hai beechaaraa |

Punjabi

ਗੁਰੂ ਸਮਰਪਣ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ,

Bhai Manmohan Singh (Shabad OS, CC BY-SA)

English

The Gurmukhs contemplate the essence of reality;

Dr. Sant Singh Khalsa (Shabad OS, CC BY-SA)
Ang 119 · Line 23

ਅੰਮ੍ਰਿਤਿ ਭਰੇ; ਤੇਰੇ ਭੰਡਾਰਾ ॥

amrit bhare; tere bhanddaaraa |

Punjabi

ਕਿ ਤੇਰੇ ਖਜਾਨੇ ਸੁਧਾ-ਰਸ ਨਾਲ ਪਰੀ ਪੂਰਨ ਹਨ।

Bhai Manmohan Singh (Shabad OS, CC BY-SA)

English

Your Treasures are overflowing with Ambrosial Nectar.

Dr. Sant Singh Khalsa (Shabad OS, CC BY-SA)
Ang 119 · Line 24

ਬਿਨੁ ਸਤਿਗੁਰ ਸੇਵੇ. ਕੋਈ ਨ ਪਾਵੈ; ਗੁਰ ਕਿਰਪਾ ਤੇ ਪਾਵਣਿਆ ॥੪॥

bin satigur seve. koee na paavai; gur kirapaa te paavaniaa |4|

Punjabi

ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ। ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Without serving the True Guru, no one obtains it. It is obtained only by Guru's Grace. ||4||

Dr. Sant Singh Khalsa (Shabad OS, CC BY-SA)
Ang 119 · Line 25

ਸਤਿਗੁਰੁ ਸੇਵੈ; ਸੋ ਜਨੁ ਸੋਹੈ ॥

satigur sevai; so jan sohai |

Punjabi

ਜਿਹੜਾ ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ।

Bhai Manmohan Singh (Shabad OS, CC BY-SA)

English

Those who serve the True Guru are beautiful.

Dr. Sant Singh Khalsa (Shabad OS, CC BY-SA)
Ang 119 · Line 26

ਅੰਮ੍ਰਿਤ ਨਾਮਿ; ਅੰਤਰੁ ਮਨੁ ਮੋਹੈ ॥

amrit naam; antar man mohai |

Punjabi

ਨਾਮ-ਰੂਪੀ ਆਬਿ-ਹਿਯਾਤ ਨੇ ਉਸ ਦਾ ਅੰਤ੍ਰੀਵ ਚਿੱਤ ਫਰੇਫਤਾ ਕਰ ਪਿਆ ਹੈ।

Bhai Manmohan Singh (Shabad OS, CC BY-SA)

English

The Ambrosial Naam, the Name of the Lord, entices their inner minds.

Dr. Sant Singh Khalsa (Shabad OS, CC BY-SA)
Ang 119 · Line 27

ਅੰਮ੍ਰਿਤਿ ਮਨੁ ਤਨੁ ਬਾਣੀ ਰਤਾ; ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥

amrit man tan baanee rataa; amrit sehaj sunaavaniaa |5|

Punjabi

ਅੰਮ੍ਰਿਤਮਈ ਗੁਰਬਾਣੀ ਨਾਲ ਉਸ ਦੀ ਆਤਮਾ ਤੇ ਦੇਹਿ ਰੰਗੇ ਹੋਏ ਹਨ ਅਤੇ ਅੰਮ੍ਰਿਤਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ।

Bhai Manmohan Singh (Shabad OS, CC BY-SA)

English

Their minds and bodies are attuned to the Ambrosial Bani of the Word; this Ambrosial Nectar is intuitively heard. ||5||

Dr. Sant Singh Khalsa (Shabad OS, CC BY-SA)
Ang 119 · Line 28

ਮਨਮੁਖੁ ਭੂਲਾ; ਦੂਜੈ ਭਾਇ ਖੁਆਏ ॥

manamukh bhoolaa; doojai bhaae khuaae |

Punjabi

ਗੁਮਰਾਹ ਅਧਰਮੀ ਸੰਸਾਰੀ ਮਮਤਾ ਰਾਹੀਂ ਬਰਬਾਦ ਹੋ ਗਿਆ ਹੈ।

Bhai Manmohan Singh (Shabad OS, CC BY-SA)

English

The deluded, self-willed manmukhs are ruined through the love of duality.

Dr. Sant Singh Khalsa (Shabad OS, CC BY-SA)
Ang 119 · Line 29

ਨਾਮੁ ਨ ਲੇਵੈ; ਮਰੈ ਬਿਖੁ ਖਾਏ ॥

naam na levai; marai bikh khaae |

Punjabi

ਨਾਮ ਦਾ ਊਹ ਜਾਪ ਨਹੀਂ ਕਰਦਾ ਤੇ ਜਹਿਰ ਖਾ ਕੇ ਮਰ ਜਾਂਦਾ ਹੈ।

Bhai Manmohan Singh (Shabad OS, CC BY-SA)

English

They do not chant the Naam, and they die, eating poison.

Dr. Sant Singh Khalsa (Shabad OS, CC BY-SA)
Ang 119 · Line 30

ਅਨਦਿਨੁ ਸਦਾ ਵਿਸਟਾ ਮਹਿ ਵਾਸਾ; ਬਿਨੁ ਸੇਵਾ. ਜਨਮੁ ਗਵਾਵਣਿਆ ॥੬॥

anadin sadaa visattaa meh vaasaa; bin sevaa. janam gavaavaniaa |6|

Punjabi

ਰੈਣ ਦਿਹੁੰ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ। ਸਾਹਿਬ ਦੀ ਚਾਕਰੀ ਦੇ ਬਗੈਰ ਉਹ ਆਪਣਾ ਜੀਵਨ ਵੰਞਾ ਲੈਂਦਾ ਹੈ।

Bhai Manmohan Singh (Shabad OS, CC BY-SA)

English

Night and day, they continually sit in manure. Without selfless service, their lives are wasted away. ||6||

Dr. Sant Singh Khalsa (Shabad OS, CC BY-SA)
Ang 119 · Line 31

ਅੰਮ੍ਰਿਤੁ ਪੀਵੈ; ਜਿਸ ਨੋ ਆਪਿ ਪੀਆਏ ॥

amrit peevai; jis no aap peeae |

Punjabi

ਜਿਸ ਨੂੰ ਸੁਆਮੀ ਖੁਦ ਪਿਆਉਂਦਾ ਹੈ ਉਹੀ ਨਾਮ ਸੁਧਾ-ਰਸ ਨੂੰ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

They alone drink in this Amrit, whom the Lord Himself inspires to do so.

Dr. Sant Singh Khalsa (Shabad OS, CC BY-SA)
Ang 119 · Line 32

ਗੁਰ ਪਰਸਾਦੀ; ਸਹਜਿ ਲਿਵ ਲਾਏ ॥

gur parasaadee; sehaj liv laae |

Punjabi

ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

By Guru's Grace, they intuitively enshrine love for the Lord.

Dr. Sant Singh Khalsa (Shabad OS, CC BY-SA)
Ang 119 · Line 33

ਪੂਰਨ ਪੂਰਿ ਰਹਿਆ. ਸਭ ਆਪੇ; ਗੁਰਮਤਿ ਨਦਰੀ ਆਵਣਿਆ ॥੭॥

pooran poor rahiaa. sabh aape; guramat nadaree aavaniaa |7|

Punjabi

ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The Perfect Lord is Himself perfectly pervading everywhere; through the Guru's Teachings, He is perceived. ||7||

Dr. Sant Singh Khalsa (Shabad OS, CC BY-SA)
Ang 119 · Line 34

ਆਪੇ ਆਪਿ; ਨਿਰੰਜਨੁ ਸੋਈ ॥

aape aap; niranjan soee |

Punjabi

ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ।

Bhai Manmohan Singh (Shabad OS, CC BY-SA)

English

He Himself is the Immaculate Lord.

Dr. Sant Singh Khalsa (Shabad OS, CC BY-SA)
Ang 119 · Line 35

ਜਿਨਿ ਸਿਰਜੀ; ਤਿਨਿ ਆਪੇ ਗੋਈ ॥

jin sirajee; tin aape goee |

Punjabi

ਜਿਸ ਨੇ ਆਲਮ ਰਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ।

Bhai Manmohan Singh (Shabad OS, CC BY-SA)

English

He who has created, shall Himself destroy.

Dr. Sant Singh Khalsa (Shabad OS, CC BY-SA)
Ang 119 · Line 36

ਨਾਨਕ. ਨਾਮੁ ਸਮਾਲਿ ਸਦਾ ਤੂੰ; ਸਹਜੇ ਸਚਿ ਸਮਾਵਣਿਆ ॥੮॥੧੬॥੧੭॥

naanak. naam samaal sadaa toon; sahaje sach samaavaniaa |8|16|17|

Punjabi

ਨਾਨਕ ਤੂੰ ਸਦੀਵ ਹੀ ਹਰੀ ਨਾਮ ਦਾ ਸਿਮਰਨ ਕਰ। ਇੰਞ ਤੂੰ ਸੁਖੈਨ ਹੀ ਸਤਿਪੁਰਖ ਨਾਲ ਅਭੇਦ ਹੋ ਜਾਵੇਂਗਾ।

Bhai Manmohan Singh (Shabad OS, CC BY-SA)

English

O Nanak, remember the Naam forever, and you shall merge into the True One with intuitive ease. ||8||16||17||

Dr. Sant Singh Khalsa (Shabad OS, CC BY-SA)
Ang 119 · Line 37

ਮਾਝ ਮਹਲਾ ੩ ॥

maajh mahalaa 3 |

Punjabi

ਮਾਝ, ਤੀਜੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Maajh, Third Mehl:

Dr. Sant Singh Khalsa (Shabad OS, CC BY-SA)
Ang 119 · Line 38

ਸੇ ਸਚਿ ਲਾਗੇ; ਜੋ ਤੁਧੁ ਭਾਏ ॥

se sach laage; jo tudh bhaae |

Punjabi

ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ।

Bhai Manmohan Singh (Shabad OS, CC BY-SA)

English

Those who please You are linked to the Truth.

Dr. Sant Singh Khalsa (Shabad OS, CC BY-SA)
Ang 119 · Line 39

ਸਦਾ ਸਚੁ ਸੇਵਹਿ; ਸਹਜ ਸੁਭਾਏ ॥

sadaa sach seveh; sehaj subhaae |

Punjabi

ਕੁਦਰਤੀ ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਘਾਲ ਘਾਲਦੇ ਹਨ।

Bhai Manmohan Singh (Shabad OS, CC BY-SA)

English

They serve the True One forever, with intuitive ease.

Dr. Sant Singh Khalsa (Shabad OS, CC BY-SA)
Ang 119 · Line 40

ਸਚੈ ਸਬਦਿ ਸਚਾ ਸਾਲਾਹੀ; ਸਚੈ ਮੇਲਿ ਮਿਲਾਵਣਿਆ ॥੧॥

sachai sabad sachaa saalaahee; sachai mel milaavaniaa |1|

Punjabi

ਸੱਚੀ ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਅਤੇ ਸੱਚਿਆਰਾਂ ਦੀ ਸੰਗਤ ਅੰਦਰ ਜੁੜਦੇ ਹਨ।

Bhai Manmohan Singh (Shabad OS, CC BY-SA)

English

Through the True Word of the Shabad, they praise the True One, and they merge in the merging of Truth. ||1||

Dr. Sant Singh Khalsa (Shabad OS, CC BY-SA)
Ang 119 · Line 41

ਹਉ ਵਾਰੀ ਜੀਉ ਵਾਰੀ; ਸਚੁ ਸਾਲਾਹਣਿਆ ॥

hau vaaree jeeo vaaree; sach saalaahaniaa |

Punjabi

ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੜੇ ਹੈ, ਉਨ੍ਹਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗਾਇਨ ਕਰਦੇ ਹਨ।

Bhai Manmohan Singh (Shabad OS, CC BY-SA)

English

I am a sacrifice, my soul is a sacrifice, to those who praise the True One.

Dr. Sant Singh Khalsa (Shabad OS, CC BY-SA)
Ang 119 · Line 42

ਸਚੁ ਧਿਆਇਨਿ ਸੇ ਸਚਿ ਰਾਤੇ; ਸਚੇ ਸਚਿ ਸਮਾਵਣਿਆ ॥੧॥ ਰਹਾਉ ॥

sach dhiaaein se sach raate; sache sach samaavaniaa |1| rahaau |

Punjabi

ਜਿਹੜੇ ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Those who meditate on the True One are attuned to Truth; they are absorbed into the Truest of the True. ||1||Pause||

Dr. Sant Singh Khalsa (Shabad OS, CC BY-SA)
Ang 119 · Line 43

ਜਹ ਦੇਖਾ; ਸਚੁ ਸਭਨੀ ਥਾਈ ॥

jeh dekhaa; sach sabhanee thaaee |

Punjabi

ਜਿਥੇ ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

The True One is everywhere, wherever I look.

Dr. Sant Singh Khalsa (Shabad OS, CC BY-SA)
Ang 119 · Line 44

ਗੁਰ ਪਰਸਾਦੀ; ਮੰਨਿ ਵਸਾਈ ॥

gur parasaadee; man vasaaee |

Punjabi

ਗੁਰਾਂ ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ।

Bhai Manmohan Singh (Shabad OS, CC BY-SA)

English

By Guru's Grace, I enshrine Him in my mind.

Dr. Sant Singh Khalsa (Shabad OS, CC BY-SA)
Ang 119 · Line 45

ਤਨੁ ਸਚਾ ਰਸਨਾ ਸਚਿ ਰਾਤੀ; ਸਚੁ ਸੁਣਿ ਆਖਿ ਵਖਾਨਣਿਆ ॥੨॥

tan sachaa rasanaa sach raatee; sach sun aakh vakhaananiaa |2|

Punjabi

ਸੱਚੀ ਹੈ ਦੇਹਿ ਉਸ ਬੰਦੇ ਦੀ, ਜਿਸ ਦੀ ਜੀਭ ਸੱਚ ਨਾਲ ਰੱਗੀ ਹੈ ਜੋ ਸੱਚ ਨੂੰ ਸੁਣਦਾ ਤੇ ਆਪਣੇ ਮੂੰਹ ਨਾਲ ਉਚਾਰਦਾ ਹੈ।

Bhai Manmohan Singh (Shabad OS, CC BY-SA)

English

True are the bodies of those whose tongues are attuned to Truth. They hear the Truth, and speak it with their mouths. ||2||

Dr. Sant Singh Khalsa (Shabad OS, CC BY-SA)