Ang 122
ਮਾਇਆ ਮੋਹੁ ਇਸੁ ਮਨਹਿ ਨਚਾਏ; ਅੰਤਰਿ ਕਪਟੁ ਦੁਖੁ ਪਾਵਣਿਆ ॥੪॥
maaeaa mohu is maneh nachaae; antar kapatt dukh paavaniaa |4|
Punjabi
ਪਦਾਰਥਾਂ ਦੀ ਪ੍ਰੀਤ ਇਸ ਮਨੂਏ ਨੂੰ ਨਚਾਉਂਦੀ ਹੈ ਤੇ ਦਿਲ ਦੀ ਮੱਕਾਰੀ ਦੇ ਕਾਰਨ ਬੰਦਾ ਤਕਲੀਫ ਉਠਾਉਂਦਾ ਹੈ।
English
The love of Maya makes this mind dance, and the deceit within makes people suffer in pain. ||4||
ਗੁਰਮੁਖਿ ਭਗਤਿ; ਜਾ ਆਪਿ ਕਰਾਏ ॥
guramukh bhagat; jaa aap karaae |
Punjabi
ਜਦ ਗੁਰਾਂ ਦੇ ਰਾਹੀਂ, ਵਾਹਿਗੁਰੂ ਖੁਦ ਆਪਣੀ ਸੇਵਾ ਬੰਦੇ ਪਾਸੋਂ ਕਰਵਾਉਂਦਾ ਹੈ,
English
When the Lord inspires one to become Gurmukh, and perform devotional worship,
ਤਨੁ ਮਨੁ ਰਾਤਾ; ਸਹਜਿ ਸੁਭਾਏ ॥
tan man raataa; sehaj subhaae |
Punjabi
ਤਾਂ ਉਸ ਦੀ ਦੇਹਿ ਤੇ ਆਤਮਾ ਨਿਰਯਤਨ ਹੀ ਉਸ ਦੇ ਪ੍ਰੇਮ ਨਾਲ ਰੰਗੇ ਜਾਂਦੇ ਹਨ।
English
then his body and mind are attuned to His Love with intuitive ease.
ਬਾਣੀ ਵਜੈ. ਸਬਦਿ ਵਜਾਏ; ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥
baanee vajai. sabad vajaae; guramukh bhagat thaae paavaniaa |5|
Punjabi
ਪਵਿੱਤ੍ਰ ਪੁਰਸ਼, ਜਿਸ ਦੇ ਅੰਦਰ ਗੁਰਬਾਣੀ ਗੂੰਜਦੀ ਤੇ ਬੈਕੁੰਠੀ ਕੀਰਤਨ ਹੁੰਦਾ ਹੈ, ਦੀ ਸੇਵਾ ਕਬੂਲ ਹੋ ਜਾਂਦੀ ਹੈ।
English
The Word of His Bani vibrates, and the Word of His Shabad resounds, for the Gurmukh whose devotional worship is accepted. ||5||
ਬਹੁ ਤਾਲ ਪੂਰੇ; ਵਾਜੇ ਵਜਾਏ ॥
bahu taal poore; vaaje vajaae |
Punjabi
ਅਧਰਮੀ ਸੁਰਤਾਲ ਮਿਲਾਉਂਦਾ ਹੈ ਅਤੇ ਘਣੇ ਸੰਗੀਤਕ ਸਾਜ਼ ਵਜਾਉਂਦਾ ਹੈ,
English
One may beat upon and play all sorts of instruments,
ਨਾ ਕੋ ਸੁਣੇ; ਨ ਮੰਨਿ ਵਸਾਏ ॥
naa ko sune; na man vasaae |
Punjabi
ਪ੍ਰੰਤੂ ਨਾਂ ਕੋਈ ਉਨ੍ਹਾਂ ਨੂੰ ਸਰਵਣ ਕਰਦਾ ਤੇ ਨਾਂ ਹੀ ਚਿੱਤ ਅੰਦਰ ਟਿਕਾਉਂਦਾ ਹੈ।
English
but no one will listen, and no one will enshrine it in the mind.
ਮਾਇਆ ਕਾਰਣਿ ਪਿੜ ਬੰਧਿ ਨਾਚੈ; ਦੂਜੈ ਭਾਇ ਦੁਖੁ ਪਾਵਣਿਆ ॥੬॥
maaeaa kaaran pirr bandh naachai; doojai bhaae dukh paavaniaa |6|
Punjabi
ਪੈਸੇ ਟੁੱਕਰ ਦੀ ਖਾਤਰ ਅਖਾੜਾ ਬਣਾ ਕੇ ਉਹ ਲਿਰਤਕਾਰੀ ਕਰਦਾ ਹੈ। ਦਵੈਤ-ਭਾਵ ਦੇ ਰਾਹੀਂ ਉਹ ਤਕਲੀਫ ਉਠਾਉਂਦਾ ਹੈ।
English
For the sake of Maya, they set the stage and dance, but they are in love with duality, and they obtain only sorrow. ||6||
ਜਿਸੁ ਅੰਤਰਿ ਪ੍ਰੀਤਿ ਲਗੈ; ਸੋ ਮੁਕਤਾ ॥
jis antar preet lagai; so mukataa |
Punjabi
ਜਿਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆਂ ਹੈ ਉਹ ਬੰਦ ਖਲਾਸ ਹੈ।
English
Those whose inner beings are attached to the Lord's Love are liberated.
ਇੰਦ੍ਰੀ ਵਸਿ; ਸਚ ਸੰਜਮਿ ਜੁਗਤਾ ॥
eindree vas; sach sanjam jugataa |
Punjabi
ਆਪਣੇ ਭੋਗ-ਅੰਗ ਨੂੰ ਕਾਬੂ ਕਰਕੇ ਪ੍ਰਾਣੀ ਸੱਚ ਤੇ ਸਵੈ-ਕਾਬੂ ਦੇ ਰਸਤੇ ਨੂੰ ਪਾ ਲੈਂਦਾ ਹੈ।
English
They control their sexual desires, and their lifestyle is the self-discipline of Truth.
ਗੁਰ ਕੈ ਸਬਦਿ ਸਦਾ ਹਰਿ ਧਿਆਏ; ਏਹਾ ਭਗਤਿ ਹਰਿ ਭਾਵਣਿਆ ॥੭॥
gur kai sabad sadaa har dhiaae; ehaa bhagat har bhaavaniaa |7|
Punjabi
ਗੁਰਾਂ ਦੇ ਉਪਦੇਸ਼ ਤਾਬੇ ਉਹ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਇਹ ਅਨੁਰਾਗ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ।
English
Through the Word of the Guru's Shabad, they meditate forever on the Lord. This devotional worship is pleasing to the Lord. ||7||
ਗੁਰਮੁਖਿ ਭਗਤਿ; ਜੁਗ ਚਾਰੇ ਹੋਈ ॥
guramukh bhagat; jug chaare hoee |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਹੀ ਚੌਹਾਂ ਯੁਗਾਂ ਅੰਦਰ ਸਾਹਿਬ ਦੀ ਪ੍ਰੇਮ-ਮਈ ਸੇਵਾ ਪਰਾਪਤ ਹੁੰਦੀ ਹੈ।
English
To live as Gurmukh is devotional worship, throughout the four ages.
ਹੋਰਤੁ ਭਗਤਿ; ਨ ਪਾਏ ਕੋਈ ॥
horat bhagat; na paae koee |
Punjabi
ਕਿਸੇ ਹੋਰਸ ਜਰੀਏ ਨਾਲ ਸਾਹਿਬ ਦੀ ਪ੍ਰੇਮ-ਮਈ ਸੇਵਾ ਕੋਈ ਜਣਾ ਪਰਾਪਤ ਨਹੀਂ ਕਰ ਸਕਦਾ।
English
This devotional worship is not obtained by any other means.
ਨਾਨਕ. ਨਾਮੁ ਗੁਰ ਭਗਤੀ ਪਾਈਐ; ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥
naanak. naam gur bhagatee paaeeai; gur charanee chit laavaniaa |8|20|21|
Punjabi
ਨਾਨਕ, ਮਾਲਕ ਦਾ ਨਾਮ ਗੁਰਾਂ ਦੀ ਟਹਿਲ ਸੇਵਾ ਅਤੇ ਗੁਰਾਂ ਦੇ ਪੈਰਾਂ ਨਾਲ ਮਨ ਜੋੜਣ ਦੁਆਰਾ ਪਾਇਆ ਜਾਂਦਾ ਹੈ।
English
O Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਸਚਾ ਸੇਵੀ; ਸਚੁ ਸਾਲਾਹੀ ॥
sachaa sevee; sach saalaahee |
Punjabi
ਸੱਚੇ ਸਾਈਂ ਦੀ ਮੈਂ ਘਾਲ ਕਮਾਉਂਦਾ ਹਾਂ ਤੇ ਸੱਚੇ ਸਾਈਂ ਦੀ ਹੀ ਪਰਸੰਸਾ ਕਰਦਾ ਹਾਂ।
English
Serve the True One, and praise the True One.
ਸਚੈ ਨਾਇ; ਦੁਖੁ ਕਬ ਹੀ ਨਾਹੀ ॥
sachai naae; dukh kab hee naahee |
Punjabi
ਸੱਚੇ ਨਾਮ ਨਾਲ ਆਦਮੀ ਨੂੰ ਕਸ਼ਟ ਕਦਾਚਿਤ ਨਹੀਂ ਚਿਮੜਦਾ।
English
With the True Name, pain shall never afflict you.
ਸੁਖਦਾਤਾ ਸੇਵਨਿ ਸੁਖੁ ਪਾਇਨਿ; ਗੁਰਮਤਿ ਮੰਨਿ ਵਸਾਵਣਿਆ ॥੧॥
sukhadaataa sevan sukh paaein; guramat man vasaavaniaa |1|
Punjabi
ਜੋ ਆਰਾਮ ਬਖਸ਼ਣਹਾਰ ਦੀ ਸੇਵਾ ਕਰਦੇ ਹਨ, ਉਹ ਆਰਾਮ ਪਾਉਂਦੇ ਹਨ, ਅਤੇ ਗੁਰਾਂ ਦੀ ਸਿਆਣਪ ਨੂੰ ਆਪਣੇ ਦਿਲ ਵਿੱਚ ਟਿਕਾਉਂਦੇ ਹਨ।
English
Those who serve the Giver of peace find peace. They enshrine the Guru's Teachings within their minds. ||1||
ਹਉ ਵਾਰੀ ਜੀਉ ਵਾਰੀ; ਸੁਖ ਸਹਜਿ ਸਮਾਧਿ ਲਗਾਵਣਿਆ ॥
hau vaaree jeeo vaaree; sukh sehaj samaadh lagaavaniaa |
Punjabi
ਮੈਂ ਬਲਿਹਾਰ ਹਾਂ, ਮੇਰੀ ਜਿੰਦਗੀ ਬਲਿਹਾਰ ਹੈ, ਉਨ੍ਹਾਂ ਉਤੋਂ ਜੋ ਸੁਖੈਨ ਹੀ ਅਡੋਲਤਾ ਅੰਦਰ ਤਾੜੀ ਲਾਉਂਦੇ ਹਨ।
English
I am a sacrifice, my soul is a sacrifice, to those who intuitively enter into the peace of Samaadhi.
ਜੋ ਹਰਿ ਸੇਵਹਿ. ਸੇ ਸਦਾ ਸੋਹਹਿ; ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥
jo har seveh. se sadaa soheh; sobhaa surat suhaavaniaa |1| rahaau |
Punjabi
ਜੋ ਵਾਹਿਗੁਰੂ ਦੀ ਸੇਵਾ ਕਰਦੇ ਹਨ, ਉਹ ਹਮੇਸ਼ਾਂ ਸੁੰਦਰ ਭਾਸਦੇ ਹਨ ਅਤੇ ਸੁਭਾਇਮਾਨ ਹੈ ਉਨ੍ਹਾਂ ਦੀ ਵਡਿਆਈ ਅਤੇ ਸਮਝ ਸੋਚ। ਠਹਿਰਾਉ।
English
Those who serve the Lord are always beautiful. The glory of their intuitive awareness is beautiful. ||1||Pause||
ਸਭੁ ਕੋ; ਤੇਰਾ ਭਗਤੁ ਕਹਾਏ ॥
sabh ko; teraa bhagat kahaae |
Punjabi
ਹਰ ਜਣਾ ਆਪਦੇ ਆਪ ਨੂੰ ਤੇਰਾ ਉਪਾਸ਼ਕ ਅਖਵਾਉਂਦਾ ਹੈ।
English
All call themselves Your devotees,
ਸੇਈ ਭਗਤ; ਤੇਰੈ ਮਨਿ ਭਾਏ ॥
seee bhagat; terai man bhaae |
Punjabi
ਕੇਵਲ ਉਹੀ ਤੇਰੇ ਉਪਾਸ਼ਕ ਹਨ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੈ ਮਾਲਕ!
English
but they alone are Your devotees, who are pleasing to Your mind.
ਸਚੁ ਬਾਣੀ ਤੁਧੈ ਸਾਲਾਹਨਿ; ਰੰਗਿ ਰਾਤੇ ਭਗਤਿ ਕਰਾਵਣਿਆ ॥੨॥
sach baanee tudhai saalaahan; rang raate bhagat karaavaniaa |2|
Punjabi
ਸੱਚੀ ਗੁਰਬਾਣੀ ਦੇ ਜਰੀਏ ਉਹੀ ਤੇਰੀ ਸਿਫ਼ਤ-ਸਨਾ ਕਰਦੇ ਹਨ ਅਤੇ ਤੇਰੀ ਪ੍ਰੀਤ ਨਾਲ ਰੰਗੇ ਹੋਏ ਉਹ ਪ੍ਰੇਮ-ਮਈ ਘਾਲ ਕਮਾਉਂਦੇ ਹਨ।
English
Through the True Word of Your Bani, they praise You; attuned to Your Love, they worship You with devotion. ||2||
ਸਭੁ ਕੋ; ਸਚੇ ਹਰਿ ਜੀਉ. ਤੇਰਾ ॥
sabh ko; sache har jeeo. teraa |
Punjabi
ਸਾਰੇ ਤੇਰੇ ਹਨ, ਹੈ ਮੇਰੇ ਪੂਜਯ ਸੱਚੇ ਵਾਹਿਗੁਰੂ!
English
All are Yours, O Dear True Lord.
ਗੁਰਮੁਖਿ ਮਿਲੈ; ਤਾ ਚੂਕੈ ਫੇਰਾ ॥
guramukh milai; taa chookai feraa |
Punjabi
ਜਦ ਇਨਸਾਨ ਮੁਖੀ ਗੁਰਦੇਵ ਜੀ ਨੂੰ ਮਿਲ ਪੈਦਾ ਹੈ, ਤਦ ਉਸ ਦਾ ਆਵਾਉਗਣ ਦਾ ਚੱਕ ਮੁਕ ਜਾਂਦਾ ਹੈ।
English
Meeting the Gurmukh, this cycle of reincarnation comes to an end.
ਜਾ ਤੁਧੁ ਭਾਵੈ. ਤਾ ਨਾਇ ਰਚਾਵਹਿ; ਤੂੰ ਆਪੇ ਨਾਉ ਜਪਾਵਣਿਆ ॥੩॥
jaa tudh bhaavai. taa naae rachaaveh; toon aape naau japaavaniaa |3|
Punjabi
ਜਦ ਤੂੰ ਚਾਹੁੰਦਾ ਹੈ ਤੂੰ ਤਦ ਬੰਦੇ ਨੂੰ ਆਪਦੇ ਨਾਮ ਅੰਦਰ ਗਚ ਕਰ ਦਿੰਦਾ ਹੈ ਅਤੇ ਤੂੰ ਖੁਦ ਹੀ ਉਸ ਪਾਸੋਂ ਆਪਣੇ ਨਾਮ ਦਾ ਉਚਾਰਣ ਕਰਵਾਉਂਦਾ ਹੈ।
English
When it pleases Your Will, then we merge in the Name. You Yourself inspire us to chant the Name. ||3||
ਗੁਰਮਤੀ; ਹਰਿ ਮੰਨਿ ਵਸਾਇਆ ॥
guramatee; har man vasaaeaa |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਵਾਹਿਗੁਰੂ ਨੂੰ ਆਪਦੇ ਚਿੱਤ ਅੰਦਰ ਅਸਥਾਪਨ ਕੀਤਾ ਹੈ।
English
Through the Guru's Teachings, I enshrine the Lord within my mind.
ਹਰਖੁ ਸੋਗੁ; ਸਭੁ ਮੋਹੁ ਗਵਾਇਆ ॥
harakh sog; sabh mohu gavaaeaa |
Punjabi
ਖੁਸ਼ੀ, ਗਮੀ ਅਤੇ ਸਮੂਹ ਸੰਸਾਰੀ ਮਮਤਾ ਮੈਂ ਜੜ੍ਹੋ ਪੁੱਟ ਛੱਡੀਆਂ ਹਨ।
English
Pleasure and pain, and all emotional attachments are gone.
ਇਕਸੁ ਸਿਉ ਲਿਵ ਲਾਗੀ ਸਦ ਹੀ; ਹਰਿ ਨਾਮੁ ਮੰਨਿ ਵਸਾਵਣਿਆ ॥੪॥
eikas siau liv laagee sad hee; har naam man vasaavaniaa |4|
Punjabi
ਇਕ ਸਾਹਿਬ ਦੇ ਸਨੇਹ ਨਾਲ ਮੈਂ ਸਦੀਵ ਹੀ ਰੰਗਿਆ ਹੋਇਆ ਹਾਂ ਅਤੇ ਰੱਬ ਦੇ ਨਾਮ ਨੂੰ ਮੈਂ ਆਪਦੇ ਰਿਦੇ ਵਿੱਚ ਟਿਕਾਇਆ ਹੋਇਆ ਹੈ।
English
I am lovingly centered on the One Lord forever. I enshrine the Lord's Name within my mind. ||4||
ਭਗਤ ਰੰਗਿ ਰਾਤੇ; ਸਦਾ ਤੇਰੈ ਚਾਏ ॥
bhagat rang raate; sadaa terai chaae |
Punjabi
ਅਨੁਰਾਗੀ ਤੇਰੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇਹਮੇਸ਼ਾ ਤੇਰੇ ਅਨੰਦ ਅੰਦਰ ਹਨ, ਹੈ ਸੁਆਮੀ।
English
Your devotees are attuned to Your Love; they are always joyful.
ਨਉ ਨਿਧਿ ਨਾਮੁ; ਵਸਿਆ ਮਨਿ ਆਏ ॥
nau nidh naam; vasiaa man aae |
Punjabi
ਨਾਮ ਦੇ ਨੌ ਖ਼ਜ਼ਾਨੇ ਆ ਕੇ ਉਨ੍ਹਾਂ ਦਾ ਚਿੱਤ ਅੰਦਰ ਟਿਕੇ ਹੋਏ ਹਨ।
English
The nine treasures of the Naam come to dwell within their minds.
ਪੂਰੈ ਭਾਗਿ ਸਤਿਗੁਰੁ ਪਾਇਆ; ਸਬਦੇ ਮੇਲਿ ਮਿਲਾਵਣਿਆ ॥੫॥
poorai bhaag satigur paaeaa; sabade mel milaavaniaa |5|
Punjabi
ਪੂਰਨ ਚੰਗੀ ਕਿਸਮਤ ਦੁਆਰਾ ਉਹ ਸੱਚੇ ਗੁਰਾਂ ਨੂੰ ਪਰਾਪਤ ਕਰਦੇ ਹਨ, ਜੋ ਨਾਮ ਦੇ ਰਾਹੀਂ, ਉਨ੍ਹਾਂ ਨੂੰ ਸੁਆਮੀ ਦੇ ਮਿਲਾਪ ਵਿੱਚ ਮਿਲਾ ਦਿੰਦੇ ਹਨ।
English
By perfect destiny, they find the True Guru, and through the Word of the Shabad, they are united in the Lord's Union. ||5||
ਤੂੰ ਦਇਆਲੁ; ਸਦਾ ਸੁਖਦਾਤਾ ॥
toon deaal; sadaa sukhadaataa |
Punjabi
ਤੂੰ ਮਿਹਰਵਾਨ ਤੇ ਹਮੇਸ਼ਾਂ ਆਰਾਮ ਬਖਸ਼ਣਹਾਰ ਹੈ।
English
You are Merciful, and always the Giver of peace.
ਤੂੰ ਆਪੇ ਮੇਲਿਹਿ; ਗੁਰਮੁਖਿ ਜਾਤਾ ॥
toon aape melihi; guramukh jaataa |
Punjabi
ਤੂੰ ਆਪ ਹੀ ਇਨਸਾਨ ਨੂੰ ਆਪਦੇ ਨਾਲ ਮਿਲਾਉਂਦਾ ਹੈ ਅਤੇ ਗੁਰਾਂ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।
English
You Yourself unite us; You are known only to the Gurmukhs.
ਤੂੰ ਆਪੇ ਦੇਵਹਿ ਨਾਮੁ ਵਡਾਈ; ਨਾਮਿ ਰਤੇ ਸੁਖੁ ਪਾਵਣਿਆ ॥੬॥
toon aape deveh naam vaddaaee; naam rate sukh paavaniaa |6|
Punjabi
ਤੂੰ ਖੁਦ ਹੀ ਆਪਦੇ ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ। ਨਾਮ ਨਾਲ ਰੰਗੀਜਣ ਦੁਆਰਾ ਪ੍ਰਾਣੀ ਆਰਾਮ ਪਾਉਂਦਾ ਹੈ।
English
You Yourself bestow the glorious greatness of the Naam; attuned to the Naam, we find peace. ||6||
ਸਦਾ ਸਦਾ ਸਾਚੇ; ਤੁਧੁ ਸਾਲਾਹੀ ॥
sadaa sadaa saache; tudh saalaahee |
Punjabi
ਹਮੇਸ਼ਾਂ ਤੇ ਹਮੇਸ਼ਾਂ ਹੈ ਸੱਚੇ ਸੁਆਮੀ ਮੈਂ ਤੇਰੀ ਉਸਤਤੀ ਕਰਦਾ ਹਾਂ।
English
Forever and ever, O True Lord, I praise You.
ਗੁਰਮੁਖਿ ਜਾਤਾ; ਦੂਜਾ ਕੋ ਨਾਹੀ ॥
guramukh jaataa; doojaa ko naahee |
Punjabi
ਗੁਰਾਂ ਦੇ ਰਾਹੀਂ ਮੈਂ ਅਨੁਭਵ ਕੀਤਾ ਹੈ ਕਿ ਦੂਸਰਾ ਹੋਰ ਕੋਈ ਨਹੀਂ।
English
As Gurmukh, I know no other at all.
ਏਕਸੁ ਸਿਉ ਮਨੁ ਰਹਿਆ ਸਮਾਏ; ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥
ekas siau man rahiaa samaae; man maniai maneh milaavaniaa |7|
Punjabi
ਇਕ ਸੁਆਮੀ ਨਾਲ ਮੇਰਾ ਚਿੱਤ ਅਭੇਦ ਹੋਇਆ ਰਹਿੰਦਾ ਹੈ। ਜਦ ਇਨਸਾਨ ਸਾਹਿਬ ਦਾ ਅਨੁਰਾਗੀ ਹੋ ਜਾਂਦਾ ਹੈ ਉਹ ਉਸ ਨੂੰ ਉਸ ਦੇ ਮਨ ਵਿੱਚ ਹੀ ਆ ਮਿਲਦਾ ਹੈ।
English
My mind remains immersed in the One Lord; my mind surrenders to Him, and in my mind I meet Him. ||7||
ਗੁਰਮੁਖਿ ਹੋਵੈ; ਸੋ ਸਾਲਾਹੇ ॥
guramukh hovai; so saalaahe |
Punjabi
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਮਾਲਕ ਦੀ ਪਰਸੰਸਾ ਕਰਦਾ ਹੈ।
English
One who becomes Gurmukh, praises the Lord.
ਸਾਚੇ ਠਾਕੁਰ ਵੇਪਰਵਾਹੇ ॥
saache tthaakur veparavaahe |
Punjabi
ਸੱਚਾ ਸਾਹਿਬ ਮੁਛੰਦਗੀ-ਰਹਿਤ ਹੈ।
English
Our True Lord and Master is Carefree.
ਨਾਨਕ. ਨਾਮੁ ਵਸੈ ਮਨ ਅੰਤਰਿ; ਗੁਰਸਬਦੀ ਹਰਿ ਮੇਲਾਵਣਿਆ ॥੮॥੨੧॥੨੨॥
naanak. naam vasai man antar; gurasabadee har melaavaniaa |8|21|22|
Punjabi
ਨਾਨਕ ਗੁਰਾਂ ਦੇ ਵੁਪਦੇਸ਼ ਦੁਆਰਾ ਨਾਮ ਚਿੱਤ ਵਿੱਚ ਨਿਵਾਸ ਕਰ ਲੈਂਦਾ ਹੈ ਅਤੇ ਇਨਸਾਨ ਵਾਹਿਗੁਰੂ ਨਾਲ ਮਿਲ ਪੈਦਾ ਹੈ।
English
O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਤੇਰੇ ਭਗਤ ਸੋਹਹਿ; ਸਾਚੈ ਦਰਬਾਰੇ ॥
tere bhagat soheh; saachai darabaare |
Punjabi
ਤੇਰੇ ਜਾਨਿਸਾਰ ਤੇਰੀ ਸੱਚੀ ਦਰਗਾਹ ਅੰਦਰ ਸੋਹਣੇ ਲਗਦੇ ਹਨ।
English
Your devotees look beautiful in the True Court.
ਗੁਰ ਕੈ ਸਬਦਿ; ਨਾਮਿ ਸਵਾਰੇ ॥
gur kai sabad; naam savaare |
Punjabi
ਗੁਰਾਂ ਦੇ ਉਪਦੇਸ਼ ਰਾਹੀਂ ਉਹ ਨਾਮ ਨਾਲ ਸਸ਼ੋਭਤ ਹੋ ਜਾਂਦੇ ਹਨ।
English
Through the Word of the Guru's Shabad, they are adorned with the Naam.
ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣ ਕਹਿ ਗੁਣੀ ਸਮਾਵਣਿਆ ॥੧॥
sadaa anand raheh din raatee; gun keh gunee samaavaniaa |1|
Punjabi
ਦਿਨ ਰਾਤ ਉਹ ਸਦੀਵ ਹੀ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਸ ਦੀ ਕੀਰਤੀ ਉਚਾਰਨ ਕਰ ਕੇ ਕੀਰਤੀ-ਮਾਨ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
English
They are forever in bliss, day and night; chanting the Glorious Praises of the Lord, they merge with the Lord of Glory. ||1||