Ang 123
ਹਉ ਵਾਰੀ ਜੀਉ ਵਾਰੀ; ਨਾਮੁ ਸੁਣਿ ਮੰਨਿ ਵਸਾਵਣਿਆ ॥
hau vaaree jeeo vaaree; naam sun man vasaavaniaa |
Punjabi
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਨਾਮ ਨੂੰ ਸਰਵਣ ਕਰਦੇ ਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
English
I am a sacrifice, my soul is a sacrifice, to those who hear and enshrine the Naam within their minds.
ਹਰਿ ਜੀਉ ਸਚਾ. ਊਚੋ ਊਚਾ; ਹਉਮੈ ਮਾਰਿ. ਮਿਲਾਵਣਿਆ ॥੧॥ ਰਹਾਉ ॥
har jeeo sachaa. aoocho aoochaa; haumai maar. milaavaniaa |1| rahaau |
Punjabi
ਪੂਜਯ ਸੱਚਾ ਵਾਹਿਗੁਰੂ ਬੁਲੰਦਾਂ ਦਾ ਪਰਮ ਬੁਲੰਦ, ਉਨ੍ਹਾਂ ਦਾ ਹੰਕਾਰ ਦੂਰ ਕਰਕੇ ਆਪਦੇ ਨਾਲ ਉਨ੍ਹਾਂ ਨੂੰ ਮਿਲਾ ਲੈਂਦਾ ਹੈ। ਠਹਿਰਾਉ।
English
The Dear Lord, the True One, the Highest of the High, subdues their ego and blends them with Himself. ||1||Pause||
ਹਰਿ ਜੀਉ ਸਾਚਾ; ਸਾਚੀ ਨਾਈ ॥
har jeeo saachaa; saachee naaee |
Punjabi
ਮਾਣਨੀਯ ਮਾਲਕ ਸੱਚਾ ਹੈ ਅਤੇ ਸੱਚਾ ਹੈ ਉਸ ਦਾ ਨਾਮ।
English
True is the Dear Lord, and True is His Name.
ਗੁਰ ਪਰਸਾਦੀ; ਕਿਸੈ ਮਿਲਾਈ ॥
gur parasaadee; kisai milaaee |
Punjabi
ਗੁਰਾਂ ਦੀ ਦਇਆ ਦੁਆਰਾ ਉਹ ਕਿਸੇ ਵਿਰਲੇ ਨੂੰ ਆਪਦੇ ਨਾਲ ਮਿਲਾਉਂਦਾ ਹੈ।
English
By Guru's Grace, some merge with Him.
ਗੁਰ ਸਬਦਿ ਮਿਲਹਿ. ਸੇ ਵਿਛੁੜਹਿ ਨਾਹੀ; ਸਹਜੇ ਸਚਿ ਸਮਾਵਣਿਆ ॥੨॥
gur sabad mileh. se vichhurreh naahee; sahaje sach samaavaniaa |2|
Punjabi
ਗੁਰਾਂ ਦੇ ਉਪਦੇਸ਼ ਤਾਬੇ ਜੋ ਵਾਹਿਗੁਰੂ ਨੂੰ ਮਿਲੇ ਹਨ ਉਹ ਮੁੜ ਵਿਛੜਦੇ ਨਹੀਂ। ਉਹ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
English
Through the Word of the Guru's Shabad, those who merge with the Lord shall not be separated from Him again. They merge with intuitive ease into the True Lord. ||2||
ਤੁਝ ਤੇ ਬਾਹਰਿ; ਕਛੂ ਨ ਹੋਇ ॥
tujh te baahar; kachhoo na hoe |
Punjabi
ਤੇਰੇ ਬਗੇਰ, ਹੈ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।
English
There is nothing beyond You;
ਤੂੰ ਕਰਿ ਕਰਿ ਵੇਖਹਿ; ਜਾਣਹਿ ਸੋਇ ॥
toon kar kar vekheh; jaaneh soe |
Punjabi
ਕੇਵਲ ਤੂੰ ਹੀ ਆਪਦੇ ਕੰਮਾਂ ਨੂੰ ਕਰਦਾ ਦੇਖਦਾ ਅਤੇ ਚੰਗੀ ਤਰ੍ਰਾਂ ਜਾਣਦਾ ਹੈ।
English
You are the One who does, sees, and knows.
ਆਪੇ ਕਰੇ ਕਰਾਏ ਕਰਤਾ; ਗੁਰਮਤਿ ਆਪਿ ਮਿਲਾਵਣਿਆ ॥੩॥
aape kare karaae karataa; guramat aap milaavaniaa |3|
Punjabi
ਖੁਦ ਹੀ ਸਿਰਜਣਹਾਰ ਕਰਦਾ ਤੇ ਕਰਾਉਂਦਾ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਬੰਦੇ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
English
The Creator Himself acts, and inspires others to act. Through the Guru's Teachings, He blends us into Himself. ||3||
ਕਾਮਣਿ ਗੁਣਵੰਤੀ; ਹਰਿ ਪਾਏ ॥
kaaman gunavantee; har paae |
Punjabi
ਉਹ ਨੇਕੀ ਨਿਪੁੰਨ ਪਤਨੀ ਵਾਹਿਗੁਰੂ ਨੂੰ ਪਾ ਲੈਂਦੀ ਹੈ,
English
The virtuous soul-bride finds the Lord;
ਭੈ ਭਾਇ; ਸੀਗਾਰੁ ਬਣਾਏ ॥
bhai bhaae; seegaar banaae |
Punjabi
ਜੋ ਪਤੀ ਦੇ ਡਰ ਤੇ ਪਿਆਰ ਨੂੰ ਆਪਣਾ ਹਾਰ ਸ਼ਿੰਗਾਰ ਬਣਾਉਂਦੀ ਹੈ।
English
she decorates herself with the Love and the Fear of God.
ਸਤਿਗੁਰੁ ਸੇਵਿ ਸਦਾ ਸੋਹਾਗਣਿ; ਸਚ ਉਪਦੇਸਿ ਸਮਾਵਣਿਆ ॥੪॥
satigur sev sadaa sohaagan; sach upades samaavaniaa |4|
Punjabi
ਜੋ ਸੱਚੇ ਗੁਰਾਂ ਦੀ ਟਹਿਲ ਕਾਮਉਂਦੀ ਹੈ ਉਹ ਹਮੇਸ਼ਾਂ ਲਈ ਚੰਗੀ ਵਸਣ ਵਾਲੀ ਵਹੁਟੀ ਹੈ ਅਤੇ ਉਸ ਦੇ ਸੰਚੇ ਉਪਦੇਸ਼ ਵਿੱਚ ਲੀਨ ਹੋ ਜਾਂਦੀ ਹੈ।
English
She who serves the True Guru is forever a happy soul-bride. She is absorbed in the true teachings. ||4||
ਸਬਦੁ ਵਿਸਾਰਨਿ; ਤਿਨਾ. ਠਉਰੁ ਨ ਠਾਉ ॥
sabad visaaran; tinaa. tthaur na tthaau |
Punjabi
ਜੋ ਨਾਮ ਨੂੰ ਭੁਲਾਉਂਦੇ ਹਨ ਉਨ੍ਹਾਂ ਦਾ ਕੋਈ ਟਿਕਾਣਾ ਜਾ ਆਰਾਮ ਦਾ ਅਸਥਾਨ ਨਹੀਂ।
English
Those who forget the Word of the Shabad have no home and no place of rest.
ਭ੍ਰਮਿ ਭੂਲੇ; ਜਿਉ ਸੁੰਞੈ ਘਰਿ ਕਾਉ ॥
bhram bhoole; jiau sunyai ghar kaau |
Punjabi
ਉਹ ਸੁਨਸਾਨ ਮਕਾਨ ਵਿੱਚ ਕਾਂ ਦੇ ਵਾਙੂ ਵਹਿਮ ਅੰਦਰ ਭਟਕਦੇ ਫਿਰਦੇ ਹਨ।
English
They are deluded by doubt, like a crow in a deserted house.
ਹਲਤੁ ਪਲਤੁ ਤਿਨੀ ਦੋਵੈ ਗਵਾਏ; ਦੁਖੇ ਦੁਖਿ ਵਿਹਾਵਣਿਆ ॥੫॥
halat palat tinee dovai gavaae; dukhe dukh vihaavaniaa |5|
Punjabi
ਇਹ ਲੋਕ ਅਤੇ ਪ੍ਰਲੋਕ ਉਹ ਦੋਵੇ ਹੀ ਵੰਞਾ ਲੈਂਦੇ ਹਨ ਅਤੇ ਆਪਣਾ ਜੀਵਨ ਅਤਿਅੰਤ ਤਕਲੀਫ ਅੰਦਰ ਗੁਜਾਰਦੇ ਹਨ।
English
They forfeit both this world and the next, and they pass their lives suffering in pain and misery. ||5||
ਲਿਖਦਿਆ ਲਿਖਦਿਆ; ਕਾਗਦ ਮਸੁ ਖੋਈ ॥
likhadiaa likhadiaa; kaagad mas khoee |
Punjabi
ਲਿਖਦਿਆਂ ਤੇ ਲਿਖਦਿਆਂ ਉਨ੍ਹਾ ਦਾ ਕਾਗਜ ਤੇ ਸਿਆਹੀ ਨਿਖੁਟ ਜਾਂਦੇ ਹਨ।
English
Writing on and on endlessly, they run out of paper and ink.
ਦੂਜੈ ਭਾਇ; ਸੁਖੁ ਪਾਏ ਨ ਕੋਈ ॥
doojai bhaae; sukh paae na koee |
Punjabi
ਦਵੈਤ-ਭਾਵ ਵਿੱਚ ਕਦੇ ਕਿਸੇ ਨੂੰ ਭੀ ਆਰਾਮ ਪਰਾਪਤ ਨਹੀਂ ਹੋਇਆ।
English
Through the love with duality, no one has found peace.
ਕੂੜੁ ਲਿਖਹਿ ਤੈ ਕੂੜੁ ਕਮਾਵਹਿ; ਜਲਿ ਜਾਵਹਿ. ਕੂੜਿ ਚਿਤੁ ਲਾਵਣਿਆ ॥੬॥
koorr likheh tai koorr kamaaveh; jal jaaveh. koorr chit laavaniaa |6|
Punjabi
ਝੂਠ ਉਹ ਲਿਖਦੇ ਹਨ, ਝੂਠ ਦਾ ਉਹ ਅਭਿਆਸ ਕਰਦੇ ਹਨ ਅਤੇ ਝੂਠ ਨਾਲ ਆਪਦਾ ਮਨ ਜੋੜ ਕੇ ਉਹ ਸੜ-ਸੁਆਹ ਹੋ ਜਾਂਦੇ ਹਨ।
English
They write falsehood, and they practice falsehood; they are burnt to ashes by focusing their consciousness on falsehood. ||6||
ਗੁਰਮੁਖਿ; ਸਚੋ ਸਚੁ ਲਿਖਹਿ ਵੀਚਾਰੁ ॥
guramukh; sacho sach likheh veechaar |
Punjabi
ਪਵਿੱਤ੍ਰ ਪੁਰਸ਼ ਨਿਰੋਲ ਸੱਚ ਹੀ ਲਿਖਦੇ ਅਤੇ ਸੋਚਦੇ ਸਮਝਦੇ ਹਨ।
English
The Gurmukhs write and reflect on Truth, and only Truth.
ਸੇ ਜਨ ਸਚੇ; ਪਾਵਹਿ ਮੋਖ ਦੁਆਰੁ ॥
se jan sache; paaveh mokh duaar |
Punjabi
ਉਹ ਸੱਚੇ ਪੁਰਸ਼ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
English
The true ones find the gate of salvation.
ਸਚੁ ਕਾਗਦੁ ਕਲਮ ਮਸਵਾਣੀ; ਸਚੁ ਲਿਖਿ ਸਚਿ ਸਮਾਵਣਿਆ ॥੭॥
sach kaagad kalam masavaanee; sach likh sach samaavaniaa |7|
Punjabi
ਸੱਚਾ ਹੈ ਕਾਗਜ, ਕਲਮ ਅਤੇ ਦਵਾਤ ਉਨ੍ਹਾਂ ਦੀ ਜੋ ਸੱਚ ਨੂੰ ਲਿਖ ਕੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
English
True is their paper, pen and ink; writing Truth, they are absorbed in the True One. ||7||
ਮੇਰਾ ਪ੍ਰਭੁ; ਅੰਤਰਿ ਬੈਠਾ ਵੇਖੈ ॥
meraa prabh; antar baitthaa vekhai |
Punjabi
ਮੇਰਾ ਮਾਲਕ ਮਨੁੱਖਾਂ ਦੇ ਮਨ ਵਿੱਚ ਬਹਿ ਕੇ ਉਨ੍ਹਾਂ ਦੇ ਕਰਮ ਦੇਖ ਰਿਹਾ ਹੈ।
English
My God sits deep within the self; He watches over us.
ਗੁਰ ਪਰਸਾਦੀ ਮਿਲੈ; ਸੋਈ ਜਨੁ ਲੇਖੈ ॥
gur parasaadee milai; soee jan lekhai |
Punjabi
ਜੋ ਪੁਰਸ਼ ਗੁਰਾਂ ਦੀ ਮਿਹਰ ਦੁਆਰਾ ਵਾਹਿਗੁਰੂ ਨੂੰ ਮਿਲਦਾ ਹੈ ਉਹ ਹਿਸਾਬ ਕਿਤਾਬ ਵਿੱਚ (ਪਰਵਾਨ) ਹੈ।
English
Those who meet the Lord, by Guru's Grace, are acceptable.
ਨਾਨਕ. ਨਾਮੁ ਮਿਲੈ ਵਡਿਆਈ; ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥
naanak. naam milai vaddiaaee; poore gur te paavaniaa |8|22|23|
Punjabi
ਨਾਨਕ ਰੱਬ ਦੇ ਨਾਮ ਰਾਹੀਂ ਬਜੁਰਗੀ ਪਰਾਪਤ ਹੁੰਦੀ ਹੈ। ਪੂਰਨ ਗੁਰਾਂ ਪਾਸੋਂ ਨਾਮ ਪਾਹਿਆ ਜਾਂਦਾ ਹੈ।
English
O Nanak, glorious greatness is received through the Naam, which is obtained through the Perfect Guru. ||8||22||23||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਆਤਮ ਰਾਮ ਪਰਗਾਸੁ; ਗੁਰ ਤੇ ਹੋਵੈ ॥
aatam raam paragaas; gur te hovai |
Punjabi
ਗੁਰਾਂ ਤੋਂ ਹੀ ਸਰਬ-ਵਿਆਪਕ ਰੂਹ ਦਾ ਚਾਨਣ ਪ੍ਰਾਕਸ਼ ਹੁੰਦਾ ਹੈ।
English
The Divine Light of the Supreme Soul shines forth from the Guru.
ਹਉਮੈ ਮੈਲੁ ਲਾਗੀ; ਗੁਰਸਬਦੀ ਖੋਵੈ ॥
haumai mail laagee; gurasabadee khovai |
Punjabi
ਮਨੁੱਖ ਦੇ ਮਨ ਨੂੰ ਚਿਮੜੀ ਹੋਈ ਹੰਕਾਰ ਦੀ ਮਲੀਨਤਾ ਗੁਰਾਂ ਦੇ ਉਪਦੇਸ਼ ਦੁਆਰਾ ਉਤਰ ਜਾਂਦੀ ਹੈ।
English
The filth stuck to the ego is removed through the Word of the Guru's Shabad.
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ; ਭਗਤਿ ਕਰੇ ਹਰਿ ਪਾਵਣਿਆ ॥੧॥
man niramal anadin bhagatee raataa; bhagat kare har paavaniaa |1|
Punjabi
ਇਨਸਾਨ ਜੋ ਰੈਣ ਦਿਹੁੰ ਸਾਹਿਬ ਦੀ ਉਪਾਸ਼ਨਾ ਅੰਦਰ ਰੰਗਿਆ ਰਹਿੰਦਾ ਹੈ, ਪਵਿੱਤ੍ਰ ਹੋ ਜਾਂਦਾ ਅਤੇ ਪ੍ਰੇਮ-ਮਈ ਘਾਲ ਕਮਾਉਣ ਦੁਆਰਾ ਹਰੀ ਨੂੰ ਪਾ ਲੈਂਦਾ ਹੈ।
English
One who is imbued with devotional worship to the Lord night and day becomes pure. Worshipping the Lord, He is obtained. ||1||
ਹਉ ਵਾਰੀ ਜੀਉ ਵਾਰੀ; ਆਪਿ ਭਗਤਿ ਕਰਨਿ. ਅਵਰਾ ਭਗਤਿ ਕਰਾਵਣਿਆ ॥
hau vaaree jeeo vaaree; aap bhagat karan. avaraa bhagat karaavaniaa |
Punjabi
ਮੈਂ ਕੁਰਬਾਨ ਹਾਂ ਅਤੇ ਮੇਰੀ ਆਤਮਾ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਖੁਦ ਸੁਆਮੀ ਦੀ ਚਾਕਰੀ ਕਮਾਉਂਦੇ ਹਨ ਅਤੇ ਹੋਰਨਾ ਨੂੰ ਮਾਲਕ ਦੇ ਸਿਮਰਨ ਅੰਦਰ ਜੋੜਦੇ ਹਨ।
English
I am a sacrifice, my soul is a sacrifice, to those who themselves worship the Lord, and inspire others to worship Him as well.
ਤਿਨਾ ਭਗਤ ਜਨਾ ਕਉ. ਸਦ ਨਮਸਕਾਰੁ ਕੀਜੈ; ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
tinaa bhagat janaa kau. sad namasakaar keejai; jo anadin har gun gaavaniaa |1| rahaau |
Punjabi
ਸਦੀਵ ਹੀ ਉਨ੍ਹਾਂ ਪਵਿੱਤ੍ਰ ਪੁਰਸ਼ਾ ਨੂੰ ਪ੍ਰਣਾਮ ਕਰ ਜਿਹੜੇ ਰਾਤ੍ਰੀ ਤੇ ਦਿਹੁੰ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਹਿਨ ਕਰਦੇ ਹਨ। ਠਹਿਰਾਉ।
English
I humbly bow to those devotees who chant the Glorious Praises of the Lord, night and day. ||1||Pause||
ਆਪੇ ਕਰਤਾ ਕਾਰਣੁ ਕਰਾਏ ॥
aape karataa kaaran karaae |
Punjabi
ਸਿਰਜਣਹਾਰ ਖੁਦ ਹੀ ਕਾਰਜ ਕਰਦਾ ਹੈ।
English
The Creator Lord Himself is the Doer of deeds.
ਜਿਤੁ ਭਾਵੈ; ਤਿਤੁ ਕਾਰੈ ਲਾਏ ॥
jit bhaavai; tith kaarai laae |
Punjabi
ਉਹ ਬੰਦੇ ਨੂੰ ਉਸ ਕੰਮ ਲਾਉਂਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
English
As He pleases, He applies us to our tasks.
ਪੂਰੈ ਭਾਗਿ. ਗੁਰ ਸੇਵਾ ਹੋਵੈ; ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
poorai bhaag. gur sevaa hovai; gur sevaa te sukh paavaniaa |2|
Punjabi
ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਟਹਿਲ-ਸੇਵਾ ਕਮਾਈ ਜਾਂਦੀ ਹੈ। ਗੁਰਾਂ ਦੀ ਚਾਕਰੀ ਤੋਂ ਹੀ ਕੇਵਲ ਠੰਢ ਚੈਨ ਪਰਾਪਤ ਹੁੰਦੀ ਹੈ।
English
Through perfect destiny, we serve the Guru; serving the Guru, peace is found. ||2||
ਮਰਿ ਮਰਿ ਜੀਵੈ; ਤਾ ਕਿਛੁ ਪਾਏ ॥
mar mar jeevai; taa kichh paae |
Punjabi
ਜੇਕਰ ਆਦਮੀ ਆਪਣੇ ਆਪੇ ਨੂੰ ਨਵਿਰਤ ਕਰਕੇ ਜੀਵੇ ਤਦ ਉਸ ਨੂੰ ਕੁਝ ਪਰਾਪਤ ਹੁੰਦਾ ਹੈ।
English
Those who die, and remain dead while yet alive, obtain it.
ਗੁਰ ਪਰਸਾਦੀ; ਹਰਿ ਮੰਨਿ ਵਸਾਏ ॥
gur parasaadee; har man vasaae |
Punjabi
ਗੁਰਾਂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਆਪਦੇ ਚਿੱਤ ਵਿੱਚ ਟਿਕਾਉਂਦਾ ਹੈ।
English
By Guru's Grace, they enshrine the Lord within their minds.
ਸਦਾ ਮੁਕਤੁ ਹਰਿ ਮੰਨਿ ਵਸਾਏ; ਸਹਜੇ ਸਹਜਿ ਸਮਾਵਣਿਆ ॥੩॥
sadaa mukat har man vasaae; sahaje sehaj samaavaniaa |3|
Punjabi
ਜੋ ਸੁਆਮੀ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰਦਾ ਹੈ ਉਹ ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਸੁਖੈਨ ਹੀ ਮਾਲਕ ਅੰਦਰ ਲੀਨ ਹੋ ਜਾਂਦਾ ਹੈ।
English
Enshrining the Lord within their minds, they are liberated forever. With intuitive ease, they merge into the Lord. ||3||
ਬਹੁ ਕਰਮ ਕਮਾਵੈ; ਮੁਕਤਿ ਨ ਪਾਏ ॥
bahu karam kamaavai; mukat na paae |
Punjabi
ਆਦਮੀ ਘਲੇਰੇ ਕਰਮ ਕਾਂਡ ਕਰਦਾ ਹੈ ਪ੍ਰੰਤੂ ਕਲਿਆਨ ਨੂੰ ਪਰਾਪਤ ਨਹੀਂ ਹੁੰਦਾ।
English
They perform all sorts of rituals, but they do not obtain liberation through them.
ਦੇਸੰਤਰੁ ਭਵੈ; ਦੂਜੈ ਭਾਇ ਖੁਆਏ ॥
desantar bhavai; doojai bhaae khuaae |
Punjabi
ਮੁਲਕ ਵਿੱਚ ਉਹ ਭਟਕਦਾ ਫਿਰਦਾ ਹੈ ਅਤੇ ਉਹ ਹੋਰਸ ਦੀ ਪ੍ਰੀਤ ਦੇ ਕਾਰਨ ਤਬਾਹ ਹੋ ਜਾਂਦਾ ਹੈ।
English
They wander around the countryside, and in love with duality, they are ruined.
ਬਿਰਥਾ ਜਨਮੁ ਗਵਾਇਆ ਕਪਟੀ; ਬਿਨੁ ਸਬਦੈ. ਦੁਖੁ ਪਾਵਣਿਆ ॥੪॥
birathaa janam gavaaeaa kapattee; bin sabadai. dukh paavaniaa |4|
Punjabi
ਛਲੀਆਂ ਬੇਅਰਥ ਹੀ ਆਪਦਾ ਜੀਵਨ ਵੰਞਾ ਲੈਂਦਾ ਹੈ। ਹਰੀ ਦੇ ਨਾਮ ਦੇ ਬਾਝੋਂ ਉਹ ਕਸ਼ਟ ਸਹਾਰਦਾ ਹੈ।
English
The deceitful lose their lives in vain; without the Word of the Shabad, they obtain only misery. ||4||
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae |
Punjabi
ਜੋ ਆਪਦੇ ਭਟਕਦੇ ਹੋਏ ਮਨੂਹੈ ਨੂੰ ਰੋਕਦਾ ਹੈ ਅਤੇ ਹੋੜ ਕੇ ਇਸ ਨੂੰ ਅਡੋਲ ਰਖਦਾ ਹੈ,
English
Those who restrain their wandering mind, keeping it steady and stable,
ਗੁਰ ਪਰਸਾਦੀ; ਪਰਮ ਪਦੁ ਪਾਏ ॥
gur parasaadee; param pad paae |
Punjabi
ਉਹ ਗੁਰਾਂ ਦੀ ਦਇਆ ਦੁਆਰਾ ਮਹਾਨ ਉਚੇ ਮਰਤਬੇ ਨੂੰ ਪਾ ਲੈਂਦਾ ਹੈ।
English
obtain the supreme status, by Guru's Grace.
ਸਤਿਗੁਰੁ ਆਪੇ ਮੇਲਿ ਮਿਲਾਏ; ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
satigur aape mel milaae; mil preetam sukh paavaniaa |5|
Punjabi
ਸੱਚੇ ਗੁਰੂ ਜੀ ਆਪ ਹੀ ਬੰਦੇ ਨੂੰ ਰੱਬ ਦੇ ਮਿਲਾਪ ਅੰਦਰ ਮਿਲਾਉਂਦੇ ਹਨ, ਜੋ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
English
The True Guru Himself unites us in Union with the Lord. Meeting the Beloved, peace is obtained. ||5||