Ang 126
ਆਪੇ; ਊਚਾ ਊਚੋ ਹੋਈ ॥
aape; aoochaa aoocho hoee |
Punjabi
ਉਹ ਆਪ ਉਚਿਆਂ ਵਿਚੋਂ ਸਾਰਿਆਂ ਨਾਲੋਂ ਉੱਚਾ ਹੈ।
English
He Himself is the Highest of the High.
ਜਿਸੁ ਆਪਿ ਵਿਖਾਲੇ; ਸੁ ਵੇਖੈ ਕੋਈ ॥
jis aap vikhaale; su vekhai koee |
Punjabi
ਕੋਈ ਵਿਰਲਾ ਹੀ, ਜਿਸ ਨੂੰ ਉਹ ਖੁਦ ਦਿਖਾਉਂਦਾ ਹੈ ਉਸ ਨੂੰ ਦੇਖਦਾ ਹੈ।
English
How rare are those who behold Him. He causes Himself to be seen.
ਨਾਨਕ. ਨਾਮੁ ਵਸੈ ਘਟ ਅੰਤਰਿ; ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥
naanak. naam vasai ghatt antar; aape vekh vikhaalaniaa |8|26|27|
Punjabi
ਨਾਨਕ ਜਿਨ੍ਹਾਂ ਦੇ ਚਿੱਤ ਅੰਦਰ ਨਾਮ ਨਿਵਾਸ ਰਖਦਾ ਹੈ ਉਹ ਖੁਦ ਪ੍ਰਭੂ ਨੂੰ ਵੇਖ ਲੈਂਦੇ ਹਨ ਅਤੇ ਹੋਰਨਾਂ ਨੂੰ ਭੀ ਉਸ ਨੂੰ ਵਿਖਾਲ ਦਿੰਦੇ ਹਨ।
English
O Nanak, the Naam, the Name of the Lord, abides deep within the hearts of those who see the Lord themselves, and inspire others to see Him as well. ||8||26||27||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਮੇਰਾ ਪ੍ਰਭੁ ਭਰਪੂਰਿ ਰਹਿਆ; ਸਭ ਥਾਈ ॥
meraa prabh bharapoor rahiaa; sabh thaaee |
Punjabi
ਮੇਰਾ ਮਾਲਕ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
English
My God is pervading and permeating all places.
ਗੁਰ ਪਰਸਾਦੀ; ਘਰ ਹੀ ਮਹਿ ਪਾਈ ॥
gur parasaadee; ghar hee meh paaee |
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।
English
By Guru's Grace, I have found Him within the home of my own heart.
ਸਦਾ ਸਰੇਵੀ ਇਕ ਮਨਿ ਧਿਆਈ; ਗੁਰਮੁਖਿ ਸਚਿ ਸਮਾਵਣਿਆ ॥੧॥
sadaa sarevee ik man dhiaaee; guramukh sach samaavaniaa |1|
Punjabi
ਹਮੇਸ਼ਾਂ ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ ਅਤੇ ਇਕ ਚਿੱਤ ਹੋ ਉਸ ਦਾ ਸਿਮਰਨ ਕਰਦਾ ਹਾਂ। ਗੁਰਾਂ ਦੇ ਰਾਹੀਂ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
English
I serve Him constantly, and I meditate on Him single-mindedly. As Gurmukh, I am absorbed in the True One. ||1||
ਹਉ ਵਾਰੀ ਜੀਉ ਵਾਰੀ; ਜਗਜੀਵਨੁ ਮੰਨਿ ਵਸਾਵਣਿਆ ॥
hau vaaree jeeo vaaree; jagajeevan man vasaavaniaa |
Punjabi
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਆਪਣੇ ਚਿੱਤ ਅੰਦਰ ਜਗਤ ਦੀ ਜਿੰਦ ਜਾਨ ਪ੍ਰਭੂ ਨੂੰ ਟਿਕਾਉਂਦੇ ਹਨ।
English
I am a sacrifice, my soul is a sacrifice, to those who enshrine the Lord, the Life of the World, within their minds.
ਹਰਿ ਜਗਜੀਵਨੁ ਨਿਰਭਉ ਦਾਤਾ; ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥
har jagajeevan nirbhau daataa; guramat sehaj samaavaniaa |1| rahaau |
Punjabi
ਗੁਰਾਂ ਦੇ ਉਪਦੇਸ਼ ਤਾਬੇ ਮੈਂ ਸੁਖੈਨ ਹੀ ਦਾਤਾਰ ਜਗਜੀਵਨ ਤੇ ਨਿਡਰ ਵਾਹਿਗੁਰੂ ਅੰਦਰ ਸਮਾ ਗਿਆ ਹਾਂ, ਜੋ ਆਲਮ ਦੀ ਜਿੰਦਗੀ ਹੈ। ਠਹਿਰਾਉ।
English
Through the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||
ਘਰ ਮਹਿ; ਧਰਤੀ ਧਉਲੁ ਪਾਤਾਲਾ ॥
ghar meh; dharatee dhaul paataalaa |
Punjabi
ਤੇਰੇ ਗ੍ਰਹਿ ਵਿੱਚ ਹੀ ਹੇ ਪ੍ਰਾਣੀ! ਜ਼ਮੀਨ, ਬਲਦ ਅਤੇ ਹੇਠਲਾ ਲੋਕ ਹੈ।
English
Within the home of the self is the earth, its support and the nether regions of the underworld.
ਘਰ ਹੀ ਮਹਿ ਪ੍ਰੀਤਮੁ; ਸਦਾ ਹੈ ਬਾਲਾ ॥
ghar hee meh preetam; sadaa hai baalaa |
Punjabi
ਤੇਰੇ ਗ੍ਰਹਿ ਵਿੱਚ ਹੀ ਸਦੀਵੀ ਨੌਜਵਾਨ ਦਿਲਬਰ ਹੈ।
English
Within the home of the self is the Eternally Young Beloved.
ਸਦਾ ਅਨੰਦਿ ਰਹੈ ਸੁਖਦਾਤਾ; ਗੁਰਮਤਿ ਸਹਜਿ ਸਮਾਵਣਿਆ ॥੨॥
sadaa anand rahai sukhadaataa; guramat sehaj samaavaniaa |2|
Punjabi
ਹਮੇਸ਼ਾਂ ਹੀ ਖੁਸ਼ ਰਹਿੰਦਾ ਹੈ ਆਰਾਮ-ਦੇਣਹਾਰ ਸੁਆਮੀ। ਗੁਰਾਂ ਦੀ ਸਿਖ-ਮਤ ਦੁਆਰਾ ਜੀਵ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ।
English
The Giver of peace is eternally blissful. Through the Guru's Teachings, we are absorbed in intuitive peace. ||2||
ਕਾਇਆ ਅੰਦਰਿ. ਹਉਮੈ ਮੇਰਾ ॥
kaaeaa andar. haumai meraa |
Punjabi
ਦੇਹਿ ਦੇ ਅੰਦਰ ਹੰਕਾਰ ਤੇ ਅਪਣੱਤ ਹੈ,
English
When the body is filled with ego and selfishness,
ਜੰਮਣ ਮਰਣੁ; ਨ ਚੂਕੈ ਫੇਰਾ ॥
jaman maran; na chookai feraa |
Punjabi
ਇਸ ਲਈ ਆਉਣ ਤੇ ਜਾਣ ਦਾ ਚੱਕਰ ਮੁਕਦਾ ਨਹੀਂ।
English
the cycle of birth and death does not end.
ਗੁਰਮੁਖਿ ਹੋਵੈ. ਸੁ ਹਉਮੈ ਮਾਰੇ; ਸਚੋ ਸਚੁ ਧਿਆਵਣਿਆ ॥੩॥
guramukh hovai. su haumai maare; sacho sach dhiaavaniaa |3|
Punjabi
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਨੂੰ ਨਵਿਰਤ ਕਰ ਲੈਂਦਾ ਹੈ ਅਤੇ ਸਚਿਆਰਾਂ ਦੇ ਪਰਮ ਸਚਿਆਰ ਦਾ ਸਿਮਰਨ ਕਰਦਾ ਹੈ।
English
One who becomes Gurmukh subdues egotism, and meditates on the Truest of the True. ||3||
ਕਾਇਆ ਅੰਦਰਿ; ਪਾਪੁ ਪੁੰਨੁ ਦੁਇ ਭਾਈ ॥
kaaeaa andar; paap pun due bhaaee |
Punjabi
ਦੇਹੀ ਦੇ ਵਿੱਚ ਦੋ ਭਰਾ, ਬਦੀ ਤੇ ਨੇਕੀ ਹਨ।
English
Within this body are the two brothers, sin and virtue.
ਦੁਹੀ ਮਿਲਿ ਕੈ; ਸ੍ਰਿਸਟਿ ਉਪਾਈ ॥
duhee mil kai; srisatt upaaee |
Punjabi
ਦੋਨਾਂ ਨੇ ਇਕੱਠੇ ਹੋ ਕੇ ਦੁਨੀਆਂ ਪੈਦਾ ਕੀਤੀ ਹੈ।
English
When the two joined together, the Universe was produced.
ਦੋਵੈ ਮਾਰਿ ਜਾਇ. ਇਕਤੁ ਘਰਿ ਆਵੈ; ਗੁਰਮਤਿ ਸਹਜਿ ਸਮਾਵਣਿਆ ॥੪॥
dovai maar jaae. ikat ghar aavai; guramat sehaj samaavaniaa |4|
Punjabi
ਜੋ ਗੁਰਾਂ ਦੀ ਅਗਵਾਈ ਤਾਬੇ ਦੋਨਾਂ ਨੂੰ ਮੇਸ ਕੇ ਇਕ ਵਾਹਿਗੁਰੂ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਸੁੱਤੇ-ਸਿਧ ਹੀ ਉਸ ਅੰਦਰ ਲੀਨ ਹੋ ਜਾਂਦਾ ਹੈ।
English
Subduing both, and entering into the Home of the One, through the Guru's Teachings, we are absorbed in intuitive peace. ||4||
ਘਰ ਹੀ ਮਾਹਿ; ਦੂਜੈ ਭਾਇ ਅਨੇਰਾ ॥
ghar hee maeh; doojai bhaae aneraa |
Punjabi
ਗ੍ਰਹਿ ਦੇ ਅੰਦਰ ਦਵੈਤ-ਭਾਵ ਦੇ ਪਿਆਰ ਦਾ ਅੰਧੇਰਾ ਹੈ।
English
Within the home of the self is the darkness of the love of duality.
ਚਾਨਣੁ ਹੋਵੈ; ਛੋਡੈ ਹਉਮੈ ਮੇਰਾ ॥
chaanan hovai; chhoddai haumai meraa |
Punjabi
ਜਦ ਰੱਬੀ-ਪ੍ਰਕਾਸ਼ ਉਦੈ ਹੁੰਦਾ ਹੈ, ਸਵੈ-ਹੰਗਤਾ ਤੇ ਖੁਦੀ ਉਡ ਪੁੱਡ ਜਾਂਦੇ ਹਨ।
English
When the Divine Light dawns, ego and selfishness are dispelled.
ਪਰਗਟੁ ਸਬਦੁ ਹੈ ਸੁਖਦਾਤਾ; ਅਨਦਿਨੁ ਨਾਮੁ ਧਿਆਵਣਿਆ ॥੫॥
paragatt sabad hai sukhadaataa; anadin naam dhiaavaniaa |5|
Punjabi
ਆਰਾਮ ਬਖਸ਼ਣਹਾਰ ਮਾਲਕ ਪ੍ਰਤੱਖ ਹੋ ਜਾਂਦਾ ਹੈ, ਜਦ ਰੈਣ ਦਿਨ, ਆਦਮੀ ਨਾਮ ਦਾ ਅਰਾਧਨ ਕਰਦਾ ਹੈ।
English
The Giver of peace is revealed through the Shabad, meditating upon the Naam, night and day. ||5||
ਅੰਤਰਿ ਜੋਤਿ; ਪਰਗਟੁ ਪਾਸਾਰਾ ॥
antar jot; paragatt paasaaraa |
Punjabi
ਮਨੁੱਖ ਦੇ ਮਨ ਅੰਦਰ ਉਸ ਦਾ ਨੂਰ ਹੈ, ਐਨ ਪਰਤੱਖ ਹੈ ਜਿਸ ਦਾ ਖਿਲਾਰ।
English
Deep within the self is the Light of God; It radiates throughout the expanse of His creation.
ਗੁਰ ਸਾਖੀ; ਮਿਟਿਆ ਅੰਧਿਆਰਾ ॥
gur saakhee; mittiaa andhiaaraa |
Punjabi
ਗੁਰਾਂ ਦੀ ਸਿੱਖ-ਮਤ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
English
Through the Guru's Teachings, the darkness of spiritual ignorance is dispelled.
ਕਮਲੁ ਬਿਗਾਸਿ ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਵਣਿਆ ॥੬॥
kamal bigaas sadaa sukh paaeaa; jotee jot milaavaniaa |6|
Punjabi
ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਦੀਵੀ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਜਦ ਮਨੁੱਖ ਦਾ ਚਾਨਣਾ ਪਰਮ ਚਾਨਣ ਨਾਲ ਅਭੇਦ ਹੋ ਜਾਂਦਾ ਹੈ।
English
The heart-lotus blossoms forth, and eternal peace is obtained, as one's light merges into the Light. ||6||
ਅੰਦਰਿ ਮਹਲ; ਰਤਨੀ ਭਰੇ ਭੰਡਾਰਾ ॥
andar mehal; ratanee bhare bhanddaaraa |
Punjabi
ਮੰਦਰ ਦੇ ਵਿੱਚ ਹੀ ਜਵਾਹਿਰਾਤਾਂ ਨਾਲ ਲਬਾਲਬ ਖਜਾਨੇ ਹਨ।
English
Within the mansion is the treasure house, overflowing with jewels.
ਗੁਰਮੁਖਿ ਪਾਏ; ਨਾਮੁ ਅਪਾਰਾ ॥
guramukh paae; naam apaaraa |
Punjabi
ਗੁਰਾਂ ਦੇ ਰਾਹੀਂ, ਉਨ੍ਹਾਂ ਅਨੰਤ ਨਾਮ ਦੇ ਖਜਾਨਿਆਂ ਨੂੰ ਇਨਸਾਨ ਪਰਾਪਤ ਕਰ ਲੈਂਦਾ ਹੈ।
English
The Gurmukh obtains the Infinite Naam, the Name of the Lord.
ਗੁਰਮੁਖਿ ਵਣਜੇ ਸਦਾ ਵਾਪਾਰੀ; ਲਾਹਾ ਨਾਮੁ ਸਦ ਪਾਵਣਿਆ ॥੭॥
guramukh vanaje sadaa vaapaaree; laahaa naam sad paavaniaa |7|
Punjabi
ਨੇਕ ਸੁਦਾਗਰ ਹਮੇਸ਼ਾਂ ਨਾਮ ਦਾ ਸੌਦਾ ਸੂਤ ਖਰੀਦਦਾ ਹੈ ਅਤੇ ਸਦੀਵ ਹੀ ਨਫਾ ਕਮਾਉਂਦਾ ਹੈ।
English
The Gurmukh, the trader, always purchases the merchandise of the Naam, and always reaps profits. ||7||
ਆਪੇ ਵਥੁ ਰਾਖੈ; ਆਪੇ ਦੇਇ ॥
aape vath raakhai; aape dee |
Punjabi
ਸੁਆਮੀ ਖੁਦ ਇਸ ਮਾਲ ਨੂੰ ਰੱਖਦਾ ਹੈ ਅਤੇ ਖੁਦ ਹੀ ਦਿੰਦਾ ਹੈ।
English
The Lord Himself keeps this merchandise in stock, and He Himself distributes it.
ਗੁਰਮੁਖਿ ਵਣਜਹਿ; ਕੇਈ ਕੇਇ ॥
guramukh vanajeh; keee kee |
Punjabi
ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਰਾਹੀਂ ਇਸ ਮਾਲ ਨੂੰ ਖਰੀਦਦਾ ਹੈ।
English
Rare is that Gurmukh who trades in this.
ਨਾਨਕ. ਜਿਸੁ ਨਦਰਿ ਕਰੇ ਸੋ ਪਾਏ; ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥
naanak. jis nadar kare so paae; kar kirapaa man vasaavaniaa |8|27|28|
Punjabi
ਨਾਨਕ ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਨਾਮ ਨੂੰ ਪਾਉਂਦਾ ਹੈ। ਉਸ ਦੀ ਰਹਿਮਤ ਦੇ ਰਾਹੀਂ ਨਾਮ ਦਿਲ ਅੰਦਰ ਟਿਕਾਇਆ ਜਾਂਦਾ ਹੈ।
English
O Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||
ਮਾਝ ਮਹਲਾ ੩ ॥
maajh mahalaa 3 |
Punjabi
ਮਾਝ, ਤੀਜੀ ਪਾਤਸ਼ਾਹੀ।
English
Maajh, Third Mehl:
ਹਰਿ ਆਪੇ ਮੇਲੇ; ਸੇਵ ਕਰਾਏ ॥
har aape mele; sev karaae |
Punjabi
ਸੁਆਮੀ ਆਪ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਤੇ ਆਪਣੀ ਸੇਵਾ ਵਿੱਚ ਲਾਉਂਦਾ ਹੈ।
English
The Lord Himself leads us to merge with Him and serve Him.
ਗੁਰ ਕੈ ਸਬਦਿ; ਭਾਉ ਦੂਜਾ ਜਾਏ ॥
gur kai sabad; bhaau doojaa jaae |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ ਹੈ।
English
Through the Word of the Guru's Shabad, the love of duality is eradicated.
ਹਰਿ ਨਿਰਮਲੁ ਸਦਾ ਗੁਣਦਾਤਾ; ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥
har niramal sadaa gunadaataa; har gun meh aap samaavaniaa |1|
Punjabi
ਪਵਿੱਤ੍ਰ ਵਾਹਿਗੁਰੂ, ਸਦੀਵ ਹੀ ਨੇਕੀ ਪਰਦਾਨ ਕਰਣਹਾਰ ਹੈ। ਸਾਈਂ ਖੁਦ ਬੰਦੇ ਨੂੰ ਉਤਮਤਾ ਅੰਦਰ ਲੀਨ ਕਰਦਾ ਹੈ।
English
The Immaculate Lord is the Bestower of eternal virtue. The Lord Himself leads us to merge in His Virtuous Goodness. ||1||
ਹਉ ਵਾਰੀ ਜੀਉ ਵਾਰੀ; ਸਚੁ ਸਚਾ ਹਿਰਦੈ ਵਸਾਵਣਿਆ ॥
hau vaaree jeeo vaaree; sach sachaa hiradai vasaavaniaa |
Punjabi
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਸਚਿਆਂ ਦੇ ਸੱਚੇ ਨੂੰ ਆਪਣੇ ਅੰਤਸ਼ਕਰਣ ਅੰਦਰ ਟਿਕਾਉਂਦੇ ਹਨ।
English
I am a sacrifice, my soul is a sacrifice, to those who enshrine the Truest of the True within their hearts.
ਸਚਾ ਨਾਮੁ ਸਦਾ ਹੈ ਨਿਰਮਲੁ; ਗੁਰਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥
sachaa naam sadaa hai niramal; gurasabadee man vasaavaniaa |1| rahaau |
Punjabi
ਸਤਿਨਾਮ, ਹਮੇਸ਼ਾਂ ਹੀ ਪਾਕ ਪਵਿੱਤ੍ਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ। ਠਹਿਰਾਉ।
English
The True Name is eternally pure and immaculate. Through the Word of the Guru's Shabad, it is enshrined within the mind. ||1||Pause||
ਆਪੇ ਗੁਰੁ ਦਾਤਾ; ਕਰਮਿ ਬਿਧਾਤਾ ॥
aape gur daataa; karam bidhaataa |
Punjabi
ਵੱਡਾ ਦਾਤਾਰ ਆਪ ਹੀ ਕਿਸਮਤ ਦਾ ਲਿਖਾਰੀ ਹੈ।
English
The Guru Himself is the Giver, the Architect of Destiny.
ਸੇਵਕ ਸੇਵਹਿ; ਗੁਰਮੁਖਿ ਹਰਿ ਜਾਤਾ ॥
sevak seveh; guramukh har jaataa |
Punjabi
ਟਹਿਲੂਆ, ਜੋ ਮੁਖੀ ਗੁਰਾਂ ਦੀ ਸੇਵਾ ਕਮਾਉਂਦਾ ਹੈ, ਵਾਹਿਗੁਰੂ ਨੂੰ ਜਾਣ ਲੈਂਦਾ ਹੈ।
English
The Gurmukh, the humble servant who serves the Lord, comes to know Him.
ਅੰਮ੍ਰਿਤ ਨਾਮਿ ਸਦਾ ਜਨ ਸੋਹਹਿ; ਗੁਰਮਤਿ ਹਰਿ ਰਸੁ ਪਾਵਣਿਆ ॥੨॥
amrit naam sadaa jan soheh; guramat har ras paavaniaa |2|
Punjabi
ਨਾਮ ਆਬਿ-ਹਿਯਾਤ ਨਾਲ ਰੱਬ ਦੇ ਗੋਲੇ ਸਦੀਵ ਹੀ ਸੁਹਣੇ ਲੱਗਦੇ ਹਨ ਅਤੇ ਗੁਰਾਂ ਦੀ ਸਿਖ-ਮਤ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦੇ ਹਨ।
English
Those humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
ਇਸੁ ਗੁਫਾ ਮਹਿ; ਇਕੁ ਥਾਨੁ ਸੁਹਾਇਆ ॥
eis gufaa meh; ik thaan suhaaeaa |
Punjabi
ਏਸ ਦੇਹਿ ਦੀ ਕੰਦਰਾਂ ਅੰਦਰ ਇਕ ਸੁੰਦਰ ਅਸਥਾਨ ਹੈ।
English
Within the cave of this body, there is one beautiful place.
ਪੂਰੈ ਗੁਰਿ; ਹਉਮੈ ਭਰਮੁ ਚੁਕਾਇਆ ॥
poorai gur; haumai bharam chukaaeaa |
Punjabi
ਪੂਰਨ ਗੁਰਾਂ ਦੇ ਰਾਹੀਂ ਹੰਕਾਰ ਤੇ ਸੰਦੇਹ ਦੂਰ ਹੋ ਜਾਂਦੇ ਹਨ।
English
Through the Perfect Guru, ego and doubt are dispelled.
ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ; ਗੁਰ ਕਿਰਪਾ ਤੇ ਪਾਵਣਿਆ ॥੩॥
anadin naam salaahan rang raate; gur kirapaa te paavaniaa |3|
Punjabi
ਜੋ ਰੈਣ ਦਿਹੂੰ ਪਰੇਮ ਨਾਲ ਰੰਗੇ ਹੋਏ ਨਾਮ ਦੀ ਉਸਤਤੀ ਕਰਦੇ ਹਨ ਉਹ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਪਾ ਲੈਂਦੇ ਹਨ।
English
Night and day, praise the Naam, the Name of the Lord; imbued with the Lord's Love, by Guru's Grace, you shall find Him. ||3||