Ang 170
ਹਰਿ ਕਾ ਨਾਮੁ. ਅੰਮ੍ਰਿਤ ਰਸੁ ਚਾਖਿਆ; ਮਿਲਿ ਸਤਿਗੁਰ. ਮੀਠ ਰਸ ਗਾਨੇ ॥੨॥
har kaa naam. amrit ras chaakhiaa; mil satigur. meetth ras gaane |2|
Punjabi
ਸਤਿਗੁਰਾਂ ਨੂੰ ਭੇਟਣ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਸੁਰਜੀਤ ਕਰਨ ਵਾਲਾ ਆਥਿ-ਹਿਯਾਤ ਪਾਨ ਕੀਤਾ ਹੈ, ਜੋ ਕਮਾਦ ਦੇ ਗੰਨੇ ਦੇ ਰੇਹੁ ਦੀ ਮਾਨੰਦ ਮਿੱਠਾ ਹੈ।
English
I have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||
ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ; ਤੇ ਸਾਕਤ ਮੂੜ ਦਿਵਾਨੇ ॥
jin kau gur satigur nahee bhettiaa; te saakat moorr divaane |
Punjabi
ਜਿਹੜੇ ਵਡੇ ਸੱਚੇ ਗੁਰਾਂ ਨੂੰ ਨਹੀਂ ਮਿਲੇ, ਉਹ ਮੂਰਖ ਅਤੇ ਝੱਲੇ ਮਾਇਆ ਦੇ ਪੁਜਾਰੀ ਹਨ।
English
Those who have not met the Guru, the True Guru, are foolish and insane - they are faithless cynics.
ਤਿਨ ਕੇ ਕਰਮਹੀਨ. ਧੁਰਿ ਪਾਏ; ਦੇਖਿ ਦੀਪਕੁ. ਮੋਹਿ ਪਚਾਨੇ ॥੩॥
tin ke karamaheen. dhur paae; dekh deepak. mohi pachaane |3|
Punjabi
ਮੁੱਢ ਤੋਂ ਹੀ ਉਹ ਨੇਕ ਅਮਲਾ-ਰਹਿਤ ਹੋਣੇ ਨੀਅਤ ਹੋਏ ਹੋਏ ਹਨ! ਸੰਸਾਰੀ ਮਮਤਾ ਦੇ ਦੀਵੇ ਨੂੰ ਵੇਖ ਕੇ ਉਹ ਪਤੰਗੇ ਦੇ ਵਾਂਙੂ ਸੜ-ਬਲ ਜਾਂਦੇ ਹਨ।
English
Those who were pre-ordained to have no good karma at all - gazing into the lamp of emotional attachment, they are burnt, like moths in a flame. ||3||
ਜਿਨ ਕਉ ਤੁਮ ਦਇਆ ਕਰਿ ਮੇਲਹੁ; ਤੇ ਹਰਿ ਹਰਿ ਸੇਵ ਲਗਾਨੇ ॥
jin kau tum deaa kar melahu; te har har sev lagaane |
Punjabi
ਜਿਨ੍ਹਾਂ ਨੂੰ ਤੂੰ ਹੇ ਸਾਈਂ ਮਾਲਕ! ਰਹਿਮ ਧਾਰ ਕੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਤੇਰੀ ਚਾਕਰੀ ਅੰਦਰ ਜੁਟਦੇ ਹਨ।
English
Those whom You, in Your Mercy, have met, Lord, are committed to Your Service.
ਜਨ ਨਾਨਕ. ਹਰਿ ਹਰਿ ਹਰਿ ਜਪਿ ਪ੍ਰਗਟੇ; ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥
jan naanak. har har har jap pragatte; mat guramat naam samaane |4|4|18|56|
Punjabi
ਨਫਰ ਨਾਨਕ, ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਰਸਿਧ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਆਤਮਾ ਨਾਮ ਅੰਦਰ ਲੀਨ ਹੋ ਗਈ ਹੈ।
English
Servant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Punjabi
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English
Gauree Poorbee, Fourth Mehl:
ਮੇਰੇ ਮਨ. ਸੋ ਪ੍ਰਭੁ ਸਦਾ ਨਾਲਿ ਹੈ ਸੁਆਮੀ; ਕਹੁ ਕਿਥੈ. ਹਰਿ ਪਹੁ ਨਸੀਐ ॥
mere man. so prabh sadaa naal hai suaamee; kahu kithai. har pahu naseeai |
Punjabi
ਮੇਰੀ ਜਿੰਦੜੀਏ, ਉਹ ਸਾਹਿਬ ਮਾਲਕ, ਸਦੀਵ ਹੀ ਤੇਰੇ ਸਾਥ ਹੈ। ਦਸ! ਵਾਹਿਗੁਰੂ ਪਾਸੋਂ ਭੱਜ ਕੇ ਤੂੰ ਕਿੱਥੇ ਜਾ ਸਕਦੀ ਹੈ?
English
O my mind, God is always with you; He is your Lord and Master. Tell me, where could you run to get away from the Lord?
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ; ਹਰਿ ਆਪਿ ਛਡਾਏ ਛੁਟੀਐ ॥੧॥
har aape bakhas le prabh saachaa; har aap chhaddaae chhutteeai |1|
Punjabi
ਸੱਚਾ ਵਾਹਿਗੁਰੂ ਸੁਆਮੀ ਖੁਦ ਹੀ ਮਾਫੀ ਬਖਸ਼ਦਾ ਹੈ। ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਤਾਂ ਉਹ ਰਿਹਾ ਹੁੰਦਾ ਹੈ।
English
The True Lord God Himself grants forgiveness; we are emancipated only when the Lord Himself emancipates us. ||1||
ਮੇਰੇ ਮਨ. ਜਪਿ ਹਰਿ ਹਰਿ; ਹਰਿ ਮਨਿ ਜਪੀਐ ॥
mere man. jap har har; har man japeeai |
Punjabi
ਹੇ ਮੇਰੀ ਜਿੰਦੜੀਏ! ਦਿਲ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਤੇ ਸਿਮਰਨ ਕਰ।
English
O my mind, chant the Name of the Lord, Har, Har, Har - chant it in your mind.
ਸਤਿਗੁਰ ਕੀ ਸਰਣਾਈ. ਭਜਿ ਪਉ. ਮੇਰੇ ਮਨਾ; ਗੁਰ ਸਤਿਗੁਰ ਪੀਛੈ. ਛੁਟੀਐ ॥੧॥ ਰਹਾਉ ॥
satigur kee saranaaee. bhaj pau. mere manaa; gur satigur peechhai. chhutteeai |1| rahaau |
Punjabi
ਦੌੜ ਕੇ ਸੱਚੇ ਗੁਰਾਂ ਦੀ ਸਰਣਾਗਤ ਸੰਭਾਲ, ਹੇ ਮੇਰੇ ਮਨੂਏ! ਵਡੇ ਸਤਿਗੁਰਾਂ ਦੇ ਮਗਰ ਟੁਰਨ ਦੁਆਰਾ ਤੇਰੀ ਰਿਹਾਈ ਹੋਵੇਗੀ। ਠਹਿਰਾਉ।
English
Quickly now, run to the Sanctuary of the True Guru, O my mind; following the Guru, the True Guru, you shall be saved. ||1||Pause||
ਮੇਰੇ ਮਨ. ਸੇਵਹੁ ਸੋ ਪ੍ਰਭ ਸ੍ਰਬ ਸੁਖਦਾਤਾ; ਜਿਤੁ ਸੇਵਿਐ. ਨਿਜ ਘਰਿ ਵਸੀਐ ॥
mere man. sevahu so prabh srab sukhadaataa; jit seviai. nij ghar vaseeai |
Punjabi
ਮੇਰੀ ਜਿੰਦੇ! ਸਾਰੇ ਆਰਾਮ ਬਖਸ਼ਣਹਾਰ ਉਸ ਸਾਹਿਬ ਦੀ ਸੇਵਾ ਕਰ ਜਿਸ ਦੀ ਟਹਿਲ ਕਮਾਉਣ ਦੁਆਰਾ ਤੂੰ ਆਪਣੇ ਨਿੱਜ ਦੇ ਧਾਮ ਅੰਦਰ ਟਿਕ ਜਾਵੇਗੀ।
English
O my mind, serve God, the Giver of all peace; serving Him, you shall come to dwell in your own home deep within.
ਗੁਰਮੁਖਿ ਜਾਇ ਲਹਹੁ ਘਰੁ ਅਪਨਾ; ਘਸਿ ਚੰਦਨੁ ਹਰਿ ਜਸੁ ਘਸੀਐ ॥੨॥
guramukh jaae lahahu ghar apanaa; ghas chandan har jas ghaseeai |2|
Punjabi
ਗੁਰਾਂ ਦੇ ਰਾਹੀਂ ਜਾ ਕੇ ਆਪਣੇ ਧਾਮ ਨੂੰ ਪ੍ਰਾਪਤ ਹੋ, ਅਤੇ ਹਰੀ ਦੀ ਕੀਰਤੀ ਦਾ ਚੰਨਣ ਆਪਣੇ ਆਪ ਨੂੰ ਮਲ ਤੇ ਲਾ।
English
As Gurmukh, go and enter your own home; anoint yourself with the sandalwood oil of the Lord's Praises. ||2||
ਮੇਰੇ ਮਨ. ਹਰਿ ਹਰਿ ਹਰਿ ਹਰਿ, ਹਰਿ ਜਸੁ ਊਤਮੁ; ਲੈ ਲਾਹਾ ਹਰਿ. ਮਨਿ ਹਸੀਐ ॥
mere man. har har har har, har jas aootam; lai laahaa har. man haseeai |
Punjabi
ਹੇ ਮੇਰੀ ਜਿੰਦੇ! ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ, ਸ੍ਰੇਸ਼ਟ ਹੈ। ਰੱਬ ਦੀ ਕੀਰਤੀ ਗਾਇਨ ਕਰ ਕੇ ਨਫਾ ਖਟ ਅਤੇ ਚਿੱਤ ਵਿੱਚ ਖੁਸ਼ ਹੋ।
English
O my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.
ਹਰਿ ਹਰਿ ਆਪਿ ਦਇਆ ਕਰਿ ਦੇਵੈ; ਤਾ. ਅੰਮ੍ਰਿਤੁ ਹਰਿ ਰਸੁ ਚਖੀਐ ॥੩॥
har har aap deaa kar devai; taa. amrit har ras chakheeai |3|
Punjabi
ਜੇਕਰ ਵਾਹਿਗੁਰੂ ਸੁਆਮੀ ਖੁਦ ਮਿਹਰ ਧਾਰ ਕੇ ਪਰਦਾਨ ਕਰੇ, ਕੇਵਲ ਤਦ ਹੀ ਇਨਸਾਨ ਸੁਰਜੀਤ ਕਰਨ ਵਾਲੇ ਵਾਹਿਗੁਰੂ ਅੰਮ੍ਰਿਤ ਨੂੰ ਭੂੰਚਦਾ ਹੈ।
English
If the Lord, Har, Har, in His Mercy, bestows it, then we partake of the ambrosial essence of the Lord's Name. ||3||
ਮੇਰੇ ਮਨ. ਨਾਮ ਬਿਨਾ ਜੋ ਦੂਜੈ ਲਾਗੇ; ਤੇ ਸਾਕਤ ਨਰ. ਜਮਿ ਘੁਟੀਐ ॥
mere man. naam binaa jo doojai laage; te saakat nar. jam ghutteeai |
Punjabi
ਹੇ ਮੇਰੇ ਮਨੂਏ, ਜੋ ਰੱਬ ਦੇ ਨਾਮ ਦੇ ਬਾਝੋਂ ਹਨ, ਅਤੇ ਹੋਰਸੁ ਨਾਲ ਜੁੜੇ ਹਨ, ਉਨ੍ਹਾਂ ਮਾਦਾਪ੍ਰਸਤ ਪੁਰਸ਼ਾਂ ਨੂੰ ਮੌਤ ਦਾ ਦੂਤ ਗਲ ਘੁਟ ਕੇ ਮਾਰ ਦੇਵੇਗਾ।
English
O my mind, without the Naam, the Name of the Lord, and attached to duality, those faithless cynics are strangled by the Messenger of Death.
ਤੇ ਸਾਕਤ ਚੋਰ. ਜਿਨਾ ਨਾਮੁ ਵਿਸਾਰਿਆ; ਮਨ ਤਿਨ ਕੈ ਨਿਕਟਿ. ਨ ਭਿਟੀਐ ॥੪॥
te saakat chor. jinaa naam visaariaa; man tin kai nikatt. na bhitteeai |4|
Punjabi
ਐਸੇ ਮਾਦਾਪ੍ਰਸਤ ਜਿਨ੍ਹਾਂ ਨੇ ਸਾਹਿਬ ਦਾ ਨਾਮ ਭੁਲਾ ਦਿਤਾ ਹੈ, ਤਸਕਰ ਹਨ। ਮੇਰੀ ਜਿੰਦੜੀਏ ਉਨ੍ਹਾਂ ਦੇ ਲਾਗੇ ਨ ਲਗ।
English
Such faithless cynics, who have forgotten the Naam, are thieves. O my mind, do not even go near them. ||4||
ਮੇਰੇ ਮਨ ਸੇਵਹੁ. ਅਲਖ ਨਿਰੰਜਨ ਨਰਹਰਿ; ਜਿਤੁ ਸੇਵਿਐ ਲੇਖਾ ਛੁਟੀਐ ॥
mere man sevahu. alakh niranjan narahar; jit seviai lekhaa chhutteeai |
Punjabi
ਮੇਰੀ ਜਿੰਦੜੀਏ ਅਗਾਧ ਅਤੇ ਪਵਿਤ੍ਰ ਮਨੁੱਸ਼ ਸਿੰਘ ਦੀ ਟਹਿਲ ਕਮਾ, ਜਿਸ ਦੀ ਟਹਿਲ ਕਮਾਉਣ ਦੁਆਰਾ ਹਿਸਾਬ-ਕਿਤਾਬ ਬੇ-ਬਾਕ ਹੋ ਜਾਂਦਾ ਹੈ।
English
O my mind, serve the Unknowable and Immaculate Lord, the Man-lion; serving Him, your account will be cleared.
ਜਨ ਨਾਨਕ. ਹਰਿ ਪ੍ਰਭਿ ਪੂਰੇ ਕੀਏ; ਖਿਨੁ ਮਾਸਾ ਤੋਲੁ. ਨ ਘਟੀਐ ॥੫॥੫॥੧੯॥੫੭॥
jan naanak. har prabh poore kee; khin maasaa tol. na ghatteeai |5|5|19|57|
Punjabi
ਵਾਹਿਗੁਰੂ ਸੁਆਮੀ ਨੇ ਗੁਲਾਮ ਨਾਨਕ ਨੂੰ ਮੁਕੰਮਲ ਬਣਾ ਦਿਤਾ ਹੈ ਅਤੇ ਉਸ ਦਾ ਵਜਨ ਹੁਣ ਇਕ ਮਾਸੇ ਦੇ ਭੋਰਾ ਜਿੰਨਾ ਭੀ ਘਟ ਨਹੀਂ।
English
The Lord God has made servant Nanak perfect; he is not diminished by even the tiniest particle. ||5||5||19||57||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Punjabi
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English
Gauree Poorbee, Fourth Mehl:
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ; ਮੇਰਾ ਜੀਉ ਪਿੰਡੁ ਸਭ ਤੇਰੀ ॥
hamare praan vasagat prabh tumarai; meraa jeeo pindd sabh teree |
Punjabi
ਮੇਰੀ ਜਿੰਦ ਜਾਨ ਤੇਰੇ ਵਸ ਵਿੱਚ ਹੈ, ਹੇ ਸਾਹਿਬ! ਮੇਰੀ ਆਤਮਾ ਤੇ ਦੇਹਿ ਸਮੂਹ ਤੇਰੇ ਹਨ।
English
My breath of life is in Your Power, God; my soul and body are totally Yours.
ਦਇਆ ਕਰਹੁ. ਹਰਿ ਦਰਸੁ ਦਿਖਾਵਹੁ; ਮੇਰੈ ਮਨਿ ਤਨਿ ਲੋਚ ਘਣੇਰੀ ॥੧॥
deaa karahu. har daras dikhaavahu; merai man tan loch ghaneree |1|
Punjabi
ਰਹਿਮਤ ਧਾਰ ਅਤੇ ਮੈਨੂੰ ਦਰਸ਼ਨ ਵਿਖਾਲ, ਹੇ ਵਾਹਿਗੁਰੂ! ਮੇਰੀ ਆਤਮਾ ਤੇ ਦੇਹਿ ਅੰਦਰ ਭਾਰੀ ਸੱਧਰ ਹੈ।
English
Be merciful to me, and show me the Blessed Vision of Your Darshan. There is such a great longing within my mind and body! ||1||
ਰਾਮ. ਮੇਰੈ ਮਨਿ ਤਨਿ ਲੋਚ; ਮਿਲਣ ਹਰਿ ਕੇਰੀ ॥
raam. merai man tan loch; milan har keree |
Punjabi
ਮੇਰੇ ਮਾਲਕ, ਮੇਰੇ ਚਿੱਤ ਤੇ ਸਰੀਰ ਵਿੱਚ ਵਾਹਿਗੁਰੂ ਨੂੰ ਮਿਲਣ ਦੀ ਚਾਹਨਾ ਹੈ।
English
O my Lord, there is such a great longing within my mind and body to meet the Lord.
ਗੁਰ ਕ੍ਰਿਪਾਲਿ. ਕ੍ਰਿਪਾ ਕਿੰਚਤ ਗੁਰਿ ਕੀਨੀ; ਹਰਿ ਮਿਲਿਆ ਆਇ ਪ੍ਰਭੁ ਮੇਰੀ ॥੧॥ ਰਹਾਉ ॥
gur kripaal. kripaa kinchat gur keenee; har miliaa aae prabh meree |1| rahaau |
Punjabi
ਜਦ ਵਿਸ਼ਾਲ ਅਤੇ ਮਿਹਰਬਾਨ ਗੁਰਾਂ ਨੇ ਭੋਰਾ ਜਿੰਨੀ ਭੀ ਮਿਹਰ ਕੀਤੀ, ਮੇਰਾ ਵਾਹਿਗੁਰੂ ਸੁਆਮੀ ਆ ਕੇ ਮੈਨੂੰ ਮਿਲ ਪਿਆ ਠਹਿਰਾਉ।
English
When the Guru, the Merciful Guru, showed just a little mercy to me, my Lord God came and met me. ||1||Pause||
ਜੋ ਹਮਰੈ ਮਨ ਚਿਤਿ ਹੈ ਸੁਆਮੀ; ਸਾ ਬਿਧਿ. ਤੁਮ ਹਰਿ ਜਾਨਹੁ ਮੇਰੀ ॥
jo hamarai man chit hai suaamee; saa bidh. tum har jaanahu meree |
Punjabi
ਜੋ ਕੁਝ ਭੀ ਮੇਰੇ ਹਿਰਦੇ ਤੇ ਦਿਲ ਅੰਦਰ ਹੈ, ਹੇ ਵਾਹਿਗੁਰੂ ਸਾਈਂ! ਉਸ ਮੇਰੀ ਹਾਲਤ ਨੂੰ ਤੂੰ ਜਾਣਦਾ ਹੈ।
English
Whatever is in my conscious mind, O Lord and Master - that condition of mine is known only to You, Lord.
ਅਨਦਿਨੁ ਨਾਮੁ ਜਪੀ ਸੁਖੁ ਪਾਈ; ਨਿਤ ਜੀਵਾ ਆਸ ਹਰਿ ਤੇਰੀ ॥੨॥
anadin naam japee sukh paaee; nit jeevaa aas har teree |2|
Punjabi
ਰੈਣ ਦਿਹੁੰ ਮੈਂ ਤੇਰਾ ਨਾਮ ਦਾ ਉਚਾਰਨ ਕਰਦਾ ਅਤੇ ਆਰਾਮ ਪਾਉਂਦਾ ਹਾਂ। ਸਦਾ ਹੀ ਮੈਂ ਤੇਰੀ ਸੱਧਰ ਅੰਦਰ ਜਿਊਂਦਾ ਹਾਂ, ਹੇ ਵਾਹਿਗੁਰੂ!
English
Night and day, I chant Your Name, and I find peace. I live by placing my hopes in You, Lord. ||2||
ਗੁਰਿ ਸਤਿਗੁਰਿ ਦਾਤੈ. ਪੰਥੁ ਬਤਾਇਆ; ਹਰਿ ਮਿਲਿਆ ਆਇ ਪ੍ਰਭੁ ਮੇਰੀ ॥
gur satigur daatai. panth bataaeaa; har miliaa aae prabh meree |
Punjabi
ਵਿਸ਼ਾਲ, ਦਾਤਾਰ ਸੱਚੇ ਗੁਰਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ ਤੇ ਮੈਂਡਾ ਵਾਹਿਗੁਰੂ ਸੁਆਮੀ ਆ ਕੇ ਮੇਰੇ ਤੇ ਨਾਜ਼ਲ ਹੋ ਗਿਆ।
English
The Guru, the True Guru, the Giver, has shown me the Way; my Lord God came and met me.
ਅਨਦਿਨੁ ਅਨਦੁ ਭਇਆ ਵਡਭਾਗੀ; ਸਭ ਆਸ ਪੁਜੀ. ਜਨ ਕੇਰੀ ॥੩॥
anadin anad bheaa vaddabhaagee; sabh aas pujee. jan keree |3|
Punjabi
ਰੈਣ ਦਿਹੁੰ ਬੈਕੂੰਠੀ ਖੁਸ਼ੀ ਬਰਸਦੀ ਹੈ। ਮੈਂ ਭਾਰੇ ਨਸੀਬ ਵਾਲਾ ਹੋ ਗਿਆ ਹਾਂ ਅਤੇ ਰੱਬ ਦੇ ਗੋਲੇ ਦੀਆਂ ਸਾਰੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ।
English
Night and day, I am filled with bliss; by great good fortune, all of the hopes of His humble servant have been fulfilled. ||3||
ਜਗੰਨਾਥ ਜਗਦੀਸੁਰ ਕਰਤੇ; ਸਭ ਵਸਗਤਿ ਹੈ ਹਰਿ ਕੇਰੀ ॥
jaganaath jagadeesur karate; sabh vasagat hai har keree |
Punjabi
ਹੇ ਸ੍ਰਿਸ਼ਟੀ ਦੇ ਸੁਆਮੀ ਤੇ ਆਲਮ ਦੇ ਮਾਲਕ ਵਾਹਿਗੁਰੂ, ਹਰ ਕੋਈ ਤੇਰੇ ਵੱਸ ਵਿੱਚ ਹੈ।
English
O Lord of the World, Master of the Universe, everything is under Your control.
ਜਨ ਨਾਨਕ ਸਰਣਾਗਤਿ ਆਏ; ਹਰਿ ਰਾਖਹੁ ਪੈਜ ਜਨ ਕੇਰੀ ॥੪॥੬॥੨੦॥੫੮॥
jan naanak saranaagat aae; har raakhahu paij jan keree |4|6|20|58|
Punjabi
ਨੌਕਰ ਨਾਨਕ ਨੇ ਤੇਰੀ ਸਰਣਿ ਲਈ ਹੈ, ਹੈ ਵਾਹਿਗੁਰੂ! ਆਪਣੇ ਨਫਰ ਦੀ ਇੱਜਤ ਦੀ ਰਖਵਾਲੀ ਕਰ।
English
Servant Nanak has come to Your Sanctuary, Lord; please, preserve the honor of Your humble servant. ||4||6||20||58||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Punjabi
ਗਊੜੀ ਪੂਰਬੀ ਪਾਤਸ਼ਾਹੀ ਚੋਥੀ।
English
Gauree Poorbee, Fourth Mehl:
ਇਹੁ ਮਨੂਆ. ਖਿਨੁ ਨ ਟਿਕੈ. ਬਹੁ ਰੰਗੀ; ਦਹ ਦਹ ਦਿਸਿ ਚਲਿ ਚਲਿ ਹਾਢੇ ॥
eihu manooaa. khin na ttikai. bahu rangee; deh deh dis chal chal haadte |
Punjabi
ਘਣਿਆਂ ਤਰੰਗਾਂ ਵਾਲਾ ਇਹ ਮਨੂਆਂ ਇਕ ਮੁਹਤ ਲਈ ਭੀ ਨਹੀਂ ਠਹਿਰਦਾ। ਇਹ ਦਸਾਂ ਹੀ ਪਾਸਿਆਂ ਅੰਦਰ ਟੱਕਰਾਂ ਮਾਰਦਾ ਫਿਰਦਾ ਹੈ।
English
This mind does not hold still, even for an instant. Distracted by all sorts of distractions, it wanders around aimlessly in the ten directions.