Ang 171
ਗੁਰੁ ਪੂਰਾ ਪਾਇਆ ਵਡਭਾਗੀ; ਹਰਿ ਮੰਤ੍ਰੁ ਦੀਆ. ਮਨੁ ਠਾਢੇ ॥੧॥
gur pooraa paaeaa vaddabhaagee; har mantru deea. man tthaadte |1|
Punjabi
ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਪੂਰਨ ਗੁਰੂ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਨੇ ਮੈਨੂੰ ਰੱਬ ਦਾ ਨਾਮ ਦਿੱਤਾ ਹੈ, ਜਿਸ ਨਾਲ ਮਨੂਆਂ ਅਸਥਿਰ ਹੋ ਗਿਆ ਹੈ।
English
I have found the Perfect Guru, through great good fortune; He has given me the Mantra of the Lord's Name, and my mind has become quiet and tranquil. ||1||
ਰਾਮ ਹਮ; ਸਤਿਗੁਰ ਲਾਲੇ ਕਾਂਢੇ ॥੧॥ ਰਹਾਉ ॥
raam ham; satigur laale kaandte |1| rahaau |
Punjabi
ਮੇਰੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਦਾ ਗੁਮਾਸ਼ਤਾ ਆਖਿਆਂ ਜਾਂਦਾ ਹਾਂ। ਠਹਿਰਾਉ।
English
O Lord, I am the slave of the True Guru. ||1||Pause||
ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥
hamarai masatak daag dagaanaa; ham karaj guroo bahu saadte |
Punjabi
ਮੇਰੇ ਮਥੇ ਉਤੇ ਗੁਰਾਂ ਦੇ ਗੁਲਾਮ ਹੋਣ ਦਾ ਠੱਪਾ ਲੱਗਾ ਹੋਇਆ ਹੈ। ਜਮ੍ਹਾ ਹੋਇਆ ਭਾਰੀ ਕਰਜਾ ਮੈਂ ਗੁਰਾਂ ਦਾ ਦੇਣਾ ਹੈ।
English
My forehead has been branded with His brand; I owe such a great debt to the Guru.
ਪਰਉਪਕਾਰੁ. ਪੁੰਨੁ ਬਹੁ ਕੀਆ; ਭਉ ਦੁਤਰੁ ਤਾਰਿ ਪਰਾਢੇ ॥੨॥
praupakaar. pun bahu keea; bhau dutar taar paraadte |2|
Punjabi
ਉਨ੍ਹਾਂ ਨੇ ਮੇਰੇ ਉਤੇ ਘਣਾ ਭਲਾ ਤੇ ਨੇਕੀ ਕੀਤੀ ਹੈ ਅਤੇ ਮੈਨੂ ਕਠਨ ਤੇ ਭਿਆਨਕ ਸਮੁੰਦਰ ਤੋਂ ਪਾਰ ਉਤਾਰ ਦਿਤਾ ਹੈ।
English
He has been so generous and kind to me; He has carried me across the treacherous and terrifying world-ocean. ||2||
ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ; ਤਿਨ ਕੂਰੇ ਗਾਢਨ ਗਾਢੇ ॥
jin kau preet ridai har naahee; tin koore gaadtan gaadte |
Punjabi
ਜਿਨ੍ਹਾਂ ਦੇ ਦਿਲ ਅੰਦਰ ਭਗਵਾਨ ਦੀ ਮੁਹੱਬਤ ਨਹੀਂ ਉਹ ਘਣੇ ਝੂਠੇ ਮਨਸੂਬੇ ਬੰਨ੍ਹਦੇ ਹਨ।
English
Those who do not have love for the Lord within their hearts, harbor only false intentions and goals.
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ; ਤਿਉ ਮਨਮੁਖ ਗਰਭਿ ਗਲਾਢੇ ॥੩॥
jiau paanee kaagad binas jaat hai; tiau manamukh garabh galaadte |3|
Punjabi
ਜਿਸ ਤਰ੍ਹਾਂ ਜਲ ਵਿੱਚ ਕਾਗਜ ਨਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਅਧਰਮੀ ਹੰਕਾਰ ਅੰਦਰ ਖੁਰ ਜਾਂਦਾ ਹੈ।
English
As paper breaks down and dissolves in water, the self-willed manmukh wastes away in arrogant pride. ||3||
ਹਮ ਜਾਨਿਆ ਕਛੂ ਨ ਜਾਨਹ ਆਗੈ; ਜਿਉ ਹਰਿ ਰਾਖੈ ਤਿਉ ਠਾਢੇ ॥
ham jaaniaa kachhoo na jaanah aagai; jiau har raakhai tiau tthaadte |
Punjabi
ਮੈਨੂੰ ਪਿਛੇ ਦਾ ਕੁਝ ਪਤਾ ਨਹੀਂ, ਨਾਂ ਹੀ ਮੈਂ ਭਵਿੱਖਤ ਬਾਰੇ ਕੁਝ ਜਾਣਦਾ ਹਾਂ, ਜਿਕੁੰ ਵਾਹਿਗੁਰੂ ਮੈਨੂੰ ਰਖਦਾ ਹੈ ਓਕਣ ਹੀ ਮੈਂ ਖੜਾ ਹੁੰਦਾ ਹਾਂ।
English
I know nothing, and I do not know the future; as the Lord keeps me, so do I stand.
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ; ਜਨ ਨਾਨਕ ਕੁਤਰੇ ਕਾਢੇ ॥੪॥੭॥੨੧॥੫੯॥
ham bhool chook gur kirapaa dhaarahu; jan naanak kutare kaadte |4|7|21|59|
Punjabi
ਮੈਂ ਕਮੀਆਂ ਤੇ ਗਲਤੀਆਂ ਨਾਲ ਭਰਪੂਰ ਹਾਂ। ਮੇਰੇ ਗੁਰਦੇਵ ਮੇਰੇ ਉਤੇ ਤਰਸ ਕਰ। ਨੌਕਰ ਨਾਨਕ ਤੇਰਾ ਕੁੱਤਾ ਕਰ ਕੇ ਜਾਣਿਆ ਜਾਂਦਾ ਹੈ।
English
For my failings and mistakes, O Guru, grant me Your Grace; servant Nanak is Your obedient dog. ||4||7||21||59||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Punjabi
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English
Gauree Poorbee, Fourth Mehl:
ਕਾਮਿ ਕਰੋਧਿ ਨਗਰੁ ਬਹੁ ਭਰਿਆ; ਮਿਲਿ ਸਾਧੂ ਖੰਡਲ ਖੰਡਾ ਹੇ ॥
kaam karodh nagar bahu bhariaa; mil saadhoo khanddal khanddaa he |
Punjabi
ਭੋਗ-ਰਸ ਅਤੇ ਰੋਹੁ ਨਾਲ ਦੇਹਿ ਪਿੰਡ ਕੰਢਿਆਂ ਤਾਈ ਡੱਕਿਆਂ ਹੋਇਆ ਹੈ। ਸੰਤ ਗੁਰਦੇਵ ਜੀ ਨੂੰ ਮਿਲ ਕੇ ਮੈਂ ਦੋਹਾਂ ਨੂੰ ਭੰਨ ਤੋੜ ਕੇ ਪਾਸ਼ ਪਾਸ਼ ਕਰ ਦਿੱਤਾ ਹੈ।
English
The body-village is filled to overflowing with sexual desire and anger, which were broken into bits when I met with the Holy Saint.
ਪੂਰਬਿ ਲਿਖਤ ਲਿਖੇ ਗੁਰੁ ਪਾਇਆ; ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
poorab likhat likhe gur paaeaa; man har liv manddal manddaa he |1|
Punjabi
ਧੁਰ ਦੀ ਲਿਖੀ ਹੋਈ ਲਿਖਤਾਕਾਰ ਦੀ ਬਦੋਲਤ ਮੈਂ ਗੁਰਾਂ ਨੂੰ ਪਾ ਲਿਆ ਹੈ ਅਤੇ ਪ੍ਰਭੂ ਦੀ ਪ੍ਰੀਤ ਦੇ ਦੇਸ ਅੰਦਰ ਦਾਖਲ ਹੋ ਗਿਆ ਹਾਂ।
English
By pre-ordained destiny, I have met with the Guru. I have entered into the realm of the Lord's Love. ||1||
ਕਰਿ ਸਾਧੂ ਅੰਜੁਲੀ; ਪੁੰਨੁ ਵਡਾ ਹੇ ॥
kar saadhoo anjulee; pun vaddaa he |
Punjabi
ਸੰਤ ਗੁਰਾਂ ਨੂੰ ਹਥ ਜੋੜ ਕੇ ਨਮਸ਼ਕਾਰ ਕਰ, ਇਹ ਇਕ ਭਾਰਾ ਨੇਕ ਕੰਮ ਹੈ।
English
Greet the Holy Saint with your palms pressed together; this is an act of great merit.
ਕਰਿ ਡੰਡਉਤ; ਪੁਨੁ ਵਡਾ ਹੇ ॥੧॥ ਰਹਾਉ ॥
kar ddanddaut; pun vaddaa he |1| rahaau |
Punjabi
ਲੰਮਾ ਪੈ ਕੇ ਪ੍ਰਣਾਮ ਕਰ, ਇਹ ਇਕ ਵਿਸ਼ਾਲ ਨੇਕੀ ਹੈ। ਠਹਿਰਾਉ।
English
Bow down before Him; this is a virtuous action indeed. ||1||Pause||
ਸਾਕਤ. ਹਰਿ ਰਸ ਸਾਦੁ. ਨ ਜਾਨਿਆ; ਤਿਨ ਅੰਤਰਿ. ਹਉਮੈ ਕੰਡਾ ਹੇ ॥
saakat. har ras saad. na jaaniaa; tin antar. haumai kanddaa he |
Punjabi
ਮਾਇਆ ਦਾ ਉਪਾਸ਼ਕ ਵਾਹਿਗੁਰੂ ਦੇ ਅੰਮ੍ਰਿਤ ਦੇ ਸੁਆਦ ਨੂੰ ਨਹੀਂ ਜਾਣਦਾ। ਉਸ ਦੇ ਅੰਦਰ ਹੰਕਾਰ ਦੀ ਸੂਲ ਹੈ।
English
The wicked shaaktas, the faithless cynics, do not know the taste of the Lord's sublime essence. The thorn of egotism is embedded deep within them.
ਜਿਉ ਜਿਉ ਚਲਹਿ. ਚੁਭੈ ਦੁਖੁ ਪਾਵਹਿ; ਜਮਕਾਲੁ. ਸਹਹਿ ਸਿਰਿ ਡੰਡਾ ਹੇ ॥੨॥
jiau jiau chaleh. chubhai dukh paaveh; jamakaal. saheh sir ddanddaa he |2|
Punjabi
ਜਿੰਨੀ ਦੂਰ ਉਹ (ਰੱਬ ਤੋਂ) ਜਾਂਦਾ ਹੈ, ਓਨਾ ਹੀ ਜਿਆਦਾ ਉਹ ਚੁਭਦਾ ਹੈ ਤੇ ਓਨਾ ਹੀ ਬਹੁਤਾ ਉਹ ਕਸ਼ਟ ਉਠਾਉਂਦਾ ਹੈ ਅਤੇ ਉਹ ਮੌਤ ਦੇ ਦੂਤ ਦਾ ਸੋਟਾ ਆਪਣੇ ਸਿਰ ਤੇ ਸਹਾਰਦਾ ਹੈ।
English
The more they walk away, the deeper it sticks into them, and the more they suffer in pain, until finally, the Messenger of Death smashes his club against their heads. ||2||
ਹਰਿ ਜਨ ਹਰਿ ਹਰਿ ਨਾਮਿ ਸਮਾਣੇ; ਦੁਖੁ ਜਨਮ ਮਰਣ ਭਵ ਖੰਡਾ ਹੇ ॥
har jan har har naam samaane; dukh janam maran bhav khanddaa he |
Punjabi
ਵਾਹਿਗੁਰੂ ਦੇ ਬੰਦੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋਏ ਹੋਏ ਹਨ ਅਤੇ ਉਨ੍ਹਾਂ ਨੇ ਜੰਮਣ ਤੇ ਮਰਣ ਦੇ ਕਸ਼ਟ ਅਤੇ ਡਰ ਨੂੰ ਤੋੜ ਮਰੋੜ ਛਡਿਆ ਹੈ।
English
The humble servants of the Lord are absorbed in the Name of the Lord, Har, Har. The pain of birth and the fear of death are eradicated.
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ; ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
abinaasee purakh paaeaa paramesar; bahu sobh khandd brahamanddaa he |3|
Punjabi
ਉਨ੍ਹਾਂ ਨੇ ਨਾਸ-ਰਹਿ ਸ਼ਰੋਮਣੀ ਸਾਹਿਬ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਅਨੇਕਾਂ ਦੀਪਾਂ ਅਤੇ ਆਲਮਾਂ ਅੰਦਰ ਬਹੁਤ ਵਡਿਆਈ ਪਾਉਂਦੇ ਹਨ।
English
They have obtained the Imperishable Supreme Being, the Transcendent Lord God, and they obtain great honor throughout all the worlds and realms. ||3||
ਹਮ ਗਰੀਬ ਮਸਕੀਨ ਪ੍ਰਭ ਤੇਰੇ; ਹਰਿ ਰਾਖੁ ਰਾਖੁ ਵਡ ਵਡਾ ਹੇ ॥
ham gareeb masakeen prabh tere; har raakh raakh vadd vaddaa he |
Punjabi
ਮੈਂ ਗਰੀਬੜਾ ਅਤੇ ਆਜ਼ਜ ਹਾਂ ਪ੍ਰੰਤੂ ਤੇਰਾ ਹਾਂ। ਹੇ ਵਾਹਿਗੁਰੂ ਸਾਈਂ ਮੇਰੀ ਰਖਿਆ ਕਰ ਤੂੰ ਹੇ ਵਿਸ਼ਾਲਾ ਦੇ ਵਿਸ਼ਾਲ।
English
I am poor and meek, God, but I am Yours! Save me, please save me, O Greatest of the Great!
ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੮॥੨੨॥੬੦॥
jan naanak. naam adhaar ttek hai; har naame hee sukh manddaa he |4|8|22|60|
Punjabi
ਨਾਮ ਹੀ ਗੋਲੇ ਨਾਨਕ ਦਾ ਅਹਾਰ ਅਤੇ ਆਸਰਾ ਹੈ ਅਤੇ ਰਬ ਦੇ ਨਾਮ ਦੁਆਰਾ ਹੀ ਮੈਂ ਆਰਾਮ ਮਾਣਦਾ ਹਾਂ।
English
Servant Nanak takes the Sustenance and Support of the Naam. In the Name of the Lord, he enjoys celestial peace. ||4||8||22||60||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Punjabi
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English
Gauree Poorbee, Fourth Mehl:
ਇਸੁ ਗੜ ਮਹਿ. ਹਰਿ ਰਾਮ ਰਾਇ ਹੈ; ਕਿਛੁ ਸਾਦੁ. ਨ ਪਾਵੈ. ਧੀਠਾ ॥
eis garr meh. har raam raae hai; kichh saad. na paavai. dheetthaa |
Punjabi
ਏਸ ਦੇਹਿ ਦੇ ਕਿਲ੍ਹੇ ਵਿੱਚ ਵਾਹਿਗੁਰੂ ਸੁਆਮੀ ਪਾਤਸ਼ਾਹ ਹੈ। ਪ੍ਰੰਤੂ ਬੇਸ਼ਰਮ ਬੰਦਾ ਉਸ ਦੇ ਸੁਆਦ ਨੂੰ ਪ੍ਰਾਪਤ ਨਹੀਂ ਕਰਦਾ।
English
Within this body-fortress is the Lord, the Sovereign Lord King, but the stubborn ones do not find the taste.
ਹਰਿ ਦੀਨ ਦਇਆਲਿ. ਅਨੁਗ੍ਰਹੁ ਕੀਆ; ਹਰਿ ਗੁਰਸਬਦੀ. ਚਖਿ ਡੀਠਾ ॥੧॥
har deen deaal. anugrahu keea; har gurasabadee. chakh ddeetthaa |1|
Punjabi
ਜਦ ਗਰੀਬਾਂ ਉੱਤੇ ਮਿਹਰਵਾਨ ਵਾਹਿਗੁਰੂ ਨੇ ਦਇਆ ਧਾਰੀ, ਮੈਂ ਰੱਬ-ਰੂਪ ਗੁਰਾਂ ਦੇ ਬਚਨ ਰਾਹੀਂ ਇਸ ਸੁਆਦ ਨੂੰ ਭੁੱਚ ਕੇ ਵੇਖ ਲਿਆ।
English
When the Lord, Merciful to the meek, showed His Mercy, I found and tasted it, through the Word of the Guru's Shabad. ||1||
ਰਾਮ. ਹਰਿ ਕੀਰਤਨੁ; ਗੁਰ ਲਿਵ ਮੀਠਾ ॥੧॥ ਰਹਾਉ ॥
raam. har keeratan; gur liv meetthaa |1| rahaau |
Punjabi
ਮੇਰੇ ਮਾਲਕ, ਗੁਰਾਂ ਵਾਸਤੇ ਪ੍ਰੀਤ ਧਾਰਨ ਕਰਨ ਦੁਆਰਾ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਮੈਨੂੰ ਮਿੱਠਾ ਲਗਣ ਲਗ ਪਿਆ। ਠਹਿਰਾਉ।
English
Lovingly focused upon the Guru, the Kirtan of the Lord's Praise has become sweet to me. ||1||Pause||
ਹਰਿ ਅਗਮੁ ਅਗੋਚਰੁ ਪਾਰਬ੍ਰਹਮੁ ਹੈ; ਮਿਲਿ ਸਤਿਗੁਰ ਲਾਗਿ ਬਸੀਠਾ ॥
har agam agochar paarabraham hai; mil satigur laag baseetthaa |
Punjabi
ਵਾਹਿਗੁਰੂ ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਪਰਮ-ਸਰੇਸ਼ਟ ਹੈ। ਸਤਿਗੁਰੂ ਵਿਚੋਲੇ ਦੇ ਨਾਲ ਜੁੜਨ ਦੁਆਰਾ ਉਹ ਮਿਲਦਾ ਹੈ।
English
The Lord, the Supreme Lord God, is Inaccessible and Unfathomable. Those who are committed to the True Guru, the Divine Intermediary, meet the Lord.
ਜਿਨ ਗੁਰ ਬਚਨ ਸੁਖਾਨੇ ਹੀਅਰੈ; ਤਿਨ ਆਗੈ ਆਣਿ ਪਰੀਠਾ ॥੨॥
jin gur bachan sukhaane heearai; tin aagai aan pareetthaa |2|
Punjabi
ਜਿਨ੍ਹਾਂ ਦੇ ਦਿਲ ਨੂੰ ਗੁਰਾਂ ਦਾ ਸ਼ਬਦ ਚੰਗਾ ਲਗਦਾ ਹੈ, ਉਨ੍ਹਾਂ ਮੂਹਰੇ ਰੱਬ ਦੇ ਨਾਮ ਦਾ ਭੋਜਨ ਪ੍ਰੋਸਿਆਂ ਜਾਂਦਾ ਹੈ।
English
Those whose hearts are pleased with the Guru's Teachings - the Lord's Presence is revealed to them. ||2||
ਮਨਮੁਖ ਹੀਅਰਾ. ਅਤਿ ਕਠੋਰੁ ਹੈ; ਤਿਨ ਅੰਤਰਿ ਕਾਰ ਕਰੀਠਾ ॥
manamukh heearaa. at katthor hai; tin antar kaar kareetthaa |
Punjabi
ਮਨ-ਮਤੀਏ ਦਾ ਦਿਲ ਪਰਮ ਨਿਰਦਈ ਹੈ ਉਸ ਦਾ ਅੰਦਰ ਕਾਲਾ-ਸਿਆਹ ਹੈ।
English
The hearts of the self-willed manmukhs are hard and cruel; their inner beings are dark.
ਬਿਸੀਅਰ ਕਉ. ਬਹੁ ਦੂਧੁ ਪੀਆਈਐ; ਬਿਖੁ ਨਿਕਸੈ ਫੋਲਿ ਫੁਲੀਠਾ ॥੩॥
biseear kau. bahu doodh peeaeeai; bikh nikasai fol fuleetthaa |3|
Punjabi
ਜੇਕਰ ਅਸੀਂ ਸਪ ਨੂੰ ਘਣਾ ਹੀ ਦੁਧ ਪਿਲਾਈਏ, ਛਾਣਬੀਨ ਕਰਨ ਤੇ ਉਸ ਵਿਚੋਂ ਨਿਰੀਪੁਰੀ ਜ਼ਹਿਰ ਹੀ ਨਿਕਲੇਗੀ।
English
Even if the poisonous snake is fed large amounts of milk, it will still yield only poison. ||3||
ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ; ਘਸਿ ਗਰੁੜੁ ਸਬਦੁ ਮੁਖਿ ਲੀਠਾ ॥
har prabh aan milaavahu gur saadhoo; ghas garurr sabad mukh leetthaa |
Punjabi
ਮੇਰੇ ਮਾਲਕ ਸੁਆਮੀ ਮੈਨੂੰ ਗੁਰੂ-ਸੰਤ ਨਾਲ ਮਿਲਾ ਦੇ, ਤਾਂ ਜੋ ਸਰਪ ਦੀ ਵਿਹੁ ਨਾਸ ਕਰਨ ਲਈ, ਮੈਂ ਆਪਣੇ ਮੂੰਹ ਨਾਲ ਗੁਰਬਾਣੀ ਨੂੰ ਨੀਲਕੰਠ ਦੇ ਮੰਤ੍ਰ ਵਜੋਂ ਪਿਆਰ ਨਾਲ ਪੀਹ ਕੇ ਖਾਵਾ (ਗਾਇਨ ਕਰਾਂ)।
English
O Lord God, please unite me with the Holy Guru, so that I might joyfully grind and eat the Shabad.
ਜਨ ਨਾਨਕ. ਗੁਰ ਕੇ ਲਾਲੇ ਗੋਲੇ; ਲਗਿ ਸੰਗਤਿ. ਕਰੂਆ ਮੀਠਾ ॥੪॥੯॥੨੩॥੬੧॥
jan naanak. gur ke laale gole; lag sangat. karooaa meetthaa |4|9|23|61|
Punjabi
ਨੌਕਰ ਨਾਨਕ ਗੁਰਾਂ ਦਾ ਨਫਰ ਤੇ ਗੁਲਾਮ ਹੈ। ਸਤਿ ਸੰਗਤਿ ਨਾਲ ਜੁੜ ਕੇ ਕਊੜਾ ਮਿੱਠਾ ਹੋ ਜਾਂਦਾ ਹੈ।
English
Servant Nanak is the slave of the Guru; in the Sangat, the Holy Congregation, the bitter becomes sweet. ||4||9||23||61||
ਗਉੜੀ ਪੂਰਬੀ ਮਹਲਾ ੪ ॥
gaurree poorabee mahalaa 4 |
Punjabi
ਗਊੜੀ ਪੂਰਬੀ, ਪਾਤਸ਼ਾਹੀ ਚੋਥੀ।
English
Gauree Poorbee, Fourth Mehl:
ਹਰਿ ਹਰਿ ਅਰਥਿ. ਸਰੀਰੁ ਹਮ ਬੇਚਿਆ; ਪੂਰੇ ਗੁਰ ਕੈ ਆਗੇ ॥
har har arath. sareer ham bechiaa; poore gur kai aage |
Punjabi
ਸੁਆਮੀ ਮਾਲਕ ਦੀ ਖਾਤਰ ਮੈਂ ਆਪਣੀ ਦੇਹਿ ਪੂਰਨ ਗੁਰਾਂ ਦੇ ਮੂਹਰੇ ਫ਼ਰੋਖ਼ਤ ਕਰ ਦਿਤੀ ਹੈ।
English
For the sake of the Lord, Har, Har, I have sold my body to the Perfect Guru.
ਸਤਿਗੁਰ ਦਾਤੈ ਨਾਮੁ ਦਿੜਾਇਆ; ਮੁਖਿ ਮਸਤਕਿ ਭਾਗ ਸਭਾਗੇ ॥੧॥
satigur daatai naam dirraaeaa; mukh masatak bhaag sabhaage |1|
Punjabi
ਦਾਤਾਰ ਸੱਚੇ ਗੁਰਾਂ ਨੇ ਮੇਰੇ ਅੰਦਰ ਰਬ ਦਾ ਨਾਮ ਪੱਕਾ ਕਰ ਦਿੱਤਾ ਹੈ। ਮੇਰੇ ਚਿਹਰੇ ਅਤੇ ਮੱਥੇ ਉਤੇ ਪਰਮ ਮੁਬਾਰਕ ਕਿਸਮਤ ਲਿਖੀ ਹੋਈ ਹੈ।
English
The True Guru, the Giver, has implanted the Naam, the Name of the Lord, within me. A very blessed and fortunate destiny is recorded upon my forehead. ||1||
ਰਾਮ; ਗੁਰਮਤਿ ਹਰਿ ਲਿਵ ਲਾਗੇ ॥੧॥ ਰਹਾਉ ॥
raam; guramat har liv laage |1| rahaau |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਆਦਮੀ ਦੀ ਪ੍ਰੀਤ ਵਾਹਿਗੁਰੂ ਸੁਆਮੀ ਨਾਲ ਪੈ ਜਾਂਦੀ ਹੈ। ਠਹਿਰਾਉ।
English
Through the Guru's Teachings, I am lovingly centered on the Lord. ||1||Pause||